ਵਿਸ਼ਵ ਦੀ ਚੌਥੀ ਸੱਭ ਤੋਂ ਵੱਡੀ ਅਰਥਵਿਵਸਥਾ ਬਨਣਾ ਭਾਰਤ ਲਈ ਹੈ ਵੱਡੀ ਉਪਲਬਧੀ – ਕੇਂਦਰੀ ਮੰਤਰੀ ਮਨੋਹਰ ਲਾਲ
ਬੋਲੇ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਮਨ ਕੀ ਬਾਤ ਪ੍ਰੋਗਰਾਮ ਜਨਭਾਗੀਦਾਰੀ ਦਾ ਹੈ ਮਜਬੂਤ ਮੰਚ
ਚੰਡੀਗੜ੍ਹ( ਜਸਟਿਸ ਨਿਊਜ਼ ) ਕੇਂਦਰੀ ਉਰਜ, ਆਵਾਸਨ ਅਤੇ ਸ਼ਹਿਰੀ ਵਿਕਾਸ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਕਰਨਾਲ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਨੂੰ ਸਾਥੀਆਂ ਨਾਲ ਸੁਣਿਆ। ਆਪ੍ਰੇਸ਼ਨ ਸਿੰਦੂਰ ਤੋਂ ਲੈ ਕੇ ਇਨੋਵੇਸ਼ਨ, ਸਭਿਆਚਾਰ, ਜਨਭਲਾਈ ਅਤੇ ਆਤਮਨਿਰਭਰ ਭਾਰਤ ਤੱਕ ਪ੍ਰਧਾਨ ਮੰਤਰੀ ਦੇ ਪ੍ਰੇਰਣਾਦਾਇਕ ਵਿਚਾਰਾਂ ਨੂੰ ਸੁਣਿਆ ਅਤੇ ਉਨ੍ਹਾਂ ਤੋਂ ਪੇ੍ਰਰਣਾ ਲਈ।
ਪ੍ਰੋਗਰਾਮ ਸੁਨਣ ਬਾਅਦ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਨਾ ਸਿਰਫ ਸਰਕਾਰ ਦੀ ਪ੍ਰਾਥਮਿਕਤਾਵਾਂ ਨੂੰ ਸਮਝਣ ਦਾ ਸਰੋਤ ਹੈ, ਸਗੋ ਇਹ ਜਨਭਾਗੀਦਾਰੀ ਦਾੰ ਵੀ ਮਜਬੂਤ ਮੰਚ ਹੈ। ਇਸ ਦੇ ਬਾਅਦ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ ਦੇ 122ਵੇਂ ਏਪੀਸੋਡ ਰਾਹੀਂ ਦੇਸ਼ ਨੂੰ ਸੰਬੋਧਿਤ ਕੀਤਾ। ਹਰ ਵਾਰ ਦੀ ਤਰ੍ਹਾ ਪੀਐਮ ਮੋਦੀ ਨੇ ਹੈਰਾਨੀਜਨਕ ਅਤੇ ਪ੍ਰੇਰਣਾਦਾਇਕ ਘਟਨਾਵਾਂ ਸੁਣਾਈਆਂ। ਇੱਕ ਸੁਆਲ ਦੇ ਜਵਾਬ ਵਿੱਚ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤ ਦੁਨੀਆ ਦੀ ਚੌਥੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ। ੧ੋ ਕਿ ਇੱਕ ਬਹੁਤ ਵੱਡੀ ਉਪਲਬਧੀ ਹੈ। ਦੇਸ਼ ਲਗਾਤਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਗੇ ਵੱਧ ਰਿਹਾ ਹੈ। ਭਾਰਤ 10 ਸਾਲ ਪਹਿਲਾਂ ਅੱਠਵੀਂ ਜਾਂ ਨੌਵੀਂ ਅਰਥਵਿਵਸਥਾ ਮੰਨਿਆ ਜਾਂਦਾ ਸੀ, ਉਹ ਅੱਜ ਵਿਕਾਸ ਕਰਦੇ -ਕਰਦੇ ਦੁਨੀਆ ਦੀ ਚੋਥੀ ਸੱਭ ਤੋਂ ਵੱਧ ਅਰਥਵਿਵਸਥਾ ਬਣ ਗਿਆ ਹੈ, ਹੁਣ ਜਪਾਨ ਨੂੰ ਪਿੱਛੇ ਛੱਡਿਆ ਹੈ, ਪਰ ਸਾਲ 2047 ਤੱਕ ਦੁਨੀਆ ਦੀ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ ਅਤੇ 2047 ਤੱਕ ਦੂਜੇ ਜਾਂ ਪਹਿਲੇ ਸਥਾਨ ‘ਤੇ ਵੀ ਪਹੁੰਚ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ 2047 ਵਿੱਚ ਦੇਸ਼ ਦੀ ਆਜਾਦੀ ਦੇ 100 ਸਾਲ ਪੂਰੇ ਹੋਣ ‘ਤੇ ਨਾ ਸਿਰਫ ਭਾਰਤ ਦੇਸ਼ ਇੱਕ ਵਿਕਸਿਤ ਦੇਸ਼ ਬਣੇ ਸਗੋ ਹਰ ਸੂਬਾ ਵਿਕਸਿਤ ਹੋਵੇ, ਆਦਰਸ਼ ਸੂਬੇ ਵਜੋ ਆਤਮਨਿਰਭਰ ਭਾਰਤ ਦੇ ਨਾਲ ਆਤਕਨਿਰਭਰ ਸੂਬੇ ਅਤੇ ਫਿਰ ਨਾਲ ਜਿਲ੍ਹਾ ਅਤੇ ਪਿੰਡ ਇਸ ਤਰ੍ਹਾ ਨਾਲ ਆਤਮਨਿਰਭਰ ਬਣੇ। ਇਸ ਉਦੇਸ਼ ਨਾਲ ਇੱਕ-ਇੱਕ ਪਿੰਡ ਤੱਕ ਪਹੁੰਚਣ ਅਤੇ ਜਨਤਾ ਨੂੰ ਹਰ ਯੋਜਨਾ ਦਾ ਲਾਭ ਦੇਣ ਲਈ ਵਿਕਾਸ ਦੇ ਕੰਮ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਜਾ ਰਹੇ ਹਨ।
ਇਸ ਮੌਕੇ ‘ਤੇ ਹਰਿਆਣਾ ਦੇ ਵਿਧਾਨਸਭਾ ਦੇ ਸਪੀਕਰ ਤੇ ਘਰੌਂਡਾ ਦੇ ਵਿਧਾਇਕ ਸ੍ਰੀ ਹਰਵਿੰਦਰ ਕਲਿਆਣ, ਵਿਧਾਇਕ ਸ੍ਰੀ ਰਾਮਕੁਮਾਰ ਕਸ਼ਯਪ, ਸ੍ਰੀ ਭਗਵਾਨਦਾਸ ਕਬੀਰਪੰਥੀ, ਸ੍ਰੀ ਯੋਗੇਂਦਰ ਰਾਣਾ ਅਤੇ ਮੇਅਰ ਰੇਣੂ ਬਾਲ ਗੁਪਤਾ ਤੇ ਹੋਰ ਅਧਿਕਾਰੀ ਮੌਜੂਦ ਰਹੇ।
ਬੋਲੇ, ਭਾਰਤ ਦੇਸ਼ ਨੂੰ ਸੱਭ ਤੋਂ ਮੈਡਲ ਜਿਤਾਉਣ ਵਿੱਚ ਹਰਿਆਣਾ ਸੂਬੇ ਦੀ ਰਹਿੰਦਾ ਹੈ ਅਹਿਮ ਯੋਗਦਾਨ
ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਖਿਡਾਰੀਆਂ ਦੇ ਸਮੂਚੇ ਵਿਕਾਸ ਲਈ ਸੰਕਲਪਬੱਧ ਹੈ। ਹਰਿਆਣਾ ਦੇ ਖਿਡਾਰੀ ਓਲੰਪਿਕ, ਵਿਸ਼ਵ ਚੈਪੀਅਨਸ਼ਿਪ, ਏਸ਼ਿਅਨ ਤੇ ਕਾਮਨਵੈਲਥ ਖੇਡਾਂ ਵਿੱਚ ਮੈਡਲ ਜਿੱਤ ਕੇ ਦੇਸ਼-ਸੂਬੇ ਦਾ ਨਾਮ ਰੋਸ਼ਨ ਕਰ ਰਹੇ ਹਨ, ਜਿਸ ਦੇ ਪਿੱਛੇ ਖਿਡਾਰੀਆਂ ਦੀ ਮਿਹਨਤ ਦੇ ਨਾਲ-ਨਾਲ ਹਰਿਆਣਾ ਸਰਕਾਰ ਵੱਲੋਂ ਬਣਾਈ ਖੇਡ ਨੀਤੀ ਵੀ ਕੰਮ ਕਰ ਰਹੀ ਹੈ। ਸਰਕਾਰ ਖਿਡਾਰੀਆਂ ਦੀ ਖੇਡ ਪ੍ਰਤਿਭਾ ਨੂੰ ਸਕੂਲ ਪੱਧਰ ਤੋਂ ਹੀ ਨਿਖਾਰਣ ਦਾ ਕੰਮ ਕਰ ਰਹੀ ਹੈ, ਜਿਸ ਦੇ ਚਲਦੇ ਅੱਜ ਹਰਿਆਣਾ ਖੇਡਾਂ ਦਾ ਪਾਵਰ ਹਾਉਸ ਬਣ ਚੁੱਕਾ ਹੈ।
ਬਤੌਰ ਮੁੱਖ ਮਹਿਮਾਨ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਅੱਜ ਚੰਡੀਗੜ੍ਹ ਯੂਟੀ ਕੁਸ਼ਤੀ ਏਸੋਸਇਏਸ਼ਨ ਤੇ ਭਾਰਤੀ ਕੁਸ਼ਤੀ ਸੰਘ ਦੇ ਸੰਯੁਕਤ ਤੱਤਵਾਧਾਨ ਵਿੱਚ ਪਲਵਲ ਸਥਿਤ ਨੇਤਾ ਜੀ ਸੁਭਾਸ਼ ਚੰਦਰ ਬੋਸ ਸਟੇਡੀਅਮ ਵਿੱਚ 25 ਮਈ ਤੋਂ 27 ਮਈ ਤੱਕ ਪ੍ਰਬੰਧਿਤ ਕੀਤੀ ਜਾ ਰਹੀ ਅੰਡਰ-17 ਨੈਸ਼ਨਲ ਰੇਸਲਿੰਗ ਚੈਪੀਅਨਸ਼ਿਪ ਦੀ ਸ਼ੁਰੂਆਤ ਕਰਨ ਬਾਅਦ ਖਿਡਾਰੀਆਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਕੌਮੀ ਕੁਸ਼ਤੀ ਚੈਪੀਅਨਸ਼ਿਪ ਵਿੱਚ ਦੇਸ਼ ਦੇ 600 ਪਹਿਲਵਾਨ ਸ਼ਿਰਕਤ ਕਰ ਰਹੇ ਹਨ, ਜਿਸ ਵਿੱਚ 450 ਮੁੰਡੇ ਅਤੇ 150 ਕੁੜੀਆਂ ਸ਼ਾਮਿਲ ਹਨ।
ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਦੇਸ਼ਾਂ ਵਿੱਚ ਦੇਸ਼ ਹਰਿਆਣਾ, ਜਿਤ ਦੁੱਧ ਦਹੀ ਕਾ ਖਾਣਾ ਕਹਾਵਤ ਨੂੰ ਸੂਬੇ ਦੇ ਖਿਡਾਰੀ ਸਾਕਾਰ ਕਰ ਰਹੇ ਹਨ। ਕੌਮੀ ਪੱਧਰ ‘ਤੇ ਕਿਸੇ ਵੀ ਖੇਡ ਮੁਕਾਬਲੇ ਦੀ ਗੱਲ ਹੋਵੇ ਜਾਂ ਫਿਰ ਕੌਮਾਂਤਰੀ ਪੱਧਰ ‘ਤੇ ਓਲੰਪਿਕ, ਕਾਮਨਵੈਲਥ ੧ਾਂ ਏਸ਼ਿਅਨ ਗੇਮਸ ਦੀ ਗੱਲ ਹੋਵੇ, ਸਾਰੇ ਖੇਡਾਂ ਵਿੱਚ ਭਾਰਤ ਦੇਸ਼ ਨੂੰ ਸੱਭ ਤੋਂ ਵੱਧ ਮੈਡਲ ਦਿਵਾਉਣ ਵਿੱਚ ਦੇਸ਼ ਦੇ ਕਰੀਬ ਦੋ ਫੀਸਦੀ ਆਬਾਦੀ ਵਾਲੇ ਹਰਿਆਣਾ ਸੂਬੇ ਦਾ ਅਹਿਮ ਯੋਗਦਾਨ ਰਹਿੰਦਾ ਹੈ। ਇਸ ਮੌਕੇ ‘ਤੇ ਖੇਡ ਮੰਤਰੀ ਨੇ ਭਾਰਤੀ ਕੁਸ਼ਤੀ ਸੰਘ ਦੇ ਵਾਇਸ ਚੇਅਰਮੈਨ ਅਤੇ ਓਲੰਪਿਅਨ ਭਾਰਤ ਕੇਸਰੀ ਜੈਪ੍ਰਕਾਸ਼ ਨੂੰ ਗਦਾ ਭੇਂਟ ਕਰ ਤੇ ਸ਼੍ਰੀਲੰਕਾ ਦੇ ਕਾਲਜਾਂ ਵਿੱਚ ਪ੍ਰਬੰਧਿਤ ਏਸ਼ਿਅਨ ਬਾਕਸਿੰਗ ਚੈਪੀਅਨਸ਼ਿਪ ਵਿੱਚ ਗੋਲਡ ਮੈਡਲ ਜੇਤੂ ਫਰੀਦਾਬਾਦ ਨਿਵਾਸੀ ਮਾਹੀ ਸਿਵਾਚ ਅਤੇ ਸਿਲਵਰ ਮੈਡਲ ਜੇਤੂ ਪਾਇਲ ਜਾਖੜ ਤੇ ਬਾਕਸਿੰਗ ਕੋਚ ਡਾ. ਰਾਜੀਵ ਗੋਦਾਰਾ ਨੂੰ ਸ਼ਾਲ ਭੇਂਟ ਕਰ ਪੁਰਸਕ੍ਰਿਤ ਕੀਤਾ। ਇਸ ਤੋਂ ਪਹਿਲਾਂ ਖਡੇ ਮੰਤਰੀ ਸ੍ਰੀ ਗੌਰਵ ਗੌਤਮ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਹੀਨਾਵਾਰ ਪ੍ਰੋਗਰਾਮ ਮਨ ਕੀ ਬਾਤ ਨੂੰ ਦਰਸ਼ਕਾਂ ਦੇ ਨਾਲ ਸੁਣਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਮਨ ਕੀ ਬਾਤ ਪ੍ਰੋਗਰਾਮ ਰਾਹੀਂਜਨਹਿਤ ਦੇ ਮੁੱਦਿਆਂ ਨੂੰ ਲੈ ਕੇ ਆਪਣੇ ਵਿਚਾਰਾਂ ਨੁੰ ਆਮਜਨਤਾ ਨਾਲ ਸਾਂਝਾ ਕਰਦੇ ਹਨ।
ਨੌਜੁਆਨਾਂ ਤੇ ਖਿਡਾਰੀਆਂ ਨੂੰ ਅੱਗੇ ਵੱਧਣ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਵੀ ਪਰੇਸ਼ਾਨੀ
ਖੇਡ ਮੰਤਰੀ ਨੇ ਕਿਹਾ ਕਿ ਕੁਸ਼ਤੀ ਸਾਡੇ ਦੇਸ਼ ਦੀ ਮਿੱਟੀ ਵਿੱਚ ਰਚੀ ਹੈ। ਹਰਿਆਣਾ ਨੂੰ ਕੁਸ਼ਤੀ ਦਾ ਗੜ੍ਹ ਕਿਹਾ ਜਾਂਦਾ ਹੈ, ਇਹ ਗੱਲ ਨਾ ਸਿਰਫ ਅਸੀਂ ਸਾਬਤ ਕੀਤੀ ਹੈ, ਸਗੋ ਓਲੰਪਿਕ ਅਤੇ ਹੋਰ ਕੌਮਾਂਤਰੀ ਪੱਧਰੀ ‘ਤੇ ਆਪਣੇ ਪ੍ਰਦਰਸ਼ਨ ਨਾਲ ਵਿਸ਼ਵ ਨੂੰ ਦਿਖਾ ਦਿੱਤਾ ਹੈ। ਅੱਜ ਦਾ ਇਹ ਮੁਕਾਬਲਾ ਨਾ ਸਿਰਫ ਤੁਹਾਡੇ ਦਾਅ-ਪੇਚ ਦਾ ਅਖਾੜਾ ਹੈ, ਸਗੋ ਇਹ ਤੁਹਾਡੇ ਆਤਮਵਿਸ਼ਵਾਸ, ਅਨੁਸਾਸ਼ਨ ਅਤੇ ਮਿਹਨਤ ਦੀ ਪ੍ਰੀਖਿਆ ਵੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਜੋ ਖਿਡਾਰੀ ਇੱਥੇ ਚਮਕਣਗੇ, ਉਹ ਵਿਯਤਨਾਮ ਵਿੱਚ ਪ੍ਰਬੰਧਿਤ ਕੌਮਾਂਤਰੀ ਮੁਕਾਬਲੇ ਵਿੱਚ ਭਾਰਤ ਦਾ ਨਾਮ ਰੋਸ਼ਨ ਕਰਣਗੇ। ਉਨ੍ਹਾਂ ਨੇ ਕਿਹਾ ਕਿ ਨੌਜੁਆਨਾਂ ਅਤੇ ਖਿਡਾਰੀਆਂ ਨੂੰ ਅੱਗੇ ਵੱਧਣ ਵਿੱਚ ਕਿਸੇ ਤਰ੍ਹਾ ਦੀ ਕੋਈ ਪਰੇਸ਼ਾਨੀ ਤੇ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਨੌਜੁਆਨਾਂ ਤੇ ਖਿਡਾਰੀਆਂ ਲਈ ਸੂਬਾ ਸਰਕਾਰ ਤੇ ਮੇਰੇ ਘਰ ਦੇ ਦਰਵਾਜੇ ਹਮੇਸ਼ਾ ਖੁੱਲੇ ਹਨ।
ਨੌਜੁਆਨ ਖੇਡਾਂ ਵਿੱਚ ਭਵਿੱਖ ਬਨਾਉਣ ਅਤੇ ਅੱਗੇ ਵੱਧਣ
ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਪਲਵਲ ਜਿਲ੍ਹਾ ਵਿੱਚ ਕੌਮੀ ਪੱਧਰ ਦੀ ਕੁਸ਼ਤੀ ਮੁਕਾਬਲੇ ਦਾ ਪ੍ਰਬੰਧ ਹੋਣਾ ਹਰਿਆਣਾ ਸੂਬੇ ਸਮੇਤ ਪਲਵਲ ਜਿਲ੍ਹਾ ਦੇ ਲੋਕਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਮੁਕਾਬਲੇ ਦੌਰਾਨ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਵਿੱਚ ਆਪਣਾ ਭਵਿੱਖ ਬਨਾਉਣ ਅਤੇ ਅੱਗੇ ਵੱਧਣ।
ਵਿਕਸਿਤ ਭਾਰਤ ਦੇ ਸਪਨੇ ਨੁੰ ਸਾਕਾਰ ਕਰਨ ਵਿੱਚ ਨੌਜੁਆਨਾ ਸ਼ਕਤੀ ਦੀ ਰਹੇਗੀ ਮਹਤੱਵਪੂਰਣ ਭੁਮਿਕਾ
ਖੇਡ ਮੰਤਰੀ ਨੇ ਕਿਹਾ ਕਿ ਸਾਲ 2047 ਦਾ ਭਾਂਰਤ ਨੌਜੁਆਨਾਂ ਦੇ ਮੋਢਿਆਂ ‘ਤੇ ਚੱਲਣ ਵਾਲਾ ਵਿਕਸਿਤ ਭਾਰਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਦੇ ਸਪਨੇ ਨੂੰ ਸਾਕਾਰ ਕਰਨ ਵਿੱਚ ਨੌਜੁਆਨ ਸ਼ਕਤੀ ਦੀ ਮਹਤੱਵਪੂਰਣ ਭੁਮਿਕਾ ਰਹੇਗੀ।
Leave a Reply