ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲ੍ਹੋਂ ਰਾਜ ਪੱਧਰੀ ਆਨਲਾਈਨ/ਆਫ਼ਲਾਈਨ ਕਲਾ ਮੁਕਾਬਲਿਆਂ ਦਾ ਪ੍ਰਾਸਪੈਕਟ ਜਾਰੀ 

ਮਾਨਸਾ(ਡਾ ਸੰਦੀਪ ਘੰਡ)  ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲ੍ਹੋਂ ਨਵੇਂ ਦਿਸਹੱਦੇ-2025 ਤਹਿਤ ਕਰਵਾਏ ਜਾ ਰਹੇ ਰਾਜ ਪੱਧਰੀ ਆਨਲਾਈਨ/ਆਫਲਾਈਨ ਕਲਾ ਮੁਕਾਬਲਿਆਂ ਦਾ ਪ੍ਰਾਸਪੈਕਟ ਸ੍ਰੀ ਮਸਤੂਆਣਾ ਸਾਹਿਬ ਵਿਖੇ ਜਾਰੀ ਕੀਤਾ ਗਿਆ। ਸ੍ਰ.ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਨੇ ਪ੍ਰਾਸਪੈਕਟ ਜਾਰੀ ਕਰਦਿਆਂ ਕਿਹਾ ਕਿ ‘ ਨਵੇਂ ਦਿਸਹੱਦੇ ‘ ਪੰਜਾਬ ਦੇ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਨ, ਨਿਖਾਰਨ ਲਈ ਵਰਦਾਨ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਵੱਲ੍ਹੋਂ ਇਕ ਮਿਸ਼ਨ ਵਜੋਂ ਸ਼ੁਰੂ ਕੀਤਾ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਜਿਥੇ ਆਪਣੀ ਕਲਾ ਅਤੇ ਵਿਰਾਸਤ ਨਾਲ ਜੋੜੇਗਾ ਉਥੇ ਨਸ਼ਿਆਂ ਅਤੇ ਸਮਾਜਿਕ ਅਲਾਮਤਾਂ ਵਿਰੁੱਧ ਨਿਤਰਣ ਦਾ ਸਾਰਥਿਕ ਸੁਨੇਹਾ ਦੇਵੇਗਾ।
 ਸ੍ਰ ਖਹਿਰਾ ਨੇ ਕਿਹਾ ਕਿ ਪ੍ਰਾਇਮਰੀ ਪੱਧਰ ਤੋਂ ਹੀ ਪ੍ਰਾਈਵੇਟ ਅਤੇ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਲੋੜਵੰਦ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਨਾ, ਨਿਖਾਰਨਾ ਸਚਮੁੱਚ ਵੱਡਾ ਕਾਰਜ ਹੈ, ਉਨ੍ਹਾਂ ਕਿਹਾ ਕਿ ਹਰ ਬੱਚੇ ‘ਚ ਕੋਈ ਨਾ ਕੋਈ ਕਮਾਲ ਦਾ ਹੁਨਰ ਹੈ,ਪਰ ਕਈ ਵਾਰ ਉਨ੍ਹਾਂ ਨੂੰ ਲੋੜੀਂਦਾ ਪਲੇਟਫਾਰਮ ਨਹੀਂ ਮਿਲਦਾ,ਪਰ ਪੰਜਾਬ ਦੇ ਅਧਿਆਪਕਾਂ ਦਾ ਨਵੇਂ ਦਿਸਹੱਦੇ ਪ੍ਰੋਜੈਕਟ ਉਨ੍ਹਾਂ ਲੋੜਵੰਦਾਂ ਬੱਚਿਆਂ ਦੀ ਪ੍ਰਤਿਭਾ ਨੂੰ ਪਹਿਚਾਨਣ ਦਾ ਵੱਡਾ ਜ਼ਰੀਆ ਬਣੇਗਾ।
 ਸਿੱਖਿਆ ਅਤੇ ਕਲਾ ਮੰਚ ਪੰਜਾਬ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ, ਸਟੇਟ ਪ੍ਰੋਜੈਕਟ ਕੋਆਰਡੀਨੇਟਰ ਜੱਸ ਸ਼ੇਰਗਿੱਲ, ਜਨਰਲ ਸਕੱਤਰ ਸਤਪਾਲ ਸਿੰਘ ਜੰਡੂ, ਮੁੱਖ ਸਲਾਹਕਾਰ ਨਵਜੋਤ ਕੌਰ ਬਾਜਵਾ,ਵਿੱਤ ਸਕੱਤਰ ਅਵਤਾਰ ਸਿੰਘ ਹਰੀਕੇ ਨੇ ਕਿਹਾ ਕਿ ਪੰਜਾਬ ਭਰ ਦੇ ਸਕੂਲ ਸਕੂਲ ਜਾ ਕੇ ਵਿਦਿਆਰਥੀਆਂ, ਅਧਿਆਪਕਾਂ ਨੂੰ ਉਤਸ਼ਾਹਿਤ ਕਰਕੇ ਮੰਚ ਦਾ ਟੀਚਾ ਹੈ ਕਿ ਆਨਲਾਈਨ ਮੁਕਾਬਲਿਆਂ ਦੌਰਾਨ 50 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਵਿਚੋਂ ਚੁਣੀਆਂ ਹੋਈਆਂ ਟੀਮਾਂ ਅਤੇ ਵਿਦਿਆਰਥੀ ਨਵੰਬਰ ਮਹੀਨੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋ ਰਹੇ ਰਾਜ ਪੱਧਰੀ ਕਲਾ ਮੁਕਾਬਲਿਆਂ ਦੌਰਾਨ ਭਾਗ ਲੈਣਗੇ।
  ਨਵੇਂ ਦਿਸਹੱਦੇ ਸਟੇਟ ਮੀਡੀਆ ਟੀਮ ਦੇ ਸਹਾਇਕ ਇੰਚਾਰਜ ਗੁਰਵਿੰਦਰ ਸਿੰਘ ਕਾਕੜਾ, ਜ਼ਿਲ੍ਹਾ ਨੋਡਲ ਅਫ਼ਸਰ ਅਮਰਿੰਦਰ ਸਿੰਘ ਲੁਧਿਆਣਾ,ਹਰਜੀਵਨ ਸਿੰਘ ਸਰਾਂ ਮਾਨਸਾ, ਜਗਜੀਤ ਸਿੰਘ ਅਟਵਾਲ, ਸੰਗਰੂਰ,ਨਿਹਮਤ ਕੌਰ, ਹਰਦਿਆਲ ਕੌਰ ਬਾਜਵਾ ਨੇ ਦੱਸਿਆ ਰਾਜ ਪੱਧਰੀ ਆਨਲਾਈਨ/ਆਫ਼ਲਾਈਨ ਮੁਕਾਬਲਿਆਂ ਦੌਰਾਨ ਸ਼ਬਦ ਗਾਇਨ, ਸੁੰਦਰ ਲਿਖਾਈ, ਚਿੱਤਰਕਾਰੀ, ਕਵਿਤਾ ਉਚਾਰਨ,ਲੋਕ ਗੀਤ, ਭਾਸ਼ਣ ਕਵੀਸ਼ਰੀ,ਸੋਲੋ ਡਾਂਸ ਮੁੰਡੇ, ਕੁੜੀਆਂ ਕੋਰੀਓਗ੍ਰਾਫੀ,ਪਰਾਤਨ ਗਿੱਧਾ, ਭੰਗੜਾ ਦੇ ਮੁਕਾਬਲੇ ਕਰਵਾਏ ਜਾਣਗੇ,ਜਿਸ ਲਈ ਤਿੰਨ ਵਰਗ ਪ੍ਰਾਇਮਰੀ,ਅੱਪਰ ਪ੍ਰਾਇਮਰੀ ਸਰਕਾਰੀ ਅਤੇ ਅੱਪਰ ਪ੍ਰਾਇਮਰੀ ਪ੍ਰਾਈਵੇਟ ਰੱਖੇ ਗਏ ਹਨ।
   ਇਸ ਮੌਕੇ ਪ੍ਰਿੰਸੀਪਲ ਡਾ ਸੁਖਦੀਪ ਕੌਰ ਬੀ ਐਡ ਕਾਲਜ ਅਕਾਲ ਕੌਂਸਲ ਮਸਤੂਆਣਾ ਸਾਹਿਬ ਡਾ.ਨਿਰਪਜੀਤ ਸਿੰਘ ਐਚ ਓ ਡੀ ਅੰਗਰੇਜ਼ੀ ਵਿਭਾਗ ਅਕਾਲ ਕੌਂਸਲ ਕਾਲਜ ਮਸਤੂਆਣਾ ਸਾਹਿਬ ਪ੍ਰੀਤ ਹੀਰ ਮੀਡੀਆ ਮੈਨੇਜਰ ਅਕਾਲ ਕੌਂਸਲ ਕਾਲਜ ਮਸਤੂਆਣਾ ਸਾਹਿਬ ਜੀ ਪੂਰੀ ਪ੍ਰਬੰਧਕੀ ਟੀਮ ਦਾ ਬਹੁਤ ਸਹਿਯੋਗ ਰਿਹਾ। ਇਸ ਮੌਕੇ ਮਨਦੀਪ ਕੌਰ ਜੰਡੂ, ਮੋਗਾ
ਤਰਲੋਚਨ ਸਿੰਘ ਸਹਾਇਕ ਨੋਡਲ ਅਫਸਰ ਲੁਧਿਆਣਾ ਕੰਵਲਦੀਪ ਸਿੰਘ  ਨੋਡਲ ਅਫਸਰ ਮਾਲੇਰਕੋਟਲਾ,ਰਵਿੰਦਰ ਕੌਰ ਧਾਲੀਵਾਲ ਨੋਡਲ ਅਫਸਰ ਬਰਨਾਲਾ, ਪ੍ਰੋ.ਜਸਵਿੰਦਰ ਸਿੰਘ ਫਤਿਹਗੜ੍ਹ ਸਾਹਿਬ ਹਾਜ਼ਰ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin