Haryana News

ਚੰਡੀਗੜ੍ਹ, 25 ਦਸੰਬਰ – ਭਾਰਤ ਰਤਨ ਨਾਲ ਸਨਮਾਨਿਤ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪੇਯੀ ਦੇ ਜਨਮਦਿਨ ਮੌਕੇ ਵਿਚ ਸੁਸਾਸ਼ਨ ਦਿਵਸ ਦੇ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਜਨ ਸੇਵਾ ਰਾਹੀਂ ਸੁਸਾਸ਼ਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਸਰਕਾਰੀ ਸੇਵਕਾਂ ਨੂੰ ਕਿਹਾ ਕਿ ਅਸੀਂ ਜਦੋਂ ਅੰਤੋਂਦੇਯ ਦੀ ਗੱਲ ਕਰਦੇ ਹਨ ਤਾਂ ਅਸੀਂ ਸਾਡੇ ਕੰਮ ਵਿਚ ਸੰਵੇਦਨਸ਼ੀਲਤਾ ਹੋਣੀ ਚਾਹੀਦੀ ਹੈ, ਜਿਸ ਵੀ ਕੁਰਸੀ ‘ਤੇ ਅਸੀਂ ਬੈਠੇ ਹਨ, ਉਹ ਇਕ ਮੌਕਾ ਸਾਨੂੰ ਇਸ਼ਵਰ ਨੇ ਦਿੱਤਾ ਹੈ ਕਿ ਅਸੀਂ ਅੰਤੋਂਦੇਯ ਦੇ ਉਥਾਨ ਦੀ ਸੋਚਣ। ਇਸ ਲਈ ਹਮਸ਼ਾ ਧਿਆਨ ਰੱਖਣਾ ਹੈ ਕਿ ਜਦੋਂ ਵੀ ਕੋਈ ਵਿਅਕਤੀ ਸਾਡੇ ਦਫਤਰ ਵਿਚ ਆਉਂਦਾ ਹੈ, ਸਾਡੇ ਨਾਲ ਮਿਲਦਾ ਹੈ ਅਤੇ ਆਪਣੀ ਸਮਸਿਆ ਰੱਖਦਾ ਹੈ ਤਾਂ ਉਸ ਨੂੰ ਸੰਵੇਦਨਸ਼ੀਲਤਾ ਨਾਲ ਸਮਝਣ। ਉਸ ਦਾ ਦਿੱਤਾ ਹੋਇਆ ਕਾਗਜ਼, ਦਰਖਾਸਤ, ਉਹ ਸਿਫਰ ਇਕ ਕਾਗਜ਼ ਦਾ ਟੁਕੜਾ ਨਹੀਂ ਹੈ, ਸਗੋ ਉਸ ਦੇ ਦਰਦ ਦਾ ਨਿਚੋੜ ਹੈ, ਇਸ ਲਈ ਉਸ ਕਾਗਜ਼ ਦੇ ਪਿੱਛੇ ਦੀ ਕਹਾਣੀ ਨੂੰ ਸਮਝਣ ਅਤੇ ਜਿਸ ਦਿਨ ਅਸੀਂ ਉਸ ਕਹਾਣੀ ਨੂੰ ਸਮਝ ਪਾਏ, ਤਾਂ ਮੰਨ ਲੈਣਾ ਅਸੀਂ ਆਪਣੇ ਸੁਸਾਸ਼ਨ ਦੇ ਯਤਨ ਵਿਚ ਸਫਲ ਹੋ ਗਏ ਹਾਂ।

          ਮੁੱਖ ਮੰਤਰੀ ਨੇ ਕਿਹਾ ਕਿ ਸੁਸਾਸ਼ਨ ਦਿਵਸ ਮੌਕੇ ‘ਤੇ ਸਾਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਹਰਿਆਣਾ ਸੂਬੇ ਨੂੰ ਅਜਿਹਾ ਬਣਾਵਾਂਗੇ, ਜਿੱਥੇ ਵਿਕਾਸ ਸਮਾਵੇਸ਼ੀ ਹੋਵੇਗਾ, ਜਿੱਥੇ ਨਾਗਰਿਕ ਨੂੰ ਆਪਣੀ ਸਮਰੱਥਾਵਾਂ ਨੂੰ ਪਹਿਚਾਨਣ ਅਤੇ ਨਿਖਾਰਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਸਰਕਾਰ ਨੇ ਅਨੇਕ ਫੈਸਲੇ ਲੈ ਕੇ ਜਨਤਾ ਦੇ ਜੀਵਨ ਵਿਚ ਸਕਾਰਾਤਮਕ ਬਦਲਾਅਅ ਲਿਆਉਣ ਦਾ ਕੰਮ ਕੀਤਾ ਹੈ। ਅੱਜ ਘਰ ਬੈਠੇ ਸਹੂਲਤਾਂ ਦਾ ਲਾਭ ਨਗਾਰਿਕਾਂ ਨੂੰ ਮਿਲ ਰਿਹਾ ਹੈ, ਇਹੀ ਸੁਸਾਸ਼ਨ ਦਾ ਸੱਭ ਤੋਂ ਵੱਧ ਮੰਤਰ ਹੈ।

          ਮੁੱਖ ਮੰਤਰੀ ਬੁੱਧਵਾਰ ਨੂੰ ਸੁਸਾਸ਼ਨ ਦਿਵਸ ਮੌਕੇ ‘ਤੇ ਜਿਲ੍ਹਾ ਗੁਰੂਗ੍ਰਾਮ ਵਿਚ ਪ੍ਰਬੰਧਿਤ ਰਾਜ ਪੱਧਰੀ ਸੁਸਾਸ਼ਨ ਦਿਵਸ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।

          ਸ੍ਰੀ ਨਾਇਬ ਸਿੰਘ ਸੈਣੀ ਨੇ ਭਾਰਤ ਰਤਨ ਨਾਲ ਸਨਮਾਨਿਤ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਯ ਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਯੀ ਦੇ ਜਨਮ ਦਿਨ ‘ਤੇ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਇਹ ਦਿਨ ਸਾਡੇ ਸਾਰਿਆਂ ਲਈ ਨਾ ਸਿਰਫ ਇਕ ਸੁਨਹਿਰਾ ਮੌਕਾ ਹੈ, ਸਗੋ ਇਹ ਮੌਕਾ ਸਾਡੇ ਸਾਰਿਆਂ ਲਈ ਇਹ ਪੇ੍ਰਰਣਾ ਦਿੰਦਾ ਹੈ ਕਿ ਅਸੀਂ ਇਕ ਬਿਤਹਰ ਅਤੇ ਮਜਬੂਤ ਰਾਸ਼ਟਰ ਦੇ ਨਿਰਮਾਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਹੋਰ ਮਜਬੂਤ ਕਰਨ।

          ਉਨ੍ਹਾਂ ਨੇ ਕਿਹਾ ਕਿ ਸ੍ਰੀ ਅਟਲ ਬਿਹਾਰੀ ਵਾਜਪੇਯੀ ਨੇ ਆਪਣੇ ਵਿਚਾਰਾਂ, ਕਰਮਾਂ ਅਤੇ ਦੂਰਦਰਸ਼ਿਤਾ ਨਾਲ ਭਾਰਤ ਨੂੰ ਨਵੀਂ ਦਿਸ਼ਾ ਅਤੇ ਪਹਿਚਾਣ ਦਿੱਤੀ। ਉਨ੍ਹਾਂ ਨੇ ਭਾਰਤ ਨੂੰ ਵਿਕਸਿਤ ਅਤੇ ਮਜਬੂਤ ਬਨਾਉਣ ਲਈ ਮਜਬੂਤ ਨੀਤੀਆਂ ਦੀ ਨੀਂਹ ਰੱਖੀ। ਇਸ ਨਾਲ ਉਸ ਵਿਕਸਿਤ ਭਾਂਰਤ ਦੇ ਨਿਰਮਾਣ ਦਾ ਮਾਰਗ ਪ੍ਰਸਸ਼ਤ ਹੋਇਆ, ਜਿਸ ਦਾ ਸੰਕਲਪ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਲਿਆ ਹੈ।

ਸੁਸਾਸ਼ਨ ਨੂੰ ਸਫਲਤਾ ਸਾਫ ਨੀਅਤ, ਨੀਤੀ ਅਤੇ ਨਿਸ਼ਠਾ ‘ਤੇ ਕਰਦੀ ਹੈ ਨਿਰਭਰ

          ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਵਿਚ ਜਨਸੇਵਾ ਦੀ ਜਿਮੇਵਾਰੀ ਸੰਭਾਲਦੇ ਹੀ ਸਾਡੀ ਸਰਕਾਰ ਨੇ ਵਿਵਸਥਾ ਬਦਲਣ ਨਾਲ ਸੁਸਾਸ਼ਨ ਅਤੇ ਸੁਸਾਸ਼ਨ ਤੋਂ ਸੇਵਾ ਦੀ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ। ਅਜਿਹੀ ਮੁਹਿੰਮ ਦੀ ਸਫਲਤਾ ਸਾਫ ਨੀਅਤ, ਨੀਤੀ ਅਤੇ ਨਿਸ਼ਠਾ ‘ਤੇ ਨਿਰਭਰ ਕਰਦੀ ਹੈ। ਸੁਸਾਸ਼ਨ ਲਈ ਸੇਵਾ ਦੀ ਨੀਅਤ ਹੋਣੀ ਚਾਹੀਦੀ ਹੈ ਅਤੇ ਨੀਤੀਆਂ ਵੀ ਅਜਿਹੀ ਹੋਣੀ ਚਾਹੀਦੀਆਂ ਹਨ ਕਿ ਉਨ੍ਹਾਂ ਵਿਚ ਭ੍ਰਿਸ਼ਟਾਚਾਰ ਦੀ ਕੋਈ ਗੁੰਜਾਇਸ਼ ਨਾ ਹੋਵੇ। ਇੰਨ੍ਹਾਂ ਹੀ ਸਾਫ ਨੀਅਤ ਅਤੇ ਸਹੀ ਨੀਤੀਆਂ ਦੇ ਬਲਬੂਤੇ ਸਾਡੀ ਸਰਕਾਰ ਸੁਸਾਸ਼ਨ ਦੇ ਇਸ ਮੁਹਿੰਮ ਵਿਚ ਸਫਲਤਾ ਪ੍ਰਾਪਤ ਹੋ ਰਹੀ ਹੈ। ਇਸ ਸਫਲਤਾ ਨੂੰ ਸੂਬਾਵਾਸੀਆਂ ਨੂੰ ਵੀ ਆਪਣਾ ਭਰਪੂਰ ਸਮਰਥਨ ਦਿੱਤਾ ਹੈ ਅਤੇ ਲਗਾਤਾਰ ਤੀਜੀ ਵਾਰ ਹਰਿਆਣਾ ਵਿਚ ਭਾਜਪਾ ਨੂੰ ਜਨ ਸੇਵਾ ਦਾ ਜਨਾਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਸੁਸਾਸ਼ਨ ਦੇ ਇਸ ਦੌਰ ਨੂੰ ਲਗਾਤਾਰ ਅੱਗੇ ਵਧਾਉਂਦੀ ਰਹੇਗੀ।

 ਗਰਵਨੈਂਸ ਤੋਂ ਤੈਅ ਕੀਤਾ ਸੁਸਾਸ਼ਨ ਦਾ ਸਫਰ

          ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਈ-ਗਰਵਨੈਂਸ ਨੂੰ ਵੱਖ-ਵੱਖ ਪਹਿਲਾਂ ਨੂੰ ਅਪਨਾਉਂਦੇ ਹੋਏ ਸੁਸਾਸ਼ਨ ਦਾ ਸਫਰ ਤੈਅ ਕੀਤਾ ਹੈ। ਜਮੀਨਾਂ ਦੀ ਰਜਿਸਟਰੀ ਵਿਚ ਗੜਬੜੀ ਨੂੰ ਰੋਕਨ ਲਈ ਰਜਿਸਟਰੀ ਦੇ ਸਮੇਂ ਪੇਸ਼ ਕੀਤੇ ਜਾਣ ਵਾਲੇ ਵੱਖ-ਵੱਖ ਵਿਭਾਗਾਂ, ਬੋਰਡਾਂ ਤੇ ਨਿਗਮਾਂ ਆਦਿ ਦੇ ਐਨਓਸੀ ਆਨਲਾਇਨ ਜਾਰੀ ਕਰਨੇ ਸ਼ੁਰੂ ਕੀਤੇ ਹਨ। ਜਮੀਨਾਂ ਦਾ ਰਿਕਾਰਡ ਵਿਚ ਪਾਰਦਰਸ਼ਿਤਾ ਲਿਆਉਣ ਲਈ ਪੂਰੇ ਸੂਬੇ ਵਿਚ ਵੈਬ-ਹੈਲਰਿਸ ਪ੍ਰਣਾਲੀ ਲਾਗੂ ਕੀਤੀ ਗਈ। ਰਾਜ ਸਰਕਾਰ ਨੇ ਈ-ਨੀਲਾਮੀ ਅਤੇ ਈ-ਰਵਾਨਾ ਸਕੀਮ ਰਾਹੀਂ ਖਨਨ ਠੇਕਿਆਂ ਵਿਚ ਪਾਰਦਰਸ਼ਿਤਾ ਯਕੀਨੀ ਕੀਤੀ। ਸਰਕਾਰ ਨੇ ਸੇਵਾ ਦਾ ਅਧਿਕਾਰ ਕਾਨੂੰਨ ਬਣਾਇਆ, ਜਿਸ ਦੇ ਤਹਿਤ ਨਿਰਧਾਰਿਤ ਸਮੇਂ ਵਿਚ ਸੇਵਾ ਨਾ ਮਿਲਣ ‘ਤੇ ਸਬੰਧਿਤ ਦੇ ਖਿਲਾਫ ਕਾਰਵਾਈ ਹੋਣਾ ਤੈਅ ਹੈ।

ਇਮਾਨਦਾਰ ਅਤੇ ਪਾਰਦਰਸ਼ੀ ਸੁਧਾਰਾਂ ਨਾਲ  ਰਹੇ ਹਨ ਬਿਹਤਰ ਨਤੀਜੇ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਮਾਨਦਾਰ ਅਤੇ ਪਾਰਦਰਸ਼ੀ ਪ੍ਰਸਾਸ਼ਨ ਦੀ ਨੀਂਹ ਰੱਖੀ ਹੈ ਅਤੇ ਸਰਕਾਰ ਵੱਲੋਂ ਕੀਤੇ ਗਏ ਸੁਧਾਰਾਂ ਨਾਲ ਸਥਾਪਿਤ ਸੁਸਾਸ਼ਨ ਦੇ ਸਕਾਰਾਤਮਕ ਨਤੀਜੇ ਆਏ ਹਨ। ਪਰਿਵਾਰ ਪਹਿਚਾਣ ਪੱਤਰ ਰਾਹੀਂ ਸਰਕਾਰੀ ਸੇਵਾਵਾਂ ਅਤੇ ਯੋਜਨਾਵਾਂ ਦਾ ਲਾਭ ਘਰ ਬੈਠੇ ਹੀ ਯੋਗ ਲੋਕਾਂ ਨੂੰ ਮਿਲ ਰਿਹਾ ਹੈ। ਸੁਸਾਸ਼ਨ ਦਾ ਹੀ ਨਤੀਜਾ ਹੈ ਕਿ ਤਮਾਮ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਸਾਡੀ ਸਰਕਾਰ ਨੇ 1 ਲੱਖ 71 ਹਜਾਰ ਨੌਜੁਆਨਾਂ ਨੂੰ ਬਿਨ੍ਹਾਂ ਖਰਚੀ-ਪਰਚੀ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਅੱਜ ਸੂਬੇ ਵਿਚ ਪੜੀ-ਲਿਖੀ ਪੰਚਾਇਤਾਂ ਪਿੰਡਾਂ ਦੇ ਵਿਕਾਸ ਨੂੰ ਨਵੀਂ ਨੀਤੀ ਦੇ ਰਹੀ ਹੈ। ਸੁਸਾਸ਼ਨ ਦੇ ਬਲਬੂਤੇ ਹੀ ਸੂਬੇ ਦਾ ਹਰ ਪਿੰਡ ਲਾਲ ਡੋਰਾ ਮੁਕਤ ਹੋ ਚੁੱਕਾ ਹੈ। ਸੀਐਮ ਵਿੰਡੋਂ ਦੇ ਜਰਇਏ ਲੋਕਾਂ ਨੁੰ ਘਰ ਬੈਠੇ ਹੀ ਨਿਆਂ ਦੇਣ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ। ਸੀਐਮ ਵਿੰਡੋਂ ‘ਤੇ 12 ਲੱਖ ਤੋਂ ਵੱਧ ਸਮਸਿਆਵਾਂ ਅਤੇ ਸ਼ਿਕਾਇਤਾਂ ਦਾ ਹੱਲ ਹੋ ਚੁੱਕਾ ਹੈ। ਸੁਸਾਸ਼ਨ ਦਾ ਹੀ ਨਤੀਜਾ ਹੈ ਕਿ ਹੁਣ ਗਰੀਬ ਦੇ ਰੋਸ਼ਨ ਦਾ ਹੱਕ ਕੋਈ ਦੂਜਾ ਵਿਅਕਤੀ ਨਹੀਂ ਮਾਰ ਸਕਦਾ। ਉਨ੍ਹਾਂ ਨੇ ਕਿਹਾ ਕਿ ਅੱਜ ਸੂਬੇ ਵਿਚ 59 ਵਿਭਾਗਾਂ ਦੀ 772 ਯੋਜਨਾਵਾਂ ਅਤੇ ਸੇਵਾਵਾਂ ਆਨਲਾਇਨ ਉਪਲਬਧ ਹੈ, ਜਿਨ੍ਹਾਂ ਦਾ ਆਮ ਨਾਗਰਿਕ ਘਰ ਬੈਠੇ ਹੀ ਲਾਭ ਪ੍ਰਾਪਤ ਕਰ ਸਕਦੇ ਹਨ।

ਪਹਿਲਾਂ ਦੀ ਸਰਕਾਰਾਂ ਵਿਚ ਡਰ, ਭ੍ਰਿਸ਼ਟਾਚਾਰ, ਭਾਂਈ-ਭਤੀਜਵਾਦ ਅਤੇ ਖੇਤਰਵਾਦ ਦਾ ਸੀ ਬੋਲਬਾਲਾ

          ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਵਿਚ ਡਰ, ਭ੍ਰਿਸ਼ਟਾਚਾਰ, ਭਾਈ-ਭਤੀਜਵਾਦ ਅਤੇ ਖੇਤਰਵਾਦ ਦਾ ਬੋਲਬਾਲਾ ਸੀ। ਸਾਡੀ ਸਰਕਾਰ ਨੇ ਇਕ-ਇਕ ਕਰ ਭ੍ਰਿਸ਼ਟਾਚਾਰਦੇ ਸਾਰੇ ਰਸਤਿਆਂ ਨੂੰ ਬੰਦ ਕੀਤਾ ਹੈ। ਚਾਹੇ ਸੀਐਲਯੂ ਦੇ ਨਾਂਅ ‘ਤੇ  ਲੁੱਟ ਨੂੰ ਬੰਦ ਕਰਨਾ ਹੋਵੇ, ਸਰਕਾਰੀ ਨੌਕਰੀਆਂ ਸਿਰਫ ਮੈਰਿਟ ‘ਤੇ ਦੇਣ ਦਾ ਕੰਮ ਹੋਵੇ, ਕਰਮਚਾਰੀਆਂ ਦੇ ਤਬਾਦਲਿਆਂ ਨੂੰ ਆਨਲਾਇਨ ਕਰਨ ਦਾ ਸੰਕਲਪ ਹੋਵੇ, ਚਾਹੇ ਮਿੱਟੀ ਦੇ ਤਲੇ ਦੇ ਖੇਲ ਨੂੰ ਬੰਦ ਕਰ ਹੋਏ ਗਰੀਬ ਨੂੰ ਮੁਫਤ ਗੈਸ ਸਿਲੇਂਡਰ ਦੇਣ ਦੀ ਸੋਚ ਹੋਵੇ ਜਾਂ ਫਿਰ ਗਰੀਬਾਂ ਦੇ ਰਾਸ਼ਨ, ਪੈਂਸ਼ਨ, ਵਜੀਫਿਆਂ, ਸਬਸਿਡੀ ਵਿਚ ਚੱਲ ਰਹੇ ਫਰਜੀਵਾੜੇ ਨੂੰ ਬੰਦ ਕਰਨ ਦੀ ਗੱਲ ਹੋਵ, ਇੰਨ੍ਹਾਂ ਸੁਸਾਸ਼ਨ ਦੀ ਪਹਿਲਾਂ ਨੂੰ ਅਸੀਂ ਅਪਣਾਇਆ ਹੈ।

ਵਿਰੋਧੀ ਧਿਰ ਨੂੰ ਤਕਲੀਫ ਹੋ ਰਹੀ ਹੈ ਕਿ ਪੋਰਟਲ ਰਾਹੀਂ ਜਨਤਾ ਨੂੰ ਕਿਉਂ ਮਿਲ ਰਿਹਾ ਲਾਭ

          ਮੁੱਖ ਮੰਤਰੀ ਨੇ ਕਿਹਾ ਕਿ ਵਿਰੌਧੀ ਧਿਰ ਦੇ ਨੇਤਾ ਗਲਤ ਪ੍ਰਚਾਰ ਕਰਦੇ ਸਨ ਕਿ ਜਦੋਂ ਉਹ ਸਰਕਾਰ ਵਿਚ ਆਉਣਗੇ ਤਾਂ ਪੋਰਟਲ ਨੂੰ ਬੰਦ ਕਰ ਦੇਣਗੇ। ਉਨ੍ਹਾਂ ਨੂੰ ਇਸ ਗੱਲ ਤੋਂ ਤਕਲੀਫ ਹੋ ਰਹੀ ਹੈ ਕਿਪੋਰਟਲ ਰਾਹੀਂ ਜਨਤਾ ਨੂੰ ਲਾਭ ਕਿਉਂ ਮਿਲ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹੀ ਪੋਰਟਲ ਰਾਹੀਂ ਸਾਡੀ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਪੈਸਾ ਪਹੁੰਚਾਇਆ ਹੈ। ਪਿਛਲੇ 10 ਸਾਲਾਂ ਵਿਚ ਕਿਸਾਨਾਂ ਦੇ ਖਾਤਿਆਂ ਵਿਚ 1.25 ਲੱਖ ਕਰੌੜ ਰੁਪਏ ਸਿੱਧੇ ਪਾਏ ਗਏ ਹਨ। ਇੰਨ੍ਹਾਂ ਹੀ ਨਹੀਂ, ਇਸ ਸਾਲ ਬਰਸਾਤ ਘੱਟ ਹੋਣ ਦੇ ਕਾਰਨ ਕਿਸਾਨਾਂ ‘ਤੇ ਪਏ ਵੱਧ ਬੋਝ ਨੂੰ ਘੱਟ ਕਰਨ ਲਈ 2 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 825 ਕਰੋੜ ਰੁਪਏ ਸਿੱਧ ਕਿਸਾਨਾਂ ਦੇ ਖਾਤਿਆਂ ਵਿਚ ਭੇਜੇ ਜਾ ਚੁੱਕੇ ਹਨ, ਇਹ ਵੀ ਪੋਰਟਲ ਦੀ ਬਦੌਲਤ ਹੀ ਸੰਭਵ ਹੋ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬਜੁਰਗਾਂ ਨੂੰ ਪੈਂਸ਼ਨ ਬਨਵਾਉਣ ਲਈ ਦਫਤਰਾਂ ਦੇ ਚੱਕਰ ਕੱਟਣੇ ਪਂੈਂਦੇ ਸਨ। ਪਰ ਪੋਰਟਲ ਦੇ ਹੀ ਕਾਰਨ ਹੁਣ ਬਜੁਰਗਾਂ ਨੂੰ ਘਰ ਬੈਠੇ ਹੀ ਪੈਂਸ਼ਨ ਬਨਣ ਲੱਗੀ ਹੈ। ਪਿਛਲੇ 10 ਸਾਲਾਂ ਵਿਚ ਲੱਖ ਬਜੁਰਗਾਂ ਦੀ ਪੈਂਸ਼ਨ ਘਰ ਬੈਠੇ ਆਨਲਾਇਨ ਬਣੀ ਹੈ।

          ਮੁੱਖ ਮੰਤਰੀ ਨੇ ਵਿਰੋਧੀ ਪਾਰਟੀ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਹਾਲ ਹੀ ਦੇ ਵਿਧਾਨਸਭਾ ਚੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਉਮੀਦਵਾਰ ਨੇ ਤਾਂ ਆਪਣਾ ਰਾਜ ਆਉਣ ‘ਤੇ ਪੋਰਟਲ ਬੰਦ ਕਰਨ, ਇਕ ਹੋਰ ਉਮੀਦਵਾਰ ਨੇ ਪਹਿਲਾਂ ਆਪਣਾ ਘਰ ਭਰਨ ਤੱਕ ਦੀ ਗੱਲ ਕਹੀ। ਇੰਨ੍ਹਾਂ ਹੀ ਨਹੀਂ , ਵਿਰੋਧੀ ਧਿਰ ਦੇ ਇਕ ਹੋਰ ਉਮੀਦਵਾਰ ਨੇ ਤਾਂ 50 ਵੋਟਾਂ ‘ਤੇ ਇਕ ਨੌਕਰੀ ਦੇਣ ਤੱਕ ਦਾ ਐਲਾਨ ਕੀਤਾ ਸੀ। ਉਨ੍ਹਾਂ ਦੀ ਇਹ ਸੋਚ ਸੁਸਾਸ਼ਨ ਦੀ ਸੋਚ ਨਈਂ, ਸਗੋਂ ਭ੍ਰਿਸ਼ਟਾਚਾਰ ਨੂੰ ਵਧਾਉਣ ਵਾਲੀ ਸੋਚ ਹੈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਚੋਣ ਨਤੀਜਿਆਂ ਤੋਂ ਪਹਿਲਾਂ ਉਨ੍ਹਾਂ ਨੇ ਨੌਜੁਆਨਾਂ ਨਾਲ ਵਾਦਾ ਕੀਤਾ ਸੀ ਕਿ ਉਹ 25 ਹਜਾਰ ਨੌਜੁਆਨਾਂ ਨੂੰ ਪਹਿਲਾਂ ਸਰਕਾਰੀ ਨੌਕਰੀ ਜੁਆਇੰਨ ਕਰਵਾਉਣਗੇ, ਉਨ੍ਹਾਂ ਦੇ ਬਾਅਦ ਖੁਦ ਸੁੰਹ ਗ੍ਰਹਿਣ ਕਰਣਗੇ ਅਤੇ ਆਪਣੇ ਇਸ ਵਾਦੇ ਨੂੰ ਉਨ੍ਹਾਂ ਨੇ ਪੂਰਾ ਕਰ ਕੇ ਦਿਖਾਇਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਗਾਰੰਟੀਆਂ ‘ਤੇ ਆਪਣੇ ਸਮਰਥਨ ਦੀ ਮੋਹਰ ਲਗਾ ਕੇ ਸੁਸਾਸ਼ਨ ਦੀ ਸਰਕਾਰ ਨੂੰ ਬਰਕਰਾਰ ਰੱਖਣ ਲਈ ਹਰਿਆਣਾ ਦੀ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਕੀਤੀ ਗਈ ਸੁਸਾਸ਼ਨ ਦੀ ਇਹ ਪਹਿਲਾਂ ਪ੍ਰਮਾਣ ਹੈ ਕਿ ਸੁਸਾਸ਼ਨ ਸਾਡੇ ਲਈ ਸਿਰਫ ਨਾਰਾ ਨਹੀਂ, ਸਗੋ ਵਿਕਸਿਤ ਹਰਿਆਣਾ-ਵਿਕਸਿਤ ਭਾਰਤ ਦੀ ਆਤਮਾ ਹੈ।

ਰਾਜ ਸਰਕਾਰ ਦੀ ਸੁਸਾਸ਼ਨ ਦੀ ਪਹਿਲਾਂ ਨਾਲ ਸਮਾਜ ਦੇ ਹਰ ਵਰਗ ਨਾਲ ਜੁੜੇ ਲੋਕਾਂ ਦਾ ਜੀਵਨ ਹੋਇਆ ਆਸਾਨ  ਮੁੱਖ ਸਕੱਤਰ ਵਿਵੇਕ ਜੋਸ਼ੀ

          ਇਸ ਮੌਕੇ ‘ਤੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਸਰਕਾਰ ਲਗਾਤਾਰ ਸੁਸਾਸ਼ਨ ਦੀ ਪਹਿਲ ਕਰ ਰਹੀ ਹੈ। ਆਮਜਨਤਾ ਵੱਲੋਂ ਸ਼ਿਕਾਇਤਾਂ ਦਰਜ ਕਰਵਾਉਣ ਅਤੇ ਉਨ੍ਹਾਂ ਦੇ ਤੁਰੰਤ ਹੱਲ ਲਈ ਸੀਐਮ ਵਿੰਡੋਂ ਦੀ ਗੱਲ ਹੋਵੇ, ਸਮੇਂ ‘ਤੇ ਕੰਮ ਨਾ ਹੋਣ ‘ਤੇ ਖੁਦ ਅਪੀਲ ਲਈ ਆਟੋ ਅਪੀਲ ਸਾਫਟਵੇਅਰ ਦੀ ਲਾਂਚਿੰਗ ਹੋਵੇ, ਜਾਂ ਫਿਰ ਕਿਸਾਨ ਨੂੰ ਬਿਜਾਈ ਤੋਂ ਲੈ ਕੇ ਫਸਲ ਵੇਚਣ ਤੱਕ ਦੀ ਸਹੂਲਤ ਸਿੰਗਲ ਪਲੇਟਫਾਰਮ ‘ਤੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮੇਰੀ ਫਸਲ ਮੇਰਾ ਬਿਊਰਾ ਪੋਰਟਲ ਦੀ ਸ਼ੁਰੂਆਤ ਕਰਨਾ ਹੋਵੇ, ਰਾਜ ਸਰਕਾਰ ਨੇ ਅਜਿਹੀ ਅਨੇਕ ਪਹਿਲ ਕੀਤੀ ਹੈ, ਜਿਨ੍ਹਾਂ ਦੇਰਾਹੀਂ ਸਮਾਜ ਦੇ ਹਰ ਵਰਗ ਨਾਲ ਜੁੜੇ ਲੋਕਾਂ ਦਾ ਜੀਵਨ ਅਸਾਨ ਹੋਇਆ ਹੈ।

          ਉਨ੍ਹਾਂ ਨੇ ਕਿਹਾ ਕਿ ਸਵੱਛਤਾ ਨਾਲ ਸਕਾਰਾਤਕਤਾ ਆਉਂਦੀ ਹੈ ਅਤੇ ਸਾਕਾਰਾਤਮਕਤਾ ਪ੍ਰਬਲ ਹੁੰਦੀ ਹੈ ਤਾਂ ਨਕਾਰਤਮਕਤਾ ਦਾ ਭਾਵ ਹੌਲੀ-ਹੌਲੀ ਲੰਮ੍ਹਾ ਹੁੰਦਾ ਜਾਂਦਾ ਹੈ। ਇਸੀ ਸੋਚ ਦੇ ਨਾਲ, ਸੂਬੇ ਦੇ ਗ੍ਰਾਮੀਣ ਖੇਤਰਾਂ, ਸ਼ਹਿਰੀ ਸਥਾਨਕ ਨਿਗਮਾਂ, ਪੰਚਾਇਤੀ ਰਾਜ ਸੰਸਥਾਵਾਂ, ਪਬਲਿਕ ਸਥਾਨਾਂ ਅਤੇ ਸਰਕਾਰੀ ਦਫਤਰਾਂ ਵਿਚ ਸਵੱਛ ਹਰਿਆਣਾ ਮਿਸ਼ਨ ਦੇ ਤਹਿਤ 31 ਜਨਵਰੀ, 2025 ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ਤਹਿਤ ਰਾਜ ਸਰਕਾਰ ਦੀ ਦਫਤਰ ਪ੍ਰਕ੍ਰਿਆ ਨਿਯਮਾਵਲੀ ਵਿਚ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਰੂਪ ਦਸਤਾਵੇਜ ਸਟੇਸ਼ਨ ਨੂੰ ਸਹੀ ਢੰਗ ਨਾਲ ਕਰਨ ਅਤੇ ਅਪ੍ਰਚਲਿਤ ਰਿਕਾਰਡ ਨੂੰ ਹਟਾਉਣ ਦੇ ਨਾਲ ਹੀ ਰਿਕਾਰਡ ਪ੍ਰਬੰਧਨ ‘ਤੇ ਵੀ ਜੋਰ ਦਿੱਤਾ ਜਾਵੇਗਾ। ਇਸ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਸਰਕਾਰੀ ਦਫਤਰਾਂ ਅਤੇ ਅਧਿਕਾਰੀਆਂ ਦੇ ਨਾਲ ਜਨਤਾ ਦੇ ਤਜਰਬੇ ਨੂੰ ਬਿਹਤਰ ਬਨਾਉਣ ਲਈ ਉਨ੍ਹਾਂ ਦੇ ਸਬੰਧਿਤ ਜਾਂ ਸੁਬੋਰਡੀਨੇਟ ਦਫਤਰਾਂ, ਪਬਲਿਕ ਇੰਟਰਪ੍ਰਾਈਸਿਸ  ਆਦਿ ਸਮੇਤ ਸਾਰੇ ਸਰਕਾਰੀ ਦਫਮਤਰਾਂ ਵਿਚ ਸਫਾਈ ਨੁੰ ਪ੍ਰੋਤਸਾਹਨ ਦੇਣਾ ਹੈ।

          ਉਨ੍ਹਾਂ ਨੇ ਕਿਹਾ ਕਿ ਸੁਸਾਸ਼ਨ ਸਿਰਫ ਸਰਕਾਰੀ ਨੀਤੀਆਂ ਅਤੇ ਪ੍ਰਤੀਕ੍ਰਿਆਵਾਂ ਦਾ ਹੀ ਸਰਲੀਕਰਣ ਨਹੀਂ, ਸਗੋ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੰਕਲਪ ਦਾ ਵੀ ਪ੍ਰਤੀਫੱਲ ਹੈ, ਜੋ ਪਰਦੇ ਦੇ ਪਿੱਛੇ ਕੰਮ ਕਰਦੇ ਹਨ। ਇਸ ਦੇ ਇਸੀ ਸੰਕਲਪ ਦੇ ਸਨਮਾਨ ਵਿਚ ਹਰਿਆਣਾ ਸੁਸਾਸ਼ਨ ਪੁਰਸਕਾਰ ਯੋਜਨਾ ਦੇ ਤਹਿਤ ਸਮਰਪਣ , ਨਵੋਮੇਸ਼ ਅਤੇ ਸੱਚੀ ਜਿਮੇਵਾਰੀ ਦੇ ਸੱਚੇ ਨਾਇਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।

          ਸਮਾਰੋਹ ਵਿਚ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ, ਜੀਐਮਡੀਏ ਦੇ ਸੀਈਓ ਸ਼ਿਆਮਲ ਮਿਸ਼ਰਾ, ਸਾਬਕਾ ਸਾਂਸਦ ਸ੍ਰੀਮਤੀ ਸੁਨੀਤਾ ਦੁਗੱਲ, ਆਮ ਪ੍ਰਸਾਸ਼ਨ ਵਿਭਾਗ ਦੇ ਸਕੱਤਰ ਸੀ ਜੀ ਜਜੀਨੀਕਾਥਨ ਅਤੇ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਕੇ. ਐਮ. ਪਾਂਡੂਰੰਗ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਸਨ।

Leave a Reply

Your email address will not be published.


*