ਕੈਨੇਡਾ ਦੀ ਸੰਸਦ ਵਿੱਚ ਪੰਜਾਬੀਆਂ ਦੀ ਬੱਲੇ ਬੱਲੇ , ਹਾਊਸ ਆਫ ਕਾਮਨ ਵਿੱਚ ਪੰਜਾਬੀ ਬਾਈਆਂ ਦੇ 22 ਮੈਂਬਰ

ਲੇਖਕ ਡਾ ਸੰਦੀਪ ਘੰਡ
ਸੰਸਦ ਜਿਥੇ ਦੇਸ਼ ਦੇ ਚੁਣੇ ਹੋਏ ਨੁਮਾਇੰਦੇ ਨਾਗਿਰਕਾਂ ਲਈ ਕਾਨੂੰਨ ਬਣਾਉਦੇ ਅਤੇ ਬਣੇ ਹੋਏ ਕਾਨੂੰਨ ਵਿੱਚ ਸਮੇਂ ਅੁਨਸਾਰ ਕਿਸੇ ਤਬਦੀਲੀ ਦੀ ਜਰੂਰਤ ਹੈ ਤਾਂ ਉਸ ਵਿੱਚ ਸੋਧ ਕਰ ਸਕਦੇ।ਪਰ ਅੱਜ ਜਿਸ ਬਾਰੇ ਚਰਚਾ ਕਰਨੀ ਹੈ ਉਹ ਹੈ ਕੈਨੇਡਾ ਦੀ ਸੰਸਦ।ਪਿਛਲੇ ਦਿਨੀ ਕੈਨੇਡਾ ਦੀ ਸੰਸ਼ਦ ਦੀਆਂ ਚੋਣਾਂ ਹੋਈਆਂ।ਬੇਸ਼ਕ ਚੋਣਾ ਕੈਨੇਡਾ ਦੀਆਂ ਸਨ ਪਰ ਪੰਝਾਬ ਦਾ ਪੂਰਾ ਧਿਆਨ ਕੈਂੇਡਾ ਤੇ ਕੇਦ੍ਰਿਤ ਸੀ।ਨਤੀਜੇ ਹੈਰਾਨੀਜਨਕ ਹਨ ਅੱਜ ਤੋ ਦੋ ਮਹੀਂੇਨੇ ਪਹਿਲਾਂ ਜਦੋਂ ਤੱਕ ਅਮਰੀਕਾ ਵਿੱਚ ਸਰਕਾਰ ਦੀ ਤਬਦੀਲੀ ਨਹੀ ਸੀ ਹੋਈ ਉਦੋਂ ਤੱਕ ਮਾਮਲਾ ਇੱਕ ਤਰਫਾ ਅਤੇ ਉਹ ਵੀ ਕੰਨਜਰਵੇਟਿਵਾਂ ਦੇ ਹੱਕ ਵਿੱਚ। ਸਾਡੇ ਗੁਆਢੀ ਮੁਲਕ ਦੇ ਚੋਣ ਨਤੀਜੇ ਕਿਵੇ ਕਿਸੇ ਦੂਜੇ ਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਕੈਨੇਡਾ ਦੇ ਨਤੀਜੇ ਇਸ ਦੀ ਸਪਸ਼ਟ ਉਦਾਰਹਣ ਕਹੀ ਜਾ ਸਕਦੀ।
ਮੇਰੇ ਵਰਗੇ ਹੋਰ ਬਹੁਤ ਲੋਕ ਹਨ ਜਿੰਨਾਂ ਨੇ ਕਦੇ ਆਪਣੀ ਦੇਸ਼ ਦੀ ਸੰਸ਼ਦ ਦੇ ਦਰਸ਼ਨ ਨਾ ਕੀਤੇ ਹੋਣ।ਦਰਸ਼ਨ ਸ਼ਬਦ ਮੈਂ ਇਸ ਲਈ ਵਰਤ ਰਿਹਾਂ ਕਿ ਸਾਡੇ ਰਾਜਨੀਤਕ ਨੇਤਾ ਸਮਝਦੇ ਇਸ ਨੂੰ ਦਰਸ਼ਨੀ ਸਥਾਨ ਹੀ ਹਨ ਇੱਹ ਗੱਲ ਵੱਖਰੀ ਹੈ ਕਿ ਕਈ ਵਾਰ ਇਸ ਦਾ ਨਜਾਰਾ ਵਾਕਿਆ ਹੀ ਦਰਸ਼ਨੀ ਹੁੰਦਾ।ਹੋਰ ਜਿਸ ਗੱਲ ਨੇ ਮੇਰੇ ਮਨ ਨੂੰ ਟੁਬਿਆ ਉਹ ਇਹ ਕਿ ਸਾਡੇ ਤਾਂ ਕਿਸੇ ਡਿਪਟੀ ਕਮਿਸ਼ਨਰ ਦਫਤਰ ਵਿੱਚ ਜਾਣ ਵੇਲੇ ਮੋਬਾਈਲ ਬਾਹਰ ਰੱਖ ਲੈਂਦੇ ਜਾਂ ਬੰਦ ਕਰਵਾ ਦਿੰਦੇ॥ਪਰ ਉਥੇ ਨਾ ਤਾਂ ਕੋਈ ਮੋਬਾਈਲ ਬੰਦ ਨਾ ਕਿਸੇ ਕਿਸਮ ਦੀ ਫੋਟੋ ਲੈਣ ਦੀ ਰੋਕ,ਵੀਡੀਉ ਬਣਾਉਣ ਦੀ ਵੀ ਸੀਮਤ ਖੇਤਰ ਤੱਕ ਰੋਕ।ਸਾਡੇ ਆਪਣੇ ਦੇਸ਼ ਦੀ ਸੰਸ਼ਦ ਵਿੱਚ ਪੰਜਾਬੀਆਂ ਦੀ ਗਿਣਤੀ 13 ਕੈਨੇਡਾ ਵਿੱਚ ਪਿਛਲੀ ਸੰਸ਼ਦ ਵਿੱਚ ਗਿਣਤੀ 18 ਸੀ ਇਸ ਵਾਰ ਇਹ ਗਿਣਤੀ 22 ਹੈ ਜੋ ਕਿ ਇੱਕ ਰਿਕਾਰਡ ਪੱਧਰ ਹੈ।
ਬੇਸ਼ਕ ਅੱਜ ਵੀ ਕੈਨੇਡਾ ਦੀਆਂ ਸੰਵਿਧਾਨਕ ਸ਼ਕਤੀਆਂ ਇੰਗਲੇਂਡ ਦੀ ਮਹਾਰਾਣੀ ਹੁਣ ਰਾਜਾ ਕੋਲ ਹਨ ਅਤੇ ਉਸ ਦਾ ਨੁਮਾਇੰਦਾ ਗਵਰਨਰ ਜਨਰਲ ਦੇ ਦਸਤਖਤਾਂ ਨਾਲ ਕਾਨੂੰਨ ਪਾਸ ਕੀਤੇ ਜਾਦੇ ਹਨ।ਪਰ ਉਹ ਕੇਵਲ ਨਾਮ ਵੱਜੋਂ ਹੈ ਅਸਲ ਸ਼ਕਤੀਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਕੋਲ ਹਨ। ਅਸਲ ਵਿੱਚ ਜਿਵੇਂ ਵੱਡੀ ਗਿਣਤੀ ਵਿੱਚ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ ਹੈ ਉਥੇ ਦੇ ਡੀਐਨਏ ਵਿੱਚ ਵੀ ਪੰਜਾਬ ਝਲਕਦਾ।ਜਿਵੇ ਕਿਹਾ ਜਾਦਾਂ ਕਿ ਜੱਟ ਗੰਨਾ ਨਹੀ ਦਿੰਦਾਂ ਭੈਲੀ ਦੇ ਦਿੰਦਾ ਭਾਵ ਪਿਆਰ ਨਾਲ ਸਬ ਕੁਝ ਪਰ ਟੈਂ ਨਹੀ ਮੰਂਨਦੇ ਸ਼ੁਰੂ ਤੋਂ ਹੀ ਸਤਿਕਾਰ ਵੱਜੋਂ ਇੰਗਲੈਡ ਦੇ ਰਾਜਾ/ਰਾਣੀ ਨੂੰ ਸਤਿਕਾਰ ਦਿੱਤਾ ਜਾਦਾਂ ਪਰ ਦੂਜੇ ਬੰਨੇ ਜਿਵੇਂ ਹੀ ਟਰੰਪ ਨੇ 51ਵੇਂ ਰਾਜ ਬਾਰੇ ਬਿਆਨ ਦਿੱਤਾ ਤਾਂ ਪ੍ਰਧਾਨ ਮੰਤਰੀ ਅਤੇ ਲੋਕਾਂ ਦਾ ਜਵਾਬ ਸਪਸ਼ਟ ਸੀ।
ਕੈਨੇਡਾ ਦੀ ਸੰਸਦ ਬੇਸ਼ਕ ਹਾਊਸ ਆਫ ਕਾਮਨ ਜਾਂ ਸੈਨੇਟ ਦੇਖਣ ਲਈ ਜਰੂਰੀ ਨਹੀ ਕਿ ਉਹ ਕੈਨੇਡਾ ਦਾ ਨਾਗਿਰਕ ਹੋਵੇ।ਆਨ-ਲਾਈਨ ਬੁਕਿੰਗ ਕਰਵਾਕੇ ਤੁਸੀ ਆਪਣੇ ਸਹੂਲਤ ਅੁਨਸਾਰ ਸਮਾਂ ਚੁਣ ਸਕਦੇ ਹੋ।ਕਿਸੇ ਕਿਸਮ ਦੀ ਕੋਈ ਫੀਸ ਨਹੀ।ਦਿੱਤੇ ਹੲੋੇ ਸਮੇਂ ਤੇ ਜਦੋਂ ਤੁਸੀ ਜਾਦੇਂ ਹੋ ਤਾਂ ਸੰਸਦ ਦਾ ਸਟਾਫ ਤਹਾਨੂੰ ਜੀ ਆਇਆਂ ਨੁੰ ਆਖਦਾ।ਤੁਹਾਡੇ ਮੋਬਾਈਲ ਤੇ ਹੀ ਤੁਸੀ ਬੁਕਿੰਗ ਦਿਖਾਉ ਤਹਾਨੂੰ ਅੱਗੇ ਭੇਜ ਦਿੱਤਾ ਜਾਦਾਂ।ਕੋਈ ਮੋਬਾਈਲ,ਪਰਸ ਜਮਾਂ ਨਹੀ ਕਰਵਾਉਣਾ ਫੋਟੋ ਵੀਡੀਉ ਦੀ ਵੀ ਕੋਈ ਜਿਆਦਾ ਰੋਕ ਟੋਕ ਨਹੀ ਬੇਸ਼ਕ ਵੀਡੀਉ ਲਿਿਖਆ ਹੋਇਆ ਇਜਾਜਤ ਨਹੀ।ਸਕਿਊਰਟੀ ਵੱਲੋਂ ਚੈਕਿੰਗ ਤੋਂ ਬਾਅਦ ਸਾਰੇ ਗਰੁੱਪ ਨੂੰ ਇਕੱਠਾ ਅਤੇ ਗਾਈਡ ਵੱਲੋਂ ਸਾਰੇ ਦਿਸ਼ਾ ਨਿਰਦੇਸ਼ ਦਿੱਤੇ ਜਾਦੇ ਅਤੇ ਉਹ ਹੀ ਤੁਹਾਡੇ ਨਾਲ ਜਾਕੇ ਤਹਾਨੂੰ ਸੰਸਦ ਦੇ ਨਿਯਮਾਂ ਬਾਰੇ ਦੱਸਦਾ।
ਕੈਨੇਡਾ ਦੇ ਹਾਊਸ ਆਪ ਕਾਮਨ ਦੇ ਬਾਹਰ ਇਕ ਵਿਅਕਤੀ ਇੱਕ ਤਖਤੀ ਲੇਕੇ ਖੜ੍ਹਾ ਸੀ ਉਸ ਉਪਰ ਅੰਗਰੇਜੀ ਵਿੱਚ ਲਿਿਖਆ ਸੀ ਕਿ ਮੈਂ ਪ੍ਰਧਾਨ ਮੰਤਰੀ ਟੁਰੋਡੋ ਨੂੰ ਨਫਰਤ ਕਰਦਾ ਹਾਂ।ਇੰਝ ਪਹਿਲਾਂ ਮੈਂ ਕਈ ਘਰਾਂ ਅੱਗੇ ਵੀ ਲਿਿਖਆ ਦੇਖਿਆ ਸੀ। ਮੈਂ ਸਮਝਦਾ ਇਸ ਨੂੰ ਅਜਾਦੀ ਕਹਿੰਦੇ।ਪਰ ਸਾਡੇ ਨੇਤਾ ਲੋਕ 30 ਪ੍ਰਤੀਸ਼ਤ ਵੋਟਾਂ ਲੇਕੇ ਉਹ ਬਾਕੀ 70 ਪ੍ਰਤੀਸ਼ਤ ਲੋਕਾਂ ਪਾਸੋਂ ਵੀ ਇਹ ਕਹਾਉਣਾਂ ਚਾਹੁੰਦੇ ਹਨ ਕਿ ਸਾਨੂੰ ਚੰਗਾ ਕਹੋ।ਮੈਂ ਹੇਰਾਨ ਸੀ ਕਿ ਬੋਲਣ ਲਿਖਣ ਦੀ ਅਜਾਦੀ ਤਾਂ ਸਾਡੇ ਦੇਸ਼ ਵਿੱਚ ਵੀ ਹੈ ਕੀ ਸਾਡਾ ਕੋਈ ਨਾਗਰਿਕ ਅਜਿਹਾ ਕਰ ਸਕਦਾ।ਪਹਿਲੀ ਗੱਲ ਤਾਂ ਕਿਸੇ ਵਿੱਚ ਇੰਨੀ ਹਿੰਮਤ ਨਹੀ ਅਤੇ ਜੇਕਰ ਉਹ ਅਜਿਹਾ ਕਰਨ ਲਈ ਹਿੰਮਤ ਲੇ ਵੀ ਆਵੇ ਤਾਂ ਸਾਡੀਆਂ ਪਾਰਟੀਆਂ ਸਾਡਾ ਮੀਡੀਆ ਇਸ ਨੂੰ ਇੰਝ ਪੇਸ਼ ਕਰੇਗਾ ਕਿ ਜਿਵੇਂ ਉਸ ਵਿਅਕਤੀ ਨੇ ਬਹੁਤ ਵੱਡੀ ਗਲਤੀ ਨਹੀਂ ਬਹੁਤ ਵੱਡਾ ਗੁਨਾਹ ਕਰ ਲਿਆ ਹੋਵੇ ਅਤੇ ਉਸ ਨੂੰ ਦੇਸ਼ ਧਰੋਹੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਦੀਂ।
ਸੈਨੇਟ ਅਤੇ ਹਾਊਸ ਆਫ ਕਾਮਨ ਦੋਨੋ ਇਮਾਰਤਾਂ ਨੇੜੇ ਨੇੜੇ ਹਨ।ਕੈਨੇਡਾ ਵਿੱਚ ਸੈਨੇਟ ਨੂੰ ਵੱਧ ਅਹਿਮੀਅਤ ਦਿੱਤੀ ਜਾਦੀ।ਕੈਨੇਡਾ ਦੀ ਸੈਨਟ ਅਤੇ ਹਾਊਸ ਆਫ ਕਾਮਨ ਕੈਨੇਡਾ ਦੀ ਰਾਜਧਾਨੀ ਉਟਵਾ ਵਿੱਚ ਹਨ।ਕੈਨੇਡਾ ਦਾ ਅਤਿ ਸੁੰਦਰ ਸ਼ਹਿਰ ਅਸਲ ਵਿੱਚ ਲੋਕਾਂ ਵੱਲੋਂ ਕੈਨੇਡਾ ਨੂੰ ਪਸੰਦ ਕਰਨ ਦਾ ਮੰਤਵ ਉਸ ਦੀ ਯੋਜਨਾਬੰਦੀ ਸਾਫ ਸਫਾਈ ਅਤੇ ਕੁਦਰਤੀ ਸਾਧਨਾ ਨੂੰ ਸੰਭਾਲ ਕੇ ਰੱਖਣਾ ਹੈ।ਜਿਵੇਂ ਸਾਡੇ ਦੇਸ਼ ਵਿੱਚ ਰਾਜ ਸਭਾ ਨੂੰ ਉਪਰਲਾ ਸਦਨ ਭਾਵ ਇਸ ਵਿੱਚ ਤਜਰਬੇਕਾਰ ਅਤੇ ਵਿਦਵਾਨ ਵਿਅਕਤੀਆਂ ਨੂੰ ਲਿਆ ਜਾਦਾਂ।
ਸੈਨੇਟ ਵਿੱਚ ਵੱਖ ਵੱਖ ਵਿਿਸ਼ਆ ਦੇ ਮਾਹਰ ਅਤੇ ਹਰ ਰਾਜ ਦੀ ਜੰਨਸੰਖਿਆ ਅੁਨਸਾਰ ਸੀਟਾਂ ਦੀ ਗਿਣਤੀ ਦਿੱਤੀ ਗਈ ਹੈ।ਸੈਨਟ ਦੇ ਕੁੱਲ ਮੈਬਰਾਂ ਦੀ ਗਿਣਤੀ 105 ਹੈ ਅਤੇ ਮੈਬਰਾਂ ਦੀ ਚੋਣ ਗਵਰਨਰ ਜਨਰਲ ਦੁਆਰਾ ਪ੍ਰਧਾਨ ਮੰਤਰੀ ਦੀ ਸਿਫਾਰਸ਼ ਤੇ ਕੀਤੀ ਜਾਂਦੀ ਹੈ।ਸੈਨਟ ਮੈਬਰ ਲਈ ਘੱਟ ਘੱਟ ਉਮਰ ਦੀ ਸੀਮਾ ਤੀਹ ਸਾਲ ਹੈ।ਸੈਨਟ ਮੈਬਰ ਲਈ ਬੇਸ਼ਕ ਕੋਈ ਵਿਸ਼ੇਸ਼ ਯੋਗਤਾ ਨਹੀ ਪਰ ਇਸ ਵਿੱਚ ਵੱਖ ਵੱਖ ਖੇਤਰਾਂ ਜਿਵੇ ਬਿਜਨਸਮੈਨ,ਕਲਾ ਅਤੇ ਸਭਿਆਚਾਰ,ਸਿੱਖਿਆ,ਕਾਨੂੰਨ, ਸਾਇੰਸਦਾਨ ਵਿਿਗਆਨਕ,ਅਤੇ ਵਪਾਰੀ ਵਰਗ ਵਿਚੋਂ ਇਸ ਦੀ ਚੋਣ ਕੀਤੀ ਜਾਂਦੀ।ਸੈਨਟ ਦੀ ਕਾਰਵਾਈ ਚਲਾਉਣ ਲਈ ਸਪੀਕਰ ਦੀ ਚੋਣ ਕੀਤੀ ਜਾਂਦੀ।ਹਰ ਬਿਲ ਜੋ ਕਾਨੂੰਨ ਬਣਦਾ ਉਹ ਸੈਨਟ ਵੱਲੋ ਵਿਚਾਰ ਵਟਾਂਦਰੇ ਬਾਅਦ ਹੀ ਪਾਸ ਕੀਤਾ ਜਾਂਦਾ।ਗਾਈਡ ਜੋ ਸਾਡੇ ਨਾਲ ਚਲ ਰਿਹਾ ਸੀ ਉਹ ਇੱਕ ਇੱਕ ਸੀਟ ਬਾਰੇ ਜਾਣਕਾਰੀ ਦੇ ਰਿਹਾ ਸੀ।
ਸੈਨੇਟ ਮੈਬਰ ਸਕੂਲਾਂ ਵਿੱਚ ਜਾਕੇ ਬੱਚਿਆਂ ਨੂੰ ਸੈਨੇਟ ਦੀ ਕਾਰਵਾਈ ਕਿਸ ਤਰਾਂ ਚੱਲਦੀ ਉਸ ਬਾਰੇ ਜਾਣਕਾਰੀ ਦਿੰਦੇ ਹਨ।ਆਪਣੇ ਦੇਸ਼ ਵਿੱਚ ਤਾਂ ਜਦੋਂ ਰਾਜ ਸਭਾ ਦਾ ਮੈਬਰ ਬਣ ਜਾਦਾਂ ਉਹ ਕਿਸ ਤਰਾਂ ਰਹਿੰਦਾ ਇਹ ਸਬ ਜਾਣਦੇ ਹਨ।ਇਸ ਤੋਂ ਇਲਾਵਾ ਬੱਚਿਆਂ ਲਈ ਬਾਹਰ ਲਿਟਰੇਚਰ ਰੱਖਿਆ ਹੋਇਆ ਜਿਸ ਵਿੱਚ ਇੰਗਲਿਸ਼ ਅਤੇ ਫਰੈਂਚ ਵਿੱਚ ਪੈਂਫਲੇਟ ਰੱਖੇ ਹੋਏ। ਜਿਸ ਵਿੱਚ ਕਾਰਟੂਨ ਰਾਂਹੀ ਸੈਨੇਟ ਅਤੇ ਹਾਊਸ ਆਫ ਕਾਮਨ ਬਾਰੇ ਜਾਣਕਾਰੀ ਦਿੱਤੀ ਜਾਂਦੀ।
ਪਰ ਦੂਜੇ ਪਾਸੇ ਜਦੋਂ ਅਸੀ ਰਾਜ ਸਭਾ ਮੈਬਰ ਜਿਸ ਨੂੰ ਸੀਨੀਅਰ ਮੈਬਰਾਂ ਦਾ ਹਾਊਸ ਕਿਹਾ ਜਾਦਾਂ ਦੀ ਚੋਣ ਵਿਧਾਨ ਸਭਾ ਦੇ ਮੈਬਰਾਂ ਵੱਲੋਂ ਕੀਤੀ ਜਾਦੀ।ਪਰ ਇਸ ਵਿੱਚ ਵਿਸ਼ਾ ਮਾਹਿਰਾਂ ਦੀ ਬਜਾਏ ਇਹ ਪਿਛਲੇ ਦਰਵਾਜੇ ਰਾਂਹੀ ਸੰਸ਼ਦ ਭੇਜਣ ਅਤੇ ਮੰਤਰੀ ਬਣਾਉਣ ਲਈ ਰੱਖੀ ਗਈ ਹੈ।ਕੈਨੇਡਾ ਵਿੱਚ ਸੈਨਟ ਦੀ ਸਲਾਹ ਨੂੰ ਪੂਰੀ ਤਰਾਂ ਮੰਨਿਆ ਜਾਦਾਂ।ਗਾਈਡ ਨੇ ਸਾਨੂੰ ਸੈਨਟ ਦੀ ਪੂਰੀ ਬਣਤਰ ਕਿਥੇ ਸਪੀਕਰ ਬੈਠਦਾ ਕਿਥੇ ਪ੍ਰਧਾਨ ਮੰਤਰੀ ਅਤੇ ਬਾਕੀ ਮੈਂਬਰ ਬੈਠਦੇ ਹਨ।ਪ੍ਰੈਸ ਗੈਲਰੀ ਵਿਿਦਆਰਥੀਆ ਦਾ ਕਾਰਨਰ।ਕਮੇਟੀ ਹਾਲ ਦੇ ਨਾਲ ਹੀ ਲਾਇਬਰੇਰੀ ਬਣੀ ਹੋਈ ਜਿਥੇ ਸਦਨ ਦੀ ਕਾਰਵਾਈ ਸਬੰਧੀ ਬਣੇ ਨਿਯਮਾਂ ਦੀਆਂ ਕਿਤਾਬਾਂ ਹਨ।ਸੈਨਟ ਦੀ ਲਾਇਬ੍ਰੇਰੀ ਵਿੱਚ ਹੀ ਸੈਨਟ ਦੇ ਕੰਮਾ ਮੈਬਰਾਂ ਦੀ ਗਿਣਤੀ ਬਾਰੇ ਲਿਟਰੇਚਰ ਰੱਖਿਆ ਹੋਇਆ ਜਿਸ ਨੁੰ ਕੋਈ ਵਿਅਕਤੀ ਲੇ ਸਕਦਾ ਇਹ ਦੋ ਭਾਸ਼ਾ ਇੰਗਲਸ਼ ਅਤੇ ਫਰੈਂਚ ਵਿੱਚ ਛਪਿਆ ਹੈ।ਇਸ ਤੋਂ ਇਲਾਵਾ ਸੋਨਟ ਦੀ ਕਾਰਵਾਈ ਇੰਗਲਸ਼ ਅਤੇ ਫਰੈਂਚ ਵਿੱਚ ਚਲਦੀ ਪਰ ਇਸ ਤੋਂ ਇਲਾਵਾ 15 ਹੋਰ ਭਾਸ਼ਾ ਵਿਚ ਵੀ ਸੈਨਟ ਜੇਕਰ ਚਾਹੇ ਤਾਂ ੳਹ ਸਹੂਲਤ ਲੇ ਸਕਦਾ ਜਿਸ ਵਿੱਚ ਪੰਜਾਬੀ ਭਾਸ਼ਾ ਵੀ ਸ਼ਾਮਲ ਹੈ।ਇਹ ਸਾਡੇ ਪੰਜਾਬੀਆਂ ਲਈ ਬਹੁਤ ਵੱਡੇ ਮਾਣ ਸਤਿਕਾਰ ਦੀ ਗੱਲ ਹੈ।
ਹਾਊਸ ਆਫ ਕਾਮਨ ਵਿੱਚ ਪੰਜਾਬੀਆਂ ਦਾ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਾ ਪੰਜਾਬੀਆਂ ਦੀ ਕਾਬਲੀਅਤ ਨੁੰ ਦਿਖਾਉਦਾ ਹੈ।ਇਸੇ ਤਰਾਂ ਇੰਗਲਸ਼ ਅਤੇ ਫਰੈਂਚ ਤੋਂ ਬਾਅਦ ਜਿਆਦਾ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ।ਗਾਈਡ ਨੇ ਸਾਨੂੰ ਨਿਯਮ ਅਤੇ ਸ਼ਰਤਾਂ ਬਾਰੇ ਦੱਸਿਆ।ਜਿਥੇ ਹਾਊਸ ਆਫ ਕਾਮਨ ਹੈ ਇਸ ਥਾਂ ਦਾ ਨਾਮ ਪਾਰਲੀਮੈਂਟ ਹਿੱਲ ਹੈ ਇਸ ਸਮੇਂ ਹਾਊਸ ਆਫ ਕਾਮਨ ਦੇ ਮੈਬਰਾਂ ਦੀ ਗਿਣੱਤੀ 343 ਹੈ। ਜਿਸ ਵਿੱਚ ਪੰਜਾਬੀਆਂ ਦੀ ਗਿਣਤੀ 22 ਹੈ ਜੋ ਇੱਕ ਰਿਕਾਰਡ ਹੈ ਇਸ ਤੋਂ ਇਲਾਵਾ ਪਾਕਿਸਤਾਨ ਦੇ ਵੀ 6 ਮੈਬਰ ਪਾਰਲੀਮੈਂਟ ਚੁੱਣੇ ਗਏ ਹਨ।ਜਿੰਨਾ ਵਿੱਚ ਕਈ ਦਸਤਾਰਧਾਰੀ ਸਿੱਖ ਵੀ ਹਨ।ਜਿਵੇ ਗੁਰਬਖਸ ਸਿੰਘ ਸੈਣੀ ਦਲਵਿੰਦਰ ਸਿੰਘ ਗਿੱਲ,ਪਰਮ ਗਿੱਲ,ਰੂਬੀ ਸਹੋਤਾ,ਅਨੀਤਾ ਆਨੰਦ,ਸੁੱਖ ਦਾਲੀਵਾਲ,ਜਗਵਿੰਦਰ ਸਿੰਘ ਗਹੀਰ,ਅਮਨਪ੍ਰੀਤ ਗਿੱਲ.ਅਮਰਜੀਤ ਗਿੱਲ ਅਤੇ ਟਿਮ ਉੱਪਲ ਮੁੱਖ ਤੋਰ ਤੇ ਸ਼ਾਮਲ ਹਨ
ਹਾਉਸ ਆਫ ਕਾਮਨ ਦੇਖਣ ਤੋਂ ਬਾਅਦ ਜਦੋਂ ਅਸੀ ਬਾਹਰ ਆਕੇ ਇੱਕ ਇਮਾਰਤ ਦੇ ਬਾਹਰ ਫੋਟੋ ਖਿਚਵਾਉਣ ਲੱਗਾ ਤਾਂ ਬਾਹਰ ਬੋਰਡ ਤੇ ਲਿਿਖਆ ਸੀ ਦਫਤਰ ਪ੍ਰਧਾਨ ਮੰਤਰੀ ਕੈਨੇਡਾ।ਬਿਲਕੁਲ ਕਿਸੇ ਕਿਸਮ ਦੀ ਕੋਈ ਸਕਿਊਰਟੀ ਨਹੀ ਕੋਈ ਰੋਕ ਨਹੀ।ਅੱਜ ਮੈਨੂੰ ਬਹੁਤ ਖੁਸ਼ੀ ਸੀ ਕਿ ਮੈਂ ਭਾਵੇਂ ਆਪਣੇ ਦੇਸ਼ ਦੀ ਸੰਸ਼ਦ ਨਹੀ ਦੇਖ ਸਕਿਆ ਪਰ ਕੈਨੇਡਾ ਜੋ ਹੁਣ ਪੰਜਾਬੀਆਂ ਦਾ ਦੁਜਾ ਘਰ ਬਣ ਗਿਆ ਹੈ ਉਸ ਦੀ ਸੰਸ਼ਦ ਦੇ ਦੋਵੇ ਸਦਨ ਦੇਖ ਸਕਿਆ।
ਕਿਊਬਕ ਸ਼ਹਿਰ ਅਤੇ ਮੌਂਟਰੀਅਲ ਨੂੰ ਛੱਡ ਕੇ ਬਾਕੀ ਸ਼ਹਿਰਾਂ ਵਿੱਚ ਤਹਾਨੂੰ ਪੰਜਾਬੀ ਬੋਲਣ ਵਾਲੇ ਲੋਕ ਆਮ ਹੀ ਮਿਲ ਜਾਦੇਂ ਹਨ।ਕੈਨੇਡਾ ਦੇਸ਼ ਹੁਣ ਸਾਡੇ ਲਈ ਵੱਖਰਾ ਮੁਲਕ ਨਹੀ ਰਿਹਾ ਰਾਜਨੀਤੀ ਵਿੱਚ ਭਾਗੀਦਾਰੀ ਤੋਂ ਇਲਾਵਾ ਬਿਜਨੈਸ,ਸਿੱਖਿਆ,ਫੋਜ,ਖੇਤੀਬਾੜੀ ਭਾਵ ਹਰ ਖੇਤਰ ਵਿੱਚ ਆਪਣੀ ਪਹਿਚਾਣ ਬਣਾਈ ਹੈ।ਇਸ ਗੱਲ ਦਾ ਅੰਦਾਜਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਸੰਸਦ ਦੇ ਦੋਵਾਂ ਸਦਨਾਂ ਵਿੱਚ ਅੰਗਰੇਜੀ ਅਤੇ ਫਰੈਂਚ ਤੋਂ ਇਲਾਵਾ ਜੋ 15 ਹੋਰ ਭਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਉਹਨਾਂ ਵਿੱਚ ਇੱਕ ਪੰਜਾਬੀ ਭਾਸ਼ਾ ਵੀ ਹੈ।ਇਸੇ ਲਈ ਕਹਿ ਸਕਦੇ ਹਾਂ ਕਿ ਪੰਜਾਬੀਆਂ ਦੀ ਸ਼ਾਨ ਵੱਖ
   ਲੇਖਕ{ ਡਾ.ਸੰਦੀਪ ਘੰਡ ਲਾਈਫ
   ਸੇਵਾ ਮੁਕਤ ਅਧਿਕਾਰੀ ਭਾਰਤ ਸਰਕਾਰ
ਮਾਨਸਾ—9815139576

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin