ਸਮਾਜ ਸੇਵੀ ਸੰਸਥਾਵਾਂ ਪ੍ਰਸਾਸ਼ਨ ਅਤੇ ਸਮਾਜ ਲਈ ਆਕਸੀਜਨ

ਸਮਾਜ ਸੇਵੀ ਸੰਸਥਾਵਾਂ

ਸਮਾਜ ਵਿੱਚ ਵਿਚਰਦੇ ਹੋਏ ਤੁਹਾਡੇ ਪ੍ਰੀਵਾਰ ਤੋਂ ਇਲਾਵਾ ਵਿਿਦਆਰਥੀ,ਕੰਮਕਾਰ ਦਾ ਸਥਾਨ (ਸਰਕਾਰੀ ਜਾਂ ਪ੍ਰਾਈਵੇਟ ਨੋਕਰੀ) ਤੋਂ ਇਲਾਵਾ ਤੁਹਾਡਾ ਮੇਲ ਸਮਾਜਿਕ ਸੰਸ਼ਥਾਵਾਂ ਜਾਂ ਯੂਥ ਕਲੱਬਾਂ,ਗੈਰ ਸਰਕਾਰੀ ਜਥੇਬੰਦੀਆਂ,ਦਬਾਅ ਸਮੂਹ,ਰਾਜਨੀਤਕ ਪਾਰਟੀਆਂ ਨਾਲ ਹੁੰਦਾਂ ਤਾਂ ਤਹਾਨੂੰ ਮਹਿਸੂਸ ਹੋਵੇਗਾ ਕਿ ਅਮਾਜ ਸੇਵੀ ਸੰਸ਼ਥਾਵਾਂ ਸਮਾਜ ਵਿੱਚ ਬਾਕੀ ਸਭ ਨਾਲੋਂ ਚੰਗਾ ਕੰਮ ਕਰ ਰਹੀਆ ਹਨ।

ਸਮਾਜ ਸੇਵੀ ਸੰਸਥਾਵਾਂ
ਸਮਾਜ ਸੇਵੀ ਸੰਸਥਾ ਜਾਂ ਗੈਰ ਸਰਕਾਰੀ ਸਗੰਠਨ ਦੀ ਸਥਾਪਨਾ ਆਮਤੋਰ ਤੇ ਲੋਕਾਂ ਦੀ ਮਦਦ,ਉਹਨਾਂ ਨੂੰ ਜਾਗਰੂਕ ਕਰਨ ਜਾਂ ਸਭਿਆਚਾਰਕ ਗਤੀਵਿਧੀਆਂ ਖੇਡ ਮੇਲੇ ਜਾਂ ਮਾਨਵਤਾਵਾਦੀ ਉਦੇਸ਼ਾਂ ਲਈ ਕੀਤੀ ਜਾਦੀ ਹੈ।ਇਹਨਾਂ ਵਿੱਚ ਪਿੰਡਾਂ ਵਿੱਚ ਬਣੇ ਯੂਥ ਕਲੱਬਾਂ ਤੋਂ ਇਲਾਵਾ ਸ਼ਹਿਰ ਵਿੱਚ ਕੰਮ ਕਰ ਰਹੇ ਟਰੱਸਟ,ਸੁਸਾਇਟੀਆਂ ਅਤੇ ਵੱਖ ਵੱਖ ਮੰਚ ਵੀ ਸਮਾਜਿਕ ਕਲੱਬਾਂ ਵਿੱਚ ਗਿਣੇ ਜਾਦੇ ਹਨ।ਇਸ ਤੋਂ ਵੱਖ ਵੱਖ ਧਾਰਮਿਕ ਸੰਸ਼ਥਾਵਾਂ ਨੂੰ ਵੀ ਸਮਾਜ ਸੇਵਾ ਸੁਸਾਇਟੀ ਵਿੱਚ ਗਿਿਣਆ ਜਾ ਸਕਦਾ ਹੈ।

ਸਮਾਜਿਕ ਸੰਸਥਾਵਾਂ ਲੋੜਵੰਦਾਂ ਲਈ ਆਕਸੀਜਨ
ਸਮਾਜਿਕ ਸੰਸ਼ਥਾਵਾਂ ਸਮਾਜ ਦਾ ਇੱਕ ਵੱਡਮੁੱਲਾ ਹਿੱਸਾ ਹਨ ਜੇ ਇਹ ਕਿਹਾ ਜਾਵੇ ਕਿ ਇਹ ਪ੍ਰਸਾਸ਼ਨ ਅਤੇ ਲੋਕਾਂ ਲਈ ਆਕਸੀਜਨ ਹਨ ਤਾਂ ਕੋਈ ਅਤਿਕਥਨੀ ਨਹੀ ਹੋਵੇਗਾ।ਇਹ ਸਮਾਜ ਸਵੇ ਸੰਸਥਾਵਾਂ ਆਪਣੇ ਬਿੰਨਾਂ ਕਿਸੇ ਨਿੱਜੀ ਸਵਾਰਥ ਅਤੇ ਬਿੰਨਾਂ ਕਿਸੇ ਸਰਕਾਰੀ ਮਦਦ ਦੇ ਸਮਾਜ ਵਿੱਚ ਅਜਿਹੇ ਲੋਕ ਭਲਾਈ ਦੇ ਕੰਮ ਕਰਦੀਆਂ ਕਿ ਇਸ ਨੂੰ ਪ੍ਰਸਾਸ਼ਿਨਕ,ਪੁਲੀਸ,ਰਾਜਨੀਤੀ ਵਿੱਚ ਸ਼ਾਮਲ ਲੋਕਾਂ ਵੱਲੋਂ ਬਹੁਤ ਅਹਿਮੀਤਤ ਦਿੱਤੀ ਜਾਦੀ ਅਤੇ ਇੰਨਾਂ ਨੂੰ ਸਮਾਜ ਵਿੱਚ ਸਤਿਕਾਰ ਨਾਲ ਦੇਖਿਆ ਜਾਦਾਂ।ਬੇਸ਼ਕ ਇੰਨਾਂ ਲਈ ਕੋਈ ਕੰਮ ਦੀ ਸੀਮਾ ਜਾ ਕਾਰਜ ਖੇਤਰ ਮਿਿਥਆ ਨਹੀ ਹੁੰਦਾਂ ਪਰ ਇਹਨਾਂ ਦਾ ਮਕਸਦ ਉਹ ਕੰਮ ਕਰਨਾ ਹੁੰਦਾਂ ਜਿਸ ਵਿੱਚ ਸਰਕਾਰ ਕੁਝ ਨਹੀ ਕਰਦੀ ਜਾਂ ਸਮਾਜ ਦੇ ਕੋਈਛੋਟੇ ਛੋਟੇ ਕੰਮ ਅਜਿਹੇ ਹੁੰਦੇ ਹਨ ਜਿਸ ਵਿੱਚ ਹਮਦਰਦੀ ਅਤੇ ਮਨੁੱਖਤਾ ਸ਼ਾਮਲ ਹੁੰਦੀ।ਜਿਵੇਂ ਕਿਸੇ ਸਮੇਂ ਜੋ ਮਾਣ ਸਨਮਾਨ ਭਗਤ ਪੂਰਨ ਸਿੰਘ ਨੂੰ ਦਿੱਤਾ ਜਾਦਾਂ ਸੀ ਉਹ ਅੱਜਕਲ ਮਨੁੱਖਤਾ ਦੀ ਸੇਵਾ ਵਾਲਾ ਗੁਰਪ੍ਰੀਤ ਹਾਸਲ ਕਰ ਰਿਹਾ।

ਖੂਨਦਾਨ ਮੁਹਿੰਮ ਮਿਸ਼ਨ
ਸਭ ਤੋਂ ਅਹਿਮ ਕੰਮ ਜੋ ਇਹ ਸੰਸ਼ਥਾਵਾਂ ਕਰਦੀਆਂ ਹਨ ਉਨਾਂ ਵਿੱਚੋਂ ਅਹਿਮ ਹੈ ਖੂਨਦਾਨ ਮਿਸ਼ਨ।ਕਿਉਕਿ ਅਸੀ ਜਾਣਦੇ ਹਾਂ ਕਿ ਅੱਜਤੱਕ ਮਨੁੱਖੀ ਖੂੁਨ ਦਾ ਕੋਈ ਬਦਲ ਨਹੀ ਇਸ ਲਈ ਇਹ ਬਲੱਡ ਬੈਂਕ ਵਿੱਚ ਬਲੱਡ ਦੀ ਕਮੀ ਨੂੰ ਪੂਰਾ ਕਰਨ ਵਿੱਚ ਇਹ ਸਮਾਜ ਸਵੇ ਸੰਸ਼ਥਾਵਾਂ ਨੇ ਬਹੁਤ ਅਹਿਮ ਰੋਲ ਅਦਾ ਕੀਤਾ ਹੈ।ਕਿਸੇ ਸਮੇ ਬਹੁਤ ਲੋਕ ਖੂਨਦਾਨ ਕਰਨ ਤੋਂ ਝਿਜਕਦੇ ਸਨ ਪਰ ਸਮਾਜ ਸਵੇ ਸੰਸ਼ਥਾਵਾਂ ਵੱਲੋਂ ਕੀਤੀ ਜਾਗਰੂਕਤਾ ਨਾਲ ਅੱਜ ਕਿਸੇ ਵੀ ਬਲੱਡ ਬੈਂਕ ਵਿੱਚ ਖੁਨ ਦੀ ਕਮੀ ਨਹੀ ਹੈ।ਕਿਸੇ ਸਮੇਂ ਬਲੱਡ ਦੀ ਕਮੀ ਨਾਲ ਜੁਝਦੇ ਬਲੱਡ ਬੈਂਕ ਕੋਲ ਅੱਜ ਸਰਪਲੱਸ ਬਲੱਡ ਰਹਿੰਦਾਂ ਹੈ।ਅੱਜ ਅਸੀ ਦੇਖਦੇ ਹਾਂ ਕਿ 130 ਤੋਂ 135 ਵਾਰ ਖੂਨਦਾਨ ਕਰਨ ਵਾਲੇ ਮਾਜੋਦ ਹਨ।ਇਹ ਸਬ ਕੁਝ ਸਮਾਜ ਸਵੇ ਸੰਸ਼ਥਾਵਾਂ ਕਾਰਣ ਹੀ ਸੰਭਵ ਹੋਇਆ।
ਆਰਿਥਕ ਨਾ ਬਰਾਬਰੀ ਕਾਰਣ ਲੋੜਵੰਦਾਂ ਦੀ ਮਦਦ
ਸਾਡੇ ਦੇਸ਼ ਵਿੱਚ ਸਮਾਜਿਕ ਨਾ-ਬਰਾਬਰੀ,ਜਾਤੀ ਵਖਰੇਵਾਂ ਕਾਰਣ ਸਾਡੇ ਦੇਸ਼ ਦੀ ਇਹ ਤ੍ਰਾਸਦੀ ਹੈ ਕਿ  ਉਹ ਆਪਣੀਆਂ ਜਰੂਰਤਾਂ ਨੂੰ ਪੁਰਾ ਕਰਨ ਲਈ ਸਮਾਜ ਤੋਂ ਆਸ ਰੱਖਦਾ।ਦੇਸ਼ ਦੀ ਅਜਾਦੀ ਦੇ 78 ਸਾਲ ਬਾਅਦ ਵੀ ਦੇਸ਼ ਦੀ ਅਬਾਦੀ ਦੇ 70% ਹਿੱਸੇ ਨੂੰ ਭਾਵ ਕੁੱਲ 81.35 ਕਰੋੜ ਲੋਕ ਆਪਣੀ ਭੁੱਖ ਮਿਟਾਉਣ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੇ ਮੁੱਫਤ ਆਟਾ ਦਾਲ ਦਾ ਲਾਭ ਲੇ ਰਹੇ ਹਨ।ਆਟਾ ਅਤੇ ਦਾਲਾਂ ਤੋਂ ਬਿੰਨਾਂ ਹੋਰ ਜਰੂਰਤਾਂ ਉਹ ਕੰਮ ਮਿੱਲਣ ਤੇ ਕਰ ਰਹੇ ਹਨ ਅਤੇ ਜਦੋਂ ਕੰਮ ਨਹੀ ਮਿਲਦਾ ਤਾਂ ਸਰਕਾਰ ਵੱਲ ਦੇਖਣਾ ਪੈਂਦਾਂ।ਇਥੇ ਹੀ ਸੀਮਤ ਨਹੀ ਭਾਰਤ ਦੇ 67੍% ਲੋਕ ਅਜਿਹੇ ਹਨ ਜੋ ਆਪਣੀਆਂ ਹੋਰ ਘਰੈਲੂ ਜਰੂਰਤਾਂ ਵਿਆਹ ਬੱਚੇ ਦੀ ਪੜਾਈ ਆਦਿ ਲਈ ਬੈਂਕਾਂ ਤੋ ਪਰਸਨਲ ਲੋਨ ਲੇ ਰਹੇ ਹਨ।ਇਹ ਉਸ ਲੋਨ ਤੋਂ ਵੱਖਰੇ ਹਨ ਜੋ ਕਿਸੇ ਜਿੰਮੀਦਾਰ ਵੱਲੋਂ ਜਮੀਨ ਦੀ ਲਿਮਟ ਬਣਾਕੇ ਲੇ ਰਹੇ ਹਨ।

ਲੋੜਵੰਦਾਂ ਨੂੰ ਰਾਸਨ/ਧੀਆਂ ਦੇ ਵਿਆਹ/ਪੜਾਈਵਿੱਚ ਮਦਦ
ਅਸਲ ਵਿੱਚ ਇਹ ਸਮਾਜਿਕ ਨਾ-ਬਰਾਬਰੀ ਦਾ ਵੱਡਾ ਕਾਰਣ ਜਿਥੇ ਬਰਾਬਰ ਦਾ ਮੋਕਾ ਨਾ ਮਿੱਲਣਾ ਹੈ।ਦੁਜਾ ਸਬ ਤੋਂ ਵੱਡਾ ਕਾਰਣ ਕੁਝ ਰਾਜਨੀਤਕ ਨੇਤਾਵਾਂ ਵੱਲੋਂ ਆਰਥਿਕ ਸਾਧਨਾਂ ਤੇ ਕਬਜਾ ਕਰ ਲੈਣਾ ਹੈ।ਪਰ ਸਮਾਜ ਦਾ ਇੱਕ ਅਜਿਹਾ ਵਰਗ ਵੀ ਹੈ ਜੋ ਜਮੀਨ ਹੀਣਾ ਹੈ ਗਰੀਬੀ ਕਾਰਣ ਸਮਾਜਿਕ ਰੁਤਬੇ ਦਾ ਨਾ ਹੋਣਾ ਕਿਸੇ ਦਾ ਵਿਸ਼ਵਾਸ ਨਾ ਕਰਨਾ ਕਾਰਣ ਉਹ ਆਪਣੇ ਸਿਰ ਉਪਰ ਛੱਤ ਨਹੀ ਪਾ ਸਕਦਾ ਆਪਣੀ ਧੀ ਦਾ ਵਿਆਹ ਨਹੀ ਕਰ ਸਕਦਾ ਆਟਾ ਦਾਲ ਤੋਂ ਬਿੰਂਨਾ ਵੀ ਲੋੜੀਦੀਆਂ ਹੋਰ ਵਸਤਾਂ ਹਨ ਜਿੰਨਾਂ ਦੀ ਜਰੂਰਤ ਹੈ ਇਸ ਲਈ ਉਨਾਂ ਨੂੰ ਪੁਰਾ ਕਰਨ ਹਿੱਤ ਸਮਾਜ ਸੇਵੀ ਕਲੱਬਾਂ ਅਤੇ ਸੁਸਾਇਟੀਆਂ ਇਕੱਠੇ ਹੋਕੇ ਲੋੜਵੰਦ ਲੜਕੀਆਂ ਦਾ ਵਿਆਹ,ਰਾਸ਼ਨ ਵੰਡਣ,ਲੋੜਵੰਦ ਬੱਚਿਆਂ ਦੀ ਪੜਾਈ ਦਾ ਜਿੰਮਾਂ ਹਰ ਮਹੀਨੇ ਘਰੈਲੂ ਰਾਸ਼ਨ ਦੀ ਲੋੜ ਪੂਰਾ ਕਰਦੇ ਹਨ।

ਭਾਈਚਾਰਕ ਸਾਝ ਬਣਾਈ ਰੱਖਣ ਹਿੱਤ ਯੋਗਦਾਨ
ਕਈ ਵਾਰ ਸਮਾਜ ਵਿੱਚ ਕੋਈ ਅਜਿਹੀ ਘਟਨਾ ਵਾਪਰ ਜਾਦੀ ਹੈ ਜਿਸ ਨਾਲ ਭਾਈਚਾਰਕ ਸਾਝ ਦੇ ਵਿਗੜਣ ਦਾ ਖਤਰਾ ਪੈਦਾ ਹੋ ਜਾਦਾਂ।ਉਸ ਸਮੇਂ ਲੋਕਾਂ ਵਿੱਚ ਭਾਈਚਾਰਕ ਸਾਝ ਪੈਦਾ ਕਰਨ ਵਿੱਚ ਪ੍ਰਸਾਸ਼ਨ ਦੀ ਮਦਦ ਕਰਦੀਆਂ ਹਨ।ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸਮਾਜ ਸੇਵੀ ਸੰਸ਼ਥਾਵਾਂ ਅਜਿਹੇ ਕੰਮ ਕਰਦੀਆਂ ਜਿੰਨਾ ਲਈ ਸਰਕਾਰ ਵੀ ਹੱਥ ਖੱੜੇ ਕਰ ਦਿੰਦੀਆਂ ਹਨ।
ਕੋਵਿਡ ਕਾਲ 2019
ਕੋਵਿਡ ਕਾਲ ਸਮੇਂ ਜੇਕਰ ਸਮਾਜ ਸੇਵੀ ਸੰਸ਼ਥਾਵਾਂ ਅੱਗੇ ਨਾਂ ਆਉਦੀਆਂ ਤਾਂ ਹੋਰ ਵੀ ਨੁਕਸਾਨ ਹੋ ਸਕਦਾ ਸੀ।ਰੋਜਾਨਾ ਮਜਦੂਰੀ ਕਰਕੇ ਆਪਣਾ ਘਰ ਚਲਾਉਣ ਵਾਲਿਆਂ ਨੂੰ ਦੋ ਸਮੇਂ ਦੀ ਰੋਟੀ ਲਈ ਵੀ ਮੁਥਾਜ ਸਨ ਤਾਂ ਉਸ ਸਮੇਂ ਇਹਨਾਂ ਸਮਾਜਿਕ ਅਤੇ ਧਾਰਮਿਕ ਸੰਸ਼ਥਾਵਾਂ ਨੇ ਲੋੜਵੰਦਾਂ ਨੂੰ ਘਰ ਘਰ ਖਾਣਾ ਪਹੁੰਚਾਇਆ ਜਿਸ ਕਾਰਣ ਦੂਜੇ ਰਾਜਾਂ ਤੋਂ ਆਏ ਪ੍ਰਵਾਸੀਆਂ ਨੂੰ ਵੀ ਖਾਣਾ ਅਤੇ ਰਾਸ਼ਨ ਦਾ ਹੋਰ ਸਮਾਨ ਦਿੱਤਾ ਗਿਆ।ਮਾਸਕ ਅਤੇ ਪੀਪੀਈ ਕਿੱਟਾਂ ਦੀ ਘਾਟ ਨੂੰ ਵੀ ਸਮਾਜ ਸਵੇ ਸੰਸ਼ਥਾਵਾਂ ਨੇ ਪੁਰਾ ਕੀਤਾ।ਮੈ ਦੇਖਿਆ ਕਿ ਪਿੰਡਾਂ ਦੀਆਂ ਯੂਥ ਕਲੱਬਾਂ ਨੇ ਘਰਾਂ ਵਿੱਚ ਲੜਕੀਆਂ ਤੋਂ ਸਾਫ ਕਪੜੇ ਦੇ ਮਾਸਕ ਬਣਾਕੇ ਪੁਲੀਸ ਪ੍ਰਸਾਸ਼ਨ ਅਤੇ ਦਾਣਾ ਮੰਡੀਆਂ,ਬੈਂਕਾਂ ਵਿੱਚ ਜਾਕੇ ਵੰਡੇ ਗਏ।ਕੋਰੋਨਾ ਟੈਸਟ ਟੀਮਾਂ ਨਾਲ ਜਾਕੇ ਕੋਰੋਨਾ ਟੈਸਟ ਅਤੇ ਫੇਰ ਟੀਕਕਰਣ ਕਰਨ ਵਿੱਚ ਪੂਰਨ ਮਦਦ ਕੀਤੀ।

ਮਾਣ ਸਨਮਾਨ
ਭਾਵ ਇਸ ਵਿੱਚ ਕੋਈ ਅਤਿਕਥਨੀ ਨਹੀ ਕਿ ਸਮਾਜ ਸੇਵੀ ਸੰਸ਼ਥਾਵਾਂ ਲੋੜਵੰਦਾਂ ਲਈ ਰੱਬ ਬਣ ਕੁ ਵਿਚਰਦੀਆਂ ਹਨ।ਇਸੇ ਕਾਰਣ ਅਸੀ ਦੇਖਦੇ ਹਾਂ ਕਿ ਸਮਾਜ ਵਿੱਚ ਇਸ ਨੂੰ ਚਲਾਉਣ ਵਾਲੇ ਵਿਅਕਤੀਆਂ ਨੂੰ ਲੋਕ ਬਹੁਤ ਮਾਣ ਸਤਿਕਾਰ ਨਾਲ ਦੇਖਦੇ ਹਨ। ਇਸੇ ਲਈ ਸਮਾਜ ਵਿੱਚ ਉਹਨਾਂ ਦੀ ਵੱਖਰੀ ਪਹਿਚਾਣ ਬਣੀ ਹੁੰਦੀ ਹੈ।ਇਸੇ ਤਰਾਂ ਪ੍ਰਸਾਸ਼ਿਨਕ ਅਧਿਕਾਰੀ ਵੀ ਉਨਾਂ ਨੂੰ ਮਾਣ ਦਿੰਦੇ ਹੋਏ ਸਮੇਂ
ਸਮੇ ਤੇ ਸਨਮਾਨਿਤ ਕਰਦੇ ਹਨ ਅਤੇ ਰਾਜ ਸਰਕਾਰਾਂ ਵੀ ਵੱਖ ਵੱਖ ਅਵਾਰਡ ਦਿੰਦੇ ਹਨ।
ਨਕਾਰਤਾਮਕ ਪੱਖ
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਇਸ ਤਰਾਂ ਮਾਣ ਸਤਿਕਾਰ ਮਿੱਲਣ ਨਾਲ ਇਹਨਾਂ ਵਿੱਚ ਹਾਉਮੇ ਆ ਜਾਦੀ ਹੈ ਅਤੇ ਆਪਸ ਵਿੱਚ ਹੀ ਇੱਕ ਦੁਜੇ ਦੀ ਆਲੋਚਨਾ ਕਰਨ ਲੱਗ ਪੈਦੇਂ ਹਨ।ਕਈ ਸਮਾਜ ਸੇਵੀ ਸੰਸ਼ਥਾਵਾਂ ਦੇ ਪ੍ਰਬੰਧਕ ਰਾਜਨੀਤਕ ਲਾਹਾ ਲੈਣ ਲਈ ਪ੍ਰੈਸ਼ਰ ਗਰੁੱਪ ਦੀ ਤਰਾਂ ਕੰਮ ਕਰਨ ਲੱਗਦੀਆਂ ਕਿਉਕਿ ਧਰਨੇ ਅਤੇ ਮੁਜਾਹਰੇ ਕਰਨਾ ਦਬਾਅ ਸਮੂਹਾਂ ਜਾਂ ਰਾਜਨੀਤਕ ਪਾਰਟੀਆਂ ਦਾ ਕੰਮ ਹੈ।

ਕਈ ਸਮਾਜਿਕ ਸੰਸ਼ਥਾਵਾਂ ਆਪਣੇ ਅਵਾਰਡਾਂ ਸਨਮਾਨਾਂ ਲਈ ਕਿਸੇ ਪ੍ਰੌਗਰਾਮ ਦੇ ਨਕਾਰਤਾਮਕ ਪੱਖ ਨੂੰ ਨਹੀ ਦੇਖਦੇ ਜਿਸ ਕਾਰਣ ਉਸ ਦਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਜਾਦਾਂ।ਜਿਵੇਂ ਪਿਛਲੇ ਦਿਨੀ ਮੀਡੀਆ ਵਿੱਚ ਪੜਨ ਨੂੰ ਮਿਿਲਆ ਕਿ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਬਲੱਡ ਵੇਸਟੇਜ ਚਲਾ ਜਾਦਾਂ ਇਸ ਲਈ ਛੋਟੇ ਕੈਂਪਾਂ ਦੀ ਥਾਂ ਵੱਡੇ ਵੱਡੇ ਕੈਂਪ ਲਾ ਦਿੱਤੇ ਜਾਦੇ ਜਿਸ ਨਾਲ ਕਈ ਵਾਰ ਬਲੱਡ ਵੇਸਟੇਜ ਚਲਾ ਜਾਦਾਂ ਜਿਸ ਨਾਲ ਲੋਕਾਂ ਤੇ ਨਾਂਹ ਪੱਖੀ ਪ੍ਰਭਾਵ ਪੈਂਦਾਂ।ਇਸ ਤੋਂ ਇਲਾਵਾ ਸਮਾਜਿਕ ਸੰਸ਼ਥਾਵਾਂ ਨੂੰ ਕੋਈ ਸਭਿਆਚਾਰਕ ਮੇਲਾ ਸਮਾਜ ਦੇ ਲੋਕਾਂ ਦੇ ਦੁੱਖ ਸੁੱਖ ਨੂੰ ਦੇਖ ਕੇ ਲਾਉਣਾ ਚਾਹੀਦਾ।ਕਈ ਵਾਰ ਉਹੀ ਸੰਸ਼ਥਾ ਕੁਝ ਦਿਨ ਪਹਿਲਾਂ ਸ਼ਹਿਰ ਦੀ ਲੜਕੀ ਨੂੰ ਮਾਰੇ ਜਾਣ ਵਿਰੁੱਧ ਕੈਂਡਲ ਮਾਰਚ ਕੱਢ ਰਹੀਆਂ ਸਨ ਪਰ ਉਸੇ ਸਥਾਨ ਤੇ ਕੁਝ ਦਿਨਾਂ ਬਾਅਦ ਹੀ ਢੋਲ ਖੜਕਾਏ ਜਾ ਰਹੇ ਜਿਸ ਨਾਲ ਲੋਕ ਕਹਿਣ ਲੱਗਦੇ ਕਿ ਇਹਨਾਂ ਸੰਸ਼ਥਾਵਾਂ ਦੀ ਕਹਿਣੀ ਅਤੇ ਕਰਨੀ ਵਿੱਚ ਫਰਕ ਹੈ।

ਦਬਾਅ ਸਮੂਹ
ਦਬਾਅ ਸਮੂਹ ਉਹ ਸੰਗਠਨ ਹਨ ਜੋ ਸਿੱਧੇ ਤੌਰ ‘ਤੇ ਚੋਣਾਂ ਲੜੇ ਬਿਨਾਂ ਸਰਕਾਰੀ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਖਾਸ ਹਿੱਤਾਂ ਦੀ ਨੁਮਾਇੰਦਗੀ ਕਰਦੇ ਹਨ ਜਿਵੇਂ ਕਿ ਵਿਿਦਆਰਥੀ ਯੂਨੀਅਨ,ਕਿਸ਼ਾਨ ਯੂਨੀਅਨਾਂ,ਮਜਦੂਰ ਜਥੇਬੰਦੀਆਂ ਕਿਰਤੀਆਂ ਦੇ ਅਧਿਕਾਰ, ਵਾਤਾਵਰਣ ਪ੍ਰੇਮੀ ਵਪਾਰਕ ਹਿੱਤ, ਜਾਂ ਘੱਟ ਗਿਣਤੀ ਭਲਾਈ।ਇਸ ਤਰਾਂ ਦੇ ਸੈਕੜੇ ਦਬਾਅ ਸਮੂਹ ਹਨ ਜੋ ਸਰਕਾਰ ਤੇ ਆਪਣਾ ਦਬਾਅ ਬਣਾਈ ਰੱਖਣ ਲਈ ਕੰਮ ਕਰਦੇ ਹਨ।
ਇਹ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਹੜਤਾਲਾਂ,ਧਰਨੇ,ਮੀਡੀਆ ਦਾ ਆਯੋਜਨ ਕਰਦੀਆਂ ਹਨ।ਮਜ਼ਦੂਰ ਯੂਨੀਅਨਾਂ (ਟਰੇਡ ਯੂਨੀਅਨਾਂ): ਮਜ਼ਦੂਰ ਅਧਿਕਾਰਾਂ ਲਈ ਕੰਮ ਕਰਦੀਆਂ ਹਨ, ਬਿਹਤਰ ਉਜਰਤਾਂ ਅਤੇ ਕੰਮ ਕਰਨ ਦੀਆਂ ਸਥਿਤੀਆਂ ਦੀ ਮੰਗ ਕਰਦੀਆਂ ਹਨ।

ਆਰ.ਟੀ.ਆਈ. ਕਾਰਕੁਨ (ਭਾਰਤ ਦੀ ਸੂਚਨਾ ਅਧਿਕਾਰ}ਸ਼ਾਸਨ ਅਤੇ ਜਨਤਕ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਦੇ ਹਨ।
ਦਬਾਅ ਸਮੂਹਾਂ ਦੀ ਦੁਰਵਰਤੋਂ:
ਜਿਵੇਂ ਅਸੀ ਦੇਖਿਆ ਸੀ ਕਿ ਸਮਾਜ ਸਵੇੀ ਸੰਸ਼ਥਾਵਾਂ ਹਾਉਮੇ ਦਾ ਪ੍ਰਗਟਾਵਾ ਕਰਦੀਆਂ। ਦਬਾਅ ਸਮੂਹ ਵੀ ਪ੍ਰਸਾਸ਼ਨ ਤੇ ਆਪਣਾ ਬੇਲੋੜਾ ਪ੍ਰਭਾਵ ਅਤੇ ਰਿਸ਼ਵਤਖੋਰੀ: ਅਮੀਰ ਉਦਯੋਗਿਕ ਲਾਬੀ ਵੱਡੇ ਕਾਰੋਬਾਰਾਂ ਦੇ ਹੱਕ ਵਿੱਚ ਨੀਤੀਆਂ ਪਾਸ ਕਰਨ ਲਈ ਅਧਿਕਾਰੀਆਂ ਨੂੰ ਰਿਸ਼ਵਤ ਦਿੰਦੇ ਹਨ।

ਕਈ ਵਾਰ ਦਬਾਅ ਸਮੂਹ ਹਿੰਸਕ ਅਤੇ ਵਿਘਨਕਾਰੀ ਵਿਰੋਧ ਪ੍ਰਦਰਸ਼ਨ ਅਤੇ ਕੁਝ ਸਮੂਹ ਸੜਕਾਂ ‘ਤੇ ਰੋਕਾਂ, ਦੰਗੇ, ਜਾਂ ਜਨਤਕ ਜਾਇਦਾਦ ਦੀ ਤਬਾਹੀ ਦਾ ਸਹਾਰਾ ਲੈਂਦੇ ਹਨ।
ਰਾਜਨੀਤਿਕ ਪਾਰਟੀਆਂ
ਰਾਜਨੀਤਿਕ ਪਾਰਟੀਆਂ ਸਰਕਾਰ ਬਣਾਉਣ ਜਾਂ ਵਿਰੋਧੀ ਪੱਖ ‘ਚ ਰਹਿ ਕੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਕੰਮ ਕਰਦੀਆਂ ਹਨ। ਇਹ ਲੋਕਾਂ ਦੇ ਹੱਕ ਵਿੱਚ ਨੀਤੀਆਂ ਬਣਾਉਣ, ਚੋਣਾਂ ਲੜਨ ਅਤੇ ਸੰਵਿਧਾਨਕ ਪ੍ਰਕਿਿਰਆ ਵਿੱਚ ਹਿੱਸਾ ਲੈਂਦੀਆਂ ਹਨ।ਰਾਜਨੀਤਕ ਨੇਤਾਵਾਂ ਦਾ ਮਕਸਦ ਕੇਵਲ ਰਾਜਨੀਤੀ ਕਰਨਾ।ਰਾਜਨੀਤਕ ਪਾਰਟੀਆਂ ਉਹ ਸੰਗਠਨ ਹਨ ਜੋ ਸਰਕਾਰੀ ਸ਼ਕਤੀ ਪ੍ਰਾਪਤ ਕਰਨ ਦੀ ਕੋਸ਼ਿਸ ਕਰਦੇ ਹਨ। ਇਹ ਖੁਦ ਨੂੰ ਚੋਣਾਂ ਦੌਰਾਨ ਪੇਸ਼ ਕਰਦੇ ਹਨ ਅਤੇ ਆਪਣੀ ਨੀਤੀ, ਆਦਰਸ਼ਾਂ ਅਤੇ ਏਜੰਡਾ ਦੇ ਆਧਾਰ ‘ਤੇ ਲੋਕਾਂ ਦੀ ਸਹਾਇਤਾ ਪ੍ਰਾਪਤ ਕਰਦੇ ਹਨ।

ਕਈ ਰਾਜਨੀਤਕ ਲੋਕ ਲੜਕੀਆਂ ਨੂੰ ਸਿਲਾਈ ਮਸ਼ੀਨਾ ਵੰਡ ਕੇ ਆਪਣਾ ਰਾਜਨੀਤਕ ਮਕਸਦ ਪੂਰਾ ਕਰਨ ਚਾਹੁੰਦੇ ਹਨ।ਅਸਲ ਵਿੱਚ ਇਹ ਰਾਜਨੀਤੀਵਾਨ ਉਹਨਾਂ ਗਰੀਬ ਲੜਕੀਆਂ ਦਾ ਮਜਾਕ ਬਣਾਉਦੇਂ ਹਨ ਕਿਉਕਿ ਅਸੀ ਜਾਣਦੇ ਹਾਂ ਦੋ ਹਜਾਰ ਦੀ ਸਿਲਾਈ ਮਸ਼ੀਨ ਨਾਲ ਉਸ ਦਾ ਅੋਰਤ ਸ਼ਸ਼ਕਤੀਕਰਣ ਕਰਨਾ ਚਾਹੁੰਦੇ।ਲੋਕਾਂ ਵਿੱਚ ਉਹ ਇਸ ਦਾ ਇਸ ਤਰਾਂ ਪ੍ਰਚਾਰ ਕਰਦੇ ਜਿਵੇਂ ਲੜਕੀਆਂ ਲਈ ਰੋਜਗਾਰ ਸਾਧਨ ਪੈਦਾ ਕਰ ਦਿੱਤੇ।ਅਸਲੀਅਤ ਇਹ ਹੈ ਕਿ ਉਹ ਸਿਲਾਈ ਮਸ਼ੀਨ ਦੇਕੇ ਉਸ ਨੂੰ ਉਸ ਦੇ ਗਰੀਬ ਹੋਣ ਮਹਿਸੂਸ ਕਰਵਾਉਦੇ ਹਨ ਅਤੇ ਉਨਾਂ ਨੂੰ ਉਸੇ 50/100 ਦੇ ਚੱਕਰ ਵਿੱਚ ਉਲਝਾਈ ਰੱਖਣਾ ਚਾਹੁੰਦੇ ਹਨ]

ਵਿਸ਼ਲੇਸ਼ਣ ਕਰਦੇ ਹੋਏ ਦੇਖੀਏ ਤਾਂ ਸਾਡਾ ਦੇਸ਼ ਲੋਕਤੰਤਰ ਦੇਸ਼ ਹੈ ਜਿਸ ਕਾਰਣ ਸਮਾਜ ਨੂੰ ਸਮਾਜ ਸੇਵੀ ਸੰਸ਼ਥਾਵਾਂ/ਦਬਾਅ ਸਮੂਹ/ਰਾਜਨੀਤਿਕ ਪਾਰਟੀਆਂ ਦੀ ਜਰੂਰਤ ਹੈ ਅਤੇ ਹਰ ਇੱਕ ਦਾ ਆਪਣਾ ਆ।ਣਾ ਵੱਖਰਾ ਰੋਲ ਹੈ।ਪਰ ਅਸੀ ਦੇਖਦੇ ਹਾਂ ਕਿ ਸਮਾਜ ਵਿੱਚ ਜੋ ਮਾਣ ਸਤਿਕਾਰ ਸਮਾਜਿਕ ਸੰਸਥਾਵਾਂ ਨੂੰ ਮਿਲਦਾ ਹੋਰ ਕਿਸੇ ਗਰੁੱਪ ਨੂੰ ਨਹੀ ਅਤੇ ਅਸੀ ਦੇਖਦੇ ਹਾਂ ਕਿ ਸਮਾਜਿਕ ਸੰਸ਼ਥਾਵਾਂ ਦਾ ਘੇਰਾ ਵੀ ਵਿਸ਼ਾਲ ਹੈ।ਪਰ ਪ੍ਰੇਸ਼ਰ ਗਰੁੱਪ ਦਾ ਵੀ ਆਪਣਾ ਇੱਕ ਵੱਖਰਾ ਰੋਲ ਹੈ ਅੱਜਕਲ ਸਰਕਾਰਾਂ ਵੀ ਕੰਮ ਉਦੋ ਹੀ ਕਰਦੀਆਂ ਜਦੋਂ ਦਬਾਅ ਸਮੂਹ ਸਰਕਾਰ ਦੇ ਦਬਾਅ ਪਾੳਦੇਂ ਹਨਪਰਾਜਨੀਤਕ ਪਾਰਟੀਆਂ ਦੀ ਗੱਲ ਕਰੀਏ ਤਾਂ ਸਾਡਾ ਦੇਸ਼ ਲੋਤੰਤਰ ਹੈ ਅਤੇ ਲੋਕਤੰਤਰ ਵਿੱਚ ਰਾਜਨੀਤਕ ਪਾਰਟੀਆਂ ਅਹਿਮ ਹੁੰਦੀਆਂ ਹਨ।ਇਹਨਾਂ ਦੇ ਮਾੜੇ ਪ੍ਰਭਾਵ ਤਾਂ ਉਹਨਾਂ ਦੀ ਸੋਚ ਹੈ ਨਹੀ ਤਾਂ ਹਰ ਵਰਗ ਵਿੱਚ ਹੀ ਚੰਗੇ ਅਤੇ ਮਾੜੇ ਲੋਕ ਹਨ ਪਰ ਸਾਰੀਆਂ ਸੰਸ਼ਥਾਵਾਂ ਸਮਾਜ ਲਈ ਅਤਿ ਜਰੂਰੀ ਹਨ।

ਲੇਖਕ ਡਾ ਸੰਦੀਪ ਘੰਡ ਲਾਈਫ ਕੋਚ
ਸੇਵਾ ਮੁਕਤ ਅਧਿਕਾਰੀ ਭਾਰਤ ਸਰਕਾਰ
ਮਾਨਸਾ-9815139576

Leave a Reply

Your email address will not be published.


*