ਅਧਿਕਾਰੀ ਆਪਣੇ ਆਪ ਨੂੰ ਜਨਤਾ ਦਾ ਸੇਵਕ ਸਮਝ ਦੇ ਕਰਨ ਲੋਕਾਂ ਦੀ ਮੁਸ਼ਕਲਾਂ ਦਾ ਹੱਲ-ਸਿੱਖਿਆ ਮੰਤਰੀ ਮਹੀਪਾਲ ਢਾਂਡਾ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਅਧਿਕਾਰੀ ਅਤੇ ਕਰਮਚਾਰੀ ਜਨਤਾ ਦੇ ਸੇਵਕ ਹਨ, ਉਹ ਆਪਣੇ ਆਪ ਨੂੰ ਜਨਤਾ ਦਾ ਸੇਵਕ ਸਮਝ ਕੇ ਹੀ ਉਨ੍ਹਾਂ ਦੀ ਸਮੱਸਿਆਵਾਂ ਨੂੰ ਪ੍ਰਾਥਮਿਕਤਾ ਨਾਲ ਕਰਨ ਹੱਲ। ਜੇਕਰ ਕਿਸੀ ਆਮਜਨ ਨਾਲ ਕੋਈ ਧੋਖਾਧੜੀ ਜਾਂ ਜਿਆਦਤੀ ਹੋਵੇਗੀ ਤਾਂ ਪੁਲਿਸ ਵਿਭਾਗ ਸਖ਼ਤ ਕਾਰਵਾਈ ਕਰਨ,ਤਾਂ ਜੋ ਦੋਸ਼ੀ ਨੂੰ ਸਜਾਂ ਮਿਲ ਸਕੇ।
ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਮਾਮਲੇ ਵਿੱਚ ਪੀੜਤ ਵਿਅਕਤੀ ਨਾਲ ਨਿਆਂ ਨਾ ਕਰਨ ਵਾਲੇ ਅਤੇ ਉਸ ਨੂੰ ਪਰੇਸ਼ਾਨ ਕਰਨ ਵਾਲੇ ਸਬੰਧਿਤ ਅਧਿਕਾਰੀ ਜਾਂ ਕਰਮਚਾਰੀ ਵਿਰੁਧ ਨਿਯਮ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ।
ਸਿੱਖਿਆ ਮੰਤਰੀ ਮਹੀਪਾਲ ਢਾਂਡਾ ਅੱਜ ਭਿਵਾਨੀ ਦੇ ਪੰਚਾਇਤ ਭਵਨ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਦੁਖ ਨਿਵਾਰਣ ਕਮੇਈ ਦੀ ਮੀਟਿੰਗ ਵਿੱਚ ਪਰਿਵਾਦਾਂ ਦਾ ਨਿਪਟਾਰਾ ਕਰਨ ਦੌਰਾਨ ਆਪਣਾ ਸੰਦੇਸ਼ ਦੇ ਰਹੇ ਸਨ।
ਸਿੱਖਿਆ ਮੰਤਰੀ ਨੇ ਮੀਟਿੰਗ ਵਿੱਚ ਰੱਖੇ ਗਏ ਕੁਲ੍ਹ 15 ਪਰਿਵਾਦਾਂ ਵਿੱਚੋਂ 9 ਦਾ ਮੌਕੇ ‘ਤੇ ਹੀ ਹੱਲ ਕੀਤਾ ਅਤੇ ਬਾਕੀ ਲਈ ਸਬੰਧਿਤ ਵਿਭਾਗਾਂ ਨੂੰ ਗਹਿਨਤਾ ਨਾਲ ਜਾਂਚ ਦੇ ਆਦੇਸ਼ ਦਿੱਤੇ।
ਸਿੱਖਿਆ ਮੰਤਰੀ ਨੇ ਕਿਹਾ ਕਿ ਬੱਚਿਆਂ ਦੇ ਉੱਜਵਲ ਭਵਿੱਖ ਨੂੰ ਲੈਅ ਕੇ ਸੂਬੇ ਵਿੱਚ ਸਕੂਲਾਂ ਦੇ ਆਧਾਰਭੂਤ ਢਾਂਚੇ ਵਿੱਚ ਤੇਜ ਗਤੀ ਨਾਲ ਸੁਧਾਰ ਕੀਤਾ ਜਾ ਰਿਹਾ ਹੈ। ਜੂਨ ਦੇ ਮਹੀਨੇ ਵਿੱਚ ਹੋਣ ਵਾਲੀ ਛੁੱਟਿਆਂ ਦੌਰਾਣ ਸਿੱਖਿਆ ਵਿਭਾਗ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਾਰੇ ਸਰਕਾਰੀ ਸਕੂਲਾਂ ਦੀ ਛਤਾਂ ਦੀ ਸਫਾਈ ਅਤੇ ਮਰੱਮਤ ਕਰਵਾਉਣ ਤਾਂ ਜੋ ਸਕੂਲਾਂ ਦੀ ਛੱਤ ਸਹੀ ਹੋਵੇ।
ਉਨ੍ਹਾਂ ਨੇ ਕਿਹਾ ਕਿ ਇਹ ਵੱਡੀ ਖੁਸ਼ੀ ਦੀ ਗੱਲ ਹੈ ਕਿ ਸੂਬੇ ਵਿੱਚ ਸਰਕਾਰੀ ਸਕੂਲਾਂ ਦਾ ਰਿਜਲਟ ਪ੍ਰਾਈਵੇਟ ਸਕੂਲਾਂ ਤੋਂ ਬੇਹਤਰ ਆਇਆ ਹੈ। ਸਿੱਖਿਆ ਵਿਭਾਗ 9ਵੀਂ ਤੋਂ 12ਵੀਂ ਤੱਕ ਦੀ ਜਮਾਤਾਂ ਲਈ ਇੱਕ ਅਜਿਹਾ ਕੌਸ਼ਲ ਪੂਰਣ ਵਿਸ਼ਾ ਤਿਆਰ ਕਰਨ ‘ਤੇ ਲੱਗਿਆ ਹੈ ਜਿਸ ਨਾਲ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਬੱਚਿਆਂ ਨੂੰ ਨੌਕਰੀ ਵੱਲ ਨਾ ਭਜਣਾ ਪਵੇ ਅਤੇ ਉਹ ਆਪ ਦਾ ਕੋਈ ਕੰਮ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ ਕੌਮੀ ਸਿੱਖਿਆ ਨੀਤੀ 2020 ਨੂੰ ਸਭ ਤੋਂ ਪਹਿਲਾਂ ਲਾਗੂ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਿਆਂ ਦੇ ਆਲਾ ਪ੍ਰਸ਼ਾਸਣਿਕ ਅਧਿਕਾਰੀਆਂ ਨੂੰ ਸਕੂਲਾਂ ਦਾ ਨਿਰੀਖਣ ਕਰਨ, ਬੱਚਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰ ਉਨ੍ਹਾਂ ਦੀ ਮੁਸ਼ਕਲਾਂ ਜਾਨਣ ਦੇ ਨਿਰਦੇਸ਼ ਦਿੱਤੇ ਹਨ।
ਇਸ ਮੌਕੇ ‘ਤੇ ਭਿਵਾਨੀ ਸ੍ਰੀ ਵਿਧਾਇਕ ਘਨਸ਼ਿਆਮ ਸੱਰਾਫ਼, ਬਵਾਣੀ ਖੇੜਾ ਤੋਂ ਵਿਧਾਇਕ ਸ੍ਰੀ ਕਪੂਰ ਵਾਲਮਿਕੀ, ਡੀਸੀ ਸ੍ਰੀ ਮਹਾਵੀਰ ਕੌਸ਼ਿਕ, ਪੁਲਿਸ ਸੁਪਰਡੈਂਟ ਸ੍ਰੀ ਮਨਵੀਰ ਸਿੰਘ ਸਮੇਤ ਕਈ ਅਧਿਕਾਰੀ ਮੌਜ਼ੂਦ ਰਹੇ।
ਕਾਂਗ੍ਰੇਸ ਨੇ ਐਮਐਸਪੀ ਦੇ ਖ਼ਤਮ ਹੋਣ ਜਿਹੇ ਬਿਆਨਾਂ ਨਾਲ ਕਿਸਾਨਾਂ ਨੂੰ ਗੁਮਰਾਹ ਕਰਨ ਦਾ ਕੀਤਾ ਯਤਨ- ਨਾਇਬ ਸਿੰਘ ਸੈਣੀ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਾਂਗ੍ਰੇਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 55 ਸਾਲਾਂ ਤੱਕ ਸੱਤਾ ਦਾ ਸੁਖ ਭੋਗਣ ਵਾਲੀ ਕਾਂਗ੍ਰੇਸ ਕਿਸਾਨਾਂ ਦੀ ਹਾਲਤ ਦੀ ਜਿੰਮੇਦਾਰ ਰਹੀ ਹੈ, ਜਦੋਂਕਿ ਸਾਲ 2014 ਵਿੱਖ ਦੇਸ਼ ਦੇ ਪ੍ਰਧਾਨ ਸੇਵਕ ਦੇ ਰੂਪ ਵਿੱਚ ਦੇਸ਼ ਦੀ ਬਾਗਡੋਰ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਲਗਾਤਾਰ ਕਿਸਾਨਾਂ ਨੂੰ ਸਸ਼ਕਤ ਅਤੇ ਮਜ਼ਬੂਤ ਕੀਤਾ ਹੈ, ਸਗੋਂ ਉਨ੍ਹਾਂ ਨੇ ਵਿਕਸਿਤ ਭਾਰਤ ਮਹੱਤਵਪੂਰਨ ਥੰਮ੍ਹ ਮੰਨਦੇ ਹੋਏ ਸਵੈ-ਨਿਰਭਰ ਬਨਾਉਣ ਦਾ ਕੰਮ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰ ਸਰਕਾਰ ਨੇ ਗਤ ਦਿਵਸ ਫ਼ਸਲਾਂ ‘ਤੇ ਐਮਐਸਪੀ ਵਧਾਉਣ ਦਾ ਐਲਾਨ ਕੀਤਾ ਹੈ, ਇਸ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ।
ਉਨ੍ਹਾਂ ਨੇ ਕਾਂਗ੍ਰੇਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗੇ੍ਰਸ ਨੇਤਾਵਾਂ ਨੇ ਚੌਣ ਸਮੇ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਕਿਹਾ ਕਿ ਜੇਕਰ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਐਮਐਸਪੀ ਖਤਮ ਕਰ ਦੇਣਗੇ। ਜਦੋਂਕਿ ਸੱਚਾਈ ਇਹ ਹੈ ਕਿ ਪ੍ਰਧਾਨ ਮੰਤਰੀ ਸਾਲ 2014 ਨਾਲ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਫ਼ਸਲਾਂ ‘ਤੇ ਐਮਐਸਪੀ ਨੂੰ ਵਧਾ ਰਹੇ ਹਨ। ਵਿਪੱਖ ਨੂੰ ਕਿਸਾਨ ਹੱਕ ਬਾਰੇ ਸੁਆਲ ਚੁੱਕਣ ਤੋਂ ਪਹਿਲਾਂ ਆਪਣੇ ਗਿਰੇਬਾਨ ਵਿੱਚ ਝਾਤੀ ਮਾਰਣੀ ਚਾਹੀਦੀ ਹੈ, ਫਿਰ ਦੂਜਿਆਂ ‘ਤੇ ਉਂਗਲਾਂ ਚੁੱਕਣੀਆਂ ਚਾਹੀਦੀ ਹੈ। ਵਿਪੱਖ ਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਕਿਉਂਕਿ ਇਸ ਨਾਲ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ।
ਮੁੱਖ ਮੰਤਰੀ ਅੱਜ ਜ਼ਿਲ੍ਹਾ ਕੁਰੂਕਸ਼ੇਤਰ ਯੂਨਿਵਰਸਿਟੀ ਕਾਂਪਲੈਕਸ ਵਿੱਚ ਪ੍ਰਬੰਧਿਤ ਵਿਕਸਿਤ ਖੇਤੀਬਾੜੀ ਸੰਕਲਪ ਅਭਿਆਨ ਦੇ ਉਦਘਾਟਨ ਮੌਕੇ ‘ਤੇ ਸੂਬੇਭਰ ਤੋਂ ਆਏ ਕਿਸਾਨਾਂ ਨੂੰ ਸੰਬੋਧਿਤ ਕਰ ਰਹੇ ਸਨ। ਪ੍ਰੋਗਰਾਮ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਵੀ ਮੌਜ਼ੂਦ ਰਹੇ।
ਕਾਂਗ੍ਰੇਸ ਸ਼ਾਸਣਕਾਲ ਵਿੱਚ ਫ਼ਸਲਾਂ ਦੇ ਐਮਐਸਪੀ ਲਈ ਕੁੱਲ੍ਹ 7 ਲੱਖ 41 ਹਜ਼ਾਰ 41 ਕਰੋੜ ਰੁਪਏ ਦਿੱਤੇ ਗਏ, ਜਦੋਂਕਿ ਮੋਦੀ ਸਰਕਾਰ ਨੇ 10 ਸਾਲਾਂ ਵਿੱਚ 23 ਲੱਖ 61 ਹਜ਼ਾਰ ਕਰੋੜ ਰੁਪਏ ਦਿੱਤੇ
ਸ੍ਰੀ ਨਾਇਬ ਸਿੰਘ ਸੈਣੀ ਨੇ ਆਂਕੜੇ ਪੇਸ਼ ਕਰਦੇ ਹੋਏ ਕਿਹਾ ਕਿ ਕਾਂਗ੍ਰੇਸ ਸ਼ਾਸਣਕਾਲ ਵਿੱਚ ਫ਼ਸਲਾਂ ਦੇ ਐਮਐਸਪੀ ਲਈ ਕੁੱਲ੍ਹ 7 ਲੱਖ 41 ਹਜ਼ਾਰ 41 ਕਰੋੜ ਰੁਪਏ ਦਿੱਤੇ ਗਏ, ਜਦੋਂਕਿ ਮੋਦੀ ਸਰਕਾਰ ਨੇ 10 ਸਾਲਾਂ ਵਿੱਚ 23 ਲੱਖ 61 ਹਜ਼ਾਰ ਕਰੋੜ ਰੁਪਏ ਦਿੱਤੇ। ਕਾਂਗੇ੍ਰਸ ਨੇ ਸਾਲ 2014 ਤੱਕ ਕਣਕ ‘ਤੇ 2 ਲੱਖ 56 ਹਜ਼ਾਰ ਕਰੋੜ ਰੁਪਏ ਐਮਐਸਪੀ ਵੱਜੋਂ ਦਿੱਤੇ, ਜਦੋਂਕਿ ਮੋਦੀ ਸਰਕਾਰ ਨੇ ਸਾਲ 2014 ਤੋਂ ਹੁਣ ਤੱਕ ਕਣਕ ‘ਤੇ 5 ਲੱਖ 65 ਹਜ਼ਾਰ ਕਰੋੜ ਰੁਪਏ ਐਮਐਸਪੀ ਦਿੱਤਾ। ਇਸੇ ਤਰ੍ਹਾਂ ਦਾਲਾਂ ‘ਤੇ ਕਾਂਗੇ੍ਰਸ ਨੇ 1900 ਕਰੋੜ ਰੁਪਏ ਦਿੱਤੇ, ਜਦੋਂਕਿ ਮੌਜ਼ੂਦਾ ਸਰਕਾਰ ਨੇ 98 ਹਜ਼ਾਰ ਕਰੋੜ ਰੁਪਏ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਆਯਲ ਸੀਡਸ ‘ਤੇ ਕਾਂਗੇ੍ਰਸ ਨੇ 9 ਹਜ਼ਾਰ ਕਰੋੜ ਰੁਪਏ ਦੀ ਐਮਐਸਪੀ ਦਿੱਤੀ, ਜਦੋਂਕਿ ਮੋਦੀ ਸਰਕਾਰ ਨੇ 65 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚਾਉਣ ਦਾ ਕੰਮ ਕੀਤਾ। ਉੱਥੇ ਹੀ ਕਪਾਹ, ਖੋਪਰਾ, ਜੂਟ ਆਦਿ ਫ਼ਸਲਾਂ ‘ਤੇ ਕਾਂਗੇ੍ਰਸ ਨੇ 26 ਜ਼ਾਰ ਕਰੋੜ ਰੁਪਏ ਐਮਐਸਪੀ ਵੱਜੋਂ ਦਿੱਤੇ, ਜਦੋਂਕਿ ਮੌਜ਼ੂਦਾ ਸਰਕਾਰ ਨੇ 1 ਲੱਖ 33 ਹਜ਼ਾਰ ਕਰੋੜ ਰੁਪਏ ਦੇਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਆਂਕੜਿਆਂ ਨਾਲ ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਲਗਾਤਾਰ ਕਿਸਾਨਾਂ ਨੂੰ ਸਸ਼ਕਤ ਅਤੇ ਮਜ਼ਬੂਤ ਕਰਨ ਦੇ ਨਾਲ ਨਾਲ ਲਗਾਤਾਰ ਕਿਸਾਨਾਂ ਦੀ ਆਮਦਣ ਵਿੱਚ ਵਾਧਾ ਕਰਨ ਦਾ ਕੰਮ ਕਰ ਰਹੇ ਹਨ।
ਹਰਿਆਣਾ ਸਰਕਾਰ ਲਗਾਤਾਰ ਕਿਸਾਨਾਂ ਦੇ ਉੱਥਾਨ ਲਈ ਕਰ ਰਹੀ ਕੰਮ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੀ ਲਗਾਤਾਰ ਕਿਸਾਨਾਂ ਦੇ ਉੱਥਾਨ ਲਈ ਕੰਮ ਕਰ ਰਹੀ ਹੈ। ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ, ਜਿਸ ਨੇ ਕਿਸਾਨਾਂ ਦੀ ਸਾਰੀ ਫ਼ਸਲਾਂ ਨੂੰ ਐਮਐਸਪੀ ‘ਤੇ ਖਰੀਦਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਮਾਰਕੇਟ ਦੇ ਝੰਝਟ ਤੋਂ ਬਚਾਉਣ ਲਈ ਭਾਵਾਂਤਰ ਭਰਪਾਈ ਯੋਜਨਾ ਚਲਾਈ ਅਤੇ ਇਸ ਯੋਜਨਾ ਤਹਿਤ ਸੂਬੇ ਦੇ ਕਿਸਾਨਾਂ ਨੂੰ ਲਗਭਗ 111 ਕਰੋੜ ਰੁਪਏ ਭਾਵਾਂਤਰ ਦੇ ਰੂਪ ਵਿੱਚ ਦੇਣ ਦਾ ਕੰਮ ਕੀਤਾ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧਿ ਯੋਜਨਾ ਤਹਿਤ ਹਰਿਆਣਾ ਦੇ ਲਗਭਗ 20 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 6 ਹਜ਼ਾਰ 563 ਕਰੋੜ ਰੁਪਏ ਦੀ ਰਕਮ ਡਾਲੀ ਗਈ ਹੈ। ਕਿਸਾਨਾਂ ਨੂੰ ਸਿੱਧੇ ਲਾਭ ਪਹੁੰਚਾਉਣ ਲਈ ਈ-ਖਰੀਦ ਪੋਰਟਲ ਰਾਹੀਂ ਪਿਛਲੇ 10 ਸੀਜਨ ਵਿੱਚ 12 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਐਮਐਸਪੀ ‘ਤੇ ਫਸਲ ਖਰੀਦ ਦੇ 1 ਲੱਖ 48 ਹਜ਼ਾਰ ਕਰੋੜ ਰੁਪਏ ਡਾਲੇ ਹਨ।
ਉਨ੍ਹਾਂ ਨੇ ਕਿਹਾ ਕਿ ਉਹ ਆਪ ਕਿਸਾਨ ਦੇ ਬੇਟੇ ਹਨ ਅਤੇ ਖੇਤਾਂ ਵਿੱਚ ਉਨ੍ਹਾਂ ਨੇ ਕੰਮ ਕੀਤਾ ਹੈ ਇਸ ਲਈ ਕਮੇਰੇ ਵਰਗ ਦੀ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲਈ ਕਿਸਾਨਾਂ ਦਾ ਹੱਕ ਸਭ ਤੋਂ ਪਹਿਲਾਂ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਇੱਕ ਕਿਸਾਨ ਦੇ ਬੇਟੇ ਨੂੰ ਸੂਬੇ ਦੀ ਜਿੰਮੇਦਾਰੀ ਸੌਂਪੀ ਹੈ, ਅਜਿਹਾ ਸਿਰਫ਼ ਪ੍ਰਧਾਨ ਮੰਤਰੀ ਹੀ ਕਰ ਸਕਦੇ ਹਨ।
ਕਾਂਗ੍ਰੇਸ ਕਾਲ ਵਿੱਚ ਕਿਸਾਨਾਂ ਨੂੰ ਸਬਸਿਡੀ ਦੇ ਨਾਮ ‘ਤੇ ਮਿਲਦੇ ਸਨ 2-2 ਰੁਪਏ ਅਤੇ 5-5 ਰੁਪਏ ਦੇ ਚੈਕ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ 2014 ਤੋਂ ਪਹਿਲਾਂ ਦਾ ਸਮਾਂ ਸਾਰਿਆਂ ਨੇ ਵੇਖਿਆ ਹੈ, ਜਦੋਂ ਕੁਦਰਤੀ ਆਪਦਾ ਨਾਲ ਹੋਣ ਵਾਲੀ ਫਸਲ ਦੇ ਨੁਕਸਾਨ ਲਈ ਸਬਸਿਡੀ ਦੇ ਤੌਰ ‘ਤੇ ਕਿਸਾਨਾਂ ਨੂੰ 2-2 ਰੁਪਏ ਅਤੇ 5-5 ਰੁਪਏ ਦੇ ਚੈਕ ਮਿਲਦੇ ਸਨ, ਜਦੋਂ ਕਿ ਮੌਜ਼ੂਦਾ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ‘ਤੇ ਕੀਤੇ ਵੱਧ ਸਬਸਿਡੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਕਾਂਗ੍ਰੇਸ ਦੇ ਵੱਡੇ ਨੇਤਾ ਕੁੱਝ ਬੋਲਦੇ ਨਹੀਂ ਹੈ, ਪਰ ਟਵੀਟ ਜ਼ਰੂਰ ਕਰਦੇ ਹਨ। ਉਹ ਸਮਝਣ ਕਿ ਕਾਂਗ੍ਰੇਸ ਨੇ 10 ਸਾਲਾਂ ਦੇ ਸ਼ਾਸਣ ਵਿੱਚ ਸੂਬੇ ਦੇ ਕਿਸਾਨਾਂ ਨੂੰ ਸਿਰਫ਼ 1155 ਕਰੋੜ ਰੁਪਏ ਦਾ ਮੁਆਵਜਾ ਦਿੱਤਾ, ਜਦੋਂਕਿ ਸਾਡੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ 15,145 ਕਰੋੜ ਰੁਪਏ ਮੁਆਵਜੇ ਵੱਜੋਂ ਦਿੱਤੇ ਹਨ।
ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਖੇਤਾਂ ਵਿੱਚ ਹੋਈ ਅੱਗਜਨੀ ਕਾਰਣ ਪ੍ਰਭਾਵਿਤ ਕਿਸਾਨਾਂ ਨੂੰ ਵੀ ਸਾਡੀ ਸਰਕਾਰ ਨੇ ਫਸਲੀ ਨੁਕਸਾਨ ਦੀ ਭਰਪਾਈ ਦੇ ਰੂਪ ਵਿੱਚ 30 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਦਰ ਤੋਂ ਮੁਆਵਜਾ ਦਿੱਤਾ ਹੈ। ਸਾਡੀ ਸਰਕਾਰ ਦਾ ਹਰ ਕਦਮ ਕਿਸਾਨ ਨੂੰ ਮਜ਼ਬੂਤ ਕਰਨ ਦਾ ਹੈ।
ਇਹ ਅਭਿਆਨ ਇੱਕ ਜਨ ਆਂਦੋਲਨ, ਜੋ ਕਿਸਾਨਾਂ ਨੂੰ ਗਿਆਨ, ਨਵਾਚਾਰ ਅਤੇ ਤਕਨੀਕ ਨਾਲ ਸਸ਼ਕਤ ਬਨਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ-ਮੁੱਖ ਮੰਤਰੀ
ਚੰਡੀਗੜ੍ਹ ( ਜਸਟਿਸ ਨਿਊਜ਼ )ਰਾਸ਼ਟਰਵਿਆਪੀ ਵਿਕਸਿਤ ਖੇਤੀਬਾੜੀ ਸੰਕਲਪ ਅਭਿਆਨ ਦੀ ਲੜੀ ਵਿੱਚ ਅੱਜ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਧਰਮ ਖੇਤਰ ਕੁਰੂਕਸ਼ੇਤਰ ਤੋਂ ਵਿਕਸਿਤ ਖੇਤੀਬਾੜੀ ਸੰਕਲਪ ਅਭਿਆਨ ਦੀ ਅੱਜ ਸ਼ੁਰੂਆਤ ਕੀਤੀ। ਇਸ ਅਭਿਆਨ ਦਾ ਟੀਚਾ ਕਿਸਾਨਾਂ ਨੂੰ ਨਵੀਂ ਤਕਨੀਕ, ਯੋਜਨਾ ਅਤੇ ਨਵਾਚਾਰ ਨਾਲ ਜੋੜ ਕੇ ਖੇਤੀਬਾੜੀ ਖੇਤਰ ਵਿੱਚ ਸੁਧਾਰ ਲਿਆਉਣਾ ਹੈ। ਕਿਸਾਨਾਂ ਨੂੰ ਖਰੀਫ਼ ਫਸਲਾਂ ਦੀ ਵਿਗਿਆਨਿਕ ਤਕਨੀਕਾਂ ਦੀ ਜਾਣਕਾਰੀ ਦੇਣਾ, ਮਿੱਟੀ ਸਿਹਤ ਕਾਰਡ ਦੇ ਮਹੱਤਵ ਨੂੰ ਸਮਝਾਉਣਾ ਅਤੇ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਦਾ ਲਾਭ ਪਹੁੰਚਾਉਣਾ ਹੈ। ਅੱਜ ਤੋਂ ਆਗਾਮੀ 12 ਜੂਨ ਤੱਕ ਸੂਬੇਭਰ ਵਿੱਚ ਚਲਾਇਆ ਜਾ ਰਿਹਾ ਇਹ ਅਭਿਆਨ, ਕਿਸਾਨਾਂ ਨੂੰ ਸਸ਼ਕਤ ਕਰਨ ਦੀ ਵਚਨਬੱਧਤਾ ਦਾ ਸਸ਼ਕਤ ਪ੍ਰਮਾਣ ਹੈ।
ਕੁਰੂਕਸ਼ੇਤਰ ਯੂਨਿਵਰਸਿਟੀ ਕਾਂਪਲੈਕਸ ਵਿੱਚ ਹਰਿਆਣਾ ਦੇ ਖੇਤੀਬਾੜੀ, ਬਾਗਬਾਨੀ, ਮੱਛੀਪਾਲਨ ਅਤੇ ਪਸ਼ੁਪਾਲਨ ਵਿਭਾਗਾਂ ਅਤੇ ਆਈਸੀਆਰ ਵੱਲੋਂ ਸਾਂਝੇ ਤੌਰ ‘ਤੇ ਪ੍ਰਬੰਧਿਤ ਪ੍ਰੋਗਰਾਮ ਵਿੱਚ ਸੂਬੇਭਰ ਤੋਂ ਆਏ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਿਸਾਨਾਂ ਦੀ ਮਿਹਨਤ, ਧੀਰਜ ਅਤੇ ਸਮਰਪਣ ਨਾਲ ਹੀ ਅੱਜ ਭਾਰਤ ਸਵੈ-ਨਿਰਭਰ ਬਣਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਅਭਿਆਨ ਰਾਹੀਂ ਹਰ ਕਿਸਾਨ ਨੂੰ ਨੀਤੀ ਦਾ ਸਹਿਭਾਗੀ ਅਤੇ ਨਵਾਚਾਰ ਦਾ ਭਾਗੀਦਾਰ ਬਣਾਇਆ ਜਾਵੇਗਾ। ਇਹ ਸਿਰਫ਼ ਇੱਕ ਪੋ੍ਰਗਰਾਮ ਨਹੀਂ,ਸਗੋਂ ਇੱਕ ਜਨ ਆਂਦੋਲਨ ਹੈ, ਜੋ ਕਿਸਾਨਾਂ ਨੂੰ ਗਿਆਨ, ਨਵਾਚਾਰ ਅਤੇ ਤਕਨੀਕ ਨਾਲ ਸਸ਼ਕਤ ਬਨਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ।
ਖੁਸ਼ਹਾਲ ਭਾਰਤ ਉਂਦੋਂ ਸੰਭਵ ਹੋਵੇਗਾ, ਜਦੋਂ ਸਾਡਾ ਕਿਸਾਨ ਖੁਸ਼ਹਾਲ ਅਤੇ ਸਵੈ-ਨਿਰਭਰ ਬਣੇਗਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ਦਾ ਜੋ ਸੰਕਲਪ ਲਿਆ ਹੈ, ਉਸ ਵਿੱਚ ਸਾਡੇ ਅੰਨਦਾਤਾ ਨੂੰ ਇੱਕ ਮੁੱਖ ਥੰਮ੍ਹ ਮੰਨਿਆ ਹੈ। ਇੱਕ ਵਿਕਸਿਤ, ਮਜ਼ਬੂਤ ਅਤੇ ਖੁਸ਼ਹਾਲ ਭਾਰਤ ਉਂਦੋਂ ਸੰਭਵ ਹੋਵੇਗਾ, ਜਦੋਂ ਸਾਡਾ ਕਿਸਾਨ ਖੁਸ਼ਹਾਲ ਅਤੇ ਸਵੈ-ਨਿਰਭਰ ਬਣੇਗਾ। ਉਨ੍ਹਾਂ ਨੇ ਕਿਹਾ ਕਿ ਇਹ ਅਭਿਆਨ ਖੇਤੀਬਾੜੀ ਅਤੇ ਕਿਸਾਨ ਭਲਾਈ ਕੈਬੀਨੇਟ ਅਤੇ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਸਾਂਝੀ ਪਹਿਲ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਮਹਾ ਅਭਿਆਨ ਤਹਿਤ ਦੇਸ਼ਭਰ ਵਿੱਚ 2 ਹਜ਼ਾਰ ਤੋਂ ਵੱਧ ਖੇਤੀ ਵਿਗਿਆਨਿਕਾਂ ਅਤੇ ਖੇਤੀ ਅਧਿਕਾਰੀਆਂ ਦੀ ਟੀਮਾਂ ਬਣਾਈ ਗਈਆਂ ਹਨ। ਇਹ ਟੀਮਾਂ ਪਿੰਡਾਂ ਵਿੱਚ ਜਾਕੇ ਡੇਢ ਕਰੋੜ ਕਿਸਾਨਾਂ ਨਾਲ ਸਿੱਧਾ ਸੰਵਾਦ ਕਰੇਗੀ। ਇਸ ਦੌਰਾਨ ਕਿਸਾਨਾਂ ਨੂੰ ਸਥਾਨਕ ਜਲਵਾਯੂ, ਮਿੱਟੀ ਅਤੇ ਫਸਲਾਂ ਅਨੁਸਾਰ ਵਿਸ਼ੇਸ਼ ਸੁਝਾਅ ਦਿੱਤੇ ਜਾਂਣਗੇ।
ਇਸ ਅਭਿਆਨ ਨਾਲ ਕਿਸਾਨ ਪਰੰਪਰਾਗਤ ਢੰਗ ਨਾਲ ਸਮਾਰਟ ਐਗਰੀਕਲਚਰ ਵੱਲ ਵੱਧਣ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਖੇਤੀ ਪ੍ਰਧਾਨ ਰਾਜ ਹੈ। ਇਸ ਵੇਲੇ ਜਲਵਾਯੂ ਵਿੱਚ ਬਦਲਾਓ, ਜਲ ਸੰਕਟ, ਭੂਮੀ ਦੀ ਉਪਜਾਊ ਸ਼ਕਤੀ ਘੱਟ ਹੋਣਾ ਅਤੇ ਬਾਜਾਰ ਦੀ ਬਦਲਦੀ ਮੰਗਾਂ, ਇਹ ਸਾਰੀ ਚੁਣੌਤਿਆਂ ਅੱਜ ਸਾਡੇ ਸਾਹਮਣੇ ਹਨ। ਵਿਕਸਿਤ ਖੇਤੀਬਾੜੀ ਸੰਕਲਪ ਅਭਿਆਨ ਇਨ੍ਹਾਂ ਚੁਣੌਤਿਆਂ ਦਾ ਸਾਹਮਣਾ ਕਰਨ ਵਿੱਚ ਕਿਸਾਨਾਂ ਨੂੰ ਸਸ਼ਕਤ ਬਣਾਵੇਗਾ। ਖੇਤੀ ਵਿਗਿਆਨਿਕ, ਖੇਤੀ ਅਧਿਕਾਰੀ ਅਤੇ ਪ੍ਰਗਤੀਸ਼ੀਲ ਕਿਸਾਨ ਮਿਲ ਕੇ ਰਾਜ ਦੇ 1380 ਪਿੰਡਾਂ ਅਤੇ 109 ਬਲਾਕਾਂ ਨੂੰ ਕਵਰ ਕਰਣਗੇ।
ਉਨ੍ਹਾਂ ਨੇ ਕਿਹਾ ਕਿ ਅੱਜ ਡਿਜਿਟਲ ਤਕਨੀਕ ਨੇ ਖੇਤੀ ਨੂੰ ਬਦਲ ਦਿੱਤਾ ਹ ੈ। ਇਸ ਅਭਿਆਨ ਦੌਰਾਨ ਡਿਜਿਟਲ ਟੂਲਸ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ। ਇਸ ਨਾਲ ਕਿਸਾਨ ਪਰੰਪਰਾਗਤ ਢੰਗਾਂ ਨਾਲ ਸਮਾਰਟ ਐਗਰੀਕਲਚਰ ਵੱਲ ਅੱਗੇ ਵੱਧ ਸਕਣਗੇ।
ਹਰਿਆਣਾ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਭਲਾਈਯੋਗ ਯੋਜਨਾਵਾਂ ਚਲਾ ਰਹੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੇ ਹੱਕਾਂ ਵਿੱਚ ਲਗਾਤਾਰ ਭਲਾਈਯੋਗ ਯੋਜਨਾਵਾਂ ਚਲਾ ਰਹੀ ਹੈ। ਸਰਕਾਰ ਨੇ ਖਰੀਫ਼ ਫਸਲਾਂ ਲਈ ਹਰ ਕਿਸਾਨ ਨੂੰ 2 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਦਰ ਨਾਲ 1345 ਕਰੋਭ ਰੁਪਏ ਦਾ ਬੋਨਸ ਦਿੱਤਾ ਹੈ। ਅਜਿਹਾ ਹਰਿਆਣਾ ਦੇ ਇਤਿਹਾਸ ਵਿੱਚ ਪਹਿਲੀ ਬਾਰ ਹੋਇਆ ਹੈ। ਇਸ ਦੇ ਅਲਾਵਾ, ਅਸੀ ਅੰਗਰੇਜਾਂ ਦੇ ਜਮਾਨੇ ਤੋਂ ਚਲੇ ਆ ਰਹੇ ਆਬਿਆਨੇ ਨੂੰ ਜੜ੍ਹ ਤੋਂ ਖਤਮ ਕੀਤਾ ਹੈ ਅਤੇ ਆਬਿਆਨਾ ਦੇ 133 ਕਰੋੜ ਰੁਪਏ ਦੀ ਬਕਾਇਆ ਰਕਮ ਨੂੰ ਵੀ ਮਾਫ਼ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਦੀ ਅਪੀਲ ਕੀਤੀ। ਇਸ ਲਈ ਕਿਸਾਨਾਂ ਨੂੰ ਪਾਣੀ ਦਾ ਜਿਆਦਾ ਦੋਹਨ ਕਰਨ ਵਾਲੀ ਫਸਲਾਂ ਦੀ ਥਾਂ ਹੋਰ ਫਸਲਾਂ ਦੀ ਖੇਤੀ ਨੂੰ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਮਹੱਤਵ ਅਤੇ ਅੱਜ ਦੇ ਸਮੇ ਦੀ ਲੋੜ ਬਾਰੇ ਦੱਸਿਆ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵਿਕਸਿਤ ਖੇਤੀ ਸੰਕਲਪ ਅਭਿਆਨ ਨੂੰ ਜਨ ਆਂਦੋਲਨ ਬਣਾ ਕੇ ਭਾਰਤ ਨੂੰ ਇੱਕ ਬਾਰ ਫਿਰ ਵਿਕਸਿਤ ਰਾਸ਼ਟਰ ਬਨਾਉਣ ਦੀ ਦਿਸ਼ਾ ਵਿੱਚ ਨਿਰਣਾਇਕ ਕਦਮ ਚੁੱਕਣ।
ਕਿਸਾਨਾਂ ਦੀ ਫਸਲਾਂ ਦਾ ਉਤਪਾਦਨ ਵਧਾਉਣ ਲਈ ਕੇਂਦਰ ਸਰਕਾਰ ਨੇ ਬਣਾਈ ਯੋਜਨਾ- ਸ਼ਿਆਮ ਸਿੰਘ ਰਾਣਾ
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਦੇਸ਼ ਵਿੱਚ ਕਿਸਾਨਾਂ ਦੀ ਫਸਲਾਂ ਦਾ ਉਤਪਾਦਨ ਵਧਾਉਣ ਲਈ 15 ਦਿਨਾਂ ਦਾ ਵਿਕਸਿਤ ਖੇਤੀ ਸੰਕਲਪ ਅਭਿਆਨ ਪ੍ਰੋਗਰਾਮ ਲਾਂਚ ਕੀਤਾ ਹੈ। ਇਹ ਪ੍ਰੋਗਰਾਮ ਸੂਬੇ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਜਮੀਨ ਦੀ ਜਾਣਕਾਰੀ ਮੁਹੱਈਆ ਕਰਵਾਉਣ, ਸਰਕਾਰ ਦੀ ਯੋਜਨਾਵਾਂ ਦਾ ਕਿਸਾਨਾਂ ਨੂੰ ਲਾਭ ਪਹੁੰਚਾਉਣ ਅਤੇ ਉਨ੍ਹਾਂ ਦੇ ਸੰਦੇਸ਼ ਨੂੰ ਖੇਤੀ ਵਿਭਾਗ ਤੱਕ ਪਹੁੰਚਾਉਣ ਦਾ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਸੂਬੇ ਦੇ 15 ਲੱਖ ਕਿਸਾਨਾਂ ਨੂੰ ਮਿੱਟੀ ਦੀ ਜਾਂਚ ਦੀ ਰਿਪੋਰਟ ਉਨ੍ਹਾਂ ਦੇ ਮੋਬਾਇਲ ‘ਤੇ ਭੇਜੀ ਗਈ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਸਾਨਾਂ ਦੀ ਮਦਦ ਕਰਨ ਲਈ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਲਾਗੂ ਕਰ ਹਰ ਕਿਸਾਨ ਦੇ ਖਾਤੇ ਵਿੱਚ ਹਰ ਸਾਲ 6 ਹਜ਼ਾਰ ਰੁਪਏ ਦੇਣ ਦੀ ਸ਼ੁਰੂਆਤ ਕੀਤੀ ਸੀ। ਹੁਣ ਤੱਕ 19 ਕਿਸਤਾਂ ਕਿਸਾਨਾਂ ਨੂੰ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਘੱਟਦੇ ਜਲ ਪੱਧਰ ‘ਤੇ ਚਿੰਤਾ ਕਰਦੇ ਹੋਏ ਸੂਬੇ ਦੇ ਕਿਸਾਨਾਂ ਲਈ ਮੇਰਾ ਪਾਣੀ ਮੇਰੀ ਵਿਰਾਸਤ ਯੋਜਨਾ ਨੂੰ ਲਾਗੂ ਕੀਤਾ ਗਿਆ। ਭੂਜਲ ਪੱਧਰ ਲਗਾਤਾਰ ਵੱਧ ਰਿਹਾ ਹੈ। ਅਜਿਹੀ ਸਥਿਤੀ ਵਿੱਚ ਜੋ ਕਿਸਾਨ ਝੋਨੇ ਦੀ ਫਸਲ ਦੀ ਥਾਂ ਦੂਜੀ ਫਸਲਾਂ ਨੂੰ ਉਗਾਉਂਦਾ ਹੈ ਉਸ ਨੂੰ 8 ਹਜ਼ਾਰ ਰੁਪਏ ਦੀ ਸਬਸਿਡੀ ਪ੍ਰਤੀ ਏਕੜ ਦਿੱਤੀ ਜਾ ਰਹੀ ਹੈ। ਨਾਲ ਹੀ ਗਾਂ ਦੇ ਗੋਬਰ ਨਾਲ ਖਾਦ ਤਿਆਰ ਕਰਨ ਲਈ ਪ੍ਰਯੋਗ ਵਿੱਚ ਲਿਆਏ ਜਾਣ ਵਾਲੇ ਡ੍ਰਮਾਂ ਲਈ ਵੀ ਸਰਕਾਰ ਵੱਲੋਂ ਸਹਿਯੋਗ ਰਕਮ ਦਿੱਤੀ ਜਾ ਰਹੀ ਹੈ।
ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 5 ਵਿਭਾਗਾਂ ਦੀ ਪੱਤਰੀਕਾਵਾਂ ਦਾ ਵਿਮੋਚਨ ਅਤੇ ਆਈਸੀਏਆਰ ਵੱਲੋਂ ਵਿਕਸਿਤ ਖੇਤੀ ਸੰਕਲਪ ਅਭਿਆਨ ਦੇ ਪੋਸਟਰ ਨੂੰ ਦਸਤਖ਼ਤ ਕਰਕੇ ਲਾਂਚ ਕੀਤਾ।
ਇਸ ਮੌਕੇ ‘ਤੇ ਸਾਬਕਾ ਰਾਜਮੰਤਰੀ ਸ੍ਰੀ ਸੁਭਾਸ਼ ਸੁਧਾ, ਖੇਤੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੁੰਡਰੂ, ਮੱਛੀ ਪਾਲਨ ਵਿਭਾਗ ਦੀ ਕਮੀਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ.ਕੁਮਾਰ, ਖੇਤੀ ਵਿਭਾਗ ਦੇ ਨਿਦੇਸ਼ਕ ਸ੍ਰੀ ਰਾਜ ਨਾਰਾਇਣ ਕੌਸ਼ਿਕ, ਪਸ਼ੁਪਾਲਨ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਪ੍ਰੇਮ ਸਿੰਘ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤੇ੍ਰਅ, ਚੇਅਰਮੈਨ ਸ੍ਰੀ ਧਰਮਵੀਰ ਮਿਰਜਾਪੁਰ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨਿਵਰਸਿਟੀ ਹਿਸਾਰ ਦੇ ਵਾਇਸ ਚਾਂਸਲਰ ਡਾ. ਬਲਦੇਵ ਰਾਜ ਕੰਬੋਜ, ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨਿਵਰਸਿਟੀ ਦੇ ਵਾਇਸ ਚਾਂਸਲਰ ਸ੍ਰੀ ਸੁਰੇਸ਼ ਕੁਮਾਰ ਮਲਹੋਤਰਾ ਅਤੇ ਲੁਆਸ ਯੂਨਿਵਰਸਿਟੀ ਹਿਸਾਰ ਦੇ ਵਾਇਸ ਚਾਂਸਲਰ ਸ੍ਰੀ ਨਰੇਸ਼ ਜਿੰਦਲ ਸਮੇਤ ਹੋਰ ਮਾਣਯੋਗ ਵਿਅਕਤੀ ਮੌਜ਼ੂਦ ਰਹੇ।
Leave a Reply