ਹੁਣ ਘਾਈਆਂ ਦੇ ਪੁੱਤ ਘਾਹ ਨਹੀਂ ਖੁਰਚਣਗੇ ਵੱਡੇ ਵੱਡੇ ਅਫ਼ਸਰ ਬਨਣਗੇ 

 
 ( ਅਨੁਸੂਚਿਤ ਸਮਾਜ ਦੇ ਬੱਚੇ ਨਵੇਂ ਚੀਫ ਜਸਟਿਸ ਬੀ ਆਰ ਗਵਾਈ ਤੋਂ ਸੇਧ ਲੈਣ – ਚੋਪੜਾ )
 
ਭਵਾਨੀਗੜ੍ਹ ( ਹੈਪੀ ਸ਼ਰਮਾ ) ਭਾਰਤ ਦੇ ਇਤਿਹਾਸ ਵਿੱਚ ਵੈਸੇ ਤਾਂ ਅਨੁਸੂਚਿਤ ਸਮਾਜ ਨੇ ਹਰ ਖੇਤਰ ਵਿੱਚ ਵੱਡੀਆਂ ਵੱਡੀਆਂ ਉਪਲਬਧੀਆਂ ਤੇ ਮੱਲਾਂ ਮਾਰੀਆਂ ਹਨ ਜਿਵੇਂ ਕਿ ਭਾਰਤ ਰਤਨ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਨੂੰ 32 ਡਿਗਰੀਆਂ 11 ਭਾਸ਼ਾਵਾਂ ਦਾ ਗਿਆਨ ਸੀ ਅਤੇ ਉਨ੍ਹਾਂ ਨੇ ਸੰਸਾਰ  ਦੇ ਸਾਰੇ  ਸੰਵਿਧਨਾਂ ਤੋਂ ਵਧੀਆ ਸੰਵਿਧਾਨ ਲਿਖ ਕੇ ਅਪਣੇ ਦੇਸ਼ ਭਾਰਤ ਨੂੰ ਦਿੱਤਾ ਜੋ ਕਿ ਹਰ ਵਰਗ ਲਈ ਬਰਾਬਰਤਾ, ਇਨਸਾਨੀਅਤ ਸਿਖਾਉਂਦਾ ਹੈ , ਜਿਸ ਤੇ ਪੂਰਾ ਭਾਰਤ ਦੇਸ਼ ਮਾਣ ਕਰਦਾ ਹੈ ।
ਭਾਰਤ ਦੀ ਸਭ ਤੋਂ ਵੱਡੀ ਪ੍ਰਾਂਤ ਉੱਤਰ ਪ੍ਰਦੇਸ਼ ਵਿੱਚ ਭੈਣ ਕੁਮਾਰੀ ਮਾਇਆ ਵਤੀ ਜੀ  ਚਾਰ ਵਾਰ ਮੁੱਖ ਮੰਤਰੀ ਰਹੇ , ਇਸੇ ਤਰਾਂ ਭਾਰਤ ਦੇ ਮੌਜੂਦਾ ਰਾਸ਼ਟਰਪਤੀ ਸ੍ਰੀਮਤੀ ਦਰੋਪਤੀ ਮੁਰਮੂ ਜੀ ਨੇ ਵੀ ਭਾਰਤ ਦੀ ਰਾਸ਼ਟਰਪਤੀ ਬਣ ਕੇ ਸਮਾਜ ਦਾ ਨਾਮ ਰੌਸ਼ਨ ਕੀਤਾ , ਇਸੇ ਤਰ੍ਹਾਂ ਸ੍ਰੀ ਬੀ ਆਰ ਗਵਾਈ ਜੀ ਵੀ ਇੱਕ ਆਮ ਪ੍ਰੀਵਾਰ ਵਿੱਚ ਜਨਮੇ ਸਮਾਜ ਸੇਵਾ ਦੇ ਨਾਲ ਨਾਲ ਉਨਾਂ ਵੱਡਾ ਮੁਕਾਮ ਹਾਸਿਲ ਕਰਨ ਲਈ ਦਿਨ ਰਾਤ ਮਿਹਨਤ ਪੜਾਈ ਕੀਤੀ ਤਾਹੀਓ ਅੱਜ ਭਾਰਤ ਦੇ ਚੀਫ ਜਸਟਿਸ ਦੀ ਕੁਰਸੀ ਤੇ ਬੈਠੇ । ਸਮਾਜ ਨੇ ਹੋਰ ਵੀ ਅਨੇਕਾਂ ਵੱਡੀਆਂ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਹਨ ਪਰ ਅਫ਼ਸੋਸ ਅੱਜ ਵੀ ਸਮਾਜ ਆਰਥਿਕ ਅਤੇ ਸਮਾਜਿਕ ਪੱਖੋਂ ਜ਼ਰੂਰਤ ਤੋਂ ਜ਼ਿਆਦਾ ਪਿੱਛੇ ਚੱਲ ਰਿਹਾ ਹੈ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਭਵਾਨੀਗੜ੍ਹ ਤੋਂ ਸਮਾਜ ਸੇਵੀ ਜਸਵਿੰਦਰ ਸਿੰਘ ਚੋਪੜਾ ਨੇ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਅੱਜ 21ਵੀ ਸਦੀ ਦਾ ਸਮਾਜ ਬਹੁਤ ਜਾਗਰੂਕ ਹੈ ਜੋ ਕਿ ਪੜ ਲਿਖਣ ਕਾਰਨ ਪੁਰਾਣੇ ਪਖੰਡਵਾਦ , ਵਹਿਮਾਂ ਭਰਮਾਂ , ਭੇਦਭਾਵ , ਊਚ-ਨੀਚ , ਡਰ  ਅਤੇ ਜਾਤੀ ਵਿਤਕਰੇ ਨੂੰ ਦਰਕਿਨਾਰ ਲਾਂਭੇ ਕਰ ਕੇ ਵੱਡੇ ਵੱਡੇ ਬਰਾਬਰਤਾ ਦੇ ਮੁਕਾਮ ਵੱਡੀਆਂ ਬੁਲੰਦੀਆਂ ਹਾਸਲ ਕਰ ਰਿਹਾ ਹੈ। ਉਨ੍ਹਾਂ ਸਮਾਜ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਆਓ ਬਾਬਾ ਸਾਹਿਬ ਜੀ ਦੇ ਦਿੱਤੇ ਸੰਦੇਸ਼ ਪੜ੍ਹੋ ਜੁੜ੍ਹੋ ਸੰਘਰਸ਼ ਕਰੋ ਤੇ ਪਹਿਰਾ ਦਈਏ ਅਪਣਾ, ਅਪਣੇ ਸਮਾਜ ਦਾ ਅਤੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕਰੀਏ ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin