ਰਣਜੀਤ ਸਿੰਘ ਮਸੌਣ
ਰਾਘਵ ਅਰੋੜਾ
ਅੰਮ੍ਰਿਤਸਰ//////////ਜਨਤਾ ਦਲ (ਯੂ) ਦੇ ਸੂਬਾਈ ਪ੍ਰਧਾਨ ਮਾਲਵਿੰਦਰ ਸਿੰਘ ਬੈਨੀਪਾਲ ਦੇ ਕਿਹਾ ਕਿ ਸਠਿਆਲਾ ਤੋਂ ਗੁਰੁ ਨਾਨਕ ਦੇਵ ਯੂਨੀਵਰਸਿਟੀ ਦਾ ਰਿਜੀਨਲ ਸੈਂਟਰ ਸਥਾਪਿਤ ਕਰਨ ਉਪਰੰਤ ਰਿਜੀਨਲ ਸੈਂਟਰ ਦਾ ਦਰਜਾ ਵਾਪਿਸ ਲੈ ਲੈਣਾ ਸਰਹੱਦੀ ਬੈਲਟ ਦਿਆਂ ਲੋਕਾਂ ਨਾਲ ਸਰਾਸਰ ਧੋਖਾ ਹੈ।
ਉਨਾ ਨੇ ਅਲੋਚਨਾਤਮਕ ਲਹਿਜ਼ੇ ‘ਚ ਕਿਹਾ ਕਿ ਪੱਧਰ ਦੇ ਸੰਸਦੀ ਅਤੇ ਵਿਧਾਨਕ ਨੁਮਾਇੰਦਿਆਂ ਤੋਂ ਸਰਕਾਰ ਵਿਰੁੱਧ ਇੱਕ ਮਤਾ ਵੀ ਪਾਸ ਨਹੀਂ ਹੋ ਸਕਿਆ ਹੈ।
ਜਨਤਾ ਦਲ (ਯੂ) ਦੇ ਪ੍ਰਧਾਨ ਮਾਲਵਿੰਦਰ ਸਿੰਘ ਬੈਨੀਪਾਲ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ।
ਉਨਾ ਨੇ ਸਥਾਨਕ ਮੀਡੀਆ ਪ੍ਰਤੀਨਿਧਤਾ ਨਾਲ ਗੈਰ-ਰਸਮੀਂ ਮੁਲਾਕਾਤਾਂ ਦੌਰਾਨ ਕਿਹਾ ਕਿ ਬਾਬਾ ਬਕਾਲਾ ਦੀ ਗੁਰੂ ਨਗਰੀ ਨੂੰ ਯੂਨੀਵਰਸਿਟੀ ਦੇ ਕੇ ਖੋਹ ਲੈਣੀ ਵਾਅਦਾ ਖਿਲਾਫੀ ਹੈ।
ਉਨਾ ਨੇ ਕਿਹਾ ਕਿ ਜਨਤਾ ਦਲ (ਯੂ) ਸ਼੍ਰੋਮਣੀ ਅਕਾਲ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਂਗ ਨਿੱਜ਼ੀ ਸੋੜੇ ਸਿਆਸੀ ਹਿੱਤਾਂ ਦੀ ਪੂਰਤੀ ਨੂੰ ਤਰਜ਼ੀਹ ਦੇ ਕੇ ਲੋਕਾਂ ਨਾਲ ਵਿਸਵਾਸ਼ ਘਾਤ ਨਹੀਂ ਕਰੇਗੀ।
ਉਹਨਾਂ ਨੇ ਕਿਹਾ ਕਿ ਸਤਨਾਮ ਸਿੰਘ ਗਿੱਲ ਵੱਲੋਂ ਤਿਆਰ ਕਰਕੇ ਭੇਜੀ ਰਿਪੋਰਟ ਮੁਤਾਬਿਕ ਸਾਡੀ ਪਾਰਟੀ ਪੰਜਾਬ ‘ਚ ਇਸਾਈ ਅਤੇ ਮੁਸਲਿਮ ਸਮੁਦਾਇ ਦਿਆਂ ਲੋਕਾਂ ਨੂੰ ਕਬਰ ਸਥਾਨ ਲਈ ਲੋੜੀਂਦੀਆਂ ਥਾਵਾਂ ਲੈਕੇ ਦੇਣ ਲਈ ਅਭਿਆਨ ਸ਼ੁਰੂ ਕਰਨ ਜਾ ਰਹੀ ਹੈ।
ਉਹਨਾਂ ਨੇ ਦੱਸਿਆਂ ਕਿ ਲਾਲ ਲਕੀਰ ਦੀ ਨੀਤੀ ‘ਚ ਪਾਰਦਰਸ਼ਤਾ ਲਿਆਉਂਣ ਲਈ ਅਤੇ ਚੰਨੀ ਸਰਕਾਰ ਦੀ ਵਜ਼ਾਰਤ ‘ਚ ਜਾਰੀ ਕੀਤੇ ਨੋਟੀਫੀਕੇਸ਼ਨ ‘ਚ ਲੋੜੀਂਦੀ ਸੋਧ ਕਰਵਾਉਂਣ ਲਈ ਅਸੈਂਬਲੀ ‘ਚ ਲਾਲ ਲਕੀਰ ਦੇ ਮੁੱਦੇ ਨੂੰ ਮੁੜ ਉਠਾਏਗੀ।
ਇੱਕ ਸਵਾਲ ਦੇ ਜਵਾਬ ‘ਚ ਉਨਾਂ ਨੇ ਕਿਹਾ ਕਿ ਜਨਤਾ ਦਲ (ਯੂ) ਦੇ ਸੂਬਾਈ ਜਨਰਲ ਸਕੱਤਰ ਸਤਨਾਮ ਸਿੰਘ ਗਿੱਲ ਅਤੇ ਹੋਰਨਾਂ ਵੱਲੋਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ‘ਚ ਯਾਚਿਕਾ ਕਰਕੇ ਪੰਜਾਬ ਦੇ ਅੰਗਰੇਜੀ ਸਕੂਲਾਂ ‘ਚ 6 ਤੋਂ ਲੈਕੇ 14 ਸਾਲ ਦੇ ਬੱਚੇ ਨੂੰ ਕੋਟੇ ਤਹਿਤ ਪੜਾਈ ਕਰਨ ਦਾ ਹੱਕ ਲੈਕੇ ਦੇਣ ਨਾਲ ਸਿੱਖਿਆ ਦੇ ਇਤਿਹਾਸ ‘ਚ ਨਵਾਂ ਅਧਿਆਏ ਰਚਿਆ ਹੈ।
ਉਨਾ ਨੇ ਕਿਹਾ 197 ਬਲਾਕਾਂ ‘ਚ ਜਨਤਾ ਦਲ (ਯੂ) ਦੀਆਂ ਇਕਾਈਆਂ ਗਰੀਬੀ ਦੀ ਰੇਖਾ ਹੇਠ ਰਹਿ ਰਹੇ ਆਰਥਿਕ ਤੌਰ ‘ਤੇ ਕਮਜ਼ੋਰ ਬੱੱਚਿਆਂ ਨੂੰ ਮਾਨਤਾ ਪ੍ਰਾਪਤ ਸਕੂਲਾਂ ‘ਚ ਕੋਟੇ ਤਹਿਤ ਦਾਖਲੇ ਦਵਾਉਂਣ ਲਈ ਅਹਿਮ ਭੂਮਿਕਾ ਨਿਭਾਉਂਣਗੀਆਂ।
ਉਨਾਂ ਨੇ ਕਿਹਾ ਕਿ ਜਨਤਾ ਦਲ (ਯੂ) ਪੰਜਾਬ ‘ਚ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ। ਉਨਾਂ ਨੇ ਕਿਹਾ ਕਿ ਠੱਗ ਟਰੈਵਲ ਏਜੰਟਾਂ ਖਿਲਾਫ਼ ਵਿਆਪਕ ਪੱਧਰ ਤੇ ਘੇਰਾਬੰਦੀ ਕਰਨ ਲਈ ਉਨਾ ਦੀ ਪਾਰਟੀ ਪੀੜਤ ਪ੍ਰੀਵਾਰਾਂ ਦੇ ਨਾਲ ਖੜੇਗੀ।
ਇਸ ਮੌਕੇ ਜਨਤਾ ਦਲ (ਯੂ) ਦੇ ਉਪ ਪ੍ਰਧਾਨ ਸ੍ਰੀ ਮਨੋਜ ਸ਼ਰਮਾ, ਸ੍ਰੀ ਸਜੀਵ ਕੁਮਾਰ ਝਾਅ, ਜਤਿੰਦਰ ਬਿੰਦਰਾ, ਰਣਜੀਤ ਸਿੰਘ, ਪੀਏ ਗੁਰਪ੍ਰੀਤ ਸਿੰਘ ਖਲਾਸਾ, ਅੰਮ੍ਰਿਤਪਾਲ ਸਿੰਘ ਸ਼ਾਹਪੁਰ, ਅੰਮ੍ਰਿਤ ਕਲਿਆਣ, ਗੁਰਵਿੰਦਰ ਸਿੰਘ ਭੱਟੀ ਸਾਂਈ ਹੀਰਾ ਹੰਸ, ਗੁਰਮੇਲ ਸਿੰਘ ਜੋਧਾ, ਮਿਲਨ ਸਿੰਘ ਗਿੱਲ, ਗੁਰਮੀਤ ਸਿੰਘ ਗਿੱਲ ਆਦਿ ਹਾਜ਼ਰ ਸਨ।
Leave a Reply