ਲੁਧਿਆਣਾ ( ਵਿਜੇ ਭਾਂਬਰੀ )- ਅੱਜ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਜਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾੜ ਨੇ ਨੌਘਰਾਂ ਜਨਮ ਅਸਥਾਨ ਸੁਖਦੇਵ ਥਾਪਰ ਦੇ ਗ੍ਰਹਿ ਪੁੱਜੇ। ਇਸ ਸਮੇਂ ਉਹਨਾਂ ਅਸ਼ੋਕ ਥਾਪਰ ਵੱਲੋਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਚੁੱਕੇ ਬੀੜੇ ਦੀ ਸ਼ਲਾਘਾ ਕੀਤੀ।
ਸ੍ਰੀ ਬਾਵਾ ਅਤੇ ਤਲਵਾੜ ਨੇ ਕਿਹਾ ਕਿ ਸੁਖਦੇਵ ਥਾਪਰ ਦਾ ਜਨਮਦਿਨ ਦੇਸ਼ ਭਗਤੀ ਅਤੇ ਦੇਸ਼ ਲਈ ਕੁਝ ਕਰਨ ਦੀ ਸੋਚ ਨੂੰ ਜਨਮ ਦਿੰਦਾ ਹੈ। ਉਹਨਾਂ ਕਿਹਾ ਕਿ ਸ਼ਹੀਦਾਂ ਦੀਆਂ ਫੋਟੋਆਂ ਦਫਤਰਾਂ ਵਿੱਚ ਲਗਾ ਕੇ ਸਮਾਜਿਕ ਤਬਦੀਲੀ ਨਹੀਂ ਆ ਸਕਦੀ। ਉਨਾਂ ਕਿਹਾ ਕਿ ਮਹਾਨ ਦੇਸ਼ ਭਗਤਾਂ ਅਤੇ ਸ਼ਹੀਦਾਂ ਦੀ ਸੋਚ ਨੂੰ ਹਿਰਦੇ ਅੰਦਰ ਬਿਠਾ ਕੇ ਹੀ ਅਸੀਂ ਸਮਾਜ ਲਈ ਕੁਝ ਬਿਹਤਰ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਸ਼ਹੀਦ ਸੁਖਦੇਵ ਦੇ ਘਰ ਨੂੰ ਜਾਣ ਵਾਲਾ ਰਸਤਾ ਚੌੜਾ ਕਰਨ ਦੀ ਲੋੜ ਹੈ ਜੋ ਤੰਗ ਸੋਚ ਨਾਲ ਨਹੀਂ ਸਗੋਂ ਵਿਸ਼ਾਲ ਸੋਚ ਨਾਲ ਹੋ ਸਕਦਾ ਹੈ।
ਬਾਵਾ ਨੇ ਕਿਹਾ ਕਿ ਸੁਤੰਤਰਤਾ ਸੰਗਰਾਮੀ, ਅੱਤਵਾਦ ਸਮੇਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਲੋਕਾਂ ਨੂੰ ਸਰਕਾਰ, ਸਮਾਜ ਅਤੇ ਸਿਆਸੀ ਪਾਰਟੀਆਂ ਵੱਲੋਂ ਜੋ ਸਤਿਕਾਰ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਲੋੜ ਹੈ ਮਹਾਨ ਸ਼ਹੀਦਾਂ, ਸੁਤੰਤਰਤਾ ਸੰਗਰਾਮੀਆਂ ਦੀਆਂ ਸ਼ਹਾਦਤਾਂ ਦਾ ਸਤਿਕਾਰ ਕਰਦੇ ਹੋਏ ਉਹਨਾਂ ਦੀ ਦੇਸ਼ ਸਮਾਜ ਪ੍ਰਤੀ ਸੋਚ ‘ਤੇ ਪਹਿਰਾ ਦਈਏ। ਇਹਨਾਂ ਨੂੰ ਫੁੱਲ ਮਾਲਾਵਾਂ ਅਤੇ ਫੁੱਲ ਭੇਂਟ ਕਰਨ ਤੱਕ ਹੀ ਸੀਮਤ ਨਾ ਰਖੀਏ।
Leave a Reply