ਹਰਿਆਣਾ ਖ਼ਬਰਾਂ

ਸਿਹਤ ਵਿਭਾਗ ਅਧਿਕਾਰੀਆਂ ਲਈ ਜਿਯੋ-ਫੇਂਸਿੰਗ ਅਧਾਰਤ ਹਾਜ਼ਰੀ ਲਾਗੂ ਕਰੇਗਾ

ਕਰਮਚਾਰੀਆਂ ਦੀ ਹਾਜ਼ਰੀ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਵਧਾਉਣ ਦੀ ਦਿਸ਼ਾ ਵੱਲ ਕਦਮ- ਸਿਹਤ ਮੰਤਰੀ ਆਰਤੀ ਰਾਓ

ਚੰਡੀਗੜ੍ਹ  ( ਜਸਟਿਸ ਨਿਊਜ਼   ) ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਦੇ ਦੂਰਦਰਸ਼ੀ ਅਗਵਾਈ ਹੇਠ ਸਿਹਤ ਵਿਭਾਗ ਨੇ ਵਿਭਾਗ ਵਿੱਚ ਕੰਮ ਕਰ ਰਹੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਜਿਓ-ਫੇਂਸਿੰਗ ਅਧਾਰਤ ਹਾਜ਼ਰੀ ਪ੍ਰਬੰਧਨ ਪ੍ਰਣਾਲੀ ਲਾਗੂ ਕਰਨ ਦਾ ਐਲਾਨ ਕੀਤਾ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਕੌਮੀ ਸਿਹਤ ਮਿਸ਼ਨ ( ਐਨਐਚਐਮ ) ਹਰਿਆਣਾ ਵੱਲੋਂ ਵਿਕਸਿਤ ਇਹ ਨਵੀਂ ਪ੍ਰਣਾਲੀ ਪ੍ਰਬੰਧਨ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਵਧਾਉਣ ਲਈ ਬਣਾਈ ਗਈ ਹੈ। ਕਰਮਚਾਰੀਆਂ ਨੂੰ ਜਿਓਫੇਂਸਡ ਅਟੈਂਡਸ ਐਚਆਰਵਾਈ ਐਪ ਡਾਉਨਲੋਡ ਕਰਨਾ ਪਵੇਗਾ, ਜੋ ਗੂਗਲ ਪਲੇ ਸਟੋਰ ( ਐਂਡ੍ਰਾਇਡ ਲਈ) ਅਤੇ ਐਪਲ ਐਪ ਸਟੋਰ ( ਆਈਓਐਸ ਲਈ ) ਨਾਲ ਡਾਉਨਲੋਡ ਕਰਨ ਲਈ ਉਪਲਬਧ ਹੈ।

ਇਸ ਨਵੀਂ ਪਹਿਲ ਤਹਿਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤਨਖਾਹਾਂ ਦੀ ਵੰਡ ਪੂਰੀ ਤਰ੍ਹਾਂ ਨਾਲ ਜਿਓ-ਫੇਂਸਿੰਗ ਸਿਸਟਮ ਦੇ ਡਾਟਾ ‘ਤੇ ਅਧਾਰਤ ਹੋਵੇਗੀ। ਇਹ ਫੈਸਲਾ ਵਿਭਾਗ ਵੱਲੋਂ ਕੁਸ਼ਲਤਾ ਵਿੱਚ ਸੁਧਾਰ, ਗਲਤ ਕੰਮਾਂ ਨੂੰ ਰੋਕਣ ਅਤੇ ਰਾਜ ਵਿੱਚ ਸਿਹਤ ਪ੍ਰਣਾਲੀ ਦੇ ਸੁਚਾਰੂ ਢੰਗ ਨਾਲ ਸੰਚਾਲਨ ਨੂੰ ਯਕੀਨੀ ਕਰਨ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦਾ ਹਿੱਸਾ ਹੈ।

ਕੁਮਾਰੀ ਆਰਤੀ ਸਿੰਘ ਰਾਓ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਇਸ ਕਦਮ ਨਾਲ ਬੇਹਤਰ ਸੇਵਾ ਵੰਡ ਅਤੇ ਜਵਾਬਦੇਹੀ ਯਕੀਨੀ ਹੋਵੇਗੀ, ਜਿਸ ਦਾ ਲਾਭ ਹਰਿਆਣਾ ਦੇ ਲੋਕਾਂ ਨੂੰ ਮਿਲੇਗਾ। ਜਿਓ-ਫੇਂਸਿੰਗ ਅਧਾਰਤ ਹਾਜ਼ਰੀ ਪ੍ਰਬੰਧਨ ਨੂੰ ਲਾਗੂ ਕਰਨਾ ਸਾਡੇ ਸਿਹਤ ਪ੍ਰਣਾਲੀ ਵਿੱਚ ਅਨੁਸ਼ਾਸਣ ਯਕੀਨੀ ਕਰਨ ਅਤੇ ਕੁਸ਼ਲਤਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਡਿਜ਼ਿਟਲ ਹੱਲ ਅਪਣਾ ਕੇ ਸਾਡਾ ਟੀਚਾ ਇਹ ਯਕੀਨੀ ਕਰਨਾ ਹੈ ਕਿ ਹਰੇਕ ਸਿਹਤ ਅਧਿਕਾਰੀ ਹਰਿਆਣਾ ਦੇ ਲੋਕਾਂ ਦੀ ਸੇਵਾ ਲਈ ਜਵਾਬਦੇਹ ਅਤੇ ਵਚਨਬੱਧ ਰਵੇ। ਉਨ੍ਹਾਂ ਨੇ ਦੱਸਿਆ ਕਿ ਇਹ ਪਹਿਲ ਡਿਜ਼ਿਟਲ ਇੰਡਿਆ ਦੇ ਵਿਜਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜਿੱਥੇ ਕੁਸ਼ਲ, ਪਾਰਦਰਸ਼ੀ ਅਤੇ ਨਾਗਰਿਕ ਕੇਂਦ੍ਰਿਤ ਸ਼ਾਸਣ ਦੇਣ ਲਈ ਤਕਨਾਲੋਜ਼ੀ ਦਾ ਉਪਯੋਗ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਵੀਂ ਪ੍ਰਣਾਲੀ ਦਾ ਅਨੁਪਾਲਨ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।

ਹਰਿਆਣਾ ਵਿੱਚ 99,309 ਮੁਫਤ ਡਾਇਲਸਿਸ ਸੈਸ਼ਨ ਸਫਲਤਾਪੂਰਵਕ ਆਯੋਜਿਤ ਕੀਤੇ ਗਏ  ਸਿਹਤ ਮੰਤਰੀ

ਚੰਡੀਗੜ੍ਹ   ( ਜਸਟਿਸ ਨਿਊਜ਼   ) ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰਿਆਣਾ ਸਰਕਾਰ ਆਪਣੇ ਨਾਗਰਿਕਾਂ ਦੇ ਸਿਹਤ ਪ੍ਰਤੀ ਸਦਾ ਪੂਰੀ ਤਰ੍ਹਾ ਸੰਵੇਦਨਸ਼ੀਲ ਅਤੇ ਪ੍ਰਤੀਬੱਧ ਰਹੀ ਹੈ। ਰਾਜ ਦੇ 22 ਜਿਲ੍ਹਿਆਂ ਵਿੱਚ ਸੰਚਾਲਿਤ ਹੀਮੋਡਾਇਲਸਿਸ ਸੇਵਾਵਾਂ ਤਹਿਤ 18 ਅਕਤੂਬਰ, 2024 ਤੋਂ 30 ਅਪ੍ਰੈਲ, 2025 ਤੱਕ ਕੁੱਲ 99,309 ਮੁਫਤ ਡਾਇਲਸਿਸ ਸੈਸ਼ਨ ਸਫਲਤਾਪੂਰਵਕ ਆਯੋਜਿਤ ਕੀਤੇ ਜਾ ਚੁੱਕੇ ਹਨ।

          ਉਨ੍ਹਾਂ ਨੇ ਦਸਿਆ ਕਿ ਡਾਇਲਸਿਸ ਇੱਕ ਮਹਿੰਗੀ ਮੈਡੀਕਲ ਪ੍ਰਕ੍ਰਿਆ ਹੈ, ਜੋ ਕਿਡਨੀ ਰੋਗੀਆਂ ਲਈ ਜੀਵਨ ਰੱਖਿਅਕ ਸਾਬਿਤ ਹੁੰਦੀ ਹੈ, ਪਰ ਹੁਣ ਇਹ ਸੇਵਾ ਹਰਿਆਣਾ ਦੇ ਸਾਰੇ ਨਾਗਰਿਕਾਂ ਨੂੰ ਪੂਰੀ ਤਰ੍ਹਾ ਨਾਲ ਮੁਫਤ ਪ੍ਰਦਾਨ ਕੀਤੀ ਜਾ ਰਹੀ ਹੈ। ਮੌਜੂਦਾ ਵਿੱਚ ਇਹ ਸਹੂਲਤ ਸੂਬੇ ਦੇ ਸਾਰੇ 20 ਜਿਲ੍ਹਿਆਂ ਸਿਵਲ ਹਸਪਤਾਲਾਂ ਅਤੇ 2 ਮੈਡੀਕਲ ਕਾਲਜਾਂ ਕਰਨਾਲ ਤੇ ਨੁੰਹ ਵਿੱਚ ਉਪਲਬਧ ਹੈ। ਇਸ ਤੋਂ ਇਲਾਵਾ, ਆਯੂਸ਼ਮਾਨ ਭਾਰਤ ਯੋਜਨਾ ਤਹਿਤ ਰਜਿਸਟਰਡ ਹਸਪਤਾਲਾਂ ਵਿੱਚ ਵੀ ਯੋਗ ਲਾਭਕਾਰਾਂ ਨੂੰ ਇਹ ਸੇਵਾ ਮੁਫਤ ਪ੍ਰਦਾਨ ਕੀਤੀ ਜਾ ਰਹੀ ਹੈ।

          ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਹੈ ਕਿ ਕੋਈ ਵੀ ਨਾਗਰਿਕ ਆਰਥਕ ਕਾਰਣਾਂ ਤੋਂ ਜਰੂਰੀ ਮੈਡੀਕਲ ਸਹੂਲਤਾਂ ਤੋਂ ਵਾਂਝਾ ਨਾ ਰਹੇ। ਊਨ੍ਹਾਂ ਨੇ ਕਿਹਾ, ਅਸੀਂ ਯਕੀਨੀ ਕੀਤਾ ਹੈ ਕਿ ਸੂਬੇ ਦੇ ਹਰੇਕ ਨਾਗਰਿਕ ਨੂੰ ਸਮੇਂ ‘ਤੇ ਅਤੇ ਗੁਣਵੱਤਾਪੂਰਣ ਸਿਹਤ ਸੇਵਾਵਾਂ ਮਿਲੇ। ਅਸੀਂ ਹੀਮੋਡਾਇਲਸਿਸ ਵਰਗੀ ਜੀਵਨ ਰੱਖਿਅਕ ਸੇਵਾਵਾਂ ਮੁਫਤ ਪ੍ਰਦਾਨ ਕਰ ਕੇ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ।

          ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਸੇਵਾਵਾਂ ਦੇ ਬਿਹਤਰ ਪ੍ਰਬੰਧਨ ਲਈ ਬਹੁਤ ਵੱਧ ਡਾਇਲਸਿਸ ਮਸ਼ੀਨਾਂ, ਟ੍ਰੇਨਡ ਤਕਨੀਸ਼ਿਅਨ ਅਤੇ ਤਜਰਬੇਕਾਰ ਮੈਡੀਕਲ ਕਰਮਚਾਰੀਆਂ ਦੀ ਤੈਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਹਰਿਆਣਾ ਸਰਕਾਰ ਨੇ ਸਾਰੇ ਜਿਲ੍ਹਾ ਹਸਪਤਾਲਾਂ ਵਿੱਚ ਕਾਫੀ ਗਿਣਤੀ ਵਿੱਚ ਡਾਇਲਸਿਸ ਯੂਨਿਟ ਸਥਾਪਿਤ ਕੀਤੀ ਹੈ, ਤਾਂ ਜੋ ਮਰੀਜਾਂ ਨੂੰ ਲੰਬੇ ਸਮੇਂ ਤੱਕ ਇੰਤਜਾਰ ਨਾ ਕਰਨਾ ਪਵੇ।

          ਉਨ੍ਹਾਂ ਨੇ ਇਹ ਵੀ ਦਸਿਆ ਕਿ ਸਰਕਾਰ ਸਿਹਤ ਸੇਵਾਵਾਂ ਨੂੰ ਹੋਰ ਵੱਧ ਸਹੂਲਤਜਨਕ ਬਨਾਉਣ ਲਈ ਡਿਜੀਟਲ ਸਿਹਤ ਰਿਕਾਰਡ, ਟੈਲੀਮੈਡੀਕਸਨ ਅਤੇ ਸਿਹਤ ਕੈਂਪ ਵਰਗੀ ਸਹੂਲਤਾਂ ‘ਤੇ ਵੀ ਤੇਜੀ ਨਾਲ ਕੰਮ ਕਰ ਰਹੀ ਹੈ। ਸਿਹਤ ਮੰਤਰੀ ਨੇ ਸਾਰੇ ਨਾਗਰਿਕਾਂ ਨੂੰ ਜਾਗਰੁਕ ਰਹਿਣ ਅਤੇ ਸਮੇਂ-ਸਮੇਂ ‘ਤੇ ਸਿਹਤ ਜਾਂਚ ਕਰਾਉਣ ਦੀ ਅਪੀਲ ਕੀਤੀ।

ਇਸ ਸਾਲ ਮੇਰੀ ਫਸਲ ਮੇਰਾ ਬਿਯੌਰਾ ਤੇ 18166 ਕਿਸਾਨਾਂ ਨੇ ਕੀਤਾ ਰਜਿਸਟ੍ਰੇਸ਼ਨ

ਚੰਡੀਗੜ੍ਹ   ( ਜਸਟਿਸ ਨਿਊਜ਼   ) ਹਰਿਆਣਾ ਖੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਵਿਭਾਗ ਵੱਲੋਂ 1 ਜੂਨ ਤੋਂ ਹਰਿਆਣਾ ਦੀ ਮੰਡੀਆਂ ਵਿੱਚ ਸੂਰਜਮੁਖੀ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਾਲ ਭਾਰਤ ਸਰਕਾਰ ਵੱਲੋਂ 8883 ਐਮਟੀ ਪੀਐਸਐਸ ਸਕੀਮ ਤਹਿਤ ਖਰੀਦ ਕਰਨ ਦੀ ਮੰਜੂਰੀ ਪ੍ਰਦਾਨ ਕੀਤੀ ਗਈ ਹੈ। ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੌਜ਼ੂਦਾ ਵਿੱਚ ਸੂਰਜਮੁਖੀ ਦਾ ਬਾਜਾਰੀ ਮੁੱਲ੍ਹ 6400-6500 ਰੁਪਏ ਪ੍ਰਤੀ ਕਿਵੰਟਲ ਹੈ। ਖੇਤੀਬਾੜੀ ਅਤੇ ਭਲਾਈ ਵਿਭਾਗ ਨਾਲ ਪ੍ਰਾਪਤ ਰਿਪੋਰਟ ਅਨੁਸਾਰ 44,062 ਮੀਟ੍ਰਿਕ ਟਨ ਸੂਰਜਮੁਖੀ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ।

ਬੁਲਾਰੇ ਦੇ ਅਨੁਸਾਰ ਇਸ ਸਾਲ ਕਿਸਾਨਾਂ ਵੱਲੋਂ 76,785 ਏਕੜ ਵਿੱਚ ਸੂਰਜਮੁਖੀ ਦੀ ਬਿਜਾਈ ਕੀਤੀ ਗਈ ਹੈ। ਇਸ ਸਾਲ ਮੇਰੀ ਫਸਲ ਮੇਰਾ ਬਿਯੌਰਾ ‘ਤੇ ਸੂਰਜਮੁਖੀ ਲਈ 18166 ਕਿਸਾਨਾਂ ਵੱਲੋਂ ਰਜਿਸਟ੍ਰੇਸ਼ਨ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਰਜਮੁਖੀ ਦਾ ਘੱਟੋ ਘੱਟ ਮੁੱਲ੍ਹ 7280 ਰੁਪਏ ਪ੍ਰਤੀ ਕਿਵੰਟਲ ਤੈਅ ਕੀਤਾ ਹੋਇਆ ਹੈ। ਰਾਜ ਦੇ ਪੰਜ ਜ਼ਿਲ੍ਹਿਆਂ ਦੀ 17 ਮੰਡੀਆਂ ਵਿੱਚ ਹੈਫੇਡ ਅਤੇ ਹਰਿਆਣਾ ਵੇਅਰ ਹਾਉਸਿੰਗ ਕਾਰਪੋਰੇਸ਼ਨ ਵੱਲੋਂ ਸੂਰਜਮੁੱਖੀ ਦੀ ਖਰੀਦ ਕੀਤੀ ਜਾਵੇਗੀ।

ਬੁਲਾਰੇ ਨੇ ਕਿਹਾ ਕਿ ਸੂਰਜਮੁੱਖੀ ਦੀ ਖਰੀਦ ਲਈ ਮੰਡੀ ਵੰਡ ਤੇ ਤਹਿਤ ਅੰਬਾਲਾ ਜ਼ਿਲ੍ਹਾ ਵਿੱਚ ਅੰਬਾਲਾ ਸ਼ਹਿਰ, ਅੰਬਾਲਾ ਕੈਂਟ, ਸ਼ਹਿਜ਼ਾਦਪੁਰ, ਸਾਹਾ, ਬਰਾੜਾ ਵਿੱਚ ਹੈਫੇਡ ਅਤੇ ਮੁਲਾਨਾ ਵਿੱਚ ਐਚ.ਡਬਲੂ.ਸੀ, ਕਰਨਾਲ ਵਿੱਚ ਹੈਫੇਡ, ਕੁਰੂਕਸ਼ੇਤਰ ਜ਼ਿਲ੍ਹੇ  ਦੇ ਇਸਮਾਇਲਾਬਾਦ ਵਿੱਚ ਐਚ.ਡਬਲੂ.ਸੀ, ਥਾਣੇਸਰ ਵਿੱਚ ਹੈਫੇਡ, ਥੋਲ ਵਿੱਚ ਐਚ.ਡਬਲੂ.ਸੀ, ਸ਼ਾਹਬਾਦ ਵਿੱਚ ਹੈਫੇਡ ਅਤੇ ਐਚ.ਡਬਲੂ.ਸੀ, ਲਾਡਵਾ ਵਿੱਚ ਹੈਫੇਡ, ਝਾਂਸਾ ਵਿੱਚ ਐਚ.ਡਬਲੂ.ਸੀ, ਪੰਚਕੂਲਾ ਦੇ ਬਰਵਾਲਾ ਵਿੱਚ ਹੈਫੇਡ ਅਤੇ ਯਮੁਨਾਨਗਰ ਦੇ ਸਾਢੌਰਾ ਐਚ.ਡਬਲੂ.ਸੀ ਖਰੀਦ ਏਜੰਸੀ ਵੱਲੋਂ ਕੀਤੀ ਜਾਵੇਗੀ।

ਪਿਛਲੇ ਸਾਲ 2024-25 ਦੌਰਾਨ ਸੂਰਜਮੁਖੀ ਦੀ ਖਰੀਦ ਹਫੇਡ ਖਰੀਦ ਏਜੰਸੀ ਵੱਲੋਂ ਕੀਤੀ ਗਈ ਸੀ। ਇਸ ਸਾਲ ਰਾਜ ਦੀ ਮੰਡੀਆਂ ਵਿੱਚ ਸੂਰਜਮੁਖੀ ਦੀ ਖਰੀਦ 30 ਜੂਨ ਤੱਕ ਚਲੇਗੀ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin