ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਮੋਗਾ ਜ਼ਿਲ੍ਹੇ  ਵਿੱਚ ਨਵੇਂ ਕਿੱਤਾ ਮੁੱਖੀ ਕੋਰਸਾਂ ਲਈ ਦਾਖਲ਼ੇ ਸੁਰੂ

ਮੋਗਾ ( Manpreet singh)

ਵਰਤਮਾਨ ਸਮੇਂ ਦੀ ਲੋੜ ਹੈ ਕਿ ਨੌਜਵਾਨ ਅਜਿਹਾ ਹੁਨਰ ਸਿੱਖਣ ਜੋ ਉਹਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇ ਅਤੇ ਉਹ ਅਪਣੇ ਹੁਨਰ ਦੇ ਰਾਹੀ ਇੱਕ ਚੰਗੀ ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰਕੇ ਇੱਕ ਚੰਗੀ ਜਿੰਦਗੀ ਬਤੀਤ ਕਰ ਸਕਣ।

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੋਗਾ ਸ੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅੱਗੇ ਵੱਧਣ ਦੇ ਮੌਕੇ ਮੁਹੱਈਆ ਕਰਵਾਉਣ ਲਈ ਲਗਾਤਾਰ ਸਰਕਾਰ ਯਤਨ ਕਰ ਰਹੀ ਹੈ।

 ਇਸ ਤਹਿਤ ਰੋਜ਼ਗਾਰ ਉਤਪਤੀਹੁਨਰ ਵਿਕਾਸ ਅਤੇ ਸਿਖਲਾਈ ਵਿਭਾਗਪੰਜਾਬ ਵੱਲੋ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਮੋਗਾ ਜ਼ਿਲ੍ਹੇ ਅੰਦਰ ਨਵੇਂ ਕਿੱਤਾਮੁਖੀ ਕੋਰਸਾਂ ਲਈ ਦਾਖਲੇ ਸ਼ੁਰੂ ਕੀਤੇ ਜਾ ਰਹੇ ਹਨ। ਇਹਨਾਂ ਕਿੱਤਾਮੁੱਖੀ ਕੋਰਸਾਂ ਵਿੱਚ ਐਲ.ਈ.ਡੀ. ਟੈਕਨੀਸ਼ੀਅਨ ਦਾ ਕੋਰਸਫੈਸ਼ਨ ਡਿਜਾਇਨਿੰਗ ਵਿੱਚ ਫਨੀਸਰ ਅਤੇ ਪੈਕਰ ਦਾ ਕੋਰਸਕਪਿੰਊਟਰ ਖੇਤਰ ਵਿੱਚ ਕਸਟਮਰ ਰਿਲੇਸ਼ਨ ਮੈਨੇਜਰ ਆਦਿ ਕੋਰਸ ਸੁਰੂ ਕਰਵਾਏ ਜਾ ਰਹੇ ਹਨ।

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਹੁਨਰ ਵਿਕਾਸ ਮਿਸ਼ਨ ਦੇ ਜ਼ਿਲ੍ਹਾ ਮੈਨੇਜਰ ਸ਼੍ਰੀਮਤੀ ਮਨਪ੍ਰੀਤ ਕੌਰ ਨੇ ਦੱਸਿਆ

ਕਿ ਇਹ ਕੋਰਸ ਸਕਿੱਲ ਸੈਂਟਰ ਅਮ੍ਰਿਤਸਰ ਰੋਡ ਮੋਗਾਰੂਰਲ ਸਕਿੱਲ ਸੈਂਟਰ ਸਰਕਾਰੀ ਹਾਈ ਸਕੂਲ ਚੜਿੱਕਰੂਰਲ ਸਕਿੱਲ ਸੈਂਟਰ ਸਰਕਾਰੀ ਹਾਈ ਸਕੂਲ ਇੰਦਰਗੜ੍ਹਰੂਰਲ ਸਕਿੱਲ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਪਾਂਡੋ ਵਿਖੇ ਸੁਰੂ ਹੋ ਰਹੇ ਹਨ। ਹਰੇਕ ਕੋਰਸ ਦਾ ਸਮਾ 3 ਮਹੀਨੇ ਦਾ ਹੋਵੇਗਾ  ਅਤੇ ਇਹਨਾਂ ਕੋਰਸਾਂ ਵਿੱਚ 1 ਜਨਵਰੀ 2025 ਤੱਕ ਦਾਖਲਾ ਲਿਆ ਜਾ ਸਕੇਗਾ। ਇਹਨਾ ਕੋਰਸਾਂ ਵਿੱਚ 14 ਸਾਲ ਤੋਂ ਵਧੇਰੇ ਉਮਰ ਦਾ ਕੋਈ ਵੀ ਪਿੰਡ ਜਾ ਸ਼ਹਿਰੀ ਖੇਤਰ ਦਾ ਉਮੀਦਵਾਰ ਦਾਖਲਾ ਲੈ ਸਕਦਾ ਹੈ। ਇਹ ਕੋਰਸ ਮੁਫਤ ਕਰਵਾਏ ਜਾਣਗੇ ਅਤੇ ਨਿਯਮਾਂ ਅਨੁਸਾਰ ਵਜੀਫਾ ਵੀ ਸਰਕਾਰ ਵੱਲੋਂ ਦਿੱਤਾ ਜਾਵੇਗਾ। ਟ੍ਰੇਨਿੰਗ ਉਪਰੰਤ ਰੋਜ਼ਗਾਰ ਲਈ ਵੀ ਮਾਰਗ ਦਰਸ਼ਨ ਮਿਲੇਗਾ।

ਉਹਨਾਂ ਦੱਸਿਆ ਕਿ ਵਧੇਰੀ ਜਾਣਕਾਰੀ ਲਈ ਕਮਰਾ ਨੰਬਰ ਸੀ-131 ਏਤੀਜੀ ਮੰਜਿਲ, ਜ਼ਿਲ੍ਹਾ ਰੋਜ਼ਗਾਰ ਦਫ਼ਤਰ,  ਚਨਾਬ-ਜੇਹਲਮ ਬਿਲਡਿੰਗ, ਜ਼ਿਲ੍ਹਾ ਪ੍ਰਬੰਧਕੀ ਕੰਪਲੈਸ ਮੋਗਾ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੋਬਲਾਇਲ ਨੰਬਰ 70739117579855703266 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published.


*