ਸੰਗਰੂਰ ( ਪ. ਪ. )
ਸੀਟੂ ਦੀ ਸੁਬਾਈ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਲੰਮੇ ਵਿਚਾਰ-ਵਟਾਂਦਰੇ ਉਪਰੰਤ ਸਰਵ-ਸੰਮਤ ਫੈਸਲੇ ਕੀਤੇ ਹਨ ਕਿ 1) 20 ਮਈ ਦੀ ਦੇਸ਼ ਵਿਆਪੀ ਸਰਵਸਾਂਝੀ ਹੜਤਾਲ ਨੂੰ ਪੰਜਾਬ ਵਿੱਚ ਪੂਰਨ ਰੂਪ ਵਿੱਚ ਸਫਲ ਬਣਾਉਣ ਲਈ ਅਜਾਦ ਤੌਰ’ਤੇ,ਹੋਰਨਾ ਭਾਗੀਦਾਰ ਅਤੇ ਸੁਬਾਈ ਪੱਧਰ ਦੀਆਂ ਯੂਨੀਅਨਜ ਨਾਲ ਮਿਲ ਕੇ ਅਤੇ ਸਹਿਯੋਗੀ ਜਨਤਕ ਜਥੇਬੰਦੀਆ ਦੀ ਸਰਗਰਮ ਸਹਾਇਤਾ ਨਾਲ , ਪਹਿਲਾ ਹੀ ਦੇਸ਼ ਪੱਧਰ ਉਤੇ ਤੈਅ ਹੋ ਚੁਕੀ ਇਸ ਹੜਤਾਲ ਦੀ ਤਿਆਰੀ ਲਈ ਠੋਸ ਫੈਸਲੇ ਲਏ ਗਏ। 2) ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ 2025-26 ਦੇ ਬਜਟ ਨੂੰ ਲੋਕਾ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲਾ,ਬੇਰੁਜ਼ਗਾਰ, ਗਰੀਬ ਲੋਕਾ,ਮਜਦੂਰਾ,ਕਿਸਾਨਾ ,ਮੁਲਾਜ਼ਮਾ ਦੀਆਂ ਮੁਸ਼ਕਿਲਾ ਦੀ ਅਣਦੇਖੀ ਕਰਨ ਵਾਲਾ ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬੀਆਂ ਨੂੰ ਦਿੱਤੀਆਂ ਗਰੰਟੀ ਤੋਂ ਭਗੌੜੇ ਹੋਣ ਵਾਲਾ ਅਤੇ ਆਉਣ ਵਾਲੀਆ ਪੀੜੀਆਂ ਨੂੰ ਵੀ ਕਰਜ ਜਾਲ ਵਿੱਚ ਫਸਾਉਣ ਵਾਲਾ ਕਰਾਰ ਦਿਤਾ ਅਤੇ ਇਸ ਬਜਟ ਦੀਆਂ ਵਧ ਤੋਂ ਵਧ ਥਾਵਾਂ ਉਤੇ ਕਾਪੀਆਂ ਸਾੜਨ ਦਾ ਐਲਾਨ ਕੀਤਾ ਹੈ।
ਇਸ ਮੀਟਿੰਗ ਦੀ ਪ੍ਰਧਾਨਗੀ ਸੀਟੂ ਦੇ ਸੁਬਾਈ ਪ੍ਰਧਾਨ ਮਹਾਂਸਿੰਘ ਰੌੜੀ ਨੇ ਕੀਤੀ। ਮੀਟਿੰਗ ਦੇ ਫੈਸਲੇ ਪ੍ਰੈਸ ਲਈ ਜਾਰੀ ਕਰਦਿਆ ਸੀਟੂ ਦੇ ਸੁਬਾਈ ਜਨਰਲ ਸਕੱਤਰ ਚੰਦਰ ਸ਼ੇਖਰ ਨੇ ਦੱਸਿਆ ਕਿ ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਟੂ ਦੀ ਆਲ ਇੰਡੀਆ ਪ੍ਰਧਾਨ ਡਾਕਟਰ ਹੇਮ ਲਤਾ ਜੀ ਨੇ ਪਿਛਲੇ ਦਿਨੀ ਭਾਜਪਾ ਦੀ ਹਰਿਆਣਾ,ਮਹਾਰਾਸ਼ਟਰ ਅਤੇ ਦਿੱਲੀ ਦੀ ਜਿੱਤ ਨੇ ਉਸਨੂੰ ਹੋਰ ਵੀ ਮਾਰੂ ਕਦਮ ਚੁੱਕਣ ਲਈ ਉਤਸ਼ਾਹਿਤ ਕੀਤਾ ਹੈ।
ਇਸੇ ਦਿਸ਼ਾ ਵਿੱਚ ਮੋਦੀ ਸਰਕਾਰ ਚਾਰ ਨਵੇਂ ਲੇਬਰ ਕੋਡ ਲਾਗੂ ਕਰਨ ਲਈ ਤਿਆਰੀ ਕਸ ਰਹੀ ਹੈ। ਨਿਜੀਕਰਨ ਦੀ ਗਤੀ ਤੇਜ ਹੋ ਗਈ ਹੈ। 18 ਮਾਰਚ ਦੀ ਦਿੱਲੀ ਵਿਖੇ 10 ਕੇਂਦਰੀ ਟਰੇਡ ਯੂਨੀਅਨਾ ਅਤੇ ਫੈਡਰੇਸ਼ਨ ਨੇ ਆਉਂਦੀ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਉਹਨਾ ਨੇ ਦੇਸ਼ ਵਿੱਚ ਮੋਦੀ ਸਰਕਾਰ ਵੱਲੋਂ ਲੋਕ ਅਵਾਜ ਨੂੰ ਦਬਾਉਣ ਲਈ ਅਤੇ ਉਹਨਾ ਦੇ ਏਕੇ ਨੂੰ ਨਫਰਤ ਵਿੱਚ ਬਦਲਣ ਵਾਲੀਆ ਨੀਤੀਆਂ ਨੂੰ ਭਾਂਜ ਦੇਣੀ ਮੁੱਖ ਜਿਮੇਂਦਾਰੀ ਦਾ ਵੱਡਾ ਕਾਰਜ ਸਾਡੇ ਸਾਹਮਣੇ ਹੈ।ਮੀਟਿੰਗ ਨੇ ਇਹ ਵੀ ਫੈਸਲਾ ਕੀਤਾ ਹੈ ਕਿ 1) 14 ਅਪ੍ਰੈਲ ਨੂੰ ਵਧ ਤੋਂ ਵੱਧ ਥਾਵਾਂ ਉਤੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ, 2) ਪਹਿਲੀ ਮਈ ਦੇ ਦਿਨ- ਮਈ ਦਿਹਾੜੇ ਨੂੰ ਵਿਆਪਕ ਪੈਮਾਨੇ ਉਤੇ ਕਿਰਤੀ ਜਮਾਤ ਦੇ ਕੁਰਬਾਨੀਆਂ ਨਾਲ ਜਿੱਤੇ ਹੋਏ ਹੱਕਾਂ ਦੀ ਰਾਖੀ ਅਤੇ ਕਿਰਤੀ ਸ਼੍ਰੇਣੀ ਦੇ ਏਕੇ ਨੂੰ ਹੋਰ ਵੀ ਮਜਬੂਤ ਕਰਨ ਦੇ ਪ੍ਰਣ ਦੁਹਰਾਉਣ ਲਈ ਮਨਾਇਆ ਜਾਵੇਗਾ। 3) ਪੰਜਾਬ ਦੀ ਮਜਦੂਰ ਜਮਾਤ ਦੀ ਭਖਦੀਆਂ ਮੰਗਾ ਲਈ ਅਪ੍ਰੈਲ ਮਹੀਨੇ ਵਿੱਚ ਸਾਰੇ ਸਹਾਇਕ ਕਿਰਤ ਕਮਿਸ਼ਨਰ ਦਫਤਰ ਸਾਹਮਣੇ ਧਰਨੇ ਮਾਰੇ ਜਾਣਗੇ।
Leave a Reply