???????

ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਲੜਕੀਆਂ ਦੇ ਅਥਲੈਟਿਕ ਮੁਕਾਬਲੇ ਕਰਵਾਏ

ਬਰਨਾਲਾ (  ਪ. ਪ.  ): ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਹਨਾਂ ਖੇਡ ਮੁਕਾਬਲਿਆਂ ਦੇ ਓਵਰਆਲ ਇੰਚਾਰਜ ਤੇ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬਰਨਾਲਾ ਬਲਾਕ ਦੇ ਮੁਕਾਬਲੇ ਬਲਾਕ ਨੋਡਲ ਅਫਸਰ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਸੁਤੰਤਰਤਾ ਸੰਗਰਾਮੀ ਬੰਤਾ ਸਿੰਘ ਸਰਕਾਰੀ ਹਾਈ ਸਕੂਲ ਧੂਰਕੋਟ, ਬਲਾਕ ਸ਼ਹਿਣਾ ਦੇ ਮੁਕਾਬਲੇ ਬਲਾਕ ਨੋਡਲ ਅਫਸਰ ਸੁਰੇਸ਼ਟਾ ਰਾਣੀ ਦੀ ਅਗਵਾਈ ਹੇਠ ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਕੂਲ ਨੈਣੇਵਾਲ ਅਤੇ ਬਲਾਕ ਮਹਿਲ ਕਲਾਂ ਦੇ ਮੁਕਾਬਲੇ ਵਿਖੇ ਬਲਾਕ ਨੌਡਲ ਅਫਸਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਹੀਦ ਰਹਿਮਤ ਅਲੀ ਮੈਮੋਰੀਅਲ ਸਰਕਾਰੀ ਹਾਈ ਸਕੂਲ ਵਜੀਦਕੇ ਕਲਾਂ ਵਿਖੇ ਕਰਵਾਏ ਗਏ। ਬਲਾਕ ਮਹਿਲ ਕਲਾਂ ਅਤੇ ਬਲਾਕ ਸ਼ਹਿਣਾ ਵਿਖੇ ਖਿਡਾਰਨਾਂ ਨੂੰ ਆਸ਼ੀਰਵਾਦ ਦੇਣ ਲਈ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਮਲਿਕਾ ਰਾਣੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਬਲਾਕ ਬਰਨਾਲਾ ਦੇ ਖੇਡ ਮੁਕਾਬਲਿਆਂ ਵਿੱਚ ਖਿਡਾਰਨਾਂ ਦੀ ਹੌਂਸਲਾ ਅਫਜ਼ਾਈ ਲਈ ਹੈਮਰ ਥ੍ਰੋ ਦੀ ਨੈਸ਼ਨਲ ਰਿਕਾਰਡ ਹੋਲਡਰ ਅਮਨਦੀਪ ਕੌਰ ਖੜ੍ਹਕ ਸਿੰਘ ਵਾਲਾ ਨੇ ਸ਼ਿਰਕਤ ਕੀਤੀ।

ਬਲਾਕ ਮਹਿਲ ਕਲਾਂ ਵਿੱਚੋਂ 400 ਮੀ. ਦੌੜ ਵਿੱਚ ਰਮਨਦੀਪ ਕੌਰ ਸਸਸਸ ਹਮੀਦੀ, ਖੁਸ਼ੀ ਸਹਸ ਸੰਘੇੜਾ ਤੇ ਨੂਰ ਕੌਰ ਸਹਸ ਚੁਹਾਨਕੇ ਖੁਰਦ, 100 ਮੀ. ਵਿੱਚ ਨਿਮਰਤ ਕੌਰ ਸਸਸਸ ਹਮੀਦੀ, ਸੁਖਪ੍ਰੀਤ ਕੌਰ ਸਮਸ ਲੋਹਗੜ੍ਹ ਤੇ ਹਰਪ੍ਰੀਤ ਕੌਰ ਸਹਸ ਸੰਘੇੜਾ, ਸ਼ਾਟਪੁੱਟ ਵਿੱਚ ਨਿਧੀ ਸਸਸਸ ਸੇਖਾ, ਸੁਖਕੀਰਤ ਕੌਰ ਸਹਸ ਸੰਘੇੜਾ ਤੇ ਮਨਦੀਪ ਕੌਰ ਸਹਸ ਵਜੀਦਕੇ ਖੁਰਦ, ਲੰਬੀ ਛਾਲ ਵਿੱਚ ਨਵਜੋਤ ਕੌਰ ਸਸਸਸ ਰਾਏਸਰ ਪੰਜਾਬ, ਪ੍ਰਭਜੋਤ ਕੌਰ ਸਹਸ ਵਜੀਦਕੇ ਖੁਰਦ ਤੇ ਸੁਮਨਪ੍ਰੀਤ ਕੌਰ ਸਹਸ ਸੰਘੇੜਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਬਲਾਕ ਬਰਨਾਲਾ ਵਿੱਚੋਂ 400 ਮੀ. ਵਿੱਚ ਵੀਰਾਂ ਕੌਰ ਸਸਸਸ ਕੋਟਦੁੱਨਾ, ਗੁਰਪ੍ਰੀਤ ਕੌਰ ਸਸਸਸ ਕਾਲੇਕੇ ਤੇ ਅਕਾਂਕਸ਼ਾ ਸਹਸ ਭੈਣੀ ਫੱਤਾ, 100 ਮੀ. ਵਿੱਚ ਰੁਪਾਲੀ ਐਸ.ਓ.ਆਈ ਬਰਨਾਲਾ, ਖੁਸ਼ਪ੍ਰੀਤ ਕੌਰ ਸਮਿਸ ਧੌਲਾ ਤੇ ਕਰਨਪ੍ਰੀਤ ਕੌਰ ਸਹਸ ਭੈਣੀ ਫੱਤਾ, ਲੰਬੀ ਛਾਲ ਵਿੱਚ ਲਖਵੀਰ ਕੌਰ ਸਸਸਸ ਕੰ ਬਰਨਾਲਾ, ਹਰਮਨਜੋਤ ਕੌਰ ਸਹਸ ਭੈਣੀ ਫੱਤਾ ਤੇ ਨਵਦੀਪ ਕੌਰ ਸਸਸਸ ਹੰਡਿਆਇਆ, ਸ਼ਾਟਪੁੱਟ ਵਿੱਚੋਂ ਹਰਪ੍ਰੀਤ ਕੌਰ ਸਸਸਸ ਭੈਣੀ ਮਹਿਰਾਜ, ਨਵਦੀਪ ਕੌਰ ਸਹਸ ਜੁਮਲਾ ਮਾਲਕਾਨ ਤੇ ਨਵਜੋਤ ਕੌਰ ਸਸਸਸ ਕੋਟਦੁੱਨਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਬਲਾਕ ਸ਼ਹਿਣਾ ਵਿੱਚੋਂ 100 ਮੀ. ਵਿੱਚ ਹਰਪ੍ਰੀਤ ਕੌਰ ਸਸਸਸ ਮੌੜਾਂ, ਅਸ਼ਮਨਦੀਪ ਕੌਰ ਕੰਨਿਆ ਸਕੂਲ ਤਪਾ ਤੇ ਹਰਲੀਨ ਕੌਰ ਸਹਸ ਤਲਵੰਡੀ, 400 ਮੀ. ਵਿੱਚ ਸਿਮਰਨਜੀਤ ਕੌਰ ਸਸਸਸ ਕੰ ਭਦੌੜ, ਵੀਰਾਂ ਸਸਸਸ ਢਿੱਲਵਾਂ ਨਾਭਾ ਤੇ ਰਾਜਵੀਰ ਕੌਰ ਸਹਸ ਨੈਣੇਵਾਲ, ਲੰਬੀ ਛਾਲ ਵਿੱਚ ਪ੍ਰਿਅੰਕਾ ਸਸਸਸ ਕੰ ਭਦੌੜ, ਮਨਵੀਰ ਕੌਰ ਸਮਸ ਰਾਮਗੜ੍ਹ ਤੇ ਰਵਨੀਤ ਕੌਰ ਸਹਸ ਪੱਖੋਕੇ, ਸ਼ਾਟਪੁੱਟ ਖੁਸ਼ੀ ਕੰਨਿਆ ਸਕੂਲ ਤਪਾ, ਅਰਮਾਨਦੀਪ ਕੌਰ ਸਹਸ ਤਲਵੰਡੀ ਤੇ ਸੁਖਪ੍ਰੀਤ ਕੌਰ ਸਸਸਸ ਢਿੱਲਵਾਂ ਨਾਭਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।

ਇਸ ਮੌਕੇ ਬੀ.ਐਨ.ਓ. ਹਰਪ੍ਰੀਤ ਕੌਰ, ਬੀ.ਐਨ.ਓ. ਜਸਵਿੰਦਰ ਸਿੰਘ, ਬੀ.ਐਨ.ਓ. ਸੁਰੇਸ਼ਟਾ ਰਾਣੀ, ਜਿਲ੍ਹਾ ਖੇਡ ਅਫਸਰ ਬਰਨਾਲਾ ਓਮੇਸ਼ਵਰੀ ਸ਼ਰਮਾ, ਪ੍ਰਿੰਸੀਪਲ ਵਸੁੰਦਰਾ ਕਪਿਲਾ, ਪਰਮਿੰਦਰ ਸਿੰਘ, ਹੈੱਡ ਮਾਸਟਰ ਰਾਜੇਸ਼ ਕੁਮਾਰ, ਹੈੱਡ ਮਾਸਟਰ ਪ੍ਰਦੀਪ ਕੁਮਾਰ, ਸਰਪੰਚ ਵਜੀਦਕੇ ਖੁਰਦ ਦਾਰਾ ਸਿੰਘ, ਸਰਪੰਚ ਧੂਰਕੋਟ ਗੁਰਸੇਵਕ ਸਿੰਘ, ਸਰਪੰਚ ਪਿਰਥਾ ਪੱਤੀ ਰਾਜ ਸਿੰਘ, ਬਾਬਾ ਲਾਲ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਗੁਰਸੇਵਕ ਸਿੰਘ, ਜਗਦੀਸ਼ ਕੁਮਾਰ, ਨਾਜ਼ਮ ਸਿੰਘ, ਜਗਤਾਰ ਸਿੰਘ, ਹਰਮੇਲ ਸਿੰਘ, ਪਰਗਟ ਸਿੰਘ ਗਿੱਲ, ਮੱਘਰ ਸਿੰਘ, ਜੋਗਿੰਦਰ ਸਿੰਘ ਪਰਵਾਨਾ, ਕਰਨੈਲ ਸਿੰਘ ਸਰਾਂ, ਸਰਪੰਚ ਨੈਣੇਵਾਲਾ ਗਗਨਦੀਪ ਸਿੰਘ ਅਤੇ ਸ਼ਹੀਦ ਰਹਿਮਤ ਅਲੀ ਕਲੱਬ ਦੇ ਸਮੂਹ ਮੈਂਬਰਾਂ ਸਮੇਤ ਵੱਖ–ਵੱਖ ਸਕੂਲਾਂ ਦੀਆਂ ਖਿਡਾਰਨਾਂ ਅਤੇ ਅਧਿਆਪਕ ਮੌਜੂਦ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin