ਅੰਤਰ ਰਾਸ਼ਟਰੀ ਔਰਤ ਦਿਵਸ ਤੇ ਐਸਡੀ ਕੰਨਿਆ ਮਹਾਂਵਿਿਦਆਲਿਆ ਦੇ ਪ੍ਰਿੰਸੀਪਲ ਡਾ ਗਰਿਮਾ ਮਹਾਜਨ ਦਾ ਵਿਸ਼ੇਸ਼ ਸਨਮਾਨ।

ਮਾਨਸਾ (ਡਾ.ਸੰਦੀਪ ਘੰਡ) ਸਥਾਨਕ ਐਸ.ਡੀ. ਕਨਿਆ ਮਹਾਵਿਿਦਆਲਯ, ਮਾਨਸਾ ਵਿਖੇ ਐਨ.ਐਸ.ਐਸ. ਅਤੇ ਰੈੱਡ ਰਿਬਨ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਦੀ ਅਗਵਾਈ ਹੇਠ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ।ਪ੍ਰੋਗਰਾਮ ਦੀ ਰੂਪ-ਰੇਖਾ ਦਿੰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਪੋਸਟਰ ਮੇਕਿੰਗ, ਸਲੋਗਨ ਲਿਖਣ, ਰੰਗੋਲੀ ਤੇ ਕੁਕਿੰਗ ਮੁਕਾਬਲੇ ਕਰਵਾਏ ਗਏ। ਉਨ੍ਹਾਂ ਨੇ ਔਰਤ ਦੇ ਅਸਤਿਤਵ ਦੀ ਮਹੱਤਤਾ ਉੱਤੇ ਚਰਚਾ ਕਰਦਿਆਂ ਕਿਹਾ ਕਿ ਅਸੀਂ ਔਰਤਾਂ ਦੀ ਭੂਮਿਕਾ ਨੂੰ ਹੋਰ ਵਧੀਆ ਢੰਗ ਨਾਲ ਸਮਝਣ ਅਤੇ ਮਜਬੂਤ ਕਰਨ ਦੀ ਲੋੜ ਹੈ।
ਇਸ ਮੋਕੇ ਸਿੱਖਿਆ ਵਿਕਾਸ ਮੰਚ ਪੰਜਾਬ ਵੱਲੋਂ ਐਸ.ਡੀ ਕੰਨਿਆ ਮਹਾਂਵਿਿਦਆਲਿਆ ਮਾਨਸਾ ਦੇ ਪ੍ਰਿਸੀਪਲ ਡਾ.ਗਰਿਮਾ ਮਹਾਜਨ ਨੂੰ ਉਹਨਾਂ ਵੱਲੋਂ ਬੱਚਿਆਂ ਨੂੰ ਦਿੱਤੀ ਸਹੀ ਅਗਵਾਈ ਅਤੇ ਲੋੜਵੰਦ ਬੱਚੀਆਂ  ਨੂੰ ਪੜਾਈ ਅਤੇ ਸਾਹਿਸਕ ਗਤੀਵਿਧੀਆਂ ਵਿੱਚ ਉਤਸ਼ਾਹਿਤ ਕਰਨ ਹਿੱਤ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਗਿਆ।

ਸਨਮਾਨਿਤ ਕਰਨ ਦੀ ਰਸਮ ਸਿੱਖਿਆ ਵਿਕਾਸ ਮੰਚ ਦੇ ਚੈਅਰਮੇਨ ਡਾ ਸੰਦੀਪ ਘੰਡ ਵੱਲੋਂ ਕੀਤੀ ਗਈ।ਉਨਾਂ ਕਿਹਾ ਕਿ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਪ੍ਰਿਸੀਪਲ ਮੈਡਮ ਦੀ ਅਘਵਾਈ ਹੇਠ ਕਾਲਜ ਸ਼ਾਨਦਾਰ ਪ੍ਰਾਪਤੀਆਂ ਕਰ ਰਿਹਾ ਹੈ।ਉਨਾਂ ਕਿਹਾ ਕਿ ਉਨਾਂ ਦੀ ਸੰਸ਼ਥਾ ਵੱਲੋਂ ਕਾਲਜ ਦੀ ਮੈਨਜਮੈਂਟ ਵੱਲੋਂ ਚਲਾਈ ਜਾ ਰਹੀ ਮੋਨਟੋੇਰ ਸਕੀਮ ਜਿਸ ਵਿੱਚ ਲੋੜਵੰਦ ਲੜਕੀਆਂ ਦੀ ਫੀਸ ਮੌਨਟੇਰ ਸਕੀੰਮ ਵਿੱਚ ਮੈਬਰਾਂ ਵੱਲੋਂ ਭਰੀ ਜਾਦੀ ਹੇੈ।ਉਨ੍ਹਾਂ ਨੇ ਵਿਿਦਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣਾ ਟੀਚਾ  ਨਿਰਧਾਰਤ ਕਰੋ ਅਤੇ ਉਸ ਦੀ ਪ੍ਰਾਪਤੀ ਲਈ  ਸੰਘਰਸ਼ ਅਤੇ ਸਖਤ ਮਿਹਨਤ ਕਰਕੇ  ਹੀ ਉੱਚਾਈਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ।

ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸ਼ਕਤੀ ਦੀ ਕੋਈ ਨਿਰਧਾਰਤ ਪਰਿਭਾਸ਼ਾ ਨਹੀਂ ਹੁੰਦੀ, ਇਹ ਸਮੇਂ ਅਤੇ ਸਥਿਤੀ ਅਨੁਸਾਰ ਬਦਲਦੀ ਰਹਿੰਦੀ ਹੈ। ਵਿਿਦਆਰਥਣਾਂ ਨੂੰ ਅਨੁਸਾਸ਼ਨ ਅਤੇ ਦ੍ਰਿੜਤਾ ਨਾਲ ਆਪਣੀ ਮੰਜ਼ਿਲ ਵੱਲ ਵਧਣ ਦੀ ਪ੍ਰੇਰਣਾ ਦਿੱਤੀ।

ਮੈਡਮ ਸੋਨਿਕਾ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਿਦਆਰਥਣਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੌਸਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਔਰਤ ਨੂੰ ਆਪਣੇ ਆਤਮ-ਵਿਸ਼ਵਾਸ ਨੂੰ ਵਧਾਉਂਦੇ ਹੋਏ, ਆਪਣੀ ਖੁਦ ਦੀ ਪਛਾਣ ਬਣਾਉਣੀ ਚਾਹੀਦੀ ਹੈ।ਡਾ. ਕਿਰਨ ਬਾਂਸਲ ਨੇ ਔਰਤਾਂ ਸੰਬੰਧੀ ਆਪਣੀ ਮੌਲਿਕ ਰਚਨਾ ਪੜ੍ਹੀ ਅਤੇ ਔਰਤ ਸ਼ਕਤੀਕਰਨ ‘ਤੇ ਆਪਣੀ ਵਿਚਾਰਧਾਰਾ ਸਾਂਝੀ ਕੀਤੀ। ਇਸ ਦੌਰਾਨ ਵਿਿਦਆਰਥਣਾਂ ਵੱਲੋਂ ਔਰਤਾਂ ਦੀ ਸੁਰੱਖਿਆ ਅਤੇ ਸ਼ਕਤੀਕਰਨ ‘ਤੇ ਆਧਾਰਿਤ ਸਕਿੱਟ, ਕੋਰियोग੍ਰਾਫੀ ਅਤੇ ਗੀਤ ਪੇਸ਼ ਕੀਤੇ ਗਏ।ਸਲੋਗਨ ਲਿਖਣ ਮੁਕਾਬਲੇ ਵਿੱਚ ਕਸ਼ਿਸ਼ ਨੇ(ਪਹਿਲਾ), ਪੂਜਾ ਨੇ (ਦੂਜਾ),ਅਤੇ ਜਸਪ੍ਰੀਤ ਕੌਰ ਤੇ ਪਵਨਪ੍ਰੀਤ ਕੌਰ ਨੇ ਸਾਝੇਂ ਤੋਰ ਤੇ ਤੀਸਰਾ ਸਥਾਨ ਹਾਸਲ ਕੀਤਾ।
ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪ੍ਰਿਆ ਰਾਣੀ ,ਸੁਖਦੀਪ ਕੌਰ ਰੀਆ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ।ਇਸ ਮੋਕੇ ਕਰਵਾਏ ਗਏ ਰੰਗੋਲੀ ਮੁਕਾਬਿਲਆਂ ਵਿੱਚ ਸੋਨੀਆ ਤੇ ਬੇਅੰਤ ਕੌਰ

ਇਸ ਮੋਕੇ ਕਰਵਾਏ ਗਏ ਕੁਕਿੰਗ ਮੁਕਾਬਲੇ ਵਿੱਚ ਯਾਸਿਕਾ,ਰੀਆ ਅਤੇ ਰਾਧਿਕਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।ਅਨਾਮਿਕਾ, ਪਲਕ, ਤਨਵੀ ਦੀ ਟੀਮ ਦੂਜੇ ਸਥਾਨ ਤੇ ਰਹੀ।ਜੇਤੂ ਵਿਿਦਆਰਥਣਾਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਔਰਤਾਂ ਨਾਲ ਸੰਬੰਧਤ ਕੁਇਜ਼ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ।

ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜੀਨੀਅਰ ਵਿਨੋਦ ਕੁਮਾਰ ਜਿੰਦਲ ਅਤੇ ਸਮੂਹ ਮੈਂਬਰਾਂ ਨੇ ਮਹਿਲਾ ਦਿਵਸ ਮੌਕੇ ਸਮੂਹ ਸਟਾਫ ਨੂੰ ਵਧਾਈ ਦਿੱਤੀ।ਇਹ ਸਮਾਗਮ ਸਹਾਇਕ ਪ੍ਰੋਫੈਸਰ ਸੁਰਿੰਦਰ ਕੌਰ ਮੈਡਮ ਸੰਜਮ ਅਤੇ ਸੁਮਨਦੀਪ ਕੌਰ ਦੇ ਸਹਿਯੋਗ ਨਾਲ ਸਫਲਤਾਪੂਰਵਕ ਸੰਪੰਨ ਹੋਇਆ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin