Haryana news

ਕੇਂਦਰੀ ਉਰਜਾ ਮੰਤਰੀ ਮਨੋਹਰ ਲਾਲ ਨੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ, 21 ਦਸੰਬਰ – ਕੇਂਦਰੀ ਉਰਜਾ ਅਤੇ ਰਿਹਾਇਸ਼ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ  ਲਾਲ ਅੱਜ ਜਿਲ੍ਹਾ ਸਿਰਸਾ ਦੇ ਤੇਜਾ ਖੇੜਾ ਫਾਰਮ ਪਹੁੰਚ ਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਅੰਤਮ ਯਾਤਰਾ ਵਿਚ ਸ਼ਾਮਿਲ ਹੋਏ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ਰਧਾਸੁਮਨ ਅਰਪਿਤ ਕੀਤੇ।

ਤੇਜਾ ਖੇੜਾ ਫਾਰਮ ਵਿਚ ਸਰਕਾਰੀ ਸਨਮਾਨ ਦੇ ਨਾਲ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦਾ ਅੰਤਮ ਸੰਸਕਾਰ ਕੀਤਾ ਗਿਆ।

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦਾ ਲੰਬਾ ਰਾਜਨੀਤਕ ਜੀਵਨ ਜਨਤਾ ਦੀ ਸੇਵਾ ਵਿਚ ਸਮਰਪਿਤ ਸੀ। ਵਿਸ਼ੇਸ਼ ਰੂਪ ਨਾਲ ਕਿਸਾਨ-ਕਾਮੇ ਵਰਗ ਦੀ ਭਲਾਈ ਲਈ ਉਨ੍ਹਾਂ ਨੇ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਦਾ ਜਾਣਾ ਦੇਸ਼ ਤੇ ਸੂਬੇ ਦੀ ਰਾਜਨੀਤੀ ਲਈ ਇਕ ਨਾ ਪੂਰਾ ਹੋਣ ਵਾਲਾ ਨੁਕਸਾਨ ਹੈ।

ਕੁਰੂਕਸ਼ੇਤਰ ਵਿਚ 26 ਦਸੰਬਰ ਨੂੰ ਰਾਜ ਪੱਧਰੀ ਪ੍ਰੋਗ੍ਰਾਮ ਪ੍ਰਬੰਧਿਤ ਕਰ ਮਨਾਇਆ ਜਾਵੇਗਾ ਵੀਰ ਬਾਲ ਦਿਵਸ

ਚੰਡੀਗੜ੍ਹ, 21 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋ ਮਨਾਉਣ ਦੇ ਐਲਾਨ ‘ਤੇ ਗੌਰ ਕਰਦੇ ਹੋਏ ਇਹ ਫੈਸਲਾ ਕੀਤਾ ਹੈ ਕਿ ਹਰਿਆਣਾ ਵਿਚ ਵੀਰ ਬਾਲ ਦਿਵਸ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਹਰਿਆਣਾ ਸਰਕਾਰ ਨੇ ਇਸ ਦੀ ਰੂਪਰੇਖਾ ਤਿਆਰ ਕਰ ਲਈ ਹੈ।

          ਮੁੱਖ ਮੰਤਰੀ ਦੇ ਓ.ਐਸ.ਡੀ. ਡਾ. ਪ੍ਰਭਲੀਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਿੱਖਾਂ ਦੇ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਕੁਰਬਾਨੀ ਦੀ ਯਾਦ ਵਿਚ ਵੀਰ ਬਾਲ ਦਿਵਸ ਮਨਾਇਆ ਜਾਣਾ ਹੈ।

          ਇਸ ਦੇ ਤਹਿਤ 26 ਦਸੰਬਰ ਨੂੰ ਕੁਰੂਕਸ਼ੇਤਰ ਵਿਚ ਗੁਰੂਦੁਆਰਾ ਛੇਵੀਂ ਪਾਤਸ਼ਾਹੀਂ ਵਿਚ ਵੀਰ ਬਾਲ ਦਿਵਸ ‘ਤੇ ਰਾਜ ਪੱਧਰੀ ਪ੍ਰੋਗ੍ਰਾਮ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਿਰਕਤ ਕਰ ਸ਼ਰਧਾਸੁਮਨ ਅਰਪਿਤ ਕਰਣਗੇ।

          ਉਨ੍ਹਾਂ ਨੇ ਦਸਿਆ ਕਿ ਸੂਬੇ ਦੀ ਸਾਰੀ ਸਰਕਾਰੀ ਯੂਨੀਵਰਸਿਟੀਆਂ ਵਿਚ 26 ਦਸੰਬਰ ਨੂੰ ਸੈਮੀਨਾਰ ਦਾ ਪ੍ਰਬੰਧ ਕੀਤਾ ਜਾਵੇਗਾ, ਉਸ ਦਾ ਵਿਸ਼ਾ ਸਾਹਿਬਜਾਦਿਆਂ ਦੀ ਕੁਰਬਾਨੀ ‘ਤੇ ਅਧਾਰਿਤ ਹੋਵੇਗਾ। ਇਸ ਤੋਂ ਇਲਾਵਾ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਸਕੂਲਾਂ ਵਿਚ ਲੇਖ ਲੇਖਣ, ਭਾਸ਼ਨ ਤੇ ਪੇਟਿੰਗ ਮੁਕਾਬਲੇ ਪ੍ਰਬੰਪਤ ਕੀਤੇ ਜਾਣਗੇ, ਤਾਂ ਜੋ ਨੌਜੁਆਨ ਤੇ ਆਉਣ ਵਾਲੇ ਪੀੜੀ ਸਾਹਿਬਜਾਦਿਆਂ ਦੀ ਕੁਰਬਾਨੀ ਦੇ ਬਾਰੇ ਵਿਚ ਜਾਣ ਸਕਣ।

          ਉਨ੍ਹਾਂ ਨੇ ਦਸਿਆ ਕਿ ਪਹਿਲੀ ਵਾਰ ਹਰਿਆਣਾ ਦੇ ਸਾਰੇ ਨੈਸ਼ਨਲ ਹਾਈਵੇ ਸਥਿਤ ਪੈਟਰੋਲ ਪੰਪਾਂ ‘ਤੇ ਫਲੈਕਸ ਲਗਾਏ ਜਾਣਗੇ, ਜਿਸ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਸਾਹਿਬਜਾਦਿਆਂ ਨੂੰ ਸ਼ਰਧਾਸੁਮਨ ਭੇਂਟ ਕਰਨ ਦੀ ਤਸਵੀਰ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਸੂਬੇ ਦੀ ਸਰਕਾਰੀ ਇਮਾਰਤਾਂ, ਮਾਲ ਤੇ ਕਲਿਪ ਦੇ ਨਾਲ ਮੁੱਖ ਮੰਤਰੀ ਦਾ ਸਾਹਿਬਜਾਦਿਆਂ ਦੀ ਕੁਰਬਾਨੀ ਦੇ ਬਾਰੇ ਵਿਚ ਸੰਦੇਸ਼ ਪ੍ਰਸਾਰਿਤ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਇਹ ਦੇਸ਼ ਵਿਚ ਪਹਿਲੀ ਵਾਰ ਹੋ ਰਿਹਾ ਹੈ ਕਿ ਹਰਿਆਣਾ ਨੇ ਪਹਿਲ ਕਰਦੇ ਹੋਏ ਵੀਰ ਬਾਲ ਦਿਵਸ ਨੂੰ ਇੰਨ੍ਹੇ ਵਿਆਪਕ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਵਿਸ਼ਵ ਦੇ ਸਿੱਖ ਸਮਾਜ ਨੇ ਇਸ ਪਹਿਲ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ ਹੈ ਅਤੇ ਅਪੀਲ ਕੀਤੀ ਹੈ ਕਿ ਹਰਿਆਣਾ ਸਰਕਾਰ ਦੇ ਰੋਲ ਮਾਡਲ ਨੂੰ ਅਪਣਾਉਂਦੇ ਹੋਏ ਵੀਰ ਬਾਲ ਦਿਵਸ ਨੂੰ ਪੂਰੇ ਦੇਸ਼ ਵਿਚ ਮਨਾਇਆ ਜਾਣਾ ਚਾਹੀਦਾ ਹੈ।

ਉੱਪ ਰਾਸ਼ਟਰਪਤੀ ਜਗਦੀਪ ਧਨਖੜ ਸਮੇਤ ਕਈ ਵੱਡੇ ਨੇਤਾਵਾਂ ਨੇ ਸਾਬਕਾ ਮੁੱਖ ਮੰਤਰੀ ਸੁਰਗਵਾਸੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ, 21 ਦਸੰਬਰ – ਭਾਰਤ ਦੇ ਉੱਪ -ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਤੇ ਉਨ੍ਹਾਂ ਦੀ ਧਰਮ ਪਤਨੀ ਡਾ. ਸੁਦੇਸ਼ ਧਨਖੜ ਸ਼ਨੀਵਾਰ ਨੂੰ ਜਿਲ੍ਹਾ ਸਿਰਸਾ ਦੇ ਤੇਜਾ ਖੇੜਾ ਫਾਰਮ, ਚੌਟਾਲਾ ਵਿਚ ਪਹੁੰਚ ਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਅੰਤਮ ਸੰਸਕਾਰ ਵਿਚ ਸ਼ਾਮਿਲ ਹੋਏ। ਉਨ੍ਹਾਂ ਨੇ ਪਾਰਥਿਵ ਸ਼ਰੀਰ ਦੇ ਅੰਤਮ ਦਰਸ਼ਨ ਕਰ ਉਨ੍ਹਾਂ ਨੂੰ ਸ਼ਰਧਾਸੁਮਨ ਅਰਪਿਤ ਕੀਤੇ।

          ਇਸ ਮੌਕੇ ‘ਤੇ ਆਪਣੇ ਵੱਲੋਂ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਨਾਲ ਆਪਣੇ ਸੰਬੰਧਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ 5 ਦਿਨ ਪਹਿਲਾਂ ਹੀ ਉਨ੍ਹਾਂ ਨਾਲ ਮੇਰੀ ਗੱਲ ਹੋਈ ਸੀ। ਉਸ ਸਮੇਂ ਵੀ ਉਹ ਮੇਰੀ ਸਿਹਤ ਬਾਰੇ ਪੁੱਛ ਰਹੇ ਸਨ, ਮੇਰੀ ਚਿੰਤਾਂ ਵੱਧ ਕਰ ਰਹੇ ਸਨ। 29 ਸਾਲ ਪਹਿਲਾਂ ਦਾ ਉਹ ਦਿਨ, ਜਦੋਂ ਉਨ੍ਹਾਂ ਨੇ ਮੇਰਾ ਹੱਥ ਫੜ੍ਹ ਕੇ ਜੋ ਯਾਤਰਾ ਸ਼ੁਰੂ ਕਰਵਾਈ, ੋਲੋਕਸਭਾ ਵਿਚ ਚੁਨਾਵ ਕਰ  ਕੇ ਮੰਤਰੀ ਅਹੁਦਾ ਦੇ ਕੇ, ਊਹ ਮੈਂ ਭੁੱਲ ਨਹੀਂ ਸਕਦਾ। ਜਦੋਂ ਵੀ ਮੌਕਾ ਮਿਲਿਆ, ਮੈਨੂੰ ਉਨ੍ਹਾਂ ਦਾ ਆਸ਼ੀਰਵਾਦ ਮਿਲਿਆ। ਰਾਜਪਾਲ ਦਾ ਅਹੁਦਾ ਗ੍ਰਹਿਣ ਕਰਦੇ ਹੀ ਮੈਂ੍ਹ ਉਨ੍ਹਾਂ ਤੁਹਾਡਾ ਆਸ਼ੀਰਵਾਦ ਲਿਆ।

ਉੱਪ ਰਾਸ਼ਟਰਪਤੀ ਨੇ ਕਿਹਾ ਕਿ 7 ਵਾਰ ਵਿਧਾਇਕ ਰਹਿਣਾ ਅਤੇ ਮੁੱਖ ਮੰਤਰੀ ਰਹਿਣਾ ਚੌਧਰੀ ਸਾਹਿਬ ਨੂੰ ਪਰਿਭਾਸ਼ਤ ਨਹੀਂ ਕਰਦਾ ਸਗੋ ਕਿਸਾਨ, ਪਿੰਡਾ ਦਾ ਵਿਕਾਸ ਉਨ੍ਹਾਂ ਦੀ ਪ੍ਰਾਥਮਿਕਤਾਵਾਂ ਸਨ, ਉਨ੍ਹਾਂ ਦਾ ਸੰਕਲਪ ਸਨ, ਉਨ੍ਹਾਂ ਦਾ ਟੀਚਾ ਸਨ, ਉਨ੍ਹਾਂ ਦਾ ਉਦੇਸ਼ ਸਨ। ਪੂਰੀ ਜਿੰਦਗੀ ਉਨ੍ਹਾਂ ਨੇ ਆਪਣੇ ਆਪ ਨੂੰ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਲਈ ਸਮਰਪਿਤ ਕੀਤਾ। ਕੁੱਝ ਵੀ ਪਰਸਿਥਤੀ ਹੋਵੇ, ਕੁੱਝ ਹੀ ਹਾਲਾਤ ਹੋਣ, ਕਿਸਾਨ ਹਿੱਤ ਅਤੇ ਪਿੰਡ ਵਿਕਾਸ ਨੂੰ ਉਨ੍ਹਾਂ ਨੇ ਨਹੀਂ ਛੱਡਿਆ। ਉਨ੍ਹਾਂ ਨੇ ਇਹ ਯਕੀਨੀ ਕਰ ਦਿੱਤਾ ਕਿ ਦੇਸ਼ ਦਾ ਉਥਾਨ, ਪ੍ਰਗਤੀ, ਸ਼ਾਂਤੀ, ਵਿਕਾਸ ਕਿਸਾਨਾਂ ਦੇ ਵਿਕਾਸ ਅਤੇ ਪਿੰਡ ਦੇ ਵਿਕਾਸ ਨਾਂਲ ਜੁੜਿਆ ਹੋਇਆ ਹੈ। ਕੋਈ ਅਜਿਹਾ ਮੌਕਾ ਨਹੀਂ ਆਇਆ, ਜਦੋਂ ਉਨ੍ਹਾਂ ਨੇ ਮੇਰੀ ਚਿੰਤਾ ਨਹੀਂ ਕੀਤੀ।

          ਸ੍ਰੀ ਜਗਦੀਪ ਧਨਖੜ ਨੇ ਕਿਹਾ ਕਿ ਅਜਿਹਾ ਵਕਤਾ, ਅਜਿਹਾ ਸਪਸ਼ਟ ਗੱਲ ਕਰਨ ਵਾਲਾ, ਅਜਿਹਾ ਨਿਡਰ ਵਿਅਕਤੀ, ਅਜਿਹੀ ਰੀੜ ਵਾਲਾ ਵਿਅਕਤੀ ਜੋ ਪੇਂਡੂ ਵਿਵਸਥਾ ਦੇ ਪ੍ਰਤੀ ਸਮਰਪਿਤ ਰਿਹਾ ਹੈ। ਉਨ੍ਹਾਂ ਨੇ ਜੋ ਦਾਰਸ਼ਨਿਕ ਰੂਪ ਅਪਣਾਇਆ, ਜੋ ਸੰਕਟ ਝੇਲੇ, ਜੋ ਵਿਵਸਥਾਵਾਂ ਦੀ ਮੁਸ਼ਕਲਾਂ ਦੇਖੀਆਂ, ਊਹ ਢੁੱਕਵੀਆਂ ਹਨ।

          ਉੱਪ ਰਾਸ਼ਸ਼ਰਪਤੀ ਨੇ ਕਿਹਾ ਕਿ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਸਾਨੂੰ ਸਿਖਾਇਆ ਕਿ ਰਸਤਾ ਮੁਸ਼ਕਲ ਹੋਵੇਗਾ, ਲੋਕ ਬੇਵਜ੍ਹਾ ਸਮਸਿਆਵਾਂ ਪੈਦਾ ਕਰਣਗੇ, ਤੁਹਾਡੇ ਰਿਕਾਰਡ ਨੂੰ ਸਹੀ ਰੂਪ ਨਾਲ ਨਹੀਂ ਮੰਨਦੇ, ਪਰ ਯਕੀਨੀ ਟੀਚਾ ਹੈ, ਕਿਸਾਨ ਅਤੇ ਗ੍ਰਾਮੀਣ, ਇਹ ਦੋਨੋਂ ਮਹਤੱਵਪੂਰਨ ਹਨ। ਵਿਕਸਿਤ ਭਾਰਤ ਦਾ ਸਪਨਾ ਕਿਸਾਨ ਦੇ ਖੇਤ ਅਤੇ ਗ੍ਰਾਮੀਣ ਵਿਕਾਸ ਤੋਂ ਨਿਕਲੇਗਾ, ਜੋ ਮਜਬੂਤੀ ਮੈਂ ਉਨ੍ਹਾਂ ਵਿਚ ੇਦਖੀ, ਉਹ ਮਿਸਾਲੀ ਹੈ। ਸਾਡੇ ਲਈ ਮਾਰਗ ਪ੍ਰਸਸ਼ਤ ਕਰਦੀ ਹੈ। ਇੰਨ੍ਹਾਂ ਨੇ ਜੋ ਸੰਕਟ ਝੇਲ ਕੇ ਵੀ ਕਿਸਾਨ ਦੀ ਸੇਵਾ ਕੀਤੀ ਹੈ ਅਤੇ ਜੋ ਕਰਜਾ ਮਾਫੀ ਲਈ ਉਸ ਸਮੇਂ ਲੜਾਈ ਲੜੀ ਸੀ, ਉਹ ਸੋਚ ਵੀ ਨਹੀਂ ਸਕਦੇ। ਕਿਸਾਨ ਦੇ ਨਾਲ ਸੰਵਾਦ, ਕਿਸਾਨ ਦੇ ਹਿੱਤ ਦੀ ਗੱਲ ਕਰਨਾ ਕਿਸਾਨ ਦੇ ਹਿੱਤ ਨੂੰ ਅੱਗੇ ਵਧਾਉਣਾ, ਕਿਸਾਨ ਦੇ ਹਿੱਤ ਨੂੰ ਆਪਣੇ ਮਨ ਵਿਚ ਰੱਖਨਾ, ਕਿਸਾਨ ਦਾ ਹਿੱਤ ਇਕਲੌਤਾ ਦੇਸ਼ ਦਾ ਹਿੱਤ, ਦੇਸ਼ ਦਾ ਵਿਕਾਸ ਹੈ, ਇਹ ਉਨ੍ਹਾਂ ਨੇ ਸਿਖਾਇਆ।

          ਉਨ੍ਹਾਂ ਨੇ ਕਿਹਾ ਕਿ ਅੰਨਦਾਤਾ ਆਰਥਕ ਖੁਸ਼ਹਾਲੀ ਦਾ ਆਧਾਰ ਹੈ, ਸਮਾਜਿਕ ਸਮਰਸਤਾ ਦਾ ਸੂਤਰਧਾਰ ਹੈ। ਕਿਸਾਨਾਂ ਦੀ ਭਲਾਈ ਹੀ ਦੇਸ਼ ਪ੍ਰਗਤੀ ਦਾ ਰਸਤਾ ਹੈ ਅਤੇ ਇਹੀ ਦੇਸ਼ ਹਿੱਤ ਵਿਚ ਵੀ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ, 21 ਦਸੰਬਰ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦਾ ਸ਼ਨੀਵਾਰ ਨੂੰ ਜਿਲ੍ਹਾ ਸਿਰਸਾ ਦੇ ਤੇਜਾ  ਖੇੜਾ   ਫਾਰਮ ਵਿਚ ਸਰਕਾਰੀ ਸਨਮਾਨ ਦੇ ਨਾਲ ਅੰਤਮ ਸੰਸਕਾਰ ਕੀਤਾ ਗਿਆ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵੀ ਤੇਜੀ ਖੇੜਾ ਫਾਰਮ ਪਹੁੰਚ ਕੇ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਅੰਤਮ ਦਰੜਨ ਕਰ ਉਨ੍ਹਾਂ ਨੂੰ ਸ਼ਰਧਾਸੁਮਨ ਅਰਪਿਤ ਕੀਤੇ।

          ਅੰਤਮ ਦਰਸ਼ਨ ਦੌਰਾਨ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣੀ, ਕੈਬੀਨੇਟ ਮੰਤਰੀ ਸ੍ਰੀ ਕਿਸ਼ਣ ਲਾਲ ਪੰਵਾਰ, ਸ੍ਰੀ ਮਹੀਪਾਲ ਢਾਂਡਾ, ਡਾ. ਅਰਵਿੰਦ ਸ਼ਰਮਾ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨਲਾਲ ਬੜੌਲੀ, ਸ੍ਰੀ ਕਾਰਤੀਕੇਯ ਸ਼ਰਮਾ ਸਮੇਤ ਕਈ ਵੱਡੇ ਨੇਤਾਵਾਂ ਅਤੇ ਲੋਕਾਂ ਨੇ ਪਾਰਥਿਵ ਸ਼ਰੀਰ ਦੇ ਅੰਤਮ ਦਰਸ਼ਨ ਕਰ ਆਪਣੇ ਵੱਲੋਂ ਸ਼ਰਧਾਂਜਲੀ ਅਰਪਿਤ ਕੀਤੀ। ਸਵੇਰੇ 8 ਵਜੇ ਤੋਂ ਪਾਰਥਿਵ ਸ਼ਰੀਰ ਨੂੰ ਅੰਤਮ ਦਰਸ਼ਨ ਲਈ ਰੱਖਿਆ ਗਿਆ ਸੀ।

ਸਰਕਾਰੀ ਸਮਾਨ ਦੇ ਨਾਲ ਦਿੱਤੀ ਗਈ ਅੰਤਮ ਵਿਦਾਈ

          ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸਰਕਾਰੀ ਸਨਮਾਨ ਦੇ ਨਾਲ ਅੰਤਮ ਵਿਦਾਈ ਦਿੱਤੀ ਗਈ। ਪਾਰਥਿਵ ਸ਼ਰੀਰ ਨੂੰ ਰਾਸ਼ਟਰੀ ਤਿਰੰਗੇ ਵਿਚ ਲਪੇਟ ਕੇ ਅੰਤਮ ਦਰਸ਼ਨਾਂ ਲਈ ਰੱਖਿਆ ਗਿਆ। ਅੰਤਮ ਸੰਸਕਾਰ ਤੋਂ ਪਹਿਲਾਂ ਹਰਿਆਣਾ ਪੁਲਿਸ ਦੀ ਟੁਕੜੀ ਵੱਲੋਂ ਗਾਰਡ-ਆਫ-ਆਨਰ ਦਿੱਤਾ ਗਿਆ। ਇਸ ਦੌਰਾਨ ਸ੍ਰੀ ਰਣਜੀਤ ਸਿੰਘ ਚੌਟਾਲਾ, ਸ੍ਰੀ ਅਜੈ ਚੌਟਾਲਾ, ਸ੍ਰੀ ਅਭੈ ਚੌਟਾਲਾ, ਸ੍ਰੀ ਦੁਸ਼ਯੰਤ ਚੌਟਾਲਾ, ਸ੍ਰੀ ਦਿਗਵਿਜੈ ਚੌਟਾਲਾ, ਸ੍ਰੀ ਕਰਣ ਚੌਟਾਲਾ ਅਤੇ ਸ੍ਰੀ ਅਰਜੁਨ ਚੌਟਾਲਾ ਸਮੇਤ ਪੂਰੇ ਪਰਿਵਾਰ ਨੇ ਪਾਰਥਿਵ ਸ਼ਰੀਰ ਦੇ ਅੰਤ ਦਰਸ਼ਨ ਕਰ ਸ਼ਰਧਾਂਜਲੀ ਅਰਪਿਤ ਕੀਤੀ।

          ਜਾਣਕਾਰੀ ਰਹੇ ਕਿ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦਾ 20 ਦਸੰਬਰ ਨੂੰ ਗੁਰੂਗ੍ਰਾਮ ਵਿਚ ਨਿਧਨ ਹੋਇਆ ਸੀ। ਉਹ 89 ਸਾਲ ਦੇ ਸਨ। ਹਰਿਆਣਾ ਸਰਕਾਰ ਨੇ ਮਰਚੂਮ ਰੂਹ ਦੇ ਸਨਮਾਨ ਵਿਚ ਸੂਬੇ ਵਿਚ ਤਿੰਨ ਦਿਨ ਦਾ ਸਰਕਾਰੀ ਸੋਗ ਐਲਾਨ ਕੀਤਾ ਹੋਇਆ ਹੈ।

ਹਰਿਆਣਾ ਦੇ ਭੁ-ਜਲ੍ਹ ਕਮੀ ਵਾਲੇ ਹਰੇਕ ਬਲਾਕ ਪੰਜ ਝੀਲਾਂ ਦਾ ਹੋਵੇਗਾ ਵਿਕਾਸ

ਸੂਬਾ ਸਰਕਾਰ ਨੇ ਮਾਨਸੂਨ ਦੌਰਾਨ ਜਲ੍ਹ ਸਰੰਖਣ ਦਾ ਰੱਖਿਆ ਟੀਚਾ

ਚੰਡੀਗੜ੍ਹ, 21 ਦਸੰਬਰ – ਹਰਿਆਣਾ ਦੀ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੁਤੀ ਚੌਧਰੀ ਨੇ ਪੂਰੇ ਸੂਬੇ ਵਿਚ ਭੂ-ਜਲ੍ਹ ਕਮੀ ਵਾਲੇ ਹਰੇਕ ਬਲਾਕ ਵਿਚ ਘੱਟ ਤੋਂ ਘੱਟ ਪੰਜ ਝੀਲਾਂ ਦੇ ਵਿਕਾਸ ਨੂੰ ਮਹਤੱਵਪੂਰਨ ਪਹਿਲ ਦਾ ਐਲਾਨ ਕੀਤਾ ਹੈ। ਇਸ ਯਤਨ ਦਾ ਉਦੇਸ਼ ਬਰਸਾਤ ਦੇ ਪਾਣੀ ਨੂੰ ਪ੍ਰਭਾਵੀ ਢੰਗ ਨਾਲ ਸਰੰਖਣ ਕਰਨਾ ਅਤੇ ਪਾਣੀ ਦੀ ਕਮੀ ਦੀ ਵੱਧਦੀ ਸੰਭਾਵਨਾ ਦੇ ਮੱਦੇਨਜਰ ਪਾਣੀ ਦੀ ਉਪਲਧਬਤਾ ਦੀ ਚਨੌਤੀਆਂ ਦਾ ਹੱਲ ਕਰਨਾਂ ਹੈ।

          ਸ੍ਰੀਮਤੀ ਸ਼ਰੂਤੀ ਚੌਧਰੀ ਨੇ ਇਸ ਸਬੰਧ ਵਿਚ ਪ੍ਰਬੰਧਿਤ ਮੀਟਿੰਗ ਦੌਰਾਨ ਝੀਲਾਂ ਦੇ ਵਿਕਾਸ ਤਹਿਤ ਪ੍ਰਸਾਸ਼ਨਿਕ ਸਕੱਤਰਾਂ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਇਕ ਉੱਚ ਪੱਧਰੀ ਸਮੀਖਿਆ ਮੀਟਿੰਗ ਬੁਲਾਏ ਜਾਣ ਦਾ ਪ੍ਰਸਤਾਵ ਰੱਖਿਆ। ਇਸ ਦਾ ਪ੍ਰਾਥਮਿਕ ਉਦੇਸ਼ ਇੰਨ੍ਹਾਂ ਝੀਲਾਂ ਦੇ ਨਿਰਮਾਣ ਲਈ ਹਰੇਕ ਬਲਾਕ ਵਿਚ ਘੱਟ ਤੋਂ ਘੱਟ ਇਕ ਹੈਕਟੇਅਰ ਪੰਚਾਇਤ ਭੂਮੀ ਦੀ ਪਹਿਚਾਣ ਕਰਨ ਤਹਿਤ ਤਾਲਮੇਲ ਸਥਾਪਿਤ ਕਰਨਾ ਹੈ।

ਮਾਨਸੂਨ ਜਲ੍ਹ ਵਰਤੋ ਲਈ ਤਕਨੀਕੀ ਯੋਜਨਾ

          ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਨੇ ਮਾਨਸੂਨ ਦੇ ਮੌਸਮ ਵਿਚ ਮਾਰਕੰਡਾਂ, ਟਾਂਗਰੀ, ਘੱਗਰ ਅਤੇ ਯਮੁਨਾ ਵਰਗੀ ਪ੍ਰਮੁੱਖ ਨਦੀਆਂ ਤੋਂ ਵੱਧ ਜਲ੍ਹ ਦਾ ਦੋਹਨ ਅਤੇ ਸਰੰਖਣ ਕਰਨ ਲਈ ਤਕਨੀਕੀ ਰੂਪ ਨਾਲ ਵਿਵਹਾਰ ਯੋਜਨਾ ਦੀ ਜਰੂਰਤ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਲਗਾਤਾਰ ਵਿਕਾਸ ਅਤੇ ਖੇਤੀਬਾੜੀ ਜਰੂਰਤਾਂ ਲਈ ਇਸ ਜਲ੍ਹ ਦੀ ਵਰਤੋ ਕਰਨ ਦੇ ਮਹਤੱਵ ‘ਤੇ ਵੀ ਚਾਨਣ ਪਾਇਆ।

ਚੈਨਲਾਂ ਦਾ ਪੁਨਰਵਾਸ ਅਤੇ ਦੋ ਸਾਲਾਂ ਦੀ ਕਾਰਜ ਯੋਜਨਾ

          ਸ੍ਰੀਮਤੀ ਸ਼ਰੂਤੀ ਚੌਧਰੀ ਨੇ ਫੀਲਡ ਅਧਿਕਾਰੀਆਂ ਨੂੰ ਰਾਜ ਵਿਚ ਸਾਰੇ ਚੈਨਲਾਂ ਦਾ ਨਿਰੀਖਣ ਕਰਨ ਅਤੇ ਪੁਨਰਵਾਸ ਦੀ ਜਰੂਰਤ ਵਾਲੇ ਚੈਨਲਾਂ ਨੂੰ ਪ੍ਰਾਥਮਿਕਤਾ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਵਿਭਾਗ ਦੇ ਸਿੰਚਾਈ ਨੈਟਵਰਕ ਦੇ ਅਖੀਰੀ ਛੋਰ ਦੇ ਲਾਭਕਾਰਾਂ ਨੂੰ ਪ੍ਰਭਾਵੀ ਸੇਵਾ ਵੰਡ ਯਕੀਨੀ ਕਰਨ ਲਈ ਦੋ ਸਾਲਾਂ ਦੀ ਪੜਾਅਵਾਰ ਕਾਰਜ ਯੋ੧ਨਾ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ।

          ਇਨ੍ਹਾਂ ਪਹਿਲਾਂ ਦਾ ਸਮਰਥਨ ਕਰਨ ਲਈ ਸਿੰਚਾਈ ਮੰਤਰੀ ਨੇ ਸੂਬੇ ਦੇ ਨਿਯਮਤ ਬਜਟ ਦੇ ਨਾਲ-ਨਾਲ ਨਾਬਾਰਡ, ਵਿਸ਼ਵ ਬੈਂਕ ਅਤੇ ਏਸ਼ਿਆਈ ਵਿਕਾਸ ਬੈਂਕ (ਏਡੀਬੀ) ਤੋਂ ਸਹਾਇਤਾ ਸਮੇਤ ਹੋਰ ਵਿੱਤਪੋਸ਼ਨ ਵਿਕਲਪਾਂ ਦੀ ਸੰਭਾਵਨਾ ਤਲਾਸ਼ਨ ਦੀ ਵੀ ਅਪੀਲ ਕੀਤੀ।

          ਮੀਟਿੰਗ ਵਿਚ ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

Leave a Reply

Your email address will not be published.


*