ਚੰਡੀਗੜ੍ਹ 3 ਜਨਵਰੀ(ਬਿਊਰੋ )ਜਨਤਾ ਦਲ (ਯੂ) ਦੇ ਸੁਪਰੀਮੋਂ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਤੀਸ਼ ਕੁਮਾਰ ਦੇ ਪਟਨਾ ਵਿਖੇ ਮੁੱਖ ਮੰਤਰੀ ਨਿਵਾਸ ਤੇ ਜੇਡੀਯੂ ਪੰਜਾਬ ਦੇ ਪ੍ਰਧਾਨ ਸ੍ਰ ਮਾਲਵਿੰਦਰ ਸਿੰਘ ‘ਬੈਨੀਪਾਲ’ ਨੇ ਰਸਮੀਂ ਤੌਰ ‘ਤੇ ਮੁਲਾਕਾਤ ਕੀਤੀ
ਮੁੱਖ ਮੰਤਰੀ ਬਿਹਾਰ ਨੂੰ ਮਿਲਣ ਵਾਲੇ ਜੇਡੀਯੂ ਦੇ ਦੋ ਮੈਂਬਰੀ ‘ਵਫਦ’ ‘ਚ ਸ਼ਾਮਲ ਸ੍ਰ ਮਾਲਵਿੰਦਰ ਸਿੰਘ ਬੈਨੀਪਾਲ, ਤਖਤ ਹਰਮੰਦਿਰ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰ ਜਗਜੋਤ ਸਿੰਘ ‘ਸੌਹੀ’ ਨੇ ਸ੍ਰੀ ਨਤੀਸ਼ ਕੁਮਾਰ ਨੂੰ ਮਿਲਕੇ ਸੱਦਾ ਪੱਤਰ ਦਿੱਤਾ ਕਿ 6 ਜਨਵਰੀ 2025 ਨੂੰ ਸਾਹਿਬੇ ਕਮਾਲ ਗੁਰੁ ਗੋਬਿੰਦ ਸਿੰਘ ਜੀ ਦੇ 358ਵੇਂ ਪ੍ਰਕਾਸ਼ ਦਿਹਾੜੇ ਮੌਕੇ ਆਯੋਜਿਤ ਕੀਤੇ ਜਾਣ ਵਾਲੇ ਸਮਾਗਮ ‘ਚ ਪ੍ਰੀਵਾਰ ਸਮੇਤ ਸ਼ਮੂਲੀਅਤ ਕਰਨ।
ਇਸ ਮੌਕੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਤੀਸ਼ ਕੁਮਾਰ ਨੇ ਪ੍ਰਧਾਨ ਸ੍ਰ ਜਗਜੋਤ ਸਿੰਘ ਸੋਹੀ ਅਤੇ ਸ੍ਰ ਮਾਲਵਿੰਦਰ ਸਿੰਘ ਬੈਨੀਪਾਲ ਵੱਲੋਂ ਪੇਸ਼ ਕੀਤੀ ‘ਤਜ਼ਵੀਜ’ ਨੂੰ ਸਵੀਕਾਰ ਕਰਦਿਆਂ ਤਕਤ ਸ਼੍ਰੀ ਪਟਨਾ ਸਾਹਿਬ ਵਿਖੇ ਆਉਂਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਮਲਟੀਪਲ ਲੈਵਲ ਕਾਰ ਪਾਰਕ ਅਤੇ ਤਖਤ ਸ੍ਰੀ ਪਟਨਾ ਸਾਹਿਬ ਤੱਕ ਕੋਰੀਡਰ ਬਣਾਉਂਣ ਦੀ ਪ੍ਰਵਾਨਗੀ ਦੇਕੇ ਵੱਡਾ ਤੌਹਫਾ ਦਿੱਤਾ।
ਵੱਖਰੇ ਤੌਰ ‘ਤੇ ਸਿਆਸਤੀ ਨਜ਼ੱਰੀਏ ਤੋਂ ਸ੍ਰ ਬੈਨੀਪਾਲ ਨੇ ਜੇਡੀਯੂ ਦੇ ਸੁਪਰੀਮੋਂ ਸ੍ਰੀ ਨਤੀਸ਼ ਕੁਮਾਰ ਨਾਲ ਪੰਜਾਬ ਦੇ ਸਿਆਸੀ ਮਾਮਲਿਆਂ ਦੇ ਵਿਸ਼ੇ ਤੇ ਚਰਚਾ ਕੀਤੀ।
‘ਜੇਡੀਯੂ’ ਦੋਵਾਂ ਦਿਗੱਜ਼ ਲੀਡਰਾਂ ਦਰਮਿਆਨ ਹੋਈ ਚਰਚਾ ਬਾਰੇ ਮੀਡੀਆ ਨੂੰ ਜਾਣਕਾਰੀ ਨਸ਼ਰ ਕਰਦਿਆਂ ਜੇਡੀਯੂ ਦੇ ਪੰਜਾਬ ਇਕਾਈ ਦੇ ਜਨਰਲ ਸਕੱਤਰ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਦੇ ਹਿੱਤਾਂ ਨਾਲ ਸਬੰਧਿਤ ਮੁੱਦਿਆਂ ਤੇ ਕੇਂਦਰ ਦੇ ਸੰਭਾਵਿਕ ਦਖਲ ਨੂੰ ਯਕੀਨੀ ਬਣਾਉਂਣ ਦੇ ਮੁੱਦੇ ਤੇ ਅਤੇ ਕਿਸਾਨੀ ਮਸਲੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਕਿਸਾਨੀ ਦੇ ਉੱਚ ਪੱਧਰੀ ‘ਵਫਦ’ ਨਾਲ ਟਾਕ-ਟੇਬਲ ਕਰਾਉਂਣ ਲਈ ਜੇਡੀਯੂ ਦੇ ਸੁਪਰੀਮੋਂ ਨਾਲ ਵਿਚਾਰ ਕੀਤੀ।
ਸ੍ਰ ਬੈਨੀਪਾਲ ਨੇ ਸ੍ਰੀ ਨਤੀਸ਼ ਕੁਮਾਰ ਨੂੰ ਲੋਕ ਹਿੱਤ ‘ਚ ਅਪੀਲ ਕੀਤੀ ਹੈ ਕਿ ਜੇਡੀਯੂ ਦੇ ਸੀਨੀਅਰ ਲੀਡਰ ਅਤੇ ਕੇਂਦਰੀ ਖੇਤੀ ਰਾਜ ਮੰਤਰੀ ਸ੍ਰੀ ਰਾਮ ਨਾਥ ਠਾਕੁਰ ਦੀ ਡਿਊਟੀ ਲਗਾਉਂਣ ਕਿ ਉਹ ਕਿਸਾਨਾ ਅਤੇ ਕੇਂਦਰ ਵਿਚਾਕਰ ਉਪਜੇ ਤਣਾਅ ਨੂੰ ਦੂਰ ਕਰਨ ਲਈ ਮਹੌਲ ਦੋਵਾਂ ਧਿਰ ਦਰਮਿਆਨ ਸੁਖਾਵਾਂ ਬਣਾਉਂਣ ਲਈ ਸੰਭਵ ਯਤਨ ਕਰਨ ਨੂੰ ਤਰਜ਼ੀਹ ਦੇਣ।
ਪੰਜਾਬ ਦੇ ਮੁੱਦੇ ਤੇ ਦੋਵਾਂ ਲੀਡਰਾਂ ‘ਚ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਜੇਡੀਯੂ ਦੇ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ‘ਚ ਜਨਤਾ (ਯੂ) ਦਾ ਆਧਾਰ ਜ਼ਮੀਨੀ ਪੱਧਰ ਤੇ ਮਜਬੂਤ ਕਰਨ ਲਈ ਸਹਿਮਤੀ ਬਣ ਗਈ ਹੈ।
ਇਸ ਹਫਤੇ ਚੰਡੀਗੜ੍ਹ ‘ਚ ਪੰਜਾਬ ‘ਚ ਪਾਰਟੀ ਦਾ ਸੰਗਠਨ ਤਿਆਰ ਕਰਨ ਲਈ ਕੇਂਦਰ ਪੱਧਰ ਦੇ ਲੀਡਰ ਅਤੇ ਸੁਬਾਈ ਅਗੂ ਮੀਟਿੰਗ ਕਰਨਗੇ ਜਿਸ ਦੌਰਾਨ ਕਈ ਵੱਡੇ ਚੇਹਰਿਆਂ ਨੂੰ ਪਾਰਟੀ ‘ਚ ਸ਼ਾਮਲ ਕਰਨ ਲਈ ਸਹਿਮਤੀ ਬਣੇਗੀ।
ਇਹ ਵੀ ਅਨੁਮਾਨ ਹੈ ਕਿ ਸਾਲ 2027 ‘ਚ ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਵੀ ਰਣਨੀਤੀ ਤਿਆਰ ਕੀਤੀ ਜਾਵੇਗੀ।ਜਿਸ ਨੂੰ ਅੰਤਿਮ ਰੂਪ ਦੇਣ ਲਈ ਜੇਡੀਯੂ ਦੇ ਪੰਜਾਬ ਦੇ ਇੰਚਾਰਜ ਸ੍ਰੀ ਸੰਜੇ ਸਿੰਘ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ।
Leave a Reply