Haryana News

ਚੰਡੀਗੜ੍ਹ, 4 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਨੂੰ ਸਟਾਟਅਪ ਲਈ ਇਕ ਮੋਹਰੀ ਹਬ ਵੱਜੋਂ ਸਥਾਪਿਤ ਕਰਨਾ ਸੂਬਾ ਸਰਕਾਰ ਦੀ ਪਹਿਲ ਹੈ। ਹਰਿਆਣਾ ਸਟਾਟਅਪ ਦਾ ਇਕ ਮੁੱਖ ਕੇਂਦਰ ਬਣੇ, ਇਸ ਲਈ ਸੂਬਾ ਸਰਕਾਰ ਵੱਲੋਂ ਯਤਨ  ਕੀਤੇ ਜਾ ਰਹੇ ਹਨ ਅਤੇ ਸਰਕਾਰ ਦਾ ਮੰਤਵ ਹੈ ਕਿ ਮੇਕ ਇੰਨ ਇੰਡਿਆ ਅਤੇ ਸਟਾਟਅਪ ਇੰਡਿਆ ਦੇ ਤਹਿਤ ਦੇਸ਼ ਵਿਚ ਹਰਿਆਣਾ ਦੀ ਇਕ ਅਨੋਖੀ ਪਛਾਣ ਬਣੇ, ਜੋ ਨਾ ਸਿਰਫ ਆਰਥਿਕ ਵਿਕਾਸ ਦਾ ਸਰੋਤ ਬਣੇ, ਸਗੋਂ ਨੌਜੁਆਨਾਂ ਲਈ ਰੁਜ਼ਗਾਰ ਦੇ ਨਵੇਂ ਮੌਕਿਆਂ ਦੇ ਦਰਵਾਜੇ ਵੀ ਖੋਲ੍ਹੇ।

            ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਦੇ ਸਟਾਟਅਪ ਉਦਮੀਆਂ ਨਾਲ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿਚ ਸਹਿਕਾਰਤਾ ਅਤੇ ਸੈਰ-ਸਪਾਟਾ ਮੰਤਰੀ ਡਾ.ਅਰਵਿੰਦ ਸ਼ਰਮਾ ਵੀ ਹਾਜਿਰ ਰਹੇ।

            ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਹਰਿਆਣਾ ਵਿਚ ਸਟਾਟਅਪ ਦੀ ਗਿਣਤੀ 3 ਗੁਣਾ ਵੱਧਣੀ ਚਾਹੀਦੀ ਹੈ। ਇਸ ਲਈ ਅੱਜ ਹਰ ਸਫਲ ਸਟਾਟਅਪ ਉਦਮੀ ਨੂੰ ਇਹ ਅਹਦ ਲੈਣ ਚਾਹੀਦਾ ਹੈ ਕਿ ਉਹ ਅੱਗੇ 3 ਨਵੇਂ ਸਟਾਟਅਪ ਨੂੰ ਪ੍ਰੋਤਸਾਹਨ ਦੇਣ ਵਿਚ ਸਹਿਯੋਗ ਕਰੇਗਾ।

            ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਾਲੀ ਵਰ੍ਹੇ, 2025-26 ਦੇ ਸੂਬਾ ਬਜਟ ਵਿਚ ਸਰਕਾਰ ਸਟਾਟਅਪ ਨੂੰ ਪ੍ਰੋਤਸਾਹਨ ਦੇਣ ਲਈ ਨਵੀਂ ਯੋਜਨਾਵਾਂ ਬਣਾਉਣ ‘ਤੇ ਵਿਚਕਾਰ ਕਰ ਰਹੀ ਹੈ, ਤਾਂ ਜੋ ਨੌਜੁਆਨਾਂ ਨੂੰ ਸਟਾਟਅਪ ਸ਼ੁਰੂ ਕਰਨ ਲਈ ਮਾਰਗਦਰਸ਼ਨ ਅਤੇ ਫੰਡ ਦੀ ਉਪਲੱਬਧਤਾ ਯਕੀਨੀ ਹੋ ਸਕੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦੇ ਵਿਜਨ ਅਨੁਸਾਰ ਹਰਿਆਣਾ ਨੂੰ ਵਿਕਸਿਤ ਰਾਜ ਬਣਾਉਣਾ ਸਾਡੀ ਪਹਿਲ ਹੈ। ਰਾਜ ਸਰਕਾਰ ਉਦਯੋਗਾਂ ਨੂੰ ਵਿਕਸਿਤ ਕਰਨ ਲਈ ਵੱਖ-ਵੱਖ ਨੀਤੀਆਂ ਦੇ ਤਹਿਤ ਪ੍ਰੋਤਸਾਹਨ ਦੇ ਰਹੀ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਰਿਵਾਇਤੀ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਵਿਚ ਸਟਾਟਅਪ ਬਹੁਤ ਵੱਡੀ ਭੂਕਿਮਾ ਅਦਾ ਕਰ ਸਕਦੇ ਹਨ। ਪਿੰਡਾਂ ਵਿਚ ਜਾਕੇ ਅਜਿਹੀ ਰਿਵਾਇਤੀ ਕੰਮ ਕਰਨ ਵਾਲੇ ਲੋਕਾਂ ਨੂੰ ਜੋੜ ਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਵਾਇਤੀ ਤੇ ਜੱਦੀ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਲਈ ਪੀਐਮ ਵਿਸ਼ਵਕਰਮਾ ਯੋਜਨਾ ਚਲਾਈ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਮਾਲੀ ਵਰ੍ਹੇ 2025-26 ਦੇ ਰਾਜ ਬਜਟ ਤੋਂ ਪਹਿਲਾਂ ਰਾਜ ਸਰਕਾਰ ਬਜਟ ਪਹਿਲਾਂ ਸਲਾਹ ਮੀਟਿੰਗ ਰਾਹੀਂ ਨਾਗਰਿਕਾਂ, ਉਦਯੋਗਪਤੀਆਂ ਤੇ ਹੋਰ ਸਟੇਕਹੋਲਡਰਾਂ ਨਾਲ ਸੁਝਾਅ ਪ੍ਰਾਪਤ ਕਰ ਰਹੀ ਹੈ, ਤਾਂ ਜੋ ਹਰੇਕ ਵਰਗ ਦੀ ਭਲਾਈ ਅਤੇ ਹਰਿਆਣਾ ਦੇ ਸਮਾਵੇਸ਼ੀ ਵਿਕਾਸ ਦਾ ਬਜਟ ਤਿਆਰ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਸਟਾਟਅਪ ਉਦਮੀਆਂ ਤੋਂ ਵੀ ਬਜਟ ਦੇ ਸਬੰਧ ਵਿਚ ਸੁਝਾਅ ਦੇਣ ਲਈ ਸੱਦਾ ਦਿੱਤਾ ਅਤੇ ਸੁਝਾਵਾਂ ਨੂੰ ਬਜਟ ਵਿਚ ਸ਼ਾਮਿਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਾਪਤ ਸੁਝਾਵਾਂ ਦੇ ਆਧਾਰ ‘ਤੇ ਹਰਿਆਣਾ ਵਿਚ ਸਟਾਟਅਪ ਦੀ ਗਿਣਤੀ ਵੱਧਾਉਣ ਲਈ ਨਵੀਂ ਯੋਜਨਾਵਾਂ ਬਣਾਈ ਜਾਵੇਗੀ।

            ਮੀਟਿੰਗ ਵਿਚ ਸਹਿਕਾਰਤਾ ਅਤੇ ਸੈਰ-ਸਪਾਟਾ ਮੰਤਰੀ ਡਾ.ਅਰਵਿੰਦ ਸ਼ਰਮਾ ਨੇ ਕਿਹਾ ਕਿ ਹਰਿਆਣਾ ਵਿਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ‘ਤੇ ਵਿਸ਼ੇਸ਼ ਫੋਕਸ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨਾਇਬ ਸੈਣੀ ਦੀ ਅਗਵਾਈ ਹੇਠ ਅਗਲੇ 6 ਮਹੀਨੇ ਵਿਚ ਸੈਰ-ਸਪਾਟਾ ਵੱਲੋਂ ਨਵੀਂ-ਨਵੀਂ ਯੋਜਨਾਵਾਂ ਨੂੰ ਲਾਗੂ ਕਰਦੇ ਹੋਏ ਹਰਿਆਣਾ ਟੂਰਿਜਮ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ ਅਤੇ ਸੈਲਾਨੀਆਂ ਨੂੰ ਖਿੱਚਣ ਲਈ ਅਨੇਕ ਤਰ੍ਹਾਂ ਦੀਆਂ ਸਹੂਲਤਾਂ ਵਧਾਈ ਜਾਵੇਗੀ। ਸੂਬੇ ਨੂੰ ਸੈਲਾਨੀ ਇਕੋ ਕਲਚਰ ਬਣਾਇਆ ਜਾਵੇਗਾ, ਜਿਸ ਨਾਲ ਦੇਸ਼ ਵਿਦੇਸ਼ ਦੇ ਸੈਲਾਨੀਆਂ ਨੂੰ ਹਰਅਿਾਣਾ ਵਿਚ ਸੈਲਾਨੀ ਥਾਂਵਾਂ ਦੀ ਜਾਣਕਾਰੀ ਮਹੁੱਇਆ ਹੋ ਸਕੇਗੀ।

            ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ ਨੇ ਦਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਜੋ ਖਜਾਨਾ ਮੰਤਰੀ ਵੀ ਹਨ, ਨੇ ਬਜਟ ਲਈ ਇਕ ਨਵੀਂ ਪਹਿਲ ਕੀਤੀ ਹੈ। ਹਰਿਆਣਾ ਦੇ ਆਉਣ ਵਾਲੇ ਬਜਟ ਲਈ ਇਸ ਵਾਰ ਸੂਬੇ ਦੇ ਨਾਲ-ਨਾਲ ਹੋਰ ਨਾਗਰਿਕ ਵੀ ਆਨਲਾਇਨ ਆਪਣੇ ਸੁਝਾਵ ਦੇ ਸਕਦੇ ਹਨ। ਉਨ੍ਹਾਂ ਦਸਿਆ ਕਿ ੀਵਵਬਤਯੇੇਲ.ਠਤੀ.ਗਖ.ਅ.।ਅਜਫ।ਜਅ ਪੋਟਰਲ ਰਾਹੀਂ ਹਰੇਕ ਵਿਅਕਤੀ ਆਪਣੇ ਸੁਝਾਅ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਸੋਚ ਹੈ ਕਿ ਹਰਿਆਣਾ ਦਾ ਨੌਜੁਆਨ ਰੁਜ਼ਗਾਰ ਲੈਣ ਵਾਲੇ ਨਹੀਂ, ਸਗੋਂ ਰੁਜ਼ਗਾਰ ਦੇਣ ਵਾਲੇ ਬਣੇ, ਇਸ ਵਿਜਨ ਵਿਚ ਸਟਾਟਅਪ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ। ਮੀਟਿੰਗ ਵਿਚ ਸਟਾਟਅਪ ਉਦਮੀਆਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਪ੍ਰਗਟਾਇਆ।

            ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ.ਸਾਕੇਤ ਕੁਮਾਰ, ਸੂਚਨਾ, ਲੋਕ ਸੰਪਰਕ, ਭਾਸ਼ਾ ਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਰਨਲ ਕੇ.ਮਕਰੰਦ ਪਾਂਡੂਰੰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਤੇ ਵੱਡੀ ਗਿਣਤੀ ਵਿਚ ਹਰਿਆਣਾ ਦੇ ਸਟਾਟਅਪ ਉਦਮੀ ਵੀ ਹਾਜ਼ਿਰ ਸਨ।

ਚੰਡੀਗੜ੍ਹ, 4 ਜਨਵਰੀ – ਨਵੇਂ ਸਾਲ ਦੇ ਮੌਕੇ ‘ਤੇ ਹਰਿਆਣਾ ਆਈਏਐਸ ਆਫਿਸਰਸ ਐਸੋਸਇਏਸ਼ਨ ਵੱਲੋਂ ਹਰਿਆਣਾ ਨਿਵਾਸ ਵਿਚ ਦੁਪਹਿਰ ਦੇ ਖਾਣੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਰਾਜਪਾਲ ਬੰਡਾਰੂ ਦੱਤਾਤਰੇਯ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਇਸ ਤੋਂ ਇਲਾਵਾ, ਕੈਬਿਨੇਟ ਮੰਤਰੀ ਸ਼ਾਮ ਸਿੰਘ ਰਾਣਾ ਅਤੇ ਰਣਬੀਰ ਗੰਗਵਾ ਸਮੇਤ ਸਾਰੇ ਸੀਨੀਅਰ ਅਧਿਕਾਰੀ ਵੀ ਮੌਜ਼ੂਦ ਰਹੇ। ਐਸੋਸਇਏਸ਼ਨ ਦੇ ਪ੍ਰਧਾਨ ਅਤੇ ਮੁੱਖ ਸਕੱਤਰ ਡਾ.ਵਿਵੇਕ ਜੋਸ਼ੀ ਅਤੇ ਸਕੱਤਰ ਡਾ.ਅਮਿਤ ਅਗਰਵਾਲ ਨੇ ਰਾਜਪਾਲ ਅਤੇ ਮੁੱਖ ਮੰਤਰੀ ਦਾ ਸੁਆਗਤ ਕੀਤਾ।

            ਇਸ ਮੌਕੇ ‘ਤੇ ਰਾਜਪਾਲ ਬੰਡਾਰੂ ਦੱਤਾਤਰੇਯ ਨੇ ਕਿਹਾ ਕਿ ਖਾਣ ਵਿਚ ਖਾਸ ਤੌਰ ‘ਤੇ ਸ੍ਰੀ ਅੰਨ ਨਾਲ ਬਣੇ ਵਿਅੰਜਨਾਂ ਨੂੰ ਸ਼ਾਮਿਲ ਕੀਤਾ ਗਿਆ। ਮੋਟਾ ਅਨਾਜ ਸਾਡੀ ਸਦੀਆਂ ਦੀ ਵਿਰਾਸਤ ਦੀ ਪਛਾਣ ਰਹੀ ਹੈ ਅਤੇ ਅੱਜ ਦੇ ਸਮੇਂ ਵਿਚ ਵੀ ਇਹ ਉਨ੍ਹਾਂ ਹੀ ਉਪਯੋਗੀ ਹੈ। ਰਾਜ ਸਰਕਾਰ ਇੰਨ੍ਹਾਂ ਫਸਲਾਂ ਦੀ ਖੇਤੀ ਤੇ ਇੰਨ੍ਹਾਂ ਨਾਲ ਬਣੇ ਉਤਪਾਦਾਂ ਦੀ ਵਰਤੋਂ ਨੂੰ ਪ੍ਰੋਤਸਾਹਿਤ ਦੇਣ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸ੍ਰੀ ਅੰਨ ਦੀ ਵਿਰਾਸਤ ਨੂੰ ਹਰਿਆਣਾ ਸਰਕਾਰ ਲਗਾਤਾਰ ਪਛਾਣ ਦਿਵਾ ਰਹੀ ਹੈ।

            ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਆਈਏਐਸ ਆਫਿਸਰਸ ਐਸੋਸਇਏਸ਼ਨ ਦੀ ਸ਼ਲਾਘਾ ਕਰਦੇ ਹੋਏ ਸਾਰੀਆਂ ਨੂੰ ਨਵੇਂ ਸਾਲ ਦੀ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀ। ਉਨ੍ਹਾਂ ਕਿਹਾ ਕਿ ਮੋਟੇ ਅਨਾਜ ਨਾਲ ਬਣੇ ਵਿਅੰਜਨ ਨਾ ਸਿਫਰ ਸਿਹਤ ਲਈ ਲਾਭਕਾਰੀ ਹਨ, ਸਗੋਂ ਮੋਟੇ ਅਨਾਜ ਨਾਲ ਬਣੇ ਉਤਪਾਦਾਂ ਨੂੰ ਵੇਚਕੇ ਅੱਜ ਕਿਸਾਨ ਵੀ ਆਰਥਿਤ ਤੌਰ ‘ਤੇ ਮਜ਼ਬੂਤ ਹੋ ਰਹੀ ਹੈ। ਮੋਟਾ ਅਨਾਜ ਸਿਹਤ ਅਤੇ ਚੌਗਿਰਦੇ ਦੋਵਾਂ ਲਈ ਲਾਜਿਮੀ ਹੈ। ਭਾਰਤੀ ਦੀ ਸ੍ਰੀ ਅੰਨ ਦੀ ਵਿਰਾਸਤ ਦੇਸ਼ਵਾਸੀਆਂ ਨੂੰ ਸਿਹਤ ਬਣਾਉਣ ਵਿਚ ਕਾਰਗਰ ਸਿੱਧ ਹੋਵੇਗੀ।

            ਮੁੱਖ ਮੰਤਰੀ ਨੇ ਆਈਏਐਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸਾਰੇ ਅਧਿਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਸੰਕਲਪ ਨੂੰ ਸਾਕਾਰ ਕਰਨ ਵਿਚ ਭੂਮਿਕਾ ਅਦਾ ਕਰਨ। ਇਸ ਨਵੇਂ ਸਾਲ ਵਿਚ ਨਵੇਂ ਸੰਕਲਪ ਅਤੇ ਨਵੇਂ ਵਿਜਨ ਨਾਲ ਕੰਮ ਕਰਨ ਅਤੇ ਸਰਕਾਰ ਦੀਆਂ ਯੋਜਨਾਵਾਂ ਨੂੰ ਲੋਕਾਂ ਤਕ ਪਹੁੰਚਾ ਕੇ ਉਨ੍ਹਾਂ ਨੂੰ ਉਨ੍ਹਾਂ ਦਾ ਲਾਭ ਦੇਣ ਦਾ ਕੰਮ ਕਰਨ।

            ਹਰਿਆਣਾ ਆਈਏਐਸ ਆਫਿਸਰਸ ਐਸੋਸਇਏਸ਼ਨ ਦੇ ਪ੍ਰਧਾਨ ਅਤੇ ਮੁੱਖ ਸਕੱਤਰ ਡਾ.ਵਿਵੇਕ ਜੋਸ਼ੀ ਨੇ ਰਾਜਪਾਲ ਸ੍ਰੀ ਬੰਡਾਰੂ ਦੱਤਾਤਰੇਯ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਸਾਡੀ ਐਸੋਸਇਏਸ਼ ਸਮੇਂ-ਸਮੇਂ ‘ਤੇ ਪ੍ਰਸ਼ਾਸਨਿਕ ਮਾਹਿਰਤਾ ਨੂੰ ਪ੍ਰੋਤਸਾਨ ਲਈ ਸੈਮੀਨਾਰ, ਟ੍ਰੇਨਿੰਗ ਪ੍ਰੋਗ੍ਰਾਮ ਤੇ ਹੋਰ ਪ੍ਰੋਗ੍ਰਾਮ ਆਯੋਜਿਤ ਕਰਦੀ ਰਹਿੰਦੀ ਹੈ। ਇਸ ਕੜੀ ਵਿਚ ਅੱਜ ਦਾ ਇਹ ਆਯੋਜਨ ਕੀਤਾ ਗਿਆ ਹੈ।

            ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ ਸਮੇਤ ਵੱਡੀ ਗਿਣਤੀ ਵਿਚ ਆਈਏਐਸ ਅਧਿਕਾਰੀ ਮੌਜ਼ੂਦ ਸਨ।

ਚੰਡੀਗੜ੍ਹ, 4 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੁਰੂਕਸ਼ੇਤਰ ਵਿਚ ਸ੍ਰੀ ਦੇਵੀਕੂਪ ਭਦਰਕਾਲੀ ਮੰਦਿਰ ਵਿਚ ਮਾਂਸ਼ਕਤੀ ਨੂੰ ਸਪਰਪਿਤ ਮਾਂ ਸ਼ਬਦ ਦੇ 51 ਫੁੱਟ ਵੱਡੀ ਤੇ ਅਦਭੁੱਤ ਰੂਪ ਦਾ ਨੀਂਹ ਰੱਖਿਆ। ਇਸ ਦੌਰਾਨ ਮੁੱਖ ਮੰਤਰੀ ਨੇ ਸ੍ਰੀਦੇਵੀਕੂਪ ਭਰਦਕਾਲੀ ਮੰਦਿਰ ਵਿਚ ਸਥਾਪਿਤ ਸ਼ਕਤੀਪੀਠ ‘ਤੇ ਮੰਤਰਾਂ ਨਾਲ ਪੂਜਾ ਕਰਕੇ ਸੂਬਾਵਾਸੀਆਂ ਲਈ ਸੁੱਖ, ਸ਼ਾਂਤੀ ਅਤੇ ਤਰੱਕੀ ਲਈ ਕਾਮਨਾ ਕੀਤੀ।

            ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਸ੍ਰੀ ਦੇਵੀਕੂਪ ਭਦਰਕਾਲੀ ਮੰਦਿਰ ਦੇ ਕੰਪਲੈਕਸ ਵਿਚ ਮਾਂ ਸ਼ਬਦ ਦੇ 51 ਫੁੱਟ ਵੱਡੇ ਤੇ ਅਦਭੁੱਤ ਰੂਪ ਦੇ ਨਿਰਮਾਣ ਨਾਲ ਮੰਦਿਰ ਦੀ ਮਹਿਮਾ ਹੋਰ ਵੱਧੇਗੀ। ਇਸ ਮੰਦਿਰ ਵਿਚ ਪੂਜਾ ਕਰਨਾ ਲਈ ਪੁੱਜਣ ਵਾਲੇ ਲੱਖਾਂ ਸ਼ਰਧਾਲੂ ਮਾਂ ਦੇ ਇਕ ਮਾਣ ਵਾਲੀ ਥਾਂ ਤੋਂ ਪ੍ਰੇਰਣਾ ਲੈਕੇ ਜਾਣਗੇ।

            ਮੁੱਖ ਮੰਤਰੀ ਨੇ ਮੰਦਿਰ ਵਿਚ ਜਮੀਨ ਪੂਜਾ ਕਰਨ ਤੋਂ ਬਾਅਦ ਯੱਗ ਵਿਚ ਆਹੁਤੀ ਪਾਈ। ਇੱਥੇ ਮੁੱਖ ਮੰਤਰੀ ਨੇ ਮਾਂ ਨੂੰ ਸਮਰਪਿਤ ਪ੍ਰੋਜੈਕਟ ਮਾਡਲ ਨੂੰ ਵੇਖਿਆ ਅਤੇ ਡਾਕਯੂਮੇਂਟਰੀ ਫਿਲਮ ਰਾਹੀਂ ਪ੍ਰੋਜੈਕਟ ਦੀ ਜਾਣਕਾਰੀ ਲਈ।

            ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਦੇ 52 ਮਹਾਸ਼ਕਤੀ ਪੀਠਾਂ ਵਿਚੋਂ ਕੁਰੂਕਸ਼ੇਤਰ ਦੇ ਸ੍ਰੀ ਦੇਵੀਕੂਪ ਭਦਰਕਾਲੀ ਮੰਦਿਰ ਵਿਚ ਮਾਂ ਸ਼ਬਤ ਦੇ ਵੱਡੇ ਤੇ ਅਦਭੁੱਤ ਰੂਪ ਦੀ ਸਥਾਪਨਾ ਲਈ ਜਮੀਨ ਪੂਜਾ ਕਰਕੇ ਆਪਣੇ ਆਪ ਵਿੱਚ ਮਾਣ ਮਹਿਸੂਸ ਕਰ ਰਿਹਾ ਹਾਂ। ਮਾਂ ਇਕ ਸ਼ਬਦ ਹੀ ਨਹੀਂ ਸਗੋਂ ਮਾਂ ਮਮਤਾ, ਪ੍ਰੇਰਣਾ ਅਤੇ ਪ੍ਰੇਮ ਦਾ ਅਨੋਖਾ ਮੇਲ ਹੈ। ਇਸ ਸੰਸਾਰ ਵਿਚ ਹਰ ਸਾਧਨ ਤੇ ਸਰੋਤ ਦੀ ਪੂਰਤੀ ਹੋ ਸਕਦੀ ਹੈ ਲੇਕਿਨ ਮਾਂ ਸ਼ਬਦ ਦੀ ਪੂਰਤੀ ਨਹੀਂ ਹੋ ਸਕਦੀ। ਮਾਂ ਦੀ ਕੋਖ ਵਿਚੋਂ ਹੀ ਮਹਾਰਾਣਾ ਪ੍ਰਤਾਪ, ਛੱਤਰਪਤੀ ਸ਼ਿਵਾਜੀ ਵਰਗੇ ਮਹਾਨ ਯੁੱਧੇ ਪੈਦਾ ਹੋਏ, ਇਸ ਲਈ ਮਾਂ ਦੀ ਕਲਪਨਾ ਦਾ ਸੰਸਾਰ ਅਸੀਮਿਤ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਗੁਰੂਗ੍ਰਾਮ ਵਿਚ ਕੌਮਾਂਤਰੀ ਪੱਧਰ ‘ਤੇ ਦੇਸ਼ ਤੇ ਸੂਬੇ ਦਾ ਨਾਂਅ ਰੋਸ਼ਨ ਕਰਨ ਵਾਲੇ ਖਿਡਾਰੀਆਂ ਦੀਆਂ ਮਾਂਵਾਂ ਨੂੰ ਸਨਮਾਨਿਤ ਕੀਤਾ ਗਿਆ। ਹੁਣ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਤੋਂ ਪੂਰੇ ਵਿਸ਼ਵ ਨੂੰ ਮਾਂ ਦੇ ਅਦਭੁੱਤ ਅਤੇ ਵੱਡੇ ਰੂਪ ਨਾਲ ਪ੍ਰੇਰਣਾ ਮਿਲੇ, ਅਜਿਹੀ ਪਰਿਯੋਜਨਾ ਨੂੰ ਅਮਲੀਜਾਮਾ ਪਹਿਨਾਉਣ ਦਾ ਕੰਮ ਕੀਤਾ ਹੈ। ਇਸ ਪਰਿਯੋਜਨਾ ਦੇ ਪੂਰਾ ਹੋਣ ਨਾਲ ਇਸ ਮੰਦਿਰ ਦੀ ਮਹਿਮਾ ਹੋਰ ਵੱਧੇਗੀ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਮਾਂ ਤੋਂ ਆਸ਼ੀਰਵਾਦ ਲੈਣ ਦੇ ਨਾਲ-ਨਾਲ ਪ੍ਰੇਰਿਤ ਹੋਣ ਦਾ ਮੌਕਾ ਮਿਲੇਗਾ।

            ਮੁੱਖ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਸ੍ਰੀ ਦੇਵੀਕੂਪ ਭਰਦਰਕਾਲੀ ਮੰਦਿਰ ਅਤੇ ਮਾਂ ਦੇ ਆਸ਼ੀਰਵਾਦ ਨਾਲ ਸੂਬੇ ਨੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਇਸ ਵਿਸ਼ਵ ਪ੍ਰਸਿੱਧ ਮੰਦਿਰ ਵਿਚ ਪੂਜਾ ਕਰਨ ਲਈ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਪੁੱਜਦੇ ਹਨ ਅਤੇ ਇਹ ਮੰਦਿਰ ਕੁਰੂਕਸ਼ੇਤਰ ਦੀ ਪੂਰੇ ਵਿਸ਼ਵ ਵਿਚ ਪਛਾਣ ਬਣਾਉਣ ਵਿਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ।

            ਇਸ ਮੌਕੇ ‘ਤੇ ਸ੍ਰੀਦੇਵੀ ਕੂਪ ਭਦਰਕਾਲੀ ਮੰਦਿਰ ਪੀਠ ਪ੍ਰਧਾਨ ਸਤਪਾਲ ਸ਼ਰਮਾ, ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਸਮੇਤ ਮੰਨੇ-ਪ੍ਰਮੰਨੇ ਮਹਿਮਾਨ ਹਾਜ਼ਿਰ ਰਹੇ।

ਚੰਡੀਗੜ੍ਹ, 4 ਜਨਵਰੀ – ਹਰਿਆਣਾ ਦੇ ਵਿਕਾਸ ਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਸੂਬੇ ਵਿਚ ਪੇਂਡੂ ਵਿਕਾਸ ਨਾਲ ਜੁੜੀਆਂ ਯੋਜਨਾਵਾਂ ਨੂੰ ਹੋਰ ਵਧੀਆ ਬਣਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਯੋਜਨਾਵਾਂ ਦੀ ਗੁਣਵੱਤਾ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਅਸਲ ਵਿਚ ਇਸ ਦਾ ਫਾਇਦਾ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਿਲ ਸਕੇ ਅਤੇ ਪਿੰਡਾਂ ਦਾ ਵਧੀਆ ਵਿਕਾਸ ਹੋ ਸਕੇ।

            ਵਿਕਾਸ ਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਇਹ ਜਾਣਕਾਰੀ ਦੇਰ ਸ਼ਾਮ ਦਿੱਲੀ ਸਥਿਤ ਹਰਿਆਣਾ ਭਵਨ ਤੋਂ ਕੇਂਦਰੀ ਖੇਤੀਬਾੜੀ ਤੇ ਪੇਂਡੂ ਵਿਕਾਸ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨਾਲ ਵੀਡਿਓ ਕਾਨਫਰੈਂਸਿੰਗ ਰਾਹੀਂ ਦਿੱਤੀ। ਇਸ ਦੌਰਾਨ ਕੇਂਦਰੀ ਮੰਤਰੀ ਨੇ ਸੂਬੇ ਵਿਚ ਪੇਂਡੂ ਵਿਕਾਸ ਵਿਚ ਚਲ ਰਹੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਦੇ ਖੇਤਰ ਵਿਚ ਜੋ ਯੋਜਨਾਵਾਂ ਚਲ ਰਹੀਆਂ ਹਨ, ਉਨ੍ਹਾਂ ਨੂੰ ਹੋਰ ਵਧੀਆ ਢੰਗ ਨਾਲ ਲਾਗੂ ਕਰਨ। ਜੋ ਵੀ ਯੋਜਨਾਵਾਂ ਜਾਰੀ ਹਨ, ਜਮੀਨੀ ਪੱਧਰ ‘ਤੇ ਉਨ੍ਹਾਂ ਦਾ ਪ੍ਰਭਾਵ ਵੀ ਨਜ਼ਰ ਆਉਣਾ ਚਾਹੀਦਾ ਹੈ।

            ਉੱਥੇ ਹਰਿਆਣਾ ਦੇ ਵਿਕਾਸ ਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਸੂਬੇ ਵਿਚ  ਚਲ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਕੇਂਦਰੀ ਮੰਤਰੀ ਨਾਲ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਪੇਂਡੂ ਵਿਕਾਸ ਦੇ ਖੇਤਰ ਵਿਚ ਵਧੀਆ ਕੰਮ ਕਰ ਰਿਹਾ ਹੈ। ਕੁਝ ਪਿੰਡਾਂ ਵਿਚ ਤਾਂ ਇੰਨ੍ਹਾਂ ਵਧੀਆ ਕੰਮ ਕੀਤਾ ਜਾ ਰਿਹਾ ਹੈ ਕਿ ਪਿੰਡ ਵਿਚ ਵੀ ਸ਼ਹਿਰਾਂ ਦੀ ਤਰ੍ਹਾਂ ਹੀ ਸਹੂਲਤਾਂ ਦਾ ਅਹਿਸਾਸ ਹੋ ਰਿਹਾ ਹੈ।

            ਵੀਡਿਓ ਕਾਨਫਰੈਂਸਿੰਗ ਦੌਰਾਨ ਹਰਿਆਣਾ ਦੇ ਵਿਕਾਸ ਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਕੇਂਦਰੀ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨੂੰ ਭਰੋਸਾ ਦਿੱਤਾ ਕਿ ਹਰਿਆਣਾ ਪੇਂਡੂ ਵਿਕਾਸ ਦੇ ਖੇਤਰ ਵਿਚ ਹੋਰ ਵਧੀਆ ਕੰਮ ਕਰੇਗਾ। ਪਿੰਡਾਂ ਵਿਚ ਪਖਾਨੇ, ਪੱਕੀ ਗਲੀਆਂ, ਸੜਕਾਂ, ਬਿਜਲੀ, ਪਾਣੀ ਤੇ ਹੋਰ ਬੁਨਿਆਦੀ ਲੋਂੜ੍ਹਾਂ ‘ਤੇ ਬਾਰੀਕੀ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਪਿੰਡਾਂ ਵਿਚ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਗਈ ਹੈ। ਪੇਂਡੂ ਵਿਕਾਸ ਨਾਲ ਜੁੜੀ ਯੋਜਨਾਵਾਂ ਦੀ ਰੈਗੂਲਰ ਜਿਲਾ ਪੱਧਰ ‘ਤੇ ਅਤੇ ਸੂਬਾ ਪੱਧਰ ‘ਤੇ ਸਮੀਖਿਆ ਕੀਤੀ ਜਾਂਦੀ ਹੈ। ਉਨ੍ਹਾਂ ਨੇ ਭਵਿੱਖ ਵਿਚ ਇੰਨ੍ਹਾਂ ਦਾ ਲਾਗੂਕਰਨ ਅਤੇ ਵਧੀਆ ਢੰਗ ਨਾਲ ਕਰਨ ਲਈ ਭਰੋਸਾ ਦਿੱਤਾ।

ਚੰਡੀਗੜ੍ਹ, 4 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਕੁਸ਼ਲ ਅਗਵਾਈ ਹੇਠ ਸੂਬੇ ਦੇ ਮਾਲੀਆ ਵਿਚ ਲਾਗਾਤਾਰ ਵਾਧਾ ਹੋ ਰਿਹਾ ਹੈ। ਦਸੰਬਰ, 2024 ਵਿਚ ਹਰਿਆਣਾ ਸਰਕਾਰ ਦੇ ਆਬਕਾਰੀ ਤੇ ਕਰਾਧਨ ਵਿਭਾਗ ਨੇ ਜੀਐਸਟੀ ਕੁਲੈਕਸ਼ਨ ਵਿਚ 28ਫੀਸਦੀ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ, ਜੋ ਦੇਸ਼ ਦੇ ਵੱਡੇ ਸੂਬਿਆਂ ਵਿਚ ਸੱਭ ਤੋਂ ਵੱਧ ਹੈ। ਦਸੰਬਰ, 2024 ਦੌਰਾਨ ਹਰਿਆਣਾ ਨੇ 10,403 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ, ਜਿਸ ਨਾਲ ਇਹ ਜੀ.ਐਸ.ਟੀ. ਕੁਲੈਕਸ਼ਨ ਦੇ ਮਾਮਲੇ ਵਿਚ ਦੇਸ਼ ਦੇ 28 ਸੂਬਿਆਂ ਅਤੇ 8 ਕੇਂਦਰ ਸ਼ਾਸਿਤ ਸੂਬਿਆਂ ਵਿਚ ਚੌਥੇ ਨੰਬਰ ‘ਤੇ ਪੁੱਜ ਗਿਆ ਹੈ, ਉੱਥੇ ਜੇਕਰ ਜੀ.ਐਸ.ਟੀ. ਕੁਲੈਕਸ਼ਨ ਵਿਚ ਵਾਧਾ ਦੀ ਫੀਸਦੀ ਦੀ ਗੱਲ ਕਰਨ ਤਾਂ ਹਰਿਆਣਾ ਤੀਜੀ ਥਾਂ ‘ਤੇ ਹਨ। ਇਹ ਉਪਲੱਬਧੀ ਇਸ ਗੱਲ ਦਾ ਸਬੂਤ ਹੈ ਕਿ ਸੂਬਾ ਸਰਕਾਰ ਅਤੇ ਵਿਭਾਗ ਨੇ ਆਪਣੇ ਟੈਕਸ ਕੁਲੈਕਸ਼ਨ ਦੇ ਜਿੰਮੇਵਾਰੀਆਂ ਨੂੰ ਇਮਾਨਦਾਰੀ ਅਤੇ ਪ੍ਰਤੀਬੱਧਤਾ ਨਾਲ ਨਿਭਾਇਆ ਹੈ। ਮਾਲੀਆ ਵਿਚ ਹੋਇਆ ਵਾਧਾ ਸੂਬੇ ਦੇ ਵਿਕਾਸ ਲਈ ਇਕ ਹਾਂ-ਪੱਖੀ ਇਸ਼ਾਰਾ ਹੈ। ਨਾਲ ਹੀ, ਇਹ ਸੂਬੇ ਦੀ ਆਰਥਿਕ ਤਰੱਕੀ ਨੂੰ ਵੀ ਦਰਸਾਉਂਦਾ ਹੈ।

            ਸਰਕਾਰੀ ਬੁਲਾਰੇ ਨੇ ਦਸਿਆ ਕਿ ਆਬਕਾਰੀ ਤੇ ਕਰਾਧਾਨ ਵਿਭਾਗ ਨੇ ਅਪ੍ਰੈਲ ਤੋਂ ਦਸੰਬਰ, 2024 ਵਿਚਕਾਰ ਕੁਲ 46,188 ਕਰੋੜ ਰੁਪਏ ਦਾ ਸ਼ੁੱਧ ਕੁਲੈਕਸ਼ਨ ਕੀਤਾ ਹੈ। ਇਸ ਵਿਚ ਵੈਟ ਅਤੇ ਸੀਐਸਟੀ ਨਾਲ 8812 ਕਰੋੜ ਰੁਪਏ, ਉਤਪਾਦਨ ਫੀਸ ਨਾਲ 9527 ਕਰੋੜ ਰੁਪਏ ਅਤੇ ਐਸਜੀਐਸਟੀ ਤੋਂ 27849 ਕਰੋੜ ਰੁਪਏ ਦਾ ਯੋਗਦਾਨ ਸ਼ਾਮਿਲ ਹਨ। ਮਾਲੀ ਵਰ੍ਹੇ 2024-25 ਲਈ ਵਿਭਾਗ ਨੂੰ 63348 ਕਰੋੜ ਰੁਪਏ ਦਾ ਟੀਚਾ ਦਿੱਤਾ ਗਿਆ ਸੀ। ਇਸ ਤਰ੍ਹਾਂ, ਵਿਭਾਗ ਨੇ ਮਾਲੀ ਵਰ੍ਹੇ 2024-25 ਦੇ ਟੀਚੇ ਦਾ 73ਫੀਸਦੀ ਪਹਿਲਾਂ ਹੀ ਪ੍ਰਾਪਤ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਇਹ ਨਾ ਸਿਰਫ ਹਰਿਆਣਾ ਸਰਕਾਰ ਦੀ ਟੈਕਸ ਸੁਧਾਰ ਨੀਤੀ ਦੀ ਸਫਲਤਾ ਨੂੰ ਦਰਸਾਉਂਦਾ ਹੈ, ਸਗੋਂ ਇਹ ਸੂਬੇ ਦੇ ਵਿਕਾਸ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਵੀ ਹੈ।

            ਸਰਕਾਰੀ ਬੁਲਾਰੇ ਨੇ ਦਸਿਆ ਕਿ ਸਰਕਾਰ ਲਈ ਮਾਲੀਆ ਇਕ ਮਹੱਤਵਪੂਰਨ ਸਰੋਤ ਹੁੰਦਾ ਹੈ, ਜਿਸ ਨਾਲ ਵੱਖ-ਵੱਖ ਸਰਕਾਰੀ ਪਰਿਯੋਜਨਾਵਾਂ ਨੂੰ ਵਿਕਸਿਤ ਕਰਨ, ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਅਤੇ ਦੇਸ਼-ਸੂਬੇ ਦੇ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਲਈ ਲੋਂੜੀਦਾ ਪੈਸਾ ਮਹੁੱਇਆ ਹੁੰਦਾ ਹੈ। ਆਬਕਾਰੀ ਤੇ ਕਰਾਧਾਨ ਵਿਭਾਗ ਦਾ ਯਤਨ ਹੈ ਕਿ ਸੂਬੇ ਬਜਟ ਵਿਚ ਵਿਭਾਗ ਲਈ ਨਿਰਧਾਰਿਤ ਟੀਚੇ ਤੋਂ ਵੱਧ ਮਾਲੀਆ ਇੱਕਠਾ ਕੀਤਾ ਜਾਵੇ ਜਿਸ ਨਾਲ ਸੂਬੇ ਵਿਚ ਵਿਕਾਸਾਤਮਕ ਕੰਮਾਂ ਲਈ ਪੈਸੇ ਦੀ ਕੋਈ ਕਮੀ ਨਾ ਰਹੇ।

Leave a Reply

Your email address will not be published.


*