ਦਿੱਲੀ ਵਿਧਾਨਸਭਾ ਚੋਣ ਵਿਚ ਭਾਜਪਾ ਦੀ ਜਿੱਤ ‘ਤੇ ਹਰਿਆਣਾ ਦੇ ਸਿਖਿਆ ਮੰਤਰੀ ਮਹੀਪਾਲ ਢਾਂਡਾ ਨੇ ਦਿੱਤੀ ਕਾਰਜਕਰਤਾਵਾਂ ਨੂੰ ਵਧਾਈ

ਚੰਡੀਗੜ੍ਹ, 8 ਫਰਵਰੀ – ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਦਿੱਲੀ ਵਿਧਾਨਸਭਾ ਚੋਣ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪ੍ਰਚੰਦ ਜਿੱਤ ‘ਤੇ ਸਾਰੇ ਕਾਰਜਕਰਤਾਵਾਂ, ਅਧਿਕਾਰੀਆਂ ਤੇ ਵੋਟਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਪਾਰਟੀ ਦੀ ਨੀਤੀਆਂ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਅਤੇ ਕਾਰਜਕਰਤਾਵਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।

ਮੰਤਰੀ ਮਹੀਪਾਲ ਢਾਂਡਾ ਨੇ ਕਿਹਾ, ਦਿੱਲੀ ਦੀ ਜਨਤਾ ਨੇ ਆਮ ਆਦਮੀ ਪਾਰਟੀ ਦੇ ਝੂਠੇ ਵਾਦਿਆਂ ‘ਤੇ ਭਰੋਸਾ ਨਹੀਂ ਕੀਤਾ ਅਤੇ ਪਿਛਲੇ 10 ਸਾਲਾਂ ਵਿਚ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਪੂਰੀ ਤਰ੍ਹਾ ਨਕਾਰ ਦਿੱਤਾ ਹੈ। ਇਹ ਜਿੱਤ ਜਨਤਾ ਦਾ ਭਾਜਪਾ ‘ਤੇ ਅਟੁੱਟ ਭਰੋਸਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਵਿਕਾਸਵਾਦੀ ਨੀਤੀਆਂ ਦੀ ਜਿੱਤ ਹੈ। ਦਿੱਲੀ ਦੇ ਲੋਕਾਂ ਨੇ ਭ੍ਰਿਸ਼ਟਾਚਾਰ, ਅਵਿਵਸਥਾ ਅਤੇ ਝੂਠੀ ਸਿਆਸਤ ਨੂੰ ਨਾਮੰਜੂਰ ਕਰ ਵਿਕਾਸ ਦੇ ਪੱਖ ਵਿਚ ਵੋਟ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਤੋਂ ਸੱਭਕਾ ਸਾਥ, ਸੱਭਕਾ ਵਿਕਾਸ  ਦੀ ਨੀਤੀ ‘ਤੇ ਕੰਮ ਕਰਦੀ ਰਹੀ ਹੈ ਅਤੇ ਦਿੱਲੀ ਦੀ ਜਨਤਾ ਨੇ ਇਸ ‘ਤੇ ਭਰੋਸਾ ਜਤਾਉਂਦੇ ਹੋਏ ਭਾਜਪਾ ਨੂੰ ਭਾਰੀ ਬਹੁਮਤ ਨਾਲ ਜੇਤੂ ਬਣਾਇਆ।

ਦਿੱਲੀ ਵਿਚ ਭਾਜਪਾ ਦੀ ਇਸ ਸ਼ਾਨਦਾਰ ਜਿੱਤ ‘ਤੇ ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਦੇ ਦਫਤਰ ਵਿਚ ਵੀ ਜਬਰਦਸਤ ਉਤਸਾਹ ਦੇਖਣ ਨੂੰ ਮਿਲਿਆ। ਉਨ੍ਹਾਂ ਦੇ ਵੱਡੇ ਭਰਾ, ਸਮਾਜਸੇਵੀ ਸ੍ਰੀ ਹਰਪਾਲ ਢਾਂਡਾ ਦੀ ਅਗਵਾਈ ਹੇਠ ਕਾਰਜਕਰਤਾਵਾਂ ਨੇ ਢੋਲ ਨਗਾਰਿਆਂ ਦੇ ਨਾਲ ਜਸ਼ਨ ਮਨਾਇਆ ਅਤੇ ਇੱਕ ਦੂਜੇ ਨੂੰ ਲੱਡੂ ਖਿਲਾ ਕੇ ਖੁਸ਼ੀ ਜਾਹਰ ਕੀਤੀ।

ਦਿੱਲੀ ਵਿਧਾਨਸਭਾ ਚੋਣਾਂ ਵਿਚ ਭਾਜਪਾ ਦੀ ਪ੍ਰਚੰਡ ਜਿੱਤ ਨੇ ਰਚਿਆ ਨਵਾਂ ਅਧਿਆਏ  ਸ਼ਿਆਮ ਸਿੰਘ ਰਾਣਾ

ਚੰਡੀਗੜ੍ਹ, 8 ਫਰਵਰੀ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅੱਜ ਦਿੱਲੀ ਵਿਧਾਨਸਭਾ ਚੋਣਾ ਵਿਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਜਬਰਦਸਤ ਜਿੱਤ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਜਨਭਲਾਈਕਾਰੀ ਨੀਤੀਆਂ ਅਤੇ ਦੂਰਦਰਸ਼ੀ ਅਗਗਾਈ ਦਾ ਨਤੀਜਾ ਦਸਿਆ।

ਇਸ ਨੂੰ ਸੇਵਾ, ਸੁਸਾਸ਼ਨ ਅਤੇ ਜਨਭਲਾਈਕਾਰੀ ਨੀਤੀਆਂ ਦੀ ਜਿੱਤ ਕਰਾਰ ਦਿੰਦੇ ਹੋਏ ਸ੍ਰੀ ਰਾਣਾ ਨੇ ਕਿਹਾ ਕਿ ਚੋਣ ਨਤੀਜੇ ਭਾਜਪਾ ਦੇ ਪ੍ਰਤੀ ਜਨਤਾ ਦੇ ਅਟੁੱਟ ਸਮਰਥਨ ਨੂੰ ਦਰਸ਼ਾਉਂਦੇ ਹਨ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਗਤੀਸ਼ੀਲ ਅਗਵਾਈ ਹੇਠ ਦਿੱਲੀ ਦੀ ਇਹ ਇਤਹਾਸਿਕ ਜਿੱਤ ਸੇਵਾ, ਸੁਸਾਸ਼ਨ ਅਤੇ ਵਿਕਾਸਮੁਖੀ ਨੀਤੀਆਂ ਦੀ ਜਿੱਤ ਹੈ।

ਮੇਵਾਤ ਵਿਚ ਰੇਲ ਮਾਰਗ ਬਨਣ ਨਾਲ ਲੋਕਾਂ ਦੀ ਆਵਾਜਾਈ ਹੋਵੇਗੀ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 8 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 2014 ਦੇ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਨੂੰ ਸਾਕਾਰ ਕਰਦੇ ਹੋਏ ਕੇਂਦਰ ਤੇ ਹਰਿਆਣਾ ਸੂਬੇ ਦੀ ਡਬਲ ਇੰਜਨ ਦੀ ਸਰਕਾਰ ਬਿਨ੍ਹਾ ਭੇਦਭਾਵ ਦੇ ਵਿਕਾਸ ਦੇ ਕੰਮ ਕਰ ਰਹੀ ਹੈ। ਇਸ ਲੜੀ ਵਿਚ ਸ਼ਹੀਦ ਹਸਨ ਖਾਨ ਮੇਵਾਤੀ ਤੋਂ ਪ੍ਰੇਰਣਾ ਲੈਂਦੇ ਹੋਏ ਮੇਵਾਤ ਵਿਚ ਵਿਕਾਸ ਦੇ ਕੰਮ ਕਰ ਰਹੀ ਹੈ। ਮੇਵਾਤ ਨੂੰ ਰੇਲਮਾਰਗ ਤੋਂ ਦਿੱਲੀ ਤੇ ਅਲਵਰ ਨਾਲ ਸਿੱਧਾ ਜੋੜਨ ਲਈ ਇੱਥੇ ਰੇਲ ਪਰਿਯੋਜਨਾ ਨੂੰ ਅਮਲੀਜਾਮਾ ਪਹਿਣਾਇਆ ਜਾਵੇਗਾ। ਇਸ ਦੇ ਲਈ ਸਰਕਾਰ ਨੇ ਬਜਟ ਦਾ ਵੀ ਪ੍ਰਾਵਧਾਨ ਕੀਤਾ ਹੈ। ਮੇਵਾਤ ਵਿਚ ਰੇਲਮਾਰਗ ਦਾ ਨਿਰਮਾਣ ਹੋਣ ਨਾਲ ਨਾ ਸਿਰਫ ਮੇਵਾਤ ਦੇ ਲੋਕਾਂ ਦੀ ਆਵਾਜਾਈ ਸਰਲ ਹੋਵੇਗੀ, ਸੋਗ ਇੱਥੇ ਦੇ ਨੌਜੁਆਨਾਂ ਲਈ ਰੁਜਗਾਰ ਲਈ ਵੀ ਨਵੇਂ ਰਸਤੇ ਖੁਲਣਗੇ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ ਤਹਿਤ ਦੇਸ਼ ਦੇ 115 ਪਿਛੜੇ ਜਿਲ੍ਹਿਆਂ ਨੁੰ ਚੋਣ ਕੀਤਾ ਗਿਆ ਹੈ, ਜਿਸ ਵਿੱਚੋਂ ਨੁੰਹ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੱਭ ਤੋਂ ਪਹਿਲਾਂ ਆਕਾਂਸ਼ੀ ਜਿਲ੍ਹਾ ਦਰਜ ਕੀਤਾ ਹੈ। ਪ੍ਰਧਾਨ ਮੰਤਰੀ ਖੁਦ ਇਸ ਜਿਲ੍ਹੇ ਦੇ ਸਿਹਤ, ਪੋਸ਼ਣ, ਸਿਖਿਆ, ਖੇਤੀ ਤੇ ਸਕਿਲ ਵਿਕਾਸ ਨਾਲ ਸਬੰਧਿਤ ਕੰਮਾਂ ਦੀ ਮਾਨੀਟਰਿੰਗ ਵੀ ਕਰਣਗੇ।

ਮੁੱਖ ਮੰਤਰੀ ਅੱਜ ਇੱਥੇ ਆਪਣੇ ਨਿਵਾਸ ਸੰਤ ਕਬੀਰ ਕੁਟੀਰ ਵਿਚ ਆਲ ਇੰਡੀਆ ਮੇਵਾਤੀ ਪੰਚਾਇਤ ਦੇ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰ ਰਹੇ ਸਨ। ਆਲ ਇੰਡੀਆ ਮੇਵਾਤੀ ਪੰਚਾਇਤ ਦੇ ਪ੍ਰਤੀਨਿਧੀਆਂ ਨੇ ਮੇਵਾਤ ਵਿਚ ਰੇਲਵੇ ਲਾਇਨ ਵਿਛਾਏ ਜਾਣ ਦੀ ਪਰਿਯੋਜਨਾ ਨੂੰ ਮੰਜੂਰੀ ਦਿੱਤੇ ਜਾਣ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਪੱਗ ਪਹਿਨਾ ਕੇ ਸਨਮਾਨ ਕੀਤਾ।

ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੇਵਾਤ ਖੇਤਰ ਵਿਚ 178 ਏਕੜ ਜਮੀਨ ‘ਤੇ ਐਲਟੀਐਲ ਬੈਟਰੀ ਉਦਯੋਗ ਲੱਗੇਗਾ, ਜਿਸ ਵਿਚ 7197 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਪਰਿਯੋਜਨਾ ਨਾਲ ਮੇਵਾਤ ਖੇਤਰ ਦੇ ਕਰੀਬ 7 ਹਜਾਰ ਨੌਜੁਆਨਾਂ ਨੂੰ ਰੁਜਗਾਰ ਮਿਲੇਗਾ। ਇਸੀ ਤਰ੍ਹਾ ਨਾਲ ਸਰਕਾਰ ਨੇ ਮੇਵਾਤ ਖੇਤਰ ਵਿਚ ਆਈਐਮਟੀ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਇਸ ਖੇਤਰ ਵਿਚ ਉਦਯੋਗਾਂ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਰੁਜਗਾਰ ਦੇ ਨਵੇਂ ਮੌਕੇ ਸ੍ਰਿਜਤ ਹੋਣਗੇ। ਹਰਿਆਣਾ ਸਰਕਾਰ ਦੀ ਭਲਾਈਕਾਰੀ ਯੋਜਨਾਵਾਂ ਦਾ ਹੀ ਨਤੀਜਾ ਹੈ ਕਿ ਮੇਵਾਤ ਖੇਤਰ ਵਿਚ ਵੀ ਨਿਵੇਸ਼ਕਾਂ ਦਾ ਨਿਵੇਸ਼ ਕਰਨ ਦੇ ਪ੍ਰਤੀ ਰੁਝਾਨ ਵੱਧ ਰਿਹਾ ਹੈ। ਇੱਥੇ ਨਵੇਂ -ਨਵੇਂ ਉਦਯੋਗ ਸਥਾਪਿਤ ਹੋ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਸਵਾਮਿਤਵ ਯੋਜਨਾ ਨਾਲ ਮੇਵਾਤ ਖੇਤਰ ਨੂੰ ਲਾਲ ਡੋਰਾ ਮੁਕਤ ਕੀਤਾ ਗਿਆ ਹੈ, ਜਿਸ ਦੇ ਤਹਿਤ 396 ਪਿੰਡਾਂ ਦੀ 1 ਲੱਖ 25 ਹਜਾਰ 158 ਸੰਪਤੀਆਂ ਚੋਣ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 99 ਫੀਸਦੀ ਲਾਭਕਾਰਾਂ ਨੂੰ ਮਾਲਿਕਾਨਾ ਹੱਕ ਦੇ ਦਿੱਤਾ ਗਿਆ ਹੈ। ਹੁਣ ਇਹ ਲੋਕ ਸਰਕਾਰ ਦੀ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਦਾ ਲਾਭ ਚੁੱਕ ਰਹੇ ਹਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੇਵਾਤ ਖੇਤਰ ਵਿਚ ਪੀਣ ਦੇ ਪਾਣੀ ਦੀ ਸਪਲਾਈ ਲਈ 50 ਕਰੋੜ ਰੁਪਏ ਦੀ ਲਾਗਤ ਨਾਲ ਨਵੇੀ ਸਮੱਗਰੀ ਲਗਾਏ ਗਈ ਹੈ। ਇਸ ਤਰ੍ਹਾ ਨਾਲ ਜਮਾਲਗੜ੍ਹ ਤੇ ਸੁਨਹਰਾ ਪਿੰਡ ਵਿਚ ਕਰੀਬ 9 ਕਰੋੜ 42 ਰੁਪਏ ਦੀ ਲਗਾਤ ਨਾਲ ਰੈਨੀਵੇਲ ਬਣਾਏ ਗਏ ਹਨ, ਜਿਸ ਨਾਲ ਸਥਾਨਕ ਲੋਕਾਂ ਨੂੰ ਪੀਣ ਦੇ ਪਾਣੀ ਦੀ ਮੁਸ਼ਕਲ ਨਹੀਂ ਰਹੇਗੀ।

ਉਨ੍ਹਾਂ ਨੇ ਕਿਹਾ ਕਿ ਮੇਵਾਤ ਵਿਚ ਸਿਖਿਆ ਦੇ ਪੱਧਰ ਨੂੰ ਵਧਾਉਣ ਲਈ ਸਰਕਾਰ ਯਤਨਸ਼ੀਲ ਹੈ। ਇਸੀ ਲੜੀ ਵਿਚ ਪੁੰਹਾਨਾ ਵਿਚ ਸਰਕਾਰੀ ਕੰਨਿਆ ਕਾਲਜ ਬਣਾਇਆ ਗਿਆ ਹੈ, ਇਸ ਨਾਲ ਕੁੜੀਆਂ ਨੂੰ ਆਪਣੇ ਪਿੰਡ ਦੇ ਨੇੜੇ ਉੱਚ ਸਿਖਿਆ ਪ੍ਰਾਪਤ ਕਰਨ ਵਿਚ ਮਦਦ ਮਿਲ ਰਹੀ ਹੈ। ਇਸੀ ਤਰ੍ਹਾ ਨਾਲ ਜਿਲ੍ਹਾ ਨੁੰਹ ਦੀ ਸਰਕਾਰੀ ਆਈਟੀਆਈ ਵਿਚ ਦਾਖਲਾ ਲੈਣ ਵਾਲੀ ਕੁੜੀਆਂ ਨੂੰ ਮੇਵਾਤ ਵਿਕਾਸ ਏਜੰਸੀ ਵੱਲੋਂ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਪ੍ਰੋਤਸਾਹਨ ਰਕਮ ਦਿੱਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਮੇਵਾਤ ਖੇਤਰ ਦੇ ਲੋਕਾਂ ਨੁੰ ਬਿਹਤਰੀਨ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਖੇਤਰ ਦੇ ਸ਼ਹੀਦ ਹਸਨ ਖਾਨ ਮੇਵਾਤੀ ਮੈਡੀਕਲ ਕਾਲਜ ਵਿਚ ਕਰੀਬ 36 ਕਰੋੜ ਦੀ ਲਾਗਤ ਨਾਲ ਚਾਰ ਆਪ੍ਰੇਸ਼ਨ ਥਇਏਟਰ ਬਣਾਏ ਗਏ ਹਨ। ਇਸੀ ਤਰ੍ਹਾ ਨਾਲ ਇੱਥੇ ਓਡੀਟੋਰਿਅਮ , ਦੋ ਹੋਸਟਲ ਤੇ ਚਾਰਦੀਵਾਰੀ ਦਾ ਨਿਰਮਾਣ ਕਰਵਾਇਆ ਗਿਆ ਹੈ। ਨਗੀਨਾ ਵਿਚ ਸਿਹਤ ਟ੍ਰੇਨਿੰਗ ਸੈਂਟਰ ਬਣਾਇਆ ਗਿਆ ਹੈ। ਤਾਵੜੂ ਦੀ ਪੀਐਚਸੀ ਨੂੰ ਅੱਪਗ੍ਰੇਡ ਕਰ ਕੇ ਸੀਐਚਸੀ ਬਣਾਇਆ ਗਿਆ ਹੈ। ਪੁਨਹਾਨਾ ਵਿਚ ਏਐਨਐਮ ਕਾਲਜ ਬਣਾਇਆ ਗਿਆ ਹੈ, ਜਿਸ ਵਿਚ 50 ਫੀਸਦੀ ਸੀਟਾਂ ਮੇਵਾਤ ਖੇਤਰ ਦੀ ਕੁੜੀਆਂ ਲਈ ਰਾਖਵਾਂ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸੱਭਕਾ ਸਾਥ-ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦੇ ਵਿਜਨ ਨੂੰ ਧਿਆਨ ਵਿਚ ਰੱਖਦੇ ਹੋਏ ਹਰਿਆਣਾ ਸਰਕਾਰ ਨੇ ਵੀ ਬਿਨ੍ਹਾ ਖਰਚੀ ਤੇ ਪਰਚੀ ਦੇ ਕਰੀਬ 25 ਹਜਾਰ ਨੌਜੁਆਨਾਂ ਨੂੰ ਨੌਕਰੀ ਦੇਣ ਦਾ ਕੰਮ ਕੀਤਾ ਹੈ। ਇਸ ਵਿੱਚੋਂ ਮੇਵਾਤ ਦੇ ਕਾਫੀ ਨੌਜੁਆਨਾਂ ਨੂੰ ਨੌਕਰੀਆਂ ਵੀ ਮਿਲੀਆਂ ਹਨ। ਇਸ ਪ੍ਰੋਗਰਾਮ ਦਾ ਪ੍ਰਬੰਧ ਆਲ ਇੰਡੀਆ ਮੇਵਾਤੀ ਪੰਚਾਇਤ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਜਾਕਿਰ ਹੁਸੂਨ ਨੈ ਕੀਤਾ

ਇਸ ਮੌਕੇ ‘ਤੇ ਸਾਬਕਾ ਮੰਤਰੀ ਆਜਾਦ ਮੋਹਮਦ, ਸਾਬਕਾ ਵਿਧਾਇਆ ਜਾਕਿਰ ਹੁਸੈਨ, ਸਾਬਕਾ ਵਿਧਾਇਕ ਆਜਾਦ ਖਾਨ ਅਤੇ ਇਜਾਜ ਖਾਨ ਸਮੇਤ ਹੋ ਮਾਣਯੋਗ ਲੋਕ ਮੌਜੂਦ ਰਹੇ।

ਦਿੱਲੀ ਚੋਣ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਜਨਤਾ ਦੀ ਮੋਹਰ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 8 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦਿੱਲੀ ਦੀ ਜਨਤਾ ਦਾ ਅਭਿਨੰਦਰ ਵਿਅਕਤ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਜਨਤਾ ਨੇ ਭਾਜਪਾ ਨੂੰ ਸਪਸ਼ਟ ਜਨਾਦੇਸ਼ ਦੇ ਕੇ ਦਿੱਲੀ ਵਿਚ ਕਮਲ ਖਿਲਾ ਕੇ ਪ੍ਰਧਾਂਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ, ਸਮਾਜਿਕ ਭਲਾਈ ਦੀ ਗਾਰੰਟੀਆਂ ‘ਤੇ ਮੋਹਰ ਲਗਾਈ ਹੈ। ਭਾਜਪਾ ਦਿੱਲੀ ਨੂੰ ਉਸ ਦਾ ਮਾਣ ਅਤੇ ਸਨਮਾਨ ਵਾਪਸ ਦਿਵਾਏਗੀ। ਇਹ ਚੋਣ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਮਰੱਥ ਅਤੇ ਦੂਰਦਰਸ਼ੀ ਅਗਵਾਈ ‘ਤੇ ਜਨਤਾ ਦੀ ਮੋਹਰ ਸਾਬਿਤ ਹੈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਆਮ ਆਦਮੀ ਪਾਰਟੀ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਜਨਤਾ ਨੇ ਆਪ-ਦਾ ਦੀ ਗਲਤ ਨੀਤੀਆਂ ਦਾ ਜਵਾਬ ਦੇ ਕੇ ਭਾਜਪਾ ਦੀ ਜਨਭਲਾਈਕਾਰੀ ਨੀਤੀਆਂ ‘ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੀ ਮਿੱਟੀ ਨੂੰ ਅਪਮਾਨਿਤ ਕਰਨ ਦਾ ਕੰਮ ਕੀਤਾ, ਉਹ ੧ਦੋਂ ਹਰਿਆਣਾ ਦੇ ਨਹੀਂ ਹੋਏ ਤਾਂ ਦਿੱਲੀ ਦੇ ਕਿਵੇਂ ਹੁੰਦੇ।

          ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਿਹਾਕੇ ਵਿਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਨੇ ਇਤਿਹਾਸਿਕ ਉਪਲਬਧੀਆਂ ਹਾਸਲ ਕੀਤੀਆਂ ਹਨ, ਜਿਸ ਨਾਲ ਭਾਰਤ ਵਿਸ਼ਵ ਸ਼ਕਤੀ ਵਜੋ ਉਭਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਨੇ ਆਤਮਨਿਰਭਰਤਾ ਦੇ ਵੱਲ ਮਜਬੂਤ ਕਦਮ ਵਧਾਏ ਹਨ। ਡਿਜੀਟਲ, ਇੰਡੀਆ, ਮੇਕ ਇਨ ਇੰਡੀਆ, ਉਜਵਲਾ ਯੋਜਨਾ, ਆਯੂਸ਼ਮਾਨ ਭਾਰਤ, ਕਿਸਾਨ ਸਨਮਾਨ ਨਿਧੀ ਅਤੇ ਗਰੀਬ ਅੰਨ ਭਲਾਈ ਯੋਜਨਾਵਾਂ ਵਰਗੀ ਇਤਿਹਾਸਿਕ ਪਹਿਲਾਂ ਨੇ ਦੇਸ਼ ਦੇ ਹਰੇਕ ਵਰਗ ਨੂੰ ਸ਼ਸ਼ਕਤ ਬਣਾਇਆ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਸਮਰੱਥਾ ਦਾ ਹੀ ਨਤੀਜਾ ਹੈ ਕਿ ਭਾਰਤ ਅੱਜ ਦੁਨੀਆ ਦੀ ਪੰਜਵੀਂ ਸੱਭ ਤੋਂ ਵੱਡੀ ਇਕੋਨਾਮੀ ਬਣ ਚੁੱਕਾ ਹੈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦਿੱਲੀ ਦੀ ਜਨਤਾ ਹੁਣ ਵਿਕਾਸ ਅਤੇ ਰਾਸ਼ਟਰਹਿੱਤ ਨੂੰ ਪ੍ਰਾਥਮਿਕਤਾ ਦੇ ਰਹੀ ਹੈ। ਸਾਲਾਂ ਤੋਂ ਜਨਤਾ ਨੂੰ ਗੁਮਰਾਹ ਕਰਨ ਅਤੇ ਝੂਠੇ ਵਾਦਿਆਂ ਦੀ ਸਿਆਸਤ ਨੂੰ ਦਿੱਲੀ ਦੀ ਜਨਤਾ ਨੇ ਪਹਿਚਾਣ ਲਿਆ ਹੈ।

          ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਲੋਕ ਹੁਣ ਪ੍ਰਧਾਨਮੰਤਰੀ ਦੀ ਨੀਤੀਆਂ ਅਤੇ ਭਾਰਤੀ ਜਨਤਾ ਪਾਰਟੀ ਦੀ ਪਾਰਦਰਸ਼ੀ ਤੇ ਮਜਬੂਤ ਪ੍ਰਸਾਸ਼ਨਿਕ ਸੋਚ ਦੇ ਨਾਲ ਖੜੇ ਹਨ। ਦਿੱਲੀ ਦੀ ਇਸ ਜਿੱਤ ਲਈ ਪਾਰਟੀ ਦੇ ਮਿਹਨਤੀ ਅਤੇ ਜੁਝਾਰੂ ਕਾਰਜਕਰਤਾਵਾਂ ਨੇ ਜਿਸ ਜਿਮੇਵਾਰੀ ਅਤੇ ਸਮਰਪਣ ਭਾਵ ਨਾਲ ਕੰਮ ਕੀਤਾ ਹੈ, ਉਸ ਦੇ ਲਈ ਸਾਰੇ ਵਧਾਈਯੋਗ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਣ ‘ਤੇ ਹੁਣ ਇਹ ਯਕੀਨੀ ਹੋਵੇਗਾ ਕਿ ਕੇਂਦਰ ਦੀ ਸਾਰ ਯੋਜਨਾਵਾਂ ਦਾ ਲਾਭ ਪੂਰੀ ਪਾਰਦਰਸ਼ਿਤਾ ਨਾਲ ਜਨਤਾ ਤੱਕ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਹੁਣ ਭਾਜਪਾ ਦੇ ਸੱਤਾ ਵਿਚ ਆਉਣ ‘ਤੇ ਦਿੱਲੀ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ , ਬਿਹਤਰ ਟ੍ਰਾਂਸਪੋਰਟ, ਸਾਫ ਜਲ ਸਪਲਾਈ ਅਤੇ ਮਜਬੂਤ ਸਿਹਤ ਸਹੂਲਤਾਂ ਦਾ ਲਾਭ ਮਿਲੇਗਾ।

ਦਿੱਲੀ ਦੇ ਨਾਗਰਿਕਾਂ ਨੂੰ ਹੁਣ ਮਿਲੇਗਾ ਕਾਫੀ ਸਾਫ ਪਾਣੀ  ਨਾਇਬ ਸਿੰਘ ਸੈਣੀ

ਚੰਡੀਗੜ੍ਹ, 8 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦਿੱਲੀ ਦੇ ਨਾਗਰਿਕਾਂ ਨੂੰ ਹੁਣ ਕਾਫੀ ਸਾਫ ਪੇਯ੧ਲ ਮਿਲੇਗਾ। ਇਸ ਦੇ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਜਰੂਰੀ ਪ੍ਰਬੰਧ ਕੀਤੇ ਜਾਣਗੇ। ਭਾਜਪਾ ਸਰਕਾਰ ਦਿੱਲੀ ਵਿਚ ਗਰੀਬਾਂ ਦਾ ਉਥਾਨ ਕਰਨ ਦੇ ਨਾਲ-ਨਾਲ ਹਰ ਵਰਗ ਦੇ ਲਈ ਜਨਭਲਾਈਕਾਰੀ ਨੀਤੀਆਂ ਨੂੰ ਅਮਲੀਜਾਮਾ ਪਹਿਨਾਉਣਗੇ। ਇਸ ਤੋਂ ਪਹਿਲਾਂ ਦਿੱਲੀ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਮੁੱਢਲੀ ਸਹੂਲਤਾਂ ਤੋਂ ਵਾਂਝੇ ਸਨ।

          ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਦਿੱਲੀ ਵਿਚ ਭਾਜਪਾ ਦੀ ਜਿੱਤ ‘ਤੇ ਗੀਤਾ ਸਥਲੀ ਜੋਤੀਸਰ ਵਿਚ ਪੂਜਾ ਕਰਨ ਲਈ ਪਹੁੰਚੇ। ਇਸ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੀਤਾ ਉਪਦੇਸ਼ਾਂ ਦੇ ਸਾਕਸ਼ੀ ਵਟ ਵਰਿਕਸ਼ ਦੀ ਮੰਤਰ ਉਚਾਰਣ ਦੇ ਵਿਚ ਪੂਜਾ ਕਰ ਪਰਿਕ੍ਰਮਾ ਕੀਤੀ। ਇਸ ਮੌਕੇ ‘ਤੇ ਸਾਬਕਾ ਰਾਜਮੰਤਰੀ ਸੁਭਾਸ਼ ਸੁਧਾ ਸਮੇਤ ਹੋਰ ਨੇਤਾਵਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਜਲੇਬੀ ਖਿਲਾ ਕੇ ਮੁੰਹ ਮਿੱਠਾ ਕਰਵਾਇਆ ਅਤੇ ਦਿੱਲੀ ਦੀ ਜਿੱਤ ‘ਤੇ ਜਸ਼ਨ ਮਨਾਇਆ।

ਹਰਿਆਣਾ ਦੀ ਤਰ੍ਹਾ ਹੁਣ ਦਿੱਲੀ ਵਿਚ ਵੀ ਡਬਲ ਇੰਜਨ ਦੀ ਸਰਕਾਰ ਉੱਥੇ ਦੇ ਵਿਕਾਸ ਨੂੰ ਦਵੇਗੀ ਨਵੀਂ ਦਿਸ਼ਾ

ਚੰਡੀਗੜ੍ਹ, 8 ਫਰਵਰੀ – ਲੋਕ ਨਿਰਮਾਣ ਅਤੇ ਜਨਸਿਹਤ ਇੰਜਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਦਿੱਲੀ ਵਿਚ ਵਿਧਾਨਸਭਾ ਚੋਣ ਦੇ ਨਤੀਜੇ ਨੂੰ ਲੈ ਕੇ ਖੁਸ਼ੀ ਜਾਹਰ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਬੀਜੇਪੀ ਕੌਮੀ ਪ੍ਰਧਾਨ ਜੇ ਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਕਾਸ ਦੇ ਵਿਜਨ ਦੀ ਜਿੱਤ ਦਸਿਆ ਹੈ।

          ਸ੍ਰੀ ਗੰਗਵਾ ਅੱਜ ਬਰਵਾਲਾ (ਹਿਸਾਰ) ਵਿਚ ਆਮਜਨਤਾ ਦੀ ਸਮਸਿਆਵਾਂ ਸੁਣ ਲਈ ਪਹੁੰਚੇ ਸਨ। ਇਸ ਵਿਚ ਰੀਜੇਪੀ ਕਾਰਜਕਰਤਾਵਾਂ ਵੱਲੋਂ ਸ੍ਰੀ ਰਣਬੀਰ ਗੰਗਵਾ ਦੀ ਮੌਜੂਦਗੀ ਵਿਚ ਲੱਡੂ ਵੰਡ ਕੇ ਖੁਸ਼ੀ ਜਾਹਰ ਕੀਤੀ ਗਈ।

          ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿਚ ਜਿਸ ਤਰ੍ਹਾ ਨਾਂਲ ਟ੍ਰਾਂਸਪੇਰੇਂਸੀ ਦੇ ਨਾਲ ਬਿਨ੍ਹਾਂ ਕਿਸੇ ਭੇਦਭਾਵ ਦੇ ਤਮਾਮ ਸੂਬਿਆਂ ਵਿਚ ਬੀਜੇਪੀ ਦੀ ਸਰਕਾਰ ਕੰਮ ਕਰ ਰਹੀ ਹੈ। ਉਸੀ ਦਾ ਨਤੀਜਾ ਹੈ ਕਿ ਦਿੱਲੀ ਦੀ ਜਨਤਾ ਨੇ ਵੀ ਬੀਜੇਪੀ ਨੂੰ ਚੁਣਿਆ ਹੈ। ਹਰਿਆਣਾ ਦੀ ਤਰ੍ਹਾ ਹੁਣ ਦਿੱਲੀ ਵਿਚ ਵੀ ਡਬਲ ਇੰਜਨ ਦੀ ਸਰਕਾਰ ਉੱਥੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਵੇਗੀ। ਉਨ੍ਹਾਂ ਨੇ ਬੀਜੇਪੀ ਸਰਕਾਰ ਬਨਣ ਨੂੰ ਇਤਿਹਾਸਕਿ ਦਸਿਆ ਹੈ।

          ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਜਾਣ ਵਾਲੇ ਯਮੁਨਾ ਦੇ ਪਾਣੀ ਨੂੰ ਲੈ ਕੇ ਉਥੇ ਦੀ ਸਾਬਕਾ ਸਰਕਾਰ ਦੇ ਮੁਖੀਆ ਅਤੇ ਨੇਤਾਵਾਂ ਵੱਲੋਂ ਹਰਿਆਣਾ ‘ਤੇ ਦੋਸ਼ ਲਗਾਏ ਗਏ ਸਨ। ਉਸ ਦਾ ਜਵਾਬ ਖੁਦ ਦਿੱਲੀ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਬੀਜੇਪੀ ਸਰਕਾਰ ਨੇ ਲਗਾਤਾਰ 10 ਸਾਲ ਤੱਕ ਕੰਮ ਕਰਦੇ ਹੋਏ ਹਰਿਆਣਾਂ ਨੂੰ ਵਿਕਾਸ ਦੇ ਮਾਮਲੇ ਵਿਚ ਇੱਕ ਨਵੀਂ ਦਿਸ਼ਾ ਦੇਣ ਦਾ ਕੰਮ ਕੀਤਾ ਹੈ। ਵੈਸੇ ਹੀ ਨਤੀਜੇ ਹੁਣ ਦਿੱਲੀ ਵਿਚ ਦੇਖਣ ਨੂੰ ਮਿਲਣਗੇ। ਕੇਂਦਰੀ ਅਗਵਾਈ ਅਤੇ ਦਿੱਲੀ ਦੀ ਨੇਤਾਵਾਂ ਦੀ ਮਿਹਨਤ ਨੇ ਦਿੱਲੀ ਵਿਚ ਬੀਜੇਪੀ ਨੂੰ ਸੱਤਾ ਸੌਂਪਣ ਦਾ ਕੰਮ ਕੀਤਾ ਹੈ।

          ਸ੍ਰੀ ਗੰਗਵਾ ਨੇ ਕਿਹਾ ਕਿ ਚੋਣ ਦੌਰਾਨ ਜਨਤਾ ਨੂੰ ਗੁਮਰਾਹ ਕਰਨ ਦੇ ਮਕਸਦ ਨਾਲ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕਈ ਤਰ੍ਹਾ ਦੇ ਪ੍ਰੋਪੇਗੰਡੇ ਚਲਾਏ ਸਨ, ਪਰ ਉੱਥੇ ਦੀ ਜਨਤਾ ਇਸ ਵਾਰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੇ ਝੂਠੇ ਸਪਨਿਆਂ ਵਿਚ ਨਈਂ ਉਲਝੀ। ਦਿੱਲੀ ਦੀ ਜਨਤਾ ਨੇ ਇਸ ਵਾਰ ਬੀਜੇਪੀ ‘ਤੇ ਭਰੋਸਾ ਜਤਾਇਆ ਹੈ। ਆਉਣ ਵਾਲੇ ਦਿਨਾਂ ਵਿਚ ਇਸ ਦੇ ਨਤੀਜੇ ਇਹ ਨਿਕਲਣਗੇ ਕਿ ਦਿੱਲੀ ਵਿਕਾਸ ਦੇ ਮਾਮਲੇ ਵਿਚ ਨਾ ਸਿਰਫ ਰਫਤਾਰ  ਫੜੇਗੀ ਸਗੋ ਉੱਥੇ ਦੀ ਜਨਤਾ ਨੇ ਜਿਸ ਭਰੋਸੇ ਦੇ ਨਾਲ ਬੀਜੇਪੀ ਨੂੰ ਚੁਣਿਆ ਹੈ, ਉਸ ‘ਤੇ ਵੀ ਦਿੱਲੀ ਦਾ ਸਥਾਨਕ ਅਗਵਾਈ ਖਰੀ ਉਤਰੇਗੀ।

ਯਮੁਨਾ ਮਾਂ ਦੇ ਸ਼੍ਰਾਪ ਤੇ ਪੀਐਮ ਮੋਦੀ ਦੀ ਨੀਤੀਆਂ ਦੇ ਸਾਹਮਣੇ ਫੇਲ ਹੋਏ ਕੇਜਰੀਵਾਲ  ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ

ਚੰਡੀਗੜ੍ਹ, 8 ਫਰਵਰੀ – ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਦਿੱਲੀ ਚੋਣ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਯਮੁਨਾ ਮਾਂ ਦੇ ਸ਼੍ਰਾਪ ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਨੀਤੀਆਂ ਦੇ ਸਾਹਮਣੇ ਫੇਲ ਹੋ ਗਏ ਹਨ। ਸਾਲ 2020 ਵਿਚ ਉਨ੍ਹਾਂ ਨੇ ਖੁਦ ਕਿਹਾ ਸੀ ਕਿ ਜੇਕਰ ਉਹ ਯਮੁਨਾ ਦੀ ਸਫਾਈ ਯਕੀਨੀ ਨਾ ਕਰ ਪਾਏ ਤਾਂ ਦਿੱਲੀ ਦੀ ਜਨਤਾ ਉਨ੍ਹਾਂ ਨੁੰ ਵੋਟ ਨਾ ਕਰੇ। ਅੱਜ ਦਿੱਲੀ ਦੀ ਜਨਤਾ ਨੈ ਆਪਣਾ ਵਾਦਾ ਨਿਭਾ ਦਿੱਤਾ ਹੈ।

          ਡਾ. ਅਰਵਿੰਦ ਸ਼ਰਮਾ ਨੇ ਇਹ ਗੱਲ ਸ਼ਨੀਵਾਰ ਨੂੰ ਗੋਹਾਨਾ ਵਿਚ ਸਿਗਮਾ ਏਜੂਕੇਸ਼ਨ ਐਂਡ ਇਮੀਗੇ੍ਰਸ਼ਨ ਕੰਸਲਟੇਂਟ ਦਫਤਰ ਦਾ ਉਦਘਾਟਨ ਕਰਨ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਸਮੇਂ ਗਹੀ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਧਾਨਸਭਾ ਚੋਣ ਵਿਚ ਦਿੱਲੀ ਦੀ ਜਨਤਾ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਨੀਤੀਆਂ ‘ਤੇ ਭਰੋਸਾ ਅਤੇ ਅਰਵਿੰਦ ਕੇਜਰੀਵਾਲ ਦੀ ਡਰ ਤੇ ਗੁਮਰਾਹ ਦੀ ਰਾਜਨੀਤੀ ‘ਤੇ ਆਪਣਾ ਜਨਾਦੇਸ਼ ਦਿੱਤਾ ਹੈ। ਡਾ. ਅਰਵਿੰਦ ਸ਼ਰਮਾ ਨੇ ਦਿੱਲੀ ਵਿਚ 27 ਸਾਲ ਦੇ ਬਾਅਦ ਭਾਜਪਾ ਸਰਕਾਰ ਬਨਣ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਵਧਾਈ ਦਿੱਤੀ।

          ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿਕਾਸ ਨੂੰ 11 ਸਾਲ ਤੱਕ ਮਹਿਜ ਇਸ ਲਈ ਰੋਕਣ ਦਾ ਕੰਮ ਕੀਤਾ, ਤਾਂ ਜੋ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਵਿਕਾਸ ਦਾ ਕੇ੍ਰਡਿਟ ਨਾ ਦੇਣਾ ਪਵੇ। ਚੋਣ ਨੂੰ ਸਾਮ-ਦਾਮ, ਦੰਡ-ਭੇਦ ਦੀ ਨੀਤੀ ‘ਤੇ ਲੜਦੇ ਹੋਏ ਅਰਵਿੰਦ ਕੇਜਰੀਵਾਲ ਨੇ ਦਿੱਲੀ ਅਤੇ ਹਰਿਆਣਾ ਦੇ ਭਾਈਚਾਰੇ ਨੂੰ ਖਰਾਬ ਕਰਨ ਤੇ ਯਮੁਨਾ ਮਾਂ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਚਲਾਕੀਆਂ ਨੂੰ ਦਿੱਲੀ ਦੀ ਜਨਤਾ ਨੇ ਸਮਝਿਆ ਅਤੇ ਕਰਾਰਾ ਜਵਾਬ ਦਿੱਤਾ।

          ਕੈਬੀਨੇਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਦਿੱਲੀ ਦੀ ਜਨਤਾ ਨੇ ਮਹਿਸੂਸ ਕੀਤਾ ਕਿ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਕਰੋੜਾਂ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਲਾਭ ਉਨ੍ਹਾਂ ਤੱਕ ਨਹੀਂ ਪਹੁੰਚਣ ਦਿੱਤੇ, ਇਸ ਤੋਂ ਸਪਸ਼ਟ ਹੋ ਗਿਆਸੀ ਕਿ ਉਨ੍ਹਾਂ ਨੂੰ ਦਿੱਲੀ ਦੇ ਵਿਕਾਸ ਅਤੇ ਆਮਜਨਤਾ ਦੀ ਭਲਾਈ ਨਾਲ ਕੋਈ ਮਤਲਬ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਿੱਲੀ ਦੀ ਡਬਲ ਇੰਜਨ ਸਰਕਾਰ ਬਨਣ ਨਾਲ ਦਿੱਲੀ ਦੇ ਵਿਕਾਸ ਦੀ ਰਫਤਾਰ ਵਧੇਗੀ ਅਤੇ ਆਮ ਆਦਮੀ ਨੂੰ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੀ ਨੀਤੀਆਂ ਦਾ ਭਰਪੂਰ ਲਾਭ ਮਿਲੇਗਾ।

Leave a Reply

Your email address will not be published.


*