ਹਰਿਆਣਾ ਖ਼ਬਰਾਂ

ਸਿਹਤ ਵਿਭਾਗ ਨੇ ਸੁਰੱਖਿਆ ਸਥਿਤੀ ਦੇ ਮੱਦੇਨਜਰ ਸਾਰੇ ਅਧਿਕਾਰੀਆਂ, ਕਰਮਚਾਰੀਆਂ ਦੀ ਛੁੱਟੀਆਂ ਕੀਤੀਆਂ ਰੱਦ

ਸੂਬੇ ਦੀ ਜਨਤਾ ਦੀ ਸੇਵਾ ਸੱਭ ਤੋਂ ਉੱਪਰ  ਸਿਹਤ ਮੰਤਰੀ ਆਰਤੀ ਸਿੰਘ ਰਾਓ

ਚੰਡੀਗੜ੍ਹ (  ਜਸਟਿਸ ਨਿਊਜ਼  ) ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਭਾਰਤ-ਪਾਕੀਸਤਾਨ ਬੋਡਰ ‘ਤੇ ਬਣੀ ਮੌਜੂਦਾ ਸਥਿਤੀ ਅਤੇ ਪਾਕੀਸਤਾਨ ਵੱਲੋਂ ਵਾਰ-ਵਾਰ ਸੀਜ਼ਫਾਇਰ ਉਲੰਘਣ ਦੀ ਘਟਨਾਵਾਂ ਦੇ ਮੱਦੇਨਜਰ ਸੂਬੇ ਦੇ ਸਿਹਤ ਵਿਭਾਗ ਨੁੰ ਵਿਸ਼ੇਸ਼ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧ ਵਿੱਚ ਸਿਹਤ ਮੰਤਰੀ ਦੇ ਆਦੇਸ਼ਾਂ ਅਨੁਸਾਰ ਮਹਾਨਿਦੇਸ਼ਕ, ਸਿਹਤ ਸੇਵਾਵਾਂ ਹਰਿਆਣਾ ਨੇੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਅਤੇ ਮੁੱਖ ਮੈਡੀਕਲ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ।

          ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ ਸਾਰੇ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਾਰੀ ਤਰ੍ਹਾ ਦੀ ਛੁੱਟੀਆਂ, ਚਾਹੇ ਉਹ ਈਐਲ, ਚਾਈਲਡ ਕੇਅਰ ਲੀਵ, ਅਸਾਧਾਰਣ ਛੁੱਟੀ ਜਾਂ ਕਿਸੇ ਹੋਰ ਤਰ੍ਹਾ ਦੀ ਛੁੱਟੀ ਹੋਵੇ ਤੁਰੰਤ ਪ੍ਰਭਵਾ ਨਾਲ ਰੱਦ ਕਰ ਦਿੱਤੀ ਗਈ ਹੈ। ਇਹ ਵੀ ਸਪਸ਼ਟ ਰੂਪ ਨਲਾ ਨਿਰਦੇਸ਼ਤ ਕੀਤਾ ਗਿਆ ਹੈ ਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਆਪਣੇ ਜਿਲ੍ਹੇ ਦਾ ਮੁੱਖ ਦਫਤਰ ਨਹੀਂ ਛੱਡੇਗਾ ਅਤੇ ਨਾ ਹੀ ਛੁੱਟੀ ‘ਤੇ ਜਾਵੇਗਾ।

          ਆਦੇਸ਼ ਵਿੱਚ ਇਹ ਵੀ ਵਰਨਣ ਕੀਤਾ ਗਿਆ ਹੈ ਕਿ ਜੋ ਅਧਿਕਾਰੀ/ਕਰਮਚਾਰੀ ਮੌਜੂਦਾ ਵਿੱਚ ਛੁੱਟੀ ‘ਤੇ ਹੈ, ਉਨ੍ਹਾਂ ਨੂੰ ਤੁਰੰਤ ਆਪਣੇ ਸਬੰਧਿਤ ਜਿਲ੍ਹਾ ਮੁੱਖ ਦਫਤਰ ਵਿੱਚ ਰਿਪੋਰਟ ਕਰਨਾ ਹੋਵੇਗਾ ਅਤੇ ਕੰਮ ‘ਤੇ ਆਉਣਾ ਹੋਵੇਗਾ। ਆਦੇਸ਼ਾਂ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਵਿਭਾਗ ਦੀ ਅਨੁਸ;ਸ਼ਨਾਤਮਕ ਕਾਰਵਾਈ ਕੀਤੀ ਜਾਵੇਗੀ।

          ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੀਮਾ ‘ਤੇ ਉਤਪਨ ਐਮਰਜੈਂਸੀ ਸਥਿਤੀ ਨੂੰ ਦੇਖਦੇ ਹੋਏ ਇਹ ਜਰੂਰੀ ਹੋ ਗਿਆ ਹੈ ਕਿ ਸਿਹਤ ਵਿਭਾਗ ਪੂਰੀ ਤਰ੍ਹਾ ਅਲਰਟ ਮੋਡ ‘ਤੇ ਕੰਮ ਕਰੇ। ਕਿਸੇ ਵੀ ਸਥਿਤੀ ਵਿੱਚ ਸਿਹਤ ਸੇਵਾਵਾਂ ਬਾਧਿਤ ਨਾ ਹੋਣ, ਇਸ ਦੇ ਲਈ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਜਰੂਰੀ ਹੈ।

          ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਜਨਤਾ ਦੀ ਸੇਵਾ ਸੱਭ ਤੋਂ ਉੱਪਰ ਹੈ ਅਤੇ ਇਸ ਸਮੇਂ ਵਿਭਾਗ ਨੂੰ ਇੱਕਜੁੱਟ ਹੋ ਕੇ ਕੰਮ ਕਰਨ ਦੀ ਜਰੂਰਤ ਹੈ।

          ਸੂਬਾ ਸਰਕਾਰ ਨੇ ਜਿਲ੍ਹਾ ਪੱਧਰ ‘ਤੇ ਸਾਰੇ ਹਸਪਤਾਲਾਂ ਅਤੇ ਪ੍ਰਾਥਮਿਕ ਸਿਹਤ ਕੇਂਦਰਾਂ ਵਿੱਚ ਜਰੂਰੀ ਸਰੋਤਾਂ ਦੀ ਉਪਲਬਧਤਾ ਯਕੀਨੀ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਐਮਰਜੈਂਸੀ ਦਵਾਈਆਂ, ਖੂਨੀ ਸਟੋਰੇਜ, ਐਂਬੂਲੰਸ ਸੇਵਾਵਾਂ ਅਤੇ ਮੈਡੀਕਲ ਕਰਮਚਾਰੀਆਂ ਦੀ ਤੈਨਾਤੀ ਦੀ ਨਿਗਰਾਨੀ ਲਈ ਕੰਟਰੋਲ ਰੂਮ ਸਰਗਰਮ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਕਿਸੇ ਵੀ ਸਥਿਤੀ ਨਾਲ ਨਜਿਠਣ ਲਈ ਪੂਰੀ ਤਰ੍ਹਾ ਤਿਆਰ ਹੈ। ਸਿਹਤ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਸੂਬਾ ਸਰਕਾਰ ਸਥਿਤੀ ‘ਤੇ ਪੈਨੀ ਨਜਰ ਰੱਖੇ ਹੋਏ ਹ ਅਤੇ ਜਰੂਰਤ ਪੈਣ ‘ਤੇ ਵੱਧ ਉਪਾਅ ਵੀ ਕੀਤੇ ਜਾਣਗੇ। ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਫਵਾਹਾਂ ਤੋਂ ਬਚਣ ਅਤੇ ਕਿਸੇ ਵੀ ਤਰ੍ਹਾ ਦੀ ਸਿਹਤ ਸਬੰਧੀ ਸਮਸਿਆ ਲਹੀ ਸਥਾਨਕ ਸਿਹਤ ਕੇਂਦਰਾਂ ਨਾਲ ਸੰਪਰਕ ਕਰਨ। ਮੰਤਰੀ ਨੇ ਕਿਹਾ ਕਿ ਇਹ ਨਿਰਦੇਸ਼ ਰਾਜ ਦੀ ਸੁਰੱਖਿਆ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ  ਅਸਥਾਈ ਰੂਪ ਨਾਲ ਜਾਰੀ ਕੀਤੇ ਗਏ ਹਨ ਅਤੇ ਇੰਨ੍ਹਾਂ ਵਿੱਚ ਸਥਿਤੀਆਂ ਅਨੁਸਾਰ ਬਦਲਾਅ ਕੀਤਾ ਜਾ ਸਕਦਾ ਹੈ। ਵਿਭਾਗ ਦੀ ਪ੍ਰਾਥਮਿਕਤਾ ਲੋਕਾਂ ਨੂੰ ਸਮੇਂ ‘ਤੇ ਮੈਡੀਕਲ ਸਹੂਲਤਾਂ ਉਪਲਬਧ ਕਰਾਉਣਾ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਹਰਿਆਣਾ ਸਰਕਾਰ ਗਾਂ-ਸੰਵਰਧਨ ਨੁੰ ਪ੍ਰਾਥਮਿਕਤਾ ਦਿੰਦੇ ਹੋਏ ਚਲਾ ਰਹੀ ਹੈ ਕਈ ਮਹਤੱਵਪੂਰਣ ਯੋਜਨਾਵਾਂ  ਮੰਤਰੀ ਰਣਬੀਰ ਸਿੰਘ ਗੰਗਵਾ

ਚੰਡੀਗੜ੍ਹ,(ਜਸਟਿਸ ਨਿਊਜ਼  )ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਸਿੰਘ ਗੰਗਵਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਗਾਂ-ਸੰਵਰਧਨ ਅਤੇ ਗਾਂ-ਸਰੰਖਣ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਕਈ ਮਹਤੱਵਪੂਰਣ ਯੋਜਨਾਵਾਂ ਨੂੰ ਲਾਗੂ ਕੀਤਾ ਹੈ। ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਸੰਚਾਲਿਤ ਗਾਂਸ਼ਾਲਾਵਾਂ ਨੁੰ ਗ੍ਰਾਂਟ ਦੇਣ, ਉਨ੍ਹਾਂ ਦੇ ਆਧੁਨਿੀਕੀਕਰਣ ਅਤੇ ਸਵਾਵਲੰਬੀ ਬਨਾਉਣ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਸਰਕਾਰ ਨਿਯਮਤ ਰੂਪ ਨਾਲ ਗਾਂਸ਼ਾਲਾਵਾਂ ਨੂੰ ਆਰਥਕ ਸਹਾਇਤਾ ਪ੍ਰਦਾਨ ਕਰਦੀ ਹੈ, ਉੱਥੇ ਹੀ ਬੇਸਹਾਰਾ ਪਸ਼ੂਆਂ ਲਈ ਸ਼ੈਲਟਰ ਥਾਵਾਂ ਦੀ ਗਿਣਤੀ ਵਧਾਈ ਜਾ ਰਹੀ ਹੈ।

          ਉਨ੍ਹਾਂ ਨੇ ਕਿਹਾ ਕਿ ਗੋਬਰ ਗੈਸ, ਕੰਪੋਸਟ ਖਾਦ ਅਤੇ ਜੈਵਿਕ ਖੇਤੀ ਨੂੰ ਪ੍ਰੋਤਸਾਹਿਤ ਕਰਨ ਲਈ ਗਾਂਸ਼ਾਲਾਵਾਂ ਨੂੰ ਖੇਤੀਬਾੜੀ-ਅਧਾਰਿਤ ਕੇਂਦਰ ਵਜੋ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਗਾਂ ਪਾਲਣ ਨੁੰ ਆਤਮਨਿਰਭਰ ਬਣਾਇਆ ਜਾ ਸਕੇ।

          ਮੰਤਰੀ ਸ੍ਰੀ ਰਣਬੀਰ ਗੰਗਵਾ ਸ੍ਰੀ ਹਰਿਆਣਾ ਕੁਰੂਕਸ਼ੇਤਰ ਗਾਂਸ਼ਾਲਾ, ਹਿਸਾਰ ਵਿੱਚ ਤੇਰਾਪੰਤ ਸਮਾਜ ਵੱਲੋਂ ਪ੍ਰਬੰਧਿਤ ਸ੍ਰੀ ਹਰੀ ਵਾਟਿਕਾ ਦੇ ਭੁਮੀ ਪੂਜਨ ਅਤੇ ਨੀਂਹ ਪੱਥਰ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।

          ਪ੍ਰੋਗਰਾਮ ਦੀ ਅਗਵਾਈ ਹਿਸਾਰ ਵਿਧਾਇਕ ਸ੍ਰੀਮਤੀ ਸਾਵਿਤਰੀ ਜਿੰਦਲ ਨੇ ਕੀਤੀ।

          ਇਸ ਦੌਰਾਨ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਵਿੱਚ ਜਨਭਲਾਈਕਾਰੀ ਨੀਤੀਆਂ ਦਾ ਲਾਗੂ ਕਰਨ ਵਰਨਣਯੋਗ ਰੂਪ ਨਾਲ ਹੋ ਰਿਹਾ ਹੈ। ਮੁੱਖ ਮੰਤਰੀ ਦੀ ਸਪਸ਼ਟ ਦ੍ਰਿਸ਼ਟੀ ਅਤੇ ਸਮਰਪਿਤ ਅਗਵਾਈ ਹੇੇਠ ਸੂਬੇ ਵਿੱਚ ਪਾਰਦਰਸ਼ਿਤਾ, ਵਿਕਾਸ ਅਤੇ ਸਮਾਜਿਕ ਸਮਰਸਤਾ ਨੂੰ ਨਵੀਂ ਦਿਸ਼ਾ ਮਿਲੀ ਹੈ। ਹਰਿਆਣਾ ਸਰਕਾਰ ਦੀ ਨੀਤੀਆਂ ਨੇ ਜਿੱਥੇ ਕਿਸਾਨਾਂ, ਮਹਿਲਾਵਾਂ ਅਤੇ ਨੌਜੁਆਨਾਂ ਨੂੰ ਸ਼ਸ਼ਕਤ ਕੀਤਾ ਹੈ, ਉੱਥੇ ਹੀ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਦੇ ਸਮਾਨ ਵਿਕਾਸ ਨੂੰ ਵੀ ਗਤੀ ਪ੍ਰਦਾਨ ਕੀਤੀ ਹੈ।

          ਪ੍ਰਸਗਜਹਮ ਵਿੱਚ ਸ੍ਰੀ ਹਰਿਆਣਾ ਕੁਰੂਕਸ਼ੇਤਰ ਗਾਂਸ਼ਾਲਾ ਦੇ ਪ੍ਰਧਾਨ ਦੀਪਚੰਦ ਰਾਜਲੀਵਾਲਾ ਸਮੇਤ ਕਈ ਮਾਣਯੋਗ ਲੋਕ ਮੌਜੂਦ ਰਹੇ।

ਅੰਮ੍ਰਿਤ ਸਰੋਵਰ ਮੁਹਿੰਮ ਤਹਿਤ ਸੂਬੇ ਵਿੱਚ 2200 ਤੋਂ ਵੱਧ ਤਾਲਾਬਾਂ ‘ਤੇ ਪੀਪਲ, ਬੜ ਤੇ ਨਿੱਮ ਦੀ ਲਗਾਈ ਗਈ ਤ੍ਰਿਵੇਣੀ

ਚੰਡੀਗੜ੍ਹ,  ( ਜਸਟਿਸ ਨਿਊਜ਼  ) ਹਰਿਆਣਾ ਦੇ ਵਾਤਾਵਰਣ ਅਤੇ ਵਨ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਕਲਾਈਮੇਟ ਬਦਲਾਅ ਦੇ ਚਲਦੇ ਵੱਧਦਾ ਪ੍ਰਦੂਸ਼ਣ ਇੱਕ ਵਿਸ਼ਵ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਕੁਦਰਤ ਦੇ ਸੰਤੁਲਨ ਨੂੰ ਬਣਾਏ ਰੱਖਣ ਲਈ ਵਨ ਖੇਤਰ ਨੂੰ ਪ੍ਰੋਤਸਾਹਨ ਦੇਣਾ ਜਰੂਰੀ ਹੈ। ਇਸ ਦੇ ਲਈ ਪੰਚਾਇਤੀ ਜਮੀਨ ‘ਤੇ ਪੌਧੇ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ।

          ਉਨ੍ਹਾਂ ਨੇ ਕਿਹਾ ਕਿ ਯਮੁਨਾ ਤੇ ਘੱਗਰ ਨਦੀਆਂ ਦੇ ਖੇਤਰ ਵਿੱਚ ਭੁਮੀ ਕਟਾਵ, ਜਲ੍ਹ ਸਰੰਖਣ ਅਤੇ ਨਦੀਆਂ ਦੇ ਮੁੜ ਨਿਰਮਾਣ ਲਈ ਨਾਲ ਲਗਦੇ ਪਿੰਡਾਂ ਦੀ ਜਮੀਨਾਂ ‘ਤੇ ਸਾਲ 2024-2025 ਦੌਰਾਨ 20 ਲੱਖ ਤੋਂ ਵੱਧ ਪੌਧੇ ਲਗਾਏ ਗਏ। ਸਕੂਲਾਂ ਵਿੱਚ ਵੀ 13 ਲੱਖਾਂ ਤੋਂ ਵੱਧ ਪੌਧੇ ਲਗਾਏ ਗਏ। ਉਨ੍ਹਾਂ ਨੇ ਸਕੂਲ ਸੰਚਾਲਕਾਂ ਨੂੰ ਅਪੀਲ ਕੀਤੀ ਕਿ ਅਗਾਮੀ ਵਨ ਮਹੋਤਸਵ ਦੌਰਾਨ ਤੇ ਵਿਦਿਆਰਥੀਆਂ ਨੂੰ ਜੰਗਲਾਂ ਦੇ ਮਹਤੱਵ ਬਾਰੇ ਜਾਗਰੁਕ ਕਰਨ। ਜੋ ਪੌਧੇ ਲਗਾਏ ਜਾ ਚੁੱਕੇ ਹਨ, ਉਨ੍ਹਾਂ ਦੀ ਦੇਖਭਾਲ ਵੀ ਜਰੂਰ ਕਰਨ, ਤਾਂਹ ਮੁਹਿੰਮ ਸਾਰਥਕ ਹੋ ਪਾਵੇਗੀ।

          ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਜਲ ਸ਼ਕਤੀ ਮੁਹਿੰਮ ਤਹਿਤ ਗ੍ਰਾਮੀਣ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਪੌਧਾਰੋਪਣ ਕੀਤਾ ਗਿਆ। ਇਸ ਲੜੀ ਵਿੱਚ ਅੰਮ੍ਰਿਤ ਸਰੋਵਰ ਮੁਹਿੰਮ ਤਹਿਤ ਸੂਬੇ ਵਿੱਚ 2200 ਤੋਂ ਵੱਧ ਤਾਲਾਬਾਂ ‘ਤੇ ਪੀਪਲ, ਬੜ ਤੇ ਨਿੱਮ ਦੀ ਤ੍ਰਿਵੇਣੀ ਲਗਾਈ ਗਈ।

          ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਨ ਵਿਭਾਗ ਨੂੰ ਵਨ ਮਿੱਤਰ ਯੋਜਨਾ ਨਾਲ ਜੁੜਨ ਅਤੇ ਕੁਦਰਤ ਦੀ ਸੁੰਦਰਤਾ ਨੂੰ ਬਣਾਏ ਰੱਖਣ ਲਈ ਵੱਧ ਤੋਂ ਵੱਧ ਪੌਧੇ ਲਗਾਉਣ।

          ਉਨ੍ਹਾਂ ਨੇ ਕਿਹਾ ਕਿ ਪ੍ਰਾਣ ਵਾਯੂ ਦੇਵਤਾ ਪੇਂਸ਼ਨ ਸਕੀਮ ਵੀ ਹਰਿਆਣਾ ਦੀ ਇੱਕ ਅਨੋਖੀ ਯੋਜਨਾ ਹੈ, ਜਿਸ ਦੇ ਤਹਿਤ 75 ਸਾਲ ਤੋਂ ਵੱਧ ਪੁਰਾਣੇ ਦਰਖਤਾਂ ਦੀ ਸੁਰੱਖਿਆ ਕੀਤੀ ਜਾਂਦੀ ਹੈ ਅਤੇ ਇਸ ਨਾਲ ਜੁੜੇ ਵਿਅਕਤੀ ਨੂੰ 3000 ਰੁਪਏ ਸਾਲਾਨਾ ਪੈਂਸ਼ਨ ਦਿੱਤੀ ਜਾਂਦੀ ਹੈ। ਉਸੀ ਲੜੀ ਵਿੱਚ ਸਾਲ 2023-2024 ਦੌਰਾਨ ਦਰਖਤਾਂ ਦੇ ਰੱਖਿਅਕਾਂ ਨੂੰ 2750 ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਰਕਮ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ।

ਸਰਕਾਰ ਅੰਤੋਂਦੇਯ ਉਥਾਨ ਦੀ ਦਿਸ਼ਾ ਵਿੱਚ ਕਰ ਰਹੀ ਹੈ ਕੰਮ, ਲਗਾਤਾਰ ਮਿਲ ਰਹੇ ਹਨ ਸਕਾਰਾਤਮਕ ਨਤੀਜੇ  ਕ੍ਰਿਸ਼ਣ ਕੁਮਾਰ ਬੇਦੀ

ਚੰਡੀਗੜ੍ਹ ( ਜਸਟਿਸ ਨਿਊਜ਼   ) ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਅੱਜ ਨਰਵਾਨਾ ਦੇ ਪੀਡਬਲਿਯੂਡੀ ਰੇਸਟ ਹਾਊਸ ਵਿੱਚ ਖੁੱਲਾ ਦਰਬਾਰ ਲਗਾ ਕੇ ਲੋਕਾਂ ਦੀਆਂ ਸਮਸਿਆਵਾਂ ਸੁਣੀਆਂ। ਉਨ੍ਹਾਂ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਜਨ ਸਮਸਿਆਵਾਂ ਦੀ ਪ੍ਰਾਥਮਿਕਤਾ ਆਧਾਰ ‘ਤੇ ਹੱਲ ਕਰ ਕੇ ਉਨ੍ਹਾਂ ਨੂੰ ਐਕਸ਼ਨ ਟੇਕਨ ਰਿਪੋਰਟ ਦੇਣ।

          ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰ ਅੰਤੋਂਦੇਯ ਉਥਾਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ, ਜਿਸ ਦੇ ਸਕਾਰਾਤਮਕ ਨਤੀਜੇ ਮਿਲ ਰਹੇ ਹਨ। ਕਿਸਾਨਾਂ ਦੀ ਐਮਐਸਪੀ ‘ਤੇ ਫਸਲ ਖਰੀਦ ਕੀਤੀ ਜਾ ਰਹੀ ਹੈ ਅਤੇ ਨਿਰਧਾਰਿਤ ਸਮੇਂ ਵਿੱਚ ਭੁਗਤਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਵਰਗ ਲਈ ਕੰਮ ਕਰ ਰਹੀ ਹੈ। ਚੋਣਾਵੀ ਸੰਕਲਪ ਪੱਤਰ ਅਨੁਸਾਰ ਸਰਕਾਰ ਵਿਕਾਸ ਦੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਰਵਾਨਾ ਖੇਤਰ ਵਿੱਚ ਲਗਾਤਾਰ ਵਿਕਾਸ ਕੰਮਾਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਖੇਤਰ ਦੀ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਨੇਕ ਪਰਿਯੋਜਨਾਵਾਂ ਸ਼ੁਰੂ ਕੀਤੀ ਜਾਣਗੀਆਂ। ਕੈਬੀਨੇਟ ਮੰਤਰੀ ਨੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਨਰਵਾਨਾ ਖੇਤਰ ਦੇ ਕਿਸੇ ਵੀ ਨਾਗਰਿਕ ਨੁੰ ਮੁੱਢਲੀ ਸਹੂਲਤਾਂ ਲਈ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀ ਹੋਣੀ ਚਾਹੀਦੀ ਹੈ। ਵਿਕਾਸ ਕੰਮਾਂ ਵਿੱਚ ਕੋਈ ਵੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

          ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਦੇ ਪਿੰਡ, ਸ਼ਹਿਰ, ਉਦਯੋਗ ਅਤੇ ਖੇਤੀਬਾੜੀ ਖੇਤਰ ਨਵੀਂ ਉਚਾਈਆਂ ਵੱਲ ਵੱਧ ਰਿਹਾ ਹੈ। ਸੜਕ, ਸਿਖਿਆ, ਸਿਹਤ, ਰੁਜਗਾਰ ਅਤੇ ਬੁਨਿਆਦੀ ਢਾਂਚਾ ਦੇ ਵਿਕਾਸ ਵਿੱਚ ਜੋ ਗਤੀ ਮੌਜੂਦਾ ਸਰਕਾਰ ਨੇ ਦਿੱਤੀ ਹੈ, ਉਸ ਦੀ ਮਿਸਾਲ ਪੂਰੇ ਦੇਸ਼ ਵਿੱਚ ਦਿੱਤੀ ਜਾ ਰਹੀ ਹੈ। ਕੈਬੀਨੇਟ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਲਗਾਤਾਰ ਨਵੀਂ ਯੋਜਨਾਵਾਂ ਅਤੇ ਭਲਾਈਕਾਰੀ ਨੀਤੀਆਂ ਨੁੰ ਲਾਗੂ ਕਰ ਸੂਬੇ ਦੇ ਨਾਗਰਿਕਾਂ ਦੀ ਉਮੀਦਾਂ ਨੂੰ ਪੂਰਾ ਕਰਨ ਲਈ ਪ੍ਰਤੀਬੱਧ ਹੈ। ਚਾਹੇ ਕਿਸਾਨਾਂ ਦੀ ਆਮਦਨ ਵਧਾਉਣ ਦੀ ਯੋਜਨਾਵਾਂ ਹੋਣ, ਨੌਜੁਆਨਾਂ ਨੂੰ ਰੁਜਗਾਰ ਨਾਲ ਜੋੜਨ ਦੇ ਸਤਨ ਹੋਣ ਜਾਂ ਮਹਿਲਾਵਾਂ ਦੀ ਸੁਰੱਖਿਆ ਅਤੇ ਸ਼ਸ਼ਕਤੀਕਰਣ ਦੀ ਦਿਸ਼ਾ ਵਿੱਚ ਚੁੱਕੇ ਗਏ ਕਦਮ, ਹਰ ਖੇਤਰ ਵਿੱਚ ਸਰਕਾਰ ਪ੍ਰਭਾਵੀ ਕੰਮ ਕਰ ਰਹੀ ਹੈ। ਸੁਸਾਸ਼ਨ, ਪਾਰਦਰਸ਼ਿਤਾ ਅਤੇ ਤਕਨੀਕ ਦੀ ਕੁਸ਼ਲ ਵਰਤੋ ਨਾਲ ਸਾਸ਼ਨ ਪ੍ਰਣਾਲੀ ਿਵੱਚ ਆਮਜਨਤਾ ਦਾ ਭਰੋਸਾ ਹੋਰ ਵੱਧ ਮਜਬੂਤ ਹੋਇਆ ਹੈ।

Leave a Reply

Your email address will not be published.


*