ਚੰਡੀਗੜ੍ਹ ( Justice news) ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤਰੇਯ 26 ਜਨਵਰੀ ਨੂੰ ਗਣੰਤਤਰ ਦਿਵਸ ਸਮਾਰੋਹ ਵਿਚ ਫਰੀਦਾਬਾਦ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਰਿਵਾੜੀ ਵਿਚ ਕੌਮੀ ਝੰਡਾ ਫਹਿਰਾਉਣਗੇ। ਐਟ ਹੋਮ ਪ੍ਰੋਗ੍ਰਾਮ ਫਰੀਦਾਬਾਦ ਵਿਚ ਹੋਵੇਗਾ।
ਮੁੱਖ ਸਕੱਤਰ ਦਫਤਰ ਵੱਲੋਂ ਇਸ ਸਬੰਧੀ ਇਕ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਅਨੁਸਾਰ 76ਵੇਂ ਗਣਤੰਤਰ ਦਿਵਸ ਸਮਾਰੋਹ ਵਿਚ ਹਰਿਆਣਾ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਪਾਣੀਪਤ, ਟਰਾਂਸਪੋਰਟ ਮੰਤਰੀ ਅਨਿਲ ਵਿਜ ਅੰਬਾਲਾ ਛਾਉਣੀ, ਵਿਕਾਸ ਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਰੋਹਤਕ, ਉਦਯੋਗ ਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਗੁਰੂਗ੍ਰਾਮ, ਸਿੱਖਿਆ ਮੰਤਰੀ ਮਹੀਪਾਲ ਢਾਂਡਾ ਜੀਂਦ, ਮਾਲ ਤੇ ਆਪਦਾ ਪ੍ਰਬੰਧਨ ਮੰਤਰੀ ਵਿਪੁਲ ਗੋਇਲ ਪਲਵਲ, ਸਹਿਕਾਰਤਾ ਮੰਤਰੀ ਡਾ.ਅਰਵਿੰਦ ਸ਼ਰਮਾ ਚਰਖੀ ਦਾਦਰੀ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਾਮ ਸਿੰਘ ਰਾਣਾ ਕਰਨਾਲ, ਜਨ ਸਿਹਤ ਇੰਜੀਨੀਅਰਿੰਗ ਮੰਤਰੀ ਰਣਬੀਰ ਗੰਗਵਾ ਯਮੁਨਾਨਗਰ, ਸਮਾਜਿਕ ਨਿਆਂ ਤੇ ਅਧਿਕਾਰਤਾ, ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਭਲਾਈ ਅਤੇ ਅੰਤਯੋਦਯ (ਸੇਵਾ) ਮੰਤਰੀ ਕ੍ਰਿਸ਼ਣ ਕੁਮਾਰ ਸਿਰਸਾ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ ਭਿਵਾਨੀ, ਸਿਹਤ ਮੰਤਰੀ ਆਰਤੀ ਸਿੰਘ ਰਾਓ ਨੁੰਹ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜਮੰਤਰੀ ਰਾਜੇਸ਼ ਨਾਗਰ ਝੱਜਰ, ਯੁਵਾ ਅਧਿਕਾਰਿਤਾ ਅਤੇ ਉਦਮਿਤਾ ਰਾਜ ਮੰਤਰੀ ਗੌਰਵ ਗੌਤਮ ਹਿਸਾਰ ਅਤੇ ਹਰਿਆਣਾ ਵਿਧਾਨ ਸਭਾ ਡਿਪਟੀ ਸਪੀਕਰ ਡਾ.ਕ੍ਰਿਸ਼ਣ ਮਿੱਢਾ ਸੋਨੀਪਤ ਵਿਚ ਕੌਮੀ ਝੰਡਾ ਫਹਿਰਾਓਣਗੇ।
ਰਾਜ ਸਭਾ ਸਾਂਸਦ ਰੇਖਾ ਸ਼ਰਮਾ ਅੰਬਾਲਾ ਸ਼ਹਿਰ, ਰਾਮਚੰਦਰ ਜਾਂਗੜਾ ਫਤਿਹਾਬਾਦ, ਕਿਰਣ ਚੌਧਰੀ ਕੈਥਲ, ਸੁਭਾਸ਼ ਬਰਾਲਾ ਕਾਲਾਂਵਲੀ, ਕਾਰਤਿਕਯ ਸ਼ਰਮਾ ਬਿਲਾਸਪੁਰ (ਯਮੁਨਾਨਗਰ), ਕੁਰੂਕਸ਼ੇਤਰ ਤੋਂ ਸਾਂਸਦ ਨਵੀਨ ਜਿੰਦਲ ਕੁਰੂਕਸ਼ੇਤਰ ਅਤੇ ਭਿਵਾਨੀ-ਮਹੇਂਦਰਗੜ੍ਹ ਤੋਂ ਸਾਂਸਦ ਧਰਮਵੀਰ ਸਿੰਘ ਮਹੇਂਦਰਗੜ੍ਹ ਵਿਚ ਕੌਮੀ ਝੰਡਾ ਫਹਿਰਾਓਣਗੇ।
ਵਿਧਾਇਕ ਘਣਸ਼ਾਮ ਸਰਾਫ ਲੋਹਾਰੂ, ਕਪੂਰ ਸਿੰਘ ਸਿਵਾਨੀ, ਉਮੇਦ ਸਿੰਘ ਬਾਢੜਾ, ਧਨੇਸ਼ ਅਦਲਖ ਬੜਖਲ, ਮੂਲ ਚੰਦ ਸ਼ਰਮਾ ਬੱਲਭਗੜ੍ਹ, ਬਿਮਲਾ ਚੌਧਰੀ ਪਟੌਦੀ, ਲਛਮਣ ਸਿੰਘ ਯਾਦਵ ਬਾਦਸ਼ਾਹਪੁਰ, ਮੁਕੇਸ਼ ਸ਼ਰਮਾ ਮਾਨੇਸਰ, ਤੇਜਪਾਲ ਤੰਵਰ ਸੋਹਣਾ, ਰਣਧੀਰ ਪਨੀਹਰ ਨਾਰਨੌਂਦ, ਵਿਨੋਦ ਭਯਾਣਾ ਹਾਂਸੀ, ਸਾਵਿਤਰੀ ਜਿੰਦਲ ਬਰਵਾਲਾ, ਰਾਜੇਸ਼ ਜੂਨ ਬਹਾਦੁਰਗੜ੍ਹ, ਸੁਨੀਲ ਸਾਂਗਵਾਨ ਬਾਦਲੀ, ਪ੍ਰਮੋਦ ਵਿਜ ਜੁਲਾਨਾ, ਰਾਮ ਕੁਮਾਰ ਗੌਤਮ ਸਫੀਦੋਂ, ਦੇਵੇਂਦਰ ਚਤਰਭੂਜ ਅੱਤਰੀ, ਉਚਾਨਾ ਕਲਾਂ, ਸਤਪਾਲ ਜਾਂਬਾ ਕਲਾਇਤ, ਭਗਵਾਨ ਦਾਸ ਨੀਲੋਖੇੜੀ, ਰਾਮ ਕੁਮਾਰ ਕਸ਼ਯਪ ਇੰਦਰੀ, ਜਗਮੋਹਨ ਆਨੰਦ ਘਰੌਂਡਾ, ਯੋਗੇਂਦਰ ਸਿੰਘ ਰਾਣਾ ਅਸੰਧ, ਓਮ ਪ੍ਰਕਾਸ਼ ਯਾਦਵ ਨਾਰਨੌਲ, ਕੰਵਰ ਸਿੰਘ ਕਨੀਨਾ, ਸਤੀਸ਼ ਕੁਮਾਰ ਫਾਗਨਾ ਨੰਗਲ ਚੌਧਰੀ, ਹਰੇਂਦਰ ਸਿੰਘ ਹੋਡਲ, ਸ਼ਕਤੀ ਰਾਣੀ ਸ਼ਰਮਾ ਪੰਚਕੂਲਾ, ਕ੍ਰਿਸ਼ਣਾ ਗਹਲਵਾਤ ਇਸਰਾਣਾ, ਮਨਮੋਹਨ ਭਡਾਨਾ ਸਮਾਲਖਾ, ਡਾ. ਕ੍ਰਿਸ਼ਣ ਕੁਮਾਰ ਬਾਵਲ, ਅਨਿਲ ਯਾਦਵ ਕੋਸਲੀ, ਦੇਵੇਂਦਰ ਕਾਦਿਯਾਨ ਗੰਨੌਰ, ਪਵਨ ਖਰਖੌਦਾ ਖਰਖੌਦਾ ਵਿਚ, ਨਿਖਿਲ ਮਦਾਨ ਗੋਹਾਣਾ ਅਤੇ ਘਣਸ਼ਾਮ ਦਾਸ ਅਰੋੜਾ ਛੱਛਰੌਲੀ ਵਿਚ ਝੰਡਾ ਫਹਿਰਾਓਣਗੇ।
ਇਸ ਤਰ੍ਹਾਂ, ਨਾਰਾਇਣਗੜ੍ਹ ਦੇ ਡਿਪਟੀ ਮੰਡਲ ਅਧਿਕਾਰੀ, ਨਾਰਾਇਣਗੜ੍ਹ, ਡੀਐਨਡੀ ਬੋਰਡ ਦੇ ਵਾਇਸ ਚੇਅਰਮੈਨ ਜਸਵੰਤ ਪਠਾਨਿਆ ਬਰਾੜਾ, ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਤੋਸ਼ਾਮ, ਸਰਸਵਤੀ ਧਰੋਹਰ ਵਿਕਾਸ ਬੋਰਡ ਦੇ ਵਾਇਸ ਚੇਅਰਮੈਨ ਧੂਮਨ ਸਿੰਘ ਕਿਰਮਚ ਟੋਹਾਣਾ, ਹਰਿਆਣਾ ਗਾਂ ਸੇਵਾ ਕਮਿਸ਼ਨ ਦੇ ਚੇਅਰਮੈਨ ਸਵਰਣ ਗਰਗ ਰਤਿਆ, ਬੇਰੀ ਦੇ ਉਪ-ਮੰਡਲ ਅਧਿਕਾਰੀ ਬੇਰੀ, ਹਰਿਆਣਾ ਸਾਹਿਤ ਅਕਾਦਮੀ ਦੇ ਵਾਇਸ ਚੇਅਰਮੈਨ ਕੁਲਦੀਪ ਅਗਨੀਹੋਤਰੀ ਨਰਵਾਣਾ, ਡੀਐਨਟੀ ਬੋਰਡ ਦੇ ਚੇਅਰਮੈਨ ਜੈ ਸਿੰਘ ਪਾਲ ਗੁਹਲਾ, ਹਰਿਆਣਾ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਕ੍ਰਿਸ਼ਣ ਕੁਮਾਰ ਸ਼ਾਹਬਾਦ, ਹਰਿਆਣਾ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਰਵਿੰਦਰ ਬਲਿਯਾਲਾ ਪਿਹੋਵਾ, ਹਰਿਆਣਾ ਅਗਰੀ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਭਾਰਤ ਭੂਸ਼ਣ ਮਿੱਢਾ ਫਿਰੋਜਪੁਰ ਝਿਰਕਾ, ਹਰਿਆਣਾ ਰਾਜ ਸਹਿਕਾਰੀ ਖੇਤੀਬਾੜੀ ਤੇ ਪੇਂਡੂ ਵਿਕਾਸ ਬੈਂਕ ਦੇ ਚੇਅਰਮੈਨ ਅਮਰ ਪਾਲ ਰਾਣਾ ਤਾਵੜੂ, ਸਟੇਟ ਐਕਸਪੋਰਟ ਅਪ੍ਰੇਜਲ ਕਮੇਟੀ ਦੇ ਚੇਅਰਮੈਨ ਵਿਜੈ ਕੁਮਾਰ ਗੁਪਤਾ ਪੁੰਹਾਨਾ, ਮਹਿਲਾ ਕਮਿਸ਼ਨ ਦੀ ਚੇਅਰਮੈਨ ਰੇਣੂ ਭਾਟਿਆ ਹਥੀਨ, ਹਰਕੋ ਫੈਡ ਦੇ ਚੇਅਰਮੈਨ ਵੇਦ ਪ੍ਰਕਾਸ਼ ਫੁਲਾ ਕਾਲਕਾ, ਹਰਿਆਣਾ ਕੇਸ਼ ਕਲਾ ਤੇ ਕੌਸ਼ਲ ਵਿਕਾਸ ਬੋਰਡ ਦੇ ਚੇਅਰਮੈਨ ਯਸ਼ਪਾਲ ਠਾਕੁਰ ਮਹਿਮ, ਹਰਿਆਣਾ ਕੇਸ਼ ਕਲਾ ਤੇ ਕੌਸ਼ਲ ਵਿਕਾਸ ਬੋਰਡ ਦੇ ਵਾਇਸ ਚੇਅਰਮੈਨ ਰਵਿੰਦਰ ਦਿਵਾਵਰ ਸਾਂਪਲਾ, ਵੇਅਰਹਾਊਸਿੰਗ ਕਾਰਪੋਰੇਸ਼ਨ ਹਰਿਆਣਾ ਦੇ ਚੇਅਰਮੈਨ ਦਿਨੇਸ਼ ਸ਼ਰਮਾ ਡਬਵਾਲੀ, ਖਾਦੀ ਤੇ ਗ੍ਰਾਮੋਉਦਯੋਗ ਬੋਰਡ ਦੇ ਚੇਅਰਮੈਨ ਰਾਜੇਂਦਰ ਲਿਤਾਨੀ ਏਲਾਨਵਾਦ, ਹਰਿਆਣਾ ਰਾਜ ਉੱਚੇਰੀ ਸਿੱਖਿਆ ਪਰਿਸ਼ਦ ਦੇ ਚੇਅਰਮੈਨ ਡਾ.ਕੇ.ਸੀ.ਸ਼ਰਮਾ ਜਗਾਧਰੀ ਅਤੇ ਹਰਿਆਣਾ ਰਾਜ ਉੱਚੇਰੀ ਸਿੱਖਿਆ ਪਰਿਸ਼ਦ ਦੇ ਵਾਇਸ ਚੇਅਰਮੈਨ ਸੁਰੇਂਦਰ ਗਕਖੜ ਰਾਦੌਰ ਵਿਚ ਕੌਮੀ ਝੰਡਾ ਫਤਿਹਰਾਓਣਗੇ।
Leave a Reply