ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਮਿਲਿਆ ਜਪਾਨੀ ਡੇਲੀਗੇਸ਼ਨ
ਸੂਬੇ ਵਿਚ ਲਗਾਏ ਜਾਣ ਵਾਲੇ ਪ੍ਰੋਜੈਕਟ ‘ਤੇ ਹੋਈ ਚਰਚਾ
ਚੰਡੀਗੜ੍ਹ, – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਅੱਜ ਇੱਕ ਜਪਾਨੀ ਡੇਲੀਗੇਸ਼ਨ ਨੇ ਮੁਲਾਕਾਤ ਕੀਤੀ ਅਤੇ ਹਰਿਆਣਾ ਵਿਚ ਲਗਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਸ ‘ਤੇ ਚਰਚਾ ਹੋਈ। ਡੇਲੀਗੇਸ਼ਨ ਵਿਚ ਸ੍ਰੀ ਫੁਮਿਓ ਸਸ਼ੀਡਾ ਚੇਅਰਮੈਨ, ਸ੍ਰੀ ਕਾਜੂਨੁਬੋ ਮਿਯਾਕੇ, ਸ੍ਰੀ ਗੁਆਨ ਜੈਮਿਨ ਜਨਰਲ ਮੇਨੇਸਰ ਏਟੀਐਲ ਤੇ ਸੁਮਿਤ ਸ਼ਾਮਿਲ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ, ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਪਵਨ ਚੌਧਰੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਦਸਿਆ ਕਿ ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਤੇ ਵਿਦੇਸ਼ੀ ਨਿਵੇਸ਼ਕਾਂ ਦੀ ਮਦਦ ਲਈ ਵਿਦੇਸ਼ ਸਹਿਯੋਗ ਵਿਭਾਗ ਸਥਾਪਿਤ ਕੀਤਾ ਗਿਆ ਹੈ। ਅਨੇਕ ਵੱਡੀ ਕੰਪਨੀਆਂ ਅੱਜ ਹਰਿਆਣਾ ਵਿਚ ਆਪਣੇ ਪ੍ਰੋਜੈਕਟਸ ਲਗਾਉਣ ਦੀ ਇਛੁੱਕ ਹੈ। ਸਰਕਾਰ ਨੇ ਨਿਵੇਸ਼ਕਾਂ ਦੇ ਲਈ ਬਿਹਤਰ ਇੰਫ੍ਰਾਸਟਕਚਰ ਤੇ ਕਨੈਕਟੀਵਿਟੀ ਦੀ ਸਹੂਲਤ ਉਪਲਬਧ ਕਰਾਈ ਹੈ ਜਿਸ ਦੇ ਚੱਲਦੇ ਅੱਜ ਗੁਰੂਗ੍ਰਾਮ ਸਮੇਤ ਐਨਸੀਆਰ ਰੀਜਨ ਵਿਚ ਅਨੇਕ ਨਾਮੀ ਕੰਪਨੀਆਂ ਨਿਵੇਸ਼ ਕਰਨ ਦੀ ਇਛੁੱਕ ਹਨ ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟਸ ਨੂੰ ਸ਼ੁਰੂ ਕਰਨ ਲਈ ਜਰੂਰੀ ਸਾਰੀ ਤਰ੍ਹਾ ਦੀ ਸਹੂਲਤਾਂ ਹੁਣ ਇਕ ਛੱਤ ਦੇ ਹੇਠਾਂ ਉਪਲਬਧ ਹੋ ਰਹੀ ਹੈ। ਇਸੀ ਦੇ ਚੱਲਦੇ ਹਰਿਆਣਾ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਗਈ ਹੈ।
ਡੇਲੀਗੇਸ਼ਨ ਨੇ ਦਸਿਆ ਕਿ ਜਪਾਨੀ ਕੰਪਨੀ ਟੀਡੀਕੇ ਸੋਹਨਾ ਵਿਚ ਵੱਡਾ ਪਲਾਂਟ ਲਗਾ ਰਹੀ ਹੈ। ਇਸ ਤੋਂ ਨਾ ਸਿਰਫ ਨੌਜੁਆਨਾਂ ਨੂੰ ਰੁਜਗਾਰ ਉਪਲਬਧ ਹੋਵੇਗਾ ਸਗੋ ਸੂਬੇ ਦੀ ਅਰਥਵਿਵਸਥਾ ਵਿਚ ਵੀ ਵਾਧਾ ਹੋਵੇਗਾ।
ਵਿਦੇਸ਼ ਸਹਿਯੋਗੀ ਵਿਭਾਗ ਦਾ ਮਾਰਗਦਰਸ਼ਨ ਲੈ ਕੇ ਹੀ ਬੱਚਿਆਂ ਨੂੰ ਵਿਦੇਸ਼ ਭੇਜਣ
ਚੰਡੀਗੜ੍ਹ, – ਹਰਿਆਣਾ ਦੇ ਵਿਦੇਸ਼ੀ ਸਹਿਯੋਗ ਮੰਤਰੀ ਰਾਓ ਨਰਬੀਰ ਸਿੰਘ ਨੈ ਕਿਹਾ ਹੈ ਕਿ ਵਿਦੇਸ਼ਾਂ ਵਿਚ ਰੁਜਗਾਰ ਲਈ ਆਪਣੇ ਬੱਚਿਆਂ ਨੂੰ ਭੇਜਦੇ ਸਮੇਂ ਮਾਂਪੇ ਡੰਕੀ ਵਰਗੇ ਸ਼ਾਰਟਕੱਟ ਪ੍ਰਕ੍ਰਿਆ ਨੂੰ ਨਾ ਅਪਨਾਉਣ। ਕਬੂਤਰਬਾਜੀ ਕਰਨ ਵਾਲੇ ਲੋਕਾਂ ‘ਤੇ ਸਰਕਾਰ ਦੀ ਪੈਨੀ ਨਜਰ ਹੈ ਅਤੇ ਅਜਿਹੇ ਲੋਕਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਨੇ ਕਿਹਾ ਕਿ ਯੁਵਾ ਵਿਦੇਸ਼ ਜਾਣ ਦੇ ਨਾਂਅ ‘ਤੇ ਕਿਸੇ ਦੇ ਚੰਗੁਲ ਵਿਚ ਨਾ ਫਸਣ, ਇਸ ਲਈ ਸੂਬਾ ਸਰਕਾਰ ਨੇ ਵੱਖ ਤੋਂ ਵਿਦੇਸ਼ ਸਹਿਯੋਗ ਵਿਭਾਗ ਦਾ ਗਠਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਜ ਅਮੀਰਾਤ ਤੇ ਹੋਰ ਅਰਬ ਦੇਸ਼ਾਂ ਵਿਚ ਡਰਾਈਵਰ, ਪਲੰਬਰ, ਰਾਜ ਮਿਸਤਰੀ ਤੇ ਭਵਨ ਨਿਰਮਾਣ ਨਾਲ ਜੁੜੇ ਹੋਰ ਮਜਦੂਰਾਂ ਦੀ ਖਾਸੀ ਮੰਗ ਹੈ। ਇਸ ਲਈ ਸਰਕਾਰ ਨੇ ਵਿਦੇਸ਼ੀ ਭਾਸ਼ਾ ਸਿੱਖਣ ਅਤੇ ਉਸ ਨਾਲ ਸਬੰਧਿਤ ਏਜੰਸੀ ਨਾਲ ਪ੍ਰਮਾਣਿਤ ਕਰਵਾਉਣ ਦਾ ਪ੍ਰਬੰਧ ਕੀਤਾ ਹੈ ਅਤੇ ਖਰਚ ਸਰਕਾਰ ਕਰੇਗੀ। ਉਨ੍ਹਾਂ ਨੇ ਕਿਹਾ ਕਿ ਬਾਹਰੀ ਦੇਸ਼ਾਂ ਦੀ ਜਰੂਰਤਾਂ ਅਨੁਸਾਰ ਕੌਸ਼ਲ ਪ੍ਰਦਾਨ ਕਰਨ ਲਈ ਸਰਕਾਰ ਸੰਕਲਪਬੱਧ ਹੈ, ਇਸ ਲਈ ਵੱਖ-ਵੱਖ ਦੇਸ਼ਾਂ ਦੀ ਭਾਸ਼ਾਵਾਂ ਵਿਚ ਹਰਿਆਣਾ ਦੇ ਨੌਜੁਆਨਾਂ ਨੂੰ ਕੁਸ਼ਲ ਬਨਾਉਣ ਲਈ ਨੀਤੀ ਵੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ, ਹਰਿਆਣਾ ਸਰਕਾਰ ਨੇ ਕੌਸ਼ਲ ਰੁਜਗਾਰ ਨਿਗਮ ਰਾਹੀਂ ਅਰਬ ਦੇਸ਼ਾਂ ਵਿਚ ਕੰਮ ਕਰਨ ਦੇ ਇਛੁੱਕ ਨੌਜੁਆਨਾਂ ਪੋਰਟਲ ਖੋਲਿਆ ਹੈ। ਇਸ ਪੋਰਟਲ ‘ਤੇ ਯੁਵਾ ਆਪਣਾ ਰਜਿਸਟ੍ਰੇਸ਼ਣ ਕਰਵਾ ਕੇ ਸਹੀ ਢੰਗ ਨਾਲ ਵਿਦੇਸ਼ਾਂ ਵਿਚ ਕੰਮ ਕਰਨ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਡੰਕੀ ਦੇ ਰਸਤੇ ਵਿਦੇਸ਼ ਜਾਣ ਵਾਲੇ ਨੌਜੁਆਨਾਂ ਨੂੰ ਸ਼ਰੀਰਿਕ ਤੇ ਆਰਥਕ ਪੀੜਾ ਤੋਂ ਜੂਝਨਾ ਪਿਆ ਹੈ ਅਤੇ ਕਈ ਵਾਰ ਉਨ੍ਹਾਂ ਦੀ ਜਾਨ ਨੂੰ ਵੀ ਖੋਖਿਮ ਹੋ ਜਾਂਦਾ ਹੈ।
Leave a Reply