ਪੁਲਿਸ ਚੌਂਕੀ ਬੱਸ ਸਟੈਂਡ ਵੱਲੋਂ ਮੋਟਰਸਾਈਕਲ ਚੌਰੀ ਕਰਨ ਵਾਲੇ  ਕਾਬੂ

ਰਣਜੀਤ ਸਿੰਘ‌ ਮਸੌਣ/ਰਾਘਵ ਅਰੋੜਾ
ਅੰਮ੍ਰਿਤਸਰ
ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ ਅੰਮ੍ਰਿਤਸਰ ਦੇ ਇੰਸਪੈਕਟਰ ਬਲਜਿੰਦਰ ਸਿੰਘ ਔਲਖ਼ ਦੀ ਨਿਗਰਾਨੀ ਹੇਠ ਇੰਚਾਂਰਜ਼ ਪੁਲਿਸ ਚੌਂਕੀ ਬੱਸ ਸਟੈਂਡ ਦੇ ਏ.ਐਸ.ਆਈ ਕਪਿਲ ਸ਼ਰਮਾਂ ਦੀ ਪੁਲਿਸ ਪਾਰਟੀ ਏ.ਐਸ.ਆਈ ਗੁਰਮੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮੇਂ ਦੀ ਜਾਂਚ ਹਰ ਐਂਗਲ ਤੋਂ ਕਰਨ ਤੇ ਮੋਟਰਸਾਈਕਲ ਚੌਰੀ ਕਰਨ ਵਾਲੇ ਅਕਾਸ਼ਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗਲੀ ਨੰਬਰ 5, ਨੇੜੇ ਸ਼੍ਰਿਸ਼ਟੀ ਗੈਸਟ ਹਾਊਸ, 88 ਫੁੱਟ ਰੋਡ, ਅੰਮ੍ਰਿਤਸਰ ਅਤੇ ਪ੍ਰਵੀਨ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ ਗਲੀ ਨੰਬਰ 5, ਨੇੜੇ ਸ਼੍ਰਿਸ਼ਟੀ ਗੈਸਟ ਹਾਊਸ, 88 ਫੁੱਟ ਰੋਡ, ਅੰਮ੍ਰਿਤਸਰ ਨੂੰ ਕੁੱਝ ਹੀ ਘੰਟਿਆ ਅੰਦਰ ਕਾਬੂ ਕਰਕੇ ਇਹਨਾਂ ਪਾਸੋਂ ਮੁਦੱਈ ਦਾ ਚੌਰੀ ਕੀਤਾ ਮੋਟਰਸਾਈਕਲ PB-02-DX-3795 ਵੀ ਬ੍ਰਾਮਦ ਕੀਤਾ ਗਿਆ ਹੈ।
ਇਹ ਮੁਕੱਦਮਾਂ ਮੁਦੱਈ ਜਸਕਰਨ ਪੁੱਤਰ ਜਗਜੀਤ ਸਿੰਘ ਵਾਸੀ ਗੁਰੂ ਨਾਨਕਪੁਰਾ, ਛੇਹਰਟਾ, ਅੰਮ੍ਰਿਤਸਰ ਵੱਲੋਂ ਦਰਜ਼ ਕਰਵਾਇਆ ਗਿਆ ਕਿ ਮਿਤੀ 18/19-12-2024 ਦੀ ਰਾਤ ਵਕਤ 2:00 ਵਜੇ ਮਹਾਂ ਸਿੰਘ ਗੇਟ ਲਾਗੇ ਆ ਰਿਹਾ ਸੀ, ਜਦ ਉਹ ਚੋਂਕ ਵਿੱਚ ਪਹੁੰਚਿਆ ਤਾਂ ਇੱਕ ਲੜਕਾ ਅਤੇ ਲੜਕੀ ਨੇ ਉਸਨੂੰ ਰੋਕਿਆਂ ਤੇ ਬਹਿਸਬਾਜ਼ੀ ਕੀਤੀ। ਜਦ ਇਹ ਬਾਹਿਸਬਾਜੀ ਕਰਨੋਂ ਨਾ ਹਟੇ ਤਾਂ ਉਹ ਡਰਦਾ ਹੋਇਆ, ਉੱਥੋ ਆਪਣੇ ਮੋਟਰਸਾਈਕਲ ਨੂੰ ਛੱਡ ਕੇ ਭੱਜ ਗਿਆ, ਕੁੱਝ ਦੇਰ ਬਾਅਦ ਆ ਕਿ ਵਾਪਸ ਆ ਦੇਖਿਆ ਤਾਂ ਉਸਦਾ ਮੋਟਰਸਾਈਕਲ ਉੱਥੇ ਨਹੀ ਸੀ, ਜੋ ਇਹ ਮੋਟਰਸਾਈਕਲ ਚੋਰੀਂ ਕਰਕੇ ਲੈ ਗਏ। ਜਿਸਤੇ ਮੁਕੱਦਮਾਂ ਦਰਜ਼ ਕੀਤਾ ਗਿਆ ਸੀ।

Leave a Reply

Your email address will not be published.


*