ਲੁਧਿਆਣਾ ਦੇ ਪਾਵਰ ਗਰਿੱਡ ਨੂੰ ਮਿਲਿਆ ਭਰਵਾਂ ਹੁਲਾਰਾ, ਊਰਜਾ ਢਾਂਚੇ ਵਿੱਚ ਆ ਰਹੀ ਹੈ ਇੱਕ ਇਤਿਹਾਸਕ ਤਬਦੀਲੀ

ਲੁਧਿਆਣਾ  ( ਜਸਟਿਸ ਨਿਊਜ਼ )

ਪੰਜਾਬ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਭਰਵਾਂ ਹੁਲਾਰਾ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿੱਤੀ ਸਾਲ 2024-25 ਦੌਰਾਨ ਲੁਧਿਆਣਾ ਸ਼ਹਿਰ ਵਿੱਚ ਵੱਡੇ ਪੱਧਰ ‘ਤੇ ਬਿਜਲੀ ਵੰਡ ਨੈੱਟਵਰਕ ਸਬੰਧੀ ਸੁਧਾਰ ਕਾਰਜਾਂ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਵਿਆਪਕ ਪਹਿਲਕਦਮੀ ਨੂੰ 221 ਕਰੋੜ ਰੁਪਏ ਦੇ ਕੁੱਲ ਨਿਵੇਸ਼ ਨਾਲ ਨੇਪਰੇ ਚਾੜ੍ਹਿਆ ਜਾਵੇਗਾ, ਜਿਸ ਦਾ ਉਦੇਸ਼ ਬਿਜਲੀ ਦੀ ਬਿਜਲੀ ਕੱਟਾ ਨੂੰ ਘਟਾਉਣਾ, ਨੁਕਸਾਨਾਂ ਨੂੰ ਘਟਾਉਣਾ ਅਤੇ ਭਵਿੱਖੀ ਮੰਗ ਲਈ ਗਰਿੱਡ ਨੂੰ ਤਿਆਰ ਕਰਨਾ ਹੈ।

ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪਹਿਲ ਸੂਬੇ ਦੇ ਬਿਜਲੀ ਖੇਤਰ ਦੇ ਆਧੁਨਿਕੀਕਰਨ ਵਿੱਚ ਇੱਕ ਨਵੇਂ ਯੁੱਗ ਦਾ ਆਗਾਜ਼ ਹੈ। ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਲੁਧਿਆਣਾ ਦੇ ਬਿਜਲੀ ਬੁਨਿਆਦੀ ਢਾਂਚੇ ਦਾ ਅਪਗ੍ਰੇਡੇਸ਼ਨ ਸਾਡੇ ਨਾਗਰਿਕਾਂ ਨੂੰ ਨਿਰਵਿਘਨ, ਉੱਚ-ਗੁਣਵੱਤਾ ਵਾਲੀ ਬਿਜਲੀ ਮੁਹੱਈਆ ਕਰਨ ਦੇ ਸਾਡੇ ਮਿਸ਼ਨ ਵਿੱਚ ਇੱਕ ਅਹਿਮ ਕਦਮ ਹੈ।

ਉਹਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਆਰਥਿਕ ਵਿਕਾਸ ਅਤੇ ਖਪਤਕਾਰਾਂ ਦੀ ਤਸੱਲੀ ਲਈ ਬਿਜਲੀ ਸਪਲਾਈ ਲੜੀ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ।

ਬਿਜਲੀ ਮੰਤਰੀ ਨੇ ਕਿਹਾ ਕਿ 19 ਪਾਵਰ ਟ੍ਰਾਂਸਫਾਰਮਰਾਂ ਨੂੰ 20 ਐਮਵੀਏ ਤੋਂ 31.5 ਐਮਵੀਏ ਵਿੱਚ ਸਫਲਤਾਪੂਰਵਕ ਅਪਗ੍ਰੇਡ ਕੀਤਾ ਗਿਆ ਹੈ ਅਤੇ ਤਿੰਨ 220 ਕੇਵੀ ਉੱਚ-ਸਮਰੱਥਾ ਵਾਲੇ ਟ੍ਰਾਂਸਫਾਰਮਰਾਂ ਦੀ ਸਮਰੱਥਾ 100 ਐਮਵੀਏ ਤੋਂ 160 ਐਮਵੀਏ ਤੱਕ ਵਧਾਈ ਗਈ ਹੈ। ਇਸ ਤੋਂ ਇਲਾਵਾ 2 ਨਵੇਂ 20 ਐਮਵੀਏ ਟ੍ਰਾਂਸਫਾਰਮਰ ਵੀ ਕਾਰਜਸ਼ੀਲ ਕੀਤੇ ਗਏ ਹਨ। ਪੀਐਸਪੀਸੀਐਲ ਨੇ ਹੋਰ ਟ੍ਰਾਂਸਫਾਰਮਰ ਲਗਾਉਣ ਲਈ 125 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

ਬਿਜਲੀ ਲਾਈਨਾਂ ਦੇ ਆਧੁਨਿਕੀਕਰਨ ਲਈ ਲਗਭਗ 450 ਕਿਲੋਮੀਟਰ ਹਾਈ-ਟੈਂਸ਼ਨ (ਐਚਟੀ) ਅਤੇ 470 ਕਿਲੋਮੀਟਰ ਲੋ-ਟੈਂਸ਼ਨ (ਐਲਟੀ) ਲਾਈਨਾਂ ਨੂੰ ਅਪਗ੍ਰੇਡ ਜਾਂ ਬਦਲਿਆ ਗਿਆ। 13 ਕਰੋੜ ਰੁਪਏ ਦੀ ਲਾਗਤ ਨਾਲ ਪੁਰਾਣੀਆਂ ਏਸੀਐਸਆਰ ਲਾਈਨਾਂ ਨੂੰ ਐਡਵਾਂਸਡ ਐਚਟੀਐਲਐਸ ਕੰਡਕਟਰਾਂ ਨਾਲ ਬਦਲਿਆ ਗਿਆ ਹੈ। ਚੋਰੀ-ਪ੍ਰਭਾਵਿਤ ਖੇਤਰਾਂ ਵਿੱਚ ਐਲਟੀ ਲਾਈਨਾਂ ਦੀ ਚੋਰੀ ਨੂੰ ਘਟਾਉਣ ਲਈ ਇੰਸੂਲੇਟਡ ਕੇਬਲਾਂ ਵਿੱਚ ਤਬਦੀਲ ਕੀਤਾ ਗਿਆ ਹੈ।

ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਟਰਾਂਸਫਾਰਮਰ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ 47 ਕਰੋੜ ਰੁਪਏ ਦੇ ਨਿਵੇਸ਼ ਨਾਲ 921 ਨਵੇਂ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰ ਅਤੇ 396 ਓਵਰਲੋਡਿਡ ਟ੍ਰਾਂਸਫਾਰਮਰਾਂ ਨੂੰ ਬਦਲਣ ਦਾ ਕੰਮ ਕੀਤਾ ਗਿਆ ਹੈ।

ਵੰਡ ਲੋਡ ਨੂੰ ਅਨੁਕੂਲ ਬਣਾਉਣ ਅਤੇ ਬਿਜਲੀ ਕੱਟ ਦੇ ਸਮੇਂ ਘਟਾਉਣ ਲਈ 79 ਓਵਰਲੋਡਿਡ ਫੀਡਰਾਂ ਨੂੰ ਵੰਡਿਆ ਗਿਆ, ਜਿਸ ਨਾਲ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਵਿੱਚ ਸੁਧਾਰ ਹੋਇਆ। ਫੀਡਰ ਅਨੁਕੂਲਨ ਕਾਰਜ ਲਈ 23 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ 92,757 ਤੋਂ ਵੱਧ ਸਮਾਰਟ ਮੀਟਰ ਲਗਾਏ ਜਾਣ ਨਾਲ, ਬਿਜਲੀ ਚੋਰੀ ’ਤੇ ਰੋਕ ਲੱਗੀ ਹੈ ਅਤੇ ਬਿਲਿੰਗ ਵਿੱਚ ਅੱਠ ਫੀਸਦ ਦਾ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਕੀਤੇ ਗਏ ਸੁਧਾਰ ਕਾਰਜਾਂ ਨੇ ਬਿਜਲੀ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਕਾਫ਼ੀ ਲਾਭ ਪਹੁੰਚਾਇਆ ਹੈ। ਸਭ ਤੋਂ ਮਹੱਤਵਪੂਰਨ ਨਤੀਜੇ ਸਿਸਟਮ ਦੀ ਉਪਲਬਧਤਾ ਦਾ ਵਾਧਾ ਹੈ ,ਜੋ ਖਪਤਕਾਰਾਂ ਨੂੰ ਵਧੇਰੇ ਭਰੋਸੇਮੰਦ ਅਤੇ ਨਿਰੰਤਰ ਬਿਜਲੀ ਦੀ ਸਪਲਾਈ  ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਵੋਲਟੇਜ ਨਾਲ ਸਬੰਧਤ ਸ਼ਿਕਾਇਤਾਂ ਅਤੇ ਖਪਤਕਾਰ ਦੀਆਂ ਹੋਰ ਸ਼ਿਕਾਇਤਾਂ ਵਿੱਚ ਕਾਫ਼ੀ ਗਿਰਾਵਟ ਆਈ ਹੈ, ਜੋ ਕਿ ਨਵੀਤਮ ਸੁਧਾਰਾਂ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੀ ਹੈ। ਸੁਧਾਰ ਯੋਜਨਾ ਦੇ ਹਿੱਸੇ ਵਜੋਂ ਲਾਗੂ ਕੀਤੇ ਗਏ ਸੁਰੱਖਿਆ ਪ੍ਰੋਟੋਕੋਲ ਦੇ ਨਤੀਜੇ ਵਜੋਂ ਬਿਜਲੀ ਹਾਦਸਿਆਂ ਦੀਆਂ ਘਟਨਾਵਾਂ ਵਿੱਚ ਵੀ  ਮਹੱਤਵਪੂਰਨ ਕਮੀ ਆਈ ਹੈ, ਜੋ ਕਰਮਚਾਰੀਆਂ ਅਤੇ ਲੋਕਾਂ ਦੋਵਾਂ ਲਈ ਵਧੇਰੇ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ।

ਬਿਜਲੀ ਮੰਤਰੀ ਨੇ ਵਿੱਤੀ ਸਾਲਾਂ 2025-26 ਅਤੇ 2026-27 ਲਈ ਉਲੀਕਿਆ ਸੂਬੇ ਦਾ ਅਹਿਮ ਖਾਕਾ ਸਾਂਝਾ ਕੀਤਾ, ਜਿਸ ਦੌਰਾਨ ਬਿਜਲੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਕਰੀਬ 728 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਮੁੱਖ ਪਹਿਲਕਦਮੀਆਂ ਵਿੱਚ 14 ਨਵੇਂ ਸਬਸਟੇਸ਼ਨਾਂ ਦਾ ਨਿਰਮਾਣ  , ਜਿਸਦੀ ਅਨੁਮਾਨਤ ਲਾਗਤ 280 ਕਰੋੜ ਰੁਪਏ ਹੈ ਅਤੇ 65 ਕਰੋੜ ਰੁਪਏ ਦੇ ਨਿਵੇਸ਼ ਨਾਲ ਗਿਆਸਪੁਰਾ ਵਿਖੇ ਅਤਿ-ਆਧੁਨਿਕ 220 ਕੇ.ਵੀ. ਜੀ.ਆਈ.ਐਸ. ਸਬਸਟੇਸ਼ਨ ਨੂੰ ਅਗਲੇ 15 ਦਿਨਾਂ ਦੇ ਅੰਦਰ ਮੁਕੰਮਲ ਕਰਨਾ, ਸ਼ਾਮਲ ਹੈ।

ਇਸ ਤੋਂ ਇਲਾਵਾ, 87.5 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ, ਬਿਹਤਰ ਲੋਡ ਪ੍ਰਬੰਧਨ ਅਤੇ ਬਿਜਲੀ -ਕੱਟਾਂ ਨੂੰ ਘਟਾਉਣ ਲਈ 175 ਫੀਡਰਾਂ ਨੂੰ ਸੁਚੱਜੇ ਢੰਗ ਨਾਲ ਵੰਡਣ ਅਤੇ ਨਵੀਨੀਕਰਨ ਕਰਨ ਦੀ ਯੋਜਨਾ ਹੈ। ਇਸ ਯੋਜਨਾ ਵਿੱਚ 60.5 ਕਰੋੜ ਰੁਪਏ ਦੀ ਲਾਗਤ ਨਾਲ 2,010 ਨਵੇਂ ਡਿਸਟਰੀਬਿਊਸ਼ਨ ਟਰਾਂਸਫਾਰਮਰਾਂ ਦੀ ਸਥਾਪਨਾ ਵੀ ਸ਼ਾਮਲ ਹੈ, ਇਸ ਦੇ ਨਾਲ ਹੀ 20 ਨਵੇਂ ਪਾਵਰ ਟਰਾਂਸਫਾਰਮਰਾਂ ਦੇ ਵਿਸਤਾਰ ਲਈ 70 ਕਰੋੜ ਰੁਪਏ ਰੱਖੇ ਗਏ ਹਨ। ਇਹਨਾਂ ਵਿਆਪਕ ਤੇ ਨਵੀਨਤਮ ਸੁਧਾਰਾਂ ਲਈ, ਆਉਣ ਵਾਲੇ ਵਿੱਤੀ ਸਮੇਂ ਲਈ ਬਜਟ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ, ਜੋ ਕਿ ਇੱਕ ਆਧੁਨਿਕ, ਕੁਸ਼ਲ ਅਤੇ ਭਵਿੱਖ ਲਈ ਤਿਆਰ ਬਿਜਲੀ ਵੰਡ ਪ੍ਰਣਾਲੀ ਉਪਲਬਧ ਕਰਾਉਣ ਲਈ ਸਰਕਾਰ ਦੀ  ਵਚਨਬੱਧਤਾ ਨੂੰ ਦਰਸਾਉਂਦਾ ਹੈ।

ਵਿਭਾਗ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ, ਹਰਭਜਨ ਸਿੰਘ ਈ.ਟੀ.ਓ. ਨੇ ਸ਼ਹਿਰੀ ਖੇਤਰਾਂ ਵਿੱਚ ਬਿਜਲੀ ਦੀਆਂ ਤਾਰਾਂ ਪਾਉਣ ਸਬੰਧੀ  ਮਸਲੇ, ਮੌਸਮ ਸਬੰਧੀ ਰੁਕਾਵਟਾਂ ਅਤੇ ਹੁਨਰਮੰਦ ਮਨੁੱਖੀ ਸ਼ਕਤੀ ਦੀ ਘਾਟ ਵਰਗੇ ਮੁੱਦਿਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਭੂਮੀਗਤ ਕੇਬਲਿੰਗ, ਡਿਜੀਟਲ ਨਿਗਰਾਨੀ ਅਤੇ ਸਮਰੱਥਾ ਨਿਰਮਾਣ ਆਦਿ ਪਹਿਲਕਦਮੀਆਂ ਵਿੱਚ ਤੇਜ਼ੀ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਕੈਬਨਿਟ ਮੰਤਰੀ ਨੇ ਕਿਹਾ ,‘‘ਇਹ ਤਬਦੀਲੀ ਤਾਂ ਮਹਿਜ਼ ਸ਼ੁਰੂਆਤ ਹੈ,’’ । ‘‘ਅਸੀਂ ਇੱਕ ਮਜ਼ਬੂਤ ਅਤੇ ਆਧੁਨਿਕ ਬਿਜਲੀ ਬੁਨਿਆਦੀ ਢਾਂਚਾ ਬਣਾ ਰਹੇ ਹਾਂ, ਜੋ ਨਾ ਸਿਰਫ਼ ਅਜੋਕੀ  ਮੰਗ ਨੂੰ ਪੂਰਾ ਕਰੇਗਾ ਸਗੋਂ ਭਵਿੱਖ-ਮੁਖੀ ਤੇ ਸੁਚਾਰੂ ਵੀ ਹੋਵੇਗਾ।’’

ਇਸ ਤੋਂ ਇਲਾਵਾ, ਬਿਜਲੀ ਮੰਤਰੀ ਨੇ ਕਿਹਾ, ‘‘ਲੁਧਿਆਣਾ ਦੇ ਬਿਜਲੀ ਵੰਡ ਨੈੱਟਵਰਕ ਦਾ ਵੱਡੇ ਪੱਧਰ ’ਤੇ ਬਦਲਾਅ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਦਾ ਪ੍ਰਤੱਖ ਸਬੂਤ ਹੈ। ਪੰਜਾਬ ਦੇ ਲੋਕਾਂ ਲਈ ਸਾਰਥਕ ਅਤੇ ਠੋਸ ਨਤੀਜੇ ਪ੍ਰਦਾਨ ਕਰਨ ਲਈ ਉਨ੍ਹਾਂ ਦੀ ਸੁਹਿਰਦ ਸੋਚ  ਸਾਨੂੰ ਆਪਣੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ  ਸਮੇਂ ਸਿਰ ਫੈਸਲੇ ਲੈਣ ਲਈ ਊਰਜਾ ਦਿੰਦੀ  ਹੈ। ਭਾਵੇਂ ਇਹ 728 ਕਰੋੜ ਰੁਪਏ ਦੇ ਬਜਟ ਅਲਾਟਮੈਂਟ ਲਈ ਪ੍ਰਵਾਨਗੀ ਹੋਵੇ ਜਾਂ ਸਮਾਰਟ ਮੀਟਰਿੰਗ ਅਤੇ ਡਿਜੀਟਲ ਨਿਗਰਾਨੀ ’ਤੇ ਜ਼ੋਰ, ਇਹ ਉਨ੍ਹਾਂ ਦੀ ਦੂਰਦਰਸ਼ਤਾ ਹੈ ,ਜੋ ਪੰਜਾਬ ਨੂੰ ਭਰੋਸੇਮੰਦ, ਕੁਸ਼ਲ ਅਤੇ ਭਵਿੱਖ ਲਈ ਤਿਆਰ ਬਿਜਲੀ ਪ੍ਰਣਾਲੀਆਂ ਦੇ ਯੁੱਗ ਵਿੱਚ ਲਿਜਾ ਰਹੀ ਹੈ। ਸਾਨੂੰ ਉਨ੍ਹਾਂ ਦੇ ਇਸ ਸੁਪਨੇ ਨੂੰ  ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਿੱਚ ਮਾਣ  ਮਹਿਸੂਸ ਕਰ ਰਹੇ ਹਾਂ ।’’

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin