ਸੀ.ਪੀ.ਐੱਸ ਬਖਸ਼ੀ, ਸੰਯੁਕਤ ਸਕੱਤਰ, ਘਟਗਿਣਤੀ ਮਾਮਲੇ ਮੰਤਰਾਲਾ, ਭਾਰਤ ਸਰਕਾਰ
ਭਾਰਤ ਸਰਕਾਰ ਨੇ ਹਾਲ ਦੇ ਵਰ੍ਹਿਆਂ ਵਿੱਚ ਸਮਾਵੇਸ਼ੀ ਸ਼ਾਸਨ ‘ਤੇ ਅਤਿਅਧਿਕ ਬਲ ਦਿੱਤਾ ਹੈ। ਇੱਕ ਅਜਿਹਾ ਸ਼ਾਸਨ, ਜੋ ਭੂਗੋਲ, ਪਿਛੋਕੜ ਜਾਂ ਵਿਸ਼ਵਾਸ ਦੀ ਪਰਵਾਹ ਕੀਤੇ ਬਿਨਾ ਹਰ
ਨਾਗਰਿਕ ਤੱਕ ਪਹੁੰਚਦਾ ਹੋਵੇ। ਇਹ ਗੱਲ ਸਲਾਨਾ ਹੱਜ ਯਾਤਰਾ ਦੇ ਸੰਚਾਲਨ ਵਿੱਚ ਵੀ ਸਪਸ਼ਟ ਤੌਰ ‘ਤੇ ਦਿਖਾਈ ਦਿੰਦੀ ਹੈ। ਇੱਕ ਨਿਯਮਿਤ ਪ੍ਰਸ਼ਾਸਨਿਕ ਅਭਿਆਸ ਤੋਂ ਦੂਰ, ਇਹ ਇੱਕ
ਵਿਸ਼ਾਲ ਮਨੁੱਖੀ, ਕੂਟਨੀਤਕ ਅਤੇ ਤਾਰਕਿਕ ਸੰਚਾਲਨ ਹੈ, ਜੋ ਅਨੇਕ ਰਾਸ਼ਟਰਾਂ ਅਤੇ ਸੱਭਿਆਚਾਰਾਂ ਤੱਕ ਫੈਲਿਆ ਹੋਇਆ ਹੈ। ਸਬਕਾ ਸਾਥ, ਸਬਕਾ ਵਿਕਾਸ ਦੇ ਲੋਕਾਚਾਰ ਤੋਂ ਪ੍ਰੇਰਿਤ ਹੋ ਕੇ
ਸਰਕਾਰ ਨੇ ਹੱਜ ਪ੍ਰਬੰਧਨ ਨੂੰ 21ਵੀਂ ਸਦੀ ਦੀ ਸੇਵਾ ਵੰਡ ਦੇ ਮਾਡਲ ਦੇ ਰੂਪ ਵਿੱਚ ਬਦਲ ਦਿੱਤਾ ਹੈ।
ਭਾਰਤ ਤੋਂ ਹਰ ਸਾਲ ਲਗਭਗ 1.75 ਲੱਖ ਤੀਰਥਯਾਤਰੀ ਪਵਿੱਤਰ ਹੱਜ ਯਾਤਰਾ ‘ਤੇ ਜਾਂਦੇ ਹਨ। ਸਊਦੀ ਅਰਬ ਸਾਮਰਾਜ (ਕੇਐੱਸਏ) ਦੇ ਨਾਲ ਗੂੜ੍ਹੇ ਤਾਲਮੇਲ ਵਿੱਚ, ਭਾਰਤੀ ਹੱਜ ਕਮੇਟੀ
ਦੇ ਮਾਧਿਅਮ ਨਾਲ ਚਾਰ ਮਹੀਨੇ ਤੱਕ ਚਲਣ ਵਾਲੇ ਇੰਨੇ ਵਿਆਪਕ ਅਤੇ ਸੰਵੇਦਨਸ਼ੀਲ ਆਪ੍ਰੇਸ਼ਨ ਦਾ ਪ੍ਰਬੰਧਨ ਕਰਨਾ ਰਾਸ਼ਟਰੀ ਤਾਲਮੇਲ, ਕੂਟਨੀਤੀ ਅਤੇ ਸੇਵਾ ਦਾ ਇੱਕ ਮਹੱਤਵਪੂਰਨ
ਨਮੂਨਾ ਹੈ। ਘੱਟਗਿਣਤੀ ਮਾਮਲੇ ਮੰਤਰਾਲੇ ਦੇ ਮਾਧਿਅਮ ਨਾਲ ਭਾਰਤ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਇਹ ਅਧਿਆਤਮਿਕ ਯਾਤਰਾ ਨਿਰਵਿਘਨ ਹੋਣ ਦੇ ਨਾਲ-ਨਾਲ ਮਾਣ-ਮੱਤਾ,
ਸਮਾਵੇਸ਼ੀ ਅਤੇ ਤਕਨੀਕੀ ਤੌਰ ‘ਤੇ ਸਸ਼ਕਤ ਵੀ ਹੋਵੇ। ਬਿਨਾ ਕਿਸੇ ਪੱਖਪਾਤ ਦੇ ਸਾਰੇ ਭਾਈਚਾਰਿਆਂ ਦੀ ਸੇਵਾ ਕਰਨ ਦੀ ਆਪਣੀ ਦ੍ਰਿੜ੍ਹ ਵਚਨਬੱਧਤਾ ਦੇ ਨਾਲ, ਸਰਕਾਰ ਹੱਜ ਦੇ ਅਨੁਭਵ ਨੂੰ
ਵਿਦੇਸ਼ਾਂ ਵਿੱਚ ਹੁਣ ਤੱਕ ਕੀਤੇ ਗਏ ਸਭ ਤੋਂ ਐਡਵਾਂਸਡ ਜਨਤਕ ਸੇਵਾ ਸੰਚਾਲਨ ਵਿੱਚੋਂ ਇੱਕ ਦੇ ਰੂਪ ਵਿੱਚ ਬਦਲ ਰਹੀ ਹੈ।
ਹੱਜ ਸੁਵਿਧਾ ਐਪ ਨੂੰ ਭਾਰਤ ਸਰਕਾਰ ਨੇ 2024 ਵਿੱਚ ਲਾਂਚ ਕੀਤਾ ਸੀ। ਇਸ ਦਾ ਉਦੇਸ਼ ਤੀਰਥਯਾਤਰੀਆਂ ਦੇ ਅਨੁਭਵ ਨੂੰ ਸਰਲ ਅਤੇ ਬਿਹਤਰ ਬਣਾਉਣਾ ਸੀ। ਇਸ ਦੇ
ਮਾਧਿਅਮ ਨਾਲ ਹਰੇਕ ਤੀਰਥਯਾਤਰੀ ਨਾਲ ਜੁੜੇ ਰਾਜ ਹੱਜ ਇੰਸਪੈਕਟਰਾਂ ਦੇ ਵੇਰਵੇ ਦੇ ਨਾਲ-ਨਾਲ ਨੇੜਲੀ ਸਿਹਤ ਸੇਵਾ ਅਤੇ ਟ੍ਰਾਂਸਪੋਰਟ ਸੁਵਿਧਾਵਾਂ ਸਹਿਤ ਆਵਾਸ, ਟ੍ਰਾਂਸਪੋਰਟ ਅਤੇ
ਉਡਾਣ ਸਬੰਧੀ ਵੇਰਵੇ ਜਿਹੀਆਂ ਸੂਚਨਾਵਾਂ ਤੱਕ ਤਤਕਾਲ ਪਹੁੰਚ ਕਾਇਮ ਕਰਨਾ ਸੰਭਵ ਹੋ ਰਿਹਾ ਹੈ। ਇਹ ਐਪ ਸ਼ਿਕਾਇਤ ਪੇਸ਼ ਕਰਨ, ਉਸ ਦੀ ਟ੍ਰੈਕਿੰਗ ਕਰਨ, ਬੈਗੇਜ ਟ੍ਰੈਕਿੰਗ, ਐਮਰਜੈਂਸੀ
ਐੱਸਓਐੱਸ ਸੁਵਿਧਾਵਾਂ, ਅਧਿਆਤਮਿਕ ਸਮੱਗਰੀ ਅਤੇ ਤਤਕਾਲ ਸੂਚਨਾਵਾਂ ਪ੍ਰਾਪਤ ਕਰਨ ਵਿੱਚ ਵੀ ਸਮਰੱਥ ਬਣਾਉਂਦਾ ਹੈ। ਪਿਛਲੇ ਸਾਲ 67,000 ਤੋਂ ਵੱਧ ਤੀਰਥਯਾਤਰੀਆਂ ਨੇ ਐਪ
ਇੰਸਟਾਲ ਕੀਤਾ ਸੀ, ਜੋ ਸਵੀਕ੍ਰਿਤੀ ਦੀ ਉੱਚ ਦਰ ਦਾ ਸੰਕੇਤ ਦਿੰਦਾ ਹੈ। ਕੇਐੱਸਏ ਵਿੱਚ ਭਾਰਤ ਸਰਕਾਰ ਦੁਆਰਾ ਹਾਜੀਆਂ ਦੇ ਲਈ ਸਥਾਪਿਤ ਪ੍ਰਸ਼ਾਸਨਿਕ ਢਾਂਚੇ ਦੁਆਰਾ 8000 ਤੋਂ ਵੱਧ
ਸ਼ਿਕਾਇਤਾਂ ਅਤੇ 2000 ਤੋਂ ਵੱਧ ਐੱਸਓਐੱਸ ਉਠਾਏ ਗਏ ਅਤੇ ਉਨ੍ਹਾਂ ਦਾ ਜਵਾਬ ਦਿੱਤਾ ਗਿਆ।
ਐਪ ਦੀ ਫੀਡਬੈਕ-ਸੰਚਾਲਿਤ ਡਿਜ਼ਾਈਨ ਤੀਰਥਯਾਤਰਾ ਦੀ ਪੂਰੀ ਮਿਆਦ ਦੌਰਾਨ ਨਿਰੰਤਰ ਸੁਧਾਰ ਦੀ ਸੁਵਿਧਾ ਦਿੰਦੀ ਹੈ। ਹੱਜ-2024 ਦੌਰਾਨ ਐਪ ਤੋਂ ਪ੍ਰਾਪਤ ਜਾਣਕਾਰੀ ਨੇ
2025 ਦੇ ਲਈ ਹੱਜ ਨੀਤੀ ਅਤੇ ਦਿਸ਼ਾ-ਨਿਰਦੇਸ਼ ਤਿਆਰ ਕਰਨ ਦੇ ਲਈ ਮਹੱਤਵਪੂਰਨ ਇਨਪੁਟ ਦੇ ਰੂਪ ਵਿੱਚ ਕੰਮ ਕੀਤਾ। ਇਹ ਡੇਟਾ-ਸਮਰਥਿਤ ਫੈਸਲਾ ਭਾਰਤ ਸਰਕਾਰ ਦੇ ਆਪਣੇ
ਨਾਗਰਿਕਾਂ ਦੇ ਲਈ ਜਵਾਬਦੇਹੀ ਸ਼ਾਸਨ ਦੇ ਮਾਡਲ ਦਾ ਉਦਾਹਰਣ ਹਨ। 2024 ਵਿੱਚ ਇਸ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਸਰਕਾਰ ਨੇ ਹੁਣ ਹੱਜ ਸੁਵਿਧਾ ਐਪ 2.0 ਲਾਂਚ ਕੀਤਾ ਹੈ।
ਇਹ ਹੱਜ ਦੇ ਪੂਰੇ ਦਾਇਰੇ ਨੂੰ ਕਵਰ ਕਰਦਾ ਹੈ ਅਤੇ ਤੀਰਥਯਾਤਰੀਆਂ ਦੇ ਲਈ ਅਸਲ ਵਿੱਚ ਐਂਡ-ਟੂ-ਐਂਡ ਡਿਜੀਟਲ ਸਮਾਧਾਨ ਤਿਆਰ ਕਰਦਾ ਹੈ।
ਹੱਜ 2.0 ਵਿੱਚ ਹੱਜ ਯਾਤਰੀਆਂ ਦੇ ਡਿਜੀਟਲ ਆਵੇਦਨ, ਚੋਣ (Qurrah), ਉਡੀਕ ਸੂਚੀ ਦਾ ਪ੍ਰਕਾਸ਼ਨ, ਭੁਗਤਾਨ ਏਕੀਕਰਣ, ਅਦਾਹੀ ਕੂਪਨ ਜਾਰੀ ਕਰਨ ਅਤੇ ਰੱਦੀਕਰਣ
ਅਤੇ ਧਨ ਵਾਪਸੀ ਦੀਆਂ ਪ੍ਰਕਿਰਿਆਵਾਂ ਤੋਂ ਲੈ ਕੇ ਹੱਜ ਦੀ ਪੂਰੀ ਪ੍ਰਕਿਰਿਆ ਸ਼ਾਮਲ ਹੈ। ਅਪਡੇਟ ਕੀਤਾ ਗਿਆ ਐਪ ਬੈਂਕਿੰਗ ਨੈੱਟਵਰਕ ਦੇ ਨਾਲ ਸਹਿਜ ਏਕੀਕਰਣ ਪ੍ਰਦਾਨ ਕਰਦਾ ਹੈ,
ਜਿਸ ਨਾਲ ਤੀਰਥਯਾਤਰੀ ਯੂਪੀਆਈ, ਡੈਬਿਟ/ਕ੍ਰੈਡਿਟ ਕਾਰਡ ਅਤੇ ਇੰਟਰਨੈੱਟ ਬੈਂਕਿੰਗ ਦੇ ਮਾਧਿਅਮ ਨਾਲ ਭੁਗਤਾਨ ਕਰ ਸਕਦੇ ਹਨ। ਯਾਤਰਾ ਦੌਰਾਨ ਸੁਵਿਧਾ ਦੇ ਲਈ ਤਤਕਾਲ ਉਡਾਣ
ਸਬੰਧੀ ਸੂਚੀ ਅਤੇ ਇਲੈਕਟ੍ਰੌਨਿਕ ਬੋਰਡਿੰਗ ਪਾਸ ਵੀ ਪ੍ਰਦਾਨ ਕੀਤੇ ਜਾਂਦੇ ਹਨ। ਐਪ ਨੂੰ ਪੇਡੋਮੀਟਰ ਸੁਵਿਧਾ ਦੇ ਨਾਲ ਸੰਵਰਧਿਤ ਕੀਤਾ ਗਿਆ ਹੈ। ਇਸ ਦਾ ਉਦੇਸ਼ ਤੀਰਥਯਾਤਰੀਆਂ ਵਿੱਚ
ਪੈਦਲ ਚਲਣ ਦੀ ਆਦਤ ਪਾਉਣਾ ਹੈ, ਤਾਕਿ ਉਨ੍ਹਾਂ ਵਿੱਚ ਅੱਗੇ ਦੀ ਕਠਿਨ ਯਾਤਰਾ ਦੇ ਲਈ ਜ਼ਰੂਰੀ ਸਹਿਣਸ਼ਕਤੀ ਵਿਕਸਿਤ ਹੋ ਸਕੇ। ਤੀਰਥਯਾਤਰੀਆਂ ਦੀ ਸਹਾਇਤਾ ਦੇ ਲਈ ਤਤਕਾਲ
ਮੌਸਮ ਦੇ ਅਪਡੇਟ ਵੀ ਜੋੜੇ ਗਏ ਹਨ, ਤਾਕਿ ਤੀਰਥਯਾਤਰੀਆਂ ਨੂੰ ਜਲਵਾਯੂ ਸਬੰਧੀ ਪ੍ਰਤੀਕੂਲ ਸਥਿਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਮਿਲ ਸਕੇ ਅਤੇ ਨਾਲ ਹੀ ਉਨ੍ਹਾਂ ਨੂੰ ਸਿਹਤ
ਅਤੇ ਹਾਈਡ੍ਰੇਟੇਡ ਰੱਖਿਆ ਜਾ ਸਕੇ।
ਭਾਰਤੀ ਹੱਜ ਮੈਡੀਕਲ ਦਲ ਨੂੰ ਸਰਵਸ਼੍ਰੇਸ਼ਠ ਮੰਨਿਆ ਜਾਂਦਾ ਹੈ ਅਤੇ ਇਹ ਮੱਕਾ ਅਤੇ ਮਦੀਨਾ ਵਿੱਚ ਹੱਜ ਦੌਰਾਨ ਸਥਾਪਿਤ ਖੇਤਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਨੈੱਟਵਰਕ
ਦੇ ਮਾਧਿਅਮ ਨਾਲ ਤੀਰਥਯਾਤਰੀਆਂ ਨੂੰ ਵਿਸ਼ਵ ਪੱਧਰੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਦਾ ਹੈ। ਐਂਬੁਲੈਂਸ ਦਾ ਇੱਕ ਨੈੱਟਵਰਕ ਐਮਰਜੈਂਸੀ ਮੈਡੀਕਲ ਸਹਾਇਤਾ ਪ੍ਰਦਾਨ ਕਰਦਾ ਹੈ। ਸਿਹਤ
ਮੰਤਰਾਲੇ ਦੇ ਈ-ਹੈਲਥ ਕਾਰਡ ਅਤੇ ਈ-ਹੌਸਪੀਟਲ ਮੌਡਿਊਲ ਨੂੰ ਇਸ ਵਰ੍ਹੇ ਐਪ ਦੇ ਨਾਲ ਜੋੜ ਦਿੱਤਾ ਗਿਆ ਹੈ। ਇਸ ਦਾ ਟੀਚਾ ਤੀਰਥਯਾਤਰੀਆਂ ਦੇ ਲਈ ਨਿਰਵਿਘਨ ਪ੍ਰਵੇਸ਼ ਅਤੇ
ਇਲਾਜ ਯਕੀਨੀ ਬਣਾਉਣਾ ਹੈ। ਇਸ ਨਾਲ ਡਾਕਟਰਾਂ ਨੂੰ ਇਲਾਜ ਦੇ ਲਈ ਉਪਲਬਧ ਡੇਟਾ ਦੀ ਗੁਣਵੱਤਾ ਵਿੱਚ ਵੀ ਵਾਧਾ ਹੋਵੇਗਾ ਅਤੇ ਹੱਜ 2025 ਦੇ ਲਈ ਤੀਰਥਯਾਤਰੀਆਂ ਨੂੰ ਸਮੁੱਚੀ
ਮੈਡੀਕਲ ਸੇਵਾ ਪ੍ਰਦਾਨ ਕੀਤੀ ਜਾਵੇਗੀ।
ਐਪ ਦੀ ਬਹੁ-ਸ਼ਲਾਘਾ ਯੋਗ ਲਗੇਜ ਟ੍ਰੈਕਿੰਗ ਪ੍ਰਣਾਲੀ ਨੂੰ ਆਰਐੱਫਆਈਡੀ ਅਧਾਰਿਤ ਟੈਗਿੰਗ ਦੇ ਨਾਲ ਹੋਰ ਅੱਪਗ੍ਰੇਡ ਕੀਤਾ ਗਿਆ ਹੈ। ਇਹ ਗੁੰਮ ਹੋਏ ਸਮਾਨ ਨੂੰ ਟ੍ਰੈਕ ਕਰਨ ਦੀ
ਪ੍ਰਕਿਰਿਆ ਨੂੰ ਸਰਲ ਬਣਾਵੇਗਾ ਅਤੇ ਉੱਚਤਮ ਪੱਧਰ ਦੀ ਸੇਵਾ ਯਕੀਨੀ ਬਣਾਵੇਗਾ।
ਮੀਨਾ, ਅਰਾਫਾਤ ਅਤੇ ਮੁਜ਼ਦਲਿਫਾ ਸਹਿਤ ਮਾਸ਼ਾਏਰ ਖੇਤਰ ਦੀ ਡਿਜੀਟਲ ਮੈਪਿੰਗ ਦੁਆਰਾ ਹੱਜ ਰਸਮਾਂ ਦੇ ਨੈਵੀਗੇਸ਼ਨ ਨੂੰ ਬਦਲ ਦਿੱਤਾ ਗਿਆ ਹੈ। ਤੀਰਥਯਾਤਰੀਆਂ ਨੂੰ ਉਨ੍ਹਾਂ ਦੀ
ਮੰਜ਼ਿਲ ਤੱਕ ਮਾਰਗਦਰਸ਼ਨ ਕਰਨ ਅਤੇ ਰੇਗਿਸਤਾਨ ਦੀ ਅਤਿਅਧਿਕ ਗਰਮੀ ਵਿੱਚ ਖੋਅ ਜਾਣ ਦੇ ਜੋਖਮ ਨੂੰ ਘੱਟ ਕਰਨ ਦੇ ਲਈ ਕੈਂਪ ਸਥਲਾਂ ਦੀ ਪਹਿਚਾਣ ਕੀਤੀ ਜਾਂਦੀ ਹੈ ਅਤੇ ਮੈਪਿੰਗ
‘ਤੇ ਟ੍ਰੈਕ ਕੀਤਾ ਜਾਂਦਾ ਹੈ। ਨਮਾਜ਼ ਅਲਾਰਮ, ਕਿਬਲਾ ਕੰਪਾਸ ਅਤੇ ਹਸਪਤਾਲਾਂ, ਬਸ ਸਟੌਪ, ਸੇਵਾ ਕੇਂਦਰਾਂ ਅਤੇ ਭਾਰਤੀ ਮਿਸ਼ਨ ਦਫਤਰਾਂ ਦੀ ਸਥਾਨ-ਅਧਾਰਿਤ ਮੈਪਿੰਗ ਜਿਹੀਆਂ
ਸੁਵਿਧਾਵਾਂ ਦੇ ਸਮੁੱਚੇ ਅਨੁਭਵ ਅਤੇ ਸੁਵਿਧਾ ਨੂੰ ਬਹੁਤ ਸਮ੍ਰਿੱਧ ਕਰਦੀਆਂ ਹਨ।
ਏਆਈ ਦੁਆਰਾ ਸੰਚਾਲਿਤ ਇੱਕ ਚੈਟਬੌਟ ਨੂੰ ਡਿਜੀਟਲ ਪਰਸਨਲ ਅਸਿਸਟੈਂਟ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਚੈਟਬੌਟ ਸੰਵਾਦਾਤਮਕ ਲਹਿਜ਼ੇ ਵਿੱਚ ਨਿਯਮਿਤ
ਸਵਾਲਾਂ ਦਾ ਜਵਾਬ ਦੇਣ, ਤਤਕਾਲ ਸਹਾਇਤਾ ਅਤੇ ਸਲਾਹ ਪ੍ਰਦਾਨ ਕਰਨ ਦੇ ਲਈ ਹੈ। ਸੁਵਿਧਾਵਾਂ ਦਾ ਇਹ ਸਮੁੱਚਾ ਸੈੱਟ ਸਰਕਾਰ ਦੀ ਇਰਾਦੇ ਦਾ ਸੰਕੇਤ ਹੈ ਕਿ ਉਹ ਨਾ ਸਿਰਫ ਸਰਵਿਸ
ਡਿਲੀਵਰੀ ਦੇ ਸਾਧਨ ਦੇ ਰੂਪ ਵਿੱਚ ਟੈਕਨੋਲੋਜੀ ਦਾ ਲਾਭ ਉਠਾਉਣਾ ਚਾਹੁੰਦੀ ਹੈ, ਸਗੋਂ ਇੱਕ ਅਜਿਹੇ ਉਪਕਰਣ ਦੇ ਰੂਪ ਵਿੱਚ ਵੀ ਹੈ ਜੋ ਅਧਿਆਤਮਿਕ ਰਾਹ ‘ਤੇ ਚਲਣ ਵਾਲਿਆਂ ਸਹਿਤ
ਸਾਰਿਆਂ ਦੇ ਲਈ ਸਨਮਾਨ, ਸੁਵਿਧਾ ਅਤੇ ਸਮਰੱਥਾ ਨੂੰ ਸਸ਼ਕਤ ਬਣਾਉਂਦਾ ਹੈ।
ਹੱਜ ਸੁਵਿਧਾ ਐਪ 2.0 ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਵਿੱਚ ਮੋਹਰੀ ਹੈ ਅਤੇ ਇਹ ਭਾਰਤ ਸਰਕਾਰ ਦੇ ਇਸ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ ਕਿ ਸ਼ਾਸਨ ਹਰੇਕ
ਨਾਗਰਿਕ ਤੱਕ ਸਾਰਥਕ ਤਰੀਕੇ ਨਾਲ ਪਹੁੰਚੇ। ਟੈਕਨੋਲੋਜੀ ਦੀ ਸ਼ਕਤੀ ਦਾ ਇਸਤੇਮਾਲ ਕਰਦੇ ਹੋਏ, ਭਾਰਤ ਤੀਰਥਯਾਤਰੀਆਂ ਦੇ ਪ੍ਰਬੰਧਨ ਦੇ ਲਈ ਨਵੇਂ ਅੰਤਰਰਾਸ਼ਟਰੀ ਮਿਆਰ ਸਥਾਪਿਤ
ਕਰ ਰਿਹਾ ਹੈ, ਜਿਸ ਨਾਲ ਆਪਣੇ ਨਾਗਰਿਕਾਂ ਨੂੰ ਨਿਰਵਿਘਨ, ਸੁਰੱਖਿਅਤ ਅਤੇ ਅਧਿਆਤਮਿਕ ਤੌਰ ‘ਤੇ ਬਿਹਤਰ ਅਨੁਭਵ ਮਿਲ ਰਿਹਾ ਹੈ।
(ਲੇਖ ਵਿੱਚ ਵਿਅਕਤ ਕੀਤੇ ਗਏ ਵਿਚਾਰ ਲੇਖਕ ਦੇ ਨਿਜੀ ਹਨ)
Leave a Reply