ਪੰਜਾਬ ਸਰਕਾਰ ਨਾਲ ਜਨਤਾ ਦਾ ਮੋਹਭੰਗ, ਲੋਕਾਂ ਨੇ ਮਨ ਬਣਾ ਲਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਤੇਜੀ ਨਾਲ ਅੱਗੇ ਵਧੇ – ਨਾਇਬ ਸਿੰਘ ਸੈਣੀ
ਚੰਡੀਗੜ੍ਹ (ਜਸਟਿਸ ਨਿਊਜ਼ )ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਜੋ ਸਰਕਾਰ ਚੱਲ ਰਹੀ ਹੈ, ਉਹ ਝੂਠ ਦੀ ਬੁਨਿਆਦ ‘ਤੇ ਬਣੀ ਸੀ। ਇਸ ਸਰਕਾਰ ਨੇ ਨਾ ਤਾਂ ਜਨਤਾ ਦੀ ਭਲਾਈ ਲਈ ਕੋਈ ਸਾਰਥਕ ਕੰਮ ਕੀਤਾ ਅਤੇ ਨਾ ਹੀ ਉਨ੍ਹਾਂ ਦੇ ਕੋਲ ਕੰਮ ਕਰਨ ਦੀ ਇੱਛਾਸ਼ਕਤੀ ਹੈ। ਹੁਣ ਪੰਜਾਬ ਦੀ ਜਨਤਾ ਇਸ ਸਚਾਈ ਨੂੰ ਸਮਝ ਚੁੱਕੀ ਹੈ।
ਮੁੱਖ ਮੰਤਰੀ ਨੇ ਅੱਜ ਪੰਜਾਬ ਦੇ ਸੰਗਰੂਰ ਵਿੱਚ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਚੋਣ ਦੇ ਸਮੇਂ ਜੋ ਵਾਦੇ ਕੀਤੇ ਸਨ, ਉਨ੍ਹਾਂ ਨੂੰ ਨਿਭਾਉਣ ਵਿੱਚ ਪੂਰੀ ਤਰ੍ਹਾ ਅਸਫਲ ਰਹੀ ਹੈ। ਦਿੱਲੀ ਦੇ ਅੰਦਰ ਉਨ੍ਹਾਂ ਦਾ ਪਰਦਾਫਾਸ਼ ਹੋ ਗਿਆ ਹੇ, ਕਿਉਂਕਿ ਝੁਠ ਲੰਬੇ ਸਮੇਂ ਤੱਕ ਨਹੀਂ ਚੱਲਦਾ। ਪੰਜਾਬ ਵਿੱਚ ਹੁਣ ਇੰਨ੍ਹਾਂ ਦਾ ਕੋਈ ਆਧਾਰ ਨਹੀਂ ਰਿਹਾ ਹੈ ਅਤੇ ਪੰਜਾਬ ਵਿੱਚ ਹੋਣ ਵਾਲੇ ਜਿਮਨੀ-ਚੋਣ ਵਿੱਚ ਲੋਕ ਸਹੀ ਦਿਸ਼ਾ ਵਿੱਚ ਫੈਸਲਾ ਕਰਣਗੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬੀਤੇ 11 ਸਾਲਾਂ ਤੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਵਿੱਚ ਜਨਹਿਤ ਦੀ ਯੋਜਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸਰਕਾਰ ਦੀ ਨੀਤੀਆਂ ਅਤੇ ਕਾਰਜਸ਼ੈਲੀ ‘ਤੇ ਜਨਤਾ ਦਾ ਭਰੋਸਾ ਲਗਾਤਾਰ ਮਜਬੂਤ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਲੋਕਾਂ ਦੀ ਸਹੂਲਤਾਂ ਦੀ ਥਾਂ ਆਪਣੀ ਸਹੂਲਤਾਂ ‘ਤੇ ਧਿਆਨ ਕੇਂਦ੍ਰਿਤ ਰਿਹਾ ਹੈ। ਪੰਜਾਬ ਦੀ ਜਨਤਾ ਸਮਝਦਾਰ ਹੈ। ਊਨ੍ਹਾਂ ਨੇ ਲੁਧਿਆਣਾ ਜਿਮਨੀ-ਚੋਣ ਦਾ ਵਰਨਣ ਕਰਦੇ ਹੋਏ ਕਿਹਾ ਕਿ ਇੱਥੇ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਵੀ ਤੇਜੀ ਨਾਲ ਅੱਗੇ ਵਧੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਤਾਂ ਕੇਂਦਰ ਸਰਕਾਰ ਦੀ ਭਲਾਈਕਾਰੀ ਯੋਜਨਾਵਾਂ ਨੂੰ ਲਾਗੂ ਨਹੀਂ ਕਰ ਰਹੀ, ਜਿਸ ਨਾਲ ਉੱਥੇ ਦੀ ਜਨਤਾ ਇੰਨ੍ਹਾਂ ਯੋਜਨਾਵਾਂ ਦੇ ਲਾਭ ਤੋਂ ਵਾਂਝੀ ਰਹਿ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੀ ਸਾਰੀ ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ‘ਤੇ ਕਰ ਰਹੀ ਹੈ। ਉਸੀ ਤਰ੍ਹਾ, ਪੰਜਾਬ ਸਰਕਾਰ ਵੀ ਆਪਣੇ ਕਿਸਾਨਾਂ ਦੀ ਚਿੰਤਾ ਕਰੇ ਅਤੇ ਉਨ੍ਹਾਂ ਦੀ ਫਸਲ ਦਾ ਸਹੀ ਮੁੱਲ ਦਵੇ।
ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤੀ ਆਪਦਾਵਾਂ ਨਾਲ ਫਸਲ ਨੁਕਸਾਨ ਹੋਣ ਦੀ ਸਥਿਤੀ ਵਿੱਚ ਹਰਿਆਣਾ ਸਰਕਾਰ ਨੇ ਬੀਤੇ 10 ਸਾਲਾਂ ਵਿੱਚ 15,500 ਕਰੋੜ ਰੁਪਏ ਤੋਂ ਵੱਧ ਦਾ ਮੁਆਵਜਾ ਕਿਸਾਨਾਂ ਨੂੰ ਪ੍ਰਦਾਨ ਕੀਤਾ ਹੈ। ਇਸ ਤੋਂ ਇਲਾਵਾ, ਸਬਜੀ ਉਗਾਉਣ ਵਾਲੇ ਕਿਸਾਨਾਂ ਨੂੰ ਭਾਵਾਂਤਰ ਭਰਪਾਈ ਯੋਜਨਾ ਤਹਤ ਰਾਹਤ ਦਿੱਤੀ ਜਾ ਰਹੀ ਹੈ। ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਵੀ ਹਰਿਆਣਾ ਦੇ ਲੋਕਾਂ ਨੂੰ ਮਿਲ ਰਿਹਾ ਹੈ, ਜਦੋਂ ਕਿ ਪੰਜਾਬ ਦੇ ਲੋਕ ਇਸ ਤੋਂ ਵਾਂਝੇ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ ਵਾਦਿਆਂ ਦੀ ਸਿਆਸਤ ਛੱਡ ਕੇ ਜਮੀਨੀ ਪੱਧਰ ‘ਤ ਕੰਮ ਕਰੇ ਅਤੇ ਆਪਣੇ ਲੋਕਾਂ ਨੂੰ ਕੇਂਦਰ ਦੀ ਯੋਜਨਾਵਾਂ ਦਾ ਮੌਜੂਦਾ ਲਾਭ ਦੇਣ ਦਾ ਕੰਮ ਸ਼ੁਰੂ ਕਰਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਕੇਂਦਰੀ ਮੰਤਰੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਦੇਹਾਂਤ ‘ਤੇ ਪ੍ਰਗਟਾਇਆ ਸੋਗ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਪੰਜਾਬ ਦੇ ਸੰਗਰੂਰ ਵਿੱਚ ਸਾਬਕਾ ਕੇਂਦਰੀ ਮੰਤਰੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਨਿਵਾਸ ਸਥਾਨ ‘ਤੇ ਪਹੁੰਚ ਕੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਅਤੇ ਪਰਿਵਾਰਜਨਾਂ ਨੂੰ ਹੌਸਲਾ ਦਿੱਤਾ।
ਉਨ੍ਹਾਂ ਨੇ ਸੋਗ ਵਿਅਕਤ ਕਰਦੇ ਹੋਏ ਕਿਹਾ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਇੱਕ ਲੰਬਾ ਸਿਆਸੀ ਸਫਰ ਰਿਹਾ ਹੈ। ਉਹ ਵਿਧਾਇਕ ਵੀ ਰਹੇ, ਲੋਕਸਭਾ ਅਤੇ ਰਾਜਸਭਾ ਦੇ ਮੈਂਬਰ ਵੀ ਰਹੇ ਅਤੇ ਪੰਜਾਬ ਵਿੱਚ ਵੀ ਉਨ੍ਹਾਂ ਨੇ ਮੰਤਰੀ ਵਜੋ ਜਨਸੇਵਾ ਦੀ ਜਿਮੇਵਾਰੀ ਨਿਭਾਈ। ਉਹ ਵੱਡੇ ਕੱਦ ਦੇ ਨੇਤਾ ਸਨ। ਉਨ੍ਹਾਂ ਦਾ ਜੀਵਨ ਸਾਡੇ ਸਾਰਿਆਂ ਲਈ ਪੇ੍ਰਰਣਾ ਹੈ।
ਮੁੱਖ ਮੰਤਰੀ ਨੇ ਵਾਹਿਗੁਰੂ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿੱਚ ਥਾਂ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।
ਇੱਕ ਦੇਸ਼-ਇੱਕ ਚੋਣ ਨਾਲ ਦੇਸ਼ ਦੇ ਸੰਸਾਧਨਾਂ ਦੀ ਹੋਵੇਗੀ ਬਚੱਤ, ਪ੍ਰਸਾਸ਼ਨਿਕ ਕਾਰਜਸਮਰੱਥਾ ਵੀ ਵਧੇਗੀ – ਰਣਬੀਬ ਸਿੰਘ ਗੰਗਵਾ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਇੱਕ ਦੇਸ਼-ਇੱਕ ਚੋਣ ਦੀ ਅਵਧਾਰਣਾ ਦੇਸ਼ ਦੇ ਸੰਸਾਧਨਾਂ ਦੀ ਬਚੱਤ ਕਰਨ, ਪ੍ਰਸਾਸ਼ਨਿਕ ਕਾਰਜ ਸਮਰੱਥਾ ਵਧਾਉਣ ਅਤੇ ਲੋਕਤਾਂਤਰਿਕ ਪ੍ਰਕ੍ਰਿਆ ਨੂੰ ਵੱਧ ਸਰਲ ਬਨਾਉਣ ਦੀ ਦਿਸ਼ਾ ਵਿੱਚ ਇੱਕ ਸਕਾਰਾਤਮਕ ਕਦਮ ਹੈ।
ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਸਿੰਘ ਗੰਗਵਾ ਅੱਜ ਓਮ ਯੂਨੀਵਰਸਿਟੀ, ਹਿਸਾਰ ਵਿੱਚ ਪ੍ਰਬੰਧਿਤ ਵਨ ਨੇਸ਼ਨ-ਵਨ ਇਲੈਕਸ਼ਨ ਵਿਸ਼ਾ ‘ਤੇ ਅਧਾਰਿਤ ਸੈਮੀਨਾਰ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੇ ਵਿਚਾਰ-ਵਟਾਂਦਰਾਂ ਨੌਜੁਆਨਾਂ ਵਿੱਚ ਜਾਗਰੁਕਤਾ ਅਤੇ ਨੀਤੀ ਨਿਰਮਾਣ ਵਿੱਚ ਭਾਗੀਦਾਰੀ ਦੀ ਭਾਵਨਾ ਨੂੰ ਪ੍ਰੋਤਸਾਹਨ ਦਿੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਵਾਰ-ਵਾਰ ਚੋਣ ਹੋਣ ਨਾਲ ਨਾ ਸਿਰਫ ਆਰਥਕ ਬੋਝ ਵੱਧਦਾ ਹੈ, ਗੋ ਵਿਕਾਸ ਕੰਮ ਵਿੱਚ ਵੀ ਰੁਕਾਵਟ ਪੈਂਦੀ ਹੈ। ਵਨ ਨੇਸ਼ਨ-ਵਨ ਇਲੈਕਸ਼ਨ ਨਾਲ ਪ੍ਰਸਾਸ਼ਨਿਕ ਢਾਂਚਾ ਮਜਬੂਤ ਹੋਵੇਗਾ ਅਤੇ ਪੂਰੇ ਦੇਸ਼ ਵਿੱਚ ਇੱਕਰੂਪਤਾ ਆਵੇਗੀ। ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ, ਫੈਕੇਲਟੀ ਮੈਂਬਰ, ਖੋਜਕਾਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਰਹੇ।
ਸਮਾਜਿਕ ਏਕਤਾ, ਸਦਭਾਵ ਅਤੇ ਸਭਿਆਚਾਰਕ ਮੁੱਲਾਂ ਦੇ ਪ੍ਰਚਾਰ-ਪ੍ਰਸਾਰ ਦਾ ਕੇਂਦਰ ਸਾਡਰ ਧਾਰਮਿਕ ਸਥਾਨ
ਸ੍ਰੀ ਰਣਬੀਰ ਸਿੰਘ ਗੰਗਵਾ ਨੇ ਕਿਹਾ ਕਿ ਮੰਦਿਰ ਸਿਰਫ ਇਸ਼ਵਰ ਭਗਤੀ ਦਾ ਸਥਾਨ ਨਹੀਂ ਹੁੰਦਾ, ਸਗੋ ਇਹ ਸਮਾਜਿਕ ਏਕਤਾ, ਸਦਭਾਵ ਅਤੇ ਸਭਿਆਚਾਰਕ ਮੁੱਲਾਂ ਦੇ ਪ੍ਰਚਾਰ-ਪ੍ਰਸਾਰ ਦਾ ਵੀ ਕੇਂਦਰ ਹੁੰਦਾ ਹੈ। ਉਨ੍ਹਾਂ ਨੇ ਪਿੰਡ ਬਾਡੋਪੱਟੀ, ਹਿਸਾਰ ਵਿੱਚ ਸ਼ਰਧਾ ਅਤੇ ਆਸਥਾ ਦੇ ਪ੍ਰਤੀਕ ਰਾਧਾ-ਕ੍ਰਿਸ਼ਣ ਮੰਦਿਰ ਦਾ ਭੁਮੀ ਪੂਜਨ ਕਰ ਮੰਦਿਰ ਨਿਰਮਾਣ ਕੰਮ ਦੀ ਨੀਂਹ ਰੱਖੀ।
ਉਨ੍ਹਾਂ ਨੈ ਕਿਹਾ ਕਿ ਰਾਧਾ-ਕ੍ਰਿਸ਼ਣ ਮੰਦਿਰ ਦਾ ਨਿਰਮਾਣ ਨਾ ਸਿਰਫ ਪਿੰਡਵਾਸੀਆਂ ਦੀ ਧਾਰਮਿਕ ਆਸਥਾ ਨੂੰ ਮਜਬੂਤ ਕਰੇਗਾ, ਸਗੋ ਆਉਣ ਵਾਲੀ ਪੀੜੀਆਂ ਨੂੰ ਵੀ ਅਧਿਆਤਮਿਕ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਦਸਿਆ ਕਿ ਪਿੰਡਾਂ ਵਿੱਚ ਧਾਰਮਿਕ ਸਥਾਨ ਸਮਾਜਿਕ ਜੀਵਨ ਦੀ ਧੂਰੀ ਹੁੰਦੇ ਹਨ, ਜਿੱਥੇ ਲੋਕ ਨਾ ਸਿਰਫ ਪੂਜਾ ਕਰਦੇ ਹਨ, ਸਗੋ ਇੱਕ ਦੂ੧ੇ ਨਾਲ ਸੰਵਾਦ ਕਰ ਸਮਾਜਿਕ ਏਕਤਾ ਨੂੰ ਵੀ ਮਜਬੂਤੀ ਦਿੰਦੇ ਹਨ।
ਲੋਕ ਨਿਰਮਾਣ ਮੰਤਰੀ ਨੇ ਮੰਦਿਰ ਨਿਰਮਾਣ ਲਈ ਆਪਣੀ ਸਵੈਇੱਛਤ ਫੰਡ ਤੋਂ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੇ ਸਮੂਚੇ ਵਿਕਾਸ ਦੇ ਨਾਲ-ਨਾਲ ਧਾਰਮਿਕ ਸਥਾਨਾਂ ਦੇ ਸਰੰਖਣ ਅਤੇ ਵਿਕਾਸ ਲਈ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਗੰਗਵਾ ਨੇ ਗ੍ਰਾਮੀਣਾਂ ਨੂੰ ਅਪੀਲ ਕੀਤੀ ਕਿ ਊਹ ਆਪਸੀ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਨਾਲ ਮੰਦਿਰ ਨਿਰਮਾਣ ਵਿੱਚ ਸਹਿਯੋਗ ਕਰਨ ਅਤੇ ਇਸ ਨੂੰ ਇੱਕ ਪੇ੍ਰਰਣਾਦਾਈ ਸਥਾਨ ਬਨਾਉਣ।
11 ਜੂਨ ਨੂੰ ਸਿਰਸਾ ਵਿੱਚ ਮਨਾਈ ਜਾਵੇਗੀ ਸੰਤ ਕਬੀਰ ਜੈਯੰਤੀ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਦੇਸ਼ ਦੀ ਅਸਲੀ ਤਾਕਤ ਸਾਡੇ ਗਰੀਬ, ਮਜਦੂਰ ਅਤੇ ਵਾਂਝੇ ਵਰਗ ਦੇ ਲੋਕ ਹਨ। ਇੱਥੇ ਲੋਕ ਆਪਣੇ ਪਸੀਨੇ ਅਤੇ ਮਿਹਨਤ ਨਾਲ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਨਾਉਣ ਦੀ ਦਿਸ਼ਾ ਵਿੱਚ ਸੱਭ ਤੋਂ ਵੱਡਾ ਯੋਗਦਾਨ ਦੇ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਬੀਤੇ 11 ਸਾਲਾਂ ਵਿੱਚ ਇੰਨ੍ਹਾਂ ਮਿਹਨਤਕਸ਼ ਵਰਗਾਂ ਨੂੰ ਜੋ ਸਨਮਾਨ ਅਤੇ ਅਧਿਕਾਰ ਦਿੱਤੇ ਹਨ, ਉਹ ਕਾਂਗਰਸ ਕਦੀ ਨਹੀਂ ਦੇ ਪਾਈ। ਕਾਂਗਰਸ ਨੇ ਹਮੇਸ਼ਾ ਆਪਣੇ ਪਰਿਵਾਰ ਦੇ ਹਿੱਤਾ ਨੂੰ ਪ੍ਰਾਥਮਿਕਤਾ ਦਿੱਤੀ ਅਤੇ ਆਮ ਜਨਤਾ, ਸਮਾਜ ਅਤੇ ਦੇਸ਼ ਦੀ ਚਿੰਤਾ ਨਹੀਂ ਕੀਤੀ। ਕਾਂਗਰਸ ਨੈ ਦਿਹਾਕਿਆਂ ਤੱਕ ਸੱਤਾ ਵਿੱਚ ਰਹਿੰਦੇ ਹੋਏ ਆਮ ਜਨਤਾ ਦੀ ਉਮੀਦਾਂ ਦੀ ਅਣਦੇਖੀ ਕੀਤੀ ਅਤੇ ਹੁਣ ਜਨਤਾ ਨੇ ਉਨ੍ਹਾਂ ਨੂੰ ਜੀਰੋ ‘ਤੇ ਲਿਆ ਕੇ ਖੜਾ ਕਰ ਦਿੱਤਾ ਹੈ।
ਮੁੱਖ ਮੰਤਰੀ ਅੱਜ ਇੱਥੇ ਸੰਤ ਕਬੀਰ ਕੁਟੀਰ ‘ਤੇ ਪੂਰੇ ਸੂਬੇ ਤੋਂ ਆਏ ਡੀਐਸਸੀ ਸਮਾਜ ਦੇ ਵਫਦ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਡੀਐਸਸੀ ਸਮਾਜ ਦੇ ਲੋਕਾਂ ਨੇ ਮੁੱਖ ਮੰਤਰੀ ਨੂੰ ਪੱਗ ਪਹਿਨਾ ਕੇ ਉਨ੍ਹਾਂ ਦਾ ਸਨਮਾਨ ਅਤੇ ਡੀਐਸਸੀ ਸਮਾਜ ਦੇ ਰਾਖਵਾਂ ਵਿੱਚ ਵਰਗੀਕਰਣ ਨੂੰ ਲਾਗੂ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸਮਾਜ ਦੇ ਲੋਕਾਂ ਨੈ ਮੁੱਖ ਮੰਤਰੀ ਨੂੰ 11 ਜੂਨ ਨੂੰ ਸਿਰਸਾ ਵਿੱਚ ਮਨਾਈ ਜਾਣ ਵਾਲੀ ਸੰਤ ਕਬੀਰ ਜੈਯੰਤੀ ਲਈ ਸੱਦਾ ਵੀ ਦਿੱਤਾ।
ਮੁੱਖ ਮੰਤਰੀ ਨੇ ਸਮਾਜ ਦੇ ਲੋਕਾਂ ਨੂੰ ਯੋਧਾ ਦੱਸਦੇ ਹੋਏ ਕਿਹਾ ਕਿ ਸਮਾਜ ਨੇ ਜੋ ਇਹ ਸਨਮਾਨ ਦੀ ਪੱਗ ਮੇਰੇ ਸਿਰ ‘ਤੇ ਰੱਖੀ ਹੈ, ਇਹ ਸਨਮਾਨ ਸਮਾਜ ਦਾ ਹੈ ਅਤੇ ਮੈਂ ਇਸ ਸਨਮਾਨ ਨੂੰ ਕਦੀ ਘੱਟ ਨਹੀਂ ਹੋਣ ਦਵਾਂਗਾ। ਉਨ੍ਹਾਂ ਨੇ ਕਿਹਾ ਕਿ ਅੱਜ ਡੀਐਸਸੀ ਨੂੰ ਉਸ ਦਾ ਅਧਿਕਾਰ ਅਤੇ ਸਨਮਾਨ ਮਿਲ ਰਿਹਾ ਹੈ। ਹਾਲ ਹੀ ਵਿੱਚ ਜੋ ਲਗਭਗ 3,500 ਭਰਤੀਆਂ ਦਾ ਐਲਾਨ ਹੋਇਆ ਹੈ, ਉਸ ਵਿੱਚ 605 ਅਹੁਦੇ ਡੀਐਸਸੀ ਸਮਾਜ ਲਈ ਅਤੇ 664 ਅਹੁਦੇ ਹੋਰ ਅਨੁਸੂਚਿਤ ੧ਾਤੀਆਂ ਲਈ ਹਨ। ਇਹ ਸਮਾਜਿਕ ਨਿਆਂ ਦੀ ਦਿਸ਼ਾ ਵਿੱਚ ਇੱਕ ਮਜਬੂਤ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਡੀਐਸਸੀ ਸਮਾਜ ਨੇ ਕਾਫੀ ਸੰਘਰਸ਼ ਕੀਤਾ ਅਤੇ ਅੱਜ ਉਸ ਸੰਘਰਸ਼ ਦੇ ਸੁਖਦ ਨਤੀਜੇ ਸਾਹਮਣੇ ਆਏ ਹਨ। ਇਸ ਨਾਲ ਸਾਡੀ ਆਉਣ ਵਾਲੀ ਪੀੜੀਆਂ ਮਜਬੂਤ ਹੋਣਗੀਆਂ।
ਕਾਂਗਰਸ ਨੇ ਡਾ. ਭੀਮ ਰਾਓ ਅੰਬੇਦਕਰ ਨੂੰ ਨਹੀਂ ਦਿੱਤਾ ਸਨਮਾਨ
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ, ਜਿਸ ਨੂੰ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਨੇ ਰਾਸ਼ਟਰ ਨੂੰ ਪ੍ਰਦਾਨ ਕੀਤਾ, ਅੱਜ ਸਾਡੇ ਲੋਕਤੰਤਰ ਦੀ ਮੂਲ ਆਤਮਾ ਹੈ। ਇਸ ਪਵਿੱਤਰ ਸੰਵਿਧਾਨ ਕਾਰਨ ਹੀ ਦੇਸ਼ ਨੂੰ ਇੱਕ ਲੋਕਤਾਂਤਰਿਕ ਵਿਵਸਥਾ ਮਿਲੀ, ਜਿਸ ਵਿੱਚ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੰਸਦ ਅਤੇ ਨਿਆਂਪਾਲਿਕਾ ਮਜਬੂਤੀ ਨਾਲ ਕੰਮ ਕਰ ਰਹੇ ਹਨ। ਸੰਸਦ ਦੇ ਅੰਦਰ ਚੇਅਰਮੈਨ ਵੀ ਇਸੀ ਸੰਵਿਧਾਨ ਦੀ ਦੇਣ ਹਨ, ਪਰ ਮੰਦਭਾਗੀ, ਕਾਂਗਰਸ ਪਾਰਟੀ ਨੇ ਡਾ. ਅੰਬੇਦਕਰ ਨੂੰ ਕਦੀ ਸਨਮਾਨ ਨਹੀਂ ਦਿੱਤਾ ਅਤੇ ਅੱਜ ਵੀ ਕਾਂਗਰਸ ਪਾਰਟੀ ਜਦੋਂ ਰਾਸ਼ਟਰਪਤੀ, ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੰਸਦ ਜਾਂ ਨਿਆਂਪਾਲਿਕਾ ‘ਤੇੇ ਟਿਪਣੀਆਂ ਕਰਦੀ ਹੈ ਤਾਂ ਇਹ ਸਿਰਫ ਇੰਨ੍ਹਾਂ ਦਾ ਨਹੀਂ, ਸਗੋ ਡਾ. ਭੀਮਰਾਓ ਅੰਬੇਦਕਰ ਅਤੇ ਉਨ੍ਹਾਂ ਦੇ ਬਣਾਏ ਸੰਵਿਧਾਨ ਦਾ ਅਪਮਾਨ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਚੋਣਾਂ ਦੌਰਾਨ ਰਾਹੁਲ ਗਾਂਧੀ ਪਵਿੱਤਰ ਸੰਵਿਧਾਨ ਦੀ ਕਾਪੀ ਨੂੰ ਹੱਥ ਵਿੱਚ ਚੁੱਕ ਕੇ ਘੁੰਮਦੇ ਨਜਰ ਆਏ। ਉਨ੍ਹਾਂ ਨੂੰ ਕੋਈ ਦੱਸੇ ਕਿ ਇਹ ਸੰਵਿਧਾਨ ਕੋਈ ਪ੍ਰਦਰਸ਼ਨ ਦੀ ਵਸਤੂ ਨਹੀਂ ਹੈ, ਸਗੋ ਇਹ ਸਾਡੇ ਲੋਕਤੰਤਰ ਦਾ ਮੂਲ ਥੰਮ੍ਹ ਹੈ, ਇਹ ਪੂਜਣਯੋਗ ਹੈ। ਸੰਵਿਧਾਨ ਨੁੰ ਹੱਥ ਵਿੱਚ ਚੁੱਕ ਕੇ ਲੋਕਾਂ ਨੂੰ ਡਰਾਉਣਾ ਜਾਂ ਗੁਮਰਾਹ ਕਰਨਾ ਗਲਤ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਵਿਸ਼ਵ ਮੰਚ ‘ਤੇ ਬਣੀ ਨਵੀਂ ਪਹਿਚਾਣ
ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਦੌਰਾਨ ਕਾਂਗਰਸ ਨੇ ਲੋਕਾਂ ਨੂੰ ਗੁਮਰਾਹ ਕੀਤਾ ਕਿ ਜੇਕਰ ਸ੍ਰੀ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣ ਗਏ ਤਾਂ ਸੰਵਿਧਾਨ ਖਤਮ ਹੋ ਜਾਵੇਗਾ। ਜਦੋਂ ਕਿ ਸੰਚਾਈ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੰਵਿਧਾਨ ਹੋਰ ਵੱਧ ਮਜਬੂਤ ਹੋਇਆ ਹੈ। ਅੱਜ ਕੋਈ ਵੀ ਇਸ ਸੰਵਿਧਾਨ ਦੇ ਵੱਲ ਉਂਗਲੀ ਚੁੱਕਣ ਦੀ ਹਿੰਮਤ ਨਹੀਂ ਕਰ ਸਕਦਾ। ਅਸਲ ਵਿੱਚ, ਜੋ ਖਤਮ ਹੋ ਰਹੀ ਹੈ ਉਹ ਕਾਂਗਰਸ ਪਾਰਟੀ ਹੈ, ਕਿਉਂਕਿ ਕਾਂਗਰਸ ਦੀ ਨੀਤੀਆਂ ਅਸਫਲ ਰਹੀਆਂ ਹਨ। ਜਿਨ੍ਹਾਂ ਗਰੀਬਾਂ ਦੇ ਨਾਮ ‘ਤੇ ਉਸ ਨੇ ਸਿਆਸਤ ਕੀਤੀ, ਉਨ੍ਹਾਂ ਨੂੰ ਹੋਰ ਵੱਧ ਗਰੀਬ ਕਰ ਦਿੱਤਾ। ਕਾਂਗਰਸ ਦੇ ਸਮੇਂ ਅਮੀਰੀ ਅਤੇ ਗਰੀਬੀ ਦੀ ਖਾਈ ਵਧੀ, ਪਰ ਬੀਤੇ 11 ਸਾਲਾਂ ਵਿੱਚ ਸ੍ਰੀ ਨਰੇਂਦਰ ਮੋਦੀ ਨੇ ਇਸ ਖਾਈ ਨੂੰ ਪਾਟਨ ਦਾ ਕੰਮ ਕੀਤਾ ਹੈ। ਗਰੀਬ ਦੇ ਜੀਵਨ ਨੂੰ ਸਨਮਾਨ ਦੇਣ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ, ਇਹੀ ਸੰਵਿਧਾਨ ਦੀ ਸੱਚੀ ਰੱਖਿਆ ਹੈ। ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ ਨੇ ਵਿਸ਼ਵ ਮੰਚ ‘ਤੇ ਆਤਮਨਿਰਭਰ ਅਤੇ ਮਜਬੂਦ ਦੇਸ਼ ਵਜੋ ਇੱਕ ਨਵੀਂ ਪਹਿਚਾਣ ਬਣਾਈ ਹੈ। ਅੱਜ ਭਾਂਰਤ ਤੇਜੀ ਨਾਲ ਬਦਲ ਰਿਹਾ ਹੈ ਅਤੇ ਦੇਸ਼ ਦੇ 140 ਕਰੋੜ ਨਾਗਰਿਕ ਇਸ ਬਦਲਾਅ ਨੂੰ ਆਪਣੀ ਅੱਖਾਂ ਨਾਲ ਦੇਖ ਰਹੇ ਹਨ ਅਤੇ ਮਹਿਸੂਸ ਕਰ ਰਹੇ ਹਨ। ਇੱਥੇ ਹੀ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਉਭਰਤਾ ਹੋਇਆ ਵਿਕਸਿਤ ਭਾਰਤ ਹੈ।
ਡੀਐਸਸੀ ਸਮਾਜ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਤਾ ਉਨ੍ਹਾਂ ਦਾ ਹੱਕ – ਮੰਤਰੀ ਕ੍ਰਿਸ਼ਣ ਬੇਦੀ
ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਮੰਤਰੀ ਸ੍ਰੀ ਕ੍ਰਿਸ਼ਣ ਬੇਦੀ ਨੈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਡੀਐਸਸੀ ਸਮਾਜ ਦੀ 60-70 ਸਾਲਾਂ ਦੀ ਦੁੱਖ ਅਤੇ ਤੜਪ ਨੂੰ ਖਤਮ ਕਰ ਮੁੱਖ ਮੰਤਰੀ ਨੇ ਉਨ੍ਹਾਂ ਨੇ ਜੋ ਅਧਿਕਾਰ ਦਿੱਤਾ ਹੈ, ਉਹ ਇਤਹਾਸਿਕ ਅਤੇ ਯੁੱਗ ਬਦਲਾਅਕਾਰੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਇੱਕ ਨੀਤੀ ਜਾਂ ਫੈਸਲਾ ਨਹੀਂ ਸੀ, ਸਗੋ ਇਹ ਸ਼ੋਸ਼ਿਤਾਂ ਅਤੇ ਵਾਂਝਿਆਂ ਦੇ ਸਨਮਾਨ ਦੀ ਰੱਖਿਆ ਲਈ ਚੁੱਕਿਆ ਗਿਆ ਹਿੰਮਤੀ ਕਦਮ ਸੀ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਸਿਰਫ ਹਰਿਆਣਾ ਵਿੱਚ ਹੋਇਆ, ਇਹ ਮੁੱਖ ਮੰਤਰੀ ਦੇ ਦ੍ਰਿੜ ਸੰਕਲਪ ਅਤੇ ਸਮਾਜ ਦੇ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਦਾ ਪ੍ਰਮਾਣ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਦਾ ਆਮ ਜਨਤਾ ਲਈ ਉਪਲਬਧ ਰਹਿੰਦੇ ਹਨ ਅਤੇ ਉਨ੍ਹਾਂ ਦੀ ਸਮਸਿਆਵਾਂ ਦਾ ਤੁਰੰਤ ਨਿਪਟਾਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਵਿੱਚ ਤੀਜੀ ਵਾਰ ਭਾਜਪਾ ਸਰਕਾਰ ਨੂੰ ਜੋ ਫ਼ਤਵਾ ਮਿਲਿਆ ਹੈ, ਉਹ ਉਨ੍ਹਾਂ ਦੇ ਪ੍ਰਤੀ ਜਨਤਾ ਦੇ ਭਰੋਸੇ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦੇ ਅੰਤੋਂਦੇਯ ਦੇ ਸਪਨੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।
ਇਸ ਮੌਕੇ ‘ਤੇ ਵਿਧਾਇਕ ਸ੍ਰੀ ਕਪੂਰ ਸਿੰਘ ਵਾਲਮਿਕੀ, ਰੋਹਤਕ ਦੇ ਮੇਅਰ ਸ੍ਰੀ ਰਾਮਅਵਤਾਰ ਵਾਲਮਿਕੀ, ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਵਿੰਦਰ ਬਲਿਯਾਲਾ, ਸਾਬਕਾ ਸਾਂਸਦ ਸ੍ਰੀਮਤੀ ਸੁਨੀਤਾ ਦੁੱਗਲ, ਸਵਾਮੀ ਸਵਦੇਸ਼ ਕਬੀਰ, ਸਾਬਕਾ ਮੰਤਰੀ ਬਿਸ਼ੰਭਰ ਵਾਲਮਿਕੀ, ਸਾਬਕਾ ਮੰਤਰੀ ਸ੍ਰੀ ਅਨੁਪ ਧਾਨਕ, ਸਾਬਕਾ ਮੰਤਰੀ ਜਗਦੀਸ਼ ਨੈਯਰ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭਾਰਤ ਭੂਸ਼ਣ ਭਾਰਤੀ, ਮੁੱਖ ਮੰਤਰੀ ਦੇ ਮਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਡੀਐਸਸੀ ਸਮਾਜ ਦੇ ਪ੍ਰਬੁੱਧ ਵਿਅਕਤੀ ਮੌਜੂਦ ਰਹੇ।
ਹਰਿਆਣਾ ਦੇ ਸਰਕਾਰੀ ਹਸਪਤਾਲਾਂ ਵਿੱਚ ਹੁਣ ਮਾਹਰ ਡਾਕਟਰ ਆਨ-ਕਾਲ ਰਹਿਣਗੇ ਉਪਲਬਧ – ਆਰਤੀ ਸਿੰਘ ਰਾਓ
ਚੰਡੀਗੜ੍ਹ (ਜਸਟਿਸ ਨਿਊਜ਼ )ਹਰਿਆਣਾ ਸਰਕਾਰ ਨੇ ਸੂਬੇ ਦੀ ਸਿਹਤ ਸੇਵਾਵਾਂ ਨੂੰ ਹੋਰ ਵੱਧ ਮਜਬੂਤ ਅਤੇ ਸਰਲ ਬਨਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ। ਹੁਣ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਆਨ-ਕਾਲ ਪ੍ਰਣਾਲੀ ਤਹਿਤ ਮਾਹਰ ਡਾਕਟਰ ਉਪਲਬਧ ਰਹਿਣਗੇ, ਤਾਂ ਜੋ ਗੰਭੀਰ ਰੋਗੀਆਂ ਨੂੰ ਸਮੇਂ ‘ਤੇ ਇਲਾਜ ਮਿਲ ਸਕੇ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੁਣ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਲਈ ਪੀਪੀਪੀ (ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ) ਮਾਡਲ ਤਹਿਤ ਨੋ-ਨੋਡ ਫਾਰਮੂਲਾ ਲਾਗੂ ਕੀਤਾ ਜਾ ਰਿਹਾ ਹੈ। ਇਸ ਪਹਿਲ ਨਾਲ ਗ੍ਰਾਮੀਣ ਅਤੇ ਦੂਰਦਰਾਜ ਦੇ ਖੇਤਰਾਂ ਵਿੱਚ ਵੀ ਮਾਹਰ ਮੈਡੀਕਲ ਸੇਵਾਵਾਂ ਉਪਲਬਧ ਹੋ ਸਕਣਗੀਆਂ। ਮਾਹਰ ਡਾਕਟਰ ਹਸਪਤਾਲਾਂ ਵਿੱਚ ਆਨ-ਕਾਲ ਮਰਜਾਂ ਨੂੰ ਦੇਖਣਗੇ। ਏਨੇਸਥੀਸਿਆ, ਸਰਜਰੀ ਅਤੇ ਰੇਡਿਓਲੋਜੀ, ਇਸਤਰੀ ਰੋਗ ਅਤੇ ਬਾਲ ਰੋਗ ਵਰਗੀ ਸੇਵਾਵਾਂ ਲਈ ਮਾਹਰ ਡਾਕਟਰ ਉਪਲਬਧ ਰਹਿਣਗੇ। ਉਨ੍ਹਾਂ ਨੇ ਦਸਿਆ ਕਿ ਇਹ ਸੇਵਾ ਸ਼ੁਰੂਆਤੀ ਪੜਾਅ ਵਿੱਚ ਪੰਜ ਜਿਲ੍ਹਿਆਂ ਹਿਸਾਰ, ਜੀਂਦ, ਮੇਵਾਤ, ਸੋਨੀਪਤ ਅਤੇ ਕੈਥਲ ਵਿੱਚ ਉਪਲਬਧ ਕਰਾਈ ਜਾ ਰਹੀ ਹੈ।
ਸਿਹਤ ਮੰਤਰੀ ਨੇ ਦਸਿਆ ਕਿ ਇਹ ਇੱਕ ਪਾਇਲਟ ਪ੍ਰੋਜੈਕਟ ਹੈ, ਜਿਸ ਨੂੰ ਬਾਅਦ ਵਿੱਚ ਪੂਰੇ ਸੂਬੇ ਵਿੱਚ ਲਾਗੂ ਕੀਤਾ ਜਾਵੇਗਾ। ਇਸ ਯੋ੧ਨਾ ਨਾਲ ਨਾ ਸਿਰਫ ਮਰੀਜਾਂ ਨੂੰ ਉੱਚ ਗੁਣਵੱਤਾ ਵਾਲੀ ਮੈਡੀਕਲ ਸਹੂਲਤਾਂ ਮਿਲਣਗੀਆਂ, ਸਗੋ ਜਿਲ੍ਹਾ ਪੱਧਰ ‘ਤੇ ਰੇਫਰਲ ਸਿਸਟਮ ਦੀ ਜਰੂਰਤ ਵੀ ਘੱਟ ਹੋਵੇਗੀ। ਸੂਬਾ ਸਰਕਾਰ ਦਾ ਉਦੇਸ਼ ਹਰ ਨਾਗਰਿਕ ਨੂੰ ਸਮੇਂ ‘ਤੇ, ਗੁਣਵੱਤਾਪੂਰਣ ਅਤੇ ਸਰਲ ਸਿਹਤ ਸੇਵਾਵਾਂ ਉਪਲਬਧ ਕਰਾਉਣਾ ਹੈ। ਇਹ ਨਵੀਂ ਪਹਿਲ ਉਸ ਦਿਸ਼ਾ ਵਿੱਚ ਇੱਕ ਮਜਬੂਤ ਅਤੇ ਸਕਾਰਾਤਮਕ ਯਤਨ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਇਹ ਪਹਿਲ ਤਕਨਾਲੋਜੀ, ਵਿਕੇਂਦਰੀਕਰਣ ਅਤੇ ਇਨੋਵੇਸ਼ਨ ਰਾਹੀਂ ਸਿਹਤ ਸੇਵਾਵਾਂ ਨੂੰ ਮਜਬੂਤ ਕਰਨ ਦੇ ਸਰਕਾਰ ਦੇ ਵਿਆਪਕ ਯਤਨ ਦਾ ਹਿੱਸਾ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਸਰਲ, ਸਸਤੀ ਅਤੇ ਗੁਣਵੱਤਾਪੂਰਣ ਸਿਹਤ ਸੇਵਾ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ। ਇਹ ਸਿਰਫ ਇੱਕ ਨੀਤੀਗਤ ਬਦਲਾਅ ਹੀ ਨਹੀ ਸਗੋ ਇਹ ਲੋਕਾਂ ‘ਤੇ ਕੇਂਦ੍ਰਿਤ ਸੁਧਾਰ ਹੈ, ਜਿਸ ਦਾ ਉਦੇਸ਼ ਜੀਵਨ ਬਚਾਉਣਾ ਅਤੇ ਸਿਹਤ ਨਤੀਜਿਆਂ ਵਿੱਚ ਸੁਧਾਰ ਕਰਨਾ ਹੈ।
Leave a Reply