ਹਰਿਆਣਾ ਖ਼ਬਰਾਂ

ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਦੇ ਜਨਮਦਿਨ ‘ਤੇ ਪ੍ਰਬੰਧਿਤ ਉਤਸਵ ਵਿੱਚ ਮੁੱਖ ਮੰਤਰੀ ਨੇ ਲਿਆ ਸੰਤਾਂ ਦਾ ਆਸ਼ੀਰਵਾਦ

ਚੰਡੀਗੜ੍ਹ  (  ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੋਬਾਇਲ ਅਤੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਅੱਜ ਸਾਡੀ ਨੌਜੁਆਨ ਪੀੜੀ ਨੂੰ ਆਧੁਨਿਕਤਾ ਦੀ ਦੌੜ ਵਿੱਚ ਆਪਣੇ ਸਭਿਆਚਾਰ ਤੋਂ ਦੂਰ ਨਹੀਂ ਹੋਣਾ ਚਾਹੀਦਾ ਹੈ। ਨੌਜੁਆਨਾਂ ਨੂੰ ਜੀਵਨ ਵਿੱਚ ਸਤੁੰਲਨ ਸਥਾਪਿਤ ਕਰਨ ਲਈ ਅਧਿਆਤਮਕ ਗਿਆਨ ਅਤੇ ਭਗਵਾਨ ਸ੍ਰੀ ਕ੍ਰਿਸ਼ਣ ਦੇ ਕਰਮ ਦੇ ਸੰਦੇਸ਼ ਨੂੰ ਅਪਨਾਉਣਾ ਚਾਹੀਦਾ ਹੈ।

          ਮੁੱਖ ਮੰਤਰੀ ਵੀਰਵਾਰ ਨੂੰ ਦੇਰ ਸ਼ਾਮ ਗੁਰੂਗ੍ਰਾਮ ਦੇ ਸੈਕਟਰ 29 ਸਥਿਤ ਲੇਜਰ ਵੈਲੀ ਪਾਰਕਿੰਗ ਵਿੱਚ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਦੇ ਜਨਮਦਿਨ ਦੇ ਮੌਕੇ ‘ਤੇ ਪ੍ਰਬੰਧਿਤ ਸ੍ਰੀ ਕ੍ਰਿਸ਼ਣ ਪੇ੍ਰਰਣਾ ਉਤਸਵ ਨੂੰ ਸੰਬੋਧਿਤ ਕਰ ਰਹੇ ਸਨ।

          ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰੋਗਰਾਮ ਵਿੱਚ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਨੂੰ ਜਨਮਿਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਸ੍ਰੀ ਕ੍ਰਿਸ਼ਣ ਕਿਰਪਾ ਪੇ੍ਰਰਣਾ ਉਤਸਵ ਵਿੱਚ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ, ਪੂਰੇ ਦੇਸ਼ ਤੋਂ ਸੰਤ ਸਮਾਜ ਅਤੇ ਭਜਨ ਗਾਇਕਾਂ ਨੇ ਵੀ ਸ਼ਿਰਕਤ ਕੀਤੀ।

ਜਦੋਂ ਵੀ ਸਮਾ ਮਿਲੇ, ਗੀਤਾ ਦੇ ਦੋ ਸ਼ਲੋਕ ਜਰੂਰ ਪੜਨ

          ਮੁੱਖ ਮੰਤਰੀ ਨੇ ਪੁਰੇ ਦੇਸ਼ ਤੋਂ ਪਹੁੰਚੇ ਸੰਤ ਸਮਾਜ, ਹਰਿਆਣਾ ਦੀ ਬੇਟੀ ਅਤੇ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਦਾ ਸੂਬੇ ਵਿੱਚ ਆਉਣ ‘ਤੇ ਸੁਵਾਗਤ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਨੌਜੁਆਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਭਾਵੇਂ ਤੁਸੀਂ ਡਾਕਟਰ, ਇੰਜੀਨੀਅਰ ਜਾਂ ਉਦਮੀ ਬਣੋ, ਪਰ ਜੀਵਨ ਵਿੱਚ ਪ੍ਰੇਮ ਅਤੇ ਤਿਆਗ ਦੀ ਭਾਵਨਾ ਨੂੰ ਜਰੂਰ ਰੱਖਣ। ਜਦੋਂ ਵੀ ਸਮਾ ਮਿਲੇ, ਗੀਤਾ ਦੇ ਦੋ ਸ਼ਲੋਕ ਜਰੂਰ ਪੜਨ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਆਉਣ ਵਾਲੀ ਪੀੜੀਆਂ ਭਾਰਤੀ ਸਭਿਆਚਾਰ ਨੂੰ ਸਿਰਫ ਕਿਤਾਬਾਂ ਵਿੱਚ ਨਹੀਂ, ਜੀਵਨ ਵਿੱਚ ਵੀ ਆਤਮਸਾਤ ਕਰਨ।

ਆਪ੍ਰੇਸ਼ਨ ਸਿੰਦੂਰ ਕੌਮੀ ਗਰਿਮਾ ਦਾ ਪ੍ਰਤੀਕ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰੂਗ੍ਰਾਮ ਦੀ ਭੁਮੀ ਸਿਰਫ ਇੱਕ ਆਧੁਨਿਕ ਸ਼ਹਿਰ ਨਹੀਂ ਹੈ, ਇਹ ਮਹਾਭਾਰਤ ਸਮੇਂ ਤੋਂ ਲੈ ਕੇ ਅੱਜ ਤੱਕ ਸਭਿਆਚਾਰਕ ਚੇਤਨਾ ਦੀ ਭੁਮੀ ਰਹੀ ਹੈ। ਇੱਥੋ ਹੀ ਗੁਰੂ ਦਰੋਣਾਚਾਰਿਆ ਨੇ ਚੇਲੇਆਂ ਨੂੰ ਧਰਮ ਅਤੇ ਯੁੱਧ ਦੀ ਸਿੱਖਿਆ ਦਿੱਤੀ। ਸੰਤਾਂ ਨੇ ਹਮੇਸ਼ਾ ਅਹਿੰਸਾ ਦਾ ਮਾਰਗ ਦਿਖਾਇਆ ਪਰ ਕਈ ਵਾਰ ਸਾਡੀ ਸਹਿਨਸ਼ੀਲਤਾ ਨੂੰ ਸਾਡੀ ਕਮਜੋਰੀ ਸਮਝ ਲਿਆ ਗਿਆ। ਜਿਸ ਦਾ ਜਵਾਬ ਅਸੀਂ ਰੋਦਰ ਰੂਪ ਧਾਰਨ ਕਰ ਵੀ ਦਿੱਤਾ। ਬੀਤੇ ਦਿਨਾਂ ਪਹਿਲਗਾਮ ਵਿੱਚ ਕਾਇਰਾਨਾ ਹਰਕਤ ਹੋਈ। ਸਾਡੀ ਸੇਨਾ ਨੇ ਆਪ੍ਰੇਸ਼ਨ ਸਿੰਦੂਰ ਵਜੋ ਅੱਤਵਾਦੀਆਂ ਦਾ ਬੋਡਰ ਪਾਰ ਜਾ ਕੇ ਨਾਸ਼ ਕੀਤਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਇਹ ਸੇਨਾ ਦਾ ਆਪ੍ਰੇਸ਼ਨ ਕੌਮੀ ਗਰਿਮਾ ਦਾ ਪ੍ਰਤੀਕ ਬਣ ਗਿਆ।

ਭੌਤਿਕ ਵਿਕਾਸ ਦੇ ਨਾਲ ਅਧਿਆਤਮਕ ਚੇਤਨਾ ਦਾ ਵੀ ਉਤਥਾਨ

          ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਨੂੰ ਸਾਧੂਵਾਦ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਅੱਜ ਪੂਰੀ ਦੁਨੀਆ ਵਿੱਚ ਸ੍ਰੀਮਦਭਗਵਦ ਗੀਤਾ ਦੇ ਗਿਆਨ ਦੀ ਧਾਰਾ ਵੱਗ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਸਿਰਫ ਵਿਕਾਸ ਦੇ ਭੌਤਿਕ ਮੁਕਾਮਾਂ ਤੱਕ ਸੀਮਤ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਹਰਿਆਣਾ ਵਿੱਚ ਅਧਿਆਤਮਕ ਚੇਤਨਾ ਦਾ ਵੀ ਉਤਥਾਨ ਹੋਵੇ। ਇਸੀ ਉਦੇਸ਼ ਨਾਲ ਕੁਰੂਕਸ਼ੇਤਰ ਨੂੰ ਧਰਮਨਗਰੀ ਵਜੋ ਵਿਸ਼ਵ ਪਹਿਚਾਣ ਦੇਣ ਤਹਿਤ ਗੀਤਾ ਮਹੋਤਸਵ ਨੂੰ ਕੌਮਾਂਤਰੀ ਸਵਰੁਪ ਦਿੱਤਾ ਗਿਆ ਹੈ। ਤੀਰਥ ਦਰਸ਼ਨ ਯੋਜਨਾ ਰਾਹੀਂ ਬਜੁਰਗਾਂ ਨੂੰ ਤੀਰਥਯਾਤਰਾ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਲਈ ਧੰਨਵਾਦ  ਰੇਖਾ ਗੁਪਤਾ

          ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਤੇ ਉਨ੍ਹਾਂ ਦੀ ਟੀਮ ਤੋਂ ਮਿਲੇ ਸਹਿਯੋਗ ਨੂੰ ਲੈ ਕੇ ਧੰਨਵਾਦ ਕੀਤਾ। ਉਨ੍ਹਾਂ ਨੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਨੂੰ ਜਨਮਦਿਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਤੁਹਾਡਾ ਜੀਵਨ ਭਾਰਤੀ ਸਭਿਆਚਾਰ, ਸਨਾਤਨ ਮੁੱਲਾਂ ਅਤੇ ਭਗਵਦ ਗੀਤਾ ਦੇ ਸ਼ਲੋਕਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਸਮਰਪਿਤ ਹਨ। ਤੁਹਾਡੀ ਬਾਣੀ ਵਿੱਚ ਸਿਰਫ ਸ਼ਬਦ ਨਹੀਂ, ਸਗੋ ਅਧਿਆਤਮਕ ਉਰਜਾ, ਸੰਤੁਲਨ ਅਤੇ ਜੀਵਨ-ਦਰਸ਼ਨ ਪ੍ਰਵਾਹਿਤ ਹੁੰਦਾ ਹੈ, ਜੋ ਅੱਜ ਦੀ ਪੀੜੀ ਲਈ ਪੇ੍ਰਰਣਾ ਦਾ ਸਰੋਤ ਹਨ।

          ਇਸ ਮੌਕੇ ‘ਤੇ ਕੈਬੀਨੇਟ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਅਤੇ ਸ੍ਰੀ ਗੌਰਵ ਗੌਤਮ, ਬੀਜੇਪੀ ਦੇ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ, ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ, ਸ੍ਰੀ ਤੇਜਪਾਲ ਤੰਵਰ, ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਮੈਨ ਸ੍ਰੀਮਤੀ ਰੇਣੂ ਭਾਟਿਆ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੁਦ ਸਨ।

ਹਰਿਆਣਾ ਨੇ ਲਾਏ ਬਿਜਲੀ ਕਾਰਪੋਰੇਸ਼ਨ ਦੇ ਲਿੰਕ ਅਧਿਕਾਰੀ

ਚੰਡੀਗੜ੍ਹ ( ਜਸਟਿਸ ਨਿਊਜ਼  ) ਹਰਿਆਣਾ ਸਰਕਾਰ ਨੇ ਬਿਜਲੀ ਕਾਰਪੋਰੇਸ਼ਨ ਦੇ ਪ੍ਰਬੰਧ ਨਿਦੇਸ਼ਕਾ ਦੀ ਛੁੱਟੀ ,  ਟ੍ਰਨਿੰਗ, ਦੌਰੇ, ਇਲੈਕਸ਼ਨ ਡਿਯੂਟੀ ਅਤੇ ਤਬਾਦਲਾ ਜਾਂ ਸੇਵਾਮੁਕਤੀ ਦੇ ਚਲਦੇ ਜਾਂ ਕਿਸੀ ਹੋਰ ਕਾਰਣਾਂ ਤੋਂ ਖਾਲੀ ਪਈਆਂ ਅਸਾਮਿਆਂ ਦੇ ਕੰਮਕਾਜ ਦਾ ਸਹੀ ਢੰਗ ਨਾਲ ਸੰਚਾਲਨ ਯਕੀਨੀ ਕਰਨ ਦੇ ਉਦੇਸ਼ ਨਾਲ ਲਿੰਕ ਅਧਿਕਾਰੀ ਨਿਯੁਕਤ ਕੀਤੇ ਗਏ ਹਨ।

ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਇੱਕ ਪੱਤਰ ਅਨੁਸਾਰ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ਕ ਦੇ ਮਾਮਲੇ ਵਿੱਚ ਉੱਤਰ ਹਰਿਆਣਾ ਬਿਜਲੀ ਵੰਡ ਦੇ ਐਮਡੀ ਨੂੰ ਲਿੰਕ ਅਧਿਕਾਰੀ-1, ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਦੇ ਐਮਡੀ ਨੂੰ ਲਿੰਕ ਅਫ਼ਸਰ-2 ਅਤੇ ਹਰਿਆਣ ਬਿਜਲੀ ਉਤਪਾਦਨ ਨਿਗਮ ਦੇ ਐਮਡੀ ਨੂੰ ਲਿੰਕ ਅਫ਼ਸਰ -3 ਨਿਯੁਕਤ ਕੀਤਾ ਗਿਆ ਹੈ।

ਹਰਿਆਣ ਬਿਜਲੀ ਉਤਪਾਦਨ ਨਿਗਮ ਦੇ ਐਮਡੀ ਦੇ ਮਾਮਲੇ ਵਿੱਚ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਦੇ ਐਮਡੀ ਨੂੰ ਲਿੰਕ ਅਫ਼ਸਰ-1 ਅਤੇ ਉੱਤਰ ਹਰਿਆਣਾ ਬਿਜਲੀ ਵੰਡ ਦੇ ਐਮਡੀ ਨੂੰ ਲਿੰਕ ਅਫ਼ਸਰ-2 ਨਿਯੁਕਤ ਕੀਤਾ ਗਿਆ ਹੈ।

ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਦੇ ਐਮਡੀ ਦੇ ਮਾਮਲੇ ਵਿੱਚ ਉੱਤਰ ਹਰਿਆਣਾ ਬਿਜਲੀ ਵੰਡ ਦੇ ਐਮਡੀ ਨੂੰ ਲਿੰਕ ਅਫ਼ਸਰ-1, ਹਰਿਆਣ ਬਿਜਲੀ ਉਤਪਾਦਨ ਨਿਗਮ ਦੇ ਐਮਡੀ ਨੂੰ ਲਿੰਕ ਅਫ਼ਸਰ-2 ਅਤੇ ਦੱਖਣ ਬਿਜਲੀ ਵੰਡ ਨਿਗਮ ਦੇ ਐਮਡੀ ਨੂੰ ਲਿੰਕ ਅਫ਼ਸਰ-3 ਨਿਯੁਕਤ ਕੀਤਾ ਗਿਆ ਹੈ।

ਉੱਤਰ ਹਰਿਆਣਾ ਬਿਜਲੀ ਵੰਡ ਦੇ ਐਮਡੀ ਦੇ ਮਾਮਲੇ ਵਿੱਚ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਐਮਡੀ ਨੂੰ ਲਿੰਕ ਅਫ਼ਸਰ-1, ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਦੇ ਐਮਡੀ ਨੂੰ ਲਿੰਕ ਅਫ਼ਸਰ-2 ਅਤੇ ਹਰਿਆਣ ਬਿਜਲੀ ਉਤਪਾਦਨ ਨਿਗਮ ਦੇ ਐਮਡੀ ਨੂੰ ਲਿੰਕ ਅਫ਼ਸਰ-3 ਨਿਯੁਕਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਪੈਂਡਿੰਗ ਦੂਜੀ ਕਿਸ਼ਤਾਂ ‘ਤੇ ਮੁੱਖ ਮੰਤਰੀ ਦਫਤਰ ਸਖਤ  ਡਾ. ਸਾਕੇਤ ਕੁਮਾਰ ਨੇ ਜਲਦੀ ਭੁਗਤਾਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ   ( ਜਸਟਿਸ ਨਿਊਜ਼  ) ਜਨ ਸ਼ਿਕਾਇਤਾਂ ਦੇ ਤੁਰੰਤ ਹੱਲ ਅਤੇ ਸ਼ਾਸਨ ਵਿੱਚ ਪਾਰਦਰਸ਼ਿਤਾ ਯਕੀਨੀ ਕਰਨ ਦੀ ਦਿਸ਼ਾ ਵਿੱਚ ਹਰਿਆਣਾ ਸਰਕਾਰ ਲਗਾਤਾਰ ਪ੍ਰਭਾਵੀ ਕਦਮ ਚੁੱਕ ਰਹੀ ਹੈ। ਇਸ ਲੜੀ ਵਿੱਚ, ਹਰਿਆਣਾ ਨਿਵਾਸ ਵਿੱਚ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ ਦੀ ਅਗਵਾਈ ਹੇਠ ਜਨ ਸੰਵਾਦ ਪੋਰਟਲ ਅਤੇ ਸੀਐਮ ਵਿੰਡੋਂ ‘ਤੇ ਪ੍ਰਾਪਤ ਸ਼ਿਕਾਇਤਾਂ ਅਤੇ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਤਹਿਤ ਇੱਕ ਮਹਤੱਵਪੂਰਣ ਮੀਟਿੰਗ ਪ੍ਰਬੰਧਿਤ ਕੀਤੀ ਗਈ। ਮੀਟਿੰਗ ਵਿੱਚ ਸ਼ਹਿਰੀ ਸਥਾਨਕ ਵਿਭਾਗ ਅਤੇ ਸਿਟੀਜਨ ਰਿਸੋਰਸ ਇੰਫਾਰਮੇਸ਼ਨ ਡਿਪਾਰਟਮੈਂਟ (CRID) ਦੇ ਸੀਨੀਅਰ ਅਧਿਕਾਰੀਆਂ ਸਮੇਤ ਮੁੱਖ ਮੰਤਰੀ ਦੇ ਓਐਸਡੀ ਸ੍ਰੀ ਵਿਵੇਕ ਕਾਲਿਆ ਅਤੇ ਸ੍ਰੀ ਰਾਕੇਸ਼ ਸੰਧੂ ਮੌਜੂਦ ਰਹੇ।

          ਮੀਟਿੰਗ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਦੇ ਓਐਸਡੀ ਸ੍ਰੀ ਵਿਵੇਕ ਕਾਲਿਆ ਨੇ ਜਾਣਕਾਰੀ ਦਿੱਤੀ ਕਿ ਜੋ ਬਿਨੈ ਮਾਣਯੋਗ ਮੁੱਖ ਮੰਤਰੀ ਖੁਦ ਆਪਣੇ ਦੌਰਿਆਂ ਅਤੇ ਸੰਤ ਕਬੀਰ ਕੁਟੀਰ ਵਿੱਚ ਪ੍ਰਬੰਧਿਤ ਜਨਸੁਣਵਾਈ ਦੌਰਾਨ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਜਨ ਸੰਵਾਦ ਪੋਰਟਲ ‘ਤੇ ਅਪਲੋਡ ਕੀਤਾ ਜਾਂਦਾ ਹੈ। ਇੰਨ੍ਹਾਂ ਮਾਮਲਿਆਂ ਦੀ ਪ੍ਰਗਤੀ ਦੀ ਹਫਤਾਵਾਰ ਸਮੀਖਿਆ ਖੁਦ ਮਾਣਯੋਗ ਮੁੱਖ ਮੰਤਰੀ ਵੱਲੋਂ ਕੀਤੀ ਜਾਂਦੀ ਹੈ।

          ਇਸ ਦੇ ਬਾਅਦ ਕਰਨਾਲ ਜਿਲ੍ਹੇ ਦੇ ਟਿਕਰੀ ਪਿੰਡ ਤੋਂ ਪ੍ਰਾਪਤ ਇੱਕ ਗੰਭੀਰ ਸ਼ਿਕਾਇਤ ‘ਤੇ ਚਰਚਾ ਕੀਤੀ ਗਈ, ਜਿਸ ਵਿੱਚ ਪਰਿਵਾਰ ਪਹਿਚਾਣ ਪੱਤਰ ਵਿੱਚ ਇੱਕ ਅਣਜਾਣ ਮਹਿਲਾ ਦਾ ਨਾਂ ਗਲਤ ਢੰਗ ਨਾਲ ਜੋੜ ਦਿੱਤਾ ਗਿਆ ਸੀ। ਸ਼ਿਕਾਇਤਕਰਤਾ ਸੁਸ਼ੀਲ ਕੁਮਾਰ ਵੱਲੋਂ ਵਾਰ-ਵਾਰ ਯਤਨ ਕਰਨ ਦੇ ਬਾਵਜੂਦ ਨਾਂ ਨਹੀਂ ਹਟਾਇਆ ਗਿਆ। ਇਸ ਗੰਭੀਰ ਪ੍ਰਸਾਸ਼ਨਿਕ ਲਾਪਰਵਾਹੀ ਨੂੰ ਜਾਣਕਾਰੀ ਵਿੱਚ ਲੈਂਦੇ ਹੋਏ ਨਿਰਦੇਸ਼ ਦਿੱਤੇ ਗਏ ਕਿ ਦੋਸ਼ੀ ਵਿਅਕਤੀ ਦੀ ਜਿੰਮੇਵਾਰੀ ਤੈਅ ਕਰ ਉਸ ਦੇ ਵਿਰੁੱਧ ਅਨੁਸਾਸ਼ਨਾਤਮਕ ਕਾਰਵਾਈ ਕੀਤੀ ਜਾਵੇ ਅਤੇ ਐਫਆਈਆਰ ਦਰਜ ਕਰਾਈ ਜਾਵੇ।

          ਇਸ ਮੀਟਿੰਗ ਦੌਰਾਨ ਅਧਿਕਾਰੀਆਂ ਦੇ ਜਾਣਕਾਰੀ ਵਿੱਚ ਇੱਕ ਮਾਮਲਾ ਆਇਆ ਜਿਸ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸ਼ਹਿਰੀ ਖੇਤਰਾਂ ਵਿੱਚ ਕਈ ਕਿਸ਼ਤਾਂ ਯੂਐਲਬੀ ਅਧਿਕਾਰੀਆਂ ਵੱਲੋਂ ਨਿਰੀਖਣ ਨਾ ਕੀਤੇ ਜਾਣ ਦੇ ਕਾਰਨ ਪੈਂਡਿੰਗ ਹਨ। ਇਸ ਵਿਸ਼ਾ ਵਿੱਚ ਡਾ. ਸਾਕੇਤ ਕੁਮਾਰ ਨੇ ਸਖਤ ਰੁੱਪ ਅਪਨਾਉਂਦੇ ਹੋਏ ਪੈਂਡਿੰਗ ਲਾਭਕਾਰ ਸੂਚੀ ਪੇਸ਼ ਕਰਨ ਅਤੇ ਜਲਦੀ ਭੁਗਤਾਨ ਯਕੀਨੀ ਕਰਨ ਦੇ ਲਈ ਵਿਭਾਗ ਨੂੰ ਨਿਰਦੇਸ਼ਿਤ ਕੀਤਾ।

          ਸ਼ਹਿਰੀ ਸਥਾਨਕ ਵਿਭਾਗ ਵਿੱਚ ਸ਼ਿਕਾਇਤਾਂ ਦੀ ਬਹੁਤ ਵੱਧ ਪੈਂਡਿੰਗ ਗਿਣਤੀ ਪਾਏ ਜਾਣ ‘ਤੇ ਵਿਭਾਗ ਦੇ ਮੁੱਖ ਦਫਤਰ ਵਿੱਚ ਤੈਨਾਤ ਕਾਰਜਕਾਰੀ ਇੰਜੀਨੀਅਰ (XEN) ਨੂੰ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕੀਤੇ ਗਏ।

          ਸਾਰੇ ਜਿਲ੍ਹਿਆਂ ਦੇ ਵਧੀਕ ਡਿਪਟੀ ਕਮਿਸ਼ਨਰਾਂ (ADCs) ਨੂੰ ਨਿਰਦੇਸ਼ਿਤ ਕੀਤਾ ਗਿਆ ਹੈ ਕਿ ਉਹ ਇੱਕ ਹਫਤੇ ਅੰਦਰ ਸਾਰੇ ਜਾਣਕਾਰੀ ਵਿੱਚ ਪੈਂਡਿੰਗ ਮਾਮਲਿਆਂ ਦਾ ਹੱਲ ਯਕੀਨੀ ਕਰਨ। ਇਸ ਤੋਂ ਇਲਾਵਾ, ਇੱਕ ਏਡਵਾਈਜਰੀ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਜਨ ਸੰਵਾਦ ਪੋਰਟਲ ਅਤੇ ਸੀਐਮ ਵਿੰਡੋਂ ਨਾਂਲ ਸਬੰਧਿਤ ਸ਼ਿਕਾਇਤਾਂ ਦੇ ਹੱਲ ਵਿੱਚ ਕਿਸੇ ਵੀ ਤਰ੍ਹਾ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

          ਮੀਟਿੰਗ ਵਿੱਚ ਵਿਕਾਸ ਕੰਮਾਂ ਦੀ ਟੈਂਡਰਾਂ ਦੀ ਸਮੀਖਿਆ ਕਰਦੇ ਹੋਏ ਨਿਰਦੇਸ਼ ਦਿੱਤੇ ਗਏ ਕਿ ਸਾਰੇ ਪੈਂਡਿੰਗ ਪ੍ਰਸਤਾਵਾਂ ਦੀ ਵਿਵਹਾਰਤਾ ਦਾ ਜਲਦੀ ਮੁਲਾਂਕਨ ਕਰ ਰਫ ਏਸਟੀਮੇਟ ਤਿਆਰ ਕੀਤਾ ਜਾਵੇ ਅਤੇ ਪ੍ਰਸਾਸ਼ਨਿਕ ਸਭਿਆਚਾਰ ਪ੍ਰਾਪਤ ਕਰ ਟੈਂਡਰ ਪ੍ਰਕ੍ਰਿਆ ਤੁਰੰਤ ਸ਼ੁਰੂ ਕੀਤੀ ਜਾਵੇ।

          ਆਖੀਰ ਵਿੱਚ ਸ਼ਾਹਬਾਦ ਨਾਲ ਸਬੰਧਿਤ ਇੱਕ ਮਾਮਲੇ, ਜਿਸ ਵਿੱਚ ਇੱਕ ਕਲੋਨੀ ਵਿੱਚ ਗਲਤ ਢੰਗ ਨਾਲ ਨੌ ਡਿਯੂ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ, ਪਰ ਮੁੱਖ ਸਕੱਤਰ ਦਫਤਰ ਦੀ ਵਿਜੀਲੈਂਸ ਬ੍ਰਾਂਚ ਨੂੰ ਜਾਂਚ ਕਰਨ ਦੀ ਅਨੁਸ਼ੰਸਾਂ ਕੀਤੀ ਗਈ ਹੈ। ਸ਼ੁਰੂਆਤੀ ਪੱਧਰ ‘ਤੇ ਦੋਸ਼ੀ ਪਾਏ ਗਏ ਮਿਯੁਨਿਸੀਪਲ ਇੰਜੀਨੀਅਰ ਦੇ ਵਿਰੁੱਧ ਚਾਰਜਸ਼ੀਟ ਜਾਰੀ ਕਰਨ ਦੇ ਆਦੇਸ਼ ਵੀ ਦਿੱਤੇ ਗਏ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin