ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ ////ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਸ਼ਹਿਰ ਵਿੱਚ ਨਸ਼ੀਲੇ ਪਦਾਰਥਾ ਦੇ ਧੰਦਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਮਹਿੰਮ ਚਲਾਈ ਗਈ ਹੈ ਜੋ ਹਰਕਮਲ ਕੌਰ ਏਡੀਸੀਪੀ ਸਿਟੀ-2 ਅਤੇ ਅਰਵਿੰਦ ਮੀਨਾ ਏਸੀਪੀ ਨੌਰਥ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਤੇ ਇੰਸਪੈਕਟਰ ਰੋਬਿਨ ਹੰਸ ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮਿਤੀ 22/2/2025 ਨੂੰ ਪੀ.ਆਰ ਚੌਂਕ ਰਣਜੀਤ ਐਵੀਨਿਊ ਅੰਮ੍ਰਿਤਸਰ ਵਿੱਚ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਸੁਖਰਾਜ ਸਿੰਘ ਉਰਫ਼ ਗੋਰੀ ਪੁੱਤਰ ਬਲਵਿੰਦਰ ਸਿੰਘ ਪਿੰਡ ਤੇੜਾ ਕਲਾਂ ਤਹਿਸੀਲ ਅਜਨਾਲਾ ਅੰਮ੍ਰਿਤਸਰ ਅਤੇ ਇੱਕ ਨਾਬਾਲਗ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਕਾਰ ਵਿੱਚੋਂ 700 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ। ਇਹਨਾਂ ਤੇ ਮੁਕੱਦਮਾ ਨੰਬਰ 20 ਮਿਤੀ 22/2/2025 ਜੁਰਮ 22/29/61/85 ਐਨ.ਡੀ.ਪੀ.ਐਸ ਐਕਟ ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ। ਜੋ ਇਹਨਾਂ ਨੇ ਪੁੱਛਗਿੱਛ ਤੇ ਦੱਸਿਆਂ ਕਿ ਸੁਖਰਾਜ ਸਿੰਘ ਅਤੇ ਨਾਬਾਲਗ ਆਪਸ ਵਿੱਚ ਜੀਜਾ ਅਤੇ ਸਾਲਾ ਹਨ ਅਤੇ ਨਾਬਾਲਗ ਦਾ ਪਿਤਾ ਓਮ ਪ੍ਰਕਾਸ਼ ਤੇੜਾ ਕਲਾਂ ਪਿੰਡ ਵਿੱਚ ਮੈਡੀਕਲ ਸਟੋਰ ਕਰਦਾ ਹੈ, ਜਿਸ ਤੇ ਇਹ ਨਸ਼ੀਲੀਆਂ ਗੋਲੀਆ ਵੇਚਦਾ ਹੈ।
ਉਕਤ ਦੋਸ਼ੀ ਸੁਖਰਾਜ ਸਿੰਘ ਅਤੇ ਨਾਬਾਲਗ ਨੇ ਇਹ ਨਸ਼ੀਲੀਆਂ ਗੋਲੀਆਂ ਮਨਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਮਕਾਨ ਨੰਬਰ 295 ਨਿਊ ਅਜ਼ਾਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਅਤੇ ਸ਼ਿਵਮ ਡੀ.ਐਮ ਮੈਡੀਕਲ ਸਟੋਰ ਮਜੀਠਾ ਰੋਡ ਅੰਮ੍ਰਿਤਸਰ ਪਾਸੋਂ ਲੈ ਕੇ ਆਉਦੇ ਹਨ।
ਜਿਸ ਤੇ ਮਿਤੀ 23/2/2025 ਨੂੰ ਦੋਸ਼ੀ ਮਨਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਮਕਾਨ ਨੰਬਰ 295 ਨਿਊ ਅਜ਼ਾਦ ਨਗਰ, ਸੁਲਤਾਨਵਿੰਡ ਰੋਡ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਇਸ ਦੇ ਕਬਜ਼ੇ ਵਿੱਚੋਂ ਨਸ਼ੀਲੇ ਟੀਕੇ 1750 ਅਤੇ ਨਸ਼ੀਲੀਆਂ ਗੋਲੀਆਂ ਕੁੱਲ ਗੋਲੀਆਂ 21,660 ਬ੍ਰਾਮਦ ਕੀਤੀਆਂ ਹਨ । ਦੋਸ਼ੀ ਸੁਖਰਾਜ ਸਿੰਘ ਉਰਫ਼ ਗੋਰੀ ਪੁੱਤਰ ਬਲਵਿੰਦਰ ਸਿੰਘ ਪਿੰਡ ਤੇੜਾ ਕਲਾਂ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਖਿਲਾਫ਼ ਪਹਿਲਾਂ ਵੀ ਦੋ ਮੁਕੱਦਮੇ ਪੋਸਕੋ ਐਕਟ ਅਤੇ ਵੱਖ-ਵੱਖ ਧਰਾਵਾਂ ਅਧੀਨ ਕੁੱਲ 6 ਮੁਕੱਦਮੇ ਦਰਜ ਹਨ ਅਤੇ ਮਨਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਮਕਾਨ ਨੰਬਰ 295, ਨਿਊ ਅਜ਼ਾਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦੇ ਖਿਲਾਫ਼ ਅਸਲਾ ਐਕਟ ਅਤੇ ਐਨਡੀਪੀਸੀ ਐਕਟ ਅਧੀਨ ਥਾਣਾ ਸੁਲਤਾਨਵਿੰਡ ਵਿੱਚ ਦਰਜ ਹੈ।
Leave a Reply