Haryana News

ਚੰਡੀਗੜ੍ਹ/////////ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ ਹੁਣ ਗਰੀਬ ਪਰਿਵਾਰ ਦੇ ਬਜੁਰਗਾਂ ਨੂੰ ਸਰਕਾਰੀ ਖਰਚ ‘ਤੇ ਪ੍ਰਯਾਗਰਾਜ ਸਥਿਤ ਮਹਾਕੁੰਭ ਤੀਰਥ ਦੇ ਦਰਸ਼ਨ ਕਰਵਾਏ ਜਾਣਗੇ। ਯੋਜਨਾ ਤਹਿਤ ਸਰਕਾਰ ਵੱਲੋਂ ਹਰੇਕ ਜਿਲ੍ਹੇ ਤੋਂ ਯੋਗ ਸੀਨੀਅਰ ਨਾਗਰਿਕਾਂ ਨੂੰ ਮਹਾਕੁੰਭ ਤੀਰਥ ਦਰਸ਼ਨ ਲਈ ਭੇਜਿਆ ਜਾਵੇਗਾ।

          ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੌਜੂਦਾ ਸਰਕਾਰ ਦੇ 100 ਦਿਨ ਦੀ ਉਪਲਬਧਤੀਆਂ ਨੂੰ ਲੈ ਕੇ ਅੱਜ ਇੱਥੇ ਬੁਲਾਈ ਗਈ ਪ੍ਰਸਾਸ਼ਨਿਕ ਸਕੱਤਰਾਂ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਇਹ ਐਲਾਨ ਕੀਤਾ।

          ਵਰਨਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੋਗ ਬਜੁਰਗਾਂ ਨੂੰ ਅਯੋਧਿਆ ਵਿਚ ਰਾਮਲੱਲਾ ਦੇ ਦਰਸ਼ਨ ਕਰਵਾਏ ਗਏ। ਇਸ ਯੋਜਨਾ ਵਿਚ ਸ੍ਰੀ ਮਾਤਾ ਵੈਸ਼ਣੋ ਦੇਵੀ ਅਤੇ ਸ਼ਿਰਡੀ ਸਾਈਂ ਤੀਰਥ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਹੁਣ ਯੋਜਨਾ ਦਾ ਦਾਇਰਾ ਵਧਾਉਂਦੇ ਹੋਏ ਬਜੁਰਗਾਂ ਨੂੰ ਅਯੋਧਿਆ, ਮਾਤਾ ਵੈਸ਼ਣੋ ਦੇਵੀ ਅਤੇ ਸ਼ਿਰਡੀ ਤੋਂ ਇਲਾਵਾ ਪ੍ਰਯਾਗਰਾਜ ਵਿਚ ਚੱਲ ਰਹੇ ਮਹਾਕੁੰਭ ਤੀਰਥ ਦੇ ਵੀ ਦਰਸ਼ਨ ਵੀ ਕਰਵਾਏ ਜਾਣਗੇ।

          ਉਨ੍ਹਾਂ ਨੇ ਕਿਹਾ ਕਿ ਮੌਜੂਦ ਸਰਕਾਰ ਦੇ 100 ਦਿਨ ਦੇ ਕਾਰਜਕਾਲ ਵਿਚ ਖੇਤੀ, ਸਿਖਿਆ, ਸਿਹਤ, ਸਮੇਤ ਸਾਰੇ ਖੇਤਰਾਂ ਦੇ ਵਿਕਾਸ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ। ਮੁੱਖ ਮੰਤਰੀ ਨੇ ਪਹਿਲੇ 100 ਦਿਨਾਂ ਅਤੇ ਅਗਲੇ ਪੰਜ ਸਾਲਾਂ ਦੇ ਜਨਹਿਤ ਦੇ ਏਜੰਡੇ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਅਧਿਕਾਰੀਆਂ ਤੋਂ ਵਿਸਥਾਰ ਨਾਲ ਚਰਚਾ ਕੀਤੀ।

ਸਿਟੀਜਨ ਚਾਰਟਰ ਨੂੰ ਗੰਭੀਰਤਾ ਨਾਲ ਲਾਗੂ ਕਰਨ ਅਧਿਕਾਰੀ   ਨਾਇਬ ਸਿੰਘ ਸੈਣੀ

          ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਆਪਣੇ-ਆਪਣੇ ਵਿਭਾਗਾਂ ਵਿਚ ਸਿਟੀਜਨ ਚਾਰਟਰ ‘ਤੇ ਵਿਸ਼ੇਸ਼ ਫੋਕਸ ਕਰਦੇ ਹੋਏ ਇਸ ਨੂੰ ਗੰਭੀਰਤਾ ਨਾਲ ਲਾਗੂ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਅਧਿਕਾਰੀ ਸੀਐਮ ਅਨਾਊਂਸਮੈਂਟ ਪੋਰਟਲ ਨੂੰ ਲਗਾਤਾਰ ਅੱਪਡੇਟ ਕਰਨਾ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਜਨ ਸੰਵਾਦ ਰਾਹੀਂ ਆਏ ਸਾਰੇ ਕੰਮ ਜਾਂ ਬਿਨੈ ਨੂੰ ਅਧਿਕਾਰੀ ਗੰਭੀਰਤਾ ਨਾਲ ਲੈ ਕੇ ਉਨ੍ਹਾਂ ਦਾ ਹੱਲ ਯਕੀਨੀ ਕਰਨ।

ਸਾਰੇ ਅਧਿਕਾਰੀ ਆਪਣੇ-ਆਪਣੇ ਵਿਭਾਗਾਂ ਵਿਚ ਕਰਨ ਅਚਾਨਕ ਨਿਰੀਖਣ

          ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਪ੍ਰਸਾਸ਼ਨਿਕ ਸਕੱਤਰ ਆਪਣੇ-ਆਪਣੇ ਅਧੀਨ ਵਿਭਾਗਾਂ ਵਿਚ ਅਚਾਨਕ ਨਿਰੀਖਣ ਕਰਨ ਤਾਂ ਜੋ ਜਨਹਿਤ ਦੇ ਕੰਮਾਂ ਵਿਚ ਕਿਸੇ ਤਰ੍ਹਾ ਦਾ ਕੋਈ ਦੇਰੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਵਿਭਾਗਾਂ ਵਿਚ ਪਰਸਨਲ ਹਿਅਰਿੰਗ ਨਾਲ ਸਬੰਧਿਤ ਪੈਂਡਿੰਗ ਮਾਮਲਿਆਂ ਦਾ ਜਲਦੀ ਤੋਂ ਜਲਦੀ ਨਿਪਟਾਨ ਕਰਨਾ ਯਕੀਨੀ ਕਰਨ। ਨਾਲ ਹੀ, ਅਧਿਕਾਰੀ ਆਪਣੇ-ਆਪਣੇ ਵਿਭਾਗ ਦੀ 5 ਸਾਲ ਦੀ ਛੋਟੇ, ਮੱਧਮ ਅਤੇ ਲੰਬੇ ਸਮੇਂ ਦੀ ਯੋਜਨਾਵਾਂ ਦਾ ਟਾਇਮਲਾਇਨ ਤੈਅ ਕਰਦੇ ਹੋਏ ਇਕ ਵਿਸਥਾਰ ਕੰਮ ਯੋਜਨਾ ਤਿਆਰ ਕਰਨ।

          ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਅਧਿਕਾਰੀ ਈ-ਆਫਿਸ ਕਾਰਜਪ੍ਰਣਾਲੀ ਨੂੰ ਪੂਰੀ ਤਰ੍ਹਾ ਨਾਲ ਅਪਣਾਉਂਦੇ ਉਸ ਨੂੰ ਸੀਐਮ ਡੈਸ਼ ਬੋਰਡ ਦਾ ਰੱਖਰਖਾਵ ਕਰਨ ਲਈ ਵੀ ਸਹੀ ਪ੍ਰਬੰਧ ਕਰਨਾ ਯਕੀਨੀ ਕਰਨ।

ਆੜਤੀਆ ਕਮੀਸ਼ਨ 46 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 55 ਰੁਪਏ ਪ੍ਰਤੀ ਕੁਇੰਟਲ ਕੀਤਾ, ਸਰਕਾਰ ਨੇ 309 ਕਰੋੜ ਰੁਪਏ ਕੀਤੇ ਜਾਰੀ

          ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਸੂਬਾ ਸਰਕਾਰ ਵੱਲੋਂ ਆੜਤੀਆਂ ਕਮੀਸ਼ਨ 46 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 55 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਸੀ, ਜਿਸ ਦੇ ਤਹਿਤ ਹੁਣ ਤੱਕ 309 ਕਰੋੜ ਤੋਂ ਵੱਧ ਦੀ ਰਕਮ ਆੜਤੀਆਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਮੀਟਿੰਗ ਵਿਚ ਹੋਰ ਵਿਭਾਗਾਂ ਦੀ ਜਨਭਲਾਈਕਾਰੀ ਫੈਸਲਿਆਂ ਅਤੇ ਯੋਜਨਾਵਾਂ ਦੀ ਵੀ ਜਾਣਕਾਰੀ ਦਿੱਤੀ ਗਈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਰੇ ਅਧਿਕਾਰੀ ਸੰਕਲਪ ਪੱਤਰ ਅਨੁਸਾਰ ਆਪਣੇ ਸਬੰਧਿਤ ਵਿਭਾਗ ਵਿਚ ਜਨਹਿਤ ਦੀ ਯੋਜਨਾਵਾਂ ਦੀ ਰਚਨਾ ਕਰਦੇ ਹੋਏ ਜਲਦੀ ਤੋਂ ਜਲਦੀ ਇਸ ਨੂੰ ਲਾਗੂ ਕਰਨਾ ਯਕੀਨੀ ਕਰਨ।

          ਮੀਟਿੰਗ ਵਿਚ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ ਐਮ ਪਾਂਡੂਰੰਗ ਨੇ ਸਰਕਾਰ ਦੇ 100 ਦਿਨਾਂ ਨਾਲ ਸਬੰਧਿਤ ਉਪਲਬਧਤੀਆਂ ਦੀ ਵਿਸਥਾਰ ਰਿਪੋਰਟ ਪੀਪੀਟੀ ਰਾਹੀਂ ਪੇਸ਼ ਕੀਤੀ।

          ਇਸ ਮੌਕੇ ‘ਤੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ ਸਮੇਤ ਵੱਖ-ਵੱਖ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਮਾਨਸੂਨ ਸੀਜਨ ਤੋਂ ਪਹਿਲਾਂ ਗੁਰੂਗ੍ਰਾਮ ਵਿਆਪਕ ਮੋਬਿਲਿਟੀ ਮੈਨੇਜਮੇਂਟ ਪਲਾਨ -2020 ਨੁੰ ਕਰਵਾਇਆ ਜਾਵੇ ਪੂਰਾ  ਰਾਓ ਨਰਬੀਰ ਸਿੰਘ

ਚੰਡੀਗੜ੍ਹ, 16 ਜਨਵਰੀ – ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗੁਰੂਗ੍ਰਾਮ ਵਿਚ ਆਵਾਜਾਈ ਕੰਟਰੋਲ ਤੇ ਮੈਟਰੋ ਕਨੈਕਟੀਵਿਟੀ ਨਾਲ ਸਬੰਧਿਤ ਇੰਟਰ ਲਿਕਿੰਗ ਰੂਟ ਲਈ ਤਿਆਰ ਕੀਤੀ ਗਈ ਵਿਆਪਕ ਮੋਬਿਲਿਟੀ ਮੈਨੇਜਕੈਂਟ ਪਲਾਨ-2020 ਨਾਲ ਸਬੰਧਿਤ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਅਤੇ ਗੁਰੂਗ੍ਰਾਮ ਮੈਟਰੋ ਰੇਲ ਲਿਮੀਟੇਡ ਨਾਲ ਸਬੰਧਿਤ ਗ੍ਰੇਡ ਸੇਪੇਸਟਰਸ ਦੇ ਕੰਮਾਂ ਨੂੰ ਮਾਨਸੂਨ ਸੀਜਨ ਤੋਂ ਪਹਿਲਾਂ-ਪਹਿਲਾਂ ਪੂਰਾ ਕਰਵਾਇਆ ਜਾਵੇ।

          ਮੰਤਰੀ ਰਾਓ ਨਰਬੀਰ ਸਿੰਘ ਨੇ ਜੀਐਮਡੀਏ ਤੇ ਜੀਐਮਆਰਐਲ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਤੇ ਗੁਰੂਗ੍ਰਾਮ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਨੂੰ ਸਾਫ ਤੇ ਸੁਗਮ ਆਵਾਜਾਈ ਸ਼ਹਿਰ ਬਨਾਉਣਾ ਉਨ੍ਹਾਂ ਦਾ ਉਦੇਸ਼ ਹੈ। ਉਦਯੋਗ ਦੇ ਮੱਦੇਨਜਰ ਗੁਰੂਗ੍ਰਾਮ ਦੇਸ਼ ਦੇ ਮੰਨੇ-ਪ੍ਰਮੰਨੇ ਉਦਯੋਗਿਕ ਸ਼ਹਿਰਾਂ ਵਿੱਚੋਂ ਇੱਕ ਹੈ। ਇੱਥੇ ਮੈਟਰੋ ਰੇਲ ਸਮੇਤ ਰੈਪਿਡ ਮੈਟਰੋ, ਇੰਟਰ ਰਿੰਗ ਰੋਡ, ਆਰਆਰਟੀਐਸ ਵਰਗੀ ਪਬਲਿਕ ਟ੍ਰਾਂਸਪੋਰਟ ਵਿਵਸਥਾ ‘ਤੇ ਜੋਰ ਦਿੱਤਾ ਗਿਆ ਹੈ। ਇਸ ਲਈ ਇਸ ਕੰਮ ਨੂੰ ਪੂਰਾ ਕਰਨਾ ਜਰੂਰੀ ਹੈ।

          ਉਨ੍ਹਾਂ ਨੇ ਕਿਹਾ ਕਿ ਆਰਓਬੀ ਤੇ ਆਰਯੂਬੀ ਅਤੇ ਮੈਟਰੋ ਲਈ ਗ੍ਰੇਡ ਸੇਪੇਸਟਰਸ ‘ਤੇ ਯੂ-ਟਰਨ ਬਣਾਉਂਦੇ ਸਮੇਂ ਬਰਸਾਤੀ ਪਾਣੀ ਦੀ ਨਿਕਾਸੀ ਦੀ ਵਿਵਸਥਾ ਜਰੂਰ ਕੀਤੀ ਜਾਣੀ ਚਾਹੀਦੀ ਹੈ। ਬਰਸਾਤ ਦੇ ਸਮੇਂ ਇੰਨ੍ਹਾਂ ਸਥਾਨਾਂ ‘ਤੇ ਜਲਭਰਾਵ ਦੀ ਸਥਿਤੀ ਨਾ ਆਵੇ। ਹੁਣ ਮਾਨਸੂਨ ਵਿਚ 6 ਮਹੀਨੇ ਦਾ ਸਮੇਂ ਹੈ, ਇਸ ਲਈ ਇਸ ਕੰਮ ਨੂੰ ਅਧਿਕਾਰੀ ਪ੍ਰਾਥਮਿਕਤਾ ਨਾਲ ਕਰਵਾਉਣ।

          ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਮਿਲੇਨਿਯਮ ਸਿਟੀ ਸੈਂਟਰ-ਰੇਲਵੇ ਸਟੇਸ਼ਨ-ਸੈਕਟਰ-22 -ਸਾਈਬਰ ਸਿਟੀ ਤੱਕ ਜਾਣ ਵਾਲੀ ਮੈਟਰੋ ਕਨੈਕਟੀਵਿਟੀ ਦੀ ਕੁੱਲ ਲੰਬਾਈ 28.50 ਕਿਲੋਮੀਟਰ ਹੋਵੇਗੀ ਅਤੇ ਇਸ ‘ਤੇ 27 ਸਟੇਸ਼ਨ ਹੋਣਗੇ ਅਤੇ ਇਕ ਮੈਟਰੋ ਡਿਪੂ ਦਾ ਨਿਰਮਾਣ ਕਰਵਾਇਆ ਜਾਵੇਗਾ। ਜਿਸ ਦੀ ਭੂਮੀ ਸਮੇਤ ਪਰਿਯੋਜਨਾ ਦੀ ਅੰਦਾਜਾ ਲਾਗਤ 5452.72 ਕਰੋੜ ਰੁਪਏ ਹੋਵੇਗੀ। ਵਿਆਪਕ ਮੋਬਿਲਿਟੀ ਮੈਨੇਜਮੈਂਟ ਪਲਾਨ-2020 ਤਹਿਤ 35 ਗ੍ਰੇਡ ਸੇਪੇਸਟਰਸ ਤੇ 3 ਆਰਓਬੀ-ਆਰਯੂਬੀ ਅਤੇ 200 ਇੰਟਰ ਸੈਕਸ਼ਨ ਜੰਕਸ਼ਨ ਦਾ ਸੁਧਾਰ ਤੇ ਵਿਕਾ ਕਰਵਾਇਆ ਜਾਵੇਗਾ।

ਚੰਡੀਗੜ੍ਹ///// ਹਰਿਆਣਾ ਕੈਬਨਿਟ ਦੀ ਅਗਾਮੀ ਮੀਟਿੰਗ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ 23 ਜਨਵਰੀ, 2025 ਨੂੰ ਸਵੇਰੇ 11 ਵਜੇ ਹਰਿਆਣਾ ਸਿਵਲ ਸਕੱਤਰੇਤ ਚੰਡੀਗੜ੍ਹ ਦੀ ਚੌਥੀ ਮੰਜਿਲ ‘ਤੇ ਸਥਿਤ ਮੁੱਖ ਕਮੇਟੀ ਰੂਮ ਵਿਚ ਹੋਵੇਗੀ।

ਚੰਡੀਗੜ੍ਹ/// ਹਰਿਆਣਾ ਸਰਕਾਰ ਨੇ ਹਰਿਆਣਾ ਸਿਵਲ ਸਕੱਤਰੇਤ ਦੇ ਛੇ ਸਹਾਇਕਾਂ (ਅਸਿਸਟੈਂਟ) ਨੂ ਡਿਪਟੀ ਸੁਪਰਡੈਂਟ ਦੇ ਅਹੁਦੇ ‘ਤੇ ਪਦੋਓਨਤ ਕੀਤਾ ਹੈ।

          ਪਦੋਓਨੱਤੀ ਵਿਚ ਅਸ਼ੋਕ ਕੁਮਾਰ, ਲਲਿਤ, ਮਨੋਜ ਕੁਮਾਰ, ਸੁਮਨ ਸ਼ਰਮਾ, ਸੰਜੀਵ ਕੁਮਾਰ ਅਤੇ ਸੰਦੀਪ ਸਿੰਘ ਦੇ ਨਾਂਅ ਸ਼ਾਮਿਲ ਹਨ। ਪਦੋਓਨਤੀ ਬਾਅਦ ਅਸ਼ੋਕ ਕੁਮਾਰ ਨੂੰ ਸਿੰਚਾਈ (ਕਾਰਜ) ਬ੍ਰਾਂਚ, ਲਲਿਤ ਨੂੰ ਸਰਵਿਸ- IV ਬ੍ਰਾਂਚ, ਮਨੋਜ ਕੁਮਾਰ ਨੂੰ ਐਫਜੀ- II ਬ੍ਰਾਂਚ, ਸੁਮਨ ਸ਼ਰਮਾ ਨੂੰ ਐਚਐਸਐਸਸੀ, ਸੰਜੀਵ ਕੁਮਾਰ ਨੂੰ ਵਿਜੀਲੈਂਸ- III ਬ੍ਰਾਂਚ ਅਤੇ ਸੰਦੀਪ ਸਿੰਘ ਨੂੰ ਏਪੀਐਸਸੀਐਸ ਦਫਤਰ ਵਿਚ ਟ੍ਰਾਂਸਫਰ ਕੀਤਾ ਗਿਆ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin