ਰਣਜੀਤ ਸਿੰਘ ਮਸੌਣ/ਜੋਗਾ ਸਿੰਘ
ਅੰਮ੍ਰਿਤਸਰ
ਅੰਮ੍ਰਿਤਸਰ ਸ਼ਹਿਰ ਵਿੱਚ ਅਮਨ ਸ਼ਾਤੀ ਅਤੇ ਕਾਨੂੰਨ ਵਿਵੱਸਥਾ ਨੂੰ ਬਣਾਈ ਰੱਖਣ ਲਈ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਂਣ ਲਈ ਪਹਿਲਾਂ ਤੋਂ ਚੱਲ ਰਹੇ ਵੱਖ-ਵੱਖ ਅਪ੍ਰੇਸ਼ਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ. ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਆਲਮ ਵਿਜੈ ਸਿੰਘ ਡੀ.ਸੀ.ਪੀ. ਲਾਅ-ਐਂਡ-ਆਰਡਰ ਅੰਮ੍ਰਿਤਸਰ, ਹਰਪ੍ਰੀਤ ਸਿੰਘ ਮੰਡੇਰ ਡੀ.ਸੀ.ਪੀ. ਇੰਨਵੈਸਟੀਗੇਸ਼ਨ ਅੰਮ੍ਰਿਤਸਰ ਅਤੇ ਜਗਜੀਤ ਸਿੰਘ ਵਾਲੀਆਂ ਡੀਸੀਪੀ ਸਿਟੀ ਅੰਮ੍ਰਿਤਸਰ ਦੇ ਦਿਸ਼ਾਂ ਨਿਰਦੇਸ਼ਾਂ ਤੇ ਸਮੂਹ ਏ.ਡੀ.ਸੀ.ਪੀਜ਼, ਏ.ਸੀ.ਪੀਜ਼ ਅਤੇ ਮੁੱਖ ਥਾਣਾ ਇੰਚਾਰਜ਼ ਅਤੇ ਇੰਚਾਂਰਜ਼ ਪੁਲਿਸ ਚੌਕੀਆਂ ਤੇ ਯੂਨਿਟ ਸਟਾਫਾ, ਪੀ.ਸੀ.ਆਰ ਸਮੇਤ ਪੁਲਿਸ ਫੋਰਸ ਵੱਲੋਂ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਵੱਖ-ਵੱਖ ਏਰੀਆਂ ਦੇ ਅੰਦਰੂਨੀ ਅਤੇ ਬਾਹਰੀ 75 ਪੁਆਇੰਟਾਂ ਤੇ ਨਾਈਟ ਡੋਮੀਨੇਸ਼ਨ ਅਪ੍ਰੇਸ਼ਨ ਦੇ ਨਾਲ ਸਪੈਸ਼ਲ ਅਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸਦੇ ਤਹਿਤ ਸਪੈਸ਼ਲ ਨਾਕਾਬੰਦੀ/ਗਸ਼ਤ ਕਰਕੇ ਹਰੇਕ ਆਉਂਣ ਜਾਣ ਵਾਲੇ ਵਹੀਕਲ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅੱਪ ਕਰਕੇ ਉਹਨਾਂ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਗਈ। ਇਹ ਨਾਈਟ ਡੋਮੀਨੇਸ਼ਨ ਲਗਾਤਾਰ ਜਾਰੀ ਰਹੇਗਾ।
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਰੋਜ਼ਾਨਾ ਨਾਈਟ ਡੋਮੀਨੇਸ਼ਨ ਸਪੈਸ਼ਲ ਅਪਰੇਸ਼ਨ ਵਿੱਚ ਥਾਣਿਆਂ-ਚੌਕੀਆਂ ਦੀ ਪੁਲਿਸ, ਪੀ.ਸੀ.ਆਰ ਅਤੇ ਸਟਾਫਾਂ ਦੀ ਪੁਲਿਸ ਅਤੇ ਸੀਨੀਅਰ ਅਫਸਰਾਨ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਜੋ ਇਹ ਨਾਈਟ ਡੋਮੀਨੇਸ਼ਨ ਰੋਜ਼ਾਨਾ ਜਾਰੀ ਰਹੇਗਾ ਅਤੇ ਇਸ ਨਾਈਟ ਡੋਮੀਨੇਸ਼ਨ ਅਪਰੇਸ਼ਨ ਦੌਰਾਨ ਪੂਰੀ ਫੋਰਸ ਨੂੰ ਚੌਕੰਨੇ ਰਹਿ ਕੇ ਸਖ਼ਤੀ ਨਾਲ ਚੈਕਿੰਗ ਕਰਨ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸਤੋਂ ਇਲਾਵਾ ਪੁਲਿਸ ਪਾਰਟੀਆਂ ਵੱਲੋਂ ਸਿਵਲ ਡਰੈਸ ਅਤੇ ਯੂਨੀਫਾਰਮ ਦੇ ਵਿੱਚ ਆਪਸੀ ਗਰੁੱਪ ਬਣਾ ਕੇ ਇਸ ਤਰੀਕੇ ਨਾਲ ਸਪੈਸ਼ਲ ਓਪਰੇਸ਼ਨ ਚਲਾਏ ਜਾ ਰਹੇ ਹਨ, ਜਿਹੜੇ ਮਾੜੇ ਅਨਸਰ ਪੁਲਿਸ ਦੀ ਵਰਦੀ ਵਿੱਚ ਆਮਦ ਨੂੰ ਦੇਖ ਕੇ ਭੱਜ ਜਾਂਦੇ ਸਨ, ਹੁਣ ਸਿਵਲ ਵਰਦੀ ਵਿੱਚ ਕਰਮਚਾਰੀ ਇਸ ਸਪੈਸ਼ਲ ਅਪ੍ਰੇਸ਼ਨ ਦੌਰਾਨ ਮਾੜੇ ਅਨਸਰਾਂ ਤੇ ਨਜ਼ਰ ਰੱਖ ਕੇ ਵਰਦੀ ਵਾਲੇ ਮੁਲਾਜ਼ਮਾ ਨਾਲ ਤਾਲਮੇਲ ਕਰਕੇ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ।
ਮਿਤੀ 10/11-1-2025 ਦੀ ਦਰਮਿਆਨੀ ਰਾਤ ਨੂੰ ਇਸ ਨਾਈਟ ਡੋਮੀਨੇਸ਼ਨ ਅਪਰੇਸ਼ਨ ਦੌਰਾਨ ਬਿਨਾਂ ਵਜ਼ਾ ਘੁੰਮ ਰਹੇ ਸ਼ੱਕੀ ਵਿਅਕਤੀਆਂ ਨੂੰ ਰਾਉਂਡ-ਅੱਪ ਕਰਕੇ ਇਹਨਾਂ ਖਿਲਾਫ਼ ਜੁਰਮ ਰੋਕੂ ਕਾਰਵਾਈ ਕੀਤੀ ਗਈ ਅਤੇ 95 ਵਹੀਕਲਾਂ ਦੇ ਚਲਾਣ ਕੀਤੇ ਗਏ ਅਤੇ 207 ਮੋਟਰ ਵਹੀਕਲ ਐਕਟ ਤਹਿਤ 18 ਵਹੀਕਲਾਂ ਨੂੰ ਇੰਪਾਉਂਡ ਕੀਤਾ ਗਿਆ।
Leave a Reply