ਸੰਗਰੂਰ ( ਪੱਤਰ ਪ੍ਰੇਰਕ )
ਅਜੋਕੇ ਸਮਾਜ ਵਿਚ ਵਿਆਹ ਸਮੇ ਦਾਜ ਨੂੰ ਭਾਵ ਕੇ ਵਿਆਹ ਵਿਚ ਬੇਲੋੜੇ ਲੈਣ-ਦੇਣ ਆਦਿ ਨੂੰ ਇਕ ਵਿਰਾਸਤ ਦੇ ਤੋਰ ਤੇ ਅਪਣਾ ਲਿਆ ਗਿਆ ਹੈ ਦਾਜ ਵਿਆਹ ਦੀ ਇਕ ਜ਼ਰੂਰੀ ਰਸਮ ਬਣ ਗਿਆ ਹੈ ਜਿਸ ਦੀ ਗੈਰ-ਹਾਜ਼ਰੀ ਵਿਚ ਵਿਆਹ ਨੂੰ ਵਿਆਹ ਹੀ ਨਹੀਂ ਮੰਨਿਆ ਜਾਂਦਾ . ਇਸਦੇ ਪਿਛੋਕੜ ਵਾਰੇ ਗੱਲ ਕਰੀਏ ਤਾਂ ਇਹ ਸਭ ਤੋਂ ਪਹਿਲਾਂ ਰਾਜੇ-ਮਹਾਰਾਜਿਆਂ ਜਾਂ ਕੁਝ ਮਾਇਆ ਤਾਰੀ ਲੋਕਾਂ ਦੁਆਰਾਂ ਵਿਆਹ ਸਮੇਂ ਆਪਣੀਆਂ ਧੀਆਂ ਨੂੰ ਸੁਗਾਤ ਵਜੋਂ ਕੱਪੜੇ, ਗਹਿਣੇ ਅਤੇ ਹੋਰ ਘਰੇਲੂ ਵਰਤੋਂ ਵਿਚ ਆਉਣ ਵਾਲਾ ਸਮਾਂ ਆਦਿ ਦੇ ਦੇਣ-ਲੈਣ ਤੋਂ ਸ਼ੁਰੂ ਕੀਤਾ ਗਿਆ . ਇੱਕ ਮੱਤ ਇਹ ਵੀ ਹੈ ਕਿ ਧੀ ਆਪਣੇ ਪਿਓ ਦੀ ਜਾਇਦਾਦ ਵਿਚ ਬਰਾਬਰ ਦੀ ਹਿੱਸੇਦਾਰ ਹੁੰਦੀ ਹੈ ਜਿਸਦੇ ਵਿਕਲਪ ਵਜੋਂ ਇਹ ਦਾਜ ਧੀ ਦੇ ਵਿਆਹ ਮੌਕੇ ਦਿੱਤੋ ਜਾਂਦਾ ਹੈ . ਪਰ ਅਜੋਕੇ ਸਮੇਂ ਵਿਚ ਇਹ ਸਮਾਜ ਦੇ ਹਰ ਪੱਧਰ ਤੱਕ ਫੈਲ ਗਿਆ ਹੈ ਅਤੇ ਵਿਆਹ ਦਾ ਇੱਕ ਅੱਤ ਜ਼ਰੂਰੀ ਰਿਵਾਜ਼ ਬਣ ਗਿਆ ਹੈ . ਹੁਣ ਇਹ ਦਿਖਾਵਾ, ਅਡੰਬਰ ਅਤੇ ਇਕ ਸੌਦੇਬਾਜ਼ੀ ਬਣ ਕੇ ਰਹਿ ਗਿਆ ਹੈ . ਕੋਈ ਸਮਾਂ ਸੀ ਜਦੋਂ ਗ਼ਰੀਬ ਅਤੇ ਪਛੜੇ ਲੋਕ ਇਸ ਰਿਵਾਜ਼ ਦਾ ਹਿੱਸਾ ਨਹੀਂ ਬਣਦੇ ਸਨ, ਪਰ ਅੱਜ ਦੇ ਆਧੁਨਿਕ ਸਮਾਜ ਵਿੱਚ ਟੈਲੀਵਿਜ਼ਨਾਂ ਰਹਿਣ ਵਿਖਾਏ ਜਾ ਰਹੇ ਵਿਆਹਾਂ ਵਿੱਚ ਵੱਡੇ-ਵੱਡੇ ਘਰ, ਬੈਂਡ-ਬਾਜੇ ਅਤੇ ਚਮਕ-ਦਮਕ ਆਦਿ ਕਾਰਨ ਇਸਨੇ ਅਨੇਕਾਂ ਭਿਆਨਕ ਅਤੇ ਵਿਕਰਾਲ ਰੂਪ ਧਾਰਨ ਕਰਲਿਆ ਹੈ ਜਿਸ ਨੇ ਮਾਨਵੀ ਕਦਰਾਂ ਕੀਮਤਾਂ ਗੁਆ ਦਿੱਤੀਆਂ ਹਨ। ਅੱਜ ਦਾਜ ਦਾ ਮਤਲਬ ਕੁੱਝ ਬਰਤਨ, ਕੱਪੜੇ ਅਤੇ ਗਹਿਣਿਆਂ ਤਕ ਹੀ ਸੀਮਤ ਨਹੀਂ ਹੈ, ਸਗੋਂ ਦਾਜ ਦਾ ਭਾਵ ਹਜ਼ਾਰਾਂ ਰੁਪਏ ਨਕਦ, ਕਾਰ, ਸਕੂਟਰ, ਟੈਲੀਵਿਜ਼ਨ ਅਤੇ ਹੋਰ ਕੀਮਤੀ ਸਾਮਾਨ ਆਦਿ ਤੋਂ ਲਿਆ ਜਾਂਦਾ ਹੈ । ਇਸੇ ਲਈ ਦਾਜ ਗਰੀਬ ਸਮਾਜ ਲਈ ਇਕ ਸਮੱਸਿਆ ਬਣ ਕੇ ਰਹਿ ਗਿਆ ਹੈ । ਲੜਕੇ ਵਾਲੇ ਅੱਜ ਲੜਕੀ ਦੀ ਵਿੱਦਿਅਕ ਯੋਗਤਾ ਜਾਂ ਲਿਆਕਤ ਨਹੀਂ ਦੇਖਦੇ ਸਗੋਂ ਦਾਜ ਦਾ ਲੈਣ ਦੇਣ ਦੇਖਦੇ ਹਨ ।
ਦੂਜੇ ਪਾਸੇ, ਸੰਤ ਰਾਮਪਾਲ ਜੀ ਮਹਾਰਾਜ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ, ਉਹਨਾਂ ਦੇ ਪੈਰੋਕਾਰ ਬਿਨਾਂ ਕਿਸੇ ਲੈਣ-ਦੇਣ ਤੋਂ ਬਹੁਤ ਹੀ ਸਾਦੇ ਢੰਗ ਨਾਲ ਦਾਜ-ਮੁਕਤ ਵਿਆਹ (ਰਮੈਨੀ) ਕਰਵਾਉਂਦੇ ਹਨ। ਮਨਦੀਪ ਦਾਸ ਪੁੱਤਰ ਸ਼ਰਧਾਨੰਦ, ਵਾਸੀ ਜਿਲ੍ਹਾ ਸੋਨੀਪਤ (ਹਰਿਆਣਾ) ਦਾ ਅਜਿਹਾ ਹੀ ਇੱਕ ਆਦਰਸ਼ ਵਿਆਹ ਰਾਜ ਦਾਸੀ ਸਪੁੱਤਰੀ ਪੂਰਨ ਚੰਦ ਵਾਸੀ ਜਿਲ੍ਹਾ ਗੁਰਦਾਸਪੁਰ (ਪੰਜਾਬ) ਨਾਲ ਸਤਲੋਕ ਆਸ਼ਰਮ ਖਮਾਣੋਂ, ਜਿਲਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਦੇਖਣ ਨੂੰ ਮਿਲਿਆ। ਜਿਸ ਵਿੱਚ ਨਾ ਕੋਈ ਲੈਣ-ਦੇਣ ਸੀ, ਨਾ ਕੋਈ ਵਰਤੀ ਸੀ ਅਤੇ ਨਾ ਹੀ ਕੋਈ ਹੋਰ ਬਾਹਰੀ ਵਿਖਾਵਾ ਸੀ, ਇਹ ਅਨੋਖਾ ਵਿਆਹ ਸੰਤ ਗਰੀਬ ਦਾਸ ਜੀ ਅਮਰ ਰਾਹੀਂ ਆਪਣੇ ਗੁਰੂਦੇਵ ਨੂੰ ਹਾਜ਼ਰ-ਨਜ਼ਰ ਜਾਣਦੇ ਹੋਏ ਮਹਿਜ਼ 17 ਮਿੰਟਾਂ ਵਿੱਚ ਸੰਪੰਨ ਕੀਤਾ ਗਿਆ।
ਨਵ-ਵਿਆਹੇ ਜੋੜੇ ਨੇ ਦੱਸਿਆ ਕਿ ਉਨ੍ਹਾਂ ਦੇ ਗੁਰੂਦੇਵ ਦਾ ਕਹਿਣਾ ਹੈ ਕਿ ਸਤਿ-ਭਗਤੀ ਨਾਲ ਹੀ ਹਰ ਤਰ੍ਹਾਂ ਦੀਆਂ ਬੁਰਾਈਆਂ ਨੂੰ ਰੋਕਿਆ ਜਾ ਸਕਦਾ ਹੈ। ਆਸ਼ਰਮ ਸੇਵਾਦਾਰ ਰਾਮ ਦਾਸ, ਸੁਖਦੇਵ ਦਾਸ ਅਤੇ ਦੀਪਕ ਦਾਸ ਨੇ ਜਾਣਕਾਰੀ ਦਿੰਦਆਂ ਦੱਸਿਆ ਕਿ ਇਸ ਦਾਜ-ਰਹਿਤ ਵਿਆਹ (ਰਮੈਨੀ) ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡੀ.ਜੇ., ਕੋਈ ਬੈਂਡ, ਕੋਈ ਬਾਰਾਤ, ਕੋਈ ਮੰਡਪ ਜਾਂ ਕੋਈ ਫੇਰੇ ਆਦਿ ਨਹੀਂ ਹੁੰਦੇ ਅਤੇ ਖਾਣ-ਪੀਣ ਦਾ ਸਾਰਾ ਪ੍ਰਬੰਧ ਵੀ ਆਸ਼ਰਮ ਵਲੋਂ ਹੀ ਕੀਤਾ ਜਾਂਦਾ ਹੈ. 17 ਮਿੰਟਾਂ ਦੀ ਅੰਮ੍ਰਿਤ ਬਾਣੀ ਰਾਹੀਂ ਜੀਵਨ ਭਰ ਸੁੱਖ-ਦੁੱਖ ਵਿੱਚ ਇੱਕ ਦੂਜੇ ਦਾ ਸਾਥ ਦੇਣ, ਪਿਆਰ ਨਾਲ ਰਹਿਣ ਅਤੇ ਚੋਰੀ, ਠੱਗੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਬੇਈਮਾਨੀ ਆਦਿ ਸਮਾਜਿਕ ਬੁਰਾਈਆਂ ਨਾ ਕਰਨ ਦਾ ਵਾਅਦਾ ਕੀਤਾ ਜਾਂਦਾ ਹੈ।
Leave a Reply