ਤਰਨ ਤਾਰਨ( ਪੱਤਰ ਪ੍ਰੇਰਕ ) ਵਿਨਿਯਮਾਂ ਦੀ ਉਲੰਘਣਾ ਵਿੱਚ ਘਿਰੇ ਨਿੱਜੀ ਸਕੂਲਾਂ ਵਿਰੁੱਧ ਵਿਭਾਗੀ ਕਾਰਵਾਈ ਨੂੰ ਯਕੀਂਨੀ ਬਣਾਉਂਣ ਲਈ ਪਟੀਸ਼ਨਰ ਕਰਤਾ ਧਿਰ ਅਤੇ ਪ੍ਰਧਾਨ ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਸ੍ਰ ਸਤਨਾਮ ਸਿੰਘ ਨੇ ਕੇਸਾਂ ਦੇ ਵੇਰਵੇ ਇਕੱਤਰ ਕਰਨ ਲਈ ਪੰਜਾਬ ਰਾਜ ਮਾਪੇ ਬਚਾਓ ਐਕਸ਼ਨ ਕਮੇਟੀ ਦਾ ਗਠਨ ਕਰ ਦਿੱਤਾ ਹੈ।
ਇਥੇਂ ਸੱਦੇ ਪੱਤਰਕਾਰ ਸੰਮੇਲਨ ਵਿੱਚ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ 19 ਫ਼ਰਵਰੀ 2025 ਨੂੰ ਹਾਈ ਕੋਰਟ ਵੱਲੋਂ 25 ਫ਼ੀਸਦੀ ਰਾਖਵੀਆਂ ਕੋਟੇ ਦੀਆਂ ਸੀਟਾਂ ਦੀ ਬਹਾਲੀ ਲਈ ਹੁਕਮ ਹੋਏ ਹਨ।ਪਰ ਰਾਜ ਸਰਕਾਰ ਵੱਲੋਂ ਪ੍ਰਵਾਨਗੀਂ ਪੱਤਰ ਜਾਰੀ ਦੇ ਬਾਵਜੂਦ ਸਕੂਲਾਂ ਵੱਲੋਂ ਕੋਟੇ ਤਹਿਤ ਬੱਚਾ ਦਾਖਲ ਨਾ ਕਰਕੇ ਜਿਥੇਂ ਅਦਾਲਤੀ ਹੁਕਮਾਂ ਦੀ ਅਵੱਗਿਆ ਕੀਤੀ ਹੈ,ਉਥੇਂ ਆਰ.ਟੀ.ਈ ਐਕਟ ਦੀ ਵਿਆਪਕ ਤੌਰ ‘ਤੇ ਉਲੰਘਣਾ ਕੀਤੀ ਹੈ।
ਪਟੀਸ਼ਨਰ ਕਰਤਾ ਧਿਰ ਨੇ ਦੱਸਿਆ ਕਿ 2 ਮਈ 2025 ਨੂੰ ਉਨ੍ਹਾਂ ਨੇ ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਦੇ ਲੈਟਰਹੈਡ ਤੇ ਨਿਯਮਾਂ ‘ਚ ਘਿਰੇ ਨਿੱਜੀ ਸਕੂਲਾਂ ਖਿਲਾਫ ਕਾਰਵਾਈ ਕਰਨ ਲਈ ਸ਼ਿਕਾਇਤ ਭੇਜੀ ਸੀ ਤਾਂ ਪੰਜਾਬ ਰਾਜ ਭਵਨ ਨੇ ਸ਼ਿਕਾਇਤ ਨੋਟਿਸ ਲੈਂਦਿਆਂ ਲੰਘੀ 9 ਮਈ ਨੂੰ ਸਕੂਲਾਂ ਦੇ ਵਿਰੁੱਧ ਐਕਸ਼ਨ ਲੈਣ ਲਈ ਆਈ.ਏ.ਐਸ ਅਧਿਕਾਰੀ ਐਨਾਨਦਿੱਤਾ ਮਿੱਤਰਾ ਨੂੰ ਜਿੰਮਾਂ ਸੌਂਪ ਦਿੱਤਾ ਹੈ।
ਇੱਕ ਸਵਾਲ ਦੇ ਜਵਾਬ ‘ਚ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਨਵੇਂ ਜਾਂਚ ਅਧਿਕਾਰੀ ਨੂੰ ਡਿਫ਼ਾਲਟਰ ਸਕੂਲਾਂ ਦੇ ਕੇਸਾਂ ਦੇ ਵੇਰਵੇ ਸੌਂਪਣ ਲਈ ਪੰਜਾਬ ਰਾਜ ਮਾਪੇ ਬਚਾਓ ਐਕਸ਼ਨ ਕਮੇਟੀ ਦਾ ਗਠਨ ਕਰਦਿਆਂ ਇਸ ਦਾ ਚੇਅਰਮੈਨ ਸੰਦੀਪ ਸਿੰਘ ਰਾਜੂ ਨੂੰ ਲਗਾ ਦਿੱਤਾ ਹੈ।
ਉਨ੍ਹਾਂ ਨੇ ਦੱਸਿਆ ਕਿ 7 ਮੈਂਬਰੀ ਗਠਿਤ ਕੀਤੀ ਐਕਸ਼ਨ ਕਮੇਟੀ ਬਾਲਾਂ ਦੇ ਅਧਿਕਾਰਾਂ ਦੇ ਹੱਨਨ ਦੇ ਮਾਮਲਿਆਂ ਵਿੱਚ ਜਿੰਮੇਵਾਰ ਨਿੱਜੀ ਸਕੂਲਾਂ ਨੂੰ ਸੂਚੀ ਬੱਧ ਕਰੇਗੀ।
ਇਸ ਮੌਕੇ ਚੇਅਰਮੈਨ ਪੰਜਾਬ ਸੰਦੀਪ ਸਿੰਘ ਰਾਜੂ,ਵਾਈਸ ਚੇਅਰਮੈਨ ਫੁਲਜੀਤ ਸਿੰਘ, ਅੰਮ੍ਰਿਤਪਾਲ ਸਿੰਘ,ਮਿਲਨ ਸਿੰਘ ਗਿੱਲ ਅਤੇ ਪੀਏ ਗੁਰਪ੍ਰੀਤ ਸਿੰਘ ਖਾਲਸਾ ਆਦਿ ਹਾਜਰ ਸਨ।
Leave a Reply