Haryana news

ਸੂਬੇ ਵਿਚ ਬਣਾਈ ਜਾਵੇਗੀ 3 ਲੱਖ ਲੱਖਪਤੀ ਦੀਦੀ, ਇਕ ਲੱਖ ਦਾ ਟੀਚਾ ਪੂਰਾ  ਕ੍ਰਿਸ਼ਣ ਲਾਲ ਪੰਵਾਰ

ਚੰਡੀਗੜ੍ਹ, 16 ਦਸੰਬਰ – ਸੂਬੇ ਦੇ ਪੇਂਡੂ ਖੇਤਰਾਂ ਦੇ ਨੌਜੁਆਨਾਂ ਨੂੰ ਉਨ੍ਹਾਂ ਦੇ ਸਕਿਲ ਦੇ ਅਨੁਸਾਰ ਰੁਜਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਸੋਮਵਾਰ ਨੂੰ ਪਾਣੀਪਤ ਦੇ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਵੱਲੋਂ ਰੁਜਗਾਰ ਮੇਲੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਤੇ ਖਨਨ ਅਤੇ ਭੂਵਿਗਿਆਨ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

          ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੇਲੇ ਵਿਚ ਇਸ ਯੋਜਨਾ ਤਹਿਤ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਤਹਿਤ ਲਗਭਗ 60 ਉਦਯੋਗਿਕ ਸੰਸਥਾਵਾਂ ਤੇ 25 ਸਿਖਲਾਈ ਸੰਸਥਾਵਾਂ ਨੂੰ ਸੱਦਾ ਦਿੱਤਾ ਗਿਆ ਤਾਂ ਜੋ ਜੋ ਨੌਜੁਆਨ ਕੌਸ਼ਲ ਸਿਖਲਾਈ ਲੈਣਾ ਚਾਹੁੰਦੇ ਹਨ ਉਹ ਆਪਣੀ ਰਜਿਸਟ੍ਰੇਸ਼ਣ ਕਰਵਾ ਸਕਣ। ਇਸ ਯੋਜਨਾ ਤਹਿਤ ਮਿਸ਼ਨ ਵੱਲੋਂ ਨਵੀਂ ਪਹਿਲ ਕੀਤੀ ੧ਾ ਰਹੀ ਹੈ ਜਿਸ ਦੇ ਤਹਿਤ ਮਾਈਗ੍ਰੇਸ਼ਣ ਰਿਪੋਰਟ ਸੈਂਟਰ ਦੀ ਗੁਰੂਗ੍ਰਾਮ ਵਿਚ ਸਥਾਪਨਾ ਕੀਤੀ ਜਾਵੇਗੀ ਤਾਂ ੧ੋ ਦਿੱਲੀ ਐਨਸੀਆਰ ਵਿਚ ਕੰਮ ਕਰ ਰਹੇ ਹਰਿਆਣਾ ਦੇ ਨੌਜੁਆਨ ਸਾਰੀ ਸਹੂਲਤਾਂ ਜਿਵੇਂ ਰਹਿਣ-ਖਾਣ ਦੀ ਵਿਵਸਥਾ, ਆਧਾਰ ਰਜਿਸਟ੍ਰੇਸ਼ਣ, ਸਰਕਾਰੀ ਭਲਾਈਕਾਰੀ ਯੋਜਨਾਵਾਂ, ਬੈਂਕਿੰਗ ਸਰਵਿਸ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।

ਸਵੈ ਸਹਾਇਤਾ ਸਮੂਹ ਦੀ ਮਹਿਲਾਵਾਂ ਲਈ ਸਾਰੇ ਜਿਲ੍ਹਿਆਂ ਵਿਚ ਖੋਲੇ ਜਾਣਗੇ ਸਾਂਝਾ ਬਾਜਾਰ

          ਸ੍ਰੀ ਪੰਵਾਰ ਨੇ ਕਿਹਾ ਕਿ ਸਵੈ ਸਹਾਇਤਾ ਸਮੂਹ ਦੀ ਮਹਿਲਾਵਾਂ ਵੱਲੋਂ ਬਣਾਏ ਗਏ ਉਤਪਾਦਾਂ ਲਈ ਉਨ੍ਹਾਂ ਨੂੰ ਹਰ ਜਿਲ੍ਹੇ ਵਿਚ ਸਾਂਝਾ ਬਾਜਾਰ ਉਪਲਬਧ ਕਰਵਾਇਆ ਜਾਵੇਗਾ ਜਿਸ ਵਿਚ ਮਹਿਲਾਵਾਂ ਆਪਣੇ ਉਤਪਾਦਾਂ ਨੂੰ ਵੇਚ ਸਕਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਬਿਹਤਰ ਬਣ ਸਕੇ। ਇਸ ਦੇ ਲਈ ਕਰਨਾਲ ਜਿਲ੍ਹਾ ਤੋਂ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤੇ ਜਲਦੀ ਹੀ ਫਤਿਹਾਬਾਦ ਵਿਚ ਸਾਂਝਾ ਬਾਜਾਰ ਸ਼ੁਰੂ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਚਾਰ ਥੰਮ੍ਹ ਯੁਵਾ, ਕਿਸਾਨ, ਮਹਿਲਾਵਾਂ ਤੇ ਪਿਛੜਾ ਵਰਗ ਦੇ ਵਿਕਾਸ ਲਈ ਸੂਬਾ ਸਰਕਾਰ ਲਗਾਤਾਰ ਕਰ ਰਹੀ ਕੰਮ

          ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾਸ ਮਿਸ਼ਨ ਵੱਲੋਂ ਸਾਰੇ ਜਿਲ੍ਹਿਆਂ ਵਿਚ ਇਸੀ ਤਰ੍ਹਾ ਨੌਜੁਆਨਾਂ ਲਈ ਰੁਜਗਾਰ ਮੇਲੇ ਦਾ ਪ੍ਰਬੰਧ ਕੀਤਾ ਜਾਵੇਗਾ। ਜਿਸ ਦੇ ਤਹਿਤ ਸਾਡੇ ਸੂਬੇ ਦੇ ਨੌਜੁਆਨ ਸੁਨਹਿਰੇ ਭਵਿੱਖ ਵੱਲ ਹੋਰ ਵੱਧਣਗੇ ਅਤੇ ਸਮਾਜਿਕ ਵਿਕਾਸ ਵਿਚ ਸਹਿਭਾਗਤਾ ਪ੍ਰਦਾਨ ਕਰਣਗੇ।

          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾਸ ਮਿਸ਼ਨ ਰਾਹੀਂ ਪੂਰੇ ਸੂਬੇ ਵਿਚ ਗ੍ਰਾਮੀਣ ਨੌਜੁਆਨਾਂ ਨੂੰ ਟ੍ਰੇਨਡ ਕੀਤਾ ਜਾ ਰਿਹਾ ਹੈ। ਇੰਨ੍ਹਾਂ ਸਿਖਲਾਈ ਸੰਸਥਾਨਾਂ ਵੱਲੋਂ ਵੱਖ-ਵੱਖ ਸੈਕਟਰ ਵਿਜਂੇ ਸਿਲਾਈ, ਬੁਨਾਈ, ਕੰਪਿਊਟਰ, ਰਿਟੇਲ, ਹੈਲਥਕੇਅਰ, ਟੈਲੀਕਾਮ, ਟੂਰੀਜਮ ਅਤੇ ਹੋਸਪਟੈਲਿਟੀ, ਲਾਜਿਸਟਿਕਸ, ਆਟੋਮੋਟਿਵ ਵਿਚ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 51410 ਗਰੀਬ ਗ੍ਰਾਮੀਣ ਨੌਜੁਆਨਾਂ ਨੂੰ ਸਿਖਲਾਈ ਕੀਤਾ ਜਾ ਚੁੱਕਾ ਹੈ ਉਹ 28 ਹਜਾਰ ਤੋਂ ਵੱਧ ਨੌਜੁਆਨਾਂ ਨੂੰ ਰੁਜਗਾਰ ਦਿੱਤਾ ਜਾ ਚੁੱਕਾ ਹੈ। ਮੌਜੂਦਾ ਵਿਚ 26 ਰਿਹਾਇਸ਼ੀ ਸਿਖਲਾਈ ਕੇਂਦਰਾਂ ਵਿਚ 1800 ਨੌਜੁਆਨਾਂ ਨੂੰ ਫਰੀ ਸਿਖਲਾਈ ਦਿੱਤੀ ਜਾ ਰਹੀ ਹੈ।

          ਪੰਚਾਇਤ ਮੰਤਰੀ ਨੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਦੀ ਮਹਿਲਾਵਾਂ ਡੀਡੀਯੂ ਜੀਕੇਵਾਈ ਵਿਚ ਕੰਮਿਊਨਿਟੀ ਮੋਬਲਾਈਜਰ ਵਜੋ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਵੱਲੋਂ ਪਾਣੀਪਤ ਜਿਲ੍ਹਾ ਵਿਚ ਕੁੱਲ 16012 ਭੈਣਾਂ ਨੂੰ ਇਕੱਠਾ ਕਰ 1611 ਸਵੈ ਸਹਾਇਤਾ ਸਮੂਹ ਬਣਾਏ ਗਏ।

          ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਗਰੀਬ ਗ੍ਰਾਮੀਣ ਪਰਿਵਾਰ, ਬੀਪੀਐਲ ਪਰਿਵਾਰ ਤੇ ਸਵੈ ਸਹਾਇਤਾ ਸਮੂਹਾ ਪਰਿਵਾਰ ਦੇ 18 ਤੋਂ 35 ਸਾਲ ਤਕ ਦੀ ਉਮਰ ਦੇ ਮੈਂਬਰ ਰਜਿਸਟ੍ਰੇਸ਼ਣ ਕਰਵਾ ਸਕਦੇ ਹਨ। ਫਰੀ ਕੌਸ਼ਲ ਵਿਕਾਸ ਸਿਖਲਾਈ ਬਾਅਦ ਕੇਂਦਰ ਸਰਕਾਰ ਵੱਲੋਂ ਪ੍ਰਮਾਣਿਤ ਸਰਟੀਫਿਕੇਟ ਸਿਖਲਾਈ ਦੌਰਾਨ ਮੁਫਤ ਰਿਹਾਇਸ਼ ਅਤੇ ਭੋਜਨ ਦੀ ਵਿਵਸਥਾ ਦਿੱਤੀ ਜਾਵੇਗੀ। ਸਿਖਲਾਈ ਕੋਰਸ ਦਾ ਸਮੇਂ ਘੱਟ ਤੋਂ ਘੱਟ 4 ਮਹੀਨੇ ਤੇ ਵੱਧ ਤੋਂ ਵੱਧ 12 ਮਹੀਨੇ ਤਕ ਹੋਵੇਗੀ। ਫਰੀ ਕੋਰਸ ਸਮੱਗਰੀ ਤੇ ਕੰਪਿਊਟਰ ਲੈਬ ਤੇ ਸਿਖਲਾਈ ਦੌਰਾਨ ਫਰੀ ਟੈਬਲੇਟ ਦੀ ਸਹੂਲਤ ਦਿੱਤੀ ਜਾਵੇਗੀ।

ਚੰਡੀਗੜ੍ਹ, 16 ਦਸੰਬਰ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਮੱਛੀ ਤੇ ਪਸ਼ੂਪਾਲਣ ਮੰਤਰੀ ਸ਼ਾਮ ਸਿੰਘ ਰਾਣਾ ਨੇ ਕਿਹਾ ਕਿ ਸੂਬਾ ਸਰਕਾਰ ਹਰ ਵਰਗ ਦੇ ਉਥਾਨ ਲਈ ਸੰਕਲਪਬੱਧ ਹੈ।

          ਸ੍ਰੀ ਰਾਣਾ ਅੱਜ ਯਮੁਨਾਨਗਰ ਦੇ ਖੇਤਰ ਸਸੌਲੀ ਵਿਚ ਦਰਮਿਆਨਾ ਸੀਵਰੇਜ ਪੰਪਿੰਗ ਸਟੇਸ਼ਨ ਦਾ ਉਦਘਾਟਨ ਕਰਨ ਦੇ ਬਾਅਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।

          ਉਨ੍ਹਾਂ ਨੇ ਕਿਹਾ ਕਿ ਇਸ ਪੰਪਿੰਗ ਸਟੇਸ਼ਨ ਦੀ ਮੰਗ ਕਾਫੀ ਪੁਰਾਣੀ ਸੀ ਅਤੇ ਇਸ ਸਮਸਿਆ ਦੇ ਬਾਰੇ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਮਿਲ ਕੇ ਇਸ ਦਾ ਹੱਲ ਕਰਵਾਉਣ ਦੀ ਅਪੀਲ ਕੀਤੀ ਸੀ। ਮੁੱਖ ਮੰਤਰੀ ਨੇ ਇਸ ‘ਤੇ ਐਕਸ਼ਨ ਲੈਂਦੇ ਹੋਏ ਇਸ ਦੇ ਨਿਰਮਾਣ ਦੀ ਮੰਜੂਰੀ ਦੇ ਦਿੱਤੀ ਸੀ ਅਤੇ ਅੱਜ ਇਹ ਬਣ ਕੇ ਤਿਆਰ ਹੋ ਗਿਆ ਹੈ। ਇਸ ਦੇ ਨਿਰਮਾਣ ‘ਤੇ 256.45 ਲੱਖ ਰੁਪਏ ਦਾ ਖਰਚਾ ਆਇਆ ਹੈ। ਇਸ ਦੇ ਬਨਣ ਨਾਲ ਸਸੌਲੀ, ਬੈਂਕ ਕਲੋਨੀ, ਰਾਮ ਨਗਰ, ਖੇੜੀ ਰਾਗਰਾਨ, ਸਰਸਵਤੀ ਵਿਹਾਰ, ਸੁੰਦਰ ਵਿਹਾਰ, ਆਰਿਆ ਨਗਰ, ਮੁਕੁੰਦ ਵਿਹਾਰ ਤੇ ਨੇੜੇ ਦੇ ਖੇਤਰ ਦੇ ਲਗਭਗ 35 ਹਜਾਰ ਲੋਕਾਂ ਨੂੰ ਲਾਭ ਮਿਲੇਗਾ। ਇਸ ਪੰਪਿੰਗ ਸਟੇਸ਼ਨ ਨਾਲ 25 ਐਮਐਲਡੀ ਪਾਣੀ ਐਸਟੀਪੀ ‘ਤੇ ਜਾਵੇਗਾ।

          ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਜਿਸ ਭਰੋਸੇ ਤੇ ਉਮੀਦ ਦੇ ਨਾਲ ਹਲਕੇ ਦੀ ਜਨਤਾ ਨੇ ਉਨ੍ਹਾਂ ਨੂੰ ਪਿਆਰ ਤੇ ਮਾਨ-ਸਨਮਾਨ ਦੇ ਕੇ ਆਪਣਾ ਜਨਪ੍ਰਤੀਨਿਧੀ ਚੁਣਿਆ ਹੈ ਉਸ ਦਾ ਉਹ ਦਿਲ ਤੋਂ ਧੰਨਵਾਦ ਕਰਦੇ ਹਨ ਅਤੇ ਉਹ ਹਲਕੇ ਦੀ ਜਨਤਾ ਨੂੰ ਭਰੋਸਾ ਦਿਵਾਉਂਦੇ ਹਨ ਕਿ ਉਹ ਜਨਤਾ ਦੇ ਭਰੋਸੇ ਤੇ ਉਨ੍ਹਾਂ ਦੀ ਉਮੀਦਾਂ ਨੂੰ ਕਦੀ ਘੱਟ ਨਹੀਂ ਹੋਣ ਦੇਣਗੇ।

          ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਾਰੇ ਵਰਗਾਂ ਨੂੰ ਨਾਲ ਲੈ ਕੇ ਹਰਿਆਣਾ ਨੂੰ ਵਿਕਾਸ ਦੇ ਮਾਮਲੇ ਵਿਚ ਅੱਗੇ ਲੈ ਜਾਣ ਦਾ ਕੰਮ ਕੀਤਾ ਜਾਵੇਗਾ। ਸੂਬਾ ਸਰਕਾਰ ਨੇ ਆਪਣੇ ਸ਼ਾਸਨਕਾਲ ਵਿਚ ਸਾਰੀ ਵਿਧਾਨਸਭਾ ਖੇਤਰਾਂ ਵਿਚ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕੰਮ ਕਰਵਾਏ ਹਨ ਅਤੇ ਅੱਗੇ ਵੀ ਇਸੀ ਨੀਤੀ ‘ਤੇ ਚੱਲ ਵਿਕਾਸ ਕੰਮਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੋ ਵਿਕਾਸ ਕੰਮ ਰਹਿ ਗਏ ਹਨ ਜਾਂ ਅਧੁਰੇ ਪਏ ਹਨ ਉਨ੍ਹਾਂ ਸਾਰੇ ਵਿਕਾਸ ਕੰਮਾਂ ਨੂੰ ਜਲਦੀ ਪੂਰਾ ਕਰ ਦਿੱਤਾ ਜਾਵੇਗਾ ਤਾਂ ਜੋ ਜਨਤਾ ਨੂੰ ਉਨ੍ਹਾਂ ਦਾ ਲਾਭ ਮਿਲ ਸਕੇ।

ਸਹਿਕਾਰਤਾ ਮੰਤਰੀ ਕੱਲ ਕਰਣਗੇ ਭਾਲੀ ਆਨੰਦਪੁਰ ਮਿੱਲ ਵਿਚ ਗੰਨ੍ਹਾ ਪਿੜਾਈ ਦੀ ਸ਼ੁਰੂਆਤ

ਚੰਡੀਗੜ੍ਹ, 16 ਦਸੰਬਰ – ਹਰਿਆਣਾ ਦੇ ਸਹਿਕਾਰਤਾ, ਜੇਲ੍ਹ ਅਤੇ ਟ੍ਰਾਂਸਪੋਰਟ ਮੰਤਰੀ ਡਾ. ਅਰਵਿੰਦ ਸ਼ਰਮਾ ਕੱਲ 17 ਦਸੰਬਰ ਨੂੰ ਸਵੇਰੇ 11 ਵਜੇ ਰੋਹਤਕ ਜਿਲ੍ਹਿਆਂ ਦੇ ਪਿੰਡ ਭਾਲੀ ਆਨੰਦਪੁਰ ਸਥਿਤ ਖੰਡ ਮਿੱਲ ਵਿਚ ਸੈਸ਼ਨ 2024-25 ਦੇ ਗੰਨ੍ਹਾ ਪਿੜਾਈ ਦੀ ਸ਼ੁਰੂਆਤ ਕਰਣਗੇ। ਪ੍ਰੋਗ੍ਰਾਮ ਵਿਚ ਰਾਜਸਭਾ ਸਾਂਸਦ ਸ੍ਰੀ ਰਾਮਚੰਦਰ ਜਾਂਗੜਾ ਅਤੇ ਹਰਿਆਣਾ ਰਾਜ ਸਹਿਕਾਰੀ ਖੰਡ ਮਿੱਲ ਫੈਡਰੇਸ਼ਨ ਦੇ ਚੇਅਰਮੈਨ ਧਰਮਬੀਰ ਸਿੰਘ ਡਾਗਰ ਵਿਸ਼ੇਸ਼ ਮਹਿਮਾਨ ਵਜੋ ਸ਼ਾਮਿਲ ਹੋਣਗੇ।

          ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਦਿੱਤੀ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin