ਚੰਡੀਗੜ੍ਹ, 3 ਫਰਵਰੀ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਅੱਜ ਸਬ-ਡਿਵੀਜਨ ਨਰਾਇਣਗੜ੍ਹ ਦੇ ਰੇਸਟ ਹਾਊਸ ਵਿਚ ਪ੍ਰੈਸ ਏਸੋਸਇਏਸ਼ਨ ਨਰਾਇਣਗੜ੍ਹ ਅਤੇ ਪੱਤਰਕਾਰ ਮੰਚ ਨਰਾਇਣਗੜ੍ਹ ਨਾਲ ਜੁੜੇ ਮੀਡੀਆ ਪ੍ਰਤੀਨਿਧੀਆਂ ਨੇ ਸ਼੍ਰਿਸ਼ਟਾਚਾਰ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਨਰਾਇਣਗੜ੍ਹ ਦੇ ਮੀਡੀਆ ਪ੍ਰਤੀਨਿਧੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਮ ਲੋਕਾਂ ਦਾ ਮੈਨੁੰ ਸਦਾ ਸਹਿਯੋਗ ਮਿਲਿਆ ਹੈ। ਆਪਣੇ ਸਿਆਸੀ ਕੈਰਿਅਰ ਦੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਦੇ ਮੀਡੀਆ ਸਾਥੀਆਂ ਦਾ ਉਨ੍ਹਾਂ ਨੂੰ ਭਰਪੂਰ ਸਹਿਯੋਗ ਅਤੇ ਸਮਰਥਨ ਮਿਲਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਲੋਕਾਂ ਦੀ ਸਮਸਿਆਵਾਂ ਨੂੰ ਵੀ ਸੁਣਿਆ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਜਨਤਾ ਦੀ ਭਲਾਈ ਲਈ ਸਰਕਾਰ ਨੇ ਅਨੇਕ ਯੋਜਨਾਵਾਂ ਨੂੰ ਲਾਗੂ ਕੀਤਾ ਹੈ। ਜਨਤਾ ਨੂੰ ਇੰਨ੍ਹਾਂ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਰੋਜਾਨਾ ਜਨਤਾ ਦੀ ਸਮਸਿਆਵਾਂ ਨੂੰ ਸੁਨਣ ਅਤੇ ਤੁਰੰਤ ਨਾਲ ਉਨ੍ਹਾਂ ਦੇ ਹੱਲ ਲਈ ਕਾਰਵਾਈ ਕਰਨ।
ਮੁੱਖ ਮੰਤਰੀ ਨੇ ਨਰਾਇਣਗੜ੍ਹ ਦੇ ਯੁਵਾ ਪੱਤਰਕਾਰਾਂ ਨੂੰ ਕਿਹਾ ਕਿ ਉਹ ਆਪਣੇ ਸੀਨੀਅਰ ਪੱਤਰਕਾਰਾਂ ਤੋਂ ਮਾਰਗਦਰਸ਼ਨ ਲੈਣ ਅਤੇ ਸਕਾਰਾਤਮਕ ਸੋਚ ਦੇ ਨਾਲ ਜਨਤਾ ਨਾਲ ਜੁੜੀ ਖਬਰਾਂ ਨੂੰ ਪ੍ਰਕਾਸ਼ਿਤ ਕਰਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸਦਾ ਯਤਨ ਰਹੇਗਾ ਕਿ ਨਰਾਇਣਗੜ੍ਹ ਖੇਤਰ ਵਿਕਾਸ ਦੀ ਬੁਲੰਦੀਆਂ ਨੂੰ ਛੋਹੇ। ਨਰਾਇਣਗੜ੍ਹ ਸਬ-ਡਿਵੀਜਨ ਵਿਚ ਖੇਡ ਸਟੇਡੀਅਮ, ਹਾਕੀ ਦਾ ਏਸਟੋਟਰਫ, ਬਾਗਬਾਨੀ ਦਾ ਰੀਜ਼ਨਲ ਸੈਂਟਰ ਅਤੇ ਕਾਲਜ, ਸਰਕਾਰੀ ਮਹਿਲਾ ਕਾਲਜ, ਸ਼ਹਿਜਾਦ ਪੁਰ, ਵੱਧ ਤੋਂ ਵੱਧ ਪਿੰਡਾਂ ਵਿਚ ਕਮਿਊਨਿਟੀ ਸੈਂਟਰ, ਪਿੰਡ ਡੇਰਾ ਵਿਚ ਬਿਜਲੀ ਦਾ ਪਾਵਰ ਹਾਊਸ, ਕਈ ਪੁੱਲ ਤੇ ਸੜਕਾਂ ਆਦਿ ਕੰਮ ਕਰਵਾਏ ਜਾ ਰਹੇ ਹਨ। ਇੰਨ੍ਹਾਂ ਸਹੂਲਤਾਂ ਦੇ ਪੂਰਾ ਹੋਣ ‘ਤੇ ਇਲਾਕੇ ਦੇ ਲੋਕਾਂ ਨੂੰ ਇਨ੍ਹਾਂ ਦਾ ਫਾਇਦਾ ਮਿਲੇਗਾ।
ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਹਰੇਕ ਜਿਲ੍ਹਾ ਵਿਚ ਇੱਕ-ਇੱਕ ਮੈਡੀਕਲ ਕਾਲਜ ਖੋਲਿਆ ਜਾਵੇਗਾ ਅਤੇ ਹੁਣ ਤੱਕ 15 ਜਿਲ੍ਹਿਆਂ ਵਿਚ ਮੈਡੀਕਲ ਕਾਲਜ ਬਣ ਗਏ ਹਨ ਅਤੇ ਬਾਕੀ ਜਿਲ੍ਹਿਆਂ ਵਿਚ ਆਉਣ ਵਾਲੇ ਸਮੇਂ ਵਿਚ ਮੈਡੀਕਲ ਕਾਲਜ ਬਣ ਕੇ ਤਿਆਰ ਹੋ ਜਾਣਗੇ, ਇਸ ਨਾਲ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪੁਲਿਸ ਨੂੰ ਸਖਤ ਆਦੇਸ਼ ਦਿੱਤੇ ਗਏ ਹਨ। ਅਪਰਾਧੀ ਪ੍ਰਵ੍ਰਿਤੀ ਦੇ ਲੋਕਾਂ ‘ਤੇ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਹਾ ਕਿ ਨਸ਼ਾ ਨੂੰ ਰੋਕਣ ਲਈ ਵੀ ਮਾਨਸ ਪੋਰਟਲ ਲਾਂਚ ਕੀਤਾ ਗਿਆ ਹੈ ਜਿਸ ‘ਤੇ ਕੋਈ ਵੀ ਵਿਅਕਤੀ ਨਸ਼ਾ ਤਸਕਰਾਂ ਅਤੇ ਨਸ਼ਾ ਵੇਚਣ ਵਾਲਿਆਂ ਨਾਲ ਜੁੜੀ ਸੂਚਨਾ ਦੇ ਸਕਦਾ ਹੈ। ਸੂਚਨਾ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ‘ਤੇ ਸਾਬਕਾ ਵਿਧਾਇਕ ਡਾ. ਪਵਨ ਸੈਣੀ, ਸੀਐਮ ਦੇ ਮੀਡੀਆ ਸਕੱਤਰ ਪ੍ਰਵੀਣ ਅੱਤਰੇ ਸਮੇਤ ਸਬ-ਡਿਵੀਜਨ ਦੇ ਪੱਤਰਕਾਰ ਮੌਜੂਦ ਰਹੇ।
ਆਤਮਨਿਰਭਰ ਭਾਰਤ ਦੀ ਕਲਪਣਾ ਸਾਕਾਰ ਕਰੇਗਾ ਕੇਂਦਰੀ ਬਜਟ – ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ
ਚੰਡੀਗੜ੍ਹ, 3 ਫਰਵਰੀ- ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਕੇਂਦਰੀ ਖਜਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਵੱਲੋਂ ਵਿੱਤ ਸਾਲ 2025-26 ਲਈ ਪੇਸ਼ ਕੀਤੇ ਗਏ ਬਜਟ ਵਿਚ ਅਨੇਕ ਦੂਰਦਰਸ਼ੀ ਸਮਾਵੇਸ਼ੀ ਨੀਤੀਆਂ ਦਾ ਐਲਾਨ ਕੀਤਾ ਗਿਆ ਹੈ, ਜੋ ਨਾ ਸਿਰਫ ਕੌਮੀ ਪੱਧਰ ‘ਤੇ ਤੇ ਹਰਿਆਣਾ ਸੂਬੇ ਹੀ ਨਈਂ ਸੋਗ ਹਰ ਰਾਜ ਦੇ ਵਿਕਾਸ ਲਈ ਬਹੁਤ ਮਹਤੱਵਪੂਰਨ ਹੈ। ਇਹ ਇੱਕ ਵਿਕਾਸਮੁੱਖੀ ਤੇ ਸੰਤੁਲਿਤ ਬਜਟ ਹੈ। ਇਹ ਬਜਟ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਆਤਮਨਿਰਭਰ ਭਾਰਤ ਦੀ ਪਰਿਕਲਣਾ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਇੱਕ ਮਹਤੱਵਪੂਰਣ ਬਜਟ ਹੈ।
ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਇਹ ਬਜਟ ਹਰ ਵਰਗ, ਕਿਸਾਨ, ਯੁਵਾ, ਮਹਿਲਾ, ਕਰਮਚਾਰੀ, ਵਪਾਰੀ ਜਾਂ ਉਦਯੋਗਿਕ ਸਾਰਿਆਂ ਦੀ ਖੁਸ਼ਹਾਲੀ ਦੇ ਲਈ ਬਹੁਤ ਲਾਭਕਾਰੀ ਤੇ ਭਲਾਈਕਾਰੀ ਬਜਟ ਹੈ ਜਿਸ ਵਿਚ ਹਰ ਵਰਗ ਅਤੇ ਹਰ ਵਿਅਕਤੀ ਦੇ ਸੁਨਹਿਰੇ ਵਿਕਾਸ ਦਾ ਧਿਆਨ ਰੱਖਿਆ ਗਿਆ ਹੈ। ਸਾਰੇ ਵਰਗਾਂ ਲਈ ਇਹ ਬਜਟ ਇੱਕ ਵਰਦਾਨ ਹੈ।
ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਮੱਧਮ ਵਰਗ ਲਈ ਬਹੁਤ ਵੱਡੀ ਰਾਹਤ ਦਿੱਤੀ ਗਈ ਹੈ ਅਤੇ ਹੁਣ 12.75 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ ਇੱਕਲੇ ਹਰਿਆਣਾ ਸੂਬੇ ਵਿਚ 11 ਲੱਖ ਇੰਕਮਟੈਕਸਪੇਅਰ ਹਨ ਅਤੇ ਇਸ ਬਜਟ ਨਾਲ ਲਗਭਗ 5 ਲੱਖ ਲੋਕ ਇੰਕਮ ਟੈਕਸ ਦੇ ਘੇਰੇ ਤੋਂ ਬਾਹਰ ਹੋ ਜਾਣਗੇ। ਸਮਾਜ ਦੇ ਹਰ ਵਰਗ ਦੇ ਵਿਅਕਤੀ ਨੇ ਇਸ ਬਜਟ ਦੀ ਭਰਪੂਰ ਸ਼ਲਾਘਾ ਕੀਤੀ ਹੈ, ਕਿਉਂਕਿ ਇਹ ਬਜਟ ਆਮ ਨਾਗਰਿਕ ਦੀ ਜਰੂਰਤਾਂ ਨੂੰ ਪ੍ਰਾਥਮਿਕਤਾ ਦੇਣ, ਸਮਾਜਿਕ ਭਲਾਈ ਅਤੇ ਸਾਰੇ ਭਾਰਤੀਆਂ ਦੇ ਲਈ ਇੱਕ ਉਜਵੱਲ ਭਵਿੱਖ, ਯਕੀਨੀ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ। ਇਸ ਬਜਟ ਨਾਲ ਦੇਸ਼ ਵਿਕਾਸ ਦੀ ਰਾਹ ‘ਤੇ ਤੇਜੀ ਨਾਲ ਅੱਗੇ ਵਧੇਗਾ।
ਸ੍ਰੀ ਰਣਬੀਰ ਗੰਗਵਾ ਨੇ ਦਸਿਆ ਕਿ ਇਹ ਬਜਟ ਖੇਤੀਬਾੜੀ ਖੇਤਰ ਵਿਚ ਤੇਜੀ ਨਾਲ ਸੁਧਾਰ ਲਈ ਵਿਲੱਖਣ ਕਦਮ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਅਤੇ ਆਯਾਤ ‘ਤੇ ਨਿਰਭਰਤਾ ਘੱਟ ਹੋਵੇਗੀ ਅਤੇ ਇਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ। ਹੁਣ ਕਿਸਾਨ ਸਬਸਿਡੀ ਵਾਲੇ ਕਾਰਡ ‘ਤੇ 5 ਲੱਖ ਤੱਕ ਕਰਜਾ ਲੈ ਸਕਣਗੇ। ਕਪਾਅ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਹਿਸਾਰ, ਫਤਿਹਾਬਾਦ, ਸਿਰਸਾ, ਕੈਥਲ ਆਦਿ ਜਿਲ੍ਹਿਆਂ ਦੇ ਕਿਸਾਨਾਂ ਨੂੰ ਖੂਬ ਲਾਭ ਮਿਲੇਗਾ। ਦਾਲਾਂ ਦੇ ਉਤਪਾਦਨ ਵਿਚ ਆਤਮਨਿਰਭਰਤਾ ਲਈ 6 ਸਾਲ ਦਾ ਇੱਕ ਮਿਸ਼ਨ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਦੇ ਪੰਜ ਯੋਜਨਾਵਾਂ ਦੇ ਪੈਕੇਜ ਦੇ ਤਹਿਤ ਅਗਲੇ 5 ਸਾਲਾਂ ਵਿਚ 3 ਕਰੋੜ ਤੋਂ ਵੱਧ ਨੌਜੁਆਨਾਂ ਲਈ ਰੁ੧ਗਾਰ ਅਤੇ ਸਕਿਲ ਵਿਕਾਸ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ, ਜਿਸ ਨਾਲ ਹਰਿਆਣਾ ਦੇ ਨੌਜੁਆਨਾਂ ਨੂੰ ਵੀ ਲਾਭ ਮਿਲੇਗਾ। ਇੰਨ੍ਹਾ ਹੀ ਨਹੀਂ ਆਰਟੀਫੀਸ਼ਿਅਲ ਇੰਟੈਲੀਜੈਂਸ ਸਿਖਿਆ ਨੂੰ ਪ੍ਰੋਤਸਾਹਨ ਦੇਣ ਲਈ ਇਸ ਬਜਟ ਵਿਚ 500 ਕਰੋੜ ਰੁਪਏ ਤੋਂ ਵੱਧ ਦਾ ਪ੍ਰਧਾਨ ਰੱਖਿਆ ਗਿਆ ਹੈ।
ਲੋਕ ਨਿਰਮਾਣ ਮੰਤਰੀ ਨੇ ਦਸਿਆ ਕਿ ਬੀਮਾ ਸੈਕਟਰ ਵਿਚ 100 ਫੀਸਦੀ ਵਿਦੇਸ਼ੀ ਨਿਵੇਸ਼ ਨੂੰ ਮੰਜੂਰੀ ਦੇਣ ਦਾ ਪ੍ਰਸਤਾਵ ਹੈ। ਈਵੀ ਬੈਟਰੀ ਨਿਰਮਾਣ ਸਮੱਗਰੀ ‘ਤੇ ਕਸਟਮ ਡਿਊਟੀ ਖਤਮ ਕਰ ਦਿੱਤੀ ਗਈ ਹੈ। ਐਸਸੀ/ਐਸਟੀ ਵਰਗ ਦੀ ਮਹਿਲਾਵਾਂ ਨੂੰ ਬਿਨ੍ਹਾਂ ਗਾਰੰਟੀ 2 ਕਰੋੜ ਰੁਪਏ ਤੱਕ ਦਾ ਲੋਨ ਮਿਲੇਗਾ। ਇਸ ਨਾਲ ਉਨ੍ਹਾਂ ਮਹਿਲਾਵਾਂ ਨੁੰ ਲਾਭ ਮਿਲੇਗਾ, ਜੋ ਸਵਾਵਲੰਬੀ ਅਤੇ ਆਤਮਨਿਰਭਰ ਹੋਣਾ ਚਾਹੁੰਦੀ ਹੈ। ਹਰਿਆਣਾ ਸੂਬਾ ਦੇਸ਼ ਦਾ ਲਗਭਗ 65 ਫੀਸਦੀ ਆਟੋਮੋਬਾਇਲ ਉਤਪਾਦਨ ਕਰਦਾ ਹੈ। ਅੰਤ ਇਸ ਖੇਤਰ ਵਿਚ ਹੋਰ ਵਾਧਾ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਸਰਕਾਰ ਨੇ 36 ਜੀਵਨ ਰੱਖਿਅਕ ਦਵਾਈਆਂ ਤੋਂ ਕਸਟਮ ਡਿਊਟੀ ਹਟਾ ਦਿੱਤੀ ਹੈ। ਐਮਐਸਐਮਈ ਲਈ ਕ੍ਰੇਡਿਟ ਗਾਰੰਟੀ ਕਵਰ ਨੂੰ 5 ਕਰੋੜ ਤੋਂ ਵਧਾ ਕੇ 10 ਕਰੋੜ ਕੀਤਾ ਜਾਵੇਗਾ। ਸਾਰੇ ਸਰਕਾਰ ਸੈਕੇਂਡਰੀ ਸਕੂਲਾਂ ਨੂੰ ਬ੍ਰਾਂਡਬੈਂਡ ਕਨੈਕਟੀਵਿਟੀ ਨਾਲ ਜੋੜਿਆ ਜਾਵੇਗਾ।
ਚੰਡੀਗੜ੍ਹ, 3 ਫਰਵਰੀ- ਹਰਿਆਣਾ ਦੇ ਯੁਵਾ ਅਧਿਕਾਰਤਾ ਅਤੇ ਉਦਮਤਾ , ਖੇਡ ਅਤੇ ਕਾਨੂੰਨ ਅਤੇ ਵਿਧਾਈ ਰਾਜ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਪਲਵਲ ਜਿਲ੍ਹੇ ਨੂੰ ਸਵੱਛਤਾ ਅਤੇ ਸੁੰਦਰੀਕਰਣ ਦੇ ਮਾਮਲੇ ਵਿਚ ਦੇਸ਼ ਦੇ ਮੋਹਰੀ ਜਿਲ੍ਹਿਆਂ ਵਿਚ ਸ਼ਾਮਿਲ ਕੀਤਾ ਜਾਵੇਗਾ। ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਅੱਜ ਪਲਵਲ ਦੇ ਬੱਸ ਅੱਡੇ ਤੋਂ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਸੁੰਦਰੀਕਰਣ ਨੂੰ ਲੈ ਕੇ ਪਲਵਲ ਦੇ ਚੌਕ-ਚੌਰਾਹਿਆਂ ਸਮੇਤ ਓਵਰਬ੍ਰਿਜ ‘ਤੇ ਵਾਲ ਪੇਟਿੰਗ ਦਾ ਕੰਮ ਚੱਲ ਰਿਹਾ ਹੈ। ਨਗਰ ਪਰਿਸ਼ਦ ਦੇ ਸਰਪ੍ਰਸਤੀ ਨਾਲ ਬੱਸ ਅੱਡੇ ਤੋਂ ਸ਼ੁਰੂ ਕੀਤੇ ਗਏ ਸਵੱਛਤਾ ਮੁਹਿੰਮ ਦੌਰਾਨ ਖੁਦ ਮੰਤਰੀ ਸ੍ਰੀ ਗੌਤਮ ਨੇ ਕੂੜੇ ਨੂੰ ਇੱਕਠਾ ਕਰ ਟਰੈਕਟਰ-ਟ੍ਰਾਲੀਆਂ ਵਿਚ ਰੱਖਵਾ ਕੇ ਆਮਜਨਤਾ ਨੂੰ ਸਵੱਛਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਲ੍ਹੇ ਵਿਚ ਤਿਰੰਗਾ ਲਾਇਟ ਲਗਾਉਣ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ।
ਖੇਡ ਮੰਤਰੀ ਨੇ ਕਿਹਾ ਕਿ ਸਾਫ ਸਫਾਈ ਨੂੰ ਲੈ ਕੇ ਲਗਾਤਾਰ ਸਮੇਂ-ਸਮੇਂ ‘ਤੇ ਸਵੱਛਤਾ ਮੁਹਿੰਮ ਚਲਾਏ ਜਾ ਰਹੀ ਹੈ। ਇਸ ਤੋਂ ਇਲਾਵਾ ਨਗਰ ਪਰਿਸ਼ਦ ਦੇ ਕਰਮਚਾਰੀਆਂ ਨੂੰ ਵੀ ਸਫਾਈ ਵਿਵਸਥਾ ਦੁਰਸਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉੱਥੇ ਹੀ ਸ਼ਹਿਰ ਤੋਂ ਕੂੜਾ ਚੁੱਕਣ ਲਈ 80 ਰਿਕਸ਼ਾ, 10 ਟਰੈਕਟਰ-ਟ੍ਰਾਂਲੀ ਤੇ 2 ਜੇਸੀਬੀ ਨਗਰ ਪਰਿਸ਼ਦ ਨੂੰ ਉਪਲਬਧ ਕਰਵਾਈ ਗਈ ਹੈ। ਆਗਰਾ ਚੌਕ ਓਵਰਬ੍ਰਿਜ ‘ਤੇ ਮਹਾਪੁਰਸ਼ਾਂ ਅਤੇ ੲਤਿਹਾਸਿਕ ਧਰੋਹਰਾਂ ਦੀ ਚਿੱਤਰਕਾਰੀ ਕੀਤੀ ਜਾ ਰਹੀ ਹੈ।
ਰਾਜਮੰਤਰੀ ਸ੍ਰੀ ਗੌਤਮ ਨੇ ਕਿਹਾ ਕਿ ਸ਼ਹਿਰ ਵਿਚ ਹਮਾਰਾ ਪਲਵਲ ਨਾਂਅ ਨਾਲ ਦਿਲੱਿਖਚ ਸੈਲਫੀ ਪੁਆਇੰਟ ਬਣਾਏ ਗਏ ਹਨ। ਸੈਕਟਰ-2 ਸਥਿਤ ਪੰਡਿਤ ਦੀਨ ਦਿਆਲ ਉਪਾਧਿਆਏ ਚੌਕ ‘ਤੇ ਬਣਾਇਆ ਗਿਆ ਬਲਾਕ ਬੇਹੱਤ ਖੂਬਸੂਰਤ ਨਜਰ ਆਉਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿਚ ਆਧੁਨਿਕ ਸੜਕਾਂ ਦਾ ਨਿਰਮਾਣ ਕਰਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਸਾਫ-ਸਫਾਈ ਅਤੇ ਸਵੱਛਤਾ ਦੇ ਮਾਮਲੇ ਵਿਚ ਅੱਗੇ ਲੈ ਜਾਣ ਦੇ ਉਦੇਸ਼ ਨਾਲ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜੋ ਪੂਰੇ ਦੇਸ਼ ਵਿਚ ਚਲਾਈ ਜਾ ਰਹੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਵਿਚ ਵੀ ਸਾਫ-ਸਫਾਈ ‘ਤੇ ਵਿਸ਼ੇਸ਼ ਧਿਟਾਨ ਦਿੱਤਾ ਜਾ ਰਿਹਾ ਹੈ।
ਯਾਤਰੀਆਂ ਨੁੰ ਚੰਗਾ ਖਾਣਾ ਉਪਲਬਧ ਕਰਾਉਣ ਦੀ ਕੋਸ਼ਿਸ਼ – ਅਨਿਲ ਵਿਜ
ਰੇਲਵੇ ਦੀ ਤਰਜ ‘ਤੇ ਖਾਣਾ ਉਪਲਬਧ ਕਰਵਾਉਣਗੇ
ਚੰਡੀਗੜ੍ਹ, 3 ਫਰਵਰੀ- ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਰੋਡਵੇਜ ਵਿਚ ਰੋਜਾਨਾ ਤਿੰਨ ਲੱਖ ਯਾਤਰੀ ਤੇ ਕਰਮਚਾਰੀ ਸਫਰ ਕਰਦੇ ਹਨ ਅਤੇ ਉਨ੍ਹਾਂ ਨੂੰ ਚੰਗਾ ਖਾਣਾ ਉਪਲਬਧ ਕਰਾਉਣ ਦੀ ਦਿਸ਼ਾ ਵਿਚ ਕੰਮ ਕੀਤੇ ਜਾ ਰਹੇ ਹਨ। ਸੂਬੇ ਦੇ ਪੰਜ ਬੱਸ ਅੱਡਿਆਂ ‘ਤੇ ਟ੍ਰਾਇਲ ਵਜੋ ਟੂਰੀਜਮ ਵਿਭਾਗ ਵੱਲੋਂ ਬੱਸਾਂ ਦੇ ਯਾਤਰੀਆਂ ਨੂੰ ਰੇਲਵੇ ਦੀ ਤਰਜ ‘ਤੇ ਖਾਣਾ ਉਪਲਬਧ ਕਰਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਾਈਵੇ ‘ਤੇ ਅਸੀਂ ਰੇਸਟ ਹਾਊਸ ਬਨਾਉਣਾ ਚਾਹੁੰਦੇ ਹਨ ਤਾਂ ਜੋ ਵਾਹਨ ਡਰਾਈਵਰ, ਮਹਿਲਾਵਾਂ ਤੇ ਯਾਤਰੀਟਾ ਨੂੰ ਕਿਫ੍ਰੇਸ਼ ਹੋਣ ਦੀ ਬਿਹਤਰ ਸਹੂਲਤ ਮਿਲ ਸਕੇ।
ਸ੍ਰੀ ਵਿਜ ਅੱਜ ਅੰਬਾਲਾ ਕੈਂਟ ਬੱਸ ਸਟੈਂਡ ‘ਤੇ ਆਸਥਾ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤੀ ਗਈ ਪੰਜ ਰੁਪਏ ਵਿਚ ਥਾਲੀ ਸੇਵਾ ਦੀ ਸ਼ੁਰੂਆਤ ਕਰਨ ਦੇ ਬਾਅਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਦੁਰਘਟਨਾਵਾਂ ਵਿਚ 80 ਫੀਸਦੀ ਮਨੁੱਖੀ ਚੂਕ
ਉਨ੍ਹਾਂ ਨੇ ਕਿਹਾ ਕਿ ਟ੍ਰਾਇਲ ਤੌਰ ‘ਤੇ ਪੰਜ ਬੱਸ ਅੱਡਿਆਂ ‘ਤੇ ਟੂਰੀਜਮ ਵਿਭਾਗ ਨਾਲ ਠੇਕਾ ਕਰ ਰਹੇ ਹਨ ਜਿੱਥੋਂ ਖਾਣਾ ਮਹੁਇਆ ਕਰਾਇਆ ਜਾਵੇਗਾ। ਜੇਕਰ ਇਹ ਟ੍ਰਾਇਲ ਕਾਮਯਾਬ ਹੋਇਆ ਤਾਂ ਹੋਰ ਬੱਸ ਸਟੈਂਡ ‘ਤੇ ਵੀ ਇਹ ਸਹੂਲਤ ਹੋਵੇਗੀ। ਇਸ ਤੋਂ ਇਲਾਵਾ, ਰੇਲਵੇ ਦੀ ਤਰਜ ‘ਤੇ ਹਰਿਆਣਾ ਰੋਡਵੇਜ ਵਿਚ ਵੀ ਖਾਣਾ ਉਪਲਬਧ ਕਰਾਉਣ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜੋ ਦੁਰਘਟਨਾਵਾਂ ਹੋ ਰਹੀਆਂ ਹਨ ਉਹ 80 ਫੀਸਦੀ ਮਨੁੱਖੀ ਚੂਕ ਦੀ ਵਜ੍ਹਾ ਨਾਲ ਹੋ ਰਹੀ ਹੈ। ਮਨੁੱਖੀ ਚੂਕ ਡਰਾਈਵਰ ਨੂੰ ਆਰਾਮ ਨਈਂ ਕਰਨ ਦੀ ਵਜ੍ਹਾ ਨਾਲ ਹੋ ਰਹੀ ਹੈ।
ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਬੱਸਾਂ ਲਈ ਉਨ੍ਹਾਂ ਨੇ ਇੱਕ ਟ੍ਰੈਕਿੰਗ ਸਾਫਟਵੇਅਰ/ਐਪ ਬਨਾਉਣ ਦੇ ਨਿਰਦੇਸ਼ ਦਿੱਤੇ ਹਨ ਜਿਸ ਤੋਂ ਪਤਾ ਚੱਲੇਗਾ ਕਿ ਕਿਹੜੀ ਬੱਸਾ ਕਿੱਥੇ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਵੀਂ ਏਸੀ ਅਤੇ ਇਲੈਕਟ੍ਰਿਕ ਬੱਸਾਂ ਦੀ ਵੀ ਖਰੀਦ ਕਰਨ ਜਾ ਰਹੇ ਹਨ। ਅੰਬਾਲਾ ਵਿਚ ਲੋਕਲ ਰੂਟ ‘ਤੇ ਪੰਜ ਇਲੈਕਟ੍ਰਿਕ ਬੱਸਾਂ ਸੰਚਾਲਿਤ ਕੀਤੀਆਂ ਗਈਆਂ ਹਨ ਜਦੋਂ ਕਿ ਹੋਰ ਬੱਸਾਂ ਦਾ ਸੰਚਾਲਨ ਵੀ ਕੀਤਾ ਜਾ ਰਿਹਾ ਹੈ।
7 ਫਰਵਰੀ ਤੋਂ 23 ਫਰਵਰੀ ਤੱਕ ਚੱਲੇਗਾ ਕੌਮਾਂਤਰੀ ਸੂਰਜਕੁੰਡ ਕ੍ਰਾਫਟ ਮੇਲਾ
ਚੰਡੀਗੜ੍ਹ, 3 ਫਰਵਰੀ- ਹਰਿਆਣਾ ਸੈਰ-ਸਪਾਟਾ ਨਿਗਮ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਕਲਾ ਰਾਮਚੰਦਰਨ ਨੇ ਕਿਹਾ ਕਿ 38ਵਾਂ ਕੌਮਾਂਤਰੀ ਸੂਰਜਕੁੰਡ ਕ੍ਰਾਫਟਸ ਮੇਲਾ ਆਲੀਸ਼ਾਨ ਢੰਗ ਨਾਲ ਪ੍ਰਬੰਧਿਤ ਕੀਤਾ ਜਾਵੇਗਾ। 7 ਫਰਵਰੀ ਤੋਂ 23 ਫਰਵਰੀ ਤੱਕ ਚੱਲਣ ਵਾਲੇ ਇਸ ਮੇਲੇ ਦੀ ਤਿਆਰੀਆਂ ਨੂੰ ਲੈ ਕੇ ਪ੍ਰਸਾਸ਼ਨ ਤੇ ਸਰਕਾਰ ਵੱਲੋਂ ਸਾਰੀ ਤਿਆਰੀਆਂ ਬਿਹਤਰੀਨ ਢੰਗ ਨਾਲ ਕੀਤੀ ਜਾ ਰਹੀ ਹੈ।
ਸ੍ਰੀਮਤੀ ਕਲਾ ਰਾਮਚੰਦਰਨ ਨੇ ਅੱਜ 38ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲੇ ਦੀ ਤਿਆਰੀਆਂ ਨੂੰ ਲੈ ਕੇ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਸ੍ਰੀ ਵਿਕਰਮ ਸਿੰਘ ਵੀ ਮੌਜੂਦ ਸਨ।
ਹਰਿਆਣਾ ਸੈਰ-ਸਪਾਟਾ ਨਿਗਮ ਦੀ ਪ੍ਰਧਾਨ ਸਕੱਤਰ ਨੇ ਕਿਹਾ ਕਿ ਸੂਰਜਕੁੰਡ ਮੇਲੇ ਨੂੰ ਡਿਜੀਟਲ ਰੂਪ ਦਿੱਤਾ ਗਿਆ ਹੈ। ਪਹਿਲੀ ਵਾਰ ਸਟਾਲ ਦੀ ਬੁਕਿੰਗ ਆਨਲਾਇਨ ਕੀਤੀ ਗਈ ਹੈ। ਪੂਰੀ ਪਾਰਦਰਸ਼ਿਤਾ ਬਣਾਏ ਰੱਖਦੇ ਹੋਏੇ ਸੂਰਕੁੰਡ ਦਾ ਇਹ ਕ੍ਰਾਫਟ ਮੇਲਾ ਡਿਜੀਟਲ ਪਲੇਟਫਾਰਮ ਦੇ ਨਾਲ ਸੈਰ-ਸਪਾਟਾ ਦੇ ਖੇਤਰ ਵਿਚ ਆਮਜਨ ਦੇ ਸਵਾਗਤ ਲਈ ਤਿਆਰ ਹੋ ਰਿਹਾ ਹੈ। ਮੇਲੇ ਨਾਲ ਜੁੜੇ ਹਰ ਪਹਿਲੂ ਦੀ ਜਾਣਕਾਰੀ ਸੂਰਜਕੁੰਡ ਮੇਲਾ ਡਾਟ ਕਾਮ ਡਾਟ ਇਨ ‘ਤੇ ਉਪਲਬਧ ਰਹੇਗੀ।
ਉਨ੍ਹਾਂ ਨੇ ਦਸਿਆ ਕਿ ਇਸ ਵਾਰ 38ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲੇ ਵਿਚ ਉੜੀਸਾ ਤੇ ਮੱਧ ਪ੍ਰਦੇਸ਼ ਥੀਮ ਸਟੇਟ ਹਨ ਅਤੇ ਬਿੰਸਟੇਕ-ਬੰਗਲਾਦੇਸ਼, ਭੁਟਾਨ, ਇੰਡੀਆ, ਮਯਾਂਮਾਰ, ਨੇਪਾਲ, ਸ਼੍ਰੀਲੰਕਾ ਅਤੇ ਥਾਈਲੈਂਡ ਰਾਸ਼ਟਰ ਭਾਗੀਦਾਰ ਹਨ ਅਤੇ ਨਾਰਥ ਇਸਟ ਹੈਂਡਲੂਮ ਐਂਡ ਹੈਂਡੀਕ੍ਰਾਫਟ ਏਸੋਸਇਏਸ਼ਨ ਮੇਲੇ ਦਾ ਕਲਚਰਲ ਪਾਰਟਨਰ ਹੈ। ਨਾਲ ਹੀ ਦਿੱਲੀ ਮੈਟਰੋ ਟਿਕਟਿੰਗ ਪਾਰਟਰਨ ਰਹੇਗਾ। ਉਨ੍ਹਾਂ ਨੇ ਦਸਿਆ ਕਿ ਮੇਲਾ ਮੈਦਾਨ ਵਿਚ ਆਉਣ ਵਾਲੇ ਲੱਖਾਂ ਸੈਨਾਨੀਆਂ ਨੂੰ ਥੀਮ ਸਟੇਟ ਮੱਧ ਪ੍ਰਦੇਸ਼ ਤੇ ਉੜੀਸਾ, ਬਿਮਸਟੇਕ ਦੇਸ਼ਾਂ ਦੇ ਨਾਂਲ-ਨਾਂਲ ਅਨੇਕ ਦੇਸ਼ਾਂ ਦੇ ਕਲਾਕਾਰ, ਬੁਨਕਰ, ਕ੍ਰਾਫਟਸਕਾਰ ਮੇਲੇ ਵਿਚ ਭਾਗੀਦਾਰੀ ਕਰਣਗੇ, ਜਦੋਂ ਕਿ ਦੇਸ਼ ਦੇ ਅਨੇਕ ਸੂਬਿਆਂ ਦੇ ਰਿਵਾਇਤੀ ਤੇ ਲਜੀਜ ਭੋਜਨਾਂ ਦਾ ਆਨੰਦ ਆਮਜਨਦਾ ਲੈ ਸਕਣਗੇ।
ਸ੍ਰੀਮਤੀ ਕਲਾ ਰਾਮਚੰਦਰਨ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਨਾਲ ਮੇਲਾ ਪਰਿਸਰ ਦਾ ਦੌਰਾ ਕਰ ਤਿਆਰੀਆਂ ਦਾ ਜਾਇਜਾ ਲਿਆ ਅਤੇ ਜਲਦੀ ਤੋਂ ਜਲਦੀ ਕੰਮ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਡੀ.ਐਲ.ਐਡ.ਪਹਿਲੇ ਅਤੇ ਦੂਜੇ ਸਾਲ (ਮੁੜ-ਅਪੀਅਰ) ਪ੍ਰੀਖਿਆ ਫਰਵਰੀ/ਮਾਰਚ-2025 ਦੇ ਮਿਤੀ-ਪੱਤਰ ਵਿੱਚ ਹੋਇਆ ਸੋਧ
ਚੰਡੀਗੜ੍ਹ, 03 ਫਰਵਰੀ- ਹਰਿਆਣਾ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਡੀ.ਐਲ.ਐਡ. ਪਹਿਲੇ ਅਤੇ ਦੂਜੇ ਸਾਲ (ਮੁੜ-ਅਪੀਅਰ) ਪ੍ਰੀਖਿਆ ਫਰਵਰੀ/ਮਾਰਚ ਦੇ ਮਿਤੀ-ਪੱਤਰ ਵਿੱਚ ਕੁੱਝ ਸੋਧ ਕੀਤਾ ਗਿਆ ਹੈ।
ਬੋਰਡ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਰਾਜਸਥਾਨ ਅਧਿਆਪਕ ਪਾਤਰਤਾ ਪ੍ਰੀਖਿਆ (REET)-2024 ਦੇ ਮੱਦੇਨਜਰ ਸਿੱਖਿਆ ਬੋਰਡ ਵੱਲੋਂ 27 ਫਰਵਰੀ,2025 ਨੂੰ ਆਯੋਜਿਤ ਕਰਵਾਈ ਜਾਣ ਵਾਲੀ ਡੀ.ਐਲ.ਐਡ ਦੀ DE-101 Childhood and Development of Children ਵਿਸ਼ੇ ਦੀ ਪ੍ਰੀਖਿਆ ਹੁਣ 22 ਮਾਰਚ,2025 ਨੂੰ ਸੰਚਾਲਿਤ ਕਰਵਾਈ ਜਾਵੇਗੀ। ਇਸ ਸਬੰਧ ਵਿੱਚ ਜਨਤੱਕ ਸੂਚਨਾ ਬੋਰਡ ਦੀ ਅਧਿਕਾਰਿਕ ਵੇਬਸਾਈਟ www.bseh.org.in ‘ਤੇ ਅਪਲੋਡ ਕਰ ਦਿੱਤੀ ਗਈ ਹੈ। ਬਾਕੀ ਪ੍ਰੀਖਿਆਵਾਂ ਦੀ ਮਿਤੀ ਪਹਿਲਾਂ ਵਾਂਗ ਹੀ ਰਹਿਣਗੀਆਂ।
ਸਲਸਵਿਹ/2025
Leave a Reply