ਹਰਿਆਣਾ ਨਿਊਜ਼

ਖੇਡ ਨਰਸਰੀਆਂ ਨੂੰ ਹੋਰ ਵੱਧ ਸ਼ਸ਼ਕਤ ਬਣਾਇਆ ਜਾਵੇਗਾ, ਤਾਂ ਜੋ ਸਾਡੇ ਖਿਡਾਰੀ ਵੱਧ ਮੈਡਲ ਜਿੱਤਣ  ਖੇਡ ਮੰਤਰੀ ਗੌਰਵ ਗੌਤਮ

ਚੰਡੀਗੜ੍ਹ, 20 ਫਰਵਰੀ – ਹਰਿਆਣਾ ਦੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਖੇਡਾਂ ਦਾ ਪਾਵਰ ਹਾਊਸ ਬਣ ਚੁੱਕਾ ਹੈ। ਸਾਡੇ ਖਿਡਾਰੀ ਓਲੰਪਿਕ, ਵਿਸ਼ਵ ਚੈਪੀਅਨਸ਼ਿਪ, ਏਸ਼ਿਅਨ ਤੇ ਕਾਮਨਵੈਲਥ ਖੇਡਾਂ ਵਿਚ ਹੋਰ ਵੱਧ ਮੈਡਲ ਜਿੱਤਣ ਇਸ ਲਈ ਖਿਡਾਰੀਆਂ ਨੂੰ ਹੋਰ ਵੱਧ ਖੇਡ ਸਹੂਲਤਾਂ ਮਹੁਇਆ ਕਰਾਈ ਜਾਣਗੀਆਂ। ਖੇਡ ਨਰਸਰੀਆਂ ਹੋਰ ਪ੍ਰਭਾਵੀ ਤੇ ਸ਼ਸ਼ਕਤ ਬਣਾਇਆ ਜਾਵੇਗਾ। ਇਸ ਲੜੀ ਵਿਚ ਖੇਡ ਨਰਸਰੀਆਂ ਵਿਚ ਖਿਡਾਰੀਆਂ ਦੀ ਬਾਇਓਮੈਟ੍ਰਿਕ ਨਾਲ ਹਾਜਿਰੀ ਹੋਵੇਗੀ ਅਤੇ ਹਾਜਿਰੀ ਪੂਰੀ ਹੋਣ ‘ਤੇ ਯੋਗ ਖਿਡਾਰੀਆਂ ਤੱਕ ਲਾਭ ਪਹੁੰਚੇਗਾ। ਫਿਲਹਾਲ ਪੰਚਕੂਲਾ ਦੇ ਤਾਊ ਦੇਵੀਲਾਲ ਖੇਡ ਸਟੇਡੀਅਮ ਦੀ ਨਰਸਰੀ ਦੇ ਖਿਡਾਰੀਆਂ ਦੀ ਬਾਇਓਮੈਟ੍ਰਿਕ ਨਾਲ ਹਾਜਿਰੀ ਸ਼ੁਰੂ ਕਰਵਾਈ ਜਾਵੇਗੀ ਅਤੇ ਇਸ ਵਿਚ ਸਫਲਤਾ ਮਿਲਣ ‘ਤੇ ਸੂਬੇ ਦੇ ਹੋਰ ਸਟੇਡੀਅਮਾਂ ਤੇ ਖੇਡ ਨਰਸਰੀ ਵਾਲੇ ਸਕੂਲਾਂ ਵਿਚ ਬਾਇਓਮੈਟ੍ਰਿਕ ਦੇ ਖਿਡਾਰੀਆਂ ਦੀ ਹਾਜਿਰੀ ਸ਼ੁਰੂ ਕੀਤੀ ਜਾਵੇਗੀ।

          ਉਹ ਅੱਜ ਇੱਥੇ ਸਿਵਲ ਸਕੱਤਰੇਤ ਵਿਚ ਖੇਡ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਹੋਈ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ ਖਿਡਾਰੀਆਂ ਦਾ ਇੰਸ਼ੋਰੇਂਸ ਕਰਵਾਇਆ ਜਾਵੇਗਾ, ਤਾਂ ਜੋ ਚੋਟਿਲ ਹੋਣ ‘ਤੇ ਉਹ ਠੀਕ ਤਰ੍ਹਾ ਨਾਲ ਆਪਣਾ ਇਲਾਜ ਕਰਵਾ ਸਕਣ ਅਤੇ ਲਗਾਤਾਰ ਅਭਿਆਸ ਕਰ ਸੂਬੇ ਲਈ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮੈਡਲ ਜਿੱਤ ਸਕਣ।

          ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਪੱਧਰ ਦੇ ਸਟੇਡੀਅਮਾਂ ਤੇ ਬਲਾਕ ਪੱਧਰ ‘ਤੇ ਬਣਾਏ ਗਏ ਰਾਜੀਵ ਗਾਂਧੀ ਖੇਡ ਸਟੇਡੀਅਮਾਂ ਨੂੰ ਵਧੀਆ ਬਣਾਇਆ ਜਾਵੇਗਾ। ਖੇਡ ਦੇ ਮੈਦਾਨਾਂ ਨੂੰ ਦਰੁਸਤ ਕੀਤਾ ਜਾਵੇਗਾ ਅਤੇ ਭਵਨਾਂ ਦੀ ਮੁਰੰਮਤ ਦਾ ਕੰਮ ਸੁਚਾਰੂ ਰੂਪ ਨਾਲ ਕਰਵਾਇਆ ਜਾਵੇਗਾ। ਇਸ ਦੇ ਲਈ ਖੇਡ ਵਿਭਾਗ ਦੀ ਇੰਜੀਨੀਅਰਿੰਗ ਵਿੰਗ ਨੂੰ ਮਜਬੂਤ ਕੀਤਾ ਜਾਵੇਗਾ। ਐਸਡੀਓ ਤੇ ਜੇਈ ਦੀ ਭਰਤੀ ਕਰਵਾਈ ਜਾਵੇਗੀ, ਤਾਂ ਜੋ ਸਟੇਡੀਅਮਾਂ ਵਿਚ ਬਨਣ ਵਾਲੇ ਮਲਟੀਪਰਪਜ ਹਾਲ ਤੇ ਹੋਰ ਭਵਨਾਂ ਦੇ ਨਿਰਮਾਣ ਵਿਚ ਦੇਰੀ ਨਾ ਆਵੇ।

          ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਸੋਨੀਪਤ ਵਿਚ ਕੁਸ਼ਤੀ ਅਤੇ ਪਾਣੀਪਤ ਵਿਚ ਬਾਕਸਿੰਗ ਦੀ ਐਕਸੀਲੈਂਸੀ ਸ਼ੁਰੂ ਕੀਤੀ ਜਾਵੇਗੀ, ਜਿਸ ਵਿਚ ਖਿਡਾਰੀਆਂ ਦੇ ਰਹਿਣ ਲਈ ਹੋਸਟਲ ਦੀ ਵਿਵਸਥਾ ਰਹੇਗੀ। ਇਸ ਨਾਲ ਖਿਡਾਰੀਆਂ ਨੂੰ ਅਭਿਆਸ ਕਰਨ ਵਿਚ ਸਹੂਲਿਅਤ ਰਹੇਗੀ।

          ਉਨ੍ਹਾਂ ਨੇ ਕਿਹਾ ਕਿ ਮਾਰਸ਼ਲ ਆਰਟਸ ਨੁੰ ਪ੍ਰੋਤਸਾਹਨ ਦੇਣ ਲਈ ਯਮੁਨਾਨਗਰ ਵਿਚ ਬੰਦਾ ਸਿੰਘ ਬਹਾਦੁਰ ਮਾਰਸ਼ਲ ਆਰਟਸ ਸਕੂਲ ਦਾ ਨਿਰਮਾਣ ਕਰਵਾਇਆ ਜਾਵੇਗਾ।

          ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਨਿਰਦੇਸ਼ ਦਿੱਤੇ ਕਿ ਖੇਡ ਡਾਇਰੈਕਟ ਤੇ ਡਿਪਟੀ ਡਾਇਰੈਕਟਰ ਜਿਲ੍ਹਾ ਵਿਚ ਜਾ ਕੇ ਖੇਡ ਸਟੇਡੀਅਮਾਂ ਦੀ ਗਰਾਊਂਡ ਰਿਪੋਰਟ ਤਿਆਰ ਕਰਨ ਅਤੇ ਉਸੀ ਦੇ ਹਿਸਾਬ ਨਾਲ ਉੱਥੇ ਖੇਡਾਂ ਦੀ ਸਮੱਗਰੀ ਤੇ ਹੋਰ ਸਰੋਤਾਂ ਦੀ ਵਿਵਸਥਾ ਕਰਵਾਉਣ। ਇਸ ਦੇ ਖਿਡਾਰੀਆਂ ਦਾ ਅਭਿਆਸ ਕਰਵਾਉਣ ਵਿਚ ਲਾਪ੍ਰਵਾਹੀ ਵਰਤਣ ਵਾਲੇ ਖੇਡ ਕੋਚਾਂ ਦੀ ਵੀ ਸੂਚੀ ਤਿਆਰ ਕੀਤੀ ਜਾਵੇ।

          ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਪੂਰੀ ਤਿਆਰੀ ਕਰ ਕੇ ਸਾਲਾਨਾ ਖੇਡ ਕੈਲੇਂਡਰ ਬਣਾਇਆ ੧ਾਵੇ। ਜਿਸ ਵੀ ਜਿਲ੍ਹੇ ਵਿਚ ਖੇਡਾਂ ਦਾ ਪ੍ਰਬੰਧ ਕੀਤਾ ਜਾਣਾ ਹੈ ਉੱਥੇ ਇੱਕ ਮਹੀਨੇ ਪਹਿਲਾਂ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਜਾਵੇ, ਤਾਂ ਜੋ ਮੁਕਾਬਲੇ ਵਿਚ ਸ਼ਿਰਕਤ ਕਰਨ ਜਾਂ ਖਿਡਾਰੀਆਂ ਦੀ ਅਸਹੂਲਤ ਨਾ ਹੋਵੇ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ 3 ਤੋਂ 5 ਮਾਰਚ ਨੂੰ ਪੰਚਕੂਲਾ ਵਿਚ ਰਾਜ ਪੱਧਰੀ ਯੋਗ ਮੁਕਾਬਲੇ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਵਿਚ 1000 ਤੋਂ 1500 ਖਿਡਾਰੀਆਂ ਸ਼ਿਰਕਤ ਕਰਣਗੇ।

          ਮੀਟਿੰਗ ਵਿਚ ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ, ਖੇਡ ਨਿਦੇਸ਼ਕ ਰਾਜੀਵ ਵਰਮਾ ਤੇ ਹੋਰ ਅਧਿਕਾਰੀ ਮੌਜੂਦ ਸਨ।

ਚੰਡੀਗੜ੍ਹ, 20 ਫਰਵਰੀ – ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਦੀ ਬੇਟੀ ਨੂੰ ਦਿੱਲੀ ਵਿਚ ਮੁੱਖ ਮੰਤਰੀ ਅਹੁਦੇ ਦੇ ਤਾਜ ਨਾਲ ਨਵਾਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਬੇਟੀ ਨੂੰ ਦਿੱਲੀ ਵਿਚ ਮੁੱਖ ਮੰਤਰੀ ਬਣਾਇਆ ਗਿਆ ਇਸ ਲਈ ਹਰਿਆਣਾਵਾਸੀ ਵੀ ਖੁਸ਼ ਹਨ।  ਇਸ ਤੋਂ ਪਹਿਲਾਂ ਹਰਿਆਣਾ ਦੀ ਬੇਟੀ ਸੁਸ਼ਮਾ ਸਵਰਾਜ ਜੀ ਵੀ ਦਿੱਲੀ ਦੀ ਮੁੱਖ ਮੰਤਰੀ ਰਹੀ ਹੈ ਇਸ ਦੇ ਲਈ ਮੈਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ।

          ਸ੍ਰੀ ਵਿਜ ਅੱਜ ਚੰਡੀਗੜ੍ਹ ਵਿਚ ਮੀਡੀਆ ਪਰਸਨਸ ਵੱਲੋਂ ਪੁੱਛੇ ਗਏ ਸੁਆਲਾਂ ਦਾ ਜਵਾਬ ਦੇ ਰਹੇ ਸਨ।

          ਸ੍ਰੀ ਵਿਜ ਨੇ ਕਿਹਾ ਕਿ ਦਿੱਲੀ ਵਿਚ ਪਿਛਲੇ 27 ਸਾਲਾਂ ਤੋਂ ਵਿਰੋਧੀ ਧਿਰ ਦੀ ਸਰਕਾਰਾਂ ਦੇ ਰਹਿਣ ਦੇ ਕਾਰਨ ਵਿਕਾਸ ਕੰਮਾਂ ਨੂੰ ਗ੍ਰਹਿਣ ਲੱਗਾ ਹੋਇਆ ਸੀ ਜੋ ਕਿ ਹੁਣ ਖਤਮ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਦਿੱਲੀ ਵਿਚ ਹੁਣ ਤੇਜੀ ਨਾਲ ਵਿਕਾਸ ਹੋਵੇਗਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦਿੱਲੀ ਦੀ ਮੁੱਖ ਮੰਤਰੀ ਅਤੇ ਕੈਬੀਨੇਟ ਸਾਥੀਆਂ ਰਾਹੀਂ ਦਿੱਲੀ ਨੂੰ ਵਿਕਾਸ ਵਿਚ ਅਵੱਲ ਕਰਨ ਦਾ ਕੰਮ ਕੀਤਾ ਜਾਵੇਗਾ।

          ਦਿੱਲੀ ਦੇ ਵਿਕਾਸ ਨੂੰ ਲੈ ਕੇ ਪੁੱਛੇ ਗਏ ਇੱਕ ਸੁਆਲ ਦੇ ਜਵਾਬ ਵਿਚ ਸ੍ਰੀ ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸ੍ਰੀ ਮੋਦੀ ਦੀ ਨੀਤੀਆਂ ਅਤੇ ਵਿਕਾਸ ਦੇ ਕੰਮਾਂ ਦੇ ਕਾਰਨ ਲਗਭਗ ਪੂਰੇ ਦੇਸ਼ ਵਿਚ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਬਣ ਚੁੱਕੀਆਂ ਹਨ। ਉਨ੍ਹਾਂ ਨੇ ਉਮੰਗ ਭਰੇ ਸ਼ਬਦਾਂ ਵਿਚ ਕਿਹਾ ਕਿ ਚੇਕਰ ਦੇਸ਼ ਦਾ ਨਕਸ਼ਾ ਵੀ ਦੇਖਿਆ ਜਾਵੇ ਤਾਂ ਸਾਰਾ ਭਗਵਾ ਨਜਰ ਆਉਂਦਾ ਹੈ ਅਤੇ ਮੈਨੁੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਸਮੂਚੇ ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ।

          ਹਰਿਆਣਾ ਦੇ ਨਿਗਮ ਚੋਣ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਚੋਣ ਨੂੰ ਲੈ ਕੇ ਪਹਿਲਾਂ ਹੀ ਕੁੱਝ ਲੋਕ ਰੋਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਹੀ ਆਦਤ ਕਾਂਗਰਸ ਦੀ ਹੈ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ, ਨਗਰ ਪਰਿਸ਼ਦ ਅਤੇ ਨਗਰ ਪਾਲਿਕਾ ਦੇ ਚੋਣ ਵਿਚ ਕਾਂਗਰਸ ਨੂੰ ਕਰਾਰੀ ਹਾਰ ਮਿਲਣ ਜਾ ਰਹੀ ਹੈ ਇਹ ਕਾਂਗਰਸ ਨੂੰ ਪਤਾ ਵੀ ਹੈ ਇਸ ਲਈ ਕਾਂਗਰਸ ਵਾਲੇ ਇਸ ਦੀ ਭੁਮਿਕਾ ਪਹਿਲਾਂ ਹੀ ਬਣਾ ਰਹੇ ਹਨ।

          ਅਮੇਰਿਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੁੰ ਮਾਨਸਿਕ ਰੂਪ ਨਾਲ ਉਭਾਰਣ ਲਈ ਕੀਤੇ ਜਾਣ ਵਾਲੇ ਮੁਹਿੰਮ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿਉਂਕਿ ਡਿਪੋਰਟ ਹੋਏ ਲੋਕਾਂ ਨੂੰ ਕਸ਼ਟ ਹੋਇਆ ਹੈ ਕਿਉਂਕਿ ਉਹ ਭਾਰਤੀ ਹੀ ਹਨ ਅਤੇ ਇਹ ਭਾਰਤੀਆਂ ਦੇ ਸੁੱਖ ਦੁੱਖ ਵਿਚ ਕਰਨਾ ਚੰਗੀ ਗੱਲ ਹੈ।

          ਡਿਪੋਰਟ ਹੋਣ ਵਾਲੇ ਲਕੋਾਂ ਲਈ ਹਰਿਆਣਾ ਵੱਲੋਂ ਕੀਤੇ ਜਾਣ ਵਾਲੀ ਪਹਿਲ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਹ ਮੇਰੇ ਵਿਭਾਗ ਨਾਲ ਸਬੰਧਿਤ ਕੰਮ ਨਹੀਂ ਹੈ ਪਰ ਜੇਕਰ ਹੋਰ ਡਿਪਾਰਟਮੈਂਟ ਉਨ੍ਹਾਂ ਤੋਂ ਕੋਈ ਸਹਿਯੋਗ ਚਾਹੁੰਦੇ ਹਨ ਤਾਂ ਸਾਡੇ ਵੱਲੋਂ ਇੱਕ ਬਿਹਤਰੀਨ ਬੱਸ ਡਿਪੋਰਟ ਹੋਏ ਲੋਕਾਂ ਨੂੰ ਲਿਆਉਣ ਲਈ ਭੇਜੀ ਜਾਵੇਗੀ। ਇਸ ਤੋਂ ਇਲਾਵਾ, ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਬੱਸ ਦੇ ਨਾਲ ਫੂਡ ਦੇ ਪੇਕੇਟ ਵੀ ਭੇਜੇ ਜਾਣਗੇ।

ਹਰਿਆਣਾ ਦੇ ਮੁੱਖ ਮੰਤਰੀ ਨੇ ਉਦਯੋਗਿਕ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਲਈ ਨੀਤੀਗਤ ਸੁਧਾਰਾਂ ਦੀ ਜਰੂਰਤ ‘ਤੇ ਦਿੱਤਾ ਜੋਰ

ਚੰਡੀਗੜ੍ਹ, 20 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ਮਹਤੱਵਪੂਰਣ ਨਿਵੇਸ਼ ਯਕੀਨੀ ਕਰਨ ਲਈ ਹਰ ਸੰਭਵ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸੂਬੇ ਵਿਚ ਉਦਯੋਗਿਕ ਵਿਕਾਸ ਨੂੰ ਹੋਰ ਗਤੀ ਦੇਣ ਲਈ, ਜਰੂਰਤ ਅਨੁਸਾਰ ਮੌਜੂਦਾ ਨੀਤੀਆਂ ਨੂੰ ਸੋਧ ਕਰਨ ਦੀ ਜਰੂਰਤ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਇਸ ਤੋਂ ਨਾ ਸਿਰਫ ਵੱਧ ਨਿਵੇਸ਼ ੱਿਖਚ ਹੋਵੇਗਾ ਸਗੋ ਰੁਜਗਾਰ ਦੇ ਹੋਰ ਵੱਧ ਮੌਕੇ ਵੀ ਪੈਦਾ ਹੋਣਗੇ।

          ਮੁੱਖ ਮੰਤਰੀ ਬੁੱਧਵਾਰ ਦੇਰ ਸ਼ਾਮ ਉਦਯੋਗ ਅਤੇ ਵਪਾਰ ਵਿਭਾਗ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਪਹਿਲਾਂ ਹੀ ਆਈਐਮਟੀ ਖਰਖੌਦਾ ਦੀ ਸਫਲਤਾ ਦੇ ਆਧਾਰ ‘ਤੇ ਪੂਰੇ ਸੂਬੇ ਵਿਚ 10 ਅੱਤਆਧੁਨਿਕ ਉਦਯੋਗਿਕ ਟਾਉਨਸ਼ਿਪ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਉਦਯੋਗਾਂ ਦੀ ਸਥਾਪਨਾ ਨੂੰ ਸਹੂਲਤਜਨਕ ਬਨਾਉਣ ਅਤੇ ਵਿਸ਼ਵ ਨਿਵੇਸ਼ ਨੂੰ ਖਿੱਚਣ ਲਈ ਸਰਗਰਮ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਸਬੰਧ ਵਿਚ ਉਨ੍ਹਾਂ ਨੇ ਹਰਿਆਣਾ ਵਿਚ ਇੱਕ ਅੱਤਆਧੁਨਿਕ ਆਈਟੀ ਪਾਰਕ ਦੇ ਨਿਰਮਾਣ ਦੇ ਨਾਲ-ਨਾਲ ਉਦਯੋਗਾਂ ਅਤੇ ਐਮਐਸਐਮਈ ਦੋਵਾਂ ਲਈ ਵਿਸ਼ੇਸ਼ ਪ੍ਰੋਤਸਾਹਨ ਦੇਣ ਦਾ ਵੀ ਸੁਝਾਅ ਦਿੱਤਾ ਤਾਂ ਜੋ ਸੂਬੇ ਨੂੰ ਨਿਵੇਸ਼ ਲਈ ਵੱਖ ਦਿਲਖਿੱਚਵਾਂ ਸਥਾਨ ਬਣਾਇਆ ਜਾ ਸਕੇ।

          ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਮੈਨੂਫੈਕਚਰਿੰਗ ਨੁੰ ਪ੍ਰੋਤਸਾਹਨ ਦੇਣ ਅਤੇ ਪੂਰੇ ਦੇਸ਼ ਵਿਚ ਐਮਐਸਐਮਈ ਨੂੰ ਪ੍ਰੋਤਸਾਹਨ ਦੇਣ ਲਈ ਚੁੱਕੇ ਗਏ ਕਦਮਾਂ ਦੀ ਵੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਰਾਜਧਾਨੀ ਨਾਲ ਲਗਦੇ ਹੋਣ ਅਤੇ ਮਜਬੂਤ ਬੁਨਿਆਦੀ ਢਾਂਚੇ ਦੇ ਨਾਲ, ਹਰਿਆਣਾ ਵਿਸ਼ਵ ਉੱਦਮਾਂ ਨੂੰ ਖਿੱਚਣ ਵਾਲੇ ਆਰਥਕ ਇਕੋਸਿਸਟਮ ਨੂੰ ਵਿਕਸਿਤ ਕਰਨ ਲਈ ਬਿਹਤਰ ਸਥਿਤੀ ਵਿਚ ਹੈ। ਇਸ ਤੋਂ ਇਲਾਵਾ, ਭਾਰਤੀ ਪ੍ਰਵਾਸੀ ਵੀ ਹਰਿਆਣਾ ਵਿਚ ਉਦਮ ਸਥਾਪਿਤ ਕਰਨ ਦੇ ਇਛੁੱਕ ਹਨ, ਜਿਸ ਨਾਲ ਆਰਥਕ ਵਿਕਾਸ ਲਈ ਹੋਰ ਮੌਕੇ ਉਪਲਬਧ ਹੋਣਗੇ। ਉਨ੍ਹਾਂ ਨੇ ਸੁਝਾਇਆ ਕਿ ਉਦਯੋਗ ਵਿਭਾਗ ਅਤੇ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਅਜਿਹੇ ਸਾਰੇ ਉਦਮੀਆਂ ਨਾਲ ਸੰਪਰਕ ਕਰਦੇ ਹੋਏ ਹਰਿਆਣਾ ਰਾਜ ਵਿਚ ਉਨ੍ਹਾਂ ਦੇ ਨਿਵੇਸ਼ਨੂੰ ਸਹੂਲਤਜਨਕ ਬਨਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ ‘ਤੇ ਲਾਗੂ ਕਰਨ ਅਤੇ ਨਤੀਜੇ ਯਕੀਨੀ ਕਰਨ ਲਈ ਇਹ ਕੰਮ ਟਾਰਗੇਟ ਬੇਸਡ ਹੋਣਾ ਚਾਹੀਦਾ ਹੈ।

          ਇੱਕ ਵੱਖ ਮੀਟਿੰਗ ਵਿਚ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਰਾਜ ਵਿਚ ਏਅਰੋਸਪੇਸ ਅਤੇ ਰੱਖਿਆ ਨਿਵੇਸ਼ ਖਿੱਚਣ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਵੀ ਨਿਰਦੇਸ਼ ਦਿੱਤਾ। ਹਰਿਆਣਾ ਰਾਜ ਨੂੰ ਕੌਮੀ ਏਅਰੋਸਪੇਸ ਅਤੇ ਰੱਖਿਆ ਹੱਬ ਵਜੋ ਸਥਾਪਿਤ ਕਰਨ ਦੇ ਉਦੇਸ਼ ਨਾਲ ਏਅਰੋਪਸੇਸ ਅਤੇ ਰੱਖਿਆ ਨਿਵੇਸ਼ ਨੀਤੀ ਨੁੰ ਮੰਜੂਰੀ ਦਿੱਤੀ ਗਈ ਹੈ। ਜਿਸ ਦਾ ਉਦੇਸ਼ ਇਸ ਖੇਤਰ ਵਿਚ ਅਗਲੇ ਪੰਜ ਸਾਲਾਂ ਵਿਚ 1 ਮਿਲਿਅਨ ਅਮੇਰਿਕੀ ਡਾਲਰ ਦੇ ਨਿਵੇਸ਼ ਨੂੰ ਵਿਕਸਿਤ ਕਰਨਾ ਹੈ।

          ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਏਸੀਐਸ ਵਿੱਤ ਵਿਭਾਗ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਏਸੀਐਸ ਵਿਜਯੇਂਦਰ ਕੁਮਾਰ, ਉਦਯੋਗ ਵਿਭਾਗ ਦੇ ਪ੍ਰਧਾਨ ਸਕੱਤਰ ਡੀ. ਸੁਰੇਸ਼, ਸਿਵਲ ਏਵੀਏਸ਼ਨ ਵਿਭਾਗ ਦੇ ਸਕੱਤਰ ਸ਼ਸ਼ਾਮਲ ਮਿਸ਼ਰਾ, ਕਿਰਤ ਵਿਭਾਗ ਦੇ ਸਕੱਤਰ ਰਾਜੀਵ ਰਤਨ, ਮੁੱਖ ਮੰਤਰੀ ਦੇ ਓਅੇਯਡੀ ਰਾਜ ਨਹਿਰੂ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

ਅਨੁਰਾਗ ਰਸਤੋਗੀ ਨੇ ਹਰਿਆਣਾ ਦੇ ਮੁੱਖ ਸਕੱਤਰ ਦਾ ਕਾਰਜਭਾਰ ਸੰਭਾਲਿਆ

ਚੰਡੀਗੜ੍ਹ, 20 ਫਰਵਰੀ – ਹਰਿਆਣਾ ਦੇ ਨਵੇਂ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੈ ਅੱਜ ਆਪਣਾ ਕਾਰਜਭਾਰ ਗ੍ਰਹਿਣ ਕਰ ਲਿਆ।

          ਉਹ ਆਮ ਪ੍ਰਸਾਸ਼ਨ, ਮਨੁੱਖ ਸੰਸਾਧਨ, ਪਰਸੋਨਲ ਅਤੇ ਸਿਖਲਾਈ, ਸੰਸਦੀ ਮਾਮਲੇ ਅਤੇ ਵਿਜੀਲੈਂਸ ਵਿਭਾਗ ਦੇ ਮੁੱਖ ਸਕੱਤਰ ਦੇ ਨਾਲ-ਨਾਲ ਪਲਾਨ ਕੋਰਡੀਨੇਸ਼ਨ ਦੇ ਪ੍ਰਭਾਰੀ ਸਕੱਤਰ ਦਾ ਕੰਮ ਵੀ ਦੇਖਣਗੇ। ਨਾਲ ਹੀ, ਸ੍ਰੀ ਰਸਤੋਗੀ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਵਿੱਤ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ।

ਆਲੂ ਉਤਪਾਦਕ ਕਿਸਾਨਾਂ ਨੂੰ ਮਿਲੇਗਾ ਭਾਵਾਂਤਰ ਭਰਪਾਈ ਯੋਜਨਾ ਦਾ ਲਾਭ

ਚੰਡੀਗੜ੍ਹ, 20 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਕਿਸਾਨਾਂ ਦੀ ਸਮਸਿਆਵਾਂ ਦਾ ਤੁਰੰਤ ਹੱਲ ਕਰਨ ਅਤੇ ਉਨ੍ਹਾਂ ਨੁੰ ਜਰੂਰੀ ਸਹੂਲਤਾਂ ਪ੍ਰਦਾਨ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੋਹਰਾਉਂਦੇ ਹੋਏ ਆਲੂ ਉਤਪਾਦਕ ਕਿਸਾਨਾਂ ਨੂੰ ਭਾਵਾਂਤਰ ਭਰਪਾਈ ਯੋਜਨਾ ਦਾ ਲਾਭ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਦਾ ਇਹ ਕਦਮ ਦਰਸ਼ਾਉਂਦਾ ਹੈ ਕਿ ਸੂਬਾ ਸਰਕਾਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰੇਗੀ। ਖੇਤੀਬਾੜੀ ਅਤੇ ਕਿਸਾਨ ਭਲਾਈ ਸਰਕਾਰ ਦੀ ਨੀਤੀਆਂ ਦੇ ਕੇਂਦਰ ਵਿਚ ਹਨ।

          ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਿਸਾਨਾਂ ਨੂੰ ਪਿਛਲੇ ਸਾਲ 2023-24 ਦੀ ਬਕਾਇਆ ਰਕਮ 46.34 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਲੂ ਦਾ ਭਾਅ ਘੱਟ ਹੋਣ ਦੀ ਸਥਿਤੀ ਵਿਚ ਫਸਲ ਨੂੰ ਕੋਲਡ ਸਟੋਰ ਵਿਚ ਰੱਖਿਆ ਜਾ ਸਕਦਾ ਹੈ।

ਭਾਵਾਂਤਰ ਭਰਪਾਈ ਯੋਜਨਾ ਵਿਚ 24,385 ਕਿਸਾਨਾਂ ਨੂੰ ਦਿੱਤੀ ਗਈ 110 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਰਕਮ

          ਵਰਨਣਯੋਗ ਹੈ ਕਿ ਹਰਿਆਣਾ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਜੋਖਿਮ ਮੁਕਤ ਕਰਨ ਲਈ ਆਪਣੀ ਤਰ੍ਹਾ ਦੀ ਅਨੋਖੀ ਯੋਜਨਾ ਭਾਵਾਂਤਰ ਭਰਪਾਈ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦਾ ਉਦੇਸ਼ ਮੰਡੀਆਂ ਵਿਚ ਵਿਕਰੀ ਮੁੱਲ ਵਿਚ ਗਿਰਾਵਟ ਆਉਣ ਦੇ ਕਾਰਨ ਕਿਸਾਨਾਂ ਨੁੰ ਵੱਧ ਨੁਕਸਾਨ ਤੋਂ ਬਚਾਉਣਾ ਹੈ। ਯੋਜਨਾ ਵਿਚ ਕੁੱਲ 21 ਬਾਗਬਾਨੀ ਫਸਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿਚ 5 ਫੱਲ ਫਸਲਾਂ, 14 ਸਬਜੀ ਫਸਲਾਂ ਤੇ 2 ਮਸਾਲਾਂ ਫਸਲਾਂ ਸ਼ਾਮਿਲ ਹਨ।

          ਇਸ ਯੋਜਨਾ ਵਿਚ ਬਾਗਬਾਨੀ ਫਸਲਾਂ ਦੀ ਉਤਪਾਦਨ ਲਾਗਤ ਦੇ ਆਧਾਰ ‘ਤੇ ਸਰੰਖਤ ਮੁੱਲ ਨਿਰਧਾਰਿਤ ਕੀਤਾ ਜਾਂਦਾ ਹੈ। ਮੰਡੀਆਂ ਵਿਚ ਵਿਕਰੀ ਦੌਰਾਨ ਉਪਰੋਕਤ ਬਾਗਬਾਨੀ ਫਸਲਾਂ ਦੇ ਨਿਰਧਾਰਿਤ ਸਰੰਖਤ ਮੁੱਲ ਵਿਚ ਘੱਟ ਮੁੱਲ ਮਿਲਣ ‘ਤੇ ਸਰੰਖਤ ਮੁੱਲ ਤੇ ਵਿਕਰੀ ਮੁੱਲ ਵਿਚ ਅੰਤਰ ਦੀ ਭਰਪਾਈ ਪ੍ਰੋਤਸਾਹਨ ਸਹਾਇਤਾ ਰਕਮ ਵਜੋ ਕੀਤੀ ਜਾਂਦੀ ਹੈ। ਯੋਜਨਾ ਦੀ ਸ਼ੁਰੂਆਤ ਨਾਲ ਹੁਣ ਤੱਕ ਕੁੱਲ 3,15,614 ਕਿਸਾਨ ਨੇ 7,02,220 ਏਕੜ ਖੇਤਰ ਦਾ ਯੋਜਨਾ ਵਿਚ ਰਜਿਸਟ੍ਰੇਸ਼ਣ ਕਰਵਾਇਆ ਹੈ ਅਤੇ 110 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਰਕਮ 24,385 ਕਿਸਾਨਾਂ ਨੂੰ ਦਿੱਤੀ ਗਈ ਹੈ।

          ਯੋਜਨਾ ਦਾ ਲਾਭ ਲੈਣ ਲਈ ਕਿਸਾਨ ਵੱਲੋਂ ਆਪਣੀ ਫਸਲ ਦਾ ਰਜਿਸਟ੍ਰੇਸ਼ਣ ”ਮੇਰੀ ਫਸਲ ਮੇਰਾ ਬਿਊਰਾ” ਪੋਰਟਲ ‘ਤੇ ਕੀਤਾ ਜਾਂਦਾ ਹੈ ਜਿਸ ਦੀ ਤਸਦੀਕ ਬਾਗਬਾਨੀ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਫਸਲ ਨੂੰ ਮੰਡੀ ਵਿਚ ਲੈ ਜਾਂਦੇ ਸਮੇਂ ਗੇਟ ਪਾਸ ਜਾਰੀ ਕੀਤਾ ਜਾਂਦਾ ਹੈ ਜਿਸ ਦੇ ਆਧਾਰ ‘ਤੇ ਜੇ ਫਾਰਮ ਜਾਰੀ ਕੀਤਾ ਜਾਂਦਾ ਹੈ। ਇਸ ਸਕਮੀ ਦਾ ਲਾਭ ਭੂਮੀ ਮਾਲਕ, ਪੱਟੇਦਾਰ ਜਾਂ ਕਿਰਾਏਦਾਰ ਵੀ ਲੈ ਸਕਦੇ ਹਨ।

ਸੂਬਾ ਸਰਕਾਰ ਗ੍ਰਾਮੀਣ ਚੌਕੀਦਾਰਾਂ ਦੀ ਭਲਾਈ ਲਈ ਹੈ ਯਤਨਸ਼ੀਲ  ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ

ਚੰਡੀਗੜ੍ਹ, 20 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਗ੍ਰਾਮੀਣ ਚੌਕੀਦਾਰਾਂ ਦੀ ਭਲਾਈ ਲਈ ਯਤਨਸ਼ੀਲ ਹੈ। ਚੌਕੀਦਾਰਾਂ ਦੀ ਤਨਖਾਹ 7000 ਤੋਂ ਵਧਾ ਕੇ 11 ਹਜਾਰ ਰੁਪਏ ਕੀਤੀ ਗਈ ਹੈ। ਜਲਦੀ ਹੀ ਚੌਕੀਦਾਰਾਂ ਦੇ ਆਈਕਾਰਡ ਬਣਵਾਏ ਜਾਣਗੇ, ਤਾਂ ਜੋ ਉਨ੍ਹਾਂ ਨੂੰ ਕੰਮ ਕਰਦੇ ਹੋਏ ਕੋਈ ਅਸਹੂਲਤ ਨਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਚੌਕੀਦਾਰਾਂ ਦੇ ਖਾਲੀ ਅਹੁਦਿਆਂ ਨੂੰ ਭਰਨ ਦੀ ਪ੍ਰਕ੍ਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ।

          ਉਹ ਅੱਜ ਇੱਥੇ ਸਿਵਲ ਸਕੱਤਰੇਤ ਵਿਚ ਗ੍ਰਾਮੀਣ ਚੌਕੀਦਾਰ ਯੂਨੀਅਨ, ਹਰਿਆਣਾ ਦੇ ਅਧਿਕਾਰੀਆਂ ਦੇ ਨਾਲ ਹੋਈ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ‘ਤੇ ਚੌਕੀਦਾਰਾਂ ਨੇ ਆਪਣਾ ਮੰਗ ਪੱਤਰ ਵੀ ਸੌਂਪਿਆ।

          ਇਸ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਸੂਬੇ ਵਿਚ 7301 ਚੌਕੀਦਾਰਾਂ ਦੇ ਅਹੁਦੇ ਹਨ, ਜਿਨ੍ਹਾਂ ਵਿੱਚੋਂ 4927 ਚੌਕੀਦਾਰ ਕੰਮ ਕਰ ਰਹੇ ਹਨ ਅਤੇ 2374 ਚੌਕੀਦਾਰਾਂ ਦੇ ਅਹੁਦੇ ਖਾਲੀ ਹਨ। ਚੌਕੀਦਾਰਾਂ ਨੇ ਦਸਿਆ ਕਿ ਮੌਤ ਦਾ ਰਿਕਾਰਡ ਦਰਜ ਕਰਨ ਵਾਲਾ ਪੋਰਟਲ ਠੀਕ ਨਾਲ ਕੰਮ ਨਹੀਂ ਕਰ ਰਿਹਾ ਹੈ ਅਤੇ ਚੌਕੀਦਾਰਾਂ ਨੂੰ ਤਨਖਾਹ ਸਬੰਧੀ ਸਮਸਿਆ ਵੀ ਆ ਰਹੀ ਹੈ। ਇਸ ‘ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ ਨੇ ਕਿਹਾ ਕਿ ਚੌਕੀਦਾਰਾਂ ਦੀ ਪਰੇਸ਼ਾਨੀਆਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ।

ਹਰਿਆਣਾ ਨੇ ਸੂਬੇ ਵਿੱਖ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਚੁੱਕਿਆ ਬੜਾ ਕਦਮ

ਚੰਡੀਗੜ੍ਹ, 20 ਫਰਵਰੀ- ਹਰਿਆਣਾ ਨੇ ਸੂਬੇ ਵਿੱਖ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਇੱਕ ਬੜਾ ਕਦਮ ਚੁੱਕਦੇ ਹੋਏ ਸੂਬੇ ਵਿੱਚ ਗਵਾਹਾਂ ਦੀ ਸੁਰਖਿਆ ਕਰਨ ਲਈ ਇੱਕ ਨਵੀਂ ਯੋਜਨਾ ”ਹਰਿਆਣਾ ਗਵਾਹ ਸੁਰਖਿਆ ਯੋਜਨਾ,2025 ਸ਼ੁਰੂ ਕੀਤੀ ਹੈ। ਗ੍ਰੀਹ ਵਿਭਾਗ ਵੱਲੋਂ ਇਸ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ।

ਇਹ ਯੋਜਨਾ ਉਨ੍ਹਾਂ ਅਪਰਾਧਾਂ ਦੇ ਗਵਾਹਾਂ ‘ਤੇ ਲਾਗੂ ਹੋਵੇਗੀ, ਜੋ ਮਰਣ ਜਾਂ ਆਜੀਵਨ ਕਾਰਾਵਾਸ ਜਾਂ ਸਤ ਸਾਲ ਜਾਂ ਉਸ ਤੋਂ ਵੱਧ ਦੇ ਕਾਰਾਵਾਸ ਨਾਲ ਅਤੇ ਭਾਰਤੀ ਨਿਆਂਇਕ ਕੋਡ, 2023 ਦੀ ਧਾਰਾ 74,75,76,77,78 ਅਤੇ 79 ਦੇ ਨਾਲ ਨਾਲ ਲੈਂਗਿਕ ਅਪਰਾਧਾਂ ਨਾਲ ਬੱਚਿਆਂ ਦਾ ਸੁਰੱਖਿਆ ਐਕਟ, 2012 ਦੀ ਧਾਰਾ 8,10,12,14 ਅਤੇ 15 ਦੇ ਅਧੀਨ ਸਜਾਯੋਗ ਹਨ।

ਧਮਕੀ ਦੀ ਆਸ਼ੰਕਾ ਦੇ ਆਧਾਰ ‘ਤੇ ਗਵਾਹਾਂ ਦੀ ਤਿੰਨ ਸ਼੍ਰੇਣਿਆਂ

ਯੋਜਨਾ ਦੇ ਤਹਿਤ, ਧਮਕੀ ਦੀ ਆਸ਼ੰਕਾ ਦੇ ਆਧਾਰ ‘ਤੇ ਗਵਾਹਾਂ ਦੀ ਤਿੰਨ ਸ਼੍ਰੇਣਿਆਂ ਹੋਣਗਿਆਂ। ਸ਼੍ਰਣੀ ਏ ਵਿੱਚ ਉਹ ਸਥਿਤੀਆਂ ਸ਼ਾਮਲ ਹਨ, ਜਿੱਥੇ ਜਾਂਚ ਜਾਂ ਪਰੀਖਣ ਦੇ ਦੌਰਾਨ ਜਾਂ ਉਸ ਤੋਂ ਬਾਅਦ ਗਵਾਹ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਖਤਰਾ ਹੋਵੇ। ਸ਼੍ਰਣੀ ਬੀ ਵਿੱਚ ਉਹ ਮਾਮਲੇ ਸ਼ਾਮਲ ਹਨ, ਜਿੱਥੇ ਜਿੱਥੇ ਜਾਂਚ ਜਾਂ ਪਰੀਖਣ ਦੇ ਦੌਰਾਨ ਜਾਂ ਉਸ ਤੋਂ ਬਾਅਦ ਗਵਾਹ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਜਾਂ ਕੋਈ ਹੋਰ ਵਿਅਕਤੀ, ਜਿਸ ਵਿੱਚ ਉਹ ਹਿੱਤਬੱਧ ਹੋਵੇ, ਸਾਖ ਜਾਂ ਜਾਇਦਾਦ ਨੂੰ ਖਤਰਾ ਹੋਵੇ। ਜਦੋਂ ਕਿ ਸ਼੍ਰੇਣੀ ਸੀ ਵਿੱਚ ਉਹ ਮਾਮਲੇ ਆਉਣਗੇ, ਜਿੱਥੇ ਧਮਕੀ ਦਰਮਿਆਨ ਹੈ ਅਤੇ ਜਿੱਥੇ ਜਿੱਥੇ ਜਾਂਚ ਜਾਂ ਪਰੀਖਣ ਦੇ ਦੌਰਾਨ ਜਾਂ ਉਸ ਤੋਂ ਬਾਅਦ ਗਵਾਹ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਜਾਂ ਕੋਈ ਹੋਰ ਵਿਅਕਤੀ, ਜਿਸ ਵਿੱਚ ਉਹ ਹਿੱਤਬੱਧ ਹੋਵੇ, ਦੇ ਸ਼ੋਸ਼ਣ ਜਾਂ ਪਰੇਸ਼ਾਨੀ, ਸਾਖ ਜਾਂ ਜਾਇਦਾਦ ਪ੍ਰਭਾਵਿਤ ਹੋਵੇ।

ਯੋਜਨਾ ਵਿੱਚ ਗਵਾਹ ਸੁਰੱਖਿਆ ਉਪਾਆਂ ਦੀ ਬਣਾਈ ਗਈ ਰੂਪਰੇਖਾ

ਹਰਿਆਣਾ ਗਵਾਹ ਸੁਰੱਖਿਆ ਯੋਜਨਾ,2025 ਤਹਿਤ ਗਵਾਹਾਂ ਦੀ ਸੁਰੱਖਿਆ ਲਈ ਕਈ ਉਪਾਅ ਦੱਸੇ ਗਏ ਹਨ। ਇਨ੍ਹਾਂ ਵਿੱਚ ਇਹ ਯਕੀਨੀ ਕਰਨਾ ਸ਼ਾਮਲ ਹੈ ਕਿ ਜਾਂਚ ਜਾਂ ਸੁਣਵਾਈ ਦੇ ਦੌਰਾਨ ਗਵਾਹ ਅਤੇ ਆਰੋਪੀ ਆਮੋ-ਸਾਹਮਣੇ ਨਾ ਆਉਣ। ਇਸ ਦੇ ਇਲਾਵਾ, ਈਮੇਲ, ਟੇਲੀਫੋਨ ਕਾਲ ਦੀ ਨਿਗਰਾਨੀ, ਗਵਾਹ ਦਾ ਟੇਲੀਫੋਨ ਨੰਬਰ ਬਦਲਣ ਜਾਂ ਕੋਈ ਅਨਲਿਸਟਿਡ ਨੰਬਰ ਦੇਣ ਲਈ ਟੇਲੀਫੋਨ ਕੰਪਨੀ ਨਾਲ ਪ੍ਰਬੰਧ ਕਰਨਾ, ਗਵਾਹ ਜਾਂ ਉਸਦੇ ਪਰਿਵਾਰ ਦੇ ਮੈਂਬਰ ਜਾਂ ਉਹ ਵਿਅਕਤੀ ਵਿੱਚ ਗਵਾਹ ਹਿੱਤਬੱਧ ਹੈ, ਦੇ ਘਰ/ਦਫਤਰ ਦੇ ਨੇੜੇ ਤੇੜੇ ਸਾਵਧਾਨੀਪੂਰਨ ਸੁਰੱਖਿਆ, ਸ਼ਰੀਰਕ ਵਿਅਕਤੀਗਤ ਸੁਰੱਖਿਆ, ਅੰਗਰੱਖਿਅਕ ਆਦਿ ਪੀਸੀਆਰ ਵੈਨ ਦੀ ਰੈਗੁਲਰ ਗਸਤ/ਤੈਨਾਤੀ ਸ਼ਾਮਲ ਹਨ।

ਗਵਾਹ ਸੁਰੱਖਿਆ ਉਪਾਆਂ ਵਿੱਚ ਅਸਥਾਈ ਰੂਪ ਨਾਲ ਆਪਣੇ ਵਸਨਿਕ ਸਥਾਨ ਨੂੰ ਕਿਸੇ ਰਿਸ਼ਤੇਦਾਰ ਦੇ ਘਰ ਜਾਂ ਕਿਸੇ ਨਜਦੀਕੀ ਕਸਬੇ/ਨਗਰ ਨੂੰ ਬਦਲਣਾ, ਕੋਰਟ ਵਿੱਚ ਆਉਣ ਜਾਉਣ ਅਤੇ ਸੁਣਵਾਈ ਦੀ ਮਿਤੀ ਲਈ ਸਰਕਾਰੀ ਵਾਹਨ ਜਾਂ ਸੂਬਾ ਸਰਕਾਰ ਵੱਲੋਂ ਵਿੱਤ ਪੋਸ਼ਿਤ ਵਾਹਨ, ਬੰਦ ਕਮਰੇ ਵਿੱਚ ਸੁਣਵਾਈ, ਗਵਾਹ ਦੇ ਵਸਨਿਕ ਸਥਾਨ ਤੋਂ ਆਡੀਓ-ਵੀਡੀਓ ਇਲੈਕਟ੍ਰਾਨਿਕ ਰਾਹੀਂ ਬਿਆਨ ਦੀ ਰਿਕਾਰਡਿੰਗ ਅਤੇ ਗਵਾਹ ਨੂੰ ਬਿਆਨ ਦੀ ਇਜਾਜਤ ਦੇਣਾ, ਬਿਆਨ ਜਾਂ ਬਿਆਨ ਰਿਕਾਰਡ ਕਰਨ ਦੌਰਾਨ ਇੱਕ ਸਹਾਇਕ ਵਿਅਕਤੀ ਨੂੰ ਮੌਜੂਦ ਰਹਿਣ ਦੀ ਇਜਾਜਤ ਦੇਣਾ ਸ਼ਾਮਲ ਹੈ। ਇਸ ਦੇ ਇਲਾਵਾ, ਆਡੀਓ-ਵੀਡੀਓ ਇਲੈਕਟ੍ਰਾਨਿਕ ਰਾਹੀਂ ਗਵਾਹ, ਇੱਕ ਤਰਫਾ ਸ਼ੀਸ਼ਾ, ਸਕ੍ਰੀਨ ਅਤੇ ਗਵਾਹਾਂ ਲਈ ਵੱਖ ਵੱਖ ਰਸਤੇ ਜਿਹੀ ਸਹੂਲਤਾਂ ਨਾਲ ਲੈਸ ਵਿਸ਼ੇਸ ਰੂਪ ਨਾਲ ਡਿਜਾਇਨ ਕੀਤੇ ਗਏ ਸੰਵੇਦਨਸ਼ੀਲ ਗਵਾਹ ਅਦਾਲਤ ਦਾ ਉਪਯੋਗ ਕਰਨਾ, ਜਿਸ ਵਿੱਚ ਪਹਿਚਾਨ ਛੁਪਾਉਣ ਲਈ ਗਵਾਹ ਦੇ ਮੂੰਹ ਦਾ ਚਿੱਤਰ ਅਤੇ ਆਡੀਓ ਫ਼ੀਡ ਨੂੰ ਸ਼ੋਧ ਕਰਨ ਦਾ ਓਪਸ਼ਨ ਵੀ ਹੋਵੇਗਾ। ਯੋਜਨਾ ਤਹਿਤ ਗਵਾਹ ਸੁਰੱਖਿਆ ਨਿਧੀ ਨਾਲ ਗਵਾਹ ਨੂੰ ਭੇਜਣ, ਭਰਣ ਪੋਸ਼ਣ ਜਾਂ ਨਵਾਂ ਵਪਾਰ ਜਾਂ ਕੰਮ ਸ਼ੁਰੂ ਕਰਨ ਦੇ ਪ੍ਰਯੋਜਨ ਲਈ, ਜਿਹਾ ਜਰੂਰੀ ਸਮੱਝਿਆ ਜਾਵੇ, ਸਮੇਂ ਸਮੇਂ ਤੇ ਵਿੱਤੀ ਮਦਦ ਜਾਂ ਅਨੁਦਾਨ ਪ੍ਰਦਾਨ ਕਰਨਾ ਅਤੇ ਕੋਈ ਹੋਰ ਸੁਰੱਖਿਆ ਉਪਾਅ, ਜੋ ਪ੍ਰਸਾਸ਼ਣਿਕ ਵਿਭਾਗ ਇਸ ਯੋਜਨਾ ਦੇ ਪ੍ਰਯੋਜਨ ਲਈ ਸਹੀ ਸਮਝੇ, ਦਾ ਪ੍ਰਾਵਧਾਨ ਕੀਤਾ ਗਿਆ ਹੈ। ਗਵਾਹਾਂ ਦੀ ਸੁਰੱਖਿਆ ਦੇ ਉਪਾਅ ਖਤਰੇ ਦੇ ਪੱਧਰ ਦੇ ਅਨੁਪਾਤ ਵਿੱਚ ਹੋਣਗੇ ਅਤੇ ਇੱਕ ਖਾਸ ਸਮੇਂ ਲਈ ਮੁਹਈਆ ਕਰਾਏ ਜਾਣਗੇ, ਜੋ ਇੱਕ ਬਾਰ ਵਿੱਚ ਤਿੰਨ ਮਹੀਨੇ ਤੋਂ ਵੱਧ ਨਹੀਂ ਹੋਵੇਗੀ।

੦ਗਵਾਹ ਸਰੰਖਣ ਬਿਨਿਆਂ ਨਾਲ ਸਬੰਧਿਤ ਸਾਰੀ ਸੁਣਵਾਈ ਸਮਰੱਥ ਅਧਿਕਾਰੀ ਵੱਲੋਂ ਕੈਮਰੇ ਵਿਚ ਕੀਤੀ ਜਾਵੇਗੀ, ਜਿਸ ਨਾਲ ਪੂਰੀ ਗੁਪਤਤਾ ਯਕੀਨੀ ਹੋਵਗੇੀ

          ਇਸ ਯੋਜਨਾ ਤਹਿਤ ਸਰੰਖਣ ਆਦੇਸ਼ ਦੀ ਮੰਗ ਕਰਨ ਲਈ ਬਿਨੈ, ਸਮਰੱਥ ਅਥਾਰਿਟੀ ਦੇ ਸਾਹਮਣੇ ਸਬੰਧਿਤ ਜਿਲ੍ਹਾ, ਜਿੱਥੇ ਅਪਰਾਧ ਕੀਤਾ ਗਿਆ ਹੈ, ਦੇ ਮੈਂਬਰ ਸਕੱਤਰ ਰਾਹੀਂ ਦਾਇਰ ਕੀਤਾ ਜਾਣਾ ਚਾਹੀਦਾ ਹੈ। ਬਿਨੈ ਦੇ ਨਾਲ ਢੁੱਕਵਾਂ ਪਹਿਚਾਣ ਪੱਤਰ ਪ੍ਰਮਾਣ ਅਤੇ ਅਪੀਲ ਦੇ ਸਮਰਥਨ ਵਿਚ ਕੋਈ ਹੋਰ ਸਹਾਇਕ ਦਸਤਾਵੇਜ ਹੋਣਾ ਚਾਹੀਦਾ ਹੈ। ਬਿਨੈ ਪ੍ਰਾਪਤ ਹੋਣ ‘ਤੇ, ਮੈਂਬਰ ਸਕੱਤਰ ਤੁਰੰਤ ਸਬੰਧਿਤ ਪੁਲਿਸ ਡਿਪਟੀ ਕਮਿਸ਼ਨਰ ਜਾਂ ਪੁਲਿਸ ਸੁਪਰਡੈਂਟ ਤੋਂ ਦੋ ਕੰਮ ਦਿਨਾਂ ਦੇ ਅੰਦਰ ਧਮਕੀ ਵਿਸ਼ਲੇਸ਼ਣ ਰਿਪੋਰਟ ਮੰਗਾਏਗਾ। ਬਿਨੈ ਦੇ ਪੈਂਡਿੰਗ ਰਹਿਣ ਦੌਰਾਨ ਅਥਾਰਿਟੀ ਗਵਾਹ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਜਾਂ ਕਿਸੇ ਅਜਿਹੇ ਵਿਅਕਤੀ, ਜਿਸ ਵਿਚ ਗਵਾਹ ਹਿੱਤਬੱਧ ਹੋਵੇ, ਦੇ ਸਰੰਖਣ ਲਈ ਅੰਤਰਿਮ ਸੁਰੱਖਿਆ ਲਈ ਆਦੇਸ਼ ਜਾਰੀ ਕਰ ਸਕਦਾ ਹੈ।

          ਧਮਕੀ ਵਿਸ਼ਲੇਸ਼ਣ ਰਿਪੋਰਟ ਪੂਰੀ ਗੁਪਤਤਾ ਬਣਾਏ ਰੱਖਦੇ ਹੋਏ ਜਲਦੀ ਤੋਂ ਜਲਦੀ ਤਿਆਰ ਕੀਤੀ ਜਾਵੇਗੀ ਅਤੇ ਆਦੇਸ਼ ਪ੍ਰਾਪਤ ਹੋਣ ਦੇ ਪੰਜ ਕੰਮ ਦਿਨਾਂ ਦੇ ਅੰਤਰ ਸਮਰੱਥ ਅਧਿਕਾਰੀ ਨੁੰ ਪੇਸ਼ ਕੀਤੀ ਜਾਵੇਗੀ। ਪੂਰੀ ਗੁਪਤਤਾ ਬਣਾਏ ਰੱਖਦੇ ਹੋਏ ਗਵਾਹ ਸਰੰਖਣ ਬਿਨਿਆਂ ਨਾਲ ਸਬੰਧਿਤ ਸਾਰੀ ਸੁਣਵਾਈ ਸਮਰੱਥ ਅਧਿਕਾਰੀ ਵੱਲੋਂ ਕੈਮਰੇ ਵਿਚ ਪ੍ਰਬੰਧਿਤ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਤੋਂ ਧਮਕੀ ਵਿਸ਼ਲੇਸ਼ਣ ਰਿਪੋਰਟ ਪ੍ਰਾਪਤ ਹੋਣ ਦੇ ਪੰਜ ਕੰਮ ਦਿਨਾਂ ਦੇ ਅੰਦਰ ਬਿਨੈ ਦਾ ਨਿਪਟਾਨ ਕੀਤਾ ਜਾਵੇਗਾ।

          ਸਮਰੱਥ ਅਧਿਕਾਰੀ ਵੱਲੋਂ ਪਾਸ ਗਵਾਹ ਸਰੰਖਣ ਆਦੇਸ਼ ਨੂੰ ਗਵਾਹ ਸਰੰਖਣ ਸੇਵਾ ੧ਾਂ ਟ੍ਰਾਇਲ ਕੋਰਟ ਵੱਲੋਂ ਲਾਗੂ ਕੀਤਾ ਜਾਵੇਗਾ। ਸਮਰੱਥ ਅਧਿਕਾਰੀ ਵੱਲੋਂ ਪਾਸ ਸਾਰੇ ਗਵਾਹ ਸਰੰਖਣ ਆਦੇਸ਼ਾਂ ਨੂੰ ਲਾਗੂ ਕਰਨ ਦੀ ਸਮੂਚੀ ਜਿਮੇਵਾਰੀ ਪੁਲਿਸ ਡਾਇਰੈਕਟਰ ਜਨਰਲ ਦੀ ਹੋਵੇਵੀ। ਹਾਲਾਂਕਿ, ਯੋਜਨਾ ਦੇ ਬਲਾਕ 12 ਅਤੇ 13 ਵਿਚ ਦਿੱਤੇ ਗਏ ਪਹਿਚਾਣ ਬਦਲਾਅ ਅਤੇ/ਜਾਂ ਟ੍ਰਾਂਸਫਰ ਦੇ ਲਈ ਸਮਰੱਥ ਅਥਾਰਿਟੀ ਵੱਲੋਂ ਪਾਸ ਗਵਾਹ ਸਰੰਖਣ ਆਦੇਸ਼ ਪ੍ਰਸਾਸ਼ਕੀ ਵਿਭਾਗ ਵੱਲੋਂ ਲਾਗੂ ਕੀਤੇ ਜਾਣਗੇ।

ਹਰੇਕ ਜਿਲ੍ਹੇ ਵਿਚ ਇੱਕ ਗਵਾਹ ਸਰੰਖਣ ਸੈਲ ਕੀਤਾ ਜਾਵੇਗਾ ਸਥਾਪਿਤ

          ਯੋਜਨਾ ਤਹਿਤ ਹਰਕੇ ਜਿਲ੍ਹੇ ਵਿਚ ਗਵਾਹ ਸਰੰਖਣ ਸੈਲ ਦਾ ਗਠਨ ਕੀਤਾ ਜਾਵੇਗਾ, ਜਿਸ ਦੀ ਅਗਵਾਈ ਸਬੰਧਿਤ ਜਿਲ੍ਹਾ ਦੇ ਪੁਲਿਸ ਡਿਪਟੀ ਕਮਿਸ਼ਨਰ ਜਾਂ ਪੁਲਿਸ ਸੁਪਰਡੈਂਟ ਹੋਵੇਗਾ। ਗਵਾਹ ਸਰੰਖਣ ਸੈਲੀ ਦੀ ਪ੍ਰਾਥਮਿਕ ਜਿਮੇਵਾਰੀ ਸਮਰੱਥ ਅਥਾਰਿਟੀ ਵੱਲੋਂ ਪਾਸ ਗਵਾਹ ਸਰੰਖਣ ਆਦੇਸ਼ਾਂ ਨੂੰ ਲਾਗੂ ਕਰਨ ਦੀ ਹੋਵੇਗੀ।

ਬਿਨੈ ਦੀ ਸੁਣਵਾਈ ਦੌਰਾਨ, ਗਵਾਹ ਦੀ ਪਹਿਚਾਣ ਕਿਸੇ ਹੋਰ ਵਿਅਕਤੀ ਨੂੰ ਨਹੀਂ ਦੱਸੀ ਜਾਵੇਗੀ

          ਬਿਨੇ ਦੀ ਸੁਣਵਾਈ ਦੌਰਾਨ, ਗਵਾਹ ਦੀ ਪਹਿਚਾਣ ਕਿਸੇ ਹੋਰ ਵਿਅਕਤੀ ਨੂੰ ਨਹੀਂ ਦੱਸੀ ਜਾਵੇਗੀ, ਜਿਸ ਨਾਲ ਗਵਾਹ ਦੀ ਪਹਿਚਾਣ ਹੋਣ ਦੀ ਸੰਭਾਵਨਾ ਹੋਵੇ। ਸਮਰੱਥ ਅਥਾਰਿਟੀ ਰਿਕਾਰਡ ‘ਤੇ ਉਪਲਬਧ ਸਮੱਗਰੀ ਦੇ ਆਧਾਰ ‘ਤੇ ਬਿਨੈ ਦਾ ਨਿਪਟਾਨ ਹੋਵੇਗਾ। ਇੱਕ ਵਾਰ ਸਮਰੱਥ ਅਥਾਰਿਟੀ ਵੱਲੋਂ ਗਵਾਹ ਦੀ ਪਹਿਚਾਣ ਦੀ ਸੁਰੱਖਿਆ ਲਈ ਆਦੇਸ਼ ਪਾਸ ਕਰ ਦਿੱਤਾ ਜਾਂਦਾ ਹੈ, ਤਾਂ ਗਵਾਹ ਸਰੰਖਣ ਸੈਲ ਦੀ ਜਿਮੇਵਾਰੀ ਹੋਵੇਗੀ ਕਿ ਉਹ ਗਵਾਹ ਦੀ ਪਹਿਚਾਣ ਦੀ ਪੂਰੀ ਸੁਰੱਖਿਆ ਯਕੀਨੀ ਕਰੇ, ਜਿਸ ਵਿਚ ਗਵਾਹ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਦਾ ਨਾਂਅ, ਕਾਰੋਬਾਰ, ਪਤਾ, ਡਿਜੀਟਲ ਫੁੱਟਪ੍ਰਿੰਟ ਅਤੇ ਹੋਰ ਪਹਿਚਾਣ ਸਬੰਧੀ ਵੰਡ ਸ਼ਾਮਿਲ ਹੈ।

ਅਥਾਰਿਟੀ ਗਵਾਹ ਨੂੰ ਨਵੀਂ ਪਹਿਚਾਣ ਦੇ ਸਕਦਾ ਹੈ ਅਤੇ ਧਮਕੀ ਵਿਸ਼ਲੇਸ਼ਣ ਰਿਪੋਰਟ ਦੇ ਆਧਾਰ ‘ਤੇ ਟ੍ਰਾਂਸਫਰ ਦੇ ਲਈ ਆਦੇਸ਼ ਜਾਰੀ ਕਰ ਸਕਦਾ ਹੈ

          ਅਜਿਹੇ ਮਾਮਲਿਆਂ ਵਿਚ ਜਿੱਥੇ ਗਵਾਹ ਪਹਿਚਾਣ ਬਦਲਣ ਦੀ ਅਪੀਲ ਕਰਦਾ ਹੈ ਅਤੇ ਧਮਕੀ ਵਿਸ਼ਲੇਸ਼ਣ ਰਿਪੋਰਟ ਦੇ ਆਧਾਰ ‘ਤੇ, ਸਮਰੱਥ ਅਧਿਕਾਰੀ ਗਵਾਹ ਨੂੰ ਨਵੀਂ ਪਹਿਚਾਣ ਦੇਣ ਦਾ ਫੈਸਲਾ ਕਰ ਸਕਦਾ ਹੈ। ਇਸ ਵਿਚ ਨਵਾਂ ਨਾਂਅ, ਸੇਵਾ ਜਾਂ ਮਾਤਾ ਪਿਤਾ ਸ਼ਾਮਿਲ ਹੋ ਸਕਦੇ ਹਨ। ਨਾਲ ਹੀ ਸਰਕਾਰੀ ਏਜੰਸੀਆਂ ਨੂੰ ਮੰਜੂਰ ਸਹਾਇਕ ਦਸਤਾਵੇਜ ਪ੍ਰਦਾਨ ਕਰਨਾ ਵੀ ਸ਼ਾਮਿਲ ਹੋ ਸਕਦਾ ਹੈ। ਨਵੀਂ ਪਹਿਚਾਣ ਗਵਾਹ ਨੂੰ ਉਨ੍ਹਾਂ ਦੇ ਮੌ੧ੂਦਾ ਵਿਦਿਅਕ, ਪੇਸ਼ ਜਾਂ ਸੰਪਤੀ ਦੇ ਅਧਿਕਾਰੀ ਤੋਂ ਵਾਂਝਾ ਨਹੀਂ ਕਰੇਗੀ। ਇਸੀ ਤਰ੍ਹਾ, ਅਜਿਹੇ ਮਾਮਲਿਆਂ ਵਿਚ ਜਿੱਥੇ ਕੋਈ ਗਵਾਹ ਟ੍ਰਾਂਸਫਰ ਦੀ ਅਪੀਲ ਕਰਦੀ ਹੈ ਅਤੇ ਧਮਕੀ ਵਿਸ਼ਲੇਸ਼ਣ ਰਿਪੋਰਟ ਦੇ ਆਧਾਰ ‘ਤੇ, ਸਮਰੱਥ ਅਥਾਰਿਟੀ ਅਪੀਲ ਨੂੰ ਮੰਜੂਰ ਕਰਨ ਦਾ ਫੈਸਲਾ ਕਰ ਸਕਦਾ ਹੈ। ਸਮਰੱਥ ਅਥਾਰਿਟੀ ਗਵਾਹ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਾਂ ਕਿਸੇ ਹੋਰ ਵਿਅਕਤੀ, ਜਿਸ ਵਿਚ ਉਹ ਹਿੱਤਬੱਧ ਹਨ, ਦੀ ਸੁਰੱਖਿਆ ਅਤੇ ਭਲਾਈ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਸੰਘ ਰਾਜ ਖੇਤਰ ਦੇ ਅੰਦਰ ਇੱਕ ਸੁਰੱਖਿਅਤ ਸਥਾਨ ‘ਤੇ ਗਵਾਹ ਦੇ ਟ੍ਰਾਂਸਫਰ ਲਈ ਆਦੇਸ਼ ਪਾਸ ਕਰੇਗਾ। ਖਰਚ ਗਵਾਹ ਸਰੰਖਣ ਨਿਧੀ ਤੋਂ ਜਾਂ ਗਵਾਹ ਵੱਲੋਂ ਭੁਗਤਾਨ ਕੀਤਾ ਜਾਵੇਗਾ।

Leave a Reply

Your email address will not be published.


*