ਆਉ ਪਾਣੀ ਬਚਾਕੇ ਫਸ਼ਲਾਂ ਅਤੇ ਨਸ਼ਿਆਂ ਨੂੰ ਰੋਕ ਕੇ ਨਸਲਾਂ ਬਚਾਈਏ।

ਲੇਖਕ ਡਾ ਸੰਦੀਪ ਘੰਡ ਜੀਵਨ ਸ਼ੈਲੀਕੋਚ
ਪਿਛੱਲੇ ਕੁਝ ਦਿਨਾਂ ਤੋਂ ਸਮਾਜ ਵਿੱਚ ਅਜਿਹੇ ਘਟਨਾਕ੍ਰਮ ਵਾਪਰੇ ਕਿ  ਉਸ ਵਿੱਚ ਲੋਕਾਂ ਅਤੇ ਅਫਸਰਾਂ ਦੀ ਜਾਗੀ ਹੋਈ ਜਮੀਰ ਅਤੇ ਇਮਾਨਦਾਰੀ ਨੂੰ ਦੇਖਕੇ ਲੋਕ ਆਪਣੇ ਤਿੰਨ ਹੱਥਾਂ ਨਾਲ ਤਾੜੀਆਂ ਮਾਰਕੇ ਸਵਾਗਤ ਕਰ ਰਹੇ ਹਨ।ਤਿੰਂਨ ਹੱਥ ਭਾਵ ਇੱਕ ਸਰਕਾਰ ਨੂੰ ਸਹਿਯੌਗ ਦੇਣ ਵਾਲਾ ਹੱਥ ਵੀ।ਇਹਨਾਂ ਦੋਹਾਂ ਘਟਨਾਵਾਂ ਨਾਲ ਪਾਣੀਆਂ ਦਾ ਜਿਕਰ ਜਰੂਰ ਹੋਇਆ। ਜਿਵੇਂ ਪਹਿਲਾਂ ਵੀ ਮੀਡੀਆ ਵਿੱਚ ਇਹ ਪੜਨ ਸੁਣਨ ਨੂੰ ਮਿਲਦਾ ਮੇਂ ਵੀ ਆਪਣੇ ਇਕ ਲੇਖ ਵਿਚ ਜਿਕਰ ਕੀਤਾ ਸੀ ਕਿ ਹੋ ਸਕਦਾ ਹੈ ਕਿ ਅਗਲਾ ਵਿਸ਼ਵ ਯੁਧ ਪਾਣੀਆਂ ਲਈ ਲੜਿਆ ਜਾਵੇ ਜਿਸ ਦੇ ਅਸਾਰ ਵੀ ਬਣਦੇ ਜਾ ਰਹੇ ਹਨ।

ਪਹਿਲਗਾਮ ਦੀ ਘਟਨਾ ਵਾਪਰਣ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਖਿਲਾਫ ਲਏ ਗਏ ਬਾਕੀ ਫੇਸਿਲਆਂ ਵਿੱਚ ਇੱਕ ਫੇਸਲਾ ਪਾਣੀ ਦਾ ਬੰਦ ਕਰਨਾ ਵੀ ਸੀ। ਇਸ ਲਈ ਇਹ ਗੱਲ ਸਪੱਸ਼ਟ ਹੋ ਗਈ ਕਿ ਅਗਲਾ ਵਿਸ਼ਵ ਯੁੱਧ ਪਾਣੀਆਂ ਤੇ ਹੋ ਸਕਦਾ ਹੈ। ਭਾਰਤ ਦਾ ਇਹ ਰਾਜਨੀਤਕ ਕੂਟਨੀਤੀ ਦਾ ਇਹ ਫੈਸਲਾ ਵਾਕਿਆ ਹੀ ਸਲਾਹਣਯੌਗ ਹੈ।ਪਹਿਲਗਾਮ ਵਿੱਚ ਵਾਪਰੀ ਘਟਨਾ ਕਾਰਨ ਤਾਂ ਲੋਕ ਕੇਵਲ ਪਾਣੀ ਬੰਦ ਕਰਨ ਹੀ ਨਹੀ ਸਗੋਂ ਲੋਕ ਤਾਂ ਚਾਹੁੰਦੇ ਕਿ ਹੁਣ ਤਾਂ ਹਲਾਤ ਅਜਿਹੇ ਬਣ ਗਏ ਕਿ ਪਾਕਿਸਤਾਨ ਦੇ ਹਲਕ ਵਿੱਚੋਂ ਵੀ ਪਾਣੀ ਬੰਦ ਕਰ ਦੇਣਾ ਚਾਹੀਦਾ।ਪਰ ਇਹ ਵੀ ਸੱਚ ਹੈ ਕਿ ਮਨੁੱਖਤਾ ਅਤੇ ਜਾਗਦੀ ਜਮੀਰ ਵੀ ਵੰਡ ਤੋਂ ਬਾਅਦ ਸਾਡੇ ਹਿੱਸੇ ਆਈ ਹੈ।ਇਸ ਲਈ ਅਸੀ ਹਮੇਸ਼ਾਂ ਚਲੋ ਕੋਈ ਨਾਂ ਕਹਿ ਕਿ ਚੁੱਪ ਕਰ ਜਾਦੇਂ ਹਾਂ।ਪਰ ਉਧਰ ਕੇਂਦਰ ਸਰਕਾਰ ਨੇ ਪਾਕਿਸਤਾਨ ਨਾਲ ਪਾਣੀਆਂ ਦੀ ਜੰਗ ਲੜਦੇ ਲੜਦੇ ਪੰਜਾਬ ਤੋਂ ਵੀ ਪਾਣੀ ਦੇ ਖੋਹਣ ਦੀ ਗੱਲ ਇਸ ਤਰਾਂ ਕਰ ਦਿੱਤੀ ਜਿਵੇਂ ਪਾਕਿਸਤਾਨ ਨੂੰ ਬੰਦ ਕੀਤਾ ਪਾਣੀ ਪੰਜਾਬ ਨੂੰ ਦੇ ਦਿੱਤਾ ਹੋਵੇ।ਚਲੋ ਹਰਿਆਣਾ ਨੇ ਆਪਣੇ ਹਿੱਸੇ ਦਾ ਵੱਧ ਖਰਚ ਕਰ ਲਿਆਂ ਤਾਂ ਉਹ ਪੰਜਾਬ ਨੂੰ ਪਾਣੀ ਦੀ ਬੇਨਤੀ ਕਰਦਾ ਪਰ ਕੇਦਰ ਸਰਕਾਰ ਵੱਲੋਂ ਹਮੇਸ਼ਾਂ ਹੀ ਪੰਜਾਬ ਨਾਲ ਕੀਤਾ ਜਾ ਰਿਹਾ ਧੱਕਾ ਜੱਗ ਜਾਹਰ ਹੋ ਗਿਆ।ਹੁਣ ਪੰਜਾਬ ਜਿਸ ਕੋਲ ਕੁਦਰਤੀ ਸਾਧਨਾਂ ਵੱਜੋਂ ਕੇਵਲ ਪਾਣੀ ਹੀ ਹੈ ਉਸ ਤੋਂ ਹਮੇਸ਼ਾਂ ਪਾਣੀ ਖੋਹਣ ਦੀਆਂ ਗੱਲਾਂ ਤਾਂ ਕੀਤੀਆਂ ਜਾਦੀਆਂ ਦੇਣ ਦੀਆਂ ਨਹੀ।ਕੀ ਕਦੇ ਦਿੱਲੀ ਨੇ ਪੰਜਾਬ ਨੂੰ ਕਦੇ ਇੱਕ ਕੈਂਪਰ ਪਾਣੀ ਵੀ ਦਿੱਤਾ।ਪਰ ਖਾਣ ਲਈ ਝੋਨਾ (ਚਾਵਲ) ਲਈ ਇਹ ਪੰਜਾਬ ਨੂੰ ਕਹਿੰਦੇ ਇਹਨਾਂ ਨੂੰ ਸ਼ਾਇਦ ਇਹ ਨਹੀ ਪੱਤਾ ਕਿ ਪਾਣੀ ਚਾਵਲ ਉਬਾਲਣ ਦੇ ਹੀ ਨਹੀ ਉਸ ਦੀ ਪੈਦਾਵਾਰ ਕਰਨ ਲਈ ਵੀ ਪਾਣੀ ਚਾਹੀਦਾ।

ਪਰ ਇਸ ਵਾਰ ਪੰਜਾਬ ਦੇ ਪਾਣੀਆਂ ਦੇ ਰਾਖੇ ਰਾਜਨੀਤਕ ਧਿਰ ਨਾਲੋਂ ਉਹ ਚਾਰ ਅਫਸਰ ਬਣੇ ਜਿੰਨਾਂ ਨੇ ਆਪਣੀ ਸਰਕਾਰੀ ਨੋਕਰੀ ਦਾਅ ਤੇ ਲਗਾਕੇ ਆਪਣੀ ਧਰਤੀ ਮਾਂ ਅਤੇ ਆਪਣੀ ਜਨਮ ਭੌਇ ਨਾਲ ਯਾਰੀ ਨਿਭਾਈੇ।ਅੱਜ ਪੰਜਾਬ ਦਾ ਹਰ ਨਾਗਿਰਕ ਸਰਕਾਰ ਨਾਲੋਂ ਸਕੱਤਰ ਪੰਝਾਬ ਸਰਕਾਰ ਕ੍ਰਿਸ਼ਨ ਕੁਮਾਰ,ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਕਾਸ਼ਦੀਪ ਸਿੰਘ,ਚਰਨਪ੍ਰੀਤ ਸਿੰਘ ਅਤੇ ਅਮਿਤ ਸਹੋਤਾ ਦੀ ਵਡਿਆਈ ਕਰ ਰਿਹਾ ਹੈ ਲੋਕ ਕਹਿ ਰਹੇ ਹਨ ਕਿ ਪਹਿਲੀ ਵਾਰ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਰਾਜਨੀਤਕ ਨੇਤਾਵਾਂ ਨਾਲੋਂ ਅਫਸਰ ਪਾਣੀ ਦੇ ਰਾਖੇ ਬਣੇ ਹਨ।

ਬੇਸ਼ਕ ਸਾਰੀਆਂ ਰਾਜਨੀਤਕ ਧਿਰਾਂ ਨੇ ਵੀ ਪਾਣੀ ਦੀ ਟੈਕੀ ਵਿੱਚ ਪਾਣੀ ਨਾ ਡੁੱਲੇ ਉਸ ਘੰਟੀ ਵਾਂਗ ਰੋਲਾ ਪਾਇਆ ਜੋ ਪਾਣੀ ਦੀ ਟੈਂਕੀ ਭਰਣ ਤੇ ਸਾਨੂੰ ਇਹ ਕਹਿ ਕਿ ਵਰਜਦੀ ਹੈ ਪਾਣੀ ਕੀ ਟੈਂਕੀ ਭਰ ਗਈ ਹੈ ਵਾਟਰ ਟੈਂਕ ਇੱਜ ਫੁਲ ਕ੍ਰਿਪਾ ਕਰਕੇ ਮੋਟਰ ਬੰਦ ਕਰੋ ਬੇਸ਼ਕ ਘੰਟੀ ਵਾਂਗ ਉਹ ਬੋਲੇ ਉਨਾਂ ਕੁ ਹੀ ਜਿੰਂਨਾ ਕੁ ਉਹਨਾਂ ਦੇ ਆਕਾ ਨੇ ਉਹਨਾਂ ਦੀ ਬੈਟਰੀ ਵਿੱਚ ਸੈਲ ਪਾਏ।
ਜਿਵੇਂ ਕਿਹਾ ਜਾਦਾਂ ਕਿ ਭੁੱਖੇ ਨੂੰ ਬਾਤ ਪਾਉ ਵੀ ਦੋ ਤੇ ਦੋ ਕਿੰਨੇ ਹੁੰਦੇ ਤਾਂ ਉਹ ਕਹੂਗਾ ਚਾਰ ਰੋਟੀਆਂ ਹੁਣ ਰੋਲਾ ਭਾਵੇਂ ਪਾਣੀ ਦਾ ਹੋਵੇ ਜਾਂ ਅਫਸਰਾਂ ਦੀ ਇਮਾਨਦਾਰੀ ਅਤੇ ਜਮੀਰ ਦਾ ਲੋਕ ਆਮ ਕਹਿ ਰਹੇ ਹਨ ਕਿ ਕਾਸ਼ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਅਫਸਰ ਇੰਂਨਾਂ ਅਫਸਰਾਂ ਵਾਂਗ ਸਟੈਂਡ ਲੇ ਲੈਣ।ਕਿਉਕਿ ਮੱਗਰਮੱਛਾਂ ਨੂੰ ਫੜਨ ਲਈ ਵਿਸ਼ੇਸ ਜਾਲ ਦੀ ਲੋੜ ਹੁੰਦੀ ਇਹ ਮੱਛੀਆਂ ਫੜਨ ਵਾਲੇ ਲੋਕ ਮੱਗਰਮੱਛ ਨਹੀ ਫੜ ਸਕਦੇ।

ਕਿਸੇ ਨਸ਼ਾਂ ਤਸਕਰ ਦਾ ਮਕਾਨ ਢਾਹ ਦੇਣਾ ਸਮੱਸਿਆ ਦਾ ਹੱਲ ਨਹੀ ਸਗੋਂ ਘਰ ਢਾਹੁਣ ਨਾਲ ਕਈ ਹੋਰ ਸਮੱਸਿਆਵਾਂ ਪੈਦਾ ਹੁੰਦੀਆਂ।1980 ਦੇ ਦਾਹਕੇ ਵਿੱਚ ਇੱਕ ਫਿਲ਼ਮ ਆਈ ਸੀ ਰੋਟੀ ਕੱਪੜਾ ਅੋਰ ਮਕਾਨ ਇਹ ਤਿੰਨ ਚੀਜਾਂ ਮਨੁੱਖ ਦੀਆਂ ਮੁੱਖ ਜਰੂਰਤਾਂ ਹਨ।ਹੁਣ ਰੋਟੀ ਦੀ ਮੰਗ ਤਾਂ ਔਖਾ ਸੋਖਾ ਪੂਰੀ ਹੋ ਜਾਦੀ ਨਸ਼ੇ ਦੇ ਸਮੱਗਲਰ ਨੂੰ ਜੇਲ ਵਿੱਚੋਂ ਅਤੇ ਬਾਕੀ ਘਰੇ ਰਹਿ ਗਏ ਲੋਕਾਂ ਨੂੰ ਸਰਕਾਰ ਕਣਕ ਚਾਰ ਰੁਪਏ ਅਤੇ ਦਾਲ ਵੀਹ ਰੁਪਏ ਦੇਕੇ।ਨਸ਼ਾਂ ਤੱਸਕਰ ਨੂੰ ਤਾਂ ਜੇਲ ਵਿੱਚ ਜਾਕੇ ਛੱਤ ਵੀ ਮਿਲ ਜਾਦੀ ਪਰ ਉਸ ਦਾ ਪ੍ਰੀਵਾਰ ਜਿਸ ਦਾ ਕਸੂਰ ਕੇਵਲ ਇੰਨਾਂ ਕੁ ਹੈ ਕਿ ਉਹ ਉਸਦਾ ਪ੍ਰੀਵਾਰ ਹੈ।ਉਸ ਦਾ ਕੀ ਕਸੂਰ ਉਸ ਨੂੰ ਘਰੋਂ ਬੇਘਰ ਕਰ ਦਿੱਤਾ ਇਹ ਮਕਾਨ ਢਾਹੁਣ ਵਾਲੀ ਗੱਲ ਦਾ ਮੁੱਦਾ ਜਰੂਰ ਮਨੁੱਖੀ ਅਧਿਕਾਰਾਂ ਵਾਲਿਆਂ ਨੂੰ ਉਵੇ ਹੀ ਲੈਣਾ ਚਾਹੀਦਾ ਜਿਵੇਂ ਉਹ ਫਾਸੀ ਨੂੰ ਮਨੁੱਖੀ ਅਧਿਕਾਰਾਂ ਦਾ ਹਨਨ ਕਹਿੰਦੇ ਹਨ।ਹੁਣ ਪੰਜਾਬ ਦੀ ਜੰਤਾਂ ਨੂੰ ਪੂਰਨ ਉਮੀਦ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਵਿੱਚ ਵੀ ਲੋਕਾਂ ਦੇ ਨਾਲ ਅਫਸਰ ਵੀ ਜਰੂਰ ਸਾਹਮਣੇ ਆਉਣਗੇ।ਮੈ ਪਹਿਲਾਂ ਵੀ ਕਿਹਾ ਸੀ ਕਿ ਇਸ ਵਾਰ ਨਸ਼ਿਆ ਵਿਰੁੱਧ ਮੁਹਿੰਮ ਸਹੀ ਦਿਸ਼ਾਂ ਵੱਲ ਜਾ ਰਹੀ ਹੈ।ਸਰਕਾਰ,ਪੁਲੀਸ ਲੋਕ ਇਸ ਨੂੰ ਸੰਜੀਦਾ ਲੇ ਰਹੇ ਹਨ।ਸਰਕਾਰ ਵੱਲੋਂ ਜਿਲ੍ਹੇ ਪੱਧਰ ਤੇ ਕੋਆਰਡੀਨੇਟਰ ਨਿਯੁੱਕਤ ਕੀਤੇ ਹਨ ਉਹਨਾਂ ਬਾਰੇ ਇਹ ਉਪਰਲੇ ਪੱਧਰ ਤੇ ਦੇਖ ਲੇਣਾ ਚਾਹੀਦਾ ਕਿ ਲਾਏ ਗਏ ਕੋਆਰਡੀਨੇਟਰ ਆਪ ਨਸ਼ਿਆਂ ਦਾ ਸੇਵਨ ਨਾ ਕਰਦੇ ਹੋਣ।ਜੇਕਰ ਡੋਪ ਟੈਸਟ ਕਰਵਾਕੇ ਲਾਏ ਜਾਣ ਤਾਂ ਲੋਕਾਂ ਦਾ ਵਿਸ਼ਵਾਸ ਹੋਰ ਪਕੇਰਾ ਹੁੰਦਾ।

ਮੈਂ  ਖੁਦ ਪਿੱਛਲੇ 37 ਸਾਲ 37 ਮੁਹਿੰਮ ਹੀ ਚਲਾਈਆਂ ਹੋਣਗੀਆਂ ਕਿਉਕਿ ਸਰਕਾਰਾਂ ਸਾਲ ਬਾਅਦ ਕੁਝ ਨਵਾਂ ਕਰਨ ਦੇ ਨਾਮ ਤੇ ਪਰ ਇਸ ਵਾਰ ਪਹਿਲਾਂ ਨਾਲੋਂ ਕੁਝ ਵੱਖਰਾ ਜਰੂਰ ਹੈ।ਪਹਿਲੀ ਵਾਰ ਲੋਕ ਆਸ ਦੀਆਂ ਐਨਕਾਂ ਨਾਲ ਦੇਖ ਰਹੇ ਹਨ।ਸਰਕਾਰ ਕੁਝ ਨਹੀ ਹੁੰਦੀ ਲੋਕ ਹੀ ਸਰਕਾਰ ਹੁੰਦੇ ਜੇਕਰ ਅਸੀ ਸਾਰੇ ਲੋਕ ਬਿੰਂਨਾ ਡਰ ਅਤੇ ਬਿੰਨਾ ਪੱਖਪਾਤ ਅਤੇ ਪਾਰਟੀਧਿਰ ਤੋਂ ਉਪੱਰ ਉੱਠ ਕੇ ਯੁੱਧ ਨਸ਼ਿਆਂ ਵਿਰੁੱਧ ਵਿੱਚ ਸਰਕਾਰ ਅਤੇ ਇਸ ਵਿੱਚ ਲਾਏ ਵਰਕਰਾਂ ਨੂੰ ਸਹਿਯੌਗ ਦੇਵਾਂਗੇ ਤਾਂ ਹਰ ਹਲਾਤ ਵਿੱਚ ਇਸ ਯੁੱਧ ਵਿੱਚ ਜਿੱਤ ਦਰਜ ਕਰਾਂਗੇ।
ਆਉ ਪਾਣੀਆਂ ਨੂੰ ਬਚਾਕੇ ਫਸ਼ਲਾਂ ਬਚਾਈਏ ਅਤੇ ਨਸ਼ਿਆਂ ਨੂੰ ਰੋਕ ਕੇ ਨਸਲਾਂ ਬਚਾਈਏ।
ਲੇਖਕ ਡਾ ਸੰਦੀਪ ਘੰਡ ਲਾਈਫ ਕੋਚ
ਸੇਵਾ ਮੁਕਤ ਅਧਿਕਾਰੀ-ਭਾਰਤ ਸਰਕਾਰ
ਮਾਨਸਾ 9815139576

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin