ਚੰਡੀਗੜ੍ਹ, ( ਜ. ਨ.) ਹਰਿਆਣਾ ਦੇ ਮੁੱਖ ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਾਫ ਪੇਯਜਲ ਦੀ ਸਪਲਾਈ ਯਕੀਨੀ ਕਰਵਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਤਹਿਤ ਰਾਜ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਹਰ ਘਰ-ਨੱਲ ਤੋਂ ਜਲ੍ਹ ਉਪਲਬਧ ਕਰਵਾਉਣ ਦਾ ਕੰਮ ਕੀਤਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਵਿਧਾਨਸਭਾ ਸੈਸ਼ਨ ਦੌਰਾਨ ਵਿਧਾਇਕ ਅਰਜੁਨ ਚੌਟਾਲਾ ਵੱਲੋਂ ਪੁੱਛੇ ਗਏ ਇੱਕ ਸੁਆਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਰਾਨਿਆ ਚੋਣ ਖੇਤਰ ਵਿੱਚ ਨਹਿਰ ਅਧਾਰਿਕ ਜਲਸਪਲਾਈ ਯੋਜਨਾਵਾਂ ਅਤੇ ਟਿਯੂਬਵੈਲ ਅਧਾਰਿਤ ਜਲ ਸਪਲਾਈ ਯੋਜਨਾਵਾਂ ਰਾਹੀਂ ਪੇਯਜਲ ਸਪਲਾਈ ਕੀਤੀ ਜਾ ਰਹੀ ਹੈ। ਰਾਨਿਆ ਚੋਣ ਖੇਤਰ ਵਿਚ 72 ਪਿੰਡ ਅਤੇ 25 ਢਾਣੀਆਂ ਹਨ ਅਤੇ ਇੰਨ੍ਹਾਂ ਵਿਚ 48 ਨਹਿਰ ਅਧਾਰਿਤ ਜਲ੍ਹ ਸਪਲਾਈ ਯੋਜਨਾਵਾਂ ਅਤੇ 38 ਟਿਯੂਬਵੈਲ ਅਧਾਰਿਤ ਜਲ੍ਹ ਸਪਲਾਈ ਯੋਜਨਾਵਾਂ ਰਾਹੀਂ ਪੇਯਜਲ ਸਪਲਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ 35 ਟਿਯੂਬਵੈਲ ਅਧਾਰਿਤ ਜਲ੍ਹ ਸਪਲਾਈ ਯੋਜਨਾਵਾਂ ਹੁਣ ਤੱਕ ਸਬੰਧਿਤ ਪਿੰਡ ਪੰਚਾਇਤਾਂ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾ ਪਿੰਡਾਂ ਵਿਚ ਪੇਯਜਲ ਵਿਚ ਟੀਡੀਐਸ ਦੀ ਗਿਣਤੀ ਵੱਧ ਹੈ ਉੱਥੇ ਦੀ ਜਲ੍ਹ ਸਪਲਾਈ ਨੂੰ ਨਹਿਰ ਅਧਾਰਿਤ ਪਰਿਯੋਜਨਾਵਾਂ ਵਿਚ ਬਦਲਾਅ ਕਰ ਦਿੱਤਾ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਖੇਤਰ ਦੇ ਪਿਛਲੇ ਕੁੱਲ ਸਮੇਂ ਵਿਚ ਪੇਯਜਲ ਦੇ 765 ਸੈਂਪਲ ਲਏ ਗਏ, ਜਿਨ੍ਹਾਂ ਵਿੱਚੋਂ 39 ਸੈਂਪਲ ਫੇਲ ਪਾਏ ਗਏ। ਜਿਨ੍ਹਂਾਂ ਖੇਤਰਾਂ ਵਿਚ ਸੈਂਪਲ ਫੇਲ ਪਾਏ ਗਏ, ਉੱਥੇ ਜਲ੍ਹ ਸਪਲਾਈ ਨੂੰ ਨਹਿਰ ਅਧਾਰਿਤ ਜਲ੍ਹ ਸਪਲਾਈ ਪਰਿਯੋਜਨਾਵਾਂ ਨਾਲ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਹਰ ਜਿਲ੍ਹੇ ਵਿਚ ਇੱਕ-ਇੱਕ ਵਾਟਰ ਟੇਸਟਿੰਗ ਲੈਬ ਸਥਾਪਿਤ ਕੀਤੀ ਗਈ ਹੈ।
ਚੰਡੀਗੜ੍ਹ (ਜ. ਨ. ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਜੂਦਾ ਵਿੱਚ ਪਾਣੀਪਤ ਵਿੱਚ ਸਾਢੇ 8 ਏਕੜ ਭੂਮੀ ‘ਤੇ ਈਐਸਆਈ ਹਸਪਤਾਲ ਸਥਾਪਿਤ ਹੈ ਅਤੇ ਜਲਦੀ ਹੀ ਹਸਪਤਾਲ ਵਿੱਚ ਇੱਕ ਵੱਧ ਬਲਾਕ ਦਾ ਨਿਰਮਾਣ ਕਰਵਾਇਆ ਜਾਵੇਗਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਜਾਣਕਾਰੀ ਅੱਜ ਵਿਧਾਨਸਭਾ ਸੈਸ਼ਨ ਦੌਰਾਨ ਵਿਧਾਇਕ ਸ੍ਰੀ ਪ੍ਰਸਾਦ ਵਿਜ ਵੱਲੋਂ ਪੁੱਛੇ ਗਏ ਸੁਆਲ ਦੇ ਸਬੰਧ ਵਿੱਚ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਪਾਣੀਪਤ ਵਿਚ ਉਦਯੋਗਿਕ ਕਾਮਿਆਂ ਦੀ ਗਿਣਤੀ ਵੱਧ ਹੈ ਇਸ ਦੇ ਲਈ ਇੱਕ ਵੱਧ ਬਲਾਕ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਇੱਕ ਪ੍ਰਸਤਾਵ ਤਿਆਰ ਕਰ ਈਐਸਆਈ ਹਸਪਤਾਲ ਪਾਣੀਪਤ ਵਿਚ ਵੱਧ ਬਲਾਕ ਦੇ ਨਿਰਮਾਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਸੂਚੀਬੱਧ ਨਿਜੀ ਹਸਪਤਾਲਾਂ ਦੀ 5 ਸਾਲਾਂ (1 ਅਪ੍ਰੈਲ, 2019 ਤੋਂ 31 ਮਾਰਚ, 2024) ਵਿੱਚ 34 ਕਰੋੜ ਰੁਪਏ ਤੋਂ ਵੱਧ ਦੀ ਰਕਮ ਇਲਾਜ ਲਈ ਉਪਲਬਧ ਕਰਵਾਈ ਗਈ ਹੈ।
ਚੰਡੀਗੜ੍ਹ ( ਜ. ਨ.) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਜੇਕਰ ਬਿਨ੍ਹਾ ਡਿਗਰੀ ਤੇ ਲਾਇਸੈਂਸ ਦੇ ਕੋਈ ਵੀ ਗੈਰ-ਕਾਨੁੰਨੀ ਮੈਟਰਨਿਟੀ ਕਲੀਨਿਕ ਚਲਦਾ ਪਾਇਆ ਜਾਂਦਾ ਹੈ ਤਾਂ ਸੂਬਾ ਸਰਕਾਰ ਵੱਲੋਂ ਉਸ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਸ ਤਰ੍ਹਾ ਦੀ ਗਤੀਵਿਧੀਆਂ ਵਿੱਚ ਸ਼ਾਮਿਲ ਪਾਏ ਜਾਣ ਵਾਲਿਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਚੱਲ ਰਹੇ ਬਜਟ ਸੈਸ਼ਨ ਵਿਚ ਸੁਆਲ ਸਮੇਂ ਦੌਰਾਨ ਵਿਧਾਇਕ ਚੌਧਰੀ ਮਾਮਨ ਖਾਨ ਵੱਲੋਂ ਨੁੰਹ ਵਿੱਚ ਬਿਨ੍ਹਾ ਡਿਗਰੀ ਤੇ ਲਾਇਸੈਂਸ ਦੇ ਗੈਰ-ਕਾਨੁੰਨੀ ਮੈਟਰਨਿਟੀ ਕਲੀਨਿਕ ਚਲਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੈ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਸੂਬੇ ਦੇ ਨਾਗਰਿਕਾਂ ਨੂੰ ਸਰਲ ਅਤੇ ਬਿਹਤਰ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਹੈ, ਇਸ ਦਿਸ਼ਾ ਵਿਚ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੀ ਧਰਤੀ ਤੋਂ ਬੇਟੀ ਬਚਾਓ-ਬੇਟੀ ਪੜਾਓ ਦਾ ਨਾਰਾ ਦਿੱਤਾ ਸੀ ਅਤੇ ਇਸ ਦਿਸ਼ਾ ਵਿੱਚ ਹਰਿਆਣਾ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਜੇਕਰ ਕਿਤੇ ਕੋਈ ਬਿਨ੍ਹਾ ਲਾਇਸੈਂਸ ਜਾਂ ਬਿਨ੍ਹਾ ਡਿਗਰੀ ਦੇ ਅਵੈਧ ਮੈਟਰਨਿਟੀ ਕਲੀਨਿਕ ਚੱਲ ਰਹੇ ਹਨ, ਉਨ੍ਹਾਂ ਦੀ ਜਾਂਚ ਜਰੂਰ ਕਰਾਈ ਜਾਵੇਗੀ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
Leave a Reply