ਲੁਧਿਆਣਾ ( ਵਿਜੇ ਭਾਂਬਰੀ )- ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਮਜਬੂਤੀ ਲਈ ਆਪਣੀ ਜਾਨ ਦੀ ਆਹੂਤੀ ਦੇਣ ਵਾਲੇ ਭਾਰਤ ਰਤਨ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਅੱਜ ਭਾਰਤ ਯਾਦ ਕਰ ਰਿਹਾ ਹੈ ਅਤੇ ਸ਼ਰਧਾ ਸਤਿਕਾਰ ਭੇਂਟ ਕਰ ਰਿਹਾ ਹੈ। ਇਹ ਵਿਚਾਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਦੇ ਕੋਆਰਡੀਨੇਟਰ ਅਤੇ ਇੰਚਾਰਜ ਹਿਮਾਚਲ ਪ੍ਰਦੇਸ਼ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਖਣੀ ਹਲਕੇ ਵਿੱਚ ਇੱਕ ਵਰਕਰ ਮੀਟਿੰਗ ਦੌਰਾਨ ਰੱਖੇ।
ਸ੍ਰੀ ਬਾਵਾ ਨੇ ਕਿਹਾ ਕਿ ਮਰਹੂਮ ਰਾਜੀਵ ਗਾਂਧੀ ਨੇ ਅੱਜ ਦੇ ਨੌਜਵਾਨਾਂ ਨੂੰ 21 ਸਾਲ ਤੋਂ ਘਟਾ ਕੇ 18 ਸਾਲ ਦੀ ਉਮਰ ਵਿੱਚ ਵੋਟ ਦਾ ਅਧਿਕਾਰ ਦਿੱਤਾ ਤਾਂ ਕਿ ਨੌਜਵਾਨ ਦੇਸ਼ ਦਾ ਭਵਿੱਖ ਸਿਰਜਣ ਵਿੱਚ ਮੋਹਰੀ ਰੋਲ ਅਦਾ ਕਰ ਸਕਣ। ਉਹਨਾਂ ਕਿਹਾ ਕਿ ਰਾਜੀਵ ਗਾਂਧੀ ਨੇ ਹੀ ਪੰਚਾਇਤੀ ਰਾਜ ਨੂੰ ਸ਼ਕਤੀ ਦਿੱਤੀ ਤਾਂ ਕਿ ਲੋਕਤੰਤਰ ਨੂੰ ਹੇਠਲੇ ਪੱਧਰ ਤੋਂ ਮਜਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਪੂਰਥਰਾ ਰੇਲ ਕੋਚ ਫੈਕਟਰੀ ਵੀ ਰਾਜੀਵ ਗਾਂਧੀ ਦੀ ਹੀ ਦੇਣ ਹੈ।
ਉਧਰ ਬਾਵਾ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਅਤੇ ਸਰਕਾਰ ਦਾ ਸਤਰ ਹੇਠਾਂ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਨੂੰ ਆਪਣੇ ਸਤਰ ਦਾ ਫਿਕਰ ਹੈ। ਉਸਨੂੰ ਪਾਣੀ ਦੇ ਸਤਰ ਹੇਠਾਂ ਜਾਣ ਦਾ ਕੋਈ ਫਿਕਰ ਨਹੀਂ, ਜਿਸ ਨਾਲ ਪੰਜਾਬ ਦੇ ਲੋਕਾਂ ਦੀਆਂ ਜਿੰਦਗੀਆਂ ਜੁੜੀਆਂ ਹੋਈਆਂ ਹਨ। ਬਾਵਾ ਨੇ ਲੁਧਿਆਣਾ ਜ਼ਿਲ੍ਹੇ ਵਿੱਚ 24,000 ਏਕੜ ਜਮੀਨ ‘ਤੇ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਨਾਮ ‘ਤੇ ਨੋਟੀਫਿਕੇਸ਼ਨ ਜਾਰੀ ਕਰਕੇ ਕਿਸਾਨਾਂ ਦੇ ਹੱਕ ‘ਤੇ ਹਮਲਾ ਬੋਲਿਆ ਹੈ ਜਿਸ ਨੂੰ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਪੱਛਮੀ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਹੋਵੇਗੀ। ਹੁਣ ਲੋਕ ਅਤੀਤ ਵਿੱਚ ਕੀਤੀਆਂ ਗਲਤੀਆਂ ‘ਤੇ ਪਛਤਾਵਾ ਕਰ ਰਹੇ ਹਨ।
Leave a Reply