ਮਾਨਸਾ ( ਡਾ ਸੰਦੀਪ ਘੰਡ) ਐਸ,ਡੀ ਕੰਨਿਆਂ ਮਹਾਂਵਿਿਦਆਲਾ ਮਾਨਸਾ ਵੱਲੋਂ ਕਾਲਜ ਦੇ ਪ੍ਰੋਗਰਾਮ ਅਫਸਰ ਦੀਪਕ ਜਿੰਦਲ,ਮਿਸ ਨੀਰਜ ਮਿੱਤਲ ਅਤੇ ਹਿਮਾਨੀ ਸ਼ਰਮਾਂ ਦੀ ਅਗਵਾਈ ਹੇਠ ਮੈਨੇਜਮੈਂਟ ਅਤੇ ਗ੍ਰਾਮ ਪੰਚਾਇੰਤ ਮੂਸਾ ਦੇ ਸਹਿਯੋਗ ਨਾਲ ਮੂਸਾ ਵਿਖੇ ਲਗਾਇਆ।ਇਸ ਕੈਪ ਵਿੱਚ ਕਾਲਜ ਦੀਆਂ 150 ਲੜਕੀਆਂ ਨੇ ਭਾਗ ਲਿਆ।ਜਿਸ ਦਾ ਉਦਘਾਟਨ ਪਿੰਡ ਦੇ ਨੋਜਵਾਨ ਸਰਪੰਚ ਅਤੇ ਮਾਨਸਾ ਬਲਾਕ ਸੰਮਤੀ ਦੇ ਸਾਬਕਾ ਚੈਅਰਮੇਨ ਗੁਰਸ਼ਰਨ ਸਿੰਘ ਮੂਸਾ ਨੇ ਆਪਣੇ ਪੰਚਾਇੰਤ ਮੈਬਰਾਂ ਨਾਲ ਸ਼ਮੂਲੀਅਤ ਕਰਦਿਆਂ ਕੀਤਾ।ਉਨਾਂ ਕੈਪਰਾਂ ਅਤੇ ਪ੍ਰਬੰਧਕਾ ਦਾ ਉਨਾਂ ਦੇ ਪਿੰਡ ਦੀ ਚੋਣ ਲਈ ਧੰਨਵਾਦ ਕੀਤਾ ਅਤੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਕੇਂਪ ਦੋਰਾਨ ਪਿੰਡ ਦੇ ਰਾਮਬਾਗ ਅਤੇ ਹੋਰ ਸਾਝੀਆਂ ਥਾਵਾਂ ਦੀ ਸਾਫ ਸਫਾਈ ਅਤੇ ਨਸ਼ਿਆਂ ਵਿਰੁੱਧ ਰੈਲੀ ਕੱਢੀ ਗਈ।ਕੈਪ ਦੋਰਾਨ ਪਹੁੰਚੇ ਸਦਰੰਭ ਵਿਅਕਤੀ ਕ੍ਰਿਸ਼ਨ ਮਾਨਬੀਬੀੜਆ ਜੇ,ਈ.ਨੇ ਤਰਕਸੀਲ ਸੋਚ ਵਿਚਾਰਧਾਰਾ ਤੇ ਚੱਲਣ ਦੀ ਪ੍ਰਰੇਣਾ ਦਿਿਦੰਆਂ ਲੜਕੀਆਂ ਨੂੰ ਨਸ਼ਿਆਂ ਵਿਰੋਧੀ ਮੁਹਿੰੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਐਨ.ਐਨ.ਐਸ.ਕੋਆਰਡੀਨੇਟਰ ਹਰਪ੍ਰੀਤ ਸਿੰਘ ਨੇ ਕੈੰਪਰਾਂ ਨਾਲ ਐਨ.ਐਸ.ਐਸ ਦਾ ਮੰਤਵ ਸਾਝੀ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਵਿਅਕਤੀ ਦੀ ਸ਼ਖਸ਼ੀਅਤ ਵਿੱਚ ਨਿਖਾਰ ਲਿਆਉਦੇ ਹਨ।ਕੈਂਪਰਾਂ ਨੂੰ ਆਰਗੇਨਿਕ ਖੇਤੀ ਅਤੇ ਕੁਦਰਤੀ ਸਾਧਨਾ ਬਾਰੇ ਜਾਣਕਾਰੀ ਦੇਣ ਲਈ ਨਰਦੇਵ ਸਿੰਘ ਅਤੇ ਮੈਡਮ ਇੰਦਰਜੀਤਕੌਰ ਦੇ ਫਾਰਮ ਹਾਊਸ ਲਿਜਾ ਕੇ ਪ੍ਰਕੇਟੀਕਲ ਜਾਣਕਾਰੀ ਦਿੱਤੀ ਗਈ।ਮੈਡਮ ਗੁਰਸ਼ਰਨ ਕੌਰ ਸੀਨੀਅਰ ਸੈਕੰਡਰੀ ਸਕੂਲ ਮੂਸਾ ਨੇ ਅੋਰਤ ਸ਼ਸ਼ਕਤੀਕਰਣ ਅਤੇ ਉਹਨਾਂ ਦੇ ਅਧਿਕਾਰਾਂ ਪ੍ਰਤੀ ਕੈਪਰਾਂ ਨੂੰ ਜਾਣੂ ਕਰਵਾਇਆ।ਇੱਕ ਦਿਨ ਸਮੂਹ ਕੈਂਪਰਾਂ ਨੂੰ ਤਖਤ ਦਮਦਮਾ ਸਾਹਿਬ ਦੇ ਦਰਸ਼ਨ ਕਰਵਾਏ ਗਏ ਅਤੇ ਇਤਿਹਾਸ ਨੂੰ ਜਾਣਿਆ।
ਸੱਤ ਰੋਜਾ ਕੈਂਪ ਦਾ ਇਨਾਮ ਵੰਡ ਸਮਾਰੋਹ ਪਿੰਡ ਮੂਸਾ ਦੇ ਕਲਗੀਧਰ ਗੁਰੂਘਰ ਵਿੱਚ ਕੀਤਾ ਗਿਆ।ਕੈਂਪ ਦੋਰਾਨ ਮੁੱਖ ਮਹਿਮਾਨ ਵੱਜੋਂ ਪਹੁੰਚੇ ਡਾ.ਸੰਦੀਪ ਘੰਡ ਲਾਈਫ ਕੋਚ ਅਤੇ ਸੇਵਾ ਮੁਕਤ ਜਿਲਾ ਅਧਿਕਾਰੀ ਡਾ ਸੰਦੀਪ ਘੰਡ ਨੇ ਕਿਹਾ ਕਿ ਸਮਾਜ ਵਿੱਚ ਬੇਸ਼ਕ ਲੜਕੀਆਂ ਨੂੰ ਸਿੱਖਣ ਅਤੇ ਪੜਾਈ ਦੇ ਮੋਕੇ ਬਹੁਤ ਘੱਟ ਮਿਲਦੇ ਹਨ ਪਰ ਜਿਵੇਂ ਹੀ ਇੰਨਾਂ ਲੜਕੀਆਂ ਨੂੰ ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੇ ਸਹੀ ਅਗਵਾਈ ਦਿੰਦੇ ਹੋਏ ਅੱਗੇ ਵੱਧਣ ਦਾ ਮੋਕਾ ਦਿੱਤਾ ਤਾਂ ਉਨਾਂ ਆਪਣੀ ਕਾਬਲੀਅਤ ਅਤੇ ਹੋਂਸਲੇ ਨਾਲ ਅਜਿਹਾ ਕੁਝ ਕਰ ਦਿਖਾਇਆ ਜਿਸ ਨਾਲ ਨਾ ਕੇਵਲ ਉਨਾਂ ਦੀ ਵੱਖਰੀ ਪਹਿਚਾਣ ਮਿੱਲੀ ਸਗੋਂ ਮਾਪਿਆਂ ਅਤੇ ਅਧਿਆਪਕਾਂ ਦਾ ਸਿਰ ਵੀ ਫਖਰ ਨਾਲ ਉੱੱਚਾ ਹੋਇਆ।ਡਾ ਘੰਡ ਨੇ ਕਿਹਾ ਕਿ ਲੋਕ ਸੋਚਦੇ ਸਨ ਕਿ ਲੜਕੀਆਂ ਸਰੀਰਕ ਪੱਖੋਂ ਤਾਕਤਵਾਰ ਨਹੀ ਹੁੰਦੀਆਂ ਪਰ ਲੜਕੀਆਂ ਨੇ ਬਾਰਡਰ ਸਕਿਊਰਟੀ ਫੋਰਸਜ,ਪੰਜਾਬ ਪੁਲੀਸ ਭਾਰਤੀ ਫੋਜ ਅਤੇੇ ਕੇਦਰੀ ਰਿਜਰਵ ਪੁਲੀਸ ਫੋਰਸ ਵਿੱਚ ਸਫਲਤਾ ਪੂਰਵਕ ਕੰਮ ਕਰਕੇ ਦਿਖਾ ਦਿੱਤਾ ਕਿ ਇਹ ਸਬ ਲੋਕਾਂ ਦਾ ਵਹਿਮ ਹੈ।ਡਾ ਘੰਡ ਨੇ ਲੜਕੀਆਂ ਨੂੰ ਕਿਹਾ ਕਿ ਤੁਸੀ ਬਹੁਤ ਖੁਸ਼ਕਿਸਮਤ ਹੋ ਕਿ ਤਹਾਨੂੰ ਅਜਿਹੇ ਕੈਂਪਾਂ ਦਾ ਹਿੱਸਾ ਬਣਨ ਦਾ ਮੋਕਾ ਮਿਲ ਰਿਹਾ ਹੈ ਉਨਾਂ ਕਿਹਾ ਕਿ ਅਜਿਹੇ ਕੈਂਪ ਤੁਹਾਡੀ ਜੀਵਨ ਸ਼ੈਲੀ ਵਿੱਚ ਰੰਗ ਭਰਦੇ ਹਨ।
ਸਮਾਪਤੀ ਸਮਾਗਮ ਨੂੰ ਸਬੰਧਨ ਕਰਦਿਆਂ ਕਾਲਜ ਪ੍ਰਿਸੀਪਲ ਡਾ ਗਾਰਿਮਾ ਮਹਾਜਨ ਨੇ ਦੱਸਿਆ ਕਿ ਕਾਲਜ ਵੱਲੋਂ ਲੜਕੀਆਂ ਦੇ ਸਰਵਪੱਖੀ ਵਿਕਾਸ ਹਿੱਤ ਸਮੇਂ ਸਮੇਂ ਤੇ ਸਹਾਸਿਕ ਅਤੇ ਗਿਆਨਵਰਧਕ ਗਤੀਵਿਧੀਆਂ ਜਿਵੇਂ ਕੁਇਜ,ਭਾਸ਼ਣ,ਲੇਖ,ਡਿਬੇਟ ਪੇਟਿੰਗ ਮੁਕਾਬਿਲਆਂ ਤੋਂ ਇਲਾਵਾ ਖੇਡ ਅਤੇ ਸਭਿਆਚਾਰਕ ਗਤੀਵਿਧੀਆਂ ਕਰਵਾਈਆਂ ਜਾਦੀਆਂ ਹਨ।ਉਹਨਾਂ ਕਿਹਾ ਕਿ ਬੀਤੇ ਦਿਨੀ ਹੋਏ ਫੈਸਟੀਵਲ ਵਿੱਚ ਕਾਲਜ ਦੀ ਗਿੱਧਾ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਐਸ.ਡੀ ਕੰਨਿਆ ਮਹਾਂਵਿਿਦਆਲਾ ਮਾਨਸਾ ਦੀ ਮੈਨੇਜਮੈਂਟ ਦੇ ਪ੍ਰਧਾਨ ਇੰਜ: ਵਿਨੋਦ ਜਿੰਦਲ ਦੱਸਿਆ ਕਿ ਸਾਡਾ ਇਹ ਭਰਪੂਰ ਯਤਨ ਹੈ ਕਿ ਕੋਈ ਵੀ ਲੜਕੀ ਵਿੱਤੀ ਸਾਧਨਾਂ ਕਰਕੇ ਪੜਾਈ ਤੋਂ ਵਾਝੀ ਨਾ ਰਹੇ।ਇਸ ਕਾਰਣ ਹੀ ਉਨਾਂ ਸ਼ਹਿਰ ਵਾਸੀਆਂ ਅਤੇ ਦਾਨੀ ਸੱਜਣਾ ਦੇ ਸਹਿਯੌਗ ਨਾਲ ਮੋਨੇਟਰ ਸਕੀਮ ਚਲਾਈ ਗਈ ਹੈ।ਜਿਸ ਵਿੱਚ ਜਨਰਲ ਅਤੇ ਪੱਛੜੀ ਕੈਟਾਗਿਰੀ ਦੇ ਬੱਚਿਆਂ ਦੀ ਫੀਸ ਉਸ ਮੋਨੇਟਰ ਸਕੀਮ ਵਿੱਚੋਂ ਭਰੀ ਜਾਦੀ ਹੈ।
ਕੇਂਪ ਦੇ ਸਮਾਪਤੀ ਸਮਾਰੋਹ ਦੋਰਾਨ ਸਮੂਹ ਵਲੰਟੀਅਰਜ ਵੱਲੋਂ ਕੈਂਪ ਵਿੱਚ ਤਿਆਰ ਕੀਤਾ ਸੱਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ।ਕੈਪਰਾਂ ਨੂੰ ਸਾਰਟੀਫਿਕੇਟ ਅਤੇ ਮੈਡਲ ਦੇਣ ਦੀ ਰਸਮ ਡਾ ਘੰਡ ਅਤੇ ਸਰਪੰਚ ਪਿੰਡ ਮੂਸਾ ਕਾਲਜ ਪ੍ਰਿਸੀਪਲ ਅਤੇ ਪ੍ਰਧਾਨ ਮੈਨੇਜਮੈਂਟ ਵੱਲੋਂ ਸਾਝੇ ਤੋਰ ਤੇ ਕੀਤੀ ਗਈ।ਕੈਪ ਦੋਰਾਨ ਬੈਸਟ ਕੈਂਪਰ ਲਈ ਵੀਰਪਾਲ ਕੌਰ ਨੂੰ ਪਹਿਲਾ ਸਥਾਨ ਅਤੇ ਸੁਖਪ੍ਰੀਤ ਕੌਰ ਅਤੇ ਸੁਖਮਣ ਕੌਰ ਨੇ ਸਾਝੇ ਤੋਰ ਤੇ ਦੂਜੇ ਨੰਬਰ ਦਾ ਬੈਸਟ ਕੈਪਰ ਘੋਸ਼ਿਤ ਕੀਤਾ ਗਿਆ। ਚੰਗਾ ਕੰਮ ਕਰਨ ਅਤੇ ਭਾਸ਼ਣ ਮੁਕਾਬਿਲਆਂ ਅਤੇ ਵੱਖ ਵੱਖ ਗਤੀਵਿਧੀਆਂ ਲਈ ਜੀਵਨ ਜੋਤ ਕੌਰ,ਰਮਨਦੀਪ ਕੌਰ ਅਤੇ ਸੁਮਨਪ੍ਰੀਤ ਕੌਰ ਨੂੰ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਗਿਆ।ਕੈਂਪਰਾਂ ਵੱਲੋਂ ਨਸ਼ਿਆ ਦੇ ਵਿਰੋਧ ਵਿੱਚ ਕੀਤੇ ਗਏ ਨੁੱਕੜ ਨਾਟਕ ਨੇ ਭਾਵੁਕ ਕਰ ਦਿੱਤਾ ਜਿਸ ਦੀ ਸਮੂਹ ਹਾਜਰ ਲੋਕਾਂ ਨੇ ਖੂਬ ਪ੍ਰਸੰਸ਼ਾ ਕੀਤੀ।ਇਸ ਮੋਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ਅਤੇ ਸਮੂਹ ਪੰਚਾਇੰਤ ਮੈਬਰ,
Leave a Reply