ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਤੇ ਫਰਦ ਕੇੰਦਰ ਮੁਲਾਜਮਾਂ ਨੇ ਕੀਤੀ ਅਣਮਿੱਥੇ ਸਮੇਂ ਦੀ ਹੜਤਾਲ 

ਹੁਸ਼ਿਆਰਪੁਰ  (ਤਰਸੇਮ ਦੀਵਾਨਾ ) ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਤੇ ਫਰਦ ਕੇੰਦਰ ਤਹਿਸੀਲ  ਹੁਸ਼ਿਆਰਪੁਰ ਦੇ ਮੁਲਾਜਮ ਫਾਕਾ ਕੱਟਣ ਲਈ ਮਜਬੂਰ ਹਨ, ਜਿਸਦੇ ਰੋਸ ਵਜੋਂ ਫਰਦ ਕੇਂਦਰ ਦੇ ਮੁਲਾਜਮਾਂ ਨੇ  ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫਰਦ ਕੇਂਦਰ ਦੇ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪਿਛਲੇ 18 ਸਾਲ ਤੋਂ ਉਹ ਫਰਦ ਕੇਂਦਰ ਹੁਸ਼ਿਆਰਪੁਰ ਵਿਚ ਡਿਊਟੀ ਨਿਭਾਅ ਰਹੇ ਹਨ।
ਫਰਦ ਕੇਂਦਰ ਦਾ ਠੇਕਾ ਪ੍ਰਾਈਵੇਟ ਕੰਪਨੀ ਕੋਲ ਸੀ ਜੋ ਕਿ ਅਕਤੂਬਰ 2024 ਨੂੰ ਖਤਮ ਹੋ ਚੁੱਕਾ ਹੈ। ਇਸ ਦੌਰਾਨ ਵੀ ਫਰਦ ਕੇਂਦਰ ਮੁਲਾਜਮ ਆਪਣੀ ਡਿਊਟੀ ਕਰਦੇ ਆ ਰਹੇ।ਓਨਾਂ ਦੱਸਿਆ ਕਿ ਪਿਛਲੇ ਦੋ ਮਹੀਨੇ ਤੋਂ ਤਨਖਾਹ ਨਾ ਮਿਲਣ ਕਰਕੇ ਫਰਦ ਕੇਂਦਰ ਮੁਲਾਜ਼ਮ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਆਰਥਿਕ ਤੰਗੀ ਦਾ ਸ਼ਿਕਾਰ ਹਨ। ਇਨਾਂ ਆਗੂਆਂ ਨੇ ਦੱਸਿਆ ਕਿ ਕੰਪਨੀ ਦੇ ਦਬਾਅ ਹੇਠ ਅਫਸਰ ਸਹਿਬਾਨਾਂ ਵਲੋੰ ਹੜਤਾਲ ਖਤਮ ਕਰਨ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਓਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੁਸ਼ਕਲਾਂ ਦਾ ਹੱਲ ਨਾ ਕੀਤਾ ਅਤੇ ਪਿਛਲੇ ਮਹੀਨਿਆਂ ਦੀ ਤਨਖਾਹ ਤੁਰੰਤ ਜਾਰੀ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ, ਜ਼ੋਰਾਵਰ ਸਿੰਘ, ਜੀਵਨ ਕੁਮਾਰ, ਬੰਦਨਾ, ਸਾਹਿਲ ਮਹਿਤਾ, ਪੁਨੀਤ ਕੁਮਾਰ, ਮੋਨਿਕਾ, ਧਰਮਿੰਦਰ, ਦੀਪਕ ਆਦਿ ਹਾਜਰ ਸਨ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin