ਹਰਿਆਣਾ ਖ਼ਬਰਾਂ

ਉਦਯੋਗਿਕ ਵਿਵਾਦਾਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਲਈ ਸੂਬੇ ਵਿੱਚ ਸੰਚਾਲਿਤ ਹੋਣਗੇ 26 ਕਿਰਤ ਕੋਰਟ

ਚੰਡੀਗੜ੍ਹ  ( ਜਸਟਿਸ ਨਿਊਜ਼  ) ਹਰਿਆਣਾ ਦੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਵਿੱਚ ਹੁਣ ਕਾਮਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਦਯੋਗਿਕ ਵਿਵਾਦਾਂ ਨੂੰ ਜਲਦੀ ਤੋਂ ਜਲਦੀ ਨਿਟਭਾਉਣ ਲਈ ਸੂਬੇ ਵਿੱਚ ਕੁੱਲ 26 ਕਿਰਤ ਕੋਰਟ ਸੰਚਾਲਿਤ ਹੋਣਗੀਆਂ। ਇਸ ਸਬੰਧ ਵਿੱਚ 12 ਜਿਲ੍ਹਿਆਂ ਵਿੱਚ 12 ਨਵੇਂ ਕਿਰਤ ਕੋਰਟ ਸਥਾਪਿਤ ਕਰਨ ਲਈ ਸੂਬਾ ਸਰਕਾਰ ਵੱਲੋਂ ਮੰਜੂਰੀ ਪ੍ਰਦਾਨ ਕਰ ਦਿੱਤੀ ਗਈ ਹੈ।

          ਵਰਨਣਯੋਗ ਹੈ ਕਿ ਕਿਰਤ ਮੰਤਰੀ ਨੇ ਕਾਮਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ 12 ਜਿਲ੍ਹਿਆਂ ਨਾਂਮ: ਪੰਚਕੂਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ, ਜੀਂਦ, ਸਿਰਸਾ, ਮਹੇਂਦਰਗੜ੍ਹ, ਭਿਵਾਨੀ, ਚਰਖੀ ਦਾਦਰੀ, ਫਤਿਹਾਬਾਦ ਅਤੇ ਮੇਵਾਤ (ਨੂੰਹ) ਵਿੱਚ ਕਿਰਤ ਕੋਰਟ ਸਥਾਪਿਤ ਕਰਨ ਲਈ ਆਪਣੇ ਵੱਲੋਂ ਮੁੱਖ ਮੰਤਰੀ ਨੂੰ ਇੱਕ ਪ੍ਰਸਤਾਵ ਬਣਵਾ ਕੇ ਭਿਜਵਾਇਆ ਸੀ, ਜਿਸ ‘ਤੇ ਮੁੱਖ ਮੰਤਰੀ ਨੇ ਆਪਣੀ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ।

          ਸ੍ਰੀ ਵਿਜ ਨੇ ਦਸਿਆ ਕਿ 12 ਕਿਰਤ ਕੋਰਟਾਂ ਦੀ ਸਥਾਪਨਾ ਤਹਿਤ ਬੁਨਿਆਦੀ ਢਾਂਚਾ, ਫਰਨੀਚਰ, ਵਾਹਨ, ਪੈਟਰੋਲ ਆਦਿ ਦੀ ਵਿਵਸਥਾ ‘ਤੇ ਲਗਭਗ 12 ਕਰੋੜ ਰੁਪਏ ਦੀ ਰਕਮ ਦਾ ਖਰਚ ਆਵੇਗਾ।

ਮੌਜੂਦਾ ਵਿੱਚ 6 ਜਿਲ੍ਹਿਆਂ ਵਿੱਚ 9 ਕਿਰਤ ਕੋਰਟ ਸੰਚਾਲਿਤ

          ਸ੍ਰੀ ਵਿਜ ਨੇ ਦਸਿਾ ਕਿ ਮੌਜੂਦਾ ਵਿੱਚ 6 ਜਿਲ੍ਹਿਆਂ (ਅੰਬਾਲਾ ਵਿੱਚ ਇੱਕ, ਪਾਣੀਪਤ ਵਿੱਚ ਇੱਕ, ਹਿਸਾਰ ਵਿੱਚ ਇੱਕ, ਰੋਹਤਕ ਵਿੱਚ ਇੱਕ, ਗੁਰੂਗ੍ਰਾਮ ਵਿੱਚ ਦੋ ਅਤੇ ਫਰੀਦਾਬਾਦ ਵਿੱਚ ਤਿੰਨ) ਕਿਰਤ ਕੋਰਟ ਸੰਚਾਲਿਤ ਹਨ, ਜਦੋਂ ਕਿ ਜਿਲ੍ਹਾ ਰਿਵਾੜੀ ਦੇ ਬਾਵਲ ਵਿੱਚ ਇੱਕ ਕਿਰਤ ਕੋਰਟ ਨਿਰਮਾਣਧੀਨ ਹੈ। ਉਨ੍ਹਾਂ ਨੇ ਦਸਿਆ ਕਿ ਸਾਲ 2025-26 ਦੇ ਬਜਟ ਭਾਸ਼ਨ ਅਨੁਰੂਪ ਸੋਨੀਪਤ ਵਿੱਚ ਇੱਕ,ਝੱਜਰ ਵਿੱਚ ਇੱਕ, ਪਲਵਲ ਵਿੱਚ ਇੱਕ ਅਤੇ ਰਿਵਾੜੀ ਵਿੱਚ ਇੱਕ ਮਤਲਬ ਚਾਰ ਹੋਰ ਕਿਰਤ ਕੋਰਟ ਨੂੰ ਪਹਿਲਾਂ ਹੀ ਮੰਜੂਰੀ ਪ੍ਰਦਾਨ ਕਰ ਦਿੱਤੀ ਗਈ ਸੀ। ਇਸ ਤਰ੍ਹਾ ਨਾਲ 10 ਜਿਲ੍ਹਿਆਂ ਵਿੱਚ ਕਿਰਤ ਕੋਰਟ ਦੀ ਗਿਣਤੀ ਕੁੱਲ 14 ਹੋ ਗਈ ਹੈ।

          ਸ੍ਰੀ ਵਿਜ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਿਰਤ ਵਿਭਾਗ ਨਾਲ ਸਬੰਧਿਤ ਉਦਯੋਗਿਕ ਵਿਵਾਦਾਂ ਨੂੰ ਜਲਦੀ ਤੋਂ ਜਲਦੀ ਨਿਪਟਾਇਆ ਜਾਣਾ ਚਾਹੀਦਾ ਹੈ ਤਾਂ ਜੋ ਕਾਮਿਆਂ ਨੂੰ ਸਮੇਂ ‘ਤੇ ਨਿਆਂ ਮਿਲ ਸਕੇ, ਇਸ ਲਈ ਹਰੇਕ ਜਿਲ੍ਹਾ ਵਿੱਚ ਕਿਰਤ ਕੋਰਟ ਸਥਾਪਿਤ ਕੀਤੇ ਜਾ ਰਹੇ ਹਨ>

ਐਮਡੀਯੂ ਨੇ ਜਾਰੀ ਕੀਤੇ ਪ੍ਰੀਖਿਆ ਨਤੀਜੇ

ਚੰਡੀਗੜ੍ਹ   (ਜਸਟਿਸ ਨਿਊਜ਼   ) ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਨੇ ਪੀਜੀ ਡਿਪਲੋਮਾ ਇਨ ਸਾਈਬਰ ਲਾ ਦੇ ਦੂਜੇ ਸਮੈਸਟਰ ਰੈਗੂਲਰ ਅਤੇ ਪੀਐਚਡੀ ਕੋਰਸ ਵਰਕ ਗਣਿਤ ਪਹਿਲਾ ਸੈਮੇਸਟਰ ਰੀ-ਅਪੀਅਰ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ।  ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਪ੍ਰੀਖਿਆ ਨਤੀਜਾ ਯੂਨੀਵਰਸਿਟੀ ਵੈਬਸਾਇਟ ‘ਤੇ ਉਪਲਬਧ ਰਹੇਗਾ।

 

ਚੰਡੀਗੜ੍ਹ (   ) ਉਤਰ ਹਰਿਆਣਾ ਬਿਜਲੀ ਵੰਡ ਨਿਗਮ ਖਪਤਕਾਰਾਂ ਨੂੰ ਭਰੇਸੇਮੰਦ ਅਤੇ ਬਿਨਾ ਰੋਕ ਦੇ ਬਿਜਲੀ ਸਪਲਾਈ ਲਈ ਵਚਨਬੱਧ ਹੈ। ਖਪਤਕਾਰਾਂ ਦੀ ਸੰਤੁਸ਼ਟੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਬਿਜਲੀ ਨਿਗਮ ਵੱਲੋਂ ਅਨੇਕ ਮਹੱਤਵਪੂਰਨ ਪੋ੍ਰਗਰਾਮ ਸ਼ੁਰੂ ਕੀਤੇ ਗਏ ਹਨ ਤਾਂ ਜੋ ਖਪਤਕਾਰਾਂ ਦੀ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾ ਸਕੇ। ਬਿਜਲੀ ਨਿਗਮ ਦੇ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਹਤੱਕ ਜੋਨ ਤਹਿਤ ਆਉਣ ਵਾਲੇ ਜ਼ਿਲ੍ਹੇ ਜਿਵੇਂ-ਕਰਨਾਲ, ਪਾਣੀਪਤ, ਸੋਨੀਪਤ, ਝੱਜਰ ਅਤੇ ਰੋਹਤੱਕ ਦੇ ਖਪਤਕਾਰਾਂ ਦੀ ਸਮੱਸਿਆਵਾਂ ਦਾ ਹੱਲ ਰੋਹਤੱਕ ਜੋਨ ਦੀ ਖਪਤਕਾਰ ਸ਼ਿਕਾਇਤ ਨਿਵਾਰਣ ਮੰਚ ਦੀ ਕਾਰਵਾਈ 22 ਮਈ ਨੂੰ ਰੋਹਤੱਕ ਵਿੱਚ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਰੋਹਤੱਕ ਜੋਨ ਤਹਿਤ ਆਉਣ ਵਾਲੇ ਜ਼ਿਲ੍ਹਿਆਂ ਦੇ ਖਪਤਕਾਰਾਂ ਦੇ ਬਿੱਲ, ਬਿਜਲੀ ਦਰਾਂ ਨਾਲ ਸਬੰਧਤ ਮਾਮਲੇ, ਮੀਟਰ ਸਿਕਯੋਰਿਟੀ ਨਾਲ ਜੋੜੇ ਮਾਮਲੇ, ਖਰਾਬ ਹੋਏ ਮੀਟਰਾਂ ਨਾਲ ਸਬੰਧਤ ਮਾਮਲੇ, ਵੋਲਟੇਜ ਨਾਲ ਜੁੜੇ ਹੋਏ ਮਾਮਲਿਆਂ ਦਾ ਵੀ ਹੱਲ ਕੀਤਾ ਜਾਵੇਗਾ।

ਦੇਸ਼ ਦੇ ਜਾਂਬਾਜ ਫੌਜਿਆਂ ਨੇ ਅੱਤਵਾਦੀ ਠਿਕਾਣਿਆਂ ਨੂੰ ਉਨ੍ਹਾਂ ਦੀ ਹੀ ਜਮੀਨ ਤੇ ਹੀ ਮਿੱਟੀ ਵਿੱਚ ਮਿਲਾਉਣ ਦਾ ਕੀਤਾ ਕੰਮ- ਨਾਇਬ ਸਿੰਘ ਸੈਣੀ

ਚੰਡੀਗੜ੍ਹ   (  ਜਸਟਿਸ ਨਿਊਜ਼  ) ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਅਤੇ ਆਪਰੇਸ਼ਨ ਸਿੰਦੂਰ ਦੀ ਸਫਲਤਾ ਦੀ ਦਿੱਤੀ ਵਧਾਈ ਅਤੇ ਫੌਜ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਹਰਿਆਣਾ ਭਵਨ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਦੇਸ਼ ਦੇ ਜਾਂਬਾਜ ਸੈਨਿਕਾਂ ਨੇ ਅੱਤਵਾਦੀ ਠਿਕਾਣਿਆਂ ਨੂੰ ਉਨ੍ਹਾਂ ਦੀ ਹੀ ਜਮੀਨ ‘ਤੇ ਹੀ ਮਿੱਟੀ ਵਿੱਚ ਮਿਲਾਉਣ ਦਾ ਕੰਮ ਕੀਤਾ ਹੈ। ਅਜਿਹਾ ਇਤਿਹਾਸਕ ਫੈਸਲਾ ਪ੍ਰਧਾਨ ਮੰਤਰੀ ਹੀ ਲੈ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਗਾਮ ਵਿੱਚ ਅੱਤਵਾਦਿਆਂ ਨੇ ਕਾਯਰਾਨਾ ਹਰਕਤ ਕਰ ਕੇ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਨਾਲ ਦੇਸ਼ ਦੇ ਲੋਕ ਦੁਖੀ ਅਤੇ ਗੁੱਸੇ ਵਿੱਚ ਸਨ। ਦੇਸ਼ ਦੇ ਸਿਵਿਲ ਅੱਤਵਾਦ ਵਿਰੁਧ ਸਖ਼ਤ ਕਾਰਵਾਈ ਚਾਹੁੰਦੇ ਸਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੱਤਵਾਦ ਵਿਰੁਧ ਸਖ਼ਤ ਕਦਮ ਚੁੱਕਦੇ ਹੋਏ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਅਤੇ ਸਾਡੇ ਫੌਜਿਆਂ ਨੇ ਅੱਤਵਾਦਿਆਂ ਨੂੰ ਉਨ੍ਹਾਂ ਦੀ ਹੀ ਜਮੀਨ ‘ਤੇ ਹੀ ਮਿੱਟੀ ਵਿੱਚ ਮਿਲਾਉਣ ਦਾ ਕੰਮ ਕੀਤਾ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਅੱਤਵਾਦੀ ਦੇਸ਼ ਵਿੱਚ ਘੁੱਸ ਕੇ ਘਟਨਾਵਾਂ ਨੂੰ ਅੰਜਾਮ ਦਿੰਦਾ ਸਨ। ਪੂਰੇ ਦੇਸ਼ ਵਿੱਚ ਭੈਅ ਦਾ ਮਾਹੌਲ ਸੀ ਕੋਈ ਵੀ ਸੁਰੱਖਿਅਤ ਨਹੀਂ ਸੀ। ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਤਵਾਦ ਵਿਰੁਧ ਸਖ਼ਤ ਕਦਮ ਚੁੱਕਣ ਦਾ ਕੰਮ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਮਾ ਆ ਗਿਆ ਕਿ ਅੱਤਵਾਦ ਦੀ ਬੱਚੀ ਹੋਈ ਜਮੀਨ ਨੂੰ ਮਿੱਟੀ ਵਿੱਚ ਮਿਲਾਉਣ ਦਾ। ਜਿੱਥੇ ਅੱਤਵਾਦੀ ਜਨਮ ਲੈਂਦੇ ਸਨ ਅਤੇ ਪਾਕ ਉਨ੍ਹਾਂ ਨੂੰ ਸਰੰਖਣ ਦਿੰਦਾ ਸੀ ਉਸੇ ਪਾਕ ਦੀ ਭੂਮਿ ‘ਤੇ ਜਾ ਕੇ ਸਾਡੇ ਫੌਜਿਆਂ ਨੇ ਅੱਤਵਾਦੀਆਂ ਨੂੰ ਉਨ੍ਹਾਂ ਦੀ ਹੀ ਜਮੀਨ ‘ਤੇ ਮਿੱਟੀ ਵਿੱਚ ਮਿਲਾਉਣ ਦਾ ਕੰਮ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਦੇਸ਼ ਸੁਰੱਖਿਅਤ ਹੈ। ਪ੍ਰਧਾਨ ਮੰਤਰੀ ਨੇ ਅਜਿਹੀ ਕਾਰਵਾਈ ਕਰਕੇ ਦੇਸ਼ ਨੂੰ ਮਜਬੂਤ, ਸੁਰੱਖਿਅਤ ਅਤੇ ਸਸ਼ਕਤ ਬਨਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ। ਹੁਣ ਦੇਸ਼ ਵਿੱਚ ਸਾਂਤੀ ਦਾ ਭਾਵ ਹੈ ਅਤੇ ਅੱਤਵਾਦਿਆਂ ਵਿੱਚ ਭੈਅ ਦਾ ਮਾਹੌਲ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਹਰਿਆਣਾ ਵਿੱਚ ਚਲ ਰਹੀ ਵਿਕਾਸ ਯੋਜਨਾਵਾਂ ਬਾਰੇ ਵਿੱਚ  ਵੀ ਜਾਣੂ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਡਾ. ਭੀਮਰਾਓ ਜੈਅੰਤੀ ‘ਤੇ ਕਈ ਵਿਕਾਸ ਪਰਿਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਉਣ ਦਾ ਕੰਮ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਪ੍ਰਧਾਨ ਮੰਤਰੀ ਦਾ ਹਰਿਆਣਾ ਦਾ ਦੌਰਾ ਹੁੰਦਾ ਹੈ ਤਾਂ ਜਨਤਾ ਨੂੰ  ਨਵੀਂ ਉੂਰਜਾ ਅਤੇ ਤਾਕਤ ਮਿਲਦੀ ਹੈ।

ਇੱਕ ਹੋਰ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਜਾਸੂਸੀ ਦੇ ਮਾਮਲਿਆਂ ਦੀ ਪੁਲਿਸ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਅਜਿਹੇ ਲੋਕਾਂ ਦੀ ਗਹਿਨਤਾ ਨਾਲ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ।

ਰੇਣੂ ਸੋਗਨ ਨੂੰ ਵਾਧੂ ਚਾਰਜ

ਚੰਡੀਗੜ੍ਹ   ( ਜਸਟਿਸ ਨਿਊਜ਼  ) ਹਰਿਆਣਾ ਸਰਕਾਰ ਨੇ ਸਿਵਿਲ ਸਰੋਤ ਸੂਚਨਾ ਵਿਭਾਗ ਦੀ ਵਧੀਕ ਸਕੱਤਰ ਸ੍ਰੀਮਤੀ ਰੇਣੂ ਸੋਗਨ ਨੂੰ ਤੁਰੰਤ ਪ੍ਰਭਾਓ ਨਾਲ ਗ੍ਰੀਵੇਂਸ ਵਿਭਾਗ ਦੇ ਵਧੀਕ ਸਕੱਤਰ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin