Haryana news

ਕਾਲਕਾ ਨੂੰ ਸੈਰ-ਸਪਾਟਾ ਹੱਬ ਬਨਾਉਣ ਲਈ ਕੀਤੇ ਜਾਣਗੇ ਸਮਰਪਿਤ ਯਤਨ

ਚੰਡੀਗੜ੍ਹ, 18 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਕਾਲਕਾ ਵਿਚ ਪ੍ਰਬੰਧਿਤ ਧੰਨਵਾਦ ਰੈਲੀ ਵਿਚ ਮੌਜੂਦ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਅਨੁਰੂਪ ਸੱਭਕਾ ਸਾਥ-ਸੱਭਕਾ ਵਿਕਾਸ ਅਤੇ ਹਰਿਆਣਾ ਏਕ-ਹਰਿਆਣਵੀਂ ਏਕ ਦੇ ਮੂਲਮੰਤਰ ‘ਤੇ ਚੱਲਦੇ ਹੋਏ ਸੂਬਾ ਸਰਕਾਰ ਹਰਿਆਣਾ ਦੇ ਵਿਕਾਸ ਅਤੇ ਹਰੇ ਹਰਿਆਣਵੀਂ ਦੀ ਭਲਾਈ ਲਈ ਵਚਨਬੱਧ ਹੈ। ਸੂਬਾ ਸਰਕਾਰ ਦੀ ਨੀਤੀਆਂ, ਯੋਜਨਾਵਾਂ ਅਤੇ ਪ੍ਰੋਗ੍ਰਾਮ ਵਿਕਸਿਤ ਭਾਰਤ ਦੇ ਚਾਰ ਥੰਮ੍ਹ ਕਿਸਾਨ, ਯੁਵਾ, ਮਹਿਲਾਅਤੇ ਗਰੀਬਾਂ ‘ਤੇ ਕਂਦ੍ਰਿਤ ਹੈ। ਹਰਿਆਣਾ ਸਰਕਾਰ ਨੇ ਅਛਥੱਕ ਯਤਨਾਂ ਨਾਲ ਭੌਤਿਕ ਤੇ ਮਨੁੱਖ ਵਿਕਾਸ ਦੇ ਪੈਮਾਨਿਆਂ ‘ਤੇ ਹਰਿਆਣਾ ਨੂੰ ਇਕ ਖੁਸ਼ਹਾਲ ਅਤੇ ਵਿਕਸਿਤ ਰਾਜ ਬਨਾਉਣਾ ਹੈ।

          ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਪੂਰੇ ਸੂਬੇ ਵਿਚ ਧੰਨਵਾਦ ਰੈਲੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਦੀ ਇਹ ਰੈਲੀ ਕਾਲਕਾ ਹਲਕੇ ਦੇ ਵਿਕਾਸ ਦੀ ਨਵੀਂ ਗਤੀ, ਨਵੀਂ ਦਿਸ਼ਾ ਦਗੇਵੀ।

ਜਨਤਾ ਦੇ ਚੋਣਾ ਦੌਰਾਨ ਕਾਂਗਰਸ ਦੇ ਇਰਾਦਿਆਂ ਨੂੰ ਸਮਝਕੇ ਘਮੰਡੀਆਂ ਗਠਜੋੜ ਨੂੰ ਦਿੱਤੀ ਕਰਾਰੀ ਮਾਤ

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ਜਨ ਸੰਵਾਦ ਸੰਕਲਪ ਯਾਤਰਾ ਦੌਰਾਨ ਦੇਸ਼ ਦੇ ਸੁਨਹਿਰੇ ਭਵਿੱਖ ਦੀ ਗਾਰੰਟੀ ਦਿੱਤੀ ਸੀ। ਹਰਿਆਣਾ ਦੀ ਜਨਤਾ ਨੇ ਪ੍ਰਧਾਨ ਮੰਤਰੀ ਦੀ ਇੰਨ੍ਹਾਂ ਗਾਰੰਟੀਆਂ ਤੇ ਨੀਤੀਆਂ ੈਤੇ ਸਮਰਥਨ ਦੀ ਮੋਹਰ ਲਗਾਉਂਦੇ ਹੋਏ ਭਾਜਪਾ ਨੂੰ ਹਰਿਆਣਾ ਵਿਚ ਤੀਜੀ ਵਾਰ ਜਨਸੇਵਾ ਦਾ ਮੌਕਾ ਦਿੱਤਾ ਹੈ। ਇਸ ਦੇ ਲਈ ਉਨ੍ਹਾਂ ਨੇ ਜਨਤਾ ਦਾ ਧੰਨਵਾਦ ਪ੍ਰਗਟਾਇਆ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਲੋਕਾਂ ਦੇ ਜੀਵਨ ਤੋਂ ਮੁਸ਼ਕਲ ਕੰਮ ਨਹੀਂ ਕਰਨਾ ਚਾਹੁੰਦੀ ਸੀ। ਕਾਂਗਰਸ ਹੱਲ ਦੇ ਥਾਂ ਵਿਵਾਦ ਵਧਾਉਣਾ ਚਾਹੁੰਦੀ ਸੀ, ਪਰ ਇਸ ਦੇ ਇਰਾਦਿਆਂ ਨੂੰ ਜਨਤਾ ਨੇ ਚੋਣਾ ਦੌਰਾਨ ਚੰਗੀ ਤਰ੍ਹਾ ਸਮਝਿਆ ਅਤੇ ਘਮੰਡੀਆਂ ਗਠਜੋੜ ਨੂੰ ਕਰਾਰੀ ਮਾਤ ਦਿੱਤੀ।

ਪਿਛਲੇ 10 ਸਾਲਾਂ ਵਿਚ ਕਾਲਕਾ ਖੇਤਰ ਵਿਚ 712 ਕਰੋੜ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕੰਮ

          ਸ੍ਰੀ ਨਾਇਬ ਸਿੰਘ ਸੈਣੀ ਨੈ ਕਿਹਾ ਕਿ ਸਾਡੀ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਕਾਲਕਾ ਖੇਤਰ ਵਿਚ ਸੈਰ-ਸਪਾਟਾ, ਸਿਖਿਆ, ਕਨੈਕਟੀਵਿਟੀ, ਸਿਹਤ ਸੇਵਾਵਾਂ ਆਦਿ ਨੂੰ ਵਧਾਉਣ ਲਈ ਲਗਾਤਾਰ ਕੰਮ ਕੀਤਾ ਹੈ। ਕਾਲਕਾ ਖੇਤਰ ਵਿਚ ਲਗਭਗ 712 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕੰਮ ਕਰਵਾਏ ਗਏ ਹਨ। ਹੁਣ ਤੀਜੇ ਕਾਰਜਕਾਲ ਵਿਚ ਇਸ ਖੇਤਰ ਵਿਚ ਵਿਕਾਸ ਅਤੇ ਜਨਭਲਾਈ ਦੇ ਕੰਮਾਂ ਵਿਚ ਤਿੰਨ ਗੁਣਾ ਤੇਜੀ ਆਵੇਗੀ।

          ਸ੍ਰੀ ਨਾਂਇਬ ਸਿੰਘ ਸੈਣੀ ਨੇ ਕਿਹਾ ਕਿ ਕਾਲਕਾ ਖੇਤਰ ਹਰਿਆਣਾ ਦਾ ਸਿਰਮੌਰ ਹੈ। ਸ਼ਿਵਾਲਿਕ ਦੀ ਪਹਾੜੀਆਂ ਵਿਚ ਵਸਿਆ ਇਹ ਖੇਤਰ ਸੈਰ-ਸਪਾਟਾ ਦੇ ਮੱਦੇਨਜਰ ਮਹਤੱਵਪੂਰਨ ਹੈ। ਇਸ ਖੇਤਰ ਵਿਚ ਸੈਰ-ਸਪਾਟਾ ਤੋਂ ਰੁਜਗਾਰ ਦੀ ਬਹੁਤ ਸੰਭਾਵਨਾਵਾਂ ਹਨ।  ਹਰਿਆਣਾ ਸਰਕਾਰ ਇਸ ਖੇਤਰ ਨੂੰ ਸੈਰ-ਸਪਾਟਾ ਹੱਬ ਬਨਾਉਣ ਲਈ ਸਮਰਪਿਤ ਯਤਨ ਕਰੇਗੀ, ਜਿਸ ਨਾਲ ਇੱਥੇ ਸੈਨਾਨੀਆਂ ਦੀ ਗਿਣਤੀ ਦੁਗਣੀ ਤੋਂ ਵੀ ਵੱਧ ਹੋ ਜਾਵੇ। ਇਸ ਦਿਸ਼ਾ ਵਿਚ ਕਾਲਕਾ ਤੋਂ ਲੈ ਕੇ ਕਾਲੇਸਰ ਤੱਕ ਦੇ ਖੇਤਰ ਨੂੰ ਸੈਰ-ਸਪਾਟਾ ਹੱਬ ਵਜੋ ਵਿਕਸਿਤ ਕੀਤਾ ਜਾ ਰਿਹਾ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਰਾਏਪੁਰ ਰਾਣੀ ਵਿਚ ਕਾਲਜ ਅਤੇ ਨਾਨਕਪੁਰ ਵਿਚ ਪਲੋੀਟੈਕਨਿਕ ਖੋਲਿਆ ਹੈ, ਤਾਂ ਜੋ ਵਿਦਿਆਰਥੀਆਂ ਨੁੰ ਪੜਣ ਲਈ ਬਾਹਰ ਨਾ ਜਾਣਾ ਪਵੇ। ਇਸੀ ਦਿਸ਼ਾ ਵਿਚ ਪਿੰਜੌਰ ਦੇ ਪਿੰਡ ਖੇਦੜਵਾਲੀ ਵਿਚ ਨਰਸਿੰਗ ਕਾਲਜ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਸਰਕਾਰ ਨੇ ਪੇਯਜਲ ਦੀ ਵਿਵਸਥਾ ਲਈ ਕਾਲਕਾ, ਪਿੰਜੌਰ ਅਤੇ ਭੋਜਨਾਗਲ ਵਿਚ ਬੂਸਟਿੰਗ ਸਟੇਸ਼ਨਾਂ ਦਾ ਨਿਰਮਾਣ ਕੀਤਾ ਹੈ। ਪਿੰਜੌਰ ਵਿਚ 20 ਬੈਡ ਦਾ ਹਸਪਤਾਲ ਬਨਾਉਣ ਦਾ ਕੰਮ ਜਾਰੀ ਹੈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਦਾ ਲਾਭਕਾਰੀ ਮੁੱਲ ਦਿਵਾਉਣ ਲਈ ਸਾਰੀ ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ ‘ਤੇ ਯਕੀਨੀ ਕੀਤੀ ਹੈ। ਕਿਸਾਨਾਂ ਦੀ ਫਸਲ ਖਰੀਦ ਾ ਪੈਸਾ ਡੀਬੀਟੀ ਰਾਹੀਂ ਖਾਤਿਆਂ ਵਿਚ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਪਾਇਆ ਜਾ ਰਿਹਾ ਹੈ। ਹੁਣ 12 ਲੱਖ ਕਿਸਾਨਾਂ ਦੇ ਖਾਤਿਆਂ ਵਿਚ ਫਸਲ ਖਰੀਦ ਦੇ 1 ਲੱਖ 25 ਹਜਾਰ ਕਰੋੜ ਰੁਪਏ ਪਾਏ ਗਏੇ।

          ਮੁੱਖ ਮੰਤਰੀ ਨੈ ਕਿਹਾ ਕਿ ਸਰਕਾਰ ਦੇ ਸੁੰਹ ਗ੍ਰਹਿਣ ਦੇ ਦਿਨ ਪਿਛਲੇ 17 ਅਕਤੂਬਰ ਨੂੰ ਹੀ 26 ਹਜਾਰ ਨੌਜੁਆਨਾਂ ਨੂੰ ਬਿਨ੍ਹਾਂ ਪਰਚੀ-ਖਰਚੀ ਦੇ ਸਰਕਾਰੀ ਨੌਕਰੀ ਦਿੱਤੀ। ਹੁਣ ਤਕ 1 ਲੱਖ 71 ਹਜਾਰ ਨੌਜੁਆਨਾ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ। ਸਾਡੀ ਸਰਕਾਰ ਨੇ ਠੇਕਾ ਕਰਮਚਾਰੀ ਸੇਵਾ ਸੁਰੱਖਿਆ ਐਕਟ-2024 ਬਣਾ ਕੇ 1 ਲੱਖ 20 ਹਜਾਰ ਕਰਮਚਾਰੀਆਂ ਦੇ ਭਵਿੱਖ ਨੂੰ ਵੀ ਸੁਰੱਖਿਅਤ ਕੀਤਾ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਹਿਲਾਵਾਂ ਨੂੰ ਵਿਕਸਿਤ ਭਾਰਤ ਦੇ ਚਾਰ ਥੰਮ੍ਹਾਂ ਵਿੱਚੋਂ ਇਕ ਮੰਨਿਆ ਹੈ। ਸੂਬਾ ਸਰਕਾਰ ਜਲਦੀ ਹੀ ਸੂਬੇ ਵਿਚ ਮਹਿਲਾਵਾਂ ਲਈ ਲਾਡੋ ਲੱਛਮੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਤਹਿਤ ਹਰ ਮਹੀਨੇ 2100 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ। ਹਰ ਪਿੰਡ ਵਿਚ ਇਕ ਮਹਿਲਾ ਚੌਪਾਲ ਦਾ ਨਿਰਮਾਣ ਕੀਤਾ ਜਾਵੇਗਾ।

          ਇਸ ਮੌਕੇ ‘ਤੇ ਕਾਲਕਾ ਦੀ ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ ਨੈ ਮੁੱਖ ਮੰਤਰੀ ਦਾ ਸਵਾਗਤ ਕੀਤਾ।\

ਮੁੱਖ ਮੰਤਰੀ ਨੇ ਕੀਤੀ ਕਾਲਕਾ ਦੇ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾ

ਚੰਡੀਗੜ੍ਹ, 18 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਾਲਕਾ ਵਿਧਾਨਸਭਾ ਖੇਤਰਵਾਸੀਆਂ ਨੂੰ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੰਦੇ ਹੋਏ ਅੱਜ ਲਗਭਗ 25 ਕਰੋੜ ਰੁਪਏ ਲਾਗਤ ਦੀ 3 ਪਰਿਯੋਜਨਾਵਾਂ ਦਾ ਉਦਘਾਟਨ ਕੀਤਾ। ਇਸ ਵਿਚ ਨਾਨਕਪੁਰ ਵਿਚ 132 ਕੇਵੀ ਅਤੇ 66 ਕੇਵੀ ਸਬ-ਸਟੇਸ਼ਨ , ਨਾਨਕਪੁਰ ਵਿਚ ਖੁਹਵਾਲਾ ਵਾਲੀ ਨਦੀ ‘ਤੇ ਪੁੱਲ ਅਤੇ ਪਿੰਡ ਨਾਲਾ ਡੱਖਰੋਗ ਵਿਚ ਬੇਰਘਾਟੀ ਨਦੀ ‘ਤੇ ਪੁੱਲ ਦਾ ਨਿਰਮਾਣ ਸ਼ਾਮਿਲ ਹੈ।

          ਮੁੱਖ ਮੰਤਰੀ ਨੇ ਅੱਜ ਕਾਲਕਾ ਵਿਚ ਪ੍ਰਬੰਧਿਤ ਧੰਨਵਾਦ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਾਲਕਾ ਵਿਧਾਨਸਭਾ ਖੇਤਰ ਲਈ ਵੱਖ-ਵੱਖ ਐਲਾਨ ਕੀਤੇ। ਇਸ ਮੌਕੇ ‘ਤੇ ਰਾਜਸਭਾ ਸਾਂਸਦ ਸ੍ਰੀ ਕਾਰਤੀਕੇਯ ਸ਼ਰਮਾ, ਕਾਲਾਕਾ ਦੀ ਵਿਧਾਇਕਾ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ ਵੀ ਮੌਜੂਦ ਰਹੇ।

          ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਕਾਲਕਾ ਵਿਧਾਨਸਭਾ ਖੇਤਰ ਵਿਚ ਵੱਖ-ਵੱਖ ਪੁਰਾਣੇ ਭਵਨਾਂ ਨੂੰ ਹੈਰੀਟੇਜ ਐਲਾਨ ਕਰਨ, ਫਿਲਮਸਿਟੀ ਬਨਾਉਣ, ਜੂ ਸਥਾਪਿਤ ਕਰਨ, ਮੋਰਨੀ ਖੇਤਰ ਵਿਚ ਸਫਾਰੀ ਬਨਾਉਣ, ਕੋਸ਼ਲਿਆ ਡੈਮ ‘ਤੇ ਟੂਰਿਸਟ ਐਕਟੀਵਿਟੀ ਸ਼ੁਰੂ ਕਰਨ ਅਤੇ ਇਤਿਹਾਸਕ ਬਾਵੜਿਆਂ ਦੇ ਨਵੀਨੀਕਰਣ ਦੇ ਸਬੰਧ ਵਿਚ ਸੈਰ-ਸਪਾਟਾ ਵਿਭਾਗ ਦੀ ਅਗਵਾਈ ਹੇਠ ਇਕ ਕਮੇਟੀ ਗਠਨ ਕੀਤੀ ਜਾਵੇਗੀ। ਇਸ ਕਮੇਟੀ ਵਿਚ ਕਾਲਕਾ ਦੀ ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ ਸਪੈ ਸ਼ਲ ਇਨਵਾਇਟੀ ਹੋਵੇਗੀ। ਇਹ ਕਮੇਟੀ ਇੰਨ੍ਹਾਂ ਸੱਭ ਗਤੀਵਿਧੀਆਂ ‘ਤੇ 6 ਮਹੀਨੇ ਵਿਚ ਵਿਸਤਾਰ ਰਿਪੋਰਟ ਤਿਆਰ ਕਰੇਗੀ।

ਪਿੰਜੌਰ ਵਿਚ ਬਣਾਇਆ ਜਾਵੇਗਾ ਨਵਾਂ ਪ੍ਰਸਾਸ਼ਨਿਕ ਤੇ ਜੂਡੀਸ਼ੀਅਲ ਕੰਪਲੈਕਸ, ਹਿਮਾਚਲ ਪ੍ਰਦੇਸ਼ ਤੋਂ ਕਾਲਕਾ ਵਿਚ 2 ਪ੍ਰਵੇਸ਼ ਮਾਰਗਾਂ ‘ਤੇ ਬਣਾਇਆ ਜਾਵੇਗਾ ਸਵਾਗਤ ਦਰਵਾਜਾ

          ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਪਿੰਜੌਰ ਵਿਚ ਨਵਾਂ ਪ੍ਰਸਾਸ਼ਨਿਕ ਤੇ ਜੂਡੀਸ਼ੀਅਲ ਕੰਪਲੈਕਸ ਦਾ ਨਿਰਮਾਣ ਕੀਤਾ ਜਾਵੇਗਾ। ਹਿਮਾਚਲ ਪ੍ਰਦੇਸ਼ ਤੋਂ ਕਾਲਕਾ ਵਿਚ 2 ਪ੍ਰਵੇਸ਼ ਮਾਰਗਾਂ ‘ਤੇ ਸਵਾਗਤ ਦਰਵਾਜਾ ਬਣਾਇਆ ਜਾਵੇਗਾ। ਮੋਰਨੀ ਸ਼ਿਵਾਲਿਕ ਏਰਿਆ ਵਿਚ ਨਵੇਂ ਪਾਣੀ ਦੇ ਟੈਂਕ, ਚੈਕਡੈਮ ਆਦਿ ਦਾ ਵੀ ਨਿਰਮਾਣ ਕਰਵਾਇਆ ਜਾਵੇਗਾ। ਸਕੂਲ ਸਿਖਿਆ ਵਿਭਾਗ ਦੇ ਬਜਟ ਪ੍ਰਾਵਧਾਨ ਅਨੁਸਾਰ 5 ਕਰੋੜ ਰੁਪਏ ਦੀ ਲਾਗਤ ਨਾਲ ਖਰਾਬ ਸਥਿਤੀ ਵਾਲੇ ਸਕੂਲਾਂ ਦੀ ਮੁਰੰਮਤ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਕਾਲਕਾ ਵਿਧਾਨਸਭਾ ਖੇਤਰ ਵਿਚ ਪੀਪੀਪੀ ਮੋਡ ਵਿਚ ਟਮਾਟਰ ਲਈ ਫੂਡ ਪ੍ਰੋਸੈਸਿੰਗ ਪਲਾਂਟ ਸਥਾਪਿਤ ਕਰਨ ਲਈ ਵਿਵਹਾਰਤਾ ਦੀ ਜਾਂਚ ਕਰ ਪਲਾਂਟ ਨੂੰ ਸਥਾਪਿਤ ਕਰਨ ਦਾ ਕੰਮ ਕੀਤਾ ਜਾਵੇਗਾ।

ਪਿੰਡ ਗਣੇਸ਼ਪੁਰ ਭੋਰਿਆ ਵਿਚ ਸਰਕਾਰੀ ਪਸ਼ੂ ਡਿਸਪੈਂਸਰੀ ਅਤੇ ਪਿੰਡ ਬੜੀ ਸ਼ੇਰ ਸਰਕਾਰੀ ਪਸ਼ੂ ਡਿਸਪੈਂਸਰੀ ਨੂੰ ਸਰਕਾਰੀ ਪਸ਼ੂ ਹਸਪਤਾਲ ਵਿਚ ਕੀਤਾ ਜਾਵੇਗਾ ਅੱਪਗ੍ਰੇਡ

          ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਪਿੰਡ ਗਣੇਸ਼ਪੁਰ ਭੋਰਿਆ ਵਿਚ ਸਰਕਾਰੀ ਪਸ਼ੂ ਡਿਸਪੈਂਸਰੀ ਅਤੇ ਪਿੰਡ ਬੜੀਸ਼ੇਰ ਸਰਕਾਰੀ ਪਸ਼ੂ ਡਿਸਪੈਂਸਰੀ ਨੂੰ ਸਰਕਾਰੀ ਪਸ਼ੂ ਹਸਪਤਾਲ ਵਿਚ ਅੱਪਗ੍ਰੇਡ ਕੀਤਾ ਜਾਵੇਗਾ। ਪਿੰਡ ਵਾਸੂਦੇਵਪੁਰ ਵਿਚ ਨਵਾਂ ਸਰਕਾਰੀ ਪਸ਼ੂ ਡਿਸਪੈਂਸਰੀ ਖੋਲੀ ਜਾਵੇਗੀ। ਮੁੱਖ ਮੰਤਰੀ ਨੇ ਉਪਰੋਕਤ ਐਲਾਨਾਂ ਤੋਂ ਇਲਾਵਾ ਕਾਲਕਾ ਦੇ ਵਿਕਾਸ ਕੰਮਾਂ ਲਈ ਵੱਖ ਤੋਂ 5 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਏਪੁਰਰਾਣੀ ਵਿਚ ਸੀਵਰੇਜ ਪਲਾਂਟ ਅਤੇ ਸੀਵਰੇਜ ਲਾਇਨ ਵਿਛਾਉਣ ਲਈ ਏਜੰਸੀ ਤੋਂ ਸਰਵੇ ਕਰਵਾਉਣ ਤਹਿਤ ਟੈਂਡਰ ਦੀ ਕਾਰਵਾਈ ੧ਾਰੀ ਹੈ, ਜਿਸ ਤੇਜੀ ਨਾਲ ਪੂਰਾ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, ਰਾਏਪੁਰਰਾਣੀ ਅਤੇ ਮੋਰਨੀ ਵਿਚ ਫਾਇਰ ਸਟੇਸ਼ਨ ਸਥਾਪਿਤ ਕਰਨ ਦੇ ਸਬੰਧ ਵਿਚ ਵੀ ਵਿਵਹਾਰਤਾ ਦੀ ਜਾਂਚ ਕਰ ਇਸ ਨੂੰ ਵੀ ਪੂਰਾ ਕੀਤਾ ਜਾਵੇਗਾ। ਕਾਲਕਾ ਵਿਧਾਨਸਭਾ ਖੇਤਰ ਵਿਚ 6 ਵਾਰਡਾਂ ਵਿਚ ਪਾਰਕ ਵਿਕਸਿਤ ਕਰਨ ਤਹਿਤ ਟੈਂਡਰ ਮੰਗਿਆ ਜਾਵੇਗਾ। ਇਸ ਤੋਂ ਇਲਾਵਾ, 5 ਵਾਰਡਾਂ ਵਿਚ ਭੂਮੀ ਉਪਲਬਧਤਾ ਦੇ ਆਧਾਰ ‘ਤੇ ਪਾਰਕ ਵਿਕਸਿਤ ਕੀਤੇ ਜਾਣਗੇ।

ਨਸ਼ੇ ਦੇ ਖਿਲਾਫ ਚੰਗਾ ਕੰਮ ਕਰਨ ਵਾਲੇ ਨੂੰ ਸਨਮਾਨਿਤ ਅਤੇ ਲਾਪ੍ਰਵਾਹੀ ਵਰਤਣ ਵਾਲੇ ‘ਤੇ ਕਾਰਵਾਈ ਕਰੇਗੀ ਸਰਕਾਰ  ਮੁੱਖ ਮੰਤਰੀ

ਚੰਡੀਗੜ੍ਹ, 18 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਗਾਇਬ ਸਿੰਘ ਸੈਣੀ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਚੰਗਾ ਕੰਮ ਕਰਨ ਵਾਲੀ ਪੰਚਾਇਤਾਂ ਅਤੇ ਨਸ਼ਾ ਵੇਚਣ ਜਾਂ ਸਪਲਾਈ ਕਰਨ ਵਾਲੇ ‘ਤੇ ਕਾਰਵਾਈ ਕੀਤੀ ਜਾਵੇਗੀ ਅਤੇ ਜਿਸ ਅਧਿਕਾਰੀ ਦੇ ਖੇਤਰ ਵਿਚ ਨਸ਼ੇ ‘ਤੇ ਰੋਕ ਨਹੀਂ ਲੱਗੀ, ਉਸ ਦੇ ਖਿਲਾਫ ਕਾਰਵਾਈ ਵੀ ਅਮਲ ਵਿਚ ਲਿਆਈ ਜਾਵੇਗੀ, ਕਿਉਂਕਿ ਸਾਡੀ ਸਰਕਾਰ ਹਰਿਆਣਾ ਸੂਬੇ ਨੂੰ ਨਸ਼ਾ ਮੁਕਤ ਬਨਾਉਣ ਲਈ ਸੰਕਲਪਬੱਧ ਹਨ। ਉਨ੍ਹਾਂ ਨੇ ਕਿਹਾ ਕਿ ਨਸ਼ਾ ਦੇ ਮਾਮਲੇ ਵਿਚ ਸਰਕਾਰ ਵੱਲੋਂ ਕਿਸੇ ਵੀ ਪੱਧਰ ਦੀ ਲਾਪ੍ਰਵਾਹੀ ਸਹਿਨ ਨਹੀਂ ਕੀਤੀ ਜਾਵੇਗੀ।

          ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਪੰਚਕੂਲਾ ਵਿਚ ਨਸ਼ੇ ਦੇ ਵਿਰੁੱਧ ਪ੍ਰਬੰਧਿਤ ਪੋ੍ਰਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਸ਼ਾ ਅੱਜ ਪੂਰੇ ਸੰਸਾਰ ਦੀ ਸਮਸਿਆ ਬਣੀ ਹੋਈ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਅੱਤਵਾਦੀ ਸਮੂਹਾਂ ਅਤੇ ਸਿੰਡੀਕੇਟ ਦੇ ਸ਼ਾਮਿਲ ਹੋਣ ਨਾਲ ਨਾਰਕੋ-ਅੱਤਵਾਦ ਦਾ ਖਤਰਾ ਪੈਦਾ ਹੋ ਗਿਆ ਹੈ। ਇਹ ਦੇਸ਼ਾਂ ਦੀ ਕੌਮੀ ਸੁਰੱਖਿਆ ਤਅੇ ਸੰਪ੍ਰਭੂਤਾ ਦੇ ਲਈ ਖਤਰਾ ਬਣਦਾ ਜਾ ਰਿਹਾ ਹੈ।

          ਉਨ੍ਹਾਂ ਨੇ ਦਸਿਆ ਕਿ ਸਰਕਾਰ ਨੇ ਆਪਣੇ ਨਸ਼ਾ ਮੁਕਤੀ ਮੁਹਿੰਮ ਦੇ ਤਹਿਤ 1 ਸਦੰਬਰ, 2023 ਵਿਚ ਇਕ ਰਾਜ ਪੱਧਰੀ ਸਾਈਕਲ ਰੈਲੀ ਚਲਾਈ ਸੀ। ਜਿਸ ਵਿਚ ਨੌਜੁਆਨਾਂ ਨੈ 25 ਦਿਨਾਂ ਤੱਕ ਸੂਬੇ ਦੇ ਹਰ ਖੇਤਰ ਵਿਚ ਜਾ ਕੇ ਨਸ਼ਾ ਮੁਕਤੀ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ।

          ਉਨ੍ਹਾਂ ਨੇ ਦਸਿਆ ਕਿ ਇਸ ਤੋਂ ਪਹਿਲਾਂ 5 ਮਈ, 2023 ਨੂੰ ਨੌਜੁਆਨ ਅਤੇ ਕਿਸ਼ੋਰਾਂ ਨੂੰ ਨਸ਼ੇ ਤੋਂ ਬਚਾਉਣ ਲਈ ਇਕ ਰਾਜ ਕਾਰਜ ਯੋਜਨਾ ਸ਼ੁਰੂ ਕੀਤੀ ਗਈ। ਇਸ ਯੋਜਨਾ ਦੇ 3 ਪਹਿਲੂ-ਜਨ ਜਾਗਰੁਕਤਾ ਮੁਹਿੰਮ, ਨਸ਼ਾਮੁਕਤੀ ਤੇ ਪੁਨਰਵਾਸ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰਨਾ ਹੈ।

ਸਰਕਾਰ ਨੇ ਪੰਚਕੂਲਾ ਵਿਚ ਇੰਟਰ ਸਟੇਟ ਸਕੱਤਰੇਤ ਸਥਾਪਿਤ ਕਰ 7 ਸੂਬਿਆਂ ਨੂੰ ਜੋੜਿਆ

          ਮੁੱਖ ਮੰਤਰੀ ਨੇ ਦਸਿਆ ਕਿ ਸਰਕਾਰ ਵੱਲੋਂ ਨਸ਼ਾ ਤਸਰਕਾਂ ਦੇ ਖਿਲਾਫ ਕਾਰਵਾਈ ਕਰਨ ਲਈ ਇਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਸੂਬੇ ਵਿਚ ਇਹ ਟਾਸਕ ਫੋਰਸ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ।

          ਉਨ੍ਹਾਂ ਨੇ ਦਸਿਆ ਕਿ ਨਸ਼ੇ ‘ਤੇ ਪੂਰਨ ਰੋਕਥਾਮ ਲਗਾਉਣ ਲਈ ਸਰਕਾਰ ਨੇ ਪੰਚਕੂਲਾ ਵਿਚ ਇੰਟਰ-ਸਟੇਟ ਸਕੱਤਰੇਤ ਸਥਾਪਿਤ ਕੀਤਾ ਗਿਆ ਹੈ। ਇਸ ਸਕੱਤਰੇਤ ਵਿਚ ਉੱਤਰ ਭਾਰਤ ਦੇ 7 ਸੂਬੇ-ਹਰਿਆਣਾ, ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਉਤਰਾਖੰਡ ਅਤੇ ਰਾਜਸਤਾਨ ਦੇ ਪ੍ਰਤੀਨਿਧੀ ਆਪਸੀ ਤਾਲਮੇਲ ਸਥਾਪਿਤ ਕਰ ਨਸ਼ੇ ‘ਤੇ ਰੋਕਥਾਮ ਲਗਾਉਣ ਲਈ ਸੂਚਨਾਵਾਂ ਨੂੰ ਸਾਂਝਾ ਕਰਦੇ ਹਨ।

ਪੀਐਮ ਨੇ ਮਨ ਕੀ ਬਾਤ ਵਿਚ ਨਸ਼ੇ ਦੇ ਖਿਲਾਫ ਲੜਾਈ ਦਾ ਕਰ ਚੁੱਕੇ ਅਪੀਲ

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਨੇ ਸਮਾਜ ਨੂੰ ਨਸ਼ਾ ਮੁਕਤ ਕਰਨ ਦਾ ਬੀੜਾ ਚੁਕਿਆ ਹੈ। ਉਨ੍ਹਾਂ ਦੀ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਬਨਾਉਣ ਲਈ ਨਸ਼ੀਲੀ ਦਵਾਈਆਂ ਦੇ ਖਿਲਾਫ ਜੀਰੋਂ ਟੋਲਰੇਂਸ ਦੀ ਨੀਤੀ ਅਪਣਾਈ ਗਈ ਹੈ।

          ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਆਪਣੇ ਮਨ ਕੀ ਬਾਤ ਪ੍ਰੋਗ੍ਰਾਮ ਵਿਚ ਨਸ਼ੀਲੀ ਪਦਾਰਥਾਂ ਦੇ ਖਿਲਾਫ ਲੜਾਈ ਵਿਚ ਕੌਮੀ ਨਸ਼ੀਲੇ ਪਦਾਰਥ ਨਿਰੋਧਕ ਹੈਲਪਲਾਇਨ ਮਾਨਸ ਦੀ ਵਰਤੋ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਨਸ਼ੇ ਦੀ ਲੱਤ , ਨਾ ਸਿਰਫ ਪਰਿਵਾਰ ਸਗੋ ਪੂਰੇ ਸਮਾਜ ਦੇ ਲਈ ਬਹੁਤ ਪਰੇਸ਼ਾਨੀ ਬਣ ਜਾਂਦੀ ਹੈ। ਅਜਿਹੇ ਵਿਚ ਇਹ ਖਤਰਾ ਹਮੇਸ਼ਾ ਲਈ ਖਤਮ ਹੋਵੇ, ਇਸ ਦੇ ਲਈ ਜਰੂਰੀ ਹੈ ਕਿ ਅਸੀਂ ਸੱਭ ਇਕੁਜੁੱਟ ਹੋਕ ੇ ਇਸ ਦਿਸ਼ਾ ਵਿਚ ਅੱਗੇ ਵੱਧਣ।

ਸੂਬੇ ਵਿਚ 52 ਨਸ਼ਾ ਮੁਕਤੀ ਕੇਂਦਰ ਖੋਲੇ ਗਏ

          ਸ੍ਰੀ ਨਾਇਬ ਸਿੰਘ ਸੈਣੀ ਨੇ ਦਸਿਆ ਕਿ ਸੂਬੇ ਵਿਚ ਨਸ਼ਾ ਮੁਕਤੀ ਤੇ ਪੁਨਰਵਾਸ ਲਈ 52 ਨਸ਼ਾ ਮੁਕਤੀ ਕੇਂਦਰ ਖੋਲੇ ਗਏ ਹਨ। ਸਰਕਾਰੀ ਮੈਡੀਕਲ ਕਾਲਜਾਂ ਵਿਚ ਵੀ ਨਸ਼ਾ ਮੁਕਤੀ ਬੋਰਡ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, 13 ਜਿਲ੍ਹਿਆਂ ਦੇ ਸਿਵਲ ਹਸਪਤਾਲਾਂ ਵਿਚ ਨਸ਼ਾ ਮੁਕਤੀ ਕੇਂਦਰ ਬਣਾਏ ਗਏ ਹਨ।

          ਮੁੱਖ ਮੰਤਰੀ ਨੇ ਦਸਿਆ ਕਿ ਬੱਚਿਆਂ ਅਤੇ ਨੌਜੁਆਨਾਂ ਨੂੰ ਨਸ਼ੇ ਦੀ ਲੱਤ ਤੋਂ ਬਚਾਉਣ ਲਈ ਇਕ ਪ੍ਰੋਗ੍ਰਾਮ ਧਾਕੜ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹੋਰ ਵਿਦਿਅਕ ਸੰਸਥਾਨਾਂ ਦੇ ਪੱਧਰ ‘ਤੇ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਨਸ਼ੀਲੇ ਪਦਾਰਥ ਦੀ ਤਸਕਰੀ ਅਤੇ ਵਿਕਰੀ ‘ਤੇ ਪ੍ਰਭਾਵੀ ਢੰਗ ਨਾਲ ਰੋਕ ਲਗਾਉਣ ਲਈ ਹਰਿਆਣਾ ਵਿਚ ਜਿਲ੍ਹਾ, ਰੇ੧ ਅਤੇ ਰਾਜ ਪੱਧਰ ‘ਤੇ ਏਂਟੀ ਨਾਰਕੋਟਿਕਸ ਸੈਲਸ ਸਥਾਪਿਤ ਕੀਤੇ ਗਏ ਹਨ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ ਸਾਰਿਆਂ ਦੀ ਜਿਮੇਵਾਰੀ ਬਣਦੀ ਹੈ ਕਿ ਨੌਜੁਆਨ ਪੀੜੀ ਨੂੰ ਨਸ਼ੀਲੇ ਪਦਾਰਥ ਦੇ ਸੇਵਨ ਤੋਂ ਹੋਣ ਵਾਲੇ ਨੁਕਸਾਨ ਦੇ ਪ੍ਰਤੀ ਜਾਗਰੁਕ ਕਰਨ। ਇਹ ਬਹੁਤ ਜਰੂਰੀ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਮੇਂ ਦੇਣ ਅਤੇ ਉਨ੍ਹਾਂ ਦੀ ਗੱਲ ਸੁਨਣ। ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਦੇਣ। ਪ੍ਰੋਗ੍ਰਾਮ ਦੇ ਆਖੀਰ ਵਿਚ ਮੁੱਖ ਮੰਤਰੀ ਨੇ ਮੌਜੂਦ ਲੋਕਾਂ ਨੂੰ ਨਸ਼ਾ ਨਾ ਕਰਨ ਅਤੇ ਆਪਣੇ ਰਿਸ਼ਤੇਦਾਰਾਂ ਦਾ ਨਸ਼ਾ ਛੜਾਉਣ ਦੀ ਸੁੰਹ ਵੀ ਦਿਵਾਈ

ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਦਿਸ਼ਾ ਵਿਚ ਚੁੱਕੇ ਸਖਤ ਕਦਮ  ਰਾਓ ਨਰਬੀਰ ਸਿੰਘ

ਚੰਡੀਗੜ੍ਹ, 18 ਦਸੰਬਰ – ਹਰਿਆਣਾ ਦੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹਰਿਆਣਾ ਵਿਚ ਪਲਾਸਟਿਕ ਪਾਲੀਥੀਨ ਨੂੰ ਇਕ ਮਹੀਨੇ ਦੇ ਤਹਿਤ ਪਾਬੰਦੀ ਲਗਾਉਣ, ਕਿਉਂਕਿ ਹਰਿਆਣਾ ਵਿਚ ਪਾਲੀਥੀਨ ਵਰਤੋ ‘ਤੇ ਬੈਨ ਹੈ।

          ਉਹ ਅੱਜ ਇੱਥੇ ਹਰਿਆਣਾ ਨਿਵਾਸ ਵਿਚ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਉਨ੍ਹਾਂ ਨੇ ਕਿਹਾ ਕਿ ਬੋਰਡ ਦੇ ਖੇਤਰੀ ਅਧਿਕਾਰੀਆਂ ਨੂੰ ਨਿਜੀ ਰੂਪ ਨਾਲ ਉਦਯੋਗਾਂ ਦਾ ਨਿਰੀਖਣ ਕਰਨਾ ਚਾਹੀਦਾ ਹੈ। ਜਦੋਂ ਵੀ ਖੇਤਰੀ ਅਧਿਕਾਰੀ ਦੇ ਕੋਲ ਆਨਲਾਇਨ ਪੋਰਟਲ ‘ਤੇ ਉਦਯੋਗ ਲਗਾਉਣ ਦੀ ਮੰਜੂਰੀ ਲੈਣ ਜਾਂ ਐਨਓਸੀ ਦੇ ਲਈ ਬਿਨੈ ਆਉਂਦਾ ਹੈ ਤਾਂ ਖੇਤਰੀ ਅਧਿਕਾਰੀ ਜਿੰਨ੍ਹੇ ਵੀ ਓਬਜੈਕਸ਼ਨ ਉਸ ਦੀ ਨਜਰ ਵਿਚ ਆਉਂਦੇ ਹਨ, ਉਨ੍ਹਾਂ ਨੂੰ ਇਕ ਵਾਰ ਵਿਚ ਹੀ ਲਗਾਉਣ। ਕਈ ਵਾਰ ਦੇਖਣ ਵਿਚ ਆਇਆ ਹੈ ਕਿ ਖੇਤਰੀ ਅਧਿਕਾਰੀ ਇਕ ਦੇ ਬਾਅਦ ਇਕ ਓਬਜੈਕਸ਼ਨ ਲਗਾ ਦਿੰਦੇ ਹਨ ਜਿਸ ਤੋਂ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਅਤੇ ਵਾਰ-ਵਾਰ ਬੋਰਡ ਦੇ ਚੱਕਰ ਲਗਾਉਣੇ ਪੈਂਦੇ ਹਨ ਅਤੇ ਸਮੇਂ ਦੀ ਵੀ ਬਰਬਾਦੀ ਹੁੰਦੀ ਹੈ।

          ਉਨ੍ਹਾਂ ਨੇ ਕਿਹਾ ਕਿ ਬਾਇਓਮੈਡੀਕਲ ਵੇਸਟ ਪਲਾਂਟ ਲਗਾਉਣ ਦੇ ਲਈ ਕਿਸੇ ਵਿਅਕਤੀ ਵਿਸ਼ੇਸ਼ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਹੈ। ਇਸ ਦੇ ਲਈ ਲੋਕਾਂ ਵਿਚ ਮੁਕਾਬਲੇ ਹੋਣੇ ਚਾਹੀਦੇ ਹਨ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਇਕ ਜਿਲ੍ਹੇ ਵਿਚ 10 ਹਜਾਰ ਬਿਸਤਰਿਆਂ ‘ਤੇ ਇਕ ਬਾਇਓਮੈਡੀਕਲ ਵੇਸਟ ਪਲਾਂਟ ਨੂੰ 75 ਕਿਲੋਮੀਟਰ ਤੱਕ ਦੇ ਘੇਰੇ ਦਾ ਬਾਇਓਮੈਡੀਕਲ ਵੇਸਟ ਚੁੱਕ ਕੇ ਆਪਣੇ ਪਲਾਂਟ ਵਿਚ ਲੈ ਜਾਣ ਦੀ ਮੰਜੂਰੀ ਹੈ।

          ਉਨ੍ਹਾਂ ਨੇ ਕਿਹਾ ਕਿ ਗੁਰੁਗ੍ਰਾਮ ਇਕ ਮੈਡੀਕਲ ਹੱਬ ਬਣ ਗਿਆ ਹੈ ਅਤੇ ਉੱਥੇ ਬਾਇਓਮੈਡੀਕਲ ਵੇਸਟ ਦਾ ਇਕ ਹੀ ਪਲਾਂਟ ਹੈ। ਜਦੋਂ ਕਿ ਰੋਜਾਨਾ ਉੱਥੇ 20 ਤੋਂ 22 ਟਨ ਬਾਇਓਮੈਡੀਕਲ ਵੇਸਟ ਹਸਪਤਾਲਾਂ ਤੋਂ ਨਿਕਲਦਾ ਹੈ। ਗੁਰੂਗ੍ਰਾਮ ਵਿਚ ਇਕ ਹੋਰ ਬਾਇਓਮੈਡੀਕਲ ਵੇਸਟ ਦਾ ਪਲਾਂਟ ਲਗਾਉਣ ਦੀ ਜਰੂਰਤ ਹੈ। ਜਿਸ ਲਈ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਿਹਤ ਵਿਭਾਗ ਦੇ ਨਾਲ ਤਾਲਮੇਲ ਸਥਾਪਿਤ ਕਰ ਇਕ ਹੋਰ ਪਲਾਂਟ ਲਗਾਉਣ ਦੀ ਪ੍ਰਕ੍ਰਿਆ ਨੂੰ ਅੱਗੇ ਵਧਾਉਣ। ਇਸ ਤੋਂ ਇਲਾਵਾ, ਜਿੱਥੇ-ਜਿੱਥੇ ਵੀ ਬਾਇਓਮੈਡੀਕਲ ਵੇਸਟ ਪਲਾਂਟ ਲਗਾਉਣ ਦੀ ਜਰੂਰਤ ਹੈ ਉੱਥੇ ਦੀ ਸਮੀਖਿਆ ਕਰਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ 31 ਮਾਰਚ, 2025 ਤੱਕ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਜਪ੍ਰਣਾਲੀ ਵਿਚ ਬਦਲਾਅ ਨਜਰ ਆਏ।

          ਉਨ੍ਹਾਂ ਨੇ ਕਿਹਾ ਕਿ ਰੇਡ, ਓਰੇਂਜ ਅਤੇ ਗ੍ਰੀਨ ਕੈਟੇਗਰੀ ਦੇ ਉਦਯੋਗਾਂ ਦਾ ਲਾਇਸੈਂਸ ਦਾ ਨਵੀਨੀਕਰਣ ਕਰਨ ਤੋਂ ਪਹਿਲਾਂ ਖੇਤਰੀ ਅਧਿਕਾਰੀਆਂ ਨੂੰ ਉਦਯੋਗਾਂ ਦਾ ਨਿਜੀ ਕੰਟਰੋਲ ਕਰਨ ਤੇ ਸਾਰੀ ਰਸਮੀ ਕਾਰਵਾਈਆਂ ਵੀ ਪੂਰੀ ਕਰਨ। ਉਨ੍ਹਾਂ ਨੇ ਕਿਹਾ ਕਿ ਖੇਤਰੀ ਪ੍ਰਦੂਸ਼ਣਕੰਟਰੋਲ ਬੋਰਡ ਦੇ ਨਿਯਮਾਂ ਨੂੰ ਜੇਕਰ ਬਦਲਣ ਦੀ ਜਰੂਰਤ ਹੈ ਇਸ ਦੇ ਲਈ ਸਰਕਾਰ ਦੇ ਕੋਲ ਪ੍ਰਸਤਾਵ ਭੇਜਣ। ਉਨ੍ਹਾਂ ਨੇ ਕਿਹਾ ਕਿ ਬੋਰਡ ਵਿਚ ਜਿੰਨ੍ਹੇ ਵੀ ਖਾਲੀ ਅਹੁਦੇ ਹਨ ਉਨ੍ਹਾਂ ਦੀ ਸੂਚੀ ਜਲਦੀ ਤੋਂ ਜਲਦੀ ਤਿਆਰ ਕੀਤੀ ਜਾਵੇ ਅਤੇ ਇਸ ਦੀ ਮੰਗ ਹਰਿਆਣਾ ਲੋਕ ਸੇਵਾ ਕਮਿਸ਼ਨ ਤੇ ਹਰਿਆਣਾ ਰਾਜ ਕਰਮਚਾਰੀ ਕਮਿਸ਼ਨ ਨੂੰ ਭੇਜੀਆਂ ਜਾਣ।

          ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪੈਟਰੋਲ ਪੰਪਾਂ ‘ਤੇ ਵਾਹਨ ਦੇ ਧੂੰਏਂ ਦੀ ਜਾਂਚ ਕੀਤੇ ਬਿਨ੍ਹਾਂ ਹੀ ਪ੍ਰਦੂਸ਼ਣ ਪ੍ਰਮਾਣ ਪੱਤਰ ਜਾਰੀ ਕਰ ਦਿੱਤਾ ਜਾਂਦਾ ਹੈ। ਅਜਿਹੇ ਸਥਾਨਾ ‘ਤੇ ਬੋਰਡ ਦੇ ਅਧਿਕਾਰੀਆਂ ਨੂੰ ਨਜਰ ਰੱਖਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬੋਰਡ ਦੇ ਅਧਿਕਾਰੀਆਂ ਨੂੰ ਹਰ ਤਰ੍ਹਾ ਦੇ ਪ੍ਰਦੂਸ਼ਸ਼ ਦੀ ਵੀ ਨਿਗਰਾਨੀ ਰੱਖਣੀ ਚਾਹੀਦੀ ਹੈ। ਇਹ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ।

ਚੰਡੀਗੜ੍ਹ, 18 ਦਸੰਬਰ – ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਸ੍ਰੀ ਮਾਤਾ ਸ਼ੀਤਲਾ ਦੇਵੀ ਸ਼ਰਾਇਨ ਬੋਰਡ ਗੁਰੂਗ੍ਰਾਮ ਅਤੇ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਪੰਚਕੂਲਾ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇੰਨ੍ਹਾਂ ਦੋਵਾਂ ਸਥਾਨਾਂ ‘ਤੇ ਜਿੰਨ੍ਹੇ ਵੀ ਵਿਕਾਸ ਕੰਮ ਚੱਲ ਰਹੇ ਹਨ ਉਨ੍ਹਾਂ ਨੁੰ ਤੈਅ ਸਮੇਂ ਵਿਚ ਪੂਰਾ ਕਰਨਾ ਯਕੀਨੀ ਕਰਨ, ਨਾਲ ਹੀ ਭਵਿੱਖ ਵਿਚ ਸ਼ਰਧਾਲੂਆਂ ਦੀ ਸਹੂਲਤਾਂ ਨੂੰ ਪੂਰਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ, ਖਾਸ ਕਰ ਤਿਉਹਾਰਾਂ ਅਤੇ ਨਰਾਤਿਆਂ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ।

          ਸ੍ਰੀ ਗੋਇਲ ਅੱਜ ਇੱਥੇ ਉਪਰੋਕਤ ਦੋਵਾਂ ਸ਼ਰਾਇਨ ਬੋਰਡਾਂ ਨਾਲ ਸਬੰਧਿਤ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਕੈਬੀਨੇਟ ਮੰਤਰੀ ਨੇ ਇਸ ਮੌਕੇ ‘ਤੇ ਵਿਕਾਸ ਕੰਮਾਂ ਦੀ ਫੀਡਬੈਕ ਲਈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਹਰੇਕ ਵਰਗ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸਾਡੇ ਸੂਬੇ ਦੇ ਜਿੰਨ੍ਹੇ ਵੀ ਧਾਰਮਿਕ ਸਥਾਨ ਹਨ ਉਨ੍ਹਾਂ ਵਿਚ ਸ਼ਰਧਾਲੂਆਂ ਲਈ ਸਹੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸਾਰੇ ਅਧਿਕਾਰੀ ਸਰਕਾਰ ਵੱਲੋਂ ਲਾਗੂ ਯੋਜਨਾਵਾਂ ਅਤੇ ਪਰਿਯੋਜਨਾਵਾਂ ਨੂੰ ਸਮੇਂਸਿਰ ਪੂਰਾ ਕਰਨਾ ਯਕੀਨੀ ਕਰਨ। ਕਿਸੇ ਵੀ ਕੰਮ ਵਿਚ ਕੋਈ ਵੀ ਲਾਪ੍ਰਵਾਹੀ ਨਹੀ ਹੋਣੀ ਚਾਹੀਦੀ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਪੰਜਾਬ ਸਰਕਾਰ ‘ਤੇ ਨਿਸ਼ਾਨਾ, ਕਿਸਾਨਾਂ ਦੀ ਸਮਸਿਆ ਦਾ ਹੱਲ ਕੱਢੇ ਪੰਜਾਬ ਸਰਕਾਰ

ਚੰਡੀਗੜ੍ਹ, 18 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ ਦੀ ਸਮਸਿਆ ਦਾ ਹੱਲ ਕੱਢਣਾ ਚਾਹੀਦਾ ਹੈ। ਕਾਂਗਰਸ ਤੇ ਹੋਰ ਪਾਰਟੀਆਂ ਨੂੰ ਕਿਸਾਨਾਂ ਦੇ ਨਾਂਅ ‘ਤੇ ਰਾਜਨੀਤੀ ਕਰਨ ਦੀ ਥਾਂ ਉਨ੍ਹਾਂ ਦੇ ਸੂਬਿਆਂ ਵਿਚ ਕਿਸਾਨਾਂ ਨੂੰ ਘੱਟੋ ਘੱਟ ਸਹਾਇਕ ਮੁੱਲ ਦਾ ਲਾਭ ਦੇਣਾ ਚਾਹੀਦਾ ਹੈ।

ਮੁੱਖ ਮੰਤਰੀ ਬੁੱਧਵਾਰ ਨੂੰ ਭਿਵਾਨੀ ਵਿਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਲੰਬੇ ਸਮੇਂ ਤੱਕ ਦੇਸ਼ ‘ਤੇ ਰਾਜ ਕੀਤਾ। ਜੇਕਰ ਕਾਂਗਰਸ ਜਨਤਾ ਲਈ ਕੰਮ ਕਰਦੀ ਤਾਂ ਅੱਜ ਜਨਤਾ ਉਨ੍ਹਾਂ ਦੇ ਨਾਲ ਖੜੀ ਹੁੰਦੀ, ਪਰ ਕਾਂਗਰਸ ਨੇ ਆਪਣੇ ਕਾਰਜਕਾਲ ਵਿਚ ਕਿਸਾਨਾਂ, ਮਹਿਲਾਵਾਂ, ਨੌਜੁਆਨਾਂ ਤੇ ਜਰੂਰਤਮੰਦ ਲੋਕਾਂ ਲਈ ਕੋਈ ਕੰਮ ਨਹੀਂ ਕੀਤਾ। ਜਨਤਾ ਹੁਣ ਇਸ ਗੱਲ ਨੁੰ ਸਮਝਣ ਲੱਗੀ ਹੈ। ਕਾਂਗਰਸੀ ਨੈਤਾ ਸਦਾ ਈਵੀਐਮ ਨੂੰ ਦੋਸ਼ ਦੇ ਕੇ ਈਵੀਐਮ ਨੂੰ ਬਦਨਾਮ ਕਰਨ ਦਾ ਕੰਮ ਕਰਦੇ ਹਨ।

ਕੇਂਦਰ ਤੇ ਸੂਬਾ ਸਰਕਾਰ ਨੇ 10 ਸਾਲਾਂ ਵਿਚ ਕਿਸਾਨਾਂ, ਗਰੀਬਾਂ, ਨੌਜੁਆਨਾਂ ਅਤੇ ਮਹਿਲਾਵਾਂ ਦੇ ਹਿੱਤ ਵਿਚ ਅਨੇਕ ਯੋਜਨਾਵਾਂ ਕੀਤੀ ਲਾਗੂ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਤੇ ਸੂਬਾ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਕਿਸਾਨਾਂ, ਗਰੀਬਾਂ, ਨੌਜੁਆਨਾਂ ਅਤੇ ਮਹਿਲਾਵਾਂ ਆਦਿ ਦੇ ਹਿੱਤ ਵਿਚ ਅਨੇਕ ਯੋਜਨਾਵਾਂ ਲਾਗੂ ਕੀਤੀਆਂ ਹਨ, ਜਿਸ ਨਾਲ ਹਰੇਕ ਵਰਗ ਨੂੰ ਲਾਭ ਹੋਇਆ ਹੈ। ਨੌਜੁਆਨਾਂ ਨੂੰ ਸਕਿਲ ਵਿਕਾਸ ਨਾਲ ਰੁਜਗਾਰ ਮਿਲਿਆ ਹੈ। ਇਸ ਤੋਂ ਇਲਾਵਾ, ਨੌਜੁਆਨਾਂ ਨੂੰ ਬਿਨ੍ਹਾਂ ਪਰਚੀ-ਖਰਚੀ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀ ਦਿੱਤੀ ਗਈ ਹੈ। ਅੱਜ ਮਹਿਲਾਵਾਂ ਆਤਮਨਿਰਭਰ ਬਣੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਵਿਚ ਕਿਸਾਨ ਦੀ ਫਸਲ ਐਮਐਸਪੀ ‘ਤੇ ਖਰੀਦੀ ਜਾ ਰਹੀ ਹੈ। ਐਮਐਸਪੀ ਤੇ ਭਾਵਾਂਤਰ ਭਰਪਾਈ ਯੋਜਨਾਵਾਂ ਦਾ ਕਿਸਾਨਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ।

          ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਨਸ਼ੇ ਦੀ ਸਮਸਿਆ ਨੂੰ ਜੜ ਤੋਂ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਨਸ਼ਾ ਮੁਕਤੀ ਕੇਂਦਰਾਂ ਰਹੀਂ ਉਪਚਾਰ ਦੇ ਬਾਅਦ ਲੋਕਾਂ ਨੂੰ ਮੁੱਖਧਾਰਾ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਸੂਬੇ ਵਿਚ ਬਿਹਤਰ ਖੇਡ ਨੀਤੀ ਬਣਾ ਕੇ ਨੌਜੁਆਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਨੌਜੁਆਨਾਂ ਨੂੰ ਸਕਿਲ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਤੋਂ ਦੂਰ ਰਹਿਣ ਅਤੇ ਹੋਰ ਲੋਕਾਂ ਨੂੰ ਵੀ ਨਸ਼ੇ ਦੇ ਬੂਰੇ ਪ੍ਰਭਾਵਾਂ ਦੇ ਬਾਰੇ ਜਾਗਰੁਕ ਕਰਨ।

ਹਰਿਆਣਾ ਵਿਚ ਹੋਇਆ 710 ਪ੍ਰਾਥਮਿਕ ਖੇਤੀਬਾੜੀ ਕਰਜਾ ਕਮੇਟੀਆਂ (ਪੈਕਸ) ਦਾ ਕੰਪਿਉਟਰੀਕਰਣ

ਚੰਡੀਗੜ੍ਹ, 18 ਦਸੰਬਰ – ਹਰਿਆਣਾ ਦੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਸੂਬੇ ਵਿਚ 710 ਪ੍ਰਾਥਮਿਕ ਖੇਤੀਬਾੜੀ ਕਰਜਾ ਕਮੇਟੀਆਂ (ਪੈਕਸ) ਦੇ ਕੰਪਿਊਟਰੀਕਰਣ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ ਕਿਹਾ ਕਿ ਇਸ ਕਦਮ ਨਾਲ ਨਾ ਸਿਰਫ ਇੰਨ੍ਹਾਂ ਕਮੇਟੀਆਂ ਦੀ ਕੁਸ਼ਲਤਾ ਵਿਚ ਸੁਧਾਰ ਹੋਵੇਗਾ, ਸਗੋ ਭ੍ਰਿਸ਼ਟਾਚਾਰ ਨਾਲ ਨਜਿੱਠਣ ਵਿਚ ਵੀ ਮਦਦ ਮਿਲੇਗੀ। ਉਨ੍ਹਾਂ ਨੇ ਡਿਜੀਟਲ ਫ੍ਰੇਮਵਰਕ ਵਿਚ ਬਿਨ੍ਹਾਂ ਰੁਕਾਵਟ ਬਦਲਾਅ ਯਕੀਨੀ ਕਰਨ ਲਈ ਅਧਿਕਾਰੀਆਂ ਨੂੰ ਸਿਖਲਾਈ ਦੇਣ ਦੀ ਵੀ ਅਪੀਲ ਕੀਤੀ।

          ਮੁੱਖ ਸਕੱਤਰ ਅੱਜ ਇੱਥੇ ਰਾਜ ਸਹਿਕਾਰੀ ਵਿਕਾਸ ਕਮੇਟੀਆਂ (ਐਸਸੀਡੀਸੀ) ਦੀ ਤੀਜੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਮੀਟਿੰਗ ਵਿਚ ਦਸਿਆ ਗਿਆ ਕਿ ਪੈਕਸ/ਪੀਸੀਸੀਐਸ ਸੂਬੇ ਦੀ ਸਾਰੀ ਪਿੰਡ ਪੰਚਾਇਤਾਂ ਨੂੰ ਕਵਰ ਕਰਦੀ ਹੈ। ਇਸ ਤੋਂ ਇਲਾਵਾ, ਸੂਬੇ ਦੀ ਹਰੇਕ ਪਿੰਡ ਪੰਚਾਇਤ ਵਿਚ ਡੇਅਰੀ ਅਤੇ ਮੱਛੀ ਸਰਕਾਰੀ ਕਮੇਟੀਆਂ ਦੇ ਨਾਲ-ਨਾਲ ਬਹੁਉਦੇਸ਼ੀ ਪੈਕਸ ਦੇ ਗਠਨ ਲਈ ਇਕ ਸੰਯੁਕਤ ਕਾਰਜ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਸੂਬੇ ਵਿਚ ਸਾਰੀ ਪੈਕਸ/ਪੀਸੀਸੀਐਸ ਵੱਲੋਂ ਉਨ੍ਹਾਂ ਦੀ ਵਿਵਹਾਰਤਾ ਵਧਾਉਣ ਅਤੇ ਗਤੀਵਿਧੀਆਂ ਵਿਚ ਵਿਵਿਧਤਾ ਲਿਆਉਣ ਲਈ ਨਵੇਂ ਮਾਡਲ ਉੱਪ-ਨਿਯਮਾਂ ਨੂੰ ਅਪਣਾਇਆ ਗਿਆ ਹੈ, ਤਾਂ ਜੋ ਉਹ ਪਿੰਡ ਪੱਧਰ ‘ਤੇ ਜਿੰਦਾਂ ਆਰਥਕ ਇਕਾਈ ਬਣ ਸਕਣ।

          ਕੇਂਦਰ ਸਰਕਾਰ ਦੀ ਇਕ ਪਾਇਲਟ ਪਰਿਯੋਜਨਾ ਦੇ ਤਹਿਤ, ਸੂਬੇ ਦੇ ਪੈਕਸ ਨਵੇਂ ਗੋਦਾਮਾਂ ਦੇ ਨਿਰਮਾਣ ‘ਤੇ ਵੀ ਕੰਮ ਕਰ ਰਹੇ ਹਨ। ਪੈਕਸ ਲੋਕਾਂ ਨੂੰ ਕਾਮਨ ਸਰਵਿਸ ਸੈਂਟਰ (ਸੀਐਸਸੀ) ਸੇਵਾਵਾਂ ਵੀ ਪ੍ਰਦਾਨ ਕਰਣਗੇ। ਰਾਜ ਵਿਚ 202 ਪੈਕਸ ਵੱਲੋਂ ਸੀਐਸਸੀ ਸੇਵਾਵਾਂ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਚਾਰ ਪੈਕਸ-ਬਾਸ, ਮਤਲੌਡਾ, ਨਾਰਨੌਂਦ ਅਤੇ ਹਥੀਰਾ ਨੇ ਜਨ ਔਸ਼ਧੀ ਕੇਂਦਰਾਂ ਵਿਚ ਦਵਾਈਆਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ, 742 ਪੈਕਸ ਨੇ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਦੀ ਕੇਂਦਰ ਵਜੋ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

          ਵਰਨਣਯੋਗ ਹੈ ਕਿ ਬਹੁ-ਰਾਜ ਸਹਿਕਾਰੀ ਕਮੇਟੀ ਐਕਟ, 2002 ਤਹਿਤ ਸਹਿਕਾਰੀ ਖੇਤਰ ਤੋਂ ਨਿਰਯਾਤ ਨੂੰ ਪ੍ਰੋਤਸਾਹਨ ਦੇਣ ਲਈ ਅੰਬ੍ਰੇਲਾ ਸੰਗਠਨ ਵਜੋ ਇਕ ਨਵਾਂ ਕੌਮੀ ਸਹਿਕਾਰੀ ਨਿਰਯਾਤ ਲਿਮੀਟੇਡ ਸਥਾਪਿਤ ਕੀਤਾ ਗਿਆ ਹੈ। ਇਸ ਸੋਸਾਇਟੀ ਰਾਹੀਂ ਕਿਸਾਨਾਂ ਦੇ ਉਤਪਾਦਾਂ ਦੇ ਨਿਰਯਾਤ ਵਿਚ ਸਹੂਲਤ ਹੋਵੇਗੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦਾ ਬਿਹਤਰ ਮੁੱਲ ਮਿਲੇਗਾ। ਸੂਬੇ ਵਿਚ 420 ਕਮੇਟੀਆਂ ਨੂੰ ਕੌਮੀ ਸਰਕਾਰੀ ਨਿਰਯਾਤ ਲਿਮੀਟੇਡ ਦੀ ਮੈਂਬਰਸ਼ਿਪ ਪ੍ਰਦਾਨ ਕੀਤੀ ਗਈ ਹੈ।

          ਇਸ ਤੋਂ ਇਲਾਵਾ, 347 ਕਮੇਟੀਆਂ ਨੂੰ ਕੌਮੀ ਸਹਿਕਾਰੀ ਜੈਵਿਕ ਲਿਮੀਟੇਡ ਦਾ ਮੈਂਬਰ ਬਣਾਇਆ ਗਿਆ ਹੈ, ਕਿਜਸ ਬਹੁਉਦੇਸ਼ੀ ਸਹਿਕਾਰੀ ਕਮੇਟੀ ਐਕਟ, 2002 ਤਹਿਤ ਇਕ ਅੰਗ੍ਰੇਲਾ ਸੰਗਠਨ ਵਜੋ ਸਥਾਪਿਤ ਕੀਤਾ ਗਿਆ ਹੈ। ਇਹ ਸੰਗਠਨ ਪ੍ਰਮਾਣਿਤ ਅਤੇ ਪਮਾਣਿਕ ਜੈਵਿਕ ਉਤਪਾਦਾਂ ਦੇ ਉਤਪਾਦਨ, ਵੇਰਵਾ ਅਤੇ ਮਾਰਕਟਿੰਗ ਲਈ ਕੰਮ ਕਰੇਗਾ।

          ਇਸ ਤੋਂ ਇਲਾਵਾ, 499 ਕਮੇਟੀਆਂ ਨੂੰ ਇਕ ਨਵੀਂ ਭਾਰਤੀ ਬੀਜ ਸਹਿਕਾਰੀ ਕਮੇਟੀ ਲਿਮੀਟੇਡ ਦੀ ਮੈਂਬਰਸ਼ਿਪ ਕੀਤੀ ਗਈ ਹੈ, ਜਿਸ ਨੂੰ ਇਕ ਹੀ ਬ੍ਰਾਂਡ ਨਾਅ ਤਹਿਤ ਉਨੱਤ ਬੀਜਾਂ ਦੀ ਖੇਤੀ, ਉਤਪਾਦਨ ਅਤੇ ਵੇਰਵਾ ਲਈ ਇਕ ਅੰਗ੍ਰੇਲਾ ਸੰਗਠਨ ਵਜੋ ਸਥਾਪਿਤ ਕੀਤਾ ਗਿਆ ਹੈ।

          ਮੁੱਖ ਸਕੱਤਰ ਨੇ ਸਹਿਕਾਰਤਾ ਵਿਭਾਗ ਨੂੰ ਸਹਿਕਾਰੀ ਸਮੂਹ ਆਵਾਸ ਕਮੇਟੀ ਦੇ ਮੈਂਬਰਾਂ ਨੂੰ ਪੇਸ਼ ਆਉਣ ਵਾਲੀ ਸਮਸਿਆਵਾਂ ਨੂੰ ਪਹਿਚਾਣ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਨਾਉਣ ਲਈ ਵੀ ਕਿਹਾ। ਇਹ ਕਮੇਟੀ ਉਨ੍ਹਾਂ ਦੀ ਸ਼ਿਕਾਇਤਾਂ ਦੇ ਹੱਲ ਲਈ ਆਪਣੀ ਸਿਫਾਰਿਸ਼ਾਂ ਦਵੇਗੀ।

Leave a Reply

Your email address will not be published.


*