ਆਪਣੀ ਪਤੰਗ ਭਾਵੇਂ ਕਟ ਜਾਏ , ਪਰ ਕਿਸੇ ਦਾ ਗਲਾ ਨਾ ਕਟੇ

ਲੁਧਿਆਣਾ( ਗੁਰਦੀਪ ਸਿੰਘ)
ਅੱਜ ਮਿਨੀ ਰੋਜ਼ਗਾਰਡਨ ਵਿੱਚ ਮੁਸਕਰਾਂਦੀ ਜਿੰਦਗੀ ਫਾਊਂਡੇਸ਼ਨ ਐਨਜੀਓ ਦੇ ਸਭ ਮੈਂਬਰਾਂ ਨੇ ਪਰਣ ਕੀਤਾ ਕਿ ਉਹ ਚਾਈਨਾ ਡੋਰ, ਪਲਾਸਟਿਕ ਡੋਰ ਦਾ ਇਸਤੇਮਾਲ ਕਰਨ ਤੋਂ ਰੋਕਣ ਲਈ ਸਾਰਿਆਂ ਨੂੰ ਜਾਗਰੂਕ ਕਰਨਗੇ। ਸੰਸਥਾਦੇ ਪ੍ਰਧਾਨ = ਸੁਰੇਸ਼ ਦੁੱਪਰ,ਅਤੇ ਰਜੇਸ਼ ਮਲਹੋਤਰਾ ਨੇ ਕਿਹਾ : ਜਿਵੇਂ ਕਿ ਅਖਬਾਰਾਂ ਵਿੱਚ ,ਟੀਵੀ ਅਤੇ ਸੋਸ਼ਲ ਮੀਡੀਆ ਤੇ ਸਭ ਦੇਖ ਰਹੇ ਹਨ ਕਿ ਚਾਈਨਾ ਡੋਰ ਇਸਤੇਮਾਲ ਕਰਨ ਦੇ ਕਾਰਣ ਕਈ ਦੁਰਘਟਨਾਵਾਂ ਹੋ ਰਹੀਆਂ ਹਨ।

ਕਿਸੇ ਦਾ ਗਲਾ ਕੱਟ ਰਿਹਾ ਹੈ ਤੇ ਕਿਸੇ ਦੀ ਲੱਤ ਤੇ ਡੋਰਾਂ ਫਸਣ ਨਾਲ ਜ਼ਖਮੀ ਹੋ ਰਿਹਾ ਹੈ।ਇਸੇ ਤਰ੍ਹਾਂ ਕਈ ਪੰਛੀ ਵੀ ਜ਼ਖਮੀ ਹੋ ਰਹੇ ਹਨ। ਜਿੰਮੇਵਾਰ ਨਾਗਰਿਕ ਹੋਣ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਚਾਈਨਾ ਡੋਰ ਦੇ ਖਿਲਾਫ ਅਭਿਆਨ ਚਲਾਈਏ, ਪਹਿਲੇ ਆਪਣੇ ਘਰ ਤੋਂ ਹੀ ਸ਼ੁਰੂਆਤ ਕਰੀਏ। ਆਪਣੇ ਬੱਚੇ, ਆਪਣੇ ਪੜੋਸੀ ਅਤੇ ਮਹਲੇ ਦੇ ਬੱਚਿਆਂ ਨੂੰ ਚਾਈਨਾ ਡੋਰ ਦੇ ਇਸਤੇਮਾਲ ਕਰਨ ਤੋਂ ਰੋਕੀਏ। ਨਾਲ ਹੀ ਇਸ ਦੇ ਨੁਕਸਾਨ ਬਾਬਤ ਦੱਸੀਏ, ਦੁਰਘਟਨਾਵਾਂ ਦੀਆਂ ਫੋਟੋ ਤੇ ਵੀਡੀਓ ਵੀ ਦਿਖਾਈਏ ਤੇ ਕਹੀਏ : ਭਲੇ ਹੀ ਆਪਣੀ ਪਤੰਗ ਕਟ ਜਾਏ ਪਰ ਕਿਸੇ ਦਾ ਗਲੇ ਨਾ ਕੱਟੇ।

ਇਸ ਮੌਕੇ ਮੁਸਕਾਨ ਸੰਸਥਾ ਐਨਜੀਓ  ਦੇ ਸਭ ਮੈਂਬਰ ਪ੍ਰਧਾਨ = ਸੁਰੇਸ਼ ਦੁੱਪਰ,ਕ੍ਰਾਂਤੀ ਕੀਰਤੀ,ਪਵਨ ਚਹਿਲ,ਕੇਤਨ ਅਗਰਵਾਲ ,ਵੀਨਾ ਰਾਣੀ,ਆਰਤੀ ਚਹਿਲ,ਸੰਦੀਪ ਖੱਤਰੀ,ਹਰਦੀਪ ਧੁੰਨਾ ,

Leave a Reply

Your email address will not be published.


*