ਚੰਡੀਗੜ੍ਹ (ਜਸਟਿਸ ਨਿਊਜ਼ ) ਲੋਕਸਭਾ ਸਪੀਕਰ ਸ੍ਰੀ ਓਮ ਬਿਰਲਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਲਗਾਤਾਰ ਵਿਕਾਸ ਦੇ ਰਾਹ ‘ਤੇ ਅੱਗੇ ਵੱਧ ਰਿਹਾ ਹੈ। ਚਾਹੇ ਢਾਂਚਾਗਤ ਵਿਕਾਸ ਦੀ ਗੱਲ ਹੋਵੇ, ਸਮਾਜਿਕ ਤੇ ਆਰਥਿਕ ਪਰਿਦ੍ਰਿਸ਼ ਦੀ ਗੱਲ ਹੋਵੇ, ਅੱਜ ਹਰ ਖੇਤਰ ਵਿਚ ਹਰਿਆਣਾ ਪ੍ਰਗਤੀ ਕਰ ਰਿਹਾ ਹੈ।
ਲੋਕਸਭਾ ਸਪੀਕਰ ਅੱਜ ਇੱਥੇ ਹਰਿਆਣਾ ਵਿਧਾਨਸਭਾ ਵਿਚ ਸੰਸਦੀ ਲੋਕਤੰਤਰ ਖੋਜ ਅਤੇ ਸਿਖਲਾਈ ਸੰਸਥਾਨ (ਪ੍ਰਾਇਡ) ਲੋਕਸਭਾ ਦੇ ਸਹਿਯੋਗ ਨਾਲ ਹਰਿਆਣਾ ਵਿਧਾਨਸਭਾ ਦੇ ਮੈਂਬਰਾਂ ਲਈ ਪ੍ਰਬੰਧਿਤ ਦੋ ਦਿਨਾਂ ਓਰਿਅਨਟੇਸ਼ਨ ਪ੍ਰੋਗਰਾਮ ਦੇ ਉਦਘਾਟਨ ਸੈਸ਼ਨ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ , ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਪੰਜਾਬ ਵਿਧਾਨਸਭਾ ਸਪੀਕਰ ਸਰਦਾਰ ਕੁੱਲਤਾਰ ਸਿੰਘ ਸਿੰਧਵਾਂ, ਉੱਤਰ ਪ੍ਰਦੇਸ਼ ਵਿਧਾਨਸਭਾ ਦੇ ਸਪੀਕਰ ਸ੍ਰੀ ਸਤੀਸ਼ ਮਹਾਨਾ, ਹਰਿਆਣਾ ਵਿਧਾਨਸਭਾ ਡਿਪਟੀ ਸਪੀਕਰ ਸ੍ਰੀ ਕ੍ਰਿਸ਼ਣ ਲਾਲ ਮਿੱਢਾ, ਵਿਧਾਨਸਭਾ ਮੈਂਬਰ ਸ੍ਰੀ ਬੀਬੀ ਬਤਰਾ ਮੌਜੂਦ ਰਹੇ।
ਸ੍ਰੀ ਓਮ ਬਿਰਲਾ ਨੈ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਦੋਵਾਂ ਲੋਕਤਾਂਤਰਿਕ ਸੰਸਥਾਵਾਂ-ਲੋਕਸਭਾ ਤੇ ਵਿਧਾਨਸਭਾ ਦਾ ਲੰਬਾ ਤਜਰਬਾ ਹੈ, ਅਤੇ ਉਹ ਆਪਣੇ ਤਜਰਬੇ ਨਾਲ ਹਰਿਆਣਾ ਵਿਧਾਨਸਭਾ ਨੂੰ ਸੰਸਦ ਦੀ ਮਰਿਆਦਾ ਦੇ ਅਨੁਰੂਪ ਚਲਾਉਣ ਵਿਚ ਮਾਰਗਦਰਸ਼ਨ ਪ੍ਰਦਾਨ ਕਰਣਗੇ।
ਹਰਿਆਣਾ ਨੇ ਵਿਰਾਸਤ ਦੇ ਨਾਲ ਵਿਕਾਸ ਦਾ ਜੋ ਮਾਡਲ ਪੇਸ਼ ਕੀਤਾ ਹੈ, ਉਹ ਹੋਰ ਸੂਬਿਆਂ ਨੂੰ ਦਿੰਦਾ ਹੈ ਦਿਸ਼ਾ
ਲੋਕਸਭਾ ਸਪੀਕਰ ਨੈ ਕਿਹਾ ਕਿ ਹਰਿਆਣਾ ਦਾ ਆਪਣਾ ਸਭਿਆਚਾਰ, ਅਧਿਆਤਮਿਕ ਵਿਰਾਸਤ ਦੇ ਨਾਲ-ਨਾਲ ਖਿਡਾਰੀਆਂ, ਸੁਤੰਤਰਤਾ ਸੈਨਾਨੀਆਂ ਅਤੇ ਵੀਰਤਾ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ। ਛੋਟਾ ਜਿਹਾ ਸੂਬਾ ਹੋਣ ਦੇ ਬਾਵਜੂਦ ਵੀ ਹਰਿਆਣਾ ਨੇ ਸਦਾ ਦੇਸ਼ ਦੁਨੀਆ ਵਿਚ ਆਪਣੀ ਇੱਕ ਵੱਖ ਪਹਿਚਾਣ ਬਣਾਈ ਹੈ। ਹਰਿਆਣਾ ਦੀ ਧਰਤੀ ਤੋਂ ਹੀ ਭਗਵਾਨ ਸ੍ਰੀ ਕ੍ਰਿਸ਼ਣ ਨੇ ਕਰਮ ਦਾ ਸੰਦੇਸ਼ ਦਿੱਤਾ ਸੀ। ਹਰਿਆਣਾ ਵਿਧਾਨਸਭਾ ਦੀ ਵੀ ਇੱਕ ਵਿਰਾਸਤ ਰਹੀ ਹੈ ਅਤੇ ਵਿਰਾਸਤ ਦੇ ਨਾਲ ਵਿਕਾਸ ਦਾ ਜੋ ਮਾਡਲ ਪੇਸ਼ ਕੀਤਾ ਹੈ, ਉਹ ਹੋਰ ਸੂਬਿਆਂ ਨੂੰ ਦਿਸ਼ਾ ਦਿੰਦਾ ਹੈ। ਵਿਕਾਸ ਦੀ ਇਸ ਯਾਤਰਾ ਵਿਚ ਵਿਧਾਇਕਾਂ ਦਾ ਵੀ ਮਹਤੱਵਪੂਰਣ ਯੋਗਦਾਨ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਜਨਤਾ ਨੇ ਭਰੋਸੇ ਦੇ ਨਾਲ ਵਿਧਾਇਕਾਂ ਨੂੰ ਸਦਨ ਵਿਚ ਚੁਣ ਕੇ ਭੇਜਿਆ ਹੈ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ 40 ਵਿਧਾਇਕ ਪਹਿਲੀ ਵਾਰ ਚੁਣ ਕੇ ਹਰਿਆਣਾ ਵਿਧਾਨਸਭਾ ਦੇ ਮੈਂਬਰ ਬਣੇ ਹਨ। ਵਿਧਾਇਕਾਂ ‘ਤੇ ਜਨਤਾ ਦੀ ਉਮੀਦਾਂ ਨੂੰ ਪੂਰਾ ਕਰਨ ਦੀ ਜਿਮੇਵਾਰੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨਸਭਾ ਮੈਂਬਰ ਵਜੋ ਵਿਧਾਇਕ ਸਿਰਫ ਇੱਕ ਚੋਣ ਖੇਤਰ ਦਾ ਪ੍ਰਤੀਨਿਧੀਤਵ ਹੀ ਨਹੀਂ ਕਰਦੇ, ਸਗੋ ਉਹ ਪੂਰੇ ਰਾਜ ਦੀ ਅਗਵਾਈ ਕਰਦੇ ਹਨ।
ਸਾਰੇ ਸੂਬਿਆਂ ਦੀ ਵਿਧਾਨਸਭਾਵਾਂ ਦਾ ਇੱਕ ਪਲੇਟਫਾਰਮ ‘ਤੇ ਉਪਲਬਧ ਹੋਵੇਗਾ ਡਿਜੀਟਲ ਰਿਕਾਰਡ
ਲੋਕਸਭਾ ਸਪੀਕਰ ਨੇ ਕਿਹਾ ਕਿ ਇੱਕ ਪ੍ਰਭਾਵੀ ਕਾਨੂੰਨ ਬਨਾਉਂਦੇ ਸਮੇਂ ਪਿਛਲੇ ਸੈਂਸ਼ਨਾਂ ਵਿਚ ਹੋਈ ਚਰਚਾ, ਸੰਵਾਦ ਅਤੇ ਡਿਬੇਟ ਦਾ ਵੀ ਅਧਿਐਨ ਕਰਨ ਦੀ ਜਰੂਰਤ ਹੈ। ਇਸ ਲਈ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਪਿਛਲੀ ਵਿਧਾਨਸਭਾ ਵਿਚ ਕਾਨੂੰਨ ਬਨਾਉਂਦੇ ਸਮੇਂ ਨੀਤੀ ਨਿਰਮਾਣ, ਯੋਜਨਾਵਾਂ ਸਮੇਂ ਜੋ ਵੀ ਚਰਚਾਵਾਂ, ਸੰਵਾਦ ਹੋਇਆ ਹੈ, ਉਨ੍ਹਾਂ ਦਾ ਇੱਕ ਡਿਜੀਟਲ ਰਿਕਾਰਡ ਰੱਖਿਆ ਜਾਵੇ। ਸਾਰੇ ਸੂਬਿਆਂ ਦੀ ਵਿਧਾਨਸਭਾਵਾਂ ਦਾ ਇਹ ਡਿਜੀਟਲ ਰਿਕਾਰਡ ਇੱਕ ਪਲੇਟਫਾਰਮ ‘ਤੇ ਉਪਲਬਧ ਹੋਵੇਗਾ, ਜਿਸ ਦਾ ਸਾਰੇ ਮੈਂਬਰ ਅਧਿਐਨ ਕਰ ਸਕਦੇ ਹਨ ਅਤੇ ਆਪਣੇ ਸਾਰਥਕ ਸੁਝਾਅ ਦੇ ਸਕਦੇ ਹਨ।
ਲੋਕਸਭਾ ਸਪੀਕਰ ਨੇ ਕਿਹਾ ਕਿ ਲੇਜੀਸਲੇਟਿਵ ਡਰਾਫਟ ਬਨਾਉਂਦੇ ਸਮੇਂ ਮੈਂਬਰਾਂ ਦੇ ਸਕਾਰਾਤਮਕ ਸੁਝਾਅ ਹੋਣੇ ਚਾਹੀਦੇ ਹਨ। ਕਈ ਵਾਰ ਡਰਾਫਟ ਵਿਚ ਕਮੀ ਰਹਿਣ ਦੇ ਕਾਰਨ ਸਰਕਾਰ ਦੀ ਕਾਰਜਪ੍ਰਣਾਲੀ ਅਤੇ ਜਨਤਾ ‘ਤੇ ਇਸ ਦਾ ਪ੍ਰਭਾਵ ਪੈਂਦਾ ਹੈ, ਇਸ ਲਈ ਇਹ ਪ੍ਰਾਰੂਪ ਮੈਂਬਰਾਂ ਨੂੰ ਪਰਿਚਾਲਿਤ ਹੋਣੇ ਚਾਹੀਦੇ ਹਨ, ਤਾਂ ਜੋ ਮੈਂਬਰਾਂ ਦੇ ਤਜਰਬੇ ਨਾਲ ਉਸ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।
ਲੋਕਤੰਤਰ ਵਿਚ ਜਨਤਾ ਦੀ ਭਾਗੀਦਾਰੀ ਅਤੇ ਸਰਗਰਮੀ ਨਾਲ ਸ਼ਾਸਨ ਪਾਲਿਕਾ ਵਿਚ ਆਵੇਗੀ ਪਾਰਦਰਸ਼ਿਤਾ
ਸ੍ਰੀ ਓਮ ਬਿਰਲਾ ਨੇ ਕਿਹਾ ਕਿ ਰਾਜ ਦੀ ਵਿਧਾਨਸਭਾਵਾਂ ਵਿਚ ਨੀਤੀ ਨਿਰਮਾਣ, ਯੋਜਨਾਵਾਂ ‘ਤੇ ਵਿਆਪਕ ਸਮੀਖਿਆ ਹੋਣੀ ਚਾਹੀਦੀ ਹੈ। ਰਾਜ ਦੇ ਮੁੱਦਿਆਂ ਦਾ ਅਧਿਐਨ ਹੋਣਾ ਚਾਹੀਦਾ ਹੈ। ਚੋਣ ਖੇਤਰ ਅਤੇ ਰਾਜ ਦੇ ਮੁੱਦਿਆਂ ਨੂੰ ਜਿਨ੍ਹਾ ਪ੍ਰਭਾਵੀ ਢੰਗ ਨਾਲ ਵਿਧਾਨਸਭਾ ਵਿਚ ਚੁੱਕਿਆ ਜਾ ਸਕਦਾ ਹੈ, ਉਨ੍ਹਾਂ ਹੀ ਸਕਾਰਾਤਮਕ ਬਦਲਾਅ ਆਵੇਗਾ। ਚਾਹੇ ਸੰਸਦ ਹੋਵੇ ਜਾਂ ਵਿਧਾਨਸਭਾ, ਇਹ ਲੋਕਤਾਂਤਰਿਕ ਸੰਸਥਾਵਾਂ ਇੱਕ ਅਜਿਹਾ ਮੰਚ ਹੈ, ਜਿਸ ਨਾਲ ਸਰਕਾਰ ਨੂੰ ਹਰ ਖੇਤਰ ਅਤੇ ਹਰ ਵਰਗ ਦੀ ਸਮਸਿਆਵਾਂ ਦੀ ਜਾਣਕਾਰੀ ਮਿਲਦੀ ਹੈ। ਸਰਕਾਰ ਇਸ ਜਾਣਕਾਰੀ ਨੂੰ ਸਕਾਰਾਤਮਕ ਰੂਪ ਨਾਲ ਲੈ ਕੇ ਇੱਕ ਬਿਹਤਰ ਸਰਕਾਰ ਚਲਾ ਸਕਦੀ ਹੈ। ਲੋਕਤੰਤਰ ਵਿਚ ਜਨਤਾ ਦੀ ਜਿਨ੍ਹੀ ਭਾਗੀਦਾਰੀ ਅਤੇ ਸਰਗਰਮੀ ਹੋਵੇਗੀ, ਉਨ੍ਹਾ ਹੀ ਸ਼ਾਸਨ ਪਾਲਿਕਾ ਵਿਚ ਪਾਰਦਰਸ਼ਿਤਾ ਆਵੇਗੀ ਅਤੇ ਕਾਰਜਪਾਲਿਕਾ ‘ਤੇ ਕੰਟਰੋਲ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਵਿਧਾਨਮੰਡਲਾਂ ਵੱਲੋਂ ਬਣਾਏ ਗਏ ਕਾਨੂੰਨ, ਨੀਤੀਆਂ ਅਤੇ ਯੋਜਨਾਵਾਂ ਦਾ ਲਾਗੂ ਕਰਨ ਧਰਾਤਲ ‘ਤੇ ਸਹੀ ਢੰਗ ਨਾਲ ਹੋ ਰਿਹਾ ਹੈ ਜਾਂ ਨਹੀਂ, ਉਹ ਇੱਕ ਜਨਪ੍ਰਤੀਨਿਧੀ ਬੇਹੱਦ ਚੰਗੇ ਢੰਗ ਨਾਲ ਦੱਸ ਸਕਦਾ ਹੈ। ਵਿਧਾਨਸਭਾ ਵਿਚ ਜਿੰਨ੍ਹੀ ਬਿਹਤਰ ਸਮੀਖਿਆ ਹੋਵੇਗੀ ਉਨ੍ਹਾ ਹੀ ਸ਼ਾਸਨ ਬਿਹਤਰ ਬਣੇਗਾ ਅਤੇ ਜਵਾਬਦੇਹੀ ਯਕੀਨੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਇੱਕ ਚੰਗਾ ਵਿਧਾਇਕ ਉਹੀ ਹੁੰਦਾ ਹੈ ਜੋ ਸਦਨ ਦੌਰਾਨ ਆਪਣੇ ਚੋਣ ਖੇਤਰ ਦੀ ਸਮਸਿਆਵਾਂ ਨੂੰ ਚੁੱਕਣ ਦੇ ਨਾਲ-ਨਾਲ ਸਦਨ ਦੀ ਕਾਰਵਾਈ ਵਿਚ ਸਾਰਥਕ ਚਰਚਾ ਵੀ ਕਰਨ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਜੀਵਨ ਵਿਚ ਕਈ ਚਨੌਤੀਆਂ ਅਤੇ ਮੁਸ਼ਕਲਾਂ ਆਉਣਗੀਆਂ, ਜਿਨ੍ਹਾਂ ਦਾ ਹੱਲ ਇੰਨੀ ਵਿਧਾਨ ਮੰਡਲਾਂ ਤੋਂ ਨਿਕਲੇਗਾ। ਅੱਜ ਸੂਚਨਾ ਤਕਨਾਲੋਜੀ ਦਾ ਯੁੱਗ ਹੈ ਸਾਨੂੰ ਨਵੀਂ-ਨਵੀਂ ਇਨੋਵੇਸ਼ਨ ਦੇ ਨਾਲ ਸਦਨ ਵਿਚ ਸਾਰਥਕ ਸੰਵਾਦ ਕਰਨਾ ਚਾਹੀਦਾ ਹੈ, ਜਿਸ ਨਾਲ ਜਨਤਾ ਦੀ ਭਲਾਈ ਦੀ ਦਿਸ਼ਾ ਦਾ ਮਾਰਗ ਪ੍ਰਸ਼ਸਤ ਹੋ ਸਕੇ।
ਭਾਰਤ ਨੇ ਦੁਨੀਆ ਨੂੰ ਦਿਖਾਇਆ- ਲੋਕਤਾਂਤਰਿਕ ਵਿਵਸਥਾ ਸ਼ਾਸਨ ਚਲਾਉਣ ਦੀ ਸਰਵੋਚ ਪੱਦਤੀ
ਸ੍ਰੀ ਓਮ ਬਿਰਲਾ ਨੇ ਕਿਹਾ ਕਿ ਪੱਖ ਧਿਰ-ਵਿਰੋਧੀ ਧਿਰ ਦੀ ਤਾਕਤ ਹੈ ਅਤੇ ਭਾਰਤ ਨੇ ਦੁਨੀਆ ਨੂੰ ਇਹ ਦਿਖਾ ਦਿੱਤਾ ਹੈ ਕਿ ਲੋਕਤਾਂਤਰਿਕ ਵਿਵਸਥਾ ਸ਼ਾਸਨ ਨੂੰ ਚਲਾਉਣ ਦੀ ਸਰਵੋਚ ਪੱਦਤੀ ਹੈ। ਵਿਵਿਧਤਾਵਾਂ ਹੋਣ ਦੇ ਬਾਵਜੂਦ ਸਾਨੂੰ ਨਾਲ ਜੋੜਨ ਦਾ ਕੰਮ ਇੰਨ੍ਹਾ ਲੋਕਤਾਂਤਰਿਕ ਪੱਦਤੀਆਂ ਨੇ ਹੀ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਵਿਧਾਨ ਮੰਡਲਾਂ ਵਿਚ ਸਾਰਥਕ ਚਰਚਾਵਾਂ ਕਰਨ ਨਾਲ ਹੀ ਅਗਵਾਈ ਸਮਰੱਥਾ ਵਧੇਗੀ ਅਤੇ ਸਾਰੇ ਮੈਂਬਰਾਂ ਨੂੰ ਇਸ ਦਿਸ਼ਾ ਵਿਚ ਸੋਚਨਾ ਹੋਵੇਗਾ ਕਿ ਵਿਧਾਨ ਮੰਡਲਾਂ ਦਾ ਜਨਤਾ ਦੀ ਭਲਾਈ ਲਈ ਬਿਹਤਰ ਵਰਤੋ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਆਸ ਵਿਅਕਤ ਕੀਤੀ ਕਿ ਨਵੇਂ ਮੈਂਬਰ ਸੀਨੀਅਰ ਮੈਂਬਰਾਂ ਦੇ ਤਜਰਬਿਆਂ ਤੋਂ ਗਿਆਨ ਪ੍ਰਾਪਤ ਕਰ ਲੋਕਤਾਂਤਰਿਕ ਵਿਵਸਥਾ ਨੂੰ ਮਜਬੂਤ ਕਰਨ ਵਿਚ ਆਪਣਾ ਯੋਗਦਾਨ ਦੇਣਗੇ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦ ਕਲਿਆਣ ਲਗਾਤਾਰ ਯਤਨ ਕਰ ਰਹੇ ਹਨ ਕਿ ਸਦਨ ਦੀ ਕਾਰਵਾਈ ਸਾਰਥਕ ਰੂਪ ਨਾਲ ਚੱਲਣ ਅਤੇ ਸੰਸਦੀ ਪ੍ਰਣਾਲੀਆਂ ਮਜਬੂਤ ਹੋਣ।
ਲੋਕਤੰਤਰ ਸਪੀਕਰ ਨੇ ਕਿਹਾ ਕਿ ਹਰਿਆਣਾ ਵਿਚ ਬਜਟ ਤੋਂ ਪ੍ਰੀ ਬਜਟ ਮੀਟਿੰਗ ਕਰ ਵਿਧਾਇਕਾਂ ਤੇ ਹੋਰ ਹਿੱਤਧਾਰਕਾਂ ਤੋਂ ਸੁਝਾਅ ਲਏ ਜਾਂਦੇ ਹਨ ਅਤੇ ਉਨ੍ਹਾਂ ਦੇ ਅਨੁਰੂਪ ਯੋਜਨਾ ਤੇ ਨੀਤੀਆਂ ਦਾ ਨਿਰਮਾਣ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਸਦੀ ਕਮੇਟੀਆਂ ਇਹ ਮੁਲਾਂਕਨ ਕਰਦਾ ਹੈ ਕਿ ਬਜਟ ਵਿਚ ਜੋ ਪ੍ਰਾਵਧਾਨ ਅਤੇ ਅਲਾਟਮੈਂਟ ਕੀਤੀ ਗਈ ਹੈ, ਉਸ ਨਾਲ ਜਨਤਾ ਦੇ ਸਮਾਜਿਕ ਤੇ ਆਰਥਕ ਜੀਵਨ ਵਿਚ ਕੀ ਬਦਲਾਅ ਆਇਆ ਹੈ। ਇਸ ਲਈ ਇਹ ਯਤਨ ਕੀਤਾ ਜਾਣਾ ਚਾਹੀਦਾ ਹੈ ਕਿ ਬਜਟ ਦੇ ਬਾਅਦ ਸੰਸਦੀ ਕਮੇਟੀਆਂ ਵਿਚ ਵੱਧ ਤੋਂ ਵੱਧ ਵਿਆਪਕ ਚਰਚਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਬਜਟ ਦੇ ਯਤਨਾਂ ਦਾ ਮੁਲਾਂਕਨ ਕੀਤਾ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਇਸ 2 ਦਿਨ ਦੇ ਪ੍ਰੋਗਰਾਮ ਵਿਚ ਮਾਹਰਾਂ ਵੱਲੋਂ ਵਿਧਾਈ ਕੰਮਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਹੋਰ ਬਿਹਤਰ ਬਨਾਉਣ ਦੀ ਜਾਣਕਾਰੀ ਸਾਰੇ ਮੈਂਬਰਾਂ ਨੂੰ ਮਿਲੇਗੀ ਜਿਸ ਤੋਂ ਜਨਤਾ ਦਾ ਚੋਣ ਹੋਏ ਮੈਂਬਰਾਂ ਦੇ ਪ੍ਰਤੀ ਭਰੋਸਾ ਹੋਰ ਮਜਬੂਤ ਹੋਵੇਗਾ।
ਵਿਧਾਇਕਾ ਲੋਕਤੰਤਰ ਦਾ ਮਜਬੂਤ ਥੰਮ੍ਹ, ਇਸ ਨੂੰ ਸ਼ਸ਼ਕਤ ਬਨਾਉਣਾ ਸਾਰੇ ਮੈਂਬਰਾਂ ਦੀ ਜਿਮੇਵਾਰੀ – ਮੁੱਖ ਮੰਤਰੀ
ਚੰਡੀਗੜ੍ਹ (ਜਸਟਿਸ ਨਿਊਜ਼ )ਹਰਿਆਣਾ ਦੇ ਮੁੱਖ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਧਾਇਕਾ ਲੋਕਤੰਤਰ ਦਾ ਇੱਕ ਮਜਬੂਤ ਥੰਮ੍ਹ ਹੈ ਅਤੇ ਸਾਰੇ ਮੈਂਬਰਾਂ ਦੀ ਜਿਮੇਵਾਰੀ ਹੈ ਕਿ ਇਸ ਨੂੰ ਹੋਰ ਵੱਧ ਸ਼ਸ਼ਕਤ ਬਨਾਉਣ। ਚੋਣ ਹੋਏ ਮੈਂਬਰਾਂ ਦੀ ਭੂਕਿਮਾ ਸਿਰਫ ਕਾਨੂੰਨ ਬਨਾਉਣ ਤੱਕ ਸੀਮਤ ਨਹੀਂ ਹੈ, ਸਗੋ ਸਾਰੇ ਮੈਂਬਰਾਂ ਨੂੰ ਆਪਣੇ ਖੇਤਰ ਦੇ ਨਾਗਰਿਕਾਂ ਦੀ ਆਵਾਜ ਨੂੰ ਬੁਲੰਦ ਕਰਨ ਅਤੇ ਉਨ੍ਹਾਂ ਦੀ ਸਮਸਿਆਵਾਂ ਦੇ ਹੱਲ ਈ ਪ੍ਰਭਾਵੀ ਯਤਨ ਕਰਨ ਦੀ ਵੀ ਜਰੂਰਤ ਹੈ।
ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਵਿਚ ਸੰਸਦੀ ਲੋਕਤੰਤਰ ਖੋਜ ਅਤੇ ਸਿਖਲਾਈ ਸੰਸਥਾਨ (ਪ੍ਰਾਇਡ) ਲੋਕਸਭਾ ਦੇ ਸਹਿਯੋਗ ਨਾਲ ਹਰਿਆਣਾ ਵਿਧਾਨਸਭਾ ਦੇ ਮੈਂਬਰਾਂ ਲਈ ਪ੍ਰਬੰਧਿਤ ਦੋ ਦਿਨਾਂ ਦੇ ਓਰਿਅਨਟੇਸ਼ਨ ਪ੍ਰੋਗਰਾਮ ਦਾ ਲੋਕ ਸਭਾ ਸਪੀਕਰ ਸ੍ਰੀ ਓਮ ਬਿਰਲਾ ਵੱਲੋਂ ਉਦਘਾਟਨ ਕਰਨ ਬਾਅਦ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਵਿਧਾਨਸਭਾ ਸਪੀਕਰ ਹਰਵਿੰਦ ਕਲਿਆਣ, ਪੰਜਾਬ ਵਿਧਾਨਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ, ਉੱਤਰ ਪ੍ਰਦੇਸ਼ ਵਿਧਾਨਸਭਾ ਦੇ ਸਪੀਕਰ ਸ੍ਰੀ ਸਤੀਸ਼ ਮਹਾਨਾ, ਹਰਿਆਣਾ ਵਿਧਾਨਸਭਾ ਦੇ ਡਿਭਟੀ ਸਪੀਕਰ ਕ੍ਰਿਸ਼ਣ ਲਾਲ ਮਿੱਢਾ, ਵਿਧਾਨਸਭਾ ਮੈਂਬਰ ਸ੍ਰੀ ਬੀਬੀ ਬਤਰਾ ਮੌਜੂਦ ਰਹੇ।
ਮੈਂਬਰਾਂ ਦੀ ਜਿਮੇਵਾਰੀ ਸਦਨ ਦੀ ਗਰਿਮਾ ਨੂੰ ਬਣਾਏ ਰੱਖਣ ਤੇ ਮਾਣ ਵਧਾਉਣ ਪ੍ਰਤੀ ਹੋਣੀ ਚਾਹੀਦੀ ਹੈ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਨਤਾ ਨੇ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਵੱਡੀ ਜਿਮੇਵਾਰੀ ਸੌਂਪ ਕੇ ਸਦਨ ਵਿਚ ਭੇਜਿਆ ਹੈ। ਸਾਰੇ ਮੈਂਬਰ ਵੱਖ-ਵੱਖ ਪਾਰਟੀਆਂ ਅਤੇ ਵੋਟਾਂ ਦੇ ਹੁੰਦੇ ਹੋਏ ਵੀ ਹਰਿਆਣਾ ਸੂਬੇ ਦੀ ਜਨਤਾ ਦੇ ਪ੍ਰਤੀਨਿਧੀ ਹਨ। ਇਸ ਲਈ ਇਸ ਸਦਨ ਵਿਚ ਪ੍ਰਵੇਸ਼ ਕਰਦੇ ਹੀ ਮੈਂਬਰਾਂ ਦੀ ਜਿਮੇਵਾਰੀ ਸਦਨ ਨੂੰ ਚਲਾਉਣ ਅਤੇ ਇਸ ਦੀ ਗਰਿਮਾ ਨੂੰ ਬਣਾਏ ਰੱਖਣ ਅਤੇ ਇਸ ਦੇ ਮਾਣ ਨੂੰ ਵਧਾਉਣ ਪ੍ਰਤੀ ਹੋਣੀ ਚਾਹੀਦੀ ਹੈ। ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਜਿਮੇਵਾਰੀ ਸਾਡੀ ਸਾਰਿਆਂ ਦੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਮੈਂਬਰ ਸਦਨ ਵਿਚ ਬੋਲਦੇ ਹਨ, ਤਾਂ ਯਾਦ ਰੱਖਣ ਕਿ ਉਹ ਸਿਰਫ ਇੱਕ ਵਿਅਕਤੀ ਨਹੀਂ, ਸਗੋ ਲੱਖਾਂ ਨਾਗਰਿਕਾਂ ਦੀ ਆਵਾਜ ਹੈ।
ਹਰਿਆਣਾ ਵਿਧਾਨਸਭਾ ਨੂੰ ਮੈਂ ਦੇ ਭਾਵਨ ਨਾਲ ਨਹੀਂ ਅਸੀਂ ਦੇ ਭਾਵ ਨਾਲ ਚਲਾਇਆ ਜਾਵੇਗਾ
ਮੁੱਖ ਮੰਤਰੀ ਨੇ ਕਿਹਾ ਕਿ ਸਦਨ ਦਾ ਨੇਤਾ ਹੋਣ ਦੇ ਨਾਤੇ ਉਹ ਭਰੋਸਾ ਵਿਅਕਤ ਕਰਦੇ ਹਨ ਕਿ ਇਸ ਸਦਨ ਵਿਚ ਸਿਹਤਮੰਦ ਲੋਕਤਾਂਤਰਿਕ ਪਰੰਪਰਾਵਾਂ ਦਾ ਪਾਲਣ ਕੀਤਾ ਜਾਵੇਗਾ। ਸਦਨ ਨੂੰ ਮੈਂ ਦੀ ਭਾਵ ਨਾਲ ਨਹੀਂ ਅਸੀਂ ਦੇ ਭਾਵ ਨਾਲ ਚਲਾਇਆ ਜਾਵੇਗਾ। ਹਰ ਮੈਂਬਰ ਦੀ ਗੱਲ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ ਪੱਖ ਧਿਰ – ਵਿਰੋਧੀ ਧਿਰ ਦੇ ਮਂੈਬਰ ਬਾਅਦ ਵਿਚ ਹਨ, ਇਸ ਗਰਿਮਾਮਈ ਸਦਨ ਦੇ ਮੈਂਬਰ ਪਹਿਲਾਂ ਹਾਂ। ਹਰਿਆਣਾ ਵਿਧਾਨਸਭਾ ਮੈਂ ਸਿਹਤਮੰਦ ਵਿਧਾਈ ਰੀਤੀ-ਨੀਤੀਆਂ ਅਤੇ ਪਰੰਪਰਾਵਾਂ ਨੂੰ ਤਾਂ ਅਪਣਾਇਆ ਹੀ ਜਾਵੇਗਾ, ਕੁੱਝ ਨਵੇਂ ਸਿਦਾਂਤਾਂ ਅਤੇ ਮਰਿਆਦਾਵਾਂ ਨੂੰ ਵੀ ਸਥਾਪਿਤ ਕੀਤਾ ਜਾਵੇਗਾ। ਜਿਸ ਤਰ੍ਹਾ ਹਰਿਆਣਾ ਵਿਕਾਸ ਤੇ ਜਨ ਭਲਾਈ ਦੇ ਖੇਤਰਾਂ ਵਿਚ ਅੱਜ ਆਪਣੀ ਪਹਿਚਾਣ ਰੱਖਦਾ ਹੈ, ਉਸੀ ਤਰ੍ਹਾ ਵਿਧਾਈ ਕੰਮਾਂ ਦੇ ਖੇਤਰ ਵਿਚ ਵੀ ਸਾਡੀ ਵੱਖ ਪਹਿਚਾਣ ਬਣੇਗੀ।
ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਹਿੱਤ ਵਿਚ ਕਾਨੂੰਨ ਤੇ ਪ੍ਰਕ੍ਰਿਆਵਾਂ ਬਨਾਉਣ ਲਈ ਇਹ ਜਰੂਰੀ ਹੈ ਕਿ ਹਰਿਆਣਾ ਵਿਧਾਨਸਭਾ ਦੀ ਵੱਧ ਤੋਂ ਵੱਧ ਸੀਟਿੰਗ ਹੋਵੇ। 15ਵੀਂ ਵਿਧਾਨਸਭਾ ਦੇ ਗਠਨ ਬਾਅਦ ਅਸੀਂ ਇਹ ਸੰਕਲਪ ਲਿਆ ਸੀ ਕਿ ਅਸੀਂ ਸੱਭ ਰਾਜਨੀਤੀ ਤੋਂ ਉੱਪਰ ਉੱਠ ਕੇ ਸਦਨ ਵਿਚ ਕੰਮ ਕਰਨ ‘ਤੇ ਜੋਰ ਦਵਾਂਗੇ। ਇਸ ਦੇ ਲਈ ਵੱਧ ਤੋਂ ਵੱਧ ਸੁਆਲਾਂ ਦਾ ਜਵਾਬ ਤਲਬ ਹੋਵੇ ਅਤੇ ਵੱਧ ਤੋਂ ਵੱਧ ਸਾਰਥਕ ਵਿਸ਼ਿਆਂ ‘ਤੇ ਚਰਚਾ ਹੋਵੇ, ਬਹਿਸ ਹੋਵੇ, ਅਸਹਿਮਤੀ ਵੀ ਹੋਵੇ, ਪਰ ਸੱਭ ਕਾ ਟੀਚਾ ਜਨਤਾ ਦੀ ਭਲਾਈ ਹੋਵੇ।
ਉਨ੍ਹਾਂ ਨੇ ਕਿਹਾ ਕਿ 14ਵੀਂ ਵਿਧਾਨਸਭਾ ਵਿਚ 16 ਸੈ ਸ਼ਨਾਂ ਵਿਚ 76 ਸੀਟਿੰਗ ਹੋਈਆਂ। ਇਸ ਤੋਂ ਪਹਿਲਾਂ ਵੀ 13ਵੀਂ ਵਿਧਾਨਸਭਾ ਵਿਚ 15 ਸੈਸ਼ਨ ਅਤੇ 84 ਸੀਟਿੰਗ, 12ਵੀਂ ਵਿਧਾਨਸਭਾ ਵਿਚ 11 ਸੈਸ਼ਨ ਅਤੇ 56 ਸੀਟਿੰਗ, 11ਵੀਂ ਵਿਧਾਨਸਭਾ ਵਿਚ 12 ਸੈਂਸ਼ਨ ਅਤੇ 70 ਸੀਟਿੰਗ ਅਤੇ 10ਵੀਂ ਵਿਧਾਨਸਭ ਵਿਚ 14 ਸੈਸ਼ਨਾਂ ਵਿਚ 66ਅ ਸੀਟਿੰਗ ਹੋਈਆਂ ਸਨ। ਸਦਨ ਵਿਚ ਇਹ ਸਕਾਰਾਤਮਕ ਮਾਹੌਲ ਸਿਰਫ ਇਸ ਲਈ ਸੰਭਵ ਹੋਇਆ ਹੈ ਕਿ ਸੱਤਪੱਖ ਦੇ ਨਾਲ-ਨਾਲ ਵਿਰੋਧੀ ਧਿਰ ਨੇ ਵੀ ਸਦਨ ਨੂੰ ਚਲਾਉਣ ਵਿਚ ਦਿਲਚਸਪੀ ਦਿਖਾਈ ਹੈ। ਹੁਣ 15ਵੀਂ ਵਿਧਾਨਸਭਾ ਵਿਚ ਵੀ ਅਸੀਂ ਸੱਭ ਇਸੀ ਤਰ੍ਹਾ ਸੂਬਾ ਹਿੱਤ ਵਿਚ ਖੁੱਲ ਕੇ ਸਕਾਰਾਤਮਕ ਚਰਚਾ ਕਰਾਂਗੇ ਅਤੇ ਇੱਕ-ਦੂਜੇ ਦੀ ਗੱਲ ਨੂੰ ਸਨਮਾਨ ਦਵਾਂਗੇ।
ਮੁੱਖ ਮੰਤਰੀ ਨੇ ਭਰੋਸਾ ਵਿਅਕਤ ਕੀਤਾ ਕਿ ਸਾਰੇ ਵਿਧਾਇਕ ਮਰਿਆਦਿਤ ਆਚਰਣ ਦਾ ਪਾਲਣ ਕਰਣਗੇ ਅਤੇ ਅਨੁਸ਼ਾਸਨ ਦੇ ਨਾਲ ਸਦਨ ਦੀ ਗਰਿਮਾ ਨੂੰ ਬਣਾਏ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਮੱਤਭੇਦ ਸਵਾਭਾਵਿਕ ਹੈ, ਪਰ ਸੰਵਾਦ ਵਿਚ ਸ਼ਾਲੀਨਤਾ ਅਤੇ ਸਕਰਾਤਮਕਤਾ ਬਣੀ ਰਹਿਣੀ ਚਾਹੀਦੀ ਹੈ। ਜਦੋਂ ਦੇਸ਼ ਪਹਿਲਾਂ ਦੀ ਭਾਵਨਾ ਨਾਲ ਕੰਮ ਕੀਤਾ ਜਾਵੇਗਾ, ਤਾਂ ਫੈਸਲਾ ਦੇਸ਼ਹਿੱਤ ਵਿਚ ਹੋਵੇਗਾ।
ਸਾਰੇ ਜਨਪ੍ਰਤੀਨਿਧੀ ਆਪਣੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਰਾਸ਼ਟਰ ਨਿਰਮਾਣ ਅਤੇ ਜਨ ਭਲਾਈ ਦੀ ਸੋਚ ਦੇ ਨਾਲ ਨਿਭਾਉਣ ਭੁਕਿਮਾ – ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ
ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਜਨਪ੍ਰਤੀਨਿਧੀ ਵਜੋ ਚੁੋਣ ਜਾਣ ਦੇ ਬਾਅਦ ਇੱਕ ਰਾਜਨੇਤਾ ਦੀ ਭੂਕਿਮਾ ਬਦਲ ਜਾਂਦੀ ਹੈ, ਇਸ ਲਈ ਸਾਰੇ ਜਨਪ੍ਰਤੀਨਿਧੀਆਂ ਨੂੰ ਆਪਣੀ-ਆਪਣੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਰਾਸ਼ਟਰ ਨਿਰਮਾਣ, ਸੂਬੇ ਦੀ ਪ੍ਰਗਤੀ ਅਤੇ ਜਨ ਭਲਾਈ ਦੀ ਸੋਚ ਦੇ ਨਾਲ ਆਪਣੀ ਜਿਮੇਵਾਰੀਆਂ ਨੁੰ ਨਿਭਾਉਣਾ ਚਾਹੀਦਾ ਹੈ।
ਉਨ੍ਹਾਂ ਨੇ ਸੰਸਦੀ ਲੋਕਤੰਤਰ ਖੋਚ ਅਤੇ ਸਿਖਲਾਈ ਸੰਸਥਾਨ (ਪ੍ਰਾਇਡ) ਲੋਕਸਭਾ ਦੇ ਸਹਿਯੋਗ ਨਾਲ ਇਹ ਓਰਿਅਨਟੇਸ਼ਨ ਪ੍ਰੋਗਰਾਮ ਦਾ ਪ੍ਰਬੰਧ ਕਰਨ ਲਈ ਲੋਕਸਭਾ ਸਪੀਕਰ ਸ੍ਰੀ ਓਮ ਬਿਰਲਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕਸਭਾ ਸਪੀਕਰ ਦੀ ਅਗਵਾਈ ਹੇਠ ਵਿਧਾਈ ਸੰਸਥਾਵਾਂ ਨੂੰ ਮਜਬੂਤ ਕਰਨ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜੋ ਸ਼ਲਾਘਾਯੋਗ ਹੈ।
ਉਨ੍ਹਾਂ ਨੇ ਕਿਹਾ ਕਿ ਸੰਸਦੀ ਪ੍ਰਣਾਲੀ ਦੀ ਸਫਲਤਾ ਵਿਚ ਜਨਤਾ ਦੇ ਪ੍ਰਤੀਨਿਧੀਆਂ ਦੀ ਮੁੱਖ ਭੁਕਿਮਾ ਹੈ। ਵਿਧਾਨਮੰਡਲਾਂ ਦੀ ਕਾਰਜ ਸਮਰੱਥਾ ‘ਤੇ ਜਨਤਾ ਤੇ ਦੇਸ਼ ਦੇ ਹਿੱਤ ਸੁਰੱਖਿਅਤ ਹੈ। ਇੰਨ੍ਹਾਂ ਸੰਸਥਾਵਾਂ ਦੀ ਸਫਲਤਾ, ਮੈਂਬਰਾਂ ਦੀ ਕਾਰਜਸ਼ੈਲੀ ‘ਤੇ ਨਿਰਭਰ ਕਰਦੀ ਹੈ। ਇਸ ਲਈ ਜਨਪਤੀਨਿਧੀ ਨੂੰ ਸੰਵਿਧਾਨ, ਨਿਯਮ, ਸੰਸਦੀ ਪ੍ਰਣਾਲੀ ਦੇ ਢੰਗ, ਵਿਧੀ ਤੇ ਪ੍ਰਥਾਵਾਂ ਦਾ ਗਿਆਨ, ਸ਼ਾਸਨ-ਪ੍ਰਸਾਸ਼ਨ ਸਬੰਧੀ ਰੋਜਨਾ ਦੀ ਗਤੀਵਿਧੀਆਂ ਦੀ ਜਾਣਕਾਰੀ ਤੇ ਸੂਚਨਾਵਾਂ, ਜਨਤਾ ਦੀ ਸਮਸਿਆਵਾਂ ਦੀ ਜਾਣਕਾਰੀ ਤੇ ਉਨ੍ਹਾਂ ਨੂੰ ਦੂਰ ਕਰਨ ਦੇ ਢੰਗਾਂ ਦਾ ਗਿਆਨ ਅਤੇ ਅਗਵਾਈ ਵਰਗੀ ਸਮਰੱਥਾ ਦਾ ਹੋਣਾ ਜਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਵਿਧਾਨਸਭਾ ਉਹ ਸੰਸਥਾ ਹੈ ਜੋ ਜਨ ਪ੍ਰਤੀਨਿਧੀਆਂ ਤੋਂ ਬਣਦੀ ਹੈ ਅਤੇ ਜਨ-ਪ੍ਰਤੀਨਿਧੀਆਂ ਰਾਹੀਂ ਜਨਤਾ ਲਈ ਕਾਰਜ ਕਰਦੀ ਹੈ। ਸੰਸਦੀ ਕੰਮਾਂ ਨੂੰ ਕਰਨ ਲਈ ਸੰਸਦ ਤੇ ਰਾਜ ਵਿਧਾਨਮੰਡਲਾਂ ਨੂੰ ਵਿਸ਼ੇਸ਼ ਸ਼ਕਤੀ ਤੇ ਅਧਿਕਾਰ ਪ੍ਰਾਪਤ ਹੈ।
ਓਰਿਅਨਟੇਸ਼ਨ ਪ੍ਰੋਗਰਾਮ ਨੂੰ ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ ਨੇ ਸੰਬੋਧਿਤ ਕਰਦੇ ਹੋਏ ਸਦਨ ਤੇ ਕਮੇਟੀਆਂ ਨੂੰ ਪ੍ਰਭਾਵੀ ਬਨਾਉਣ ‘ਤੇ ਜੋਰ ਦਿੱਤਾ। ਇੰਨ੍ਹਾਂ ਤੋਂ ਇਲਾਵਾ, ਵਿਧਾਨਸਭਾ ਮੈਂਬਰ ਸ੍ਰੀ ਬੀਬੀ ਬਤਰਾ ਨੇ ਵੀ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ।
ਗੁਰੂਗ੍ਰਾਮ ਅਤੇ ਫਰੀਦਾਬਾਦ ਜਿਲ੍ਹੇ ਲਈ ਸਿਸਟਮ ਆਧੁਨਿਕੀਕਰਣ ਅਤੇ ਸਮਾਰਟ ਵੰਡ ਲਈ 3,638.21 ਕਰੋੜ ਰੁਪਏ ਦੇ ਕੰਮਾਂ ਦੀ ਵੀ ਮਿਲੀ ਮੰਜੂਰੀ – ਅਨਿਲ ਵਿਜ
ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਦੇ ਉਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਰਿਵੇਂਪਡ ਡਿਸਟਰੀਬਿਊਸ਼ਨ ਸੈਕਟਰ ਸਕੀਮ (ਆਰਡੀਐਸਐਸ) ਤਹਿਤ ਹਰਿਆਣਾ ਰਾਜ ਨੂੰ ਬਿਜਲੀ ਦੀ ਵੱਖ-ਵੱਖ ਪਰਿਯੋਜਨਾਵਾਂ ਤਹਿਤ 6797 ਕਰੋੜ ਰੁਪਏ ਦੀ ਮੰਜੂਰੀ ਪ੍ਰਦਾਨ ਕੀਤੀ ਕੀਤੀ ਹੈ। ਇਸ ਵਿੱਚੋਂ ਗੁਰੂਗ੍ਰਾਮ ਅਤੇ ਫਰੀਦਾਬਾਦ ਜਿਲ੍ਹਾ ਲਈ ਸਿਸਟਮ ਆਧੁਨਿਕੀਕਰਣ ਅਤੇ ਸਮਾਰਟ ਵੰਡ ਲਈ 3,638.21 ਕਰੋੜ ਰੁਪਏ ਦੇ ਕੰਮਾਂ ਨੂੰ ਵੀ ਮੰਜੂਰੀ ਦਿੱਤੀ ਗਈ ਹੈ।
ਵਰਨਣਯੋਗ ਹੈ ਕਿ ਰਿਵੇਂਪਡ ਡਿਸਟਰੀਬਿਊਸ਼ਨ ਸੈਕਟਰ ਸਕੀਮ ਤਹਿਤ ਮੁੜ ਵਿਕਸਿਤ ਵੰਡ ਖੇਤਰ ਯੋਜਨਾ (ਆਰਡੀਐਸਐਸ) ਭਾਰਤ ਸਰਕਾਰ ਦੀ ਇੱਕ ਪਹਿਲ ਹੈ ਜਿਸ ਦਾ ਉਦੇਸ਼ ਬਿਜਲੀ ਵੰਡ ਖੇਤਰ ਦੀ ਵਿੱਤੀ ਸਮਰੱਥਾ ਅਤੇ ਪਰਿਚਾਲਨ ਸਮਰੱਥਾ ਨੂੰ ਵਧਾਉਣਾ ਹੈ।
ਸ੍ਰੀ ਵਿਜ ਨੇ ਦਸਿਆ ਕਿ ਇਸ ਵਿਚ ਸਮਾਰਟ ਮਾਨੀਟਰਿੰਗ ਕੰਮਾਂ ਲਈ ਟੈਂਡਰ ਮੰਗਣ ਅਤੇ ਪ੍ਰੀਪੇਡ ਸਮਾਰਟ ਮੀਟਰ ਦੀ ਸਥਾਪਨਾ ਸ਼ੁਰੂ ਕਰਨਾ ਆਦਿ ਕੰਮ ਸ਼ਾਮਿਲ ਹਨ। ਉਨ੍ਹਾਂ ਨੇ ਦਸਿਆ ਕਿ ਵੰਡ ਉਪਯੋਗਤਾਵਾਂ ਦੀ ਮਾਲੀ ਵਿਵਹਾਰਤਾ ਪੂਰੇ ਬਿਜਲੀ ਖੇਤਰ ਮੁੱਲ ਲੜੀ ਲਈ ਬਹੁਤ ਮਹਤੱਵਪੂਰਣ ਹੈ।
Leave a Reply