ਚੰਡੀਗੜ੍ਹ ( ਰਾਹੁਲ ਘਈ/ ਹਰਜਿੰਦਰ ਸਿੰਘ/ਲਵੀਜਾ ਰਾਏ) ਖਨੌਰੀ ਬਾਰਡਰ ਤੇ ਕਿਸਾਨੀ ਮੁੱਦੇ ਦੀ ਪੈਰਵਾਈ ਕਰ ਰਹੇ ਬਜੁਰਗ ਕਿਸਾਨ ਆਗੂ ਸ੍ਰ ਜਗਜੀਤ ਸਿੰਘ ਡੱਲੇਵਾਲ ਦੀ ਮੰਗ ਨੂੰ ਲੈਕੇ ਇੱਕ ਕਿਸਾਨ ਹਮਾਇਤੀ ਪੱਤਰ ਲੈਕੇ ਜਨਤਾ ਦਲ (ਯੂ) ਦੇ ਸੂਬਾਈ ਪ੍ਰਧਾਨ ਸ੍ਰ ਮਾਲਵਿੰਦਰ ਸਿੰਘ ਬੈਨੀਪਾਲ,ਜਨਰਲ ਸਕੱਤਰ ਸ੍ਰ ਸਤਨਾਮ ਸਿੰਘ ਗਿੱਲ, ਸੁਖਦੇਵ ਸੈਣੀ, ਸੀਨੀਅਰ ਆਗੂ ਅਵਤਾਰ ਸਿੰਘ ਢਿੱਲੋਂ ਅਤੇ ਸੰਜੀਵ ਕੁਮਾਰ ਝਾਅ ਅਧਾਇਤ ‘ਵਫਦ’ ਨੇ ਯੂ.ਟੀ.ਗੈਸਟ ਹਾਊਸ ਵਿੱਖੇ ਕੇਂਦਰੀ ਖੇਤੀ ਰਾਜ ਮੰਤਰੀ ਸ੍ਰੀ ਰਾਮ ਨਾਥ ਠਾਕੁਰ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਜੇਡੀਯੂ ਦੇ ਪੰਜਾਬ ‘ਵਫਦ’ ‘ਚ ਸ਼ਾਮਲ ਲੀਡਰਸਿਪ ਨੇ ਕੇਂਦਰੀ ਖੇਤੀ ਰਾਜ ਮੰਤਰੀ ਕੋਲ ਇਹ ਮੁੱਦਾ ਉਠਾਇਆ ਹੈ ਕਿ ਸੰਘਰਸ਼ ਦੇ ਪੜਾਅ ਤੇ ਰਾਤ ਦਿਨ ਪਹਿਰਾ ਦੇ ਰਹੇ ਕਿਸਾਨਾ ਚੋਂ 5 ਮੈਂਬਰਾਂ ਦੇ ਪੈਨਲ ਨੂੰ ਸੱਦਾਂ ਭੇਜ ਕੇ ਕਿਸਾਨਾ ਦੀ ਗੱਲ ਹਮਦਰਦੀ ਨਾ ਸੁਣੀ ਜਾਵੇ।ਇਸ ਤੋਂ ਇਲਾਵਾ ਕਿਸਾਨੀ ਜਿਣਸਾਂ ਅਤੇ ‘ਮੰਡੀ’ ਸਬੰਧੀ ਆ ਰਹੀਂਆਂ ਮੁਸ਼ਕਿਲਾ ਦਾ ਹੱਲ ਕਰਨ ਲਈ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ।
ਜਨਤਾ ਦਲ (ਯੂ) ਦੇ ਕੇਂਦਰੀ ਖੇਤੀ ਰਾਜ ਮੰਤਰੀ ਸ੍ਰੀ ਰਾਮ ਨਾਥ ਠਾਕੁਰ ਨੇ ਮੀਡੀਆ ਨੂੰ ਦੱਸਿਆ ਕਿ ਜਨਤਾ ਦਲ (ਯ) ਦੇ ਪ੍ਰਧਾਨ ਸ੍ਰ ਮਾਲਵਿੰਦਰ ਸਿੰਘ ਬੈਨੀਪਾਲ ਨੇ ਚਿੱਠੀ ਲਿਖਕੇ ਕਿਸਾਨੀ ਮੁੱਦਿਆਂ ਤੇ ਚਰਚਾ ਕਰਨ ਅਤੇ ਕਿਸਾਨਾ ਦੀ ਸੁਣਵਾਈ ਕਰਨ ਲਈ ਕਿਹਾ ਸੀ।ਉਨ੍ਹਾ ਨੇ ਦੱਸਿਆ ਕਿ ਜਦੋਂ ਮੈਂ ਮੌਹਾਲੀ ਏਅਰਪੋਰਟ ਤੇ ਪਹੁੰਚਣਾ ਸੀ ਤਾਂ ਮੇਰੇ ਆਦੇਸ਼ਾ ਤੇ ‘ਅਨਾਫੀਸ਼ਲ’ (ਤੁਰੰਤ) ਤੌਰ ਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨਾ ਨੂੰ ਮੀਟਿੰਗ ਲਈ ਸੱਦਾ ਦੇਣ ਲਈ ਜਨਤਾ ਦਲ (ਯੂ) ਦੇ ਸੂਬਾ ਜਨਰਲ ਸਕੱਤਰ ਸ੍ਰ ਸਤਨਾਮ ਸਿੰਘ ਗਿੱਲ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਸੀ।
ਪਰ ਸੰਘਰਸ਼ ਦੇ ਪੜਾਅ ਤੇ ਬੈਠੇ ਕਿਸਾਨਾ ਨੇ ਬਿਨਾ ਸੱਦਾ ਪੱਤਰ ਭੇਜੇ ਕੇਂਦਰੀ ਰਾਜ ਮੰਤਰੀ ਖੇਤੀ ਮੰਤਰਾਲਾ ਨੂੰ ਮਿਲਣ ਤੋਂ ਅਮਸਰੱਥਾ ਪ੍ਰਗਟਾਈ ਹੈ।ਕੇਂਦਰੀ ਰਾਜ ਮੰਤਰੀ ਸ੍ਰੀ ਠਾਕੁਰ ਨੇ ਕਿਹਾ ਹੈ ਕਿ ਉਨ੍ਹਾ ਦਾ ਇਰਾਦਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਵਿਚਾਰ ਚਰਚਾ ਕਰਕੇ ਖਨੌਰੀ ਬਾਰਡਰ ਤੇ ਬੈਠੇ ਕਿਸਾਨਾ ਨਾਲ ਮੁਲਾਕਾਤ ਕਰਨ ਦਾ ਹੈ।
ਬਾਕਸ: ਜੇਡੀਯੂ ਦੇ ਸੂਬਾਈ ਪ੍ਰਧਾਨ ਸ੍ਰ ਮਾਲਵਿੰਦਰ ਸਿੰਘ ਬੈਨੀਪਾਲ ਅਤੇ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਕੇਂਦਰੀ ਖੇਤੀ ਰਾਜ ਮੰਤਰੀ ਭਾਰਤ ਸਰਕਾਰ ਨਾਲ ਯੂ.ਟੀ. ਗੈਸਟ ਹਾਊਸ ਵਿਖੇ ਕਿਸਾਨਾ ਨਾਲ ਮੁਲਾਕਾਤ ਕਰਾਉਂਣ ਲਈ ਉਨ੍ਹਾ ਨੇ ਫੌਨ ਤੇ ਕਿਸਾਨ ਆਗੂ ਭਾਈ ਬਲਦੇਬ ਸਿੰਘ ਸਿਰਸਾ ਨੂੰ ਸੱਦਾ ਦਿੱਤਾ ਸੀ,ਪਰ ਉਨ੍ਹਾ ਨੇ ਇਹ ਕਹਿ ਕੇ ਸੱਦਾ ਠੁਕਰਾ ਦਿੱਤਾ ਸੀ ਕਿ ਸਾਨੂੰ ਕੋਈ ਸੱਦਾ ਨਹੀਂ ਆਇਆ ਲਿਖਤੀ ਤੌਰ ਤੇ ਇਸ ਲਈ ਅਸੀ ਫੌਨ ਤੇ ਨਹੀਂ ਜਾ ਸਕਦੇ ਮੀਟਿੰਗ ਲਈ ਕੇਂਦਰ ਸਾਨੂੰ ਮੀਟਿੰਗ ਲਈ ਕਾਲ ਲੈਟਰ ਜਾਰੀ ਕਰੇ।ਉਨ੍ਹਾ ਨੇ ਦਾਅਵਾ ਕੀਤਾ ਕਿ ਜਨਤਾ ਦਲ (ਯ) ਕਿਸਾਨਾ ਦੀ ਹਮਾਇਤ ਤੇ ਹੈ।
Leave a Reply