ਦਮਦਮੀ ਟਕਸਾਲ ਵਿਖੇ ਸ਼ਹੀਦੀ ਜੋੜ ਮੇਲੇ ਸਬੰਧੀ ਸੂਬਾ ਪੱਧਰੀ ਵਿਸੇਸ਼ ਇਕੱਤਰਤਾ 20 ਨੂੰ

ਚੌਂਕ ਮਹਿਤਾ    (ਬਾਬਾ ਸੁਖਵੰਤ ਸਿੰਘ ਚੰਨਣਕੇ) – ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪ੍ਰਧਾਨ ਸੰਤ ਸਮਾਜ ਦੀ ਅਗਵਾਈ ‘ਚ ਜੂਨ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ 44ਵੀਂ ਸ਼ਹੀਦੀ ਵਰ੍ਹੇਗੰਢ  ਨੂੰ ਸਮੱਰਪਿਤ  ਸ਼ਹੀਦੀ ਜੋੜ ਮੇਲਾ ਦਮਦਮੀ ਟਕਸਾਲ ਮਹਿਤਾ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪੂਰੀ ਸ਼ਰਦਾ ਭਾਵਨਾ ਨਾਲ ਅੰਤਰ-ਰਾਸ਼ਟਰੀ ਪੱਧਰ ਤੇ ਮਨਾਇਆ ਜਾ ਰਿਹਾ ਹੈ । ਇਸ ਸੰਬੰਧੀ ਸ਼ਹੀਦੀ ਸਮਾਗਮ 1 ਮਈ ਤੋਂ ਸ਼ੁਰੂ ਹੋ ਚੁੱਕੇ ਹਨ ਤੇ ਵੱਖ ਵੱਖ ਨਗਰਾਂ ‘ਚ ਸ਼ਬਦ ਕੀਰਤਨ ਅਤੇ ਕਥਾ ਸਮਾਗਮ ਦੇ ਪ੍ਰਵਾਹ ਨਿਰੰਤਰ ਜਾਰੀ ਹਨ।
1 ਜੂਨ ਤੋਂ ਸ਼ਹੀਦੀ ਹਫਤਾ ਸ਼ੁਰੂ ਹੋਵੇਗਾ,
ਜਿਸਦੇ ਸਮਾਗਮ ਗੁਰਦੁਆਰਾ ਸਾਹਿਬ ਵਿਖੇ ਹੋਣਗੇ। ਉਪਰੰਤ ਮੁੱਖ ਤੇ ਮਹਾਨ ਸਮਾਗਮ 6 ਜੂਨ ਨੂੰ ਦੀਵਾਨ ਹਾਲ ਵਿਖੇ ਹੋਵੇਗਾ।  ਇਸ ਦੌਰਾਨ ਵੱਡਾ ਪੰਥਕ ਇਕੱਠ ਕੀਤਾ ਜਾ ਰਿਹਾ ਹੈ।   ਇਹਨਾਂ ਹੀ ਸਮਾਗਮਾਂ ਦੀਆਂ ਤਿਆਰੀਆਂ ਤੇ ਹੋਰ ਲੋੜੀਂਦੇ ਪ੍ਰਬੰਧਾਂ ਸੰਬੰਧੀ ਜਰੂਰੀ ਵਿਚਾਰ ਵਟਾਂਦਰੇ ਲਈ ਵਿਸੇਸ਼ ਇਕੱਤਰਤਾ 20 ਮਈ ਨੂੰ ਸਵੇਰੇ ਸਾਢੇ 11 ਵਜ਼ੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਪ੍ਰਧਾਨਗੀ ਚ ਹੋਣ ਜਾ ਰਹੀ ਇਸ ਇੱਕਤਰਤਾ ਦੌਰਾਨ ਬਹੁਤ ਸਾਰੀਆਂ ਪ੍ਰਮੁੱਖ ਧਾਰਮਿਕ ਸਖਸ਼ੀਅਤਾਂ, ਸੰਪਰਦਾਵਾਂ, ਤੇ ਸੇਵਾ ਕਮੇਟੀਆਂ ਦੇ ਨੁਮਾਇੰਦੇ ਤੇ ਵੱਡੀ ਗਿਣਤੀ ਚ ਇਲਾਕੇ ਦੀਆਂ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਜੋ ਸ਼ਹੀਦੀ ਸਮਾਗਮ ਦੇ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ।  ਮੀਟਿੰਗ ਦੌਰਾਨ ਸਮਾਗਮਾਂ ਦੀ ਪੂਰਨ ਸਫ਼ਲਤਾ ਲਈ ਮੁੱਖ ਪ੍ਰੋਗਰਾਮਾਂ ਦੀ ਵਿਉਂਤਬੰਦੀ ਉਲੀਕੀ ਜਾਵੇਗੀ ਤੇ ਵੱਖ ਵੱਖ ਕੰਮਾਂ ਦੀਆਂ ਜਿੰਮੇਵਾਰੀਆਂ  ਸੌਂਪੀਆਂ ਜਾਣਗੀਆਂ । ਜਥੇਬੰਦੀ ਵਲੋਂ ਸਮੂਹ ਪੰਥ ਦਰਦੀਆਂ ਨੂੰ ਇਸ ਮੀਟਿੰਗ ਚ ਸਮੇਂ ਸਿਰ ਪੁਜਣ ਦੀ ਪੁਰਜੋਰ ਅਪੀਲ ਕੀਤੀ ਜਾਂਦੀ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin