ਭਵਾਨੀਗੜ੍ਹ, ( ਹੈਪੀ ਸ਼ਰਮਾ )-ਸਥਾਨਕ ਸ਼ਹਿਰ ਦੀ ਬਲਿਆਲ ਰੋਡ ਨਜ਼ਦੀਕ ਸੰਘਣੀ ਅਬਾਦੀ ਵਾਲੇ ਖੇਤਰ ’ਚ ਇਕ ਨਿੱਜੀ ਕੰਪਨੀ ਵੱਲੋਂ ਲਗਾਏ ਜਾ ਰਹੇ ਮੋਬਾਇਲ ਫੋਨ ਵਾਲੇ ਟਾਵਰ ਦੇ ਵਿਰੋਧ ਵਿੱਚ ਧਰਨੇ ਉਤੇ ਬੈਠੇ ਹੋਏ ਮੁਹੱਲਾ ਨਿਵਾਸੀ
ਇਸ ਮੌਕੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਆਗੂ ਅਵਤਾਰ ਸਿੰਘ ਤਾਰੀ, ਤਰਸੇਮ ਕਾਂਸਲ, ਗੁਰਪ੍ਰੀਤ ਸਿੰਘ ਬਾਬਾ, ਕਮਲ ਕਾਂਸਲ, ਸ਼੍ਰੀਮਤੀ ਸੋਨੀ ਸਿੰਗਲਾ, ਮਲਕੀਤ ਸਿੰਘ ਗੰਡਾਸਾ, ਹਰਦੀਪ ਸਿੰਘ, ਸਤਨਾਮ ਸਿੰਘ ਲੋਟੇ, ਜੌਗਿੰਦਰ ਸਿੰਘ ਸੈਕਟਰੀ, ਸਰਜਨ ਸਿੰਘ, ਜੋਨੀ ਗਰਗ, ਕਰਮਜੀਤ ਸਿੰਘ, ਅਮਰਜੀਤ ਸਿੰਘ, ਮਿੱਠਾ ਸਿੰਘ, ਗੁਰਪਿਆਰ ਸਿੰਘ ਤੇ ਜਤਿੰਦਰ ਸਿੰਘ ਗੋਗੀ ਸਮੇਤ ਵੱਡੀ ਗਿਣਤੀ ’ਚ ਇਕੱਠੇ ਹੋਏ ਅਦਰਸ਼ ਨਗਰ, ਪ੍ਰੀਤ ਨਗਰ, ਤੂਰ ਕਲੋਨੀ ਅਤੇ ਗੁਰੂਨਾਨਕ ਨਗਰ ਦੇ ਨਿਵਾਸੀਆਂ ਨੇ ਦੱਸਿਆ ਕਿ ਇਕ ਨਿੱਜੀ ਕੰਪਨੀ ਵੱਲੋਂ ਬਲਿਆਲ ਰੋਡ ਐਫ.ਸੀ.ਆਈ ਦੇ ਗੋਦਾਮਾਂ ਨੇੜੇ ਸ਼ਹਿਰ ਦੇ ਇਸ ਸੰਘਣੀ ਅਬਾਦੀ ਵਾਲੇ ਇਲਾਕੇ ’ਚ ਮੋਬਾਇਲ ਫੋਨ ਵਾਲਾ 5 ਜੀ ਟਾਵਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਸੰਘਣੀ ਅਬਾਦੀ ਵਾਲੇ ਖੇਤਰ ’ਚ ਟਾਵਰ ਨਹੀਂ ਲੱਗ ਸਕਦਾ ਪਰ ਫਿਰ ਵੀ ਆਮ ਜਨਤਾਂ ਦੇ ਵਿਰੋਧ ਦੇ ਬਾਵਜੂਦ ਕੁੱਝ ਸਮੇਂ ਲਈ ਕੰਮ ਰੋਕ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਟਾਵਰ ਲੱਗਣ ਨਾਲ ਇਲਾਕੇ ’ਚ ਕੈਂਸਰ ਤੇ ਹੋਰ ਕਈ ਤਰ੍ਹਾਂ ਬੀਮਾਰੀਆਂ ਫੈਲਦੀਆਂ ਹਨ। ਇਸ ਲਈ ਉਹ ਕਿਸੇ ਵੀ ਹਾਲਤ ’ਚ ਇਹ ਟਾਵਰ ਨਹੀਂ ਲੱਗਣ ਦੇਣਗੇ।
Leave a Reply