Haryana News

ਕੁਦਰਤ ਦਾ ਸਰੰਖਣ ਤੇ ਸੰਵਰਧਨ ਹਰ ਮਨੁੱਖ ਦੀ ਜਿਮੇਵਾਰੀ, ਵੱਧ ਤੋਂ ਵੱਧ ਲਗਾਉਣ ਪੇੜ ਪੌਧੇ  ਨਾਇਬ ਸਿੰਘ ਸੈਣੀ

ਚੰਡੀਗੜ੍ਹ, 17 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਦਰਤ ਦਾ ਸਰੰਖਣ ਤੇ ਸੰਵਰਧਨ ਹਰ ਮਨੁੱਖ ਦੀ ਜਿਮੇਵਾਰੀ ਹੈ। ਅੱਜ ਜੰਗਲਾਂ ਦੀ ਕਟਾਈ ਦੇ ਕਾਰਨ ਪਸ਼ੂ ਤੇ ਪੰਛੀਆਂ ਦੇ ਸ਼ੈਲਟਰ ਦੀ ਕਮੀ ਹੁੰਦੀ ਜਾ ਰਹੀ ਹੈ। ਅਜਿਹੇ ਵਿਚ ਹਰ ਨਾਗਰਿਕ ਨੂੰ ਵੱਧ ਤੋਂ ਵੱਧ ਪੇੜ-ਪੌਂਧੇ ਲਗਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ ਅਤੇ ਕੁਦਰਤੀ ਸਰੰਖਣ ਵਿਚ ਸਹਿਯੋਗ ਕਰਨਾ ਚਾਹੀਦਾ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤ ਵਿਚ ਗਗਨ, ਜਲ੍ਹ ਤੇ ਧਰਤੀ ‘ਤੇ ਨਿਵਾਸ ਕਰਨ ਵਾਲੇ ਹਰ ਜੀਵ ਦਾ ਆਪਣਾ ਮਹਤੱਵ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅਨੇਕ ਵਿਲੁਪਤ ਹੁੰਦੀ ਪ੍ਰਜਾਤੀਆਂ ਦੇ ਸਰੰਖਣ ਲਈ ਪਹਿਲ ਕੀਤੀ ਹੈ। ਇਸੀ ਪਹਿਲ ਨੂੰ ਅੱਗੇ ਵਧਾਉਂਦੇ ਹੋਏ ਸੂਬਾ ਸਰਕਾਰ ਨੇ ਵੀ ਵਿਲੁਪਤ ਹੋ ਰਹੀ ਗਿੱਦਾਂ ਦੀ ਪ੍ਰਜਾਤੀਆਂ ਦੇ ਸਰੰਖਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਇਸ ਦੇ ਲਈ ਪਿੰਜੌਰ ਵਿਚ ਜਾਟਾਯੂ ਸਰੰਖਣ ਪ੍ਰਜਨਨ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ। ਅੱਜ ਇਸ ਕੇਂਦਰ ਵਿਚ ਗਿੱਦਾਂ ਦੀ ਗਿਣਤੀ 378 ਹੈ।

          ਮੁੱਖ ਮੰਤਰੀ ਅੱਜ ਜਿਲ੍ਹਾ ਪੰਚਕੂਲਾ ਦੇ ਪਿੰਜੌਰ ਸਥਿਤ ਬੀੜ ਸ਼ਿਕਾਰਗਾਹ ਵਾਇਡ ਲਾਇਡ ਸੈਂਚੂਰੀ ਦੇ ਕੋਲ ਜਟਾਯੂ ਸਰੰਖਣ ਪ੍ਰਜਨਨ ਕੇਂਦਰ ਵਿਚ 25 ਗਿੱਦਾਂ ਨੂੰ ਖੁੱਲੇ ਆਸਮਾਨ ਵਿਚ ਛੱਡਣ ਦੇ ਮੌਕੇ ‘ਤੇ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵਜੋ ਬੋਲ ਰਹੇ ਸਨ। ਇਸ ਮੌਕੇ ‘ਤੇ ਵਾਤਾਵਰਣ, ਜੰਗਲ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ, ਕਾਲਕਾ ਦੀ ਵਿਧਾਇਕਾ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ ਵੀ ਮੌਜੂਦ ਰਹੇ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 1990 ਦੇ ਦਿਹਾਕੇ ਵਿਚ ਗਿੱਦਾਂ ਦੀ ਗਿਣਤੀ ਕਰੋੜਾਂ ਵਿਚ ਸੀ, ਜੋ ਹੌਲੀ-ਹੌਲੀ ਘੱਟ ਕੇ ਲੱਖਾਂ ਵਿਚ ਰਹਿ ਗਈ। ਗਿੱਦਾਂ ਦੀ ਗਿਣਤੀ ਘੱਟਣ ਦਾ ਮੁੱਖ ਕਾਰਨ ਦੁਧਾਰੂ ਪਸ਼ੂਆਂ ਵਿਚ ਡਰਾਈਕਲੋਫਨਾਕ ਇੰਜੈਕਸ਼ਨ ਦੀ ਵਰਤੋ ਰਹੀ ਹੈ, ਕਿਉੱਕਿ ਹੁਣ ਮ੍ਰਿਤ ਪਸ਼ੂ ਨੂੰ ਗਿੱਦ ਖਾਂਦਾ ਹੈ ਤਾਂ ਉਸ ਨੂੰ ਦਵਾਈ ਦਾ ਪ੍ਰਭਾਵ ਹੌਲੀ-ਹੌਲੀ ਗਿੱਦਾਂ ‘ਤੇ ਪੈਣ ਲੱਗਾ ਅਤੇ ਇਹ ਪ੍ਰਜਾਤੀ ਵਿਲੁਪਤ ਹੋਣ ਦੇ ਕਗਾਰ ‘ਤੇ ਆ ਗਈ।

          ਉਨ੍ਹਾਂ ਨੇ ਕਿਹਾ ਕਿ ਗਿੱਦਾਂ ਦੇ ਸਰੰਖਣ ਲਈ ਬੰਬਈ ਨੈਚੂਰਲ ਹਿਸਟਰੀ ਸੋਸਾਇਟੀ ਨੇ ਹਰਿਆਣਾ ਸਰਕਾਰ ਦੇ ਨਾਲ ਸਮਝੌਤਾ ਕੀਤਾ ਅਤੇ ਇਹ ਮਿਸ਼ਨ ਲਿਆ ਕਿ ਹਰਿਆਣਾ ਦੇ ਪਿੰਜੌਰ ਵਿਚ ਗਿੱਦਾਂ ਦੀ ਗਿਣਤੀ ਨੈਚੂਰਲ ਤੇ ਬਨਾਵਟੀ ਪ੍ਰਜਨਨ ਵਿਧੀ ਅਪਣਾ ਕੇ ਵਧਾਈ ਜਾਵੇਗੀ ਅਤੇ ਅੱਜ ਇਹ ਕੇਂਦਰ ਨਾ ਸਿਰਫ ਦੇਸ਼ ਦਾ ਸਗੋ ਏਸ਼ਿਆ ਦਾ ਸੱਭ ਤੋਂ ਵੱਡਾ ਕੇਂਦਰ ਹੈ। ਇਸ ਸੈਂਟਰ ਵਿਚ ਚਿੱਟੇ ਪਿੱਠ ਵਾਲੇ ਗਿੱਦਾਂ ਦੀ ਗਿਣਤੀ 97, ਲੰਬੀ ਚੁੰਝ ਵਾਲੇ ਗਿੱਦਾਂ ਦੀ ਗਿਣਤੀ 219 ਅਤੇ ਪਤਲੀ ਚੁੰਝ ਵਾਲੇ ਗਿੱਦਾਂ ਦੀ ਗਿਣਤੀ 62 ਹੈ ਅਤੇ ਨਵੰਬਰ 2024 ਤੱਕ ਇਸ ਕੇਂਦਰ ਵਿਚ ਪੈਦਾ ਹੋਏ ਇੰਨ੍ਹਾਂ ਪ੍ਰਜਾਤੀਆਂ ਦੇ ਚੁਜਿਆਂ ਦੀ ਗਿਣਤੀ 404 ਦੱਸੀ ਗਈ ਹੈ। ਅੱਜ ਚਿੱਟੀ ਪਿੱਠ ਵਾਲੇ 25 ਗਿੱਦਾਂ ਨੂੰ ਖੁੱਲੇ ਆਸਮਾਨ ਵਿਚ ਛੱਡਿਆ ਜਾ ਰਿਹਾ ਹੈ। ਸੈਂਟਰ ਵਿਚ 8 ਨਰਸਰੀ ਏਵਿਅਰੀ,6 ਕਲੋਨੀ ਏਵਿਅਰੀ, 8 ਹੋਲਡਿੰਗ ਏਵਿਅਰੀ, 2 ਡਿਸਪਲੇ ਏਵਿਅਰੀ, 4 ਹਸਪਤਾਲ ਏਵਿਅਰੀ, 8 ਪ੍ਰਜਨਨ ੲਵਿਅਰੀ, 1 ਗ੍ਰੀਨ ਏਵਿਅਰੀ ਅਤੇ 1 ਰਿਲਿਜ ਏਵਿਅਰੀ ਹੈ, ਜਿੱਥੋਂ ਅੱਜ 25 ਗਿੱਦਾਂ ਨੂੰ ਛੱਡਿਆ ਗਿਆ ਹੈ।

          ਮੁੱਖ ਮੰਤਰੀ ਨੇ ਜਟਾਯੂ ਸਰੰਖਣ ਪ੍ਰਜਨਨ ਕੇਂਦਰ ਦੇ ਕਿਸ਼ੇਰ ਰੀਠੇ ਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਗੌਰੈਯਾ ਚਿੜੀਆਂ ਦੇ ਸਰੰਖਣ ਲਈ ਵੀ ਕੰਮ ਕਰਨ ਨੂੰ ਕਿਹਾ। ਇਸ ਦੇ ਲਈ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਨੂੰ ਹੀ ਮਾਤਾ ਮਨਸਾ ਦੇਵੀ ਕੰਪਲੈਕਸ ਵਿਚ ਪੰਛੀ ਨਿਵਾਸ ਦਾ ਉਦਘਾਟਨ ਕੀਤਾ।

          ਇਸ ਮੌਕੇ ‘ਤੇ ਪਿੰਜੌਰ ਗਿੱਦ ਸੁਰੱਖਿਅਤ ਖੇਤਰ ਅਤੇ ਜਟਾਯੂ ਸਰੰਖਣ ਪ੍ਰਜਨਨ ਕੇਂਦਰ ‘ਤੇ ਇਕ ਟੈਲੀ ਫਿਲਮ ਵੀ ਦਿਖਾਈ ਗਈ।

          ਪ੍ਰੋਗ੍ਰਾਮ ਵਿਚ ਵਾਤਾਵਰਣ, ਵਨ ਅਤੇ ਜੰਲਗੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ ਨੇ ਮੁੱਖ ਮੰਤਰੀ ਸਮੇਤ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾਅਤੇ ਵਿਭਾਗ ਵੱਲੋਂ ਕੀਤੀ ਜਾ ਰਹੀ ਗਤੀਵਿਧਖੀਆਂ ‘ਤੇ ਚਾਨਣ ਪਾਇਆ।

ਕਿਸਾਨ ਹਿੱਤ ਦੇ ਨਾਂਅ ‘ਤੇ ਕਾਂਗਰਸ ਤੇ ਆਪ ਪਾਰਟੀ ਕਰ ਰਹੀ ਹੈ ਰਾਜਨੀਤੀ

ਚੰਡੀਗੜ੍ਹ, 17 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੰਸਦ ਵਿਚ ਅੱਜ ਪੇਸ਼ ਕੀਤੇ ਗਏ ਵਨ ਨੇਸ਼ਨ-ਵਨ ਇਲੈਕਸ਼ਨ ਬਿੱਲ ਦੇ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਪ੍ਰਧਾਨ ਮੰਤਰੀ ਦਾ ਵਿਜਨ ਸਾਕਾਰ ਹੋਵੇਗਾ ਅਤੇ ਇਕ ਹੀ ਸਮੇਂ ‘ਤੇ ਚੋਣ ਹੋਣ ਨਾਲ ਸਮੇਂ ਅਤੇ ਧਨ ਦੋਵਾਂ ਦੀ ਬਚੱਤ ਹੋਵੇਗੀ ਅਤੇ ਦੇਸ਼ ਸੂਬੇ ਵਿਚ ਵਿਕਾਸ ਦਾ ਕੰਮ ਲਗਾਤਾਰ ਜਾਰੀ ਰਹਿਣਗੇ।

          ਮੁੱਖ ਮੰਤਰੀ ਅੱਜ ਪਿੰਜੌਰ ਦੇ ਜਟਾਯੂ ਸਰੰਖਣ ਅਤੇ ਪ੍ਰਜਨਨ ਕੇਂਦਰ ਵਿਚ 25 ਗਿੱਦਾਂ ਨੁੰ ਖੁੱਲੀ ਹਵਾ ਵਿਚ ਛੱਡਣ ਦੇ ਪ੍ਰੋਗ੍ਰਾਮ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਇਸ ਮੌਕੇ ‘ਤੇ ਵਾਤਾਵਰਣ, ਜੰਗਲ ਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਵੀ ਮੌਜੂਦ ਸਨ।

ਕਿਸਾਨ ਹਿੱਤ ਦੇ ਨਾਂਅ ‘ਤੇ ਕਾਂਗਰਸ ਤੇ ਆਪ ਪਾਰਟੀ ਕਰ ਰਹੀ ਹੈ ਰਾਜਨੀਤੀ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੀ ਹਮੇਸ਼ਾ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਚੰਗੇਕੰਮਾਂ ਦਾ ਵਿਰੋਧ ਕਰਨ ਦੀ ਆਦਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਾਗਰਸ ਨੇ ਦੇਸ਼ ‘ਤੇ 55 ਸਾਲ ਤੱਕ ਰਾਜ ਕੀਤਾ, ਪਰ ਉਨ੍ਹਾਂ ਨੇ ਕਿਸਾਨ ਹਿੱਤ ਲਈ ਕੋਈ ਵੀ ਚੰਗਾ ਫੈਸਲਾ ਕੀਤਾ ਹੋਵੇ ਤਾਂ ਉਹ ਦੱਸਣ। ਹਿਮਾਚਲ ਪ੍ਰਦੇਸ਼, ਕਰਨਾਟਕ ਤੇ ਤੇਲਾਂਗਾਨਾ ਵਿਚ ਕਾਂਗਰਸ ਦੀ ਸਰਕਾਰ ਹੈ। ਉੱਥੇ ਹੀ , ਪੰਜਾਬ ਤੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇੰਨ੍ਹਾਂ ਸੂਬਿਆਂ ਵਿਚ ਕਿਸਾਨ ਧਰਨੇ ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਦੇ ਨਾਂਅ ‘ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਰਾਜਨੀਤੀ ਕਰ ਰਹੇ ਹਨ।

ਹਰਿਆਣਾ ਸਰਕਾਰ ਲਗਾਤਾਰ ਕਿਸਾਨ ਹਿੱਤ ਵਿਚ ਕਰ ਰਹੀ ਹੈ ਕੰਮ

          ਮੁੱਖ ਮੰਤਰੀ ਨੇ ਕਿਹਾ ਕਿਹ ਕਿ ਹਰਿਆਣਾ ਸਰਕਾਰ ਲਗਾਤਾਰ ਕਿਸਾਨ ਹਿੱਤ ਵਿਚ ਕੰਮ ਕਰ ਰਹੀ ਹੈ। ਸਾਡੀ ਸਰਕਾਰ ਸੌ-ਫੀਸਦੀ ਫਸਲਾਂ ਘੱਟੋ ਘੱਟ ਸਹਾਇਕ ਮੁੱਲ ‘ਤੇ ਖਰੀਦ ਰਹੀ ਹੈ। ਸਬਜੀ ਕਿਸਾਨਾਂ ਨੂੰ ਭਾਵਾਂਤਰ ਯੋਜਨਾ ਤਹਿਤ ਲਾਭ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ , ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕਿਸਾਨਾਂ ਦੇ ਨਾਲ ਮਜਬੂਤੀ ਨਾਲ ਖੜੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ 4500 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਾ ਕਿਸਾਨਾਂ ਦਾ ਭੁਗਤਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਟਰੈਕਟਰ ਤੇ ਖੇਤੀਬਾੜੀ ਸਮੱਗਰੀਆਂ ‘ਤੇ ਸਬਸਿਡੀ ਦੇ ਰਹੀ ਹੈ ਅਤੇ ਕਿਸਾਨ ਦਾ ਖਰਚ ਘੱਟ ਤੋਂ ਘੱਟ ਹੋਵੇ, ਇਸ ਦੇ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ।

          ਉਨ੍ਹਾਂ ਨੇ ਕਿਹਾ ਕਿ 2022 ਵਿਚ ਕੌਮਾਂਤਰੀ ਪੱਧਰ ‘ਤੇ ਯੂਰਿਆ ਤੇ ਡੀਏਪੀ ਦੇ ਭਾਅ ਵਧੇ ਸਨ ਤਾਂ ਪ੍ਰਧਾਨ ਮੰਤਰੀ ਨੇ ਇੰਨ੍ਹਾਂ ਦੇ ਦਾਮ ਵਧਾਉਣ ‘ਤੇ ਰੋਕ ਲਗਾਈ ਅਤੇ ਕਿਸਾਨ ਨੂੰ ਸਸਤੀ ਦਰਾਂ ‘ਤੇ ਖਾਦ ਉਪਲਬਧ ਕਰਵਾਈ ਤਾਂ ਜੋ ਕਿਸਾਨ ‘ਤੇ ਵੱਧ ਬੋਝ ਨਾ ਪਵੇ। ਉਨ੍ਹਾਂ ਨੇ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਸੂਪੀਏ ਦੇ ਸਮੇਂ ਠੇਢੇ ਬਸਤੇ ਵਿਚ ਪਾ ਦਿੱਤਾ ਗਿਆ। ਅੱਜ ਇੰਡੀ ਗਠਜੋੜ ਜੋ ਉਸ ਸਮੇਂ ਯੂਪੀਏ ਦਾ ਹਿੱਸਾ ਸਨ, ਉਹ ਅੱਜ ਕਿਸਾਨ ਹਿੱਤ ਦੀ ਗੱਲ ਕਰ ਰਹੇ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਹਰਿਆਣਾ ਦੇ ਕਿਸਾਨ ਅੱਗੇ ਆਉਣ, ਇਸ ਦੇ ਲਈ ਉਹ ਕਿਸਾਨਾਂ ਦੇ ਧੰਨਵਾਦੀ ਹਨ। ਸੁਪਰੀਮ ਕੋਰਟ ਨੇ ਵੀ ਹਰਿਆਣਾ ਦੀ ਇਸ ਪਹਿਲ ਦੀ ਤਾਰੀਫ ਕੀਤੀ ਹੈ।

ਮੁੱਖ ਮੰਤਰੀ ਨਾਲ ਆਈਜੀਯੂ ਵਾਇਸ ਚਾਂਸਲਰ ਨੇ ਕੀਤੀ ਮੁਲਾਕਾਤ

ਚੰਡੀਗੜ੍ਹ, 17 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਇੰਦਰਾ ਗਾਂਧੀ ਯੂਨੀਵਰਸਿਟੀ, ਮੀਰਪੁਰ ਰਿਵਾੜੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਜੇ ਪੀ ਯਾਦਵ ਨੇ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਵਾਇਸ ਚਾਂਸਲਰ ਨੇ ਯੂਨੀਵਰਸਿਟੀ ਵਿਚ ਚੱਲ ਰਹੇ ਨਿਰਮਾਣਧੀਨ ਵਿਕਾਸ ਕੰਮਾਂ ਦੀ ਰਿਪੋਰਟ ਮੁੱਖ ਮੰਤਰੀ ਦੇ ਨਾਲ ਸਾਂਝੀ ਕੀਤੀ ਅਤੇ ਉਨ੍ਹਾਂ ਤੋਂ ਯੁਨੀਵਰਸਿਟੀ ਵਿਚ ਵਿਦਿਅਕ ਅਤੇ ਗੈਰ-ਵਿਦਿਅਕ ਕਰਮਚਾਰੀਆਂ ਦੇ ਨਵੇਂ ਅਹੁਦੇ ਸ੍ਰਿਜਤ ਕਰਨ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸੈਸ਼ਨ ਵਿਚ ਲਾਗੂ ਕੀਤੀ ਗਈ ਸਿਖਿਆ ਨੀਤੀ 2020 ਦੇ ਬਾਰੇ ਵਿਚ ਵੀ ਜਾਣੂੰ ਕਰਵਾਇਆ। ਵਾਇਸ ਚਾਂਸਲਰ ਨੇ ਮੁੱਖ ਮੰਤਰੀ ਨਾਲ ਯੁਨੀਵਰਸਿਟੀ ਵਿਚ ਆਉਣ ਲਈ ਸੱਦਾ ਦਿੱਤਾ।

ਸਥਾਨਕ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਲਈ ਜਿਲ੍ਹਾ ਪੱਧਰ ‘ਤੇ ਪ੍ਰਬੰਧਿਤ ਹੋਣ ਵਪਾਰ ਮੇਲੇ  ਮੁੱਖ ਸਕੱਤਰ

ਚੰਡੀਗੜ੍ਹ, 17 ਦਸੰਬਰ – ਹਰਿਆਣਾ ਦੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਹਰਿਆਣਾ ਵਪਾਰ ਮੇਲਾ ਅਥਾਰਿਟੀ ਨੂੰ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ, ਅੱਜ ਦੇਸ਼ਾਂ ਦੇ ਨਾਲ ਮਿਲ ਕੇ ਸੂਬਾ ਪੱਧਰ ‘ਤੇ ਵਪਾਰ ਮੇਲੇ ਪ੍ਰਬੰਧਿਤ ਕਰਨ ਦੇ ਮੌਕ ਤਲਾਸ਼ਨ ਦੇ ਨਿਰਦੇਸ਼ ਦਿੱਤੇ ਹਨ। ਇੰਨ੍ਹਾਂ ਵਪਾਰ ਮੇਲਿਆਂ ਵਿਚ ਹਰਿਆਣਾ ਦੇ ਸਥਾਨਕ ਉਦਯੋਗਾਂ ਵੱਲੋਂ ਨਿਰਮਾਣਿਤ ਉਤਪਾਦਾਂ ਦੇ ਨਾਲ-ਨਾਲ ਭਾਗੀਦਾਰ ਦੇਸ਼ਾਂ  ਦੇ ਭੋਜਨ, ਸਭਿਆਚਾਰ ਅਤੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

          ਡਾ. ਜੋਸ਼ੀ, ਜੋ ਹਰਿਆਣਾ ਵਪਾਰ ਮੇਲਾ ਅਥਾਰਿਟੀ ਦੇ ਚੇਅਰਮੈਨ ਵੀ ਹਨ, ਅੱਜ ਇੱਥੇ ਹਰਿਆਣਾ ਵਪਾਰ ਮੇਲਾ ਅਥਾਰਿਟੀ ਦੀ 35ਵੀਂ ਨਿਗਮ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਮੁੱਖ ਸਕੱਤਰ ਨੇ ਸਥਾਨਕ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਦੀ ਜਰੂਰਤ ‘ਤੇ ਜੋਰ ਦਿੰਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਲ੍ਹਾ-ਪੱਧਰੀ ਵਪਾਰ ਮੇਲੇ ਪ੍ਰਬੰਧਿਤ ਕਰਨ ਲਈ ਇਕ ਵਿਆਪਕ ਯੋਜਨਾ ਤਿਆਰ ਕੀਤੀ ੧ਾਵੇ ਤਾਂ ਜੋ ਸਥਾਨਕ ਕਾਰੀਗਰਾਂ ਅਤੇ ਵਪਾਰੀਆਂ ਨੂੰ ਆਪਣੇ ਉਤਪਾਦਾਂ ਦੀ ਵਿਕਰੀ ਲਈ ਉਪਯੁਕਤ ਮੰਚ ਮਿਲ ਸਕੇ।

          ਡਾ. ਜੋਸ਼ੀ ਨੇ ਕੇਂਦਰ ਤੇ ਸੂਬਾ ਸਰਕਾਰ ਦੀ ਵੱਖ-ਵੱਖ ਯੋਜਨਾਵਾਂ ਨੂੰ ਪ੍ਰੋਤਸਾਹਨ ਦੇਣ ਲਈ ਵੀ ਇੰਨ੍ਹਾਂ ਪ੍ਰਬੰਧਾਂ ਦੀ ਵਰਤੋ ਕਰਨ ‘ਤੇ ਜੋਰ ਦਿੱਤਾ, ਤਾਂ ਜੋ ਆਮਜਨਤਾ ਨੂੰ ਉਨ੍ਹਾਂ ਦੇ ਲੋਕਾਂ ਦੇ ਬਾਰੇ ਵਿਚ ਜਾਗਰੁਕ ਕੀਤਾ ਜਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇੰਨ੍ਹਾਂ ਵਪਾਰ ਮੇਲਿਆਂ ਵਿਚ ਉਤਪਨ ਮਾਲ, ਸ੍ਰਿਜਤ ਰੁਜਗਾਰ ਦੇ ਮੌਕਿਆਂ ਅਤੇ ਇੰਨ੍ਹਾਂ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ‘ਤੇ ਵੀ ਇਕ ਵਿਸਤਾਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।

          ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਡਾ. ਜੋਸ਼ੀ ਨੇ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਚ ਹਾਲ ਹੀ ਵਿਚ ਸਪੰਨ ਭਾਰਤ ਕੌਮਾਂਤਰੀ ਵਪਾਰ ਮੇਲਾ-2024 ਵਿਚ ਹਰਿਆਣਾ ਦੇ ਵਰਨਣਯੋਗ ਪ੍ਰਦਰਸ਼ਨ ਦੇ ਲਈ ਟੀਮ ਨੂੰ ਵਧਾਈ ਦਿੱਤੀ। ਇਸ ਮੇਲੇ ਵਿਚ ਹਰਿਆਣਾ ਦੇ ਮੰਡਪ ਨੇ ਬ੍ਰਾਂਜ ਮੈਡਲ ਅਰਜਿਤ ਕੀਤਾ ਹੈ।

ਗੁਰੂਗ੍ਰਾਮ ਵਿਚ ਹੋਵੇਗਾ ਸੁਸਾਸ਼ਨ ਦਿਵਸ ‘ਤੇ ਰਾਜ ਪੱਧਰੀ ਸਮਾਰੋਹ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹੋਣਗੇ ਮੁੱਖ ਮਹਿਮਾਨ

ਚੰਡੀਗੜ੍ਹ, 17 ਦਸੰਬਰ – ਹਰਿਆਣਾ ਵਿਚ 25 ਦਸੰਬਰ ਨੂੰ ਸੁਸਾਸ਼ਨ ਦਿਵਸ ਦੇ ਮੌਕੇ ‘ਤੇ ਰਾਜ ਪੱਧਰੀ ਸਮਾਰੋਹ ਗੁਰੂਗ੍ਰਾਮ ਵਿਚ ਪ੍ਰਬੰਧਿਤ ਕੀਤਾ ਜਾਵੇਗਾ, ਜਿਸ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਣਗੇ।

          ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਇਕ ਪੱਤਰ ਅਨੁਸਾਰ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ੍ਰੀ ਕ੍ਰਿਸ਼ਣ ਪਾਲ ਗੁਰਜਰ ਫਰੀਦਾਬਾਦ ਵਿਚ ਜਦੋਂ ਕਿ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਕੈਥਲ ਵਿਚ ਜਿਲ੍ਹਾ ਪੱਧਰੀ ਸਮਾਰੋਹ ਵਿਚ ਮੁੱਖ ਮਹਿਮਾਨ ਹੋਣਗੇ।

          ਉਰਜਾ ਮੰਤਰੀ ਸ੍ਰੀ ਅਨਿਲ ਵਿਜ ਸਿਰਸਾ, ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਹਿਸਾਰ, ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੁੰਹ ਅਤੇ ਸਕੂਲ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਭਿਵਾਨੀ ਵਿਚ ਪ੍ਰਬੰਧਿਤ ਸਮਾਰੋਹ ਵਿਚ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਣਗੇ।

          ਮਾਲ ਅਤੇ ਕੁਦਰਤੀ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਰਿਵਾੜੀ, ਸਹਿਕਾਰਤਾ ਮੰਤਰੀ ਸ੍ਰੀ ਅਰਵਿੰਦ ਕੁਮਾਰ ਸ਼ਰਮਾ ਮਹੇਂਦਰਗੜ੍ਹ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਾਮ ਸਿੰਘ ਰਾਣਾ ਝੱਜਰ , ਜਨ ਸਿਹਤ ਇੰਜਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਕਰਨਾਲ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਯਮੁਨਾਨਗਰ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਫਤਿਹਾਬਾਦ ਅਤੇ ਸਿਹਤ ਮੰਤਰੀ ਸੁਸ੍ਰੀ ਆਰਤੀ ਸਿੰਘ ਰਾਓ ਪਲਵਲ ਵਿਚ ਪ੍ਰਬੰਧਿਤ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਣਗੇ।

          ਹਰਿਆਣਾ ਵਿਧਾਨਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ ਰੋਹਤਕ, ਖੁਰਾਕ ਅਤੇ ਸਪਲਾਈ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਕੁਰੂਕਸ਼ੇਤਰ ਅਤੇ ਯੁਵਾ, ਅਧਿਕਾਰਤਾ ਅਤੇ ਉੱਦਮਤਾ ਮੰਤਰੀ ਸ੍ਰੀ ਗੌਰਵ ਗੌਤਮ ਸੋਨੀਪਤ ਵਿਚ ਪ੍ਰਬੰਧਿਤ ਸਮਾਰੋਹ ਵਿਚ ਮੁੱਖ ਮਹਿਮਾਨ ਹੌਣਗੇ।

          ਰਾਜਸਭਾ ਸਾਂਸਦ ਸ੍ਰੀ ਰਾਮਚੰਦਰ ਜਾਂਗੜਾ ਪਾਣੀਪਤ, ਸ੍ਰੀ ਸੁਭਾਸ਼ ਬਰਾਲਾ ਜੀਂਦ ਅਤੇ ਸ੍ਰੀ ਕਾਰਤੀਕੇਯ ਸ਼ਰਮਾ ਅੰਬਾਲਾ ਵਿਚ ਜਦੋਂ ਕਿ ਕੁਰੂਕਸ਼ੇਤਰ ਤੋਂ ਸਾਂਸਦ ਸ੍ਰੀ ਨਵੀਨ ਜਿੰਦਲ ਪੰਚਕੂਲਾ ਅਤੇ ਭਿਵਾਨੀ-ਮਹੇਂਦਰਗੜ੍ਹ ਤੋਂ ਸਾਂਸਦ ਸ੍ਰੀ ਧਰਮਬੀਰ ਸਿੰਘ ਚਰਖੀ ਦਾਦਰੀ ਵਿਚ ਪ੍ਰਬੰਧਿਤ ਜਿਲ੍ਹਾ ਪੱਧਰੀ ਸੁਸਾਸ਼ਨ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਹੋਣਗੇ।

ਰੋਹਤਕ ਸਰਕਾਰੀ ਖੰਡ ਮਿੱਲ ਦੇ 69ਵੇਂ ਪਿਰਾੜੀ ਸੀਜਨ ਦੀ ਹੋਈ ਸ਼ੁਰੂਆਤ

ਚੰਡੀਗੜ੍ਹ, 17 ਦਸੰਬਰ – ਹਰਿਆਣਾ ਵਿਚ ਰੋਹਤਕ ਜਿਲ੍ਹਾ ਦੇ ਪਿੰਡ ਭਾਲੀ ਆਨੰਦਪੁਰ ਸਥਿਤ ਸਰਕਾਰੀ ਖੰਡ ਮਿੱਲ ਦੇ 69ਵੇਂ ਪਿਰਾੜੀ ਸੈਸ਼ਨ ਦੀ ਸ਼ੁਰੂਆਤ ਮੁੱਖ ਮਹਿਮਾਨ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਵਰਚੂਅਲੀ ਪ੍ਰੋਗ੍ਰਾਮ ਨਾਲ ਜੁੜ ਕੇ ਕੀਤੀ।

          ਇਸ ਮੌਕੇ ‘ਤੇ ਉਨ੍ਹਾਂ ਨੇ ਕਿਸਾਨਾਂ ਤੇ ਮਿੱਲ ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰ ਗੰਨ੍ਹਾ ਕਿਸਾਨਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਕਿਸਾਨਾਂ ਨੂੰ ਗੰਨ੍ਹਾ ਫਸਲ ਦਾ ਭੁਗਤਾਨ ਇਕ ਹਫਤੇ ਵਿਚ ਕਰਨਾ ਯਕੀਨੀ ਕੀਤਾ ਜਾਵੇਗਾ।

          ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਰੋਹਤਕ ਖੰਡ ਮਿੱਲ 1956 ਵਿਚ ਸਥਾਪਿਤ ਕੀਤੀ ਗਈ ਸੀ, ਜੋ ਸੂਬੇ ਦੀ ਸੱਭ ਤੋਂ ਪੁਰਾਣੀ ਮਿੱਲ ਹੈ। ਕਿਸਾਨਾਂ ਤੇ ਕਰਮਚਾਰੀਆਂ ਨੇ ਆਪਣੀ ਮਿਹਨਤ ਨਾਲ ਇਸ ਮਿੱਲ ਨੂੰ ਸਫਲਤਾ ਦੇ ਮੁਕਾਮ ਤੱਕ ਪਹੁੰਚਾਇਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾ ਨੂੰ 400 ਰੁਪਏ ਪ੍ਰਤੀ ਕੁਇੰਟਲ ਗੰਨ੍ਹੇ ਦਾ ਭਾਵ ਦਿੱਤਾ ਜਾ ਰਿਹਾ ਹੈ ਅਤੇ ਕਿਸੇ ਵੀ ਗੰਨ੍ਹਾ ਕਿਸਾਨ ਦੀ ਰਕਮ ਬਕਾਇਆ ਨਹੀਂ ਹੈ।

          ਡਾ. ਅਰਵਿੰਦ ਸ਼ਰਮਾ ਨੇ ਦਸਿਆ ਕਿ ਰੋਹਤਕ ਖੰਡ ਮਿੱਲ ਵੱਲੋਂ ਸੱਭ ਤੋਂ ਪਹਿਲਾਂ ਸਲਫਰ ਰਹਿਤ ਖੰਡ ਦਾ ਉਦਪਾਦਨ ਵੀ ਸ਼ੁਰੂ ਕੀਤਾ ਗਿਆ।

          ਇਸ ਮੌਕੇ ‘ਤੇ ਹਰਿਆਣਾ ਸ਼ੂਗਰਫੈਡ ਦੇ ਚੇਅਰਮੈਨ ਅਤੇ ਪ੍ਰੋਗ੍ਰਾਮ ਦੇ ਵਿਸ਼ੇਸ਼ ਮਹਿਮਾਨ ਧਰਮਬੀਰ ਡਾਗਰ ਨੇ ਵੀ ਸੰਬੋਧਿਤ ਕੀਤਾ। ਪ੍ਰੋਗ੍ਰਾਮ ਵਿਚ ਸਹਿਕਾਰੀ ਖੰਡ ਮਿੱਲ ਦੀ ਪ੍ਰਬੰਧ ਨਿਦੇਸ਼ਕ ਮੇਜਰ ਗਾਇਤਰੀ ਅਹਿਲਾਵਤ ਨੇ ਵੀ ਵਿਚਾਰ ਰੱਖੇ।

2014 ਦੀ ਰੈਗੂਲਰਾਈਜੇਸ਼ਨ ਪੋਲਿਸੀ ਤਹਿਤ ਰੈਗੂਲਰ ਕਰਮਚਾਰੀ 13 ਜੂਨ ਤੋਂ ਹੋਣਗੇ ਪਦੋਓਨਤੀ ਜਾਂ ਪਹਿਲੇ ਏਸੀਪੀ ਸਕੇਲ ਦੇ ਯੋਗ

ਚੰਡੀਗੜ੍ਹ, 17 ਦਸੰਬਰ – ਹਰਿਆਣਾ ਵਿੱਚ 2014 ਦੀ ਰੇਗੁਲਾਈਜੇਸ਼ਨ ਪੋਲਿਸੀ ਦੇ ਤਹਿਤ ਰੈਗੂਲਰ ਹੋਏ ਕਰਮਚਾਰੀ 13 ਜੂਨ, 2024 ਜਾਂ ਇਸ ਤੋਂ ਬਾਅਦ ਪਦੋਓਨਤੀ ਜਾਂ ਪਹਿਲੇ ਏ. ਸੀ. ਪੀ. ਸਕੇਲ ਦੇ ਲਾਭ ਲਈ ਯੋਗ ਹੋਣਗੇ। ਬੇਸ਼ਰਤੇ ਉਹ ਯੋਗਤਾ ਦੀਆਂ ਸ਼ਰਤਾਂ ਨੂੰ ਪੂਰੀ ਕਰਦੇ ਹੋਣ। ਉਨ੍ਹਾਂ ਨੂੰ ਪਦੋਓਨਤੀ ਜਾਂ ਏ. ਸੀ. ਪੀ. ਦੇ ਲਾਭ ਮਾਣਯੋਗ ਸੁਪਰੀਮ ਕੋਰਟ ਵਿੱਚ ਪੈਂਡਿੰਗ ਐਸ. ਐਲ. ਪੀ. ਦੇ ਅਖੀਰ ਨਤੀਜੇ ‘ਤੇ ਨਿਰਭਰ ਕਰਨਗੇ। ਇਸ ਤੋਂ ਇਲਾਵਾ 13 ਜੂਨ, 2024 ਤੋਂ ਪਹਿਲਾਂ ਯੋਗਤਾ ਦੀ ਮਿੱਤੀ ਤੋਂ ਪਦੋਓਨਤੀ ਜਾਂ ਪਹਿਲੇ ਏ. ਸੀ. ਪੀ. ਸਕੇਲ ਦੇ ਲਾਭ ਦੇ ਸਬੰਧ ਵਿੱਚ ਫ਼ੈਸਲਾ ਬਾਅਦ ਵਿੱਚ ਕੀਤਾ ਜਾਵੇਗਾ।

ਮੁੱਖ ਸੱਕਤਰ ਦਫ਼ਤਰ ਵੱਲੋਂ ਅੱਜ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ 6 ਮਾਰਚ, 2024 ਦੇ ਅੰਤਰਿਮ ਆਦੇਸ਼ ਦੇ ਪੈਰਾ ਵਿੱਚ ਜਾਰੀ ਨਿਰਦੇਸ਼ਾਂ ਬਾਅਦ ਵੱਖ-ਵੱਖ ਵਿਭਾਗਾ, ਬੋਰਡਾਂ ਅਤੇ ਨਿਗਮਾਂ ਵੱਲੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਲਈ ਸਪਸ਼ਟੀਕਰਨ ਮੰਗਿਆ ਜਾ ਰਿਹਾ ਹੈ ਕਿ 2014 ਦੀ ਰੇਗੁਲਾਈਜੇਸ਼ਨ ਪਾਲਿਸੀ ਤਹਿਤ ਰੈਗੂਲਰ ਹੋਏ ਕਰਮਚਾਰੀਆਂ ਨੂੰ ਪਦੋਓਨਤੀ ਜਾਂ ਪਹਿਲੇ ਏ. ਸੀ. ਪੀ. ਸਕੇਲ ਦੇ ਲਾਭ ਲਈ ਦਾਅਵੇ ਸਵੀਕਾਰ ਕੀਤੇ ਜਾਣ ਜਾਂ ਨਹੀਂ।

Leave a Reply

Your email address will not be published.


*