ਮਾਨਸਾ (ਡਾ.ਸੰਦੀਪ ਘੰਡ) ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਸਬੰਧੀ ਚੰਡੀਗੜ੍ਹ ਪੱਕੇ ਮੋਰਚੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਗਈ ਮੀਟਿੰਗ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਕੀਤਾ ਦੁਰਵਿਵਹਾਰ ਅਤੇ ਮੋਰਚੇ ਨੂੰ ਸਾਬੋਤਾਜ ਕਰਨ ਦੀ ਨੀਅਤ ਨਾਲ ਪੰਜਾਬ ਸਰਕਾਰ ਸੂਬੇ ਭਰ ਵਿੱਚ ਕਿਸਾਨ ਆਗੂਆਂ ਦੀ ਗਿਰਫਤਾਰੀ ਕਰ ਰਹੀ ਹੈ । ਜਿਨ੍ਹਾਂ ਦੀ ਬਿਨਾਂ ਸ਼ਰਤ ਰਿਹਾਈ ਲਈ ਸਥਾਨਕ ਠੀਕਰੀਵਾਲਾ ਚੌਕ ਵਿਖੇ ਸਰਕਾਰ ਦੀ ਅਰਥੀ ਫੂਕੀ ਗਈ।
ਇਸ ਮੌਕੇ ਮਾਨ ਸਰਕਾਰ ਦੀ ਛਾਪਾਮਾਰੀ ਤੇ ਗਿਰਫ਼ਤਾਰੀਆਂ ਦੀ ਨਿਖੇਧੀ ਕਰਦਿਆਂ ਸੀ ਪੀ ਆਈ ਦੇ ਕ੍ਰਿਸ਼ਨ ਸਿੰਘ ਚੋਹਾਨ, ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕਾਮਰੇਡ ਰਾਜਵਿੰਦਰ ਰਾਣਾ,ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਡਾ ਧੰਨਾ ਮੱਲ ਗੋਇਲ, ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਇਸਤਰੀ ਆਗੂ ਜਸਵੀਰ ਕੌਰ ਨੱਤ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਆਦਿ ਆਗੂਆਂ ਕਿਹਾ ਕਿ ਇਹ ਗਿਰਫ਼ਤਾਰੀਆਂ ਦਿੱਲੀ ਵਿਧਾਨਸਭਾ ਚੋਣਾਂ ਦੌਰਾਨ ਮਿਲੀ ਕਰਾਰੀ ਹਾਰ ਕਰਕੇ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਹੈ। ਠੀਕ ਉਸੇ ਤਰ੍ਹਾਂ ਪੰਜਾਬ ਦੀ ਮਿਹਨਤਕਸ਼ ਜਨਤਾ ਵੀ ਆਪਣੇ ਨਾਲ ਹੋ ਰਹੀਆ ਵਧੀਕੀਆਂ ਤੇ ਦੁਰਵਿਵਹਾਰ ਦਾ ਜਬਾਬ ਦੇਣ ਲਈ ਤੱਤਪਰ ਹੈ।
ਆਗੂਆਂ ਨੇ ਗਿਰਫ਼ਤਾਰ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਕਿਉਂਕਿ ਪੁਰਅਮਨ ਤਰੀਕੇ ਨਾਲ ਸੰਘਰਸ਼ ਕਰਨਾ ਮੋਲਿਕ ਅਧਿਕਾਰ ਤੇ ਹੱਕ਼ ਹੈ। ਆਪਣੀਆਂ ਮੰਗਾਂ ਤੇ ਹੱਕਾਂ ਲਈ ਆਵਾਜ਼ ਬੁਲੰਦ ਗੈਰ ਸਿਧਾਂਤਕ ਨਹੀਂ।
ਇਸ ਮੌਕੇ ਹੋਰਨਾਂ ਤੋਂ ਸੁਰਿੰਦਰਪਾਲ ਸ਼ਰਮਾ,ਗਗਨਦੀਪ ਸਿਰਸੀਵਾਲਾ,ਪੈਰਾ ਮੈਡੀਕਲ ਦੇ ਕੇਵਲ ਸਿੰਘ,ਸੀ ਪੀ ਆਈ ਦੇ ਰਤਨ ਭੋਲਾ, ਲਿਬਰੇਸ਼ਨ ਆਗੂ ਵਿਜੇ ਭੀਖੀ, ਬਲਵਿੰਦਰ ਘਰਾਗਣਾਂ, ਸੁਖਜੀਤ ਰਾਮਾਨੰਦੀ, ਗੁਰਸੇਵਕ ਮਾਨ , ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਤੇ ਬੂਟਾ ਸਿੰਘ ਆਦਿ ਹਾਜ਼ਰ ਸਨ।
Leave a Reply