ਲੁਧਿਆਣਾ (ਗੁਰਦੀਪ ਸਿੰਘ)
ਜਿਲ੍ਹਾ ਬਾਰ ਐਸੋਸੀਏਸ਼ਨ ਦੀ ਹੋਈ ਸਲਾਨਾ ਚੋਣ ਵਿੱਚ ਜਿਥੇ ਪ੍ਰਧਾਨਗੀ ਪਦ ਦੀ ਵਕਾਰੀ ਸੀਟ ਐਡਵੋਕੇਟ ਵਿਪਿਨ ਸੱਘੜ ਨੇ ਰਿਕਾਰਡ ਤੋੜ ਮਾਰਜਨ ਨਾਲ ਜਿੱਤੀ ਉਥੇ ਬਾਕੀ ਦੇ ਦਸ ਅਹੁਦੇਦਾਰਾਂ ਨੇ ਵੀ ਆਪਣੇ ਵਿਰੋਧੀਆਂ ਨੂੰ ਹਰਾ ਕੇ ਆਪਣੀ ਸ਼ਾਨਦਾਰ ਜਿੱਤ ਦਰਜ ਕਰਵਾਈ ਹੈ।ਸਮੁੱਚੀ ਚੋਣ ਪ੍ਰਕਿਰਿਆ ਬਾਰ ਐਸੋਸੀਏਸ਼ਨ ਦੇ ਜਨਰਲ ਹਾਊਸ ਵੱਲੋਂ ਨਿਯੁਕਤ ਕੀਤੇ ਗਏ ਰਿਟਰਨਿੰਗ ਅਫਸਰ ਐਡਵੋਕੇਟ ਲੋਕੇਸ਼ ਬੱਤਾ ਅਤੇ ਉਸਦੇ ਬਾਕੀ ਸਾਥੀਆਂ ਵੱਲੋਂ ਯੋਗ ਪ੍ਰਬੰਧ ਕਰਕੇ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਕੰਪਲੈਕਸ ਵਿੱਚ ਸਪੰਨ ਕਰਵਾਈ ਗਈ ।
ਸਾਲ 2025 ਲਈ ਚੁਣੀ ਗਈ ਬਾਰ ਦੀ ਇਸ ਕਮੇਟੀ ਵਿੱਚ ਪ੍ਰੈਜ਼ੀਡੈਂਟ ਐਡਵੋਕੇਟ ਵਿਪਿਨ ਸੱਘੜ,ਵਾਈਸ ਪ੍ਰੈਜ਼ੀਡੈਂਟ ਐਡਵੋਕੇਟ ਗਗਨਦੀਪ ਸਿੰਘ ਬੇਦੀ, ਸੈਕਟਰੀ ਐਡਵੋਕੇਟ ਹਿਮਾਂਸ਼ੂ ਵਾਲੀਆ,ਜੁਆਇੰਟ ਸੈਕਟਰੀ ਐਡਵੋਕੇਟ ਰਚਿਨ ਸੋਨੀ, ਫ਼ਾਇਨਾਂਸ ਸੈਕਟਰੀ ਐਡਵੋਕੇਟ ਮਿਯੰਕ ਚੋਪੜਾ ਅਤੇ ਇਹਨਾਂ ਦੇ ਨਾਲ ਛੇ ਐਗਜੈਕਟਿਵ ਮੈਂਬਰ ਜਿਨ੍ਹਾਂ ਵਿੱਚ ਐਡਵੋਕੇਟ ਸੰਦੀਪ ਸਿੰਘ,ਐਡਵੋਕੇਟ ਜਸਵੀਰ ਸਿੰਘ,ਐਡਵੋਕੇਟ ਪਿਯੂਸ਼ ਚਾਵਲਾ,ਐਡਵੋਕੇਟ ਸਮਰ ਸ਼ਰਮਾ,ਐਡਵੋਕੇਟ ਹਰਜੀਤ ਸਿੰਘ ਭੱਟੀ ਅਤੇ ਐਡਵੋਕੇਟ ਰਮਨਦੀਪ ਸਿੰਘ ਨੇ ਵੀ ਜਿੱਤ ਹਾਸਲ ਕੀਤੀ ਹੈ ।ਇਸ ਮੌਕੇ ਜਿੱਥੇ ਬਹੁਤ ਸਾਰੇ ਸੀਨੀਅਰ ਵਕੀਲਾਂ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਹੈ ਉਥੇ ਇਹ ਵੀ ਆਸ ਪ੍ਰਗਟ ਕੀਤੀ ਹੈ ਕਿ ਨਵੀਂ ਚੁਣੀ ਗਈ ਟੀਮ ਬਾਰ ਦੇ ਸਮੁੱਚੇ ਪ੍ਰਬੰਧਾਂ ਦਾ,ਵਕੀਲਾਂ ਦੇ ਵਕਾਰ ਦਾ ਗੱਡੀਆਂ ਦੀ ਪਾਰਕਿੰਗ ਦਾ, ਅਤੇ ਨਵੇਂ ਆਉਣ ਵਾਲੇ ਵਕੀਲਾਂ ਦੇ ਬੈਠਣ ਦੇ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਦੇਵੇਗੀ ।ਇਹਨਾਂ ਵਕੀਲਾਂ ਵਿੱਚ ਕਿਰਪਾਲ ਸਿੰਘ ਕਾਲੜਾ.ਮਨਿੰਦਰ ਸਿੰਘ ਚਾਵਲਾ,ਹਰਜਿੰਦਰ ਸਿੰਘ,ਮਨਜੀਤ ਸਿੰਘ ਅਰੋੜਾ,ਮੁਖਤਿਆਰ ਸਿੰਘ ਮਾਨ,ਰਾਜ ਕੁਮਾਰ ਥਾਪਰ,ਗੌਰਵ ਅਨੰਦ,ਸ਼ਰਨਪ੍ਰੀਤ ਸਿੰਘ ਕਾਲੜਾ,ਗੁਰਮੀਤ ਸਿੰਘ ਪਹੂਜਾ,ਗੁਲਸ਼ਨ ਅਰੋੜਾ,ਮਨਜੋਤ ਅਰੋੜਾ ਅਤੇ ਸਵਰਾਜ ਸੂਦਨ (ਕਨੇਡਾ) ਦੇ ਨਾਮ ਵੀ ਸ਼ਾਮਲ ਹਨ।
Leave a Reply