ਫੂਡ ਸੇਫਟੀ ਐਂਡ ਸਟੈਂਡਰਡਜ਼ (ਅਲਕੋਹਲਿਕ ਬੀਵਰੇਜਜ਼) ਰੈਗੂਲੇਸ਼ਨਜ਼, 2018 ਨੇ ਨਿਰਮਾਤਾਵਾਂ ਨੂੰ ਅਲਕੋਹਲ ਦੀਆਂ ਬੋਤਲਾਂ ‘ਤੇ ਲਿਖਣ ਦਾ ਆਦੇਸ਼ ਹੈ : “ ਅਲਕੋਹਲ ਦਾ ਸੇਵਨ ਸਿਹਤ ਲਈ ਨੁਕਸਾਨਦੇਹ ਹੈ। ਸੁਰੱਖਿਅਤ ਰਹੋ ਅਤੇ ਸ਼ਰਾਬ ਪੀਣ ਤੋਂ ਬਾਅਦ ਗੱਡੀ ਨਾ ਚਲਾਓ ”। ਇਸ ਵਿੱਚ ਸਪੱਸ਼ਟ ਕੀਤਾ ਗਿਆ ਸੀ ਕਿ ਅੰਗਰੇਜ਼ੀ ਭਾਸ਼ਾ ਵਿੱਚ ਬੋਤਲਾਂ ਉੱਤੇ ਕਾਨੂੰਨੀ ਚੇਤਾਵਨੀ ਦੇ ਫੌਂਟ ਦਾ ਆਕਾਰ 3 ਮਿਲੀਮੀਟਰ ਤੋਂ ਘੱਟ ਨਹੀਂ ਹੋਵੇਗਾ । ਇਹ ਖੇਤਰੀ ਭਾਸ਼ਾ ਵਿੱਚ ਵੀ ਲਿਖਿਆ ਜਾ ਸਕਦਾ ਹੈ ।
ਇਹ ਬਹੁਤ ਮੰਦਭਾਗਾ ਹੈ ਕਿ ਰਾਜ ਦੀ ਨੀਤੀ ਰਾਹੀਂ ਸ਼ਰਾਬ ਦੇ ਨਿਰਮਾਣ ਅਤੇ ਵਿਕਰੀ ਨੂੰ ਖੁੱਲ੍ਹ ਕੇ ਸਹੂਲਤ ਦੇਣ ਦੇ ਨਤੀਜੇ ਵਜੋਂ ਸ਼ਰਾਬ ਪੀਣ ਦੀ ਆਦਤ ਆਪਣੇ ਆਪ ਹੀ ਉਤਸ਼ਾਹਿਤ ਹੋ ਜਾਂਦੀ ਹੈ । ਸਰਕਾਰ ਨੂੰ ਸ਼ਰਾਬ ਦੀ ਵਿਕਰੀ ਦੀ ਸਹੂਲਤ ਨਾਲ ਵੱਧ ਤੋਂ ਵੱਧ ਆਬਕਾਰੀ ਮਾਲੀਆ ਕਮਾਉਣਾ ਪੈਂਦਾ ਹੈ । ਨਾਜਾਇਜ਼ ਸ਼ਰਾਬ ਦੀ ਵਿਕਰੀ ਵੀ ਤੇਜ਼ੀ ਨਾਲ ਹੋ ਰਹੀ ਹੈ । ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਜੇ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋ ਤਾਂ ਇਸ ਨਾਲ ਤੁਹਾਡੇ ਅਜ਼ੀਜ਼ਾਂ ਦੀ ਦੁਰਘਟਨਾ ਨਾਲ ਮੌਤ ਹੋ ਜਾਂਦੀ ਹੈ । ਸਰਕਾਰ ਤੁਹਾਨੂੰ ਹਾਦਸਿਆਂ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ ।
ਇਸ ਮੁੱਦੇ ਨੂੰ ਨਜ਼ਰਅੰਦਾਜ਼ ਕਰਨਾ ਸੌਖਾ ਲੱਗਦਾ ਹੈ, ਪਰ ਅਜਿਹਾ ਸਹੀ ਨਹੀਂ ਹੈ । ਸ਼ਰਾਬ ਪੀ ਕੇ ਗੱਡੀ ਚਲਾਉਣਾ ਸਾਡੀ ਆਪਣੇ ਅਤੇ ਦੂਜਿਆਂ ਦੀ ਮੌਤ ਨੂੰ ਸੱਦਾ ਹੈ I ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਬਹੁਤ ਸਾਰੇ ਐਕਸੀਡੈਂਟ ਹਾਦਸਿਆਂ ਵਿੱਚ ਕਈਆਂ ਦੀ ਮੌਤ ਹੋ ਜਾਂਦੀ ਹੈ I ਨਿੱਜੀ ਕਾਰ ਵਿੱਚ ਸਵੈ-ਡਰਾਈਵਿੰਗ , ਕਿਰਾਏ ਦੇ ਡਰਾਈਵਰ ਅਤੇ ਟੈਕਸੀ ਕੈਬ ਡਰਾਈਵਰ, ਉਹ ਜੋ ਵੀ ਹੋਵੇ, ਜੇ ਉਸ ਨੇ ਸਡ਼ਕ ‘ਤੇ ਗੱਡੀ ਚਲਾਉਣ ਤੋਂ ਪਹਿਲਾਂ ਸ਼ਰਾਬ ਪੀਤੀ ਹੈ ਫਿਰ ਉਹ ਡਰਾਈਵਰ ਕਿਸੇ ਵੀ ਦੁਰਘਟਨਾ ਲਈ ਉਹ ਖੁਦ ਹੀ ਜ਼ਿੰਮੇਵਾਰ ਹੁੰਦਾ ਹੈ ।
ਵੇਖਣ ਵਿੱਚ ਇਹ ਆਇਆ ਹੈ ਕਿ ਅਕਸਰ ਇਹ ਉਹੀ ਡਰਾਈਵਰ ਲੋਕ ਹੁੰਦੇ ਹਨ ਜਿਹੜੇ ਭਾਵੇਂ ਕਿ ਸਿਰਫ ਇੱਕ ਅੱਧਾ ਪਿੰਟ ਹੀ ਪਿੰਦੇ ਹਨ I ਬਦਕਿਸਮਤੀ ਨਾਲ ਅੱਜ-ਕੱਲ੍ਹ ਇੱਕ ਨਵਾਂ ਰੁਝਾਨ ਸਾਹਮਣੇ ਆਇਆ ਹੈ । ਜਸ਼ਨ ਦੀਆਂ ਪਾਰਟੀਆਂ ਵਿੱਚ ਨੌਜਵਾਨ ਲੋਕ ਮਸਤੀ ਵਿੱਚ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ I ਪਰ ਜਦੋਂ ਉਹ ਘਰ ਵਾਪਸ ਆਉਂਦੇ ਹਨ ਤਾਂ ਸਡ਼ਕ ‘ਤੇ ਗੰਭੀਰ ਦੁਰਘਟਨਾਵਾਂ ਵਿੱਚ ਮੌਤ ਕਾਰਨ ਕਦੇ ਘਰ ਨਹੀਂ ਪਹੁੰਚੇ। ਰੋਜ਼ ਦੁਨੀਆ ਵਿੱਚ ਹਜ਼ਾਰਾਂ ਮੌਤਾਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀਆਂ ਐਕਸੀਡੈਂਟਾਂ ਰਾਹੀਂ ਹੁੰਦੀਆਂ ਹਨ I ਜਿਹੜੇ ਬਚਪਨ ਤੋਂ ਹੀ ਸ਼ਰਾਬ ਪੀਣਾ ਸ਼ੁਰੂ ਕਰ ਦਿੰਦੇ ਹਨ ਉਹਨਾਂ ਦੀਆਂ ਐਕਸੀਡੈਂਟ ਰਾਹੀਂ ਮੌਤਾਂ ਦੀ ਦਰ ਸੱਤ ਗੁਣਾ ਜਿਆਦਾ ਹੈ I ਉਹ ਭੁੱਲ ਜਾਂਦੇ ਹਨ ਕਿ ਸ਼ਰਾਬ ਉਨ੍ਹਾਂ ਦੇ ਮਾਨਸਿਕ ਸੰਤੁਲਨ ਨੂੰ ਕਿਵੇਂ ਵਿਗਾਡ਼ ਦੇਵੇਗੀ ਅਤੇ ਫਿਰ ਉਨ੍ਹਾਂ ਨੂੰ ਦੁਰਘਟਨਾਵਾਂ ਦੇ ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਵਾਹਨ ਦਾ ਕੰਟਰੋਲ ਕਿਵੇਂ ਪ੍ਰਭਾਵਿਤ ਹੁੰਦਾ ਹੈ ?
ਸ਼ਰਾਬ ਪੀਣ ਦੀ ਕਦੇ ਵੀ ਕੋਈ ‘ਸੁਰੱਖਿਅਤ’ ਮਾਤਰਾ ਨਹੀਂ ਹੁੰਦੀ ਹੈ। ਡਰਾਈਵਰ ਨੂੰ ਗੱਡੀ ਚਲਾਉਣ ਵਿੱਚ ਪੂਰਨ ਇਕਾਗਰਤਾ ਅਤੇ ਗੁੰਝਲਦਾਰ ਸਥਿਤੀਆਂ ਵਿੱਚ ਸਡ਼ਕ ਤੇ ਸੁਰੱਖਿਆ ਲਈ ਤੁਰੰਤ ਫੈਸਲਾ ਲੈਣ ਦੀ ਲੋੜ ਹੁੰਦੀ ਹੈ I ਸ਼ਰਾਬ ਸ਼ਰਾਬੀ ਡਰਾਈਵਰ ਦੇ ਖੂਨ ਵਿੱਚ ਚਲੀ ਜਾਂਦੀ ਹੈ ਅਤੇ ਇਸ ਨਾਲ ਉਸ ਦੀ ਵਾਹਨ ਨੂੰ ਕੰਟਰੋਲ ਕਰਨ ਦੀ ਯੋਗਤਾ ਕਮਜ਼ੋਰ ਹੋ ਜਾਂਦੀ ਹੈ । ਮਨੁੱਖ ਦਾ ਬਾਡੀ ਅਤੇ ਮੈਟਬੋਲੋਜਮ ਰੇਟ (ਬੀਏਸੀ ਲੈਵਲ) ਇਹ ਦੱਸਦਾ ਹੈ ਕਿ ਅਸਲ ਵਿੱਚ ਕਿੰਨੀ ਛੇਤੀ ਸ਼ਰਾਬ ਉਸਦੇ ਖੂਨ ਵਿੱਚ ਜਾਂਦੀ ਹੈ ਅਤੇ ਉਹ ਕਿੰਨੀ ਛੇਤੀ ਆਪਣਾ ਕੰਟਰੋਲ ਗੱਡੀ ਤੇ ਗੁਆ ਬੈਠਦਾ ਹੈ I
ਲਿੰਗ, ਉਮਰ, ਭਾਰ, ਥਕਾਵਟ ਦੇ ਪੱਧਰ ਜਾਂ ਅਲਕੋਹਲ ਪ੍ਰਤੀ ਸਹਿਣਸ਼ੀਲਤਾ ਬੀਏਸੀ ਲੈਵਲ ਰੀਡਿੰਗ ਨੂੰ ਪ੍ਰਭਾਵਿਤ ਕਰ ਸਕਦੇ ਹਨ I ਲੋਕ ਅਕਸਰ ਆਪਣੇ ਆਪ ਦਾ ਵਿਸ਼ਲੇਸ਼ਣ ਕਰਨ ਵਿੱਚ ਅਸਫਲ ਰਹਿੰਦੇ ਹਨ ਕਿ ਸ਼ਰਾਬ ਉਨ੍ਹਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੀ ਹੈ ਅਤੇ ਇਹ ਸੁਰੱਖਿਅਤ ਡਰਾਈਵਿੰਗ ਵਿੱਚ ਰੁਕਾਵਟ ਪਾ ਸਕਦੀ ਹੈ । ਜਿਵੇਂ ਕਿ ਤੁਹਾਡਾ ਸਰੀਰ ਦਿਨ ਦੇ ਵੱਖ-ਵੱਖ ਸਮਿਆਂ ਵਿੱਚ ਵੱਧ ਊਰਜਾ ਵਰਤਦਾ ਹੈ, ਉਸੇ ਤਰ੍ਹਾਂ ਉਹ ਸਮਾਂ ਉਸ ਦਰ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਜਿਸ ਨਾਲ ਤੁਹਾਡਾ ਸਰੀਰ ਸ਼ਰਾਬ ਨੂੰ ਜ਼ਜ਼ਬ ਕਰਦਾ ਹੈ ।
ਆਮ ਤੌਰ ‘ਤੇ, ਮਰਦ ਅਤੇ ਔਰਤਾਂ ਵੱਖ-ਵੱਖ ਦਰਾਂ ‘ਤੇ ਸ਼ਰਾਬ ਨੂੰ ਜ਼ਜ਼ਬ ਕਰਦੇ ਹਨ । ਵੱਧ ਜਾਂ ਘੱਟ ਉਮਰ ਹੋਣਾ ਇਸ ਗੱਲ ‘ਤੇ ਅਸਰ ਪਾ ਸਕਦਾ ਹੈ ਕਿ ਤੁਹਾਡਾ ਸਰੀਰ ਕਿੰਨੀ ਸ਼ਰਾਬ ਨੂੰ ਜ਼ਜ਼ਬ ਕਰ ਸਕਦਾ ਹੈ । ਤੁਹਾਡਾ ਆਕਾਰ,ਭਾਰ ਅਤੇ ਸਰੀਰ ਵਿਚ ਚਰਬੀ ਦੀ ਪ੍ਰਤੀਸ਼ਤਤਾ ਪ੍ਰਭਾਵਿਤ ਕਰ ਸਕਦੀ ਹੈ ਕਿ ਤੁਹਾਡਾ ਸਰੀਰ ਕਿੰਨੀ ਤੇਜ਼ੀ ਨਾਲ ਸ਼ਰਾਬ ਨੂੰ ਜ਼ਜ਼ਬ ਕਰਦਾ ਹੈ । ਬਹੁਤ ਸਾਰੀਆਂ ਡਾਕਟਰੀ ਸਥਿਤੀਆਂ ਅਤੇ ਦਵਾਈਆਂ ਵੀ ਪ੍ਰਭਾਵਿਤ ਕਰ ਸਕਦੀਆਂ ਹਨ ਕਿ ਤੁਹਾਡਾ ਸਰੀਰ ਸ਼ਰਾਬ ਨੂੰ ਕਿਵੇਂ ਜ਼ਜ਼ਬ ਕਰਦਾ ਹੈ । ਖਾਣਾ ਤੁਹਾਡੇ ਸਰੀਰ ਦੀ ਸ਼ਰਾਬ ਜ਼ਜ਼ਬ ਕਰਨ ਦੀ ਦਰ ਨੂੰ ਹੌਲੀ ਕਰ ਸਕਦਾ ਹੈ ,ਪਰ ਇਹ ਇਸ ਗੱਲ ਦੀ ਗਾਰੰਟੀ ਨਹੀਂ ਦੇਵੇਗਾ ਕਿ ਤੁਸੀਂ ਬੀਏਸੀ ਲੈਵਲ ਸੀਮਾ ਦੇ ਹੇਠਾਂ ਹੋਵੋਗੇ ।
ਹਰ ਵਿਅਕਤੀ ਦਾ ਸਰੀਰ ਸ਼ਰਾਬ ਨੂੰ ਵੱਖਰੇ ਢੰਗ ਨਾਲ ਜ਼ਜ਼ਬ ਕਰਦਾ ਹੈ, ਅਤੇ ਅਸਲ ਵਿੱਚ ਬੀਏਸੀ ਲੈਵਲ ਖ਼ੂਨ ਵਿਚ ਸ਼ਰਾਬ ਦਾ ਗਾੜ੍ਹਾਪਣ ਦੀ ਮਾਤਰਾ ਦਾ ਇੱਕ ਮਾਪ ਹੈ । ਡਰਾਈਵਰ ਦਾ ਬੀਏਸੀ ਲੈਵਲ ਇੱਕ ਸਧਾਰਨ ਸਾਹ ਦੀ ਜਾਂਚ ਪ੍ਰਕਿਰਿਆ ਦੁਆਰਾ ਮਾਪਿਆ ਜਾਂਦਾ ਹੈ I ਅਧਿਅਨ ਦੇ ਮੁਤਾਬਕ ਖੂਨ ਵਿੱਚ ਅਲਕੋਹਲ ਜਜ਼ਬ ਕਰਨ ਦਾ ਲੈਵਲ ਹੇਠ ਲਿਖੇ ਵਾਂਗ ਅਸਰ ਕਰਦੇ ਹਨ :
1) ਜੇ ਤੁਸੀਂ ਤੁਸੀਂ ਸਿਰਫ ਇੱਕ ਪਿੰਟ ਵਿਸਕੀ ਜਾਂ ਇੱਕ ਦੋ ਬੀਅਰ ਪੀ ਕੇ ਗੱਡੀ ਚਲਾਉਂਦੇ ਹੋ ਤਾਂ ਬੀਏਸੀ ਕੰਟੈਂਟ ਲੈਵਲ 0.02 % ਹੁੰਦਾ ਹੈ, ਜਿਸ ਨਾਲ ਤੁਹਾਡੀ ਡਰਾਈਵਿੰਗ ਵਿੱਚ ਲੋਸ ਆਫ ਜਜਮੈਂਟ ਅਤੇ ਗੱਡੀ ਚਲਾਉਂਦੇ ਹੋਏ ਡਰਾਈਵਿੰਗ ਕੰਟਰੋਲ — ਇੱਕੋ ਵੇਲੇ ਦੋ ਕੰਮ ਕਰਨੇ ਤੁਹਾਡੇ ਲਈ ਮੁਸ਼ਕਿਲ ਹੁੰਦੇ ਹਨ I ਕਈ ਵਾਰ ਅਸੀਂ ਵਿਸਕੀ ਦੀ ਅਲਕੋਹਲ ਦੀ ਤਾਕਤ ਤੋਂ ਵੀ ਬਿਲਕੁਲ ਜਾਣੂ ਨਹੀਂ ਹੁੰਦੇ ਅਤੇ ਮੂਰਖਤਾ ਨਾਲ ਸ਼ਰਾਬ ਪੀ ਕੇ ਆਪਣੇ ਆਪ ਨੂੰ ਦੁਰਘਟਨਾ ਦੇ ਜੋਖਮ ਵਿੱਚ ਪਾਉਂਦੇ ਹਾਂ I
2) ਜੇ ਤੁਸੀਂ ਤਿੰਨ ਬੀਅਰ ਪੀਂਦੇ ਹੋ ਤਾਂ ਬੀਏਸੀ ਕੰਟੈਂਟ .05 % ਹੁੰਦਾ ਹੈ ,ਜਿਸ ਨਾਲ ਤੁਹਾਡਾ ਕੋਆਰਡੀਨੇਸ਼ਨ ਘੱਟ ਜਾਂਦਾ ਹੈ I ਲਾਈਟਾਂ ਨੂੰ ਸਹੀ ਢੰਗ ਨਾਲ ਦੇਖਣ ਜਾਂ ਲੱਭਣ ਦੀ ਸਮਰੱਥਾ ਘੱਟ ਜਾਂਦੀ ਹੈ ‘ਤੇ ਨਾਲ ਹੀ ਦੂਰੀ ਬਾਰੇ ਫ਼ੈਸਲਾ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ । ਸਾਹਮਣੇ ਚੱਲਣ ਵਾਲੀਆਂ ਗੱਡੀਆਂ ਅਤੇ ਹੋਰ ਚੀਜ਼ਾਂ ਨੂੰ ਪਛਾਣਨ ਵਿੱਚ ਦਿੱਕਤ ਹੁੰਦੀ ਹੈ ਅਤੇ ਤੁਹਾਡਾ ਸਟੀਰਿੰਗ ਤੇ ਕੰਟਰੋਲ ਨਹੀਂ ਰਹਿੰਦਾ I ਜ਼ੋਖਮ ਲੈਣ ਦੀ ਪ੍ਰਵਿਰਤੀ ਵੱਧ ਜਾਂਦੀ ਹੈ , ਜੋ ਇੱਕ ਡਰਾਈਵਰ ਲਈ ਇੱਕ ਘਾਤਕ ਰੁਝਾਨ ਹੈ I
3) ਚਾਰ ਬੀਅਰਾਂ ਪੀ ਕੇ ਗੱਡੀ ਚਲਾਉਣ ਵਾਲੇ ਦਾ ਬੀਏਸੀ ਲੈਵਲ 0.08% ਹੁੰਦਾ ਹੈ ਅਤੇ ਉਹ ਡਰਾਈਵਰ ਗੱਡੀ ਦੀ ਸਪੀਡ ਕੰਟਰੋਲ ਨਹੀਂ ਰੱਖ ਸਕਦਾ ਤੇ ਉਸਦਾ ਦਿਮਾਗ ਹੋਰ ਇਨਫੋਰਮੇਸ਼ਨ ਅਤੇ ਰੀਜਨਿੰਗ ਨੂੰ ਪ੍ਰੋਸੈਸ ਨਹੀਂ ਕਰਦਾ I ਦੂਰੀਆਂ ਦਾ ਨਿਰਣਾ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ, ਲਾਲ ਬੱਤੀਆਂ ਪ੍ਰਤੀ ਸੰਵੇਦਨਸ਼ੀਲਤਾ ਕਮਜ਼ੋਰ ਹੋ ਜਾਂਦੀ ਹੈ, ਪ੍ਰਤੀਕਰਮ ਹੌਲੀ ਹੋ ਜਾਂਦੇ ਹਨ I ਬੀਏਸੀ ਲੈਵਲ 0.08 ‘ਤੇ ਡਰਾਈਵਰਾਂ ਦੇ ਹਾਦਸਾ ਗ੍ਰਸਤ ਹੋਣ ਦੀ ਸੰਭਾਵਨਾ ਪੰਜ ਗੁਣਾ ਜ਼ਿਆਦਾ ਹੁੰਦੀ ਹੈ।
4) ਪੰਜ ਬੀਅਰ ਪੀ ਕੇ ਗੱਡੀ ਚਲਾਉਣ ਵਾਲੇ ਦਾ ਬੀਏਸੀ ਕੰਟੈਂਟ 0.10% ਹੁੰਦਾ ਹੈ, ਲੋਰ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ I ਆਪਣੀ ਕਾਬਲੀਅਤ ਨੂੰ ਵੱਧ ਅੰਕਣਾ, ਲਾਪਰਵਾਹੀ ਨਾਲ ਗੱਡੀ ਚਲਾਉਣ, ਘੇਰਾ ਦ੍ਰਿਸ਼ਟੀ ਅਤੇ ਰੁਕਾਵਟਾਂ ਬਾਰੇ ਸੂਝ ਨੂੰ ਕਮਜ਼ੋਰ ਕਰਦੀ ਹੈ । ਡਰਾਈਵਰਾਂ ਦੇ ਹਾਦਸਾ ਗ੍ਰਸਤ ਹੋਣ ਦੀ ਸੰਭਾਵਨਾ 10 ਗੁਣਾ ਜ਼ਿਆਦਾ ਹੁੰਦੀ ਹੈ। ਅਤੇ ਅਜਿਹੇ ਡਰਾਈਵਰ ਦਾ ਕਿਸੇ ਵੀ ਸਿਚੁਏਸ਼ਨ ਵਿੱਚ ਰਿਐਕਸ਼ਨ ਟਾਈਮ ਬਹੁਤ ਘੱਟ ਜਾਂਦਾ ਹੈ ਅਤੇ ਉਹ ਆਪਣੀ ਸੜਕ ਵਾਲੀ ਲਾਈਨ ਚ ਰਹਿਣ ਵਾਸਤੇ ਔਖਿਆਈ ਮਹਿਸੂਸ ਕਰਦਾ ਹੈ ਅਤੇ ਉਸਨੂੰ ਬਰੇਕ ਲਗਾਉਣ ਵਿੱਚ ਵੀ ਤਕਲੀਫ ਹੁੰਦੀ ਹੈ I
5) ਕਿਸੇ ਗੱਡੀ ਚਲਾਉਣ ਵਾਲੇ ਨੇ ਜੇਕਰ ਸੱਤ ਬੀਅਰ ਬੋਤਲਾਂ ਪੀਤੀਆਂ ਤਾਂ ਉਸਦਾ ਬੀਏਸੀ ਕੰਟੈਂਟ 0.15 % ਹੁੰਦਾ ਹੈ I ਉਸ ਨੂੰ ਮੋਟਰ ਜਾਂ ਕਾਰ ਕੰਟਰੋਲ ਕਰਨ ਵਿੱਚ ਸੀਰੀਅਸ ਮੁਸ਼ਕਿਲ ਪੇਸ਼ ਆਉਂਦੀ ਹੈ ਅਤੇ ਉਹ ਡਰਾਈਵਿੰਗ ਤੇ ਬਿਲਕੁਲ ਫੋਕਸ ਨਹੀਂ ਕਰ ਸਕਦਾ I
ਜ਼ਿੰਮੇਵਾਰ ਬਣੋ-ਆਪਣੀ ਅਤੇ ਦੂਜਿਆਂ ਦੀ ਜਾਨ ਬਚਾਉਣ ਲਈ ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਪਰਹੇਜ਼ ਕਰੋ ।
ਅਲਕੋਹਲ -ਤਬਾਹੀ ਦੀ ਸਿਰਫ ਇਕ ਘੁੱਟ ਹੀ ਕਾਫੀ ਹੈ I ਲੋਗ ਗੱਲਾਂ ਕਰਦੇ ਨੇ ਕਿ ਉਹ ਪਾਰਟੀਆਂ ਵਿਚ ਸਿਰਫ ਥੋੜੀ ਜਿਹੀ ਹੀ ਪੀਂਦੇ ਹਨ, ਪਰ ਪਾਰਟੀਆਂ ਵਿਚ ਕੋਈ ਵੀ ਥੋੜੀ ਜਿਹੀ ਪੀਣ ਲਈ ਨਹੀਂ ਜਾਂਦਾਂ, ਅਸੀਂ ਅਕਸਰ ਗੁੱਟ ਹੋ ਹੀ ਜਾਂਦੇ ਹਾਂ I ਉਹ ਭੁੱਲ ਜਾਂਦੇਂ ਹਨ ਕਿ ਸ਼ਰਾਬ ਵਿਚ ਵੀ ਉਹੀ ਨਸ਼ਾ ਹੈ ਜੋ ਕਿ ਕਿਸੇ ਵੀ ਹੋਰ ਡਰੱਗ ਵਿਚ ਹੁੰਦਾਂ ਹੈ I ਸ਼ਰਾਬ ਦਾ ਨਸ਼ਾ ਵੀ ਉਸੇ ਤਰਹ ਤਬਾਹੀ ਮਚਾਉਂਦਾ ਹੈ ਜਿਵੇਂ ਕਿਸੇ ਹੋਰ ਡਰੱਗ ਦਾ ਨਸ਼ਾ I
ਜ਼ਿੰਮੇਵਾਰ ਬਣੋ । ਜੇ ਤੁਸੀਂ ਸ਼ਰਾਬ ਪੀਤੀ ਹੈ, ਤਾਂ ਗੱਡੀ ਨਾ ਚਲਾਓ । ਬਹੁਤ ਜ਼ਿਆਦਾ ਬੇਕਾਬੂ ਸ਼ਰਾਬ ਪੀਣ ਨਾਲ ਸਾਡੇ ਜਿਗਰ ਅਤੇ ਗੁਰਦਿਆਂ ਨੂੰ ਵੀ ਬਹੁਤ ਬੁਰੀ ਤਰ੍ਹਾਂ ਨੁਕਸਾਨ ਪਹੁੰਚਦਾ ਹੈ, ਜੋ ਸਮਝਣ ਲਈ ਇੱਕ ਹੋਰ ਸੰਪੂਰਨ ਵਿਸ਼ਾ ਹੈ ।
Leave a Reply